ਬਲੋਵਾਲ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੈ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ

ਟਰਾਂਟੋ ( ਪੀ ਡੀ ਬਿਊਰੋ ) ਹਰ ਇਨਸਾਨ ਦੀ ਜ਼ਿੰਦਗੀ ਵਿੱਚ ਦੁੱਖ ਅਤੇ ਸੁੱਖ ਆਪੋ ਆਪਣੀ ਰਫਤਾਰ ਚਲਦੇ ਰਹਿੰਦੇ ਹਨ। ਇਨ੍ਹਾਂ ਦਾ ਇੱਕ ਖਾਸ ਸੰਤੁਲਨ ਵਿੱਚ ਰਹਿਣਾ ਤਾਂ ਸਹਿਣ ਹੋ ਸਕਦਾ ਹੈ ਪਰ ਜਦੋਂ ਇਹ ਅਸੰਤੁਲਿਤ ਹੋ ਕੇ ਪੇਸ਼ ਪੈਂਦੇ ਹਨ ਤਾਂ ਅਕਸਰ ਅਸਹਿ ਹੋ ਜਾਂਦੇ ਹਨ। ਬੱਲੋਵਾਲ ਪ੍ਰੀਵਾਰ ਅਜੇ ਆਪਣੇ ਬਜ਼ੁਰਗ ਨਾਨਾ ਜੀ ਦੀ ਚਿਖਾ ਧੁਖਾ ਕੇ ਹਟੇ ਸਨ ਕਿ ਪ੍ਰੀਵਾਰ ਵਿੱਚ ਇੱਕ ਹੋਰ ਭਾਣ ਵਰਤ ਗਿਆ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਹਿਰੀਨ ਦੇ ਮੁੱਖ ਸੇਵਾਦਾਰ ਸ੍ਰæ ਅਮਰੀਕ ਸਿੰਘ ਬੱਲੋਵਾਲ ਦੇ ਚਾਚਾ ਜੀ ਸ੍ਰæ ਸੁਲੱਖਣ ਸਿੰਘ ਨੱਤ ਅਕਾਲ ਚਲਾਣਾ ਕਰ ਗਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਯੂਨਿਟ ਦੇ ਸਮੁੱਚੀ ਮੈਂਬਰਸ਼ਿਪ ਬਲੋਵਾਲ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹਾਂ। ਸ੍ਰæ ਸੁਖਮਿੰਦਰ ਸਿੰਘ ਹੰਸਰਾ, ਮਨਵੀਰ ਸਿੰਘ, ਪਰਮਿੰਦਰ ਸਿੰਘ, ਭਾਈ ਕਰਨੈਲ ਸਿੰਘ, ਹਰਦੀਪ ਸਿੰਘ ਬੈਨੀਵਾਲ, ਮਨਜੀਤ ਸਿੰਘ, ਅਵਤਾਰ ਸਿੰਘ ਰਾਏ ਸਕਿੰਦਰਪਾਲ ਸਿੰਘ ਅਤੇ ਸਮੂਹ ਮੈਂਬਰਾਂ ਵਲੋਂ ਅਫਸੋਸ ਦਾ ਇਜ਼ਹਾਰ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸੁਲੱਖਣ ਸਿੰਘ ਨੱਤ ਦੀ ਰੂਹ ਨੂੰ ਚਰਨ੍ਹਾਂ ਵਿੱਚ ਨਿਵਾਸ ਅਤੇ ਬਲੋਵਾਲ ਪ੍ਰੀਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ਣ।
ਹੰਸਰਾ ਨੇ ਕਿਹਾ ਕਿ ਸ੍ਰæ ਅਮਰੀਕ ਵਿੱਚ ਬਲੋਵਾਲ ਦਾ ਵਟਸਅੱਪ ਤੇ ਸੁਨੇਹਾ “ਸ਼ਸਲੱਖਣ ਸਿੰਘ ਨੱਤ ਮੇਰੇ ਚਾਚਾ ਜੀ ਦਾ ਅਕਾਲ ਚਲਾਣਾ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਹੈ ਘਰ ਵਿੱਚੋਂ ਇੱਕ ਜੀਅ ਦਾ ਤੁਰ ਜਾਣਾ ਪਰਿਵਾਰ ਦਾ ਸਿਸਟਮ ਖਰਾਬ ਕਰ ਦਿੰਦਾ ਪਰ 13 ਦਿਨਾਂ ਵਿੱਚ ਸਾਡੇ ਪਰਿਵਾਰ ਵਿੱਚੋਂ ਦੋ ਜੀਆਂ ਦੇ ਤੁਰ ਜਾਣ ਨੇ ਸਾਡੇ ਪਰਿਵਾਰ ਦਾ ਲੱਕ ਹੀ ਤੋੜ ਦਿੱਤਾ । ਵਾਹਿਗੁਰੂ ਸਾਨੂੰ ਤਾਕਤ ਦੇਵੇ ਅਸੀਂ ਪਰਿਵਾਰ ਦੇ ਫਰਜਾਂ ਨੂੰ ਨਿਭਾ ਸਕੀਏ। ਪਰ ਇਸ ਦੁਖਾਂਤ ਨੇ ਸਾਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ ਹੈ।” ਨੇ ਸੱਚਮੁੱਚ ਹੀ ਸਾਰੀ ਮੈਂਬਰਸ਼ਿਪ ਨੂੰ ਇੱਕ ਚੀਸ ਦਾ ਅਹਿਸਾਸ ਕਰਵਾਇਆ ਹੈ। ਉਕਤ ਆਗੂਆਂ ਨੇ ਕਿਹਾ ਕਿ ਬਹਿਰੀਨ ਤੋਂ ਪੰਥ ਦੀ ਸੇਵਾ ਵਿੱਚ ਲੱਕ ਬੰਨ ਕੇ ਜੁੱਟੇ ਵੀ ਅਮਰੀਕ ਸਿੰਘ ਦਾ ਸਭ ਤੇ ਮਨ੍ਹਾਂ ਅੰਦਰ ਅਥਾਹ ਸਤਿਕਾਰ ਹੈ। ਵਾਹੁਗਰੂ ਇਨ੍ਹਾਂ ਨੂੰ ਚੜਦੀ ਕਲਾ ਬਖਸ਼ੇ।

ਵੱਜ ਗਿਆ ਵਿਧਾਨ ਸਭਾ ਚੋਣਾਂ 2017 ਦਾ ਬਿਗੁਲ

ਪੰਜਾਬ ਵਿੱਚ ੪ ਫਰਬਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ੨੦੧੭ ਲਈ ਪਿਛਲੇ ਕੁਝ ਮਹੀਨੀਆਂ ਤੋਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਨੇ ਚੋਣਾਂ ਦੀ ਤਿਆਰੀ ਖਿੱਚੀ ਹੋਈ ਹੈ ਪਰ-ਪਰ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ-ਉਵੇਂ ਸਾਰੀਆਂ ਸਿਆਸੀ ਪਾਰਟੀਆਂ ਦਾ ਆਪਣਾ ਅੱਡੀ ਚੋਟੀ ਦਾ ਜੋਰ ਲੱਗਣਾ ਸ਼ੁਰੂ ਹੋ ਰਿਹਾ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ, ਕਾਗਰਸ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਇਹ ਤਿੰਨ ਪਾਰਟੀਆਂ ਮੁੱਖ ਤੌਰ ਤੇ ਮੁਕਾਬਲੇ ਵਿੱਚ ਹਨ। ਇਨ•ਾ ਤੋਂ ਇਲਾਵਾ ਇੱਕ-ਦੋ ਨਵੀਆਂ ਪਾਰਟੀਆਂ ਜਿਨ•ਾ ਵਿੱਚ ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ਵੀ ਸਾਮਿਲ ਹੈ ਅਤੇ ਪੁਰਾਣੀ ਸਿਆਸੀ ਪਾਰਟੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਇਨ•ਾ ਪਾਰਟੀਆਂ ਤੋਂ ਇਲਾਵਾ ਬਸਪਾ, ਤ੍ਰਿਮੂਲ ਕਾਂਗਰਸ ਜਿਸ ਦੀ ਅਗਵਾਹੀ ਸਾਬਕਾ ਮੰਤਰੀ ਜਗਮੀਤ ਬਰਾੜ ਕਰ ਰਹੇ ਹਨ ਅਤੇ ਸੀ.ਪੀ.ਆਈ, ਸੀ.ਪੀ.ਐਮ ਆਦਿ ਕਈ ਪਾਰਟੀਆਂ ਕੁੱਝ ਜਗਾ ਤੋਂ ਆਪਣੇ ਉਮੀਦਵਾਰ ਖੜਾਏ ਹਨ। ਕਈ ਅਜਿਹੀਆ ਪਾਰਟੀਆ ਵੀ ਹਨ ਜਿਨ•ਾ ਦਾ ਕਦੇ ਬਹੁੱਤੇ ਲੋਕਾ ਨੇ ਨਾਮ ਵੀ ਨਹੀਂ ਸੁਣਿਆ ਹੋਣਾ ਉਹ ਵੀ ਕਈ ਜਗ•ਾ ਤੋਂ ਵੱਡਿਆਂ ਪਾਰਟੀਆ ਦੇ ਇਸ਼ਾਰਿਆਂ ਤੇ ਵਿਰੋਧੀ ਧਿਰ ਦੀਆਂ ਵੋਟਾ ਖਰਾਬ ਕਰਨ ਲਈ ਆਪਣੇ ਬੰਦਿਆ ਨੂੰ ਟਿਕਟਾ ਨਾਲ ਨਿਵਾਜ ਰਹੇ ਹਨ। ਕੁੱਝ ਬਿਗਾਨੀ ਮਾਇਆ ਦੀ ਝਾਕ ਰੱਖਣ ਵਾਲੇ ਅਜਾਦ ਉਮੀਦਵਾਰ ਦੇ ਤੌਰ ਤੇ ਵੀ ਆਪਣੇ ਨਾਮ ਨਾਮਜਦ ਕਰ ਰਹੇ ਹਨ।
ਹਰ ਪਾਰਟੀ ਨੇ ਆਪਣੇ ਆਪ ਨੂੰ ਦੁੱਧ ਧੋਤੇ ਤੇ ਵਿਰੋਧੀ ਧਿਰ ਨੂੰ ਚੋਰ ਸਾਬਿਤ ਕਰਨ ਲਈ ਲੋਕਾਂ ਦੀ ਕਚਹਿਰੀ ਵਿਚ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਚਿਕਨੀਆਂ ਚੋਪੜੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ ਹੈ। ਹਰ ਪਾਰਟੀ ਹਰੇਕ ਸੀਟ ‘ਤੇ ਆਪਣਾ ਹੀ ਕਬਜ਼ਾ ਹੋਣ ਦੇ ਦਾਅਵੇ ਕਰ ਰਹੀ ਹੈ। ਕੋਈ ਆਪਣੇ ਦਸ ਸਾਲ ਵਿਚ ਕੀਤੇ ਵਿਕਾਸ ਦੀ ਦੁਹਾਈ ਪਾ ਰਿਹਾ ਹੈ। ਕੋਈ ਆਉਣ ਵਾਲੇ ਸਮੇਂਂ ਵਿਚ ਕਰਨ ਵਾਲੇ ਵਿਕਾਸ ਦੇ ਵਾਅਦੇ ਕਰ ਰਿਹਾ ਹੈ। ਹਰੇਕ ਸਿਆਸੀ ਨੇਤਾ ਆਪਣੇ ਕੀਤੇ ਕਾਰਜਾਂ ਨੂੰ ਲੋਕਾਂ ਸਾਹਮਣੇ ਰੱਖਣ ਅਤੇ ਵਿਰੋਧੀਆਂ ਦੇ ਕੱਚੇ ਚਿੱਠੇ ਲੋਕਾਂ ਸਾਹਮਣੇ ਰੱਖ ਕੇ ਲਾਹਾ ਖੱਟਣ ਦੇ ਚੱਕਰਾਂ ਵਿਚ ਲੱਗਿਆ ਹੋਇਆ ਹੈ।
ਸਾਡੇ ਸਿਆਸੀ ਲੀਡਰਾਂ ਨੂੰ ਆਪਣੇ ਕੀਤੇ ਕਾਰਜਾਂ ਨੂੰ ਲੋਕਾਂ ਸਾਹਮਣੇ ਰੱਖਣ ਦੀ ਕੀ ਜਰੂਰਤ ਪੈ ਗਈ ਹੈ? ਜਿਸ ਨੇ ਜੋ ਕੀਤਾ ਉਹ ਤਾਂ ਲੋਕ ਜਾਣਦੇ ਹੀ ਹਨ। ਫਿਰ ਆਪਣੇ ਮੂੰਹੋਂ ਆਪ ਮੀਆਂ ਮਿੱਠੂ ਬਨਣ ਦੀ ਕੀ ਜਰੂਰਤ ਹੈ। ਅਗਰ ਤੁਸੀਂ ਸਟੇਟ ਦੇ ਇਲਾਕੇ ਦੇ ਵਿਕਾਸ ਲਈ ਜਾ ਲੋਕ ਭਲਾਈ ਲਈ ਕੁਝ ਕੀਤਾ ਹੈ ਤਾਂ ਲੋਕ ਖੁਦ ਹੀ ਉਸਦਾ ਮੁੱਲ ਤਾਰਨਗੇ ਅਤੇ ਜੇਕਰ ਤੁਸੀਂ ਆਪਣੇ ਰਾਜਭਾਗ ਦੌਰਾਨ ਲੋਕਾ ਦਾ ਲਹੂ ਪੀਤਾ ਹੈ ਤਾਂ ਉਸ ਦਾ ਨਤੀਜਾ ਵੀ ਆਪਣੇ ਆਪ ਤੁਹਾਡੇ ਸਾਹਮਣੇ ਆ ਜਾਣਾ ਹੈ। ਵੋਟਰਾ ਨੇ ਤੁਹਾਡੇ ਕੀਤੇ ਦਾ ਮੁੱਲ ਤਾਰਨਾ ਹੈ ਵੱਡੇ-ਵੱਡੇ ਫਲੈਕਸ ਬੋਰਡ ਲਗਾ ਕੇ, ਅਖ਼ਬਾਰਾਂ ਵਿਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਜਾਂ ਕਈ-ਕਈ ਕਰੋੜ ਖਰਚ ਕੇ ਵੱਡੀਆਂ-ਵੱਡੀਆਂ ਰੈਲੀਆਂ ਕਰਨ ਨਾਲ ਲੋਕਾਂ ਨੂੰ ਭਰਮਾਇਆ ਨਹੀਂਂ ਜਾ ਸਕਦਾ। ਹੁਣ ਸ਼ੋਸ਼ਿਆਂ ਨਾਲ ਗੱਲ ਨਹੀਂ ਬਣਦੀ। ਅੱਜ ਦੇ ਵੋਟਰ ਬਹੁਤ ਸਮਝਦਾਰ ਹੋ ਗਏ ਹਨ, ਉਹ ਵਿਕਾਸ ਚਾਹੁੰਦੇ ਹਨ। ਰੈਲੀਆਂ, ਮੁਜ਼ਾਹਰਿਆਂ, ਕਾਨਫਰੰਸਾਂ ਨਾਲ ਅੱਜ ਕੱਲ ਦੇ ਵੋਟਰਾਂ ਦੀ ਸੋਚ ਨਹੀਂ ਬਦਲੇਗੀ ਸਗੋਂ ਉਹ ਤਾਂ ਰੈਲੀਆਂ ਵਗੈਰਾਂ ਨੂੰ ਮੰਨੋਰੰਜਨ ਦਾ ਸਾਧਨ ਸਮਝਦੇ ਹਨ।
ਕਈ ਵੋਟਰ ਹਰੇਕ ਪਾਰਟੀ ਦੀ ਹਰੇਕ ਰੈਲੀ ਵਿਚ ਪਹੁੰਚਦੇ ਹਨ। ਕਈ ਬਜੁਰਗ ਆਪਣੀਆਂ ਵਧੀਆਂ ਨੌਕਰੀਆਂ ਤੋਂ ਰਟਾਇਰ ਹੋ ਕੇ ਸਾਰੀਆਂ ਰੈਲੀਆਂ ਦਾ ਮਜ਼ੇ ਨਾਲ ਲੁਤਫ਼ ਉਠਾਉਂਦੇ ਹਨ। ਜੇਕਰ ਉਨਾਂ ਨੂੰ ਪੁੱਛ ਲਈਏ ਕੇ ਬਜ਼ੁਰਗ ਕਿੱਧਰ ਗਏ ਸੀ? ਤਾਂ ਉਨਾਂ ‘ਚ ਕੋਈ ਕਹੇ .. .. ਬਾਦਲ ਦੇ ਗੱਪ ਸੁਨਣ ਗਏ ਸੀ, .. .. .. ਕੋਈ ਕਹੇਗਾ ਅਸੀਂ ਕੈਪਟਨ ਦੇ ਫੋਕੇ ਫੈਂਟਰ ਸੁਨਣ ਗਏ ਸੀ। ਕੋਈ ਕਹੇਗਾ ਅੱਜ ਅਸੀਂ ਟੋਪੀਆ ਵਾਲਿਆ ਸਟੰਟ ਵੇਖਣ ਗਏ ਸੀ। ਬਹੁਤੇ ਵੋਟਰਾ ਵਾਸਤੇ ਸਿਆਸੀ ਲੀਡਰਾਂ ਦੇ ਭਾਸ਼ਨ ਸੁਨਣੇ, ਰੇਡੀਓ ਦੇ ਪ੍ਰੋਗਰਾਮ ਸੁਨਣੇ ਦੇ ਸਮਾਨ ਹਨ। ਉਹ ਮੰਨੋਰੰਜ਼ਨ ਦੇ ਸਾਧਨ ਵਜੋਂ ਰੈਲੀਆਂ ਵਿਚ ਪਹੁੰਚਦੇ ਹਨ। ਉਹ ਤਾਂ ਸਿਆਸੀ ਲੀਡਰਾਂ ਨੂੰ ਕਲਾਕਾਰਾਂ ਵਾਂਗ ਦੇਖਦੇ ਹਨ ਕਿ ਕਿਹੜਾ ਮੰਤਰੀ ਕਿਹੋ ਜਿਹੀ ਐਕਟਿੰਗ ਕਰਦਾ ਹੈ। ਵੋਟਾਂ ਤਾਂ ਉਹ ਆਪਣੇ ਮਨ ਦੇ ਫੈਸਲੇ ਨਾਲ ਹੀ ਪਾਉਂਦੇ ਹਨ। ਲੋਕ ਕਾਨਫਰੰਸਾਂ ਤੇ ਰੈਲੀਆਂ ਵਿਚ ਸਿਰਫ਼ ਤਮਾਸ਼ਾ ਦੇਖਣ ਹੀ ਜਾਂਦੇ ਹਨ। ਫਿਰ ਸਾਡੇ ਸਿਆਸੀ ਨੇਤਾਂ ਰੈਲੀਆਂ ਦੇ ਇਕੱਠ ਤੋਂ ਕਿਵੇਂ ਅੰਦਾਜ਼ਾ ਲਗਾ ਸਕਦੇ ਹਨ ਕਿ ਉਨਾਂ ਦੀ ਸਥਿਤੀ ਕੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਦਾ ਹੈ ਕਿ ਕਿਸ ਦੇ ਹਿੱਸੇ ਕੀ ਹੈ।
ਵੱਡੀਆਂ-ਵੱਡੀਆਂ ਰੈਲੀਆਂ ਰੱਖ ਕੇ ਕਰੋੜਾਂ ਰੁਪਏ ਖਰਚ ਕਰਕੇ ਜਨਤਾ ਤੇ ਭਾਰ ਪਾਉਣ ਨਾਲੋਂ ਚੰਗਾ ਹੈ ਕਿ ਉਨਾਂ ਹੀ ਪੈਸਾ ਦੇਸ਼-ਪ੍ਰਾਂਤ ਦੇ ਵਿਕਾਸ ਤੇ ਲਾਇਆ ਜਾਵੇ। ਜਿੰਨਾਂ ਪੈਸਾ ਚੋਣਾਂ ਸਮੇਂ ਪ੍ਰਚਾਰ ਤੇ ਰੈਲੀਆਂ ਵਗੈਰਾ ਤੇ ਖਰਚ ਹੁੰਦਾ ਹੈ ਉਨਾਂ ਪੈਸਾ ਦੇਸ਼ ਦੇ ਵਿਕਾਸ ਲਈ ਲੱਗੇ ਤਾਂ ਉਹ ਮੂੰਹੋਂ ਬੋਲੇਗਾ। ਜੇਕਰ ਅਮਨ, ਖੁਸ਼ਹਾਲੀ ਤੇ ਲੋਕ ਰਾਜ ਦਿਖਾਉਣ ਦੇ ਲਈ ਚੋਣਾਂ ਜਰੂਰੀ ਹਨ ਤਾਂ ਵੱਡੀਆਂ-ਵੱਡੀਆਂ ਰੈਲੀਆਂ ਰੱਖ ਕੇ ਲੋਕਾਂ ਦੀ, ਪਾਰਟੀ ਵਰਕਰਾਂ ਦੀ, ਪੁਲਿਸ ਕਰਮਚਾਰੀਆਂ ਦੀ ਕਈ-ਕਈ ਦਿਨਾਂ ਦੀ ਖੱਜਲ ਖੁਆਰੀ ਤੋਂ ਚੰਗਾ ਹੈ ਕਿ ਹਰ ਉਮੀਦਵਾਰ ਆਪਣੇ ਵਿਚਾਰ ਟੀ.ਵੀ. ਰਾਹੀਂ ਸਾਂਝੇ ਕਰ ਲਵੇ। ਘਰ-ਘਰ ਜਾ ਕੇ ਹਾੜੇ ਮਿਨਤਾਂ ਕੱਢਣ ਦੀ ਬਜਾਏ ਆਪਣਾ ਚੋਣ ਮੈਨੀਫੈਸਟੋ ਪੇਪਰ ਵਿਚ ਦੇ ਦੇਵੇ।
ਪਰ ਕੀ ਕਰੀਏ, ਸਾਡੇ ਭਾਰਤ ਦੀ ਸਾਰੀ ਅਰਥ ਵਿਵਸਥਾ ਹੀ ਵਿਗੜੀ ਪਈ ਹੈ। ਇਥੇ ਕੁਝ ਵੀ ਵਿਉਂਤਬੱਧ ਢੰਗ ਨਾਲ ਚੱਲਣਾ ਸੰਭਵ ਨਹੀਂ ਜਾਪਦਾ। ਇਥੇ ਅੰਨੇ ਨੂੰ ਬੋਲਾ ਘੜੀਸੀ ਫਿਰਦਾ ਹੈ। ਅਸੀਂ ਤਾਂ ਸਿਰਫ਼ ਪ੍ਰਮਾਤਮਾਂ ਅੱਗੇ ਇਹ ਅਰਦਾਸ ਹੀ ਕਰ ਸਕਦੇ ਹਾਂ ਕਿ ‘ਹੇ ਦਾਤਾਰ ਪਿਤਾ ਜੀਓੁ’ ਸਾਡੇ ਸਿਆਸੀ ਨੇਤਾਵਾਂ ਨੂੰ, ਵੱਡੇ ਪੁਲਿਸ ਅਫਸਰਾਂ ‘ਤੇ ਇਨੀ ਕੁ ਬਖਸ਼ਿਸ਼ ਕਰੋ, ਉਨਾਂ ਨੂੰ ਅਜਿਹਾ ਬਲ ਤੇ ਬੁੱਧੀ ਬਖਸ਼ੋ ਕਿ ਉਹ ਆਪਣੇ ਲੋਭ, ਹੰਕਾਰ ਨੂੰ ਤਿਆਗ ਕੇ, ਸੱਤਾ ਦੀ ਭੁੱਖ ਮਾਰ ਕੇ, ਆਪਣੀ ਉੱਚੀ ਪਦਵੀਂ ਦੇ ਗੁਮਾਨ ਨੂੰ ਛੱਡ ਕੇ ਪੰਜਾਬੀਅਤ ਦੇ ਡਿੱਗ ਰਹੇ ਮਨੋਬਲ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰ ਸਕਣ।
ਆਪਣੇ ਭੈਣਾ ਭਰਾਂਵਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਵੀਰੋ! ਵੱਖ-ਵੱਖ ਪਾਰਟੀਆਂ ਨਾਲ ਜੁੜੇ ਨੋਜੁਆਨੇ ਸਿਆਸਤ ਵਿੱਚ ਪੈਰ ਰੱਖਣਾ ਗਲਤ ਨਹੀਂ। ਆਉਣ ਵਾਲੇ ਸਮੇਂ ਵਿੱਚ ਤੁਹਾਡੇ ਵਿਚੋਂ ਹੀ ਲੀਡਰ ਬਨਣੇ ਹਨ। ਪਰ ਇੱਕ ਗੱਲ ਯਾਦ ਰੱਖਿਓ! ਆਪਣੀ ਗਲੀ, ਆਪਣਾ ਮੁਹੱਲਾ, ਆਪਣਾ ਪਿੰਡ ਜਿਥੇਂ ਅਸੀਂ ਵੋਟਾ ਲਈ ਇੱਕ ਦੂਸਰੇ ਨਾਲ ਲੜਦੇ ਹਾਂ। ਜਿਥੇਂ ਅਸੀਂ ਸਿਆਸੀ ਲੀਡਰਾ ਦੇ ਇਸ਼ਾਰਿਆ ਤੇ ਪਾਰਟੀ ਬਾਜੀ ਵਿੱਚ ਵੰਡੇ ਗਏ ਹਾਂ। ਜਿਥੇਂ ਅਸੀਂ ਇੱਕ ਦੂਜੇ ਦੇ ਖੁਨ ਦੇ ਪਿਆਸੇ ਹੋ ਜਾਦੇ ਹਾਂ, ਯਾਦ ਰੱਖਿਓ ਅਸੀਂ ਇਥੇਂ ਹੀ ਜੰਮੇ ਪਲੇ ਹਾਂ। ਸਾਡਾ ਗਲੀ ਗੁਆਢ, ਖੁਸ਼ੀ-ਗਮੀ ਵਿੱਚ ਉਹ ਹੀ ਸਾਡੇ ਕੰਮ ਆਉਦਾ ਹੈ। ਵੋਟਾ ਦਾ ਕੀ ਹੈ ਇਹ ਤਾਂ ਆਇਆਂ ਤੇ ਲੰਘ ਗਈਆ। ਲੜਾਈ-ਝਗੜੇ ਵਿੱਚ ਹੋਏ ਤੁਹਾਡੇ ਜਾਨੀ-ਮਾਲੀ ਨੁਕਸ਼ਾਨ ਦੀ ਪੂਰਤੀ ਕਿਸੇ ਨੇ ਨਹੀਂ ਕਰਨੀ। ਕੇਸ ਤੁਹਾਡੇ ਤੇ ਹੋਣੇ ਹਨ, ਤਾਰੀਖਾ ਤੁਸੀਂ ਭੁਗਤਨੀਆਂ ਹਨ। ਖੱਜਲ ਖੁਆਰੀ ਤੁਹਾਡੀ ਹੋਣੀ ਹੈ ਉਦੋਂ ਕਿਸੇ ਲੀਡਰ ਨੇ ਤੁਹਾਡੀ ਬਾਹ ਨਹੀਂ ਫੜਨੀ। ਵੇਖਿਓ ਕਿਤੇ ਲੀਡਰਾਂ ਦੀਆਂ ਲੂਬੜ ਚਾਲਾਂ ਵਿੱਚ ਆ ਕੇ ਆਪਣੇ ਮੁਹੱਲੇ, ਆਪਣਾ ਪਿੰਡ ਵਿੱਚ ਪੱਕੀਆਂ ਦੁਸ਼ਮਣੀਆਂ ਨਾ ਪਾ ਲਈਓ। ਆਪਣਾ ਭਾਈਚਾਰਾ ਤੇ ਆਪਸੀ ਸਾਂਝ ਬਰਕਰਾਰ ਰੱਖਿਓ, ਕਿਤੇ ਮਾਮੂਲੀ ਚੌਧਰ ਪਿਛੇ ਆਪਸੀ ਭਾਈਚਾਰਕ ਸਾਂਝ ਖਤਮ ਨਾ ਕਰ ਲਿਓ।

ਬਾਦਲ ਐਂਡ ਕੰਪਨੀ  ਭਾਈ ਗੁਰਬਚਨ ਸਿੰਘ ਦੀ ਜੁੱਤੀ ਦਾ ਸੰਦੇਸ਼ ਸਮਝੇ -ਯੂਨਾਈਟਿਡ ਖਾਲਸਾ ਦਲ ਯੂ,ਕੇ


” ਲੁਧਿਆਣੇ ਬੈਂਕ ਡਾਕੇ ਦੇ ਫੈਂਸਲੇ  ਨੇ ਸਾਬਤ ਕੀਤਾ ਪੁਲਿਸ ਵਲੋਂ ਹਜਾਰਾਂ ਝੂਠੇ ਕੇਸ ਬਣਾਏ ਗਏ”
ਲੰਡਨ- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਦੇ ਚੋਣ ਪ੍ਰਚਾਰ ਦੌਰਾਨ ਇੱਕ ਨੌਜਵਾਨ ਭਾਈ ਗੁਰਬਚਨ  ਸਿੰਘ ਵਲੋਂ ਮਾਰੀ ਗਈ ਜੁੱਤੀ ਦਾ ਬਾਦਲਕਿਆਂ ਦੇ ਭਿਰਸ਼ਟ ਲਾਣੇ ਨੂੰ ਅਸਲ ਸੰਦੇਸ਼ ਸਮਝਣ ਦੀ ਲੋੜ ਹੈ । ਜਿਹੜਾ ਦਰਸਾ ਰਿਹਾ ਹੈ ਕਿ ਪੰਜਾਬ ਲੋਕ ਖਾਸਕਰ ਸਿੱਖ ਉਸ ਦੀਆਂ ਸਿੱਖ ਕਾਰਵਾਈਆਂ  ਖਿਲਾਫ ਲੋਕਾਂ ਦਾ ਗੁੱਸਾ ਇਸ ਕਦਰ ਹੈ ਕਿ ਵੋਟਾਂ ਮੰਗਣ ਬਦਲੇ ਇਹਨਾਂ ਨੂੰ ਜੁੱਤੀਆਂ ਮਿਲਣਗੀਆਂ ਅਤੇ ਵੋਟਾਂ ਦੇ ਬਕਸੇ ਖਾਲੀ ਰਹਿਣਗੇ ਹਨ । ਬਾਦਲ ਨੂੰ ਯਾਦ ਕਰਵਾਇਆ ਗਿਆ ਕਿ ਤੇਰੇ ਰਾਜ ਵਿੱਚ 87 ਥਾਵਾਂ ਤੇ ਡੇਢ ਸਾਲ ਦੌਰਾਨ ਪਵਿੱਤਰ ਗੁਰਬਾਣੀ ਦੀ ਬੇਅਦਬੀ ਹੋ ਚੁੱਕੀ ਹੈ ਪਰ ਦੋਸ਼ੀਆਂ ਨੂੰ ਲੱਭਿਆ ਅਤੇ ਫੜਿਆ ਨਹੀਂ ਗਿਆ ਜਦਕਿ ਦੂਜੇ ਪਾਸੇ ਪਵਿੱਤਰ ਦੀ ਬੇਅਦਬੀ ਕਰਨ ਵਾਲੇ ਦੋਸ਼ੀ 48 ਘੰਟਿਆਂ ਵਿੱਚ ਕਾਬੂ ਕਰ ਲਏ ਗਏ । ਇਸੇ ਤਰਾਂ ਹਾਲ ਹੀ ਦੌਰਾਨ ਨਾਭਾ ਜੇਹਲ ਫਰਾਰੀ ਕਾਂਡ ਦੀ ਆੜ ਹੇਠ ਅਨੇਕਾਂ  ਸਿੱਖ ਪਰਿਵਾਰਾਂ ਤੇ ਪੁਲਿਸ ਵਲੋਂ ਤਸ਼ੱਦਦ ਕੀਤਾ ਗਿਆ ਹੈ । ਭਾਈ ਗੁਰਚਰਨ ਸਿੰਘ ਤੇ ਪੁਲਿਸ ਵਲੋਂ ਕੀਤੇ ਜਾ ਰਹੇ ਅਣਮਨੁੱਖੀ ਤਸ਼ੱਦਦ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਖਤ ਨਿਖੇਧੀ ਕਰਦਿਆਂ । ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਨੇ ਪੁਲਿਸ ਵਲੋਂ ਭਾਈ ਗੁਰਬਚਨ ਸਿੰਘ ਦੇ ਗਲ ਵਿੱਚ ਪਾਏ ਗਏ ਸਿਰੋਪੇ ਨੂੰ ਹੇਠਾਂ ਸੁੱਟਣ ਕਾਲੀ ਕਰਤੂਤ ਨੂੰ  ਔਰੰਗਜੇਬੀ ਕਾਰਵਾਈ ਆਖਿਆ ਗਿਆ ।  ਉਕਤ ਪੁਲਿਸ ਅਫਸਰ ਸਿੱਖ ਧਾਰਮਿਕ ਭਾਵਨਾਵਾਂ ਨੂੰ ਮਾਰਨ ਦੇ ਦੋਸ਼ੀ  ਸੱਟ ਮਾਰਨ ਦਾ ਦੋਸ਼ੀ ਹੋਣ ਕਰਕੇ ਉਸ ਖਿਲਾਫ ਧਾਰਾ 293 ਅਧੀਨ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ।ਯੂਨਾਈਟਿਡ ਖਾਸਲਾ ਦਲ ਯੂ,ਕੇ  ਵਲੋਂ ਭਾਈ ਗੁਰਬਚਨ ਸਿੰਘ ਦੀ ਜੱਤੀ ਮਾਰੂ ਕਾਰਵਾਈ ਦੀ ਸ਼ਲਾਘਾ ਕਰਦਿਆਂ ਡੱਟ ਕੇ ਸਮਰਥਨ ਕੀਤਾ ਗਿਆ । ਲੁਧਿਆਣੇ ਬੈਂਕ ਡਾਕੇ ਵਿੱਚ ਸੀ ਬੀ ਆਈ ਵਲੋਂ ਚਾਰਜਸ਼ੀਟ ਕੀਤੇ ਅਤੇ ਟਾਡਾ ਅਦਾਲਤ ਵਲੋਂ ਸੁਣਾਈ ਗਈ ਦਸ ਦਸ ਸਾਲ ਦੀ ਸਜ਼ਾ ਭੁਗਤਣ ਵਾਲੇ ਸਤਿਕਾਰਤ ਵੀਰਾਂ ਨੂੰ ਭਾਰਤੀ ਸੁਪਰੀਮ ਕੋਰਟ ਵਲੋਂ ਬਾਇੱਜਤ ਬਰੀ ਕਰਨਾ ਖਾਲਸਾ ਪੰਥ ਵਾਸਤੇ ਬਹੁਤ ਹੀ ਮੁਬਾਰਕ ਖਬਰ ਹੈ । ਸੁਪਰੀਮ ਕੋਰਟ ਦੇ ਫੈਂਸਲੇ  ਨਾਲ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਸੌੜੀ ਅਤੇ ਫਿਰਕੂ ਰਾਜਨੀਤੀ ਤੋਂ ਇਲਾਵਾ ਪੰਜਾਬ ਪੁਲਿਸ , ਸੀæਬੀæਆਈ ਵਲੋਂ ਝੂਠੇ ਕੇਸਾਂ ਵਿੱਚ ਫਸਾਉਣਾ ਆਮ ਗੱਲ ਰਹੀ ਹੈ । ਸਿੱਖ ਨੌਜਵਾਨਾਂ ਖਿਲਾਫ ਹਜਾਰਾਂ ਝੂਠੇ ਕੇਸ ਦਰਜ ਕੀਤੇ ਗਏ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕੀਤਾ ਗਿਆ ਜਿਸ  ਦੀ ਅਸੀਮ ਰਹਿਮਤ ਅਪਾਰ ਕ੍ਰਿਪਾ ਨਾਲ ਅਜਿਹਾ ਸੰਭਵ ਹੋ ਸਕਿਆ ਹੈ ਜਿਸ ਵਾਸਤੇ ਐਡਵੋਕੇਟ ਸ੍ਰ, ਜਸਪਾਲ ਸਿੰਘ ਮੰਝਪੁਰ ਅਤੇ ਉਹਨਾਂ ਦੇ ਸਮੂਹ ਸਾਥੀ ਧੰਨਵਾਦ ਦੇ ਪਾਤਰ ਹਨ ਜਿਹਨਾਂ ਸੁਪਰੀਮ ਕੋਰਟ ਵਿੱਚ ਕੀਤੀ ਅਪੀਲ ਦਾਇਰ ਕਰਵਾ ਕੇ ਕੇਸ ਦੀ ਪੂਰੀ ਤਨਦੇਹੀ ਨਾਲ ਪੈਰਵਈ ਕੀਤੀ ।

ਦਿੱਲੀ ਕਮੇਟੀ ਵੱਲੋਂ ‘‘ਬਾਲਾ ਪ੍ਰੀਤਮ ਕੈਂਸਰ ਕੇਅਰ’’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ

ਨਵੀਂ ਦਿੱਲੀ(13 ਜਨਵਰੀ 2017): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਸਰ ਦੀ ਬੀਮਾਰੀ ’ਤੇ ਨੱਥ ਪਾਉਣ ਲਈ ਅੱਜ ਵੱਡੇ ਪੱਧਰ ’ਤੇ ਇਲਾਜ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਗੁਰਦੁਆਰਾ ਬਾਲਾ ਸਾਹਿਬ ਵਿਖੇ ਚਲ ਰਹੇ ਗੁਰੂ ਹਰਿਕ੍ਰਿਸ਼ਨ ਹਸਪਤਾਲ ’ਚ ਬੀਤੇ ਦੋ ਸਾਲਾਂ ਤੋਂ ਕੈਂਸਰ ਦੀ ਬੀਮਾਰੀ ਤੋਂ ਪ੍ਰਭਾਵਿਤ ਮਰੀਜਾਂ ਦੇ ਕੀਤੇ ਜਾ ਰਹੇ ਇਲਾਜ਼ ਨੂੰ ਹੁਣ ਵੱਡੇ ਪੱਧਰ ’ਤੇ ਆਯੋਜਿਤ ਅਤੇ ਪ੍ਰਚਾਰਿਤ ਕਰਨ ਲਈ ਕਮੇਟੀ ਵੱਲੋਂ ਇਹ ਅਹਿਮ ਉਪਰਾਲਾ ਸ਼ੁਰੂ ਕੀਤਾ ਗਿਆ ਹੈ। 8ਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪੱਵਿਤਰ ਅੰਗੀਠੇ ਵਾਲੇ ਸਥਾਨ ਤੇ ਚਲ ਰਹੀ ਉਕਤ ਮੁਹਿੰਮ ਨੂੰ ‘‘ਬਾਲਾ ਪ੍ਰੀਤਮ ਕੈਂਸਰ ਕੇਅਰ’’ ਦਾ ਨਾਂ ਦਿੱਤਾ ਗਿਆ ਹੈ।

ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬਾਲਾ ਪ੍ਰੀਤਮ ਦੀ ਕਿਰਪਾ ਸੱਦਕਾ ਬੀਤੇ ਦੋ ਸਾਲਾਂ ਦੌਰਾਨ ਇਸ ਨਾਮੁਰਾਦ ਬੀਮਾਰੀ ਦੇ ਸ਼ਿਕਾਰ ਆਏ 60 ਮਰੀਜ਼ਾ ਦੇ ਔਪਰੇਸ਼ਨ ਕਾਮਯਾਬ ਹੋਣ ਦਾ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਗੁਰਦੁਆਰਾ ਬਾਲਾ ਸਾਹਿਬ ਵਿਖੇ ਚਲ ਰਹੇ ਹਸਪਤਾਲ ’ਚ ਮਰੀਜ਼ ਨੂੰ ਦਵਾਈ ਦੇ ਨਾਲ ਦੁਆ ਦੀ ਮਿਲ ਰਹੀ ਖੁਰਾਕ ਦਸ਼ਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਚਾਰੀ ਗਈ ਪੰਕਤੀ ‘‘ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖ ਜਾਇ’’ਨੂੰ ਪੂਰਨ ਤੌਰ ਤੇ ਸਾਰਥਿਕ ਸਾਬਿਤ ਕਰ ਰਹੀ ਹੈ।

ਜੀ.ਕੇ. ਨੇ ਦੱਸਿਆ ਕਿ ਡਾਕਟਰਾਂ ਵੱਲੋਂ ਇਥੇ ਬ੍ਰੇਸ਼ਟ(ਥਣ), ਥਾਇਰੌਡ, ਮੂੰਹ, ਇੰਟਰਸਟਾਇਨ ਅਤੇ ਬੱਚੇਦਾਨੀ ਕੈਂਸਰ ਦੇ ਔਪਰੇਸ਼ਨ ਕਾਮਯਾਬੀ ਨਾਲ ਕੀਤੇ ਗਏ ਹਨ। ਇਸਦੇ ਨਾਲ ਹੀ ਅਨੇਕਾਂ ਮਰੀਜ਼ਾ ਦਾ ਕੀਮੋਥ੍ਰੇਪੀ ਤਕਨੀਕ ਨਾਲ ਇਲਾਜ਼ ਕੀਤਾ ਗਿਆ। ਗੁਰਦੁਆਰਾ ਕਮੇਟੀ ਦਾ ਹਸਪਤਾਲ ਹੋਣ ਦੇ ਕਾਰਨ ਮਰੀਜ਼ਾ ਕੋਲੋਂ ਇਲਾਜ਼ ਦਾ ਸਿਰਫ਼ ਖਰਚ ਹੀ ਲਿਆ ਜਾਂਦਾ ਹੈ ਜਿਸ ਕਰਕੇ ਦੂਜੇ ਨਿਜ਼ੀ ਹਸਪਤਾਲਾਂ ਦੇ ਮੁਕਾਬਲੇ ਮਰੀਜ਼ ਦਾ ਖਰਚ ਇੱਕ ਤਿਹਾਈ ਹੀ ਮੁਸ਼ਕਿਲ ਨਾਲ ਆਉਂਦਾ ਹੈ।

ਜੀ.ਕੇ. ਨੇ ਸਾਫ਼ ਕਿਹਾ ਕਿ ਅਸੀਂ ਕੈਂਸਰ ਦੇ ਇਲਾਜ਼ ਕਰਨ ਵੇਲੇ ਨਿਜ਼ੀ ਹਸਪਤਾਲਾਂ ਨੂੰ ਚੰਗੀ ਸੇਵਾ, ਘਟ ਖਰਚ ਅਤੇ ਬਿਹਤਰ ਇਲਾਜ਼ ਵਿਚ ਟੱਕਰ ਦੇਣ ਦਾ ਟੀਚਾ ਮਿਥਿਆ ਹੈ। ਹਾਲਾਂਕਿ ਮੌਜੂਦਾ ਸਮੇਂ ਵਿਚ ਅਸੀਂ ਕੈਂਸਰ ਦੇ ਇਲਾਜ਼ ’ਚ ਕੀਮੋਥੇ੍ਰਪੀ ਤਰੀਕੇ ਦਾ ਹੀ ਇਸਤੇਮਾਲ ਕਰ ਰਹੇ ਹਾਂ। ਕਮੇਟੀ ਵੱਲੋਂ ਛੇਤੀ ਹੀ ਸ਼ੁਰੂ ਕੀਤੇ ਜਾ ਰਹੇ ਬਾਲਾ ਸਾਹਿਬ ਹਸਪਤਾਲ ’ਚ ਕੈਂਸਰ ਕੇਅਰ ਦਾ ਵੱਖਰਾ ਵਿਸ਼ੇਸ਼ ਕੌਮਾਂਤਰੀ ਪੱਧਰੀ ਵਿਭਾਗ ਬਣਾਉਣ ਦਾ ਐਲਾਨ ਕਰਦੇ ਹੋਏ ਜੀ.ਕੇ. ਨੇ ਇਸ ਮੌਕੇ ਪੁੱਜੇ ਮਾਹਿਰਾਂ ਨੂੰ ਇਸ ਸੰਬੰਧੀ ਕਮੇਟੀ ਨੂੰ ਸੁਝਾਵ ਦੇਣ ਦੀ ਵੀ ਅਪੀਲ ਕੀਤੀ।

ਜੀ.ਕੇ. ਨੇ ਸਮਾਜ ਦੀ ਭਲਾਈ ਲਈ ਕਮੇਟੀ ਵੱਲੋਂ ਚਲਾਈ ਜਾ ਰਹੀ ਉਕਤ ਮੁਹਿੰਮ ਦੇ ਵਿਸਤਾਰ ਤਹਿਤ ਹੁਣ ਫੇਫ਼ੜੇ, ਲੀਵਰ ਅਤੇ ਬਲੱਡ ਕੈਂਸਰ ਦਾ ਵੀ ਇਲਾਜ਼ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਏਮਸ ਝੱਝਰ ਦੇ ਨੈਸ਼ਨਲ ਕੈਂਸਰ ਇੰਸਟੀਟਿਯੂਟ ਦੇ ਮੁਖੀ ਜੀ.ਕੇ. ਰੱਥ, ਰਾਮਾਕ੍ਰਿਸ਼ਨ ਮਿਸ਼ਨ ਹਸਪਤਾਲ ਦੇ ਡਾਇਰੈਕਟਰ ਸਵਾਮੀ ਕਾਲੀਕਨੰਦਾ, ਦਿੱਲੀ ਕਮੇਟੀ ਦੀ ਮੈਡੀਕਲ ਸਰਵਿਸੇਜ਼ ਦੇ ਚੇਅਰਮੈਨ ਹਰਜੀਤ ਸਿੰਘ ਦੁੱਗਲ, ਸਾਬਕਾ ਵਿਧਾਇਕ ਤਰਵਿੰਦਰ ਸਿੰਘ ਮਾਰਵਾਹ ਅਤੇ ਹਸਪਤਾਲ ਦੇ ਕੈਂਸਰ ਵਿਭਾਗ ਦੇ ਮੁਖੀ ਡਾ. ਮਨਦੀਪ ਸਿੰਘ ਮਲਹੋਤਰਾ ਨੇ ਵੀ ਆਪਣੇ ਵਿਚਾਰ ਰੱਖੇ।

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਰਾਮਪੁਰ ਵਿਖੇ ਧੀਆਂ ਦੀ ਲੋਹੜੀ ਮਨਾਈ 

ਦੋਰਾਹਾ (ਰਵਿੰਦਰ ਸਿੰਘ ਢਿੱਲੋਂ ) ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ  ਦੇ ਬਲਾਕ ਦੋਰਾਹਾ ਵੱਲੋਂ ਸੀ ਡੀ ਪੀ ਓ ਸ੍ਰੀ ਮਤੀ ਕਮਲਜੀਤ ਕੌਰ ਦੀ ਅਗਵਾਈ ਵਿੱਚ  ਅੱਜ ਦੋਰਾਹਾ ਨੇੜਲੇ ਪਿੰਡ ਰਾਮਪੁਰ ਵਿਖੇ ਨਵ ਜੰਮਿਆ ਲੜਕੀਆਂ ਦੀ ਲੋਹੜੀ ਬੜੀ ਧੂਮ ਧਾਮ ਨਾਲ ਮਨਾਈ ਗਈ   ਇਸ ਸਮੇਂ ਸੀ ਡੀ ਪੀ ਓ ਦੋਰਾਹਾ ਸ੍ਰੀ ਮਤੀ ਕਮਲਜੀਤ ਕੌਰ ਨੇ ਕਿਹਾ ਕਿ ਦੇਸ਼ ਅੰਦਰ ਲੜਕੀਆਂ ਦੀ ਦਿਨੋਂ ਦਿਨ ਘੱਟ ਰਹੀ ਗਿਣਤੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।ਲੜਕੀਆਂ ਦੇ ਘੱਟ ਰਹੇ ਲਿੰਗ ਅਨੁਪਾਤ  ਵਿੱਚ ਸੁਧਾਰ ਲਿਆਉਣ ਲਈ ਮਹਿਕਮੇ ਵੱਲੋਂ ਯੋਗ  ਉਪਰਲੇ ਕੀਤੇ ਜਾ ਰਹੇ ਹਨ ਅਤੇ ਕਿਹਾ ਕਿ ਲੜਕੀਆਂ ਨੂੰ ਮੁੰਡਿਆ ਦੇ ਬਰਾਬਰ ਅਧਿਕਾਰ ਘਰ ਤੋ ਹੀ ਦਿੱਤੇ ਜਾਣ ਲੜਕੀਆਂ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਹਨ । ਇਸ ਮੌਕੇ ਨਵੇਂ ਜੰਮਿਆ ਬੱਚੀਆਂ  ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ । ਇਸ ਸਮੇਂ ਪਰਮਵੀਰ ਕੌਰ ਸੁਪਰਵਾਈਜ਼ਰ, ਪਰਮਜੀਤ ਕੌਰ, ਸਪਿੰਦਰ ਕੌਰ ਸਿਹਤ ਵਿਭਾਗ, ਕਿਰਨ ਬਾਲਾ,ਮਹਿੰਦਰ ਕੌਰ ਆਦਿ ਹਾਜ਼ਰ ਸਨ ।

ਕੈਪਟਨ ਅਮਰਿੰਦਰ, ਸ. ਬਾਦਲ, ਕੇਜਰੀਵਾਲ ਤੇ ਭਾਜਪਾ ਵਾਲਿਆਂ ਦੇ “ਧੜ” ਤਾਂ ਪੰਜਾਬ ਵਿਚ ਹਨ, ਪਰ ਦਿਮਾਗ ਹਮੇਸ਼ਾਂ ਨਾਗਪੁਰ ਤੇ ਦਿੱਲੀ ਵਿਚ ਰਹਿੰਦੇ ਹਨ : ਮਾਨ

 

ਫ਼ਤਹਿਗੜ੍ਹ ਸਾਹਿਬ, 12 ਜਨਵਰੀ :- “ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ, ਦੋਵੇ ਬਾਦਲ, ਕੇਜਰੀਵਾਲ ਤੇ ਭਾਜਪਾ ਵਰਗੀਆਂ ਜਮਾਤਾਂ ਦੇ ਆਗੂਆਂ ਦੇ “ਧੜ” ਤਾਂ ਪੰਜਾਬ ਵਿਚ ਹੁੰਦੇ ਹਨ, ਪਰ ਇਹਨਾਂ ਸਭਨਾਂ ਦੇ ਦਿਮਾਗ ਆਪਣੀਆਂ ਮੁੱਖ ਮੰਤਰੀਸਿ਼ਪ ਅਤੇ ਵਿਜਾਰਤਾਂ ਲਈ ਦਿੱਲੀ ਤੇ ਨਾਗਪੁਰ ਦੇ ਹੈੱਡਕੁਆਟਰਾਂ ਦੇ ਗੁਲਾਮ ਬਣੇ ਰਹਿੰਦੇ ਹਨ । ਜਿਹੜਾ ਦਿਮਾਗ ਪੰਜਾਬੀਆਂ ਤੇ ਸਿੱਖ ਕੌਮ ਉਤੇ ਅਣਮਨੁੱਖੀ ਤੇ ਗੈਰ-ਸਮਾਜਿਕ ਢੰਗਾਂ ਰਾਹੀ ਜ਼ਬਰ-ਜੁਲਮ ਕਰਦਾ ਹੈ, ਉਸ ਨੂੰ ਹੀ ਨਾਗਪੁਰ ਤੇ ਦਿੱਲੀ ਦੇ ਹੈੱਡਕੁਆਟਰ ਮੁੱਖ ਮੰਤਰੀ ਬਣਾਉਦੇ ਹਨ । ਜੋ ਕੈਪਟਨ ਅਮਰਿੰਦਰ ਸਿੰਘ, ਸ. ਬਾਦਲ ਵੱਲੋਂ ਕੇਜਰੀਵਾਲ ਦੇ ਵੱਲੋਂ ਆਪਣੇ ਆਪ ਨੂੰ ਮੁੱਖ ਮੰਤਰੀ ਬਣਾਉਣ ਲਈ ਹੋ ਰਹੇ ਅਮਲਾਂ ਤੇ ਨੁਕਤਾ-ਚੀਨੀ ਕੀਤੀ ਜਾ ਰਹੀ ਹੈ, ਬੇਸ਼ੱਕ ਅਸੀਂ ਵੀ ਇਸ ਨਾਲ ਸਹਿਮਤ ਹਾਂ ਕਿਉਂਕਿ ਕੇਜਰੀਵਾਲ ਤਾਂ ਪੰਜਾਬ ਤੋ ਬਾਹਰ ਵਾਲਾ ਹੈ ਅਤੇ ਉਸਦਾ ਪੰਜਾਬ ਸੂਬੇ ਤੇ ਇਥੋ ਦੇ ਨਿਵਾਸੀਆਂ ਦੇ ਵਿਰਸੇ ਅਤੇ ਵਿਰਾਸਤ ਨੂੰ ਜਿੳਂੂਦਾ ਰੱਖਣਾ ਵੱਸ ਤੋ ਬਾਹਰ ਹੈ । ਕਿਉਂਕਿ ਉਸਨੇ ਵੀ ਤਾਂ ਹੁਕਮ ਨਾਗਪੁਰ ਤੋ ਲੈਣੇ ਹਨ । ਇਸ ਲਈ ਨਾਗਪੁਰ ਤੇ ਦਿੱਲੀ ਤੋਂ ਹੁਕਮ ਲੈਕੇ ਚੱਲਣ ਵਾਲੇ ਮੁੱਖ ਮੰਤਰੀ ਪੰਜਾਬ ਸੂਬੇ ਦੀ ਬਿਹਤਰੀ ਕਰ ਹੀ ਨਹੀਂ ਸਕਦੇ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਦੋਵੇ ਬਾਦਲਾਂ ਵੱਲੋਂ ਸਹੀ ਤੇ ਸਾਫ਼-ਸੁਥਰੀ ਹਕੂਮਤ ਨਾ ਦੇਣ ਅਤੇ ਇਥੋ ਦੇ ਨਿਵਾਸੀਆਂ ਉਤੇ ਜ਼ਬਰ-ਜੁਲਮ ਕਰਨ ਦੀ ਬਦੌਲਤ ਹੀ ਪੰਜਾਬ ਵਿਚ ਸਿਆਸੀ ਖਲਾਅ ਪੈਦਾ ਹੋ ਚੁੱਕਾ ਹੈ । ਇਹੀ ਵਜਹ ਹੈ ਕਿ ਸ੍ਰੀ ਕੇਜਰੀਵਾਲ ਤੇ ਉਸਦੀ ਆਪ ਪਾਰਟੀ ਪੰਜਾਬ ਵਿਚ ਉਸੇ ਤਰ੍ਹਾਂ ਦਾਖਲ ਹੋਈ ਹੈ, ਜਿਵੇ ਖਲਾਅ ਦੇ ਕਾਰਨ ਕਦੀ ਅਹਿਮਦਸ਼ਾਹ ਅਬਦਾਲੀ, ਜਕਰੀਆ ਖਾਂ, ਚੰਗੇਜ਼ ਖਾਂ ਵਰਗੇ ਧਾੜਵੀ ਇਥੇ ਆਉਦੇ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਵਰਣਨ ਕਾਂਗਰਸ, ਭਾਜਪਾ, ਬਾਦਲ ਦਲ, ਕੇਜਰੀਵਾਲ ਦੀ ਆਪ ਪਾਰਟੀ ਅਤੇ ਬਾਦਲ ਦਲੀਆਂ ਵੱਲੋਂ ਨਾਗਪੁਰ ਤੇ ਦਿੱਲੀ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਕੇ ਪੰਜਾਬ ਵਿਚ ਰਾਜ ਕਰਨ, ਪੰਜਾਬ ਵਿਰੋਧੀ ਅਮਲਾਂ ਨੂੰ ਅਫ਼ਸੋਸਨਾਕ ਕਰਾਰ ਦਿੰਦੇ ਹੋਏ ਅਤੇ ਪੰਜਾਬ ਵਿਚ ਪੈਦਾ ਹੋਏ ਸਿਆਸੀ ਖਲਾਅ ਦੀ ਪੂਰਤੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਿਵੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਟਰ ਟਰਮੀਨੇਸ਼ਨ ਐਕਟ ਪਾਸ ਕੀਤਾ । ਲੇਕਿਨ ਉਸ ਸਮੇਂ ਦੇ ਪ੍ਰਾਈਮ ਮਨਿਸਟਰ ਵੱਲੋਂ ਇਸ ਨੂੰ ਪ੍ਰੈਜੀਡੈਟ ਕੋਲ ਭੇਜ ਦਿੱਤਾ ਗਿਆ । ਪ੍ਰੈਜੀਡੈਟ ਨੇ ਇਸ ਨੂੰ ਸੁਪਰੀਮ ਕੋਰਟ ਦੀ ਰਾਏ ਲਈ ਭੇਜਿਆ ਤੇ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ । ਜਦੋਂਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਸਨ ਅਤੇ ਸੈਟਰ ਵਿਚ ਕਾਂਗਰਸ ਦੀ ਹਕੂਮਤ ਸੀ । ਫਿਰ ਕਾਂਗਰਸ ਜਮਾਤ ਦੇ ਪ੍ਰਾਈਮ ਮਨਿਸਟਰ ਨੇ ਇਸ ਨੂੰ ਪ੍ਰੈਜੀਡੈਟ ਕੋਲ ਕਿਉਂ ਭੇਜਿਆ ? ਜਿਸ ਤੋ ਸਪੱਸਟ ਹੈ ਕਿ ਪੰਜਾਬ ਸੂਬੇ ਅਤੇ ਪੰਜਾਬੀਆਂ ਪ੍ਰਤੀ ਇਹਨਾਂ ਦੀ ਬੇਈਮਾਨੀ ਹੈ । ਇਸੇ ਤਰ੍ਹਾਂ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਬੀਜੇਪੀ ਅਤੇ ਬਾਦਲ ਪਰਿਵਾਰ ਦੀ ਪ੍ਰਵਾਨਗੀ ਸੀ । ਕਿਉਂਕਿ ਇਹਨਾਂ ਨੇ ਆਪਣੀਆਂ ਸਿਆਸੀ ਅਹੁਦਿਆ ਅਤੇ ਹਕੂਮਤੀ ਤਾਕਤ ਨੂੰ ਕਾਇਮ ਰੱਖਣ ਲਈ ਦਿੱਲੀ ਅਤੇ ਨਾਗਪੁਰ ਦੇ ਹੈੱਡਕੁਆਟਰਾਂ ਦੀ ਗੁਲਾਮੀਅਤ ਨੂੰ ਸਥਾਈ ਤੌਰ ਤੇ ਪ੍ਰਵਾਨ ਕਰ ਲਿਆ ਹੈ । ਅਜਿਹੀ ਗੁਲਾਮੀਅਤ ਸੋਚ ਵਾਲੇ ਸਿਆਸਤਦਾਨ ਪੰਜਾਬ ਸੂਬੇ ਤੇ ਇਥੋ ਦੇ ਨਿਵਾਸੀਆਂ ਉਤੇ ਜਿੰਨੇ ਵੀ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਕਰਨਗੇ, ਉਨੇ ਹੀ ਵਧੇਰੇ ਮਜ਼ਬੂਤੀ ਨਾਲ ਇਹਨਾਂ ਦੇ ਸਿਆਸੀ ਅਹੁਦੇ ਕਾਇਮ ਰਹਿ ਸਕਣਗੇ । ਫਿਰ ਜਿਨ੍ਹਾਂ ਆਗੂਆਂ ਦੇ ਸਮੇਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 80 ਵਾਰ ਅਪਮਾਨ ਹੋਇਆ ਹੋਵੇ, ਇਸ ਵਿਰੁੱਧ ਰੋਸ ਪ੍ਰਗਟ ਕਰਨ ਵਾਲਿਆਂ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਜਿਨ੍ਹਾਂ ਦੀ ਪੁਲਿਸ ਨੇ ਸ਼ਹੀਦ ਕੀਤਾ ਹੋਵੇ ਅਤੇ ਕੋਈ ਵੀ ਕਾਤਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਨਾ ਦਿੱਤੀ ਹੋਵੇ, ਜਿਨ੍ਹਾਂ ਨੇ ਪੰਜਾਬ ਦੇ ਕੀਮਤੀ ਪਾਣੀਆਂ, ਪੰਜਾਬੀ ਬੋਲੀ, ਹੈੱਡਵਰਕਸ ਨੂੰ ਲੁਟਾਕੇ ਆਪਣੀ ਮੁੱਖ ਮੰਤਰੀਸਿ਼ਪ ਕਾਇਮ ਰੱਖਦੇ ਆਏ ਹੋਣ, ਅਜਿਹੀਆ ਜਮਾਤਾਂ ਤੇ ਆਗੂ ਭਲਾ ਕਿਵੇ ਪੰਜਾਬ ਸੂਬੇ ਤੇ ਪੰਜਾਬੀਆਂ ਦੇ ਹਿੱਤਾ ਦੀ ਰਾਖੀ ਕਰ ਸਕਦੇ ਹਨ ? ਸਮੁੱਚੇ ਪੰਜਾਬੀਆਂ ਤੇ ਸਿੱਖਾਂ ਨੂੰ 2017 ਵਿਚ ਹੋਣ ਵਾਲੀਆਂ ਚੋਣਾਂ ਵਿਚ ਆਪਣਾ ਫੈਸਲਾ ਕਰਨ ਤੋ ਪਹਿਲਾ ਇਹ ਜਹਿਨ ਵਿਚ ਰੱਖਣਾ ਪਵੇਗਾ ਕਿ ਕਾਂਗਰਸ, ਭਾਜਪਾ, ਬਾਦਲ ਦਲ ਤੇ ਕੇਜਰੀਵਾਲ ਆਪੋ-ਆਪਣੀਆਂ ਮੁੱਖ ਮੰਤਰੀਸਿ਼ਪ ਅਤੇ ਵਿਜਾਰਤਾ ਨੂੰ ਉਨਾ ਸਮਾਂ ਹੀ ਕਾਇਮ ਰੱਖ ਸਕਣਗੇ, ਜਿਨਾਂ ਸਮਾਂ ਇਹਨਾਂ ਦੀ ਵਫ਼ਾਦਾਰੀ ਦਿੱਲੀ ਤੇ ਨਾਗਪੁਰ ਹੈੱਡਕੁਆਟਰਾਂ ਲਈ ਹੋਵੇਗੀ । ਜਦੋਂਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅੱਜ ਦ੍ਰਿੜਤਾ ਤੇ ਆਜ਼ਾਦਆਨਾ ਢੰਗ ਨਾਲ ਹਕੂਮਤ ਕਰਨ ਵਾਲੀ ਜਮਾਤ ਅਤੇ ਦੂਰਅੰਦੇਸ਼ੀ ਰੱਖਣ ਵਾਲੇ ਮੁੱਖ ਮੰਤਰੀ ਦੀ ਲੋੜ ਹੈ, ਜਿਸਦੀ ਵਫ਼ਾਦਾਰੀ ਨਾਗਪੁਰ ਅਤੇ ਦਿੱਲੀ ਨੂੰ ਨਾ ਹੋ ਕੇ ਪੰਜਾਬ ਸੂਬੇ ਤੇ ਪੰਜਾਬੀਆਂ ਪ੍ਰਤੀ ਹੋਵੇ ।

 

ਡਾ ਆਸਾ ਸਿੰਘ, ਮਾਨ ਸਿੰਘ ਢੋਲੇਵਾਲ, ਗੁਰਜੰਟ ਸਿੰਘ, ਹਰਜਿੰਦਰ ਸਿੰਘ ਕਾਲੀ, ਹਰਭਜਨ ਸਿੰਘ, ਸਰੂਪ ਸਿੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ ਬਿੱਟੂ, ਗੁਰਸ਼ਰਨ ਸਿੰਘ ਗਾਮਾ, ਸੇਵਾ ਸਿੰਘ, ਅਵਤਾਰ ਸਿੰਘ ਅਤੇ ਮੋਹਨ ਸਿੰਘ ਦੇ ਰਿਹਾਅ ਹੋਣ ‘ਤੇ ਸ਼ ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੀਤਾ ਖੁਸ਼ੀ ਦਾ ਇਜ਼ਹਾਰ

ਫ਼ਤਹਿਗੜ• ਸਾਹਿਬ, 11 ਜਨਵਰੀ;- “1987 ਵਿਚ ਜੋ ਲੁਧਿਆਣਾ ਵਿਖੇ ਬੈਕ ਡਕੈਤੀ ਹੋਈ ਸੀ ਅਤੇ ਜਿਨ•ਾਂ ਵਿਚ ਇਹਨਾਂ ਸਿੱਖ ਸਖਸ਼ੀਅਤਾਂ ਤੇ ਇਲਜਾਮ ਲੱਗੇ ਸਨ, ਉਹ ਅੱਜ ਸੁਪਰੀਮ ਤੋਂ ਬਾਇੱਜ਼ਤ ਬਰੀ ਹੋ ਗਏ ਹਨ । ਜਿਸਦੀ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਬਹੁਤ ਜਿਆਦਾ ਖੁਸ਼ੀ ਹੋਈ ਹੈ । ਇਹਨਾਂ ਨੇ 10-10 ਸਾਲ ਦੀ ਲੰਮੀ ਕੈਦ ਕੱਟੀ ਹੈ । ਪ੍ਰੰਤੂ ਹੁਣ ਇਹ ਬਾਇੱਜ਼ਤ ਬਰੀ ਹੋ ਗਏ ਹਨ, ਇਹਨਾਂ ਸਖਸ਼ੀਅਤਾਂ ਨੂੰ ਨਜ਼ਾਇਜ ਤੌਰ ਤੇ ਜੇਲ•ਾਂ ਵਿਚ ਬੰਦੀ ਬਣਾਕੇ ਰੱਖਣ ਨਾਲ ਪੂਰੇ ਸੰਸਾਰ ਭਰ ਵਿਚ ਪੰਜਾਬ ਤੇ ਪੰਜਾਬ ਨਿਵਾਸੀਆਂ ਨੂੰ ਬਦਨਾਮ ਕੀਤਾ ਗਿਆ ਹੈ 30-30 । ਜੋ ਹਿੰਦ ਦੇ ਅੰਗਰੇਜ਼ੀ ਅਖ਼ਬਾਰ ਹਿੰਦੂਸਤਾਨ ਟਾਈਮਜ਼, ਟਾਈਮਜ਼ ਆਫ਼ ਇੰਡੀਆ, ਇੰਡੀਅਨ ਐਕਸਪ੍ਰੈਸ, ਦਾ ਟ੍ਰਿਬਿਊਨ ਸਾਡੀ ਕੌਮ ਉਤੇ ਦਹਿਸਤਗਰਦ, ਅੱਤਵਾਦੀ, ਗਰਮਦਲੀਏ, ਹਾਰਡਲਾਈਨਰ ਦਾ ਇਲਜ਼ਾਮ ਲਗਾਉਦੇ ਸੀ, ਅੱਜ ਇਸ ਧੱਬੇ ਤੋਂ ਸਾਰੀ ਕੌਮ ਮੁਕਤ ਹੋ ਗਈ ਹੈ । ਇਹਨਾਂ ਅੰਗੇਰਜ਼ੀ ਅਖ਼ਬਾਰਾਂ ਨੂੰ ਆਪਣਾ ਪੱਖ ਤੇ ਸਫ਼ਾਈ ਦੇਣੀ ਚਾਹੀਦੀ ਹੈ ਕਿ ਅੱਜ 30 ਸਾਲ ਹੋ ਗਏ ਸਾਡੇ ਉਤੇ ਝੂਠੇ ਇਲਜਾਮ ਲਗਾਏ ਗਏ ਸਨ ਇਹਨਾਂ ਅੰਗਰੇਜ਼ੀ ਅਖ਼ਬਾਰਾਂ ਵੱਲੋ ਜਿਨ•ਾਂ ਨੇ ਝੂਠ ਫੈਲਾਆਿ ਹੈ। ਜਦੋਂ ਅਸੀਂ ਅਮਰੀਕਾ, ਕੈਨੇਡਾ, ਜਰਮਨ ਆਦਿ ਦੇਸ਼ਾਂ ਵਿਚ ਜਾਂਦੇ ਹਾਂ ਤਾਂ ਸਾਨੂੰ ਸਿੱਖਾਂ ਨੂੰ ਦਹਿਸਤਗਰਦ, ਅੱਤਵਾਦੀ ਸਮਝਕੇ ਜਾਨੋ ਮਾਰ ਦਿੱਤਾ ਜਾਂਦਾ ਹੈ । ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਿੰਦ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਰਾਏ ਤੇ ਅਪੀਲ ਹੈ ਕਿ ਇਹਨਾਂ ਨੂੰ 5-5 ਕਰੋੜ ਰੁਪਏ ਦੀ ਰਾਸੀ ਦੇਣੀ ਚਾਹੀਦੀ ਹੈ । ਇਹ ਜਾਣਕਾਰੀ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡਾ ਆਸਾ ਸਿੰਘ, ਮਾਨ ਸਿੰਘ ਢੋਲੇਵਾਲ, ਗੁਰਜੰਟ ਸਿੰਘ, ਹਰਜਿੰਦਰ ਸਿੰਘ ਕਾਲੀ, ਹਰਭਜਨ ਸਿੰਘ, ਸਰੂਪ ਸਿੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ ਬਿੱਟੂ, ਗੁਰਸ਼ਰਨ ਸਿੰਘ ਗਾਮਾ, ਸੇਵਾ ਸਿੰਘ, ਅਵਤਾਰ ਸਿੰਘ ਅਤੇ ਮੋਹਨ ਸਿੰਘ ਦੀ ਹੋਈ ਰਿਹਾਈ ਤੇ ਖੁਸ਼ੀ ਪ੍ਰਗਟ ਕਰਦਿਆ ਪ੍ਰੈਸ ਬਿਆਨ ਰਾਹੀ ਦਿੱਤੀ । ਉਹਨਾਂ ਕਿਹਾ ਕਿ ਹਿੰਦ ਸਰਕਾਰ ਤੇ ਪੰਜਾਬ ਸਰਕਾਰ ਨੇ ਇਹਨਾਂ ਉਪਰੋਕਤ ਆਗੂਆਂ ਨੂੰ 10-10 ਸਾਲ ਦੀ ਕੈਦ ਕਰਵਾਈ ਹੈ ਅਤੇ ਸਾਡੀ ਕੌਮ ਦੀ 30 ਇੱਜ਼ਤ ਲੁੱਟੀ ਹੈ । ਜਿਸਦੇ ਹਰਜਾਨੇ ਵੱਜੋ ਇਹਨਾਂ ਉਪਰੋਕਤ ਆਗੂਆਂ ਨੂੰ 5-5 ਕਰੋੜ ਰੁਪਏ ਦੀ ਰਾਸੀ ਦੇਣੀ ਬਣਦੀ ਹੈ । ਜੇ ਦਿੱਲੀ ਦੀ ਮੋਦੀ ਦੀ ਬੀਜੇਪੀ ਅਤੇ ਪੰਜਾਬ ਦੀ ਬਾਦਲ ਹਕੂਮਤ ਅਤੇ ਬਾਦਲ-ਬੀਜੇਪੀ ਨੇ ਇਹਨਾਂ ਨੂੰ ਮੁਆਵਜਾ ਨਾ ਦਿੱਤਾ ਤਾਂ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਦੋਂ ਸਤ•ਾ ਵਿਚ ਆਵੇਗੀ ਤਾਂ ਇਹਨਾਂ ਨੂੰ ਇਹਨਾਂ ਦਾ ਬਣਦਾ ਮੁਆਵਜਾਂ ਮੁਹੱਈਆ ਕਰਵਾਏਗੀ । ਸ਼ ਮਾਨ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਇਹਨਾਂ ਉਪਰੋਕਤ ਆਗੂਆਂ ਦੀ ਰਿਹਾਈ ਨਾਲ ਸਿੱਖ ਕੌਮ ਦੇ ਵਿਹੜੇ ਵਿਚ ਖੁਸ਼ੀ ਆਈ ਹੈ ਅਤੇ ਸਾਨੂੰ ਸਭ ਨੂੰ ਮਿਲਕੇ ਖੁਸ਼ੀ ਮਨਾਉਣੀ ਚਾਹੀਦੀ ਹੈ । ਸ਼ ਮਾਨ ਨੇ ਹਿੰਦ ਹਕੂਮਤ ਤੇ ਪੰਜਾਬ ਹਕੂਮਤ ਨੂੰ ਇਹ ਵੀ ਕਿਹਾ ਕਿ ਜੋ 1984 ਵਿਚ ਹਿੰਦ ਹਕੂਮਤ ਵੱਲੋਂ ਆਪ੍ਰੇਸ਼ਨ ਬਲਿਊ ਸਟਾਰ ਕਰਵਾਇਆ ਗਿਆ ਸੀ, ਅੱਜ ਤੱਕ ਉਹਨਾਂ ਦੇ ਦੋਸ਼ੀਆਂ ਨੂੰ ਨਾ ਤਾਂ ਇਹਨਾਂ ਨੇ ਕਟਹਿਰੇ ਵਿਚ ਖੜ•ਾ ਕੀਤਾ ਹੈ ਅਤੇ ਨਾ ਹੀ ਕਿਸੇ ਇਕ ਦੋਸ਼ੀ ਨੂੰ ਸਜ਼ਾ ਦਿੱਤੀ ਹੈ । ਉਹਨਾਂ ਕਿਹਾ ਕਿ ਇਹਨਾਂ ਦੋਸ਼ੀਆਂ ਨੂੰ ਵੀ ਜਲਦ ਤੋ ਜਲਦ ਕਾਨੂੰਨ ਦੇ ਕਟਹਿਰੇ ਵਿਚ ਖੜ•ਾ ਕਰਕੇ ਸਜ਼ਾ ਦਿਵਾਈਆ ਜਾਣ ਤਾਂ ਜੋ ਸਿੱਖ ਕੌਮ ਨੂੰ ਇਨਸਾਫ਼ ਮਿਲ ਸਕੇ ।“

ਸ਼ ਮਾਨ ਨੇ ਕਿਹਾ ਕਿ ਡਾਥ ਆਸਾ ਸਿੰਘ ਜੋ 90 ਸਾਲਾਂ ਤੋ ਉਪਰ ਚੱਲੇ ਗਏ ਹਨ ਉਹਨਾਂ ਨੂੰ 30 ਸਾਲਾਂ ਤੋਂ ਹਿੰਦ ਹਕੂਮਤ ਤੇ ਪੰਜਾਬ ਹਕੂਮਤ ਨੇ ਨਰਕ ਵਿਚ ਰੱਖਿਆ ਹੋਇਆ ਹੈ । ਉਹਨਾਂ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਬਾਦਲ-ਬੀਜੇਪੀ ਦੀ ਹਕੂਮਤ ਦਿੱਲੀ ਵਿਚ ਸਤ•ਾਂ ਤੇ ਕਾਬਜ ਹੈ ਅਸੀਂ ਮੰਗ ਕਰਦੇ ਹਾਂ ਕਿ ਪਾਰਲੀਮੈਟ ਵਿਚ ਇਹ ਬਾਦਲ ਦਲੀਏ, ਬੀਜੇਪੀ ਤੇ ਆਰਥਐਸ਼ਐਸ਼ ਸਿੱਖ ਕੌਮ ਤੋਂ ਮੁਆਫ਼ੀ ਮੰਗਣ । ਇਸੇ ਤਰ•ਾਂ ਕੇਜਰੀਵਾਲ ਦੀ ਬਹੁਗਿਣਤ ਦਿੱਲੀ ਰਾਜ ਦੀ ਅਸੈਬਲੀ ਵਿਚ ਹੈ ਇਹ ਵੀ ਜੇ ਪੰਜਾਬ ਆ ਕੇ ਇਲੈਕਸ਼ਨ ਲੜ ਰਹੇ ਹਨ ਤਾਂ ਇਹ ਵੀ ਆਪਣੀ ਬਹਗਿਣਤ ਅਸੈਬਲੀ ਵਿਚ ਮਤਾ ਪਾਸ ਕਰਕੇ ਸਿੱਖ ਕੌਮ ਤੋ ਮੁਆਫ਼ੀ ਮੰਗਣ । ਕਾਂਗਰਸੀਆ ਦੀ ਬੀਬੀ ਸੋਨੀਆ ਗਾਂਧੀ ਤੇ ਉਹਨਾਂ ਦੇ ਪਾਰਟੀ ਮੈਬਰ ਉਹ ਵੀ ਜਦੋਂ ਮੋਦੀ, ਬੀਜੇਪੀ, ਆਰਥਐਸ਼ਐਸ਼ ਬਾਦਲ ਦਲ ਦੇ ਮੈਬਰਾਂ ਵਾਂਗ ਕਾਂਗਰਸ ਦੇ ਮੈਬਰ ਪਾਰਲੀਮੈਟ ਵੀ ਸਿੱਖ ਕੌਮ ਤੋ ਮੁਆਫ਼ੀ ਮੰਗਣ ।

ਗੁਰਦੁਆਰਾ ਦਮਦਮਾ ਸਾਹਿਬ ’ਚ ਬਜ਼ੁਰਗਾਂ ਲਈ ‘‘ਕੁਰਸੀਨੁਮਾ-ਪੌੜ੍ਹੀ ਵਾਲੀ’’ ਲਿਫ਼ਟ ਹੋਈ ਸਥਾਪਿਤ

ਨਵੀਂ ਦਿੱਲੀ(11 ਜਨਵਰੀ 2017): ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ’ਚ ਦਰਸ਼ਨਾ ਲਈ ਆਉਂਦੇ ਬਜ਼ੁਰਗਾਂ ਦੀ ਸੁਵੀਧਾ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘‘ਕੁਰਸੀਨੁਮਾ-ਪੌੜ੍ਹੀ ਵਾਲੀ’’ ਲਿਫ਼ਟ ਲਗਾਈ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਲਿਫ਼ਟ ਤੇ ਬਜ਼ੁਰਗ ਨੂੰ ਬੈਠਾ ਕੇ ਇਸਦੀ ਸ਼ੁਰੂਆਤ ਕੀਤੀ।

ਇਥੇ ਇਹ ਦੱਸਣਯੋਗ ਹੈ ਕਿ ਗੁਰਦੁਆਰਾ ਸਾਹਿਬ ’ਚ ਦਰਬਾਰ ਹਾਲ ਦੇ ਦਰਸ਼ਨਾ ਲਈ ਜਾਣ ਵਾਲੀ ਬਜ਼ੁਰਗ ਸੰਗਤ ਨੂੰ ਲਗਭਗ 20-25 ਪੌੜ੍ਹੀਆਂ ਚੜ ਕੇ ਜਾਣਾ ਪੈਂਦਾ ਸੀ ਕਿਉਂਕਿ ਦਰਬਾਰ ਹਾਲ ਦੇ ਹੇਠਾਂ ਕਮੇਟੀ ਵੱਲੋਂ ਬੀਤੇ ਦਿਨੀਂ ਸੰਗਤਾਂ ਦੇ ਪਰਿਵਾਰਿਕ ਸਮਾਗਮਾਂ ਲਈ ਸਾਹਿਬਜਾਦਾ ਬਾਬਾ ਅਜੀਤ ਸਿੰਘ ਬਹੁਮੰਤਵੀ ਹਾਲ ਬਣਾਇਆ ਗਿਆ ਸੀ।

ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨਾਲ ਮੁਲਾਕਾਤ ਦੇ ਪ੍ਰਤੀਕ ਇਸ ਅਸਥਾਨ ’ਤੇ ਹੁਣ ਭਾਈ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬਗੰਜ ਸਾਹਿਬ ਦੀ ਤਰਜ਼ ’ਤੇ ਸੰਗਤਾਂ ਦੇ ਖੁਸ਼ੀ ਅਤੇ ਗਮੀ ਦੇ ਸਮਾਗਮ ਵੱਡੀ ਗਿਣਤੀ ਵਿਚ ਹੋਣ ਕਰਕੇ ਬਜ਼ੁਰਗਾਂ ਦੀ ਸੁਵੀਧਾ ਵਿਚ ਵਾਧਾ ਕਰਨ ਲਈ ਕਮੇਟੀ ਵੱਲੋਂ ਉਕਤ ਲਿਫ਼ਟ ਲਗਾਉਣ ਦੀ ਗੱਲ ਕਹੀ ਜਾ ਰਹੀ ਹੈ।

ਜੀ.ਕੇ. ਨੇ ਦੱਸਿਆ ਕਿ ਆਪਣੇ ਪ੍ਰਧਾਨਗੀ ਕਾਲ ਦੌਰਾਨ ਉਨ੍ਹਾਂ ਨੇ ਹਮੇਸ਼ਾ ਹੀ ਸੰਗਤਾਂ ਨੂੰ ਵੱਧ ਤੋਂ ਵੱਧ ਸੁਵੀਧਾਵਾਂ ਦੇਣ ਦੇ ਉਪਰਾਲੇ ਕੀਤੇ ਹਨ। ਸੰਗਤਾਂ ਲਈ ਪਹਿਲੇ ਕਮੇਟੀ ਵੱਲੋਂ ਬੁਨਿਆਦੀ ਲਿਫ਼ਟ ਲਗਾਉਣ ਦਾ ਫੈਸਲਾ ਲਿਆ ਗਿਆ ਸੀ ਪਰ ਥਾਂ ਦੀ ਤੰਗੀ ਕਰਕੇ ਕੁਰਸੀਨੁਮਾ ਪੌੜ੍ਹੀ ਵਾਲੀ ਲਿਫ਼ਟ ਲਗਾਈ ਗਈ ਹੈ। ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਮੇਟੀ ਵੱਲੋਂ ਕਰਵਾਏ ਗਏ ਇਤਿਹਾਸਿਕ ਕੰਮਾਂ ’ਤੇ ਨਿਗਾਹ ਪਾਉਣ ਲਈ ਸੰਗਤਾਂ ਨੂੰ ਆਉਣ ਦਾ ਵੀ ਜੀ.ਕੇ. ਨੇ ਸੱਦਾ ਦਿੱਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਗੁਰਦੁਆਰਾ ਸਾਹਿਬ ਦੇ ਚੇਅਰਮੈਨ ਹਰਮੀਤ ਸਿੰਘ ਭੋਗਲ ਅਤੇ ਪਤਵੰਤੇ ਸਜਣ ਮੌਜੂਦ ਸਨ।

ਬਾਦਲ ਦਲੀਆ ਨੂੰ ਗੁਰੂ ਦੀ ਗੋਲਕ ਹੁਣ ਹੋਰ ਨਹੀ ਲੁੱਟਣ ਦਿੱਤੀ ਜਾਵੇਗੀ- ਸਰਨਾ    

ਨਵੀ ਦਿੱਲੀ 11 ਜਨਵਰੀ () ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਧਿਰ ਵੱਲੋ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਅੜਚਣ ਖੜੀ ਕਰਨ ਦੀ ਕੋਸ਼ਿਸ਼ ਕਰਦਿਆ ਇੱਕ ਹੋਰ ਪਟੀਸ਼ਨ ਅਦਾਲਤ ਵਿੱਚ  ਪਾਏ ਜਾਣ ‘ਤੇ ਸਖਤ ਇਤਰਾਜ ਪ੍ਰਗਟ ਕਰਦਿਆ ਕਿਹਾ ਕਿ ਇਹਨਾਂ ਦੀਆ ਪਹਿਲਾਂ ਚਾਰ ਪਟੀਸ਼ਨਾਂ ਅਦਾਲਤ ਰੱਦ ਕਰ ਚੁੱਕੀ ਹੈ ਅਤੇ ਇਹਨਾਂ ਨੂੰ ਗੁਰੂ ਦੀ ਗੋਲਕ ਹੋਰ ਨਹੀ ਲੁੱਟਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ।

ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਤੇ ਕਾਬਜ ਧਿਰ ਬਾਦਲ ਦਲੀਏ ਗੁਰੂ ਦੀ ਗੋਲਕ ਨੂੰ ਛੱਕ ਹੀ ਨਹੀ ਗਏ ਸਗੋ ਪੂਰੀ ਤਰ੍ਹਾ ਚੱਟ ਹੀ ਕਰ ਗਏ ਹਨ ਅਤੇ ਦਿੱਲੀ ਕਮੇਟੀ ਦੀਆ ਚੋਣਾਂ ਨੂੰ ਦੇਰੀ ਨਾਲ ਕਰਾਉਣ ਲਈ ਪਹਿਲਾਂ ਹੀ ਚਾਰ ਪਾਈਆ ਪਟੀਸ਼ਨਾਂ ਰੱਦ ਹੋਰ ਚੁੱਕੀਆ ਹਨ ਅਤੇ ਹੁਣ ਇਹਨਾਂ ਨੇ ਬਾਦਲ ਦਲ ਦੇ ਇੱਕ ਹੋਰ ਫੀਲੇ ਕੁਲਦੀਪ ਸਿੰਘ ਬਾਠ ਕੋਲੋ ਡਬਲ ਬੈਂਚ ਕੋਲ ਪਟੀਸ਼ਨ ਪਵਾਈ ਹੈ ਕਿ ਦਿੱਲੀ ਕਮੇਟੀ ਦੀਆ ਚੋਣਾਂ ਲਈ ਵੋਟਾਂ ਬਣਾਉਣ ਵਿੱਚ ਵੱਡੇ ਪੱਧਰ ਤੇ ਧਾਂਦਲੀ ਹੋਈ ਹੈ। ਸ੍ਰ ਸਰਨਾ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਮੁਤਾਬਕ ਵੋਟਾਂ ਵਿੱਚ ਕੋਈ ਧਾਂਦਲੀ ਨਹੀ ਹੋਈ ਸਗੋ ਦਿੱਲੀ ਕਮੇਟੀ ਤੇ ਕਾਬਜ ਧਿਰ ਵੱਲੋ ਗੁਰੂ ਦੀ ਗੋਲਕ ਨਾਲ ਹੋਰ ਸਮਾਂ ਧਾਂਦਲੀ ਕਰਨ ਦੀਆ ਤਕਰੀਬਾਂ ਬਣਾਈਆ ਜਾ ਰਹੀਆ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਦਿੱਲੀ ਕਮੇਟੀ ਦਾ ਪ੍ਰਧਾਨ ਤੇ ਬਾਦਲ ਦਲ ਦੀ ਦਿੱਲੀ ਇਕਾਈ ਦਾ ਮੁੱਖੀ ਮਨਜੀਤ ਸਿੰਘ ਜੀ. ਕੇ. ਵੱਲੋ ਅਖਬਾਰਾਂ ਨੂੰ ਬਿਆਨ ਦਿੱਤੇ ਜਾ ਰਹੇ ਹਨ ਕਿ ਉਹ ਚੋਣਾਂ ਲਈ ਤਿਆਰ ਹਨ ਅਤੇ ਉਹ ਜਿੱਤਣ ਦੀ ਸਮੱਰਥਾ ਰੱਖਦੇ ਹਨ ਤੇ ਦੂਜੇ ਪਾਸੇ ਉਹਨਾਂ ਦੇ ਪਾਪ ਇਸ ਕਦਰ ਕੰਬ ਰਹੇ ਹਨ ਕਿ ਉਹ ਆਪਣੇ ਚਹੇਤਿਆ ਕੋਲੋ ਅਦਾਲਤਾਂ ਵਿੱਚ ਕੇਸ ਪਵਾ ਕੇ ਚੋਣਾਂ ਦੇਰੀ ਨਾਲ ਕਰਾਉਣ ਦੇ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਬਾਦਲ ਦਲੀਆ ਦੇ ਪਾਪਾਂ ਦਾ ਘੜਾ ਪੂਰੀ ਤਰ੍ਹਾ ਭਰ ਗਿਆ ਹੈ ਅਤੇ ਲੋਕ ਇਹਨਾਂ ਨੂੰ ਪੰਜਾਬ ਵਿਧਾਨ ਸਭਾ ਤੇ ਦਿੱਲੀ ਕਮੇਟੀ ਵਿੱਚੋ ਬਾਹਰ ਦਾ ਰਸਤਾ ਵਿਖਾਉਣ ਦਾ ਮਨ ਬਣਾਈ ਬੈਠੇ ਹਨ ਪਰ ਇਹ ਜਾਣ ਬੱੁੱਝ ਕੇ ਚੋਣਾਂ ਲੇਟ ਕਰਾਉਣ ਲਈ ਯਤਨਸ਼ੀਲ ਹਨ ਪਰ ਉਹਨਾਂ ਨੂੰ ਵਿਸ਼ਵਾਸ਼ ਹੈ ਕਿ ਗੁਰੂ ਸਾਹਿਬ ਇਹਨਾਂ ਦਾ ਗੋਲਕ ਦੀ ਹੋਰ ਲੁੱਟ ਘਸੁੱਟ ਕਰਨ ਦਾ ਮਨਸੂਬਾ ਕਾਮਯਾਬ ਨਹੀ ਹੋਣ ਦੇਣਗੇ।

ਮਾਲਟਨ ਗੁਰੂਘਰ ਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ 14 ਜਨਵਰੀ ਤੋਂ 25 ਫਰਵਰੀ ਤੱਕ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ 11 ਵੇਂ ਸਲਾਨਾ “ਵਾਹਿਗੁਰੂ ਨਾਮ ਸਿਮਰਨ” ਸਮਾਗਮ ਸ਼ੁਰੂ ਹੋ ਰਹੇ ਹਨ 14 ਜਨਵਰੀ (1 ਮਾਘ) ਤੋਂ ਸ਼ੁਰੂ ਹੋ ਰਹੇ ਹਨ, ਜੋ ਨਿਰੰਤਰ 25 ਫਰਵਰੀ ਤੱਕ ਲਗਾਤਾਰ ਚਲਣਗੇ।
ਰੋਜਾਨਾ ਅੰਮ੍ਰਿਤ ਵੇਲੇ 3 ਵਜੇ ਤੋਂ 4:30 ਵਜੇ ਤੱਕ ਸ੍ਰੀ ‘ਸੁਖਮਨੀ ਸਾਹਿਬ’ ਜੀ ਦੇ ਪਾਠ ਅਤੇ 4:30 ਤੋਂ 5:30 ਵਜੇ ਤੱਕ ‘ਵਾਹਿਗੁਰੂ’ ਸਿਮਰਨ ਹੋਇਆ ਕਰੇਗਾ। ਰੋਜਾਨਾ ਸ਼ਾਮ 7 ਵਜੇ ਤੋਂ 8 ਵਜੇ ਤੱਕ ਵਾਹਿਗੁਰੂ ਸਿਮਰਨ ਦਾ ਜਾਪ ਹੋਇਆ ਕਰੇਗਾ। ਪੰਜਾਂ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ 25 ਫਰਵਰੀ ਦਿਨ ਸਨਿਚਰਵਾਰ ਨੂੰ ਸਵੇਰੇ 11 ਵਜੇ ਹੋਵੇਗਾ।
ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 40 ਦਿਨਾਂ ਵਾਹਿਗੁਰੂ ਨਾਮ ਸਿਮਰਨ ਸਮਾਗਮਾਂ ਵਿੱਚ ਪ੍ਰੀਵਾਰਾਂ ਸਮੇਤ ਹਾਜਰੀ ਭਰ ਕੇ ਅਤੇ ਅੰਮ੍ਰਿਤਧਾਰੀ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਮਾਗਮ ਸਬੰਧੀ ਵਧੇਰੇ ਜਾਣਕਾਰੀ ਲਈ 905-671-1662 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਦਾਸ
ਦਲਜੀਤ ਸਿੰਘ ਸੇਖੋਂ
ਮੁੱਖ ਸੇਵਾਦਾਰ (ਸ੍ਰੀ ਗੁਰੂ ਸਿੰਘ ਸਭਾ ਮਾਲਟਨ)