10 ਜਨਵਰੀ ਨੂੰ ਦਿੱਲੀ ਵਲ ਕੂਚ ਕਰੇਗਾ ਸਨਮਾਨ ਮਾਰਚ ਅਤੇ 14 ਜਨਵਰੀ ਮੁਕਤਸਰ ਸਾਹਿਬ ਵਿਖੇ ਹੋਏਗੀ ਵਿਸ਼ਾਲ ਸ਼ਹੀਦੀ ਕਾਨਫਰੰਸ: ਸਰਬੱਤ ਖਾਲਸਾ ਧਿਰਾਂ

20160101_153606ਫਤਿਹਗੜ੍ਹ ਸਾਹਿਬ 01 ਜਨਵਰੀ (ਪੀ ਡੀ ਬਿਊਰੋ) 27 ਦਸੰਬਰ 2015 ਨੂੰ ਫਤਿਹਗੜ ਸਾਹਿਬ ਵਿਖੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ ਸਰਬੱਤ ਖਾਲਸਾ ਜਥੇਬੰਦੀਆਂ ਵਲੋਂ ਕੀਤੀ ਗਈ ਸ਼ਹੀਦੀ ਕਾਂਨਫਰੰਸ ਵਲੋਂ ਐਲਾਨੇ ਗਏ ਪ੍ਰੋਗਰਾਮ ਮੁਤਾਬਿਕ ਅੱਜ ਸਾਰੀਆਂ ਸਰਬੱਤ ਖਾਲਸਾ ਧਿਰਾਂ ਵਲੋਂ ਮਾਤਾ ਗੁਜ਼ਰੀ ਨਿਵਾਸ ਫਤਿਹਗੜ ਸਾਹਿਬ ਵਿਖੇ ਇੱਕ ਭਰਵੀਂ ਮੀਟਿੰਗ ਕੀਤੀ ਗਈ । ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਅਕਾਲੀ ਦਲ ਸੁਤੰਤਰ, ਪੰਥਕ ਸੇਵਾ ਲਹਿਰ, ਬਾਪੂ ਸੁਰਤ ਸਿੰਘ ਸੰਘਰਸ਼ ਕਮੇਟੀ, ਭਿਡਰਾਂਵਾਲੇ ਐਕਸ਼ਨ ਕਮੇਟੀ, ਨਿਹੰਗ ਸਿੰਘ ਤਰੁਨਾ ਦਲ, ਡੇਰਾ ਮੋਇਆਂ ਦੀ ਮੰਡੀ, ਬੰਦੀ ਸਿੰਘਾਂ ਦੀ ਰਿਹਾਈ ਕਮੇਟੀ, ਮਾਈ ਭਾਗੋ ਦਲ, ਸਿੱਖ ਜਥੇਬੰਦੀਆਂ ਸਾਝਾ ਦਲ, ਦਲ ਖਾਲਸਾ ਜਥਾ ਨਿਹੰਗਾਂ ਅਤੇ ਡੇਰਾ ਜੋਤੀ ਸਰੂਪ ਸ਼੍ਰੀ ਫਤਿਹਗੜ ਸਾਹਿਬ ਆਦਿ ਨੇ ਸ਼ਮੂਲੀਅਤ ਕੀਤੀ ਗਈ ।
ਸਮੁੱਚੀ ਵਿਚਾਰ ਉਂਪਰੰਤ ਹੇਠ ਲਿਖੇ ਮੁੱਦਿਆਂ ਤੇ ਸਹਿਮਤੀ ਹੋਈ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪਾਂ ਅਤੇ ਪਵਿੱਤਰ ਅੰਗਾਂ ਦੀ ਹੋਈ ਬੇਅਦਬੀ ਦੇ ਦੋਸ਼ੀਆਂ, ਬਹਿਬਲ ਕਲਾਂ ਕਾਂਡ ਵਿੱਚ ਸ਼ਹੀਦ ਹੋਏ ਭਾਈ ਗੁਰਜੀਤ ਸਿੰਘ ਸਰਾਂਵਾਂ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਿਲ ਪੁਲਿਸ ਮੁਲਾਜਮਾਂ ਤੇ ਕੋਈ ਕਾਨੂੰਨੀ ਕਾਰਵਾਈ ਨਾ ਹੋਣ ਦੀ ਨਿਖੇਧੀ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਸਿੱਖਾਂ ਦੇ ਸਬਰ ਦਾ ਇਮਤਿਹਾਨ ਲੈਣ ਤੋਂ ਗੁਰੇਜ ਕਰੇ । ਪਹਿਲਾਂ ਐਲਾਨ ਕੀਤੇ ਗਏ ਪ੍ਰੋਗਰਾਮ ਮੁਤਾਬਿਕ 10 ਜਨਵਰੀ ਨੂੰ ਇੱਕ ਵਿਸ਼ਾਲ ਸਨਮਾਨ ਮਾਰਚ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੂਮਾਈ ਤਹਿਤ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਵਲ ਸਵੇਰੇ 8 ਵਜੇ ਰਵਾਨਾ ਹੋਵੇਗਾ । ਜੋ 11 ਜਨਵਰੀ 20160101_153628ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਸੰਗਤ ਰੂਪ ਵਿੱਚ ਸਰਬੱਤ ਖਾਲਸਾ ਵਲੋਂ ਸਨਮਾਨ ਭੇਂਟ ਕਰੇਗਾ । 14 ਜਨਵਰੀ ਨੂੰ ਮਾਘੀ ਵਾਲੇ ਦਿਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਾਰੀਆਂ ਹੀ ਪੰਥਕ ਧਿਰਾਂ ਇੱਕ ਵਿਸ਼ਾਲ ਸ਼ਹੀਦੀ ਕਾਨਫਰੰਸ ਪੂਰੇ ਉਤਸ਼ਾਹ ਨਾਲ ਕਰਨਗੀਆਂ, ਇਸ ਵਿਚ ਸਮੁਚੀਆਂ ਧਿਰਾਂ ਆਪਣਾ ਬਣਦਾ ਯੋਗਦਾਨ ਪਾਉਣਗੀਆਂ ਅਤੇ ਅਗਲਾ ਪ੍ਰੋਗਰਾਮ ਐਲਾਨ ਕਰਨਗੀਆਂ।
ਇੱਕ ਤਿੰਨ ਮਂੈਬਰੀ ਕਮੇਟੀ ਜਿਸ ਵਿੱਚ ਸ਼ਗੁਰਨਾਮ ਸਿੰਘ ਸਿਧੂ, ਸ਼ ਸੁਰਜੀਤ ਸਿੰਘ ਕਾਲਾਬੂਲਾ ਅਤੇ ਸ਼ ਪਰਮਜੀਤ ਸਿੰਘ ਸਹੋਲੀ ਸ਼ਾਮਲ ਹੋਣਗੇ ਨੂੰ ਜਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਕੁਝ ਵਕੀਲ ਸਾਹਿਬਾਨ ਦੇ ਪੈਨਲ ਨੰ ਨਾਲ ਲੈਕੇ ਦਿੱਲੀ ਸਰਕਾਰ ਨਾਲ ਗੱਲ-ਬਾਤ ਰਾਹੀਂ ਤੈਅ ਕਰਨਗੇ ਕਿ ਭਾਈ ਜਗਤਾਰ ਸਿੰਘ ਹਵਾਰਾ ਨਾਲ ਕੁਝ ਸਮੇਂ ਦੀ ਮੁਲਾਕਾਤ ਪੰਥਕ ਧਿਰਾਂ ਨਾਲ ਕਰਵਾਈ ਜਾਵੇ ਤਾਂ ਜੋ ਸਿੱਖ ਕੌਮ ਦੀ ਸਰਵਉਚ ਸਖਸ਼ੀਅਤ ਨੂੰ ਉਹਨਾਂ ਦਾ ਸਨਮਾਨ ਦਿੱਤਾ ਜਾ ਸਕੇ ਅਤੇ ਨਾਲ ਹੀ ਇਹ ਕਮੇਟੀ ਦਿੱਲੀ ਸਿੱਖ ਗੁਰਦਵਾਰਾ ਮੈਨਜਮੈਂਟ ਕਮੇਟੀ ਤੋਂ ਸਨਮਾਨ ਮਾਰਚ ਵਾਲੀਆਂ ਸੰਗਤਾਂ ਦੇ ਰਹਿਣ ਦਾ ਪ੍ਰੰਬਧ ਨਿਸ਼ਚਤ ਕਰਵਾਏਗੀ ।
ਸਾਰੀਆਂ ਧਿਰਾਂ ਦੀ ਇੱਕ ਹੋਰ ਤਾਲਮੇਲ ਕਮੇਟੀ ਵੀ ਸਥਾਪਿਤ ਕਰਨ ਲਈ ਸਹਿਮਤੀ ਹੋਈ ਜੋਕਿ ਸਰਬੱਤ ਖਾਲਸਾ 2016 ਬਾਰੇ ਸੰਸਾਰ ਦੀਆਂ ਸਮੁੱਚੀਆਂ ਧਿਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਵਿਚਾਰ ਅਤੇ ਹਾਜ਼ਰੀ ਨੂੰ ਨਿਸਚਤ ਕਰੇਗੀ ਜੋ ਪੰਥਕ ਧਿਰਾਂ ਜਾਂ ਸਖ਼ਸ਼ੀਅਤਾਂ ਕਿਸੇ ਕਾਰਨ ਕਰਕੇ 2015 ਵਾਲੇ ਸਰਬੱਤ ਖਾਲਸਾ ਵਿੱਚ ਸ਼ਾਮਲ ਨਹੀਂ ਸੀ ਹੋ ਸਕੀਆਂ । ਇਹ ਕਮੇਟੀ ਕਾਨੂੰਨੀ ਸਲਾਹ ਲੈਕੇ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਫੈਸਲਾ ਕਰੇਗੀ ਕਿ ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਗਏ ਸਿੰਘ ਸਾਹਿਬ ਜੋ ਅੱਜ ਗੈਰ-ਕਾਨੂੰਨੀ ਤਰੀਕੇ ਨਾਲ ਹਕੂਮਤ ਨੇ ਜੇਲਾਂ ਵਿੱਚ ਬੰਦ ਕੀਤੇ ਹੋਏ ਹਨ ਦੀ ਜ਼ਮਾਨਤ ਲਗਾਈ ਜਾਵੇ ਜਾਂ ਨਹੀ । ਬਾਪੂ ਸੁਰਤ ਸਿੰਘ ਖਾਲਸਾ ਜੀ ਦੇ ਸੰਘਰਸ਼ ਦਾ ਪੂਰਨ ਸਮਰਥਨ ਕੀਤਾ ਗਿਆ ਅਤੇ ਫੈਸਲਾ ਹੋਇਆ ਕਿ ਸੰਘਰਸ਼ ਬਾਰੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਤੋਂ ਸੇਧ ਲੈ ਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ।
ਇਸ ਮੀਟਿੰਗ ਵਿੱਚ ਬਾਬਾ ਸੁਰਿੰਦਰ ਹਰੀ ਸਿੰਘ ਸਰਾਏਨਾਗਾ,ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹੋਈ ਬੇਵਕਤੀ ਮੌਤ ਬਾਰੇ ਸੋਗ ਮਤਾ ਪਾਸ ਕਰਦਿਆਂ ਸਿੱਖ ਪੰਥ ਲਈ ਬਹੁਤ ਵੱਡਾ ਘਾਟਾ ਮਹਿਸੂਸ ਕੀਤਾ । ਇਸ ਸਮੇ ਹੋਰਨਾ ਤੋ ਇਲਾਵਾ ਬਾਬਾ ਪਰਦੀਪ ਸਿੰਘ ਚਾਂਦਪੂਰ, ਬਾਬਾ ਚਮਕੌਰ ਸਿੰਘ ਬਾਈ ਰੂਪਾ, ਬਾਬਾ ਸੁਰਿੰਦਰ ਸਿੰਘ ਸੁਭਾਨੇ ਵਾਲੇ, ਨਿਹੰਗ ਰਾਜਾ ਰਾਜ ਸਿੰਘ, ਸ਼ਰਵਿੰਦਰ ਸਿੰਘ ਗੋਗੀ ਪੁੱਤਰ ਬਾਪੂ ਸੁਰਤ ਸਿੰਘ ਖਾਲਸਾ, ਸ਼ ਜਸਵੰਤ ਸਿੰਘ ਮਾਨ, ਜਥੇæਭਾਗ ਸਿੰਘ ਸੁਰਤਾਪੁਰ, ਪ੍ਰੋæ ਮਹਿੰਦਰਪਾਲ ਸਿੰਘ, ਸ਼ ਬਹਾਦਰ ਸਿੰਘ ਰਾਹੋਂ ਕਾਰਜਕਾਰੀ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਸ਼ ਜਤਿੰਦਰ ਸਿੰਘ ਈਸੜੂ, ਐਡਵੋਕੇਟ ਰਵਿੰਦਰ ਸਿੰਘ ਬਾਸੀ, ਐਡਵੋਕੇਟ ਸਿਮਰਨਜੀਤ ਸਿੰਘ, ਬੀਬੀ ਪ੍ਰੀਤਮ ਕੌਰ, ਸ਼ਜੰਗ ਸਿੰਘ ਸ਼ਬਹਾਦਰ ਸਿੰਘ ਭਸੌੜ, ਸ਼ਬਗੀਚਾ ਸਿੰਘ ਵੜੈਚ, ਸ਼ ਦਰਬਾਰਾ ਸਿੰਘ ਹਰਿਆਣਾ ਸਟੇਟ, ਗਿਆਨੀ ਦਵਿੰਦਰ ਸਿੰਘ, ਬੀਬੀ ਤੇਜ ਕੌਰ, ਸ਼ ਰਣਜੀਤ ਸਿੰਘ ਚੀਮਾਂ, ਸ਼ ਇਕਬਾਲ ਸਿੰਘ ਟਿਵਾਣਾ, ਸ਼ ਗੁਰਜੰਟ ਸਿੰਘ ਕੱਟੂ ਸ਼ ਪਵਨਦੀਪ ਸਿੰਘ, ਸ਼ਹਰਕਮਲ ਸਿੰਘ ਖਾਲਸਾ,ਸ਼ ਹਰਭਜਨ ਸਿੰਘ ਕਸ਼ਮੀਰੀ, ਸ਼ ਕੁਲਦੀਪ ਸਿੰਘ ਭਾਗੋਵਾਲ, ਸ਼ ਸ਼ਿੰਗਾਰਾ ਸਿੰਘ ਬਡਲਾ, ਜਥੇæ ਤਰਲੋਕ ਸਿੰਘ ਡੱਲਾ, ਸ਼ ਜਸਵੰਤ ਸਿੰਘ ਚੀਮਾਂ, ਸ਼ ਇਕਬਾਲ ਸਿੰਘ ਬਰੀਵਾਲਾ, ਸ਼ ਪਰਮਿੰਦਰ ਸਿੰਘ ਬਾਲਿਆਂਵਾਲੀ, ਸ਼ ਸਰੂਪ ਸਿੰਘ ਸੰਧਾ, ਸ਼ ਬਲਬੀਰ ਸਿੰਘ ਬਛੋਵਾਣਾ, ਸ਼ ਅਵਤਾਰ ਸਿੰਘ ਖੱਖ, ਸ਼ ਹਰਬੰਸ ਸਿੰਘ ਪੈਲੀ,ਸ਼ ਰਜਿੰਦਰ ਸਿੰਘ ਛੰਨਾ, ਸ਼ਬਲਕਾਰ ਸਿੰਘ ਭੁਲਰ, ਸ਼ ਹਰਦੀਪ ਸਿੰਘ ਸਹਿਜਪੁਰਾ ਸ਼ਫੌਜਾ ਸਿੰਘ ਧਨੋਰੀ,ਸ਼ ਧਰਮ ਸਿੰਘ ਕਲੌੜ, ਸ਼ ਕੁਲਦੀਪ ਸਿੰਘ ਪਹਿਲਵਾਨ, ਸ਼ ਸਵਰਨ ਸਿੰਘ ਫਾਟਕਮਾਜਰੀ ਆਦਿ ਹਾਜ਼ਰ ਸਨ।

468 ad

Submit a Comment

Your email address will not be published. Required fields are marked *