1984 ਦੇ ਮਹਾਨ ਸ਼ਹੀਦਾ ਦੀ ਯਾਦ ‘ਚ ਰੋਸ ਰੈਲੀ ਦਾ ਐਲਾਨ : ਅਟਵਾਲ

1ਸ਼੍ਰ ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਹੋਏ ਹਾਜਰ
ਫ਼ਰੀਦਕੋਟ 15 ਮਈ ( ਜਗਦੀਸ਼ ਬਾਂਬਾ ) 1984 ਦੇ ਮਹਾਨ ਸ਼ਹੀਦਾ ਦੀ ਯਾਦ ‘ਚ ਆਉਣ ਵਾਲੀ 5 ਜੂਨ ਦਿਨ ਐਤਵਾਰ ਨੂੰ ਲੰਡਨ ਵਿਖੇ ਬਹੁਤ ਭਾਰੀ ਵਿਸ਼ਾਲ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ,ਜਿਸ ਵਿੱਚ ਵੱਧ ਤੋਂ ਵੱਧ ਸਿੱਖ ਸੰਗਤਾਂ ਸਵੇਰੇ ਕਰੀਬ 11 ਵਜੇ ਲੰਡਨ ਹਾਈ ਪਾਰਕ ‘ਚ ਆਪੋ ਆਪਣੇ ਪ੍ਰੀਵਾਰਾਂ ਸਮੇਤ ਪਹੁੰਚ ਕੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਵਿਸ਼ਾਲ ਰੋਸ ਰੈਲੀ ਵਿੱਚ ਵੱਧ ਚੜ• ਕੇ ਹਿੱਸਾ ਲੈਣ ਤਾਂ ਜੋ ਕੌਮ ਦੀ ਖਾਤਰ ਸ਼ਹੀਦੀਆ ਪਾਉਣ ਵਾਲੇ ਮਹਾਨ ਯੋਧਿਆ ਨੂੰ ਸੱਚੀ ਸ਼ਰਧਾਜਲੀ ਦਿੱਤੀ ਜਾ ਸਕੇ । ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰਦਿਆਲ ਸਿੰਘ ਅਟਵਾਲ ਨੇ ਕਿਹਾ ਕਿ 6 ਜੂਨ ਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮੁੱਚੇ ਪੰਜਾਬ ਦੇ ਮਹਾਨ ਸੂਰਬੀਰ ਯੋਧਿਆ ਵੱਲੋ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਧ ਤੋਂ ਵੱਧ ਸਿੱਖ ਸੰਗਤਾਂ ਪਹੁੰਚਣ ਤਾਂ ਜੋ 1984 ਦੇ ਕਾਲੇ ਦੌਰ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀਆ ਭੇਂਟ ਕੀਤੀਆ ਜਾ ਸਕਣ । ਇਸ ਮੌਕੇ ਵੱਖ-ਵੱਖ ਜੱਥੇਬੰਦੀਆਂ ਸਿੱਖ ਯੂਥ ਫੈਡਰੇਸ਼ਨ,ਅਖੰਡ ਕੀਰਤਨੀਆਂ ਜੱਥਾ,ਸ਼੍ਰੋਮਣੀ ਅਕਾਲੀ ਦਲ ਯੂਕੇ,ਯੂਨਾਈਟਿਡ ਖਾਲਸਾ ਦਲ ਅਤੇ ਆਗੂ ਅਮਰੀਕ ਸਿੰਘ ਗਿੱਲ,ਜੋਗਾ ਸਿੰਘ,ਸ਼੍ਰ ਬਲਬੀਰ ਸਿੰਘ,ਲਵਸ਼ਿੰਦਰ ੰਿਸੰਘ ਡੱਲੇਵਾਲ ਆਦਿ ਹਾਜ਼ਰ ਸਨ।

468 ad

Submit a Comment

Your email address will not be published. Required fields are marked *