ਭਾਰਤੀ ਮਹਿਲਾ ਕਬੱਡੀ ਨੂੰ ਲਿਏਇਜ਼ਨ ਅਫਸਰ ਗੁਰਪ੍ਰੀਤ ਅਰੋੜਾ ਨੇ ਨਿਊਜ਼ੀਲੈਂਡ ਪੁਲਿਸ ਦੀ ਕਾਰਜ ਪ੍ਰਣਾਲੀ ਵਿਖਾਈ

ਕੋਚ ਅਤੇ ਪ੍ਰਬੰਧਕਾਂ ਨਾਲ ਕਾਉਂਟੀਜ਼ ਮੈਨੁਕਾਓ ਪੁਲਿਸ ਸਟੇਸ਼ਨ ਦਾ ਕੀਤਾ ਦੌਰਾ, ਮਰਦਾਂ ਅਤੇ ਔਰਤਾਂ ਦੀ ਬਰਾਬਰਤਾ ਵੇਖ ਕੇ ਕੁੜੀਆਂ ਦਾ ਆਤਮ ਵਿਸ਼ਵਾਸ਼ ਵਧਿਆ
ਔਕਲੈਂਡ- 15 ਮਈ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਪੁਲਿਸ ਦੇ ਵਿਚ ਪਹਿਲੇ ਪੰਜਾਬੀ ਸਾਊਥ ਏਸ਼ੀਅਨ ਲਿਏਇਜ਼ਨ ਅਫਸਰ ਗੁਰਪ੍ਰੀਤ ਸਿੰਘ ਅਰੋੜਾ ਨੇ ਅੱਜ ਭਾਰਤ ਤੋਂ ਤੀਜਾ ਵਿਸ਼ਵ ਮਹਿਲਾ ਕਬੱਡੀ ਕੱਪ ਕੇ ਜਿੱਤ ਕੇ ਆਈਆਂ ਹੋਈਆਂ ਕਬੱਡੀ ਖਿਡਾਰਨਾਂ, ਉਨ੍ਹਾਂ ਦੇ ਕੋਚ ਕੁਲਵਿੰਦਰ ਸਿੰਘ ਅਤੇ ਨਿਊਜ਼ੀਲੈਂਡ ਵੋਮੈਨ ਕਬੱਡੀ ਫੈਡਰੇਸ਼ਨ ਦੇ ਕਰਤਾ ਧਰਤਾ ਸ਼ ਤਾਰਾ ਸਿੰਘ ਬੈਂਸ ਨੂੰ Ḕਕਾਊਂਟੀਜ਼ ਮੈਨੁਕਾਓ ਪੁਲਿਸ ਸਟੇਸ਼ਨ’ ਵਿਖੇ ਵਿਸ਼ੇਸ਼ ਸੱਦੇ ਉਤੇ ਬੁਲਾ ਕੇ ਸਥਾਨਕ ਪੁਲਿਸ ਦੀ ਕਾਰਜ ਪ੍ਰਣਾਲੀ NZ PIC 15 May1ਵਿਖਾਈ। ਖੇਡਾਂ ਨਾਲ ਸਬੰਧਿਤ ਕਿਸੇ ਭਾਰਤੀ ਗਰੁੱਪ ਦਾ ਇਹ ਸ਼ਾਇਦ ਪਹਿਲਾ ਅਜਿਹਾ ਟੂਰ ਸੀ। ਪੁਲਿਸ ਸਟੇਸ਼ਨ ਵਿਖੇ ਐਕਟਿੰਗ ਸੀਨੀਅਰ ਸਰਜੈਂਟ ਸ੍ਰੀ ਨਗਾਵਾਟੀ ਚਾਪਲੋ ਨੇ ਮੈਨੁਕਾਓ ਪੁਲਿਸ ਸਟੇਸ਼ਨ ਦੀ ਟੀਮ ਤਰਫੋਂ ਇਸ ਮਹਿਮਾਨ ਕੱਬਡੀ ਟੀਮ ਨੂੰ Ḕਜੀ ਆਇਆਂ’ ਆਖਿਆ। ਨਿਊਜ਼ੀਲੈਂਡ ਪੁਲਿਸ ਨੇ ਇਨ੍ਹਾਂ ਕੁੜੀਆਂ ਨੂੰ Ḕਸੁਰੱਖਿਆ ਪਹਿਲਾਂ’ ਦੇ ਸਿਰਲੇਖ ਹੇਠ ਨਿਊਜ਼ੀਲੈਂਡ ਪੁਲਿਸ ਬਾਰੇ ਕੁੱਝ ਅਹਿਮ ਗੱਲਾਂ ਦੱਸੀਆਂ ਅਤੇ ਕਿਹਾ ਕਿ ਇਹ ਸੁਨੇਹਾ ਇਥੇ ਰਹਿ ਰਹੇ ਭਾਰਤੀ ਭਾਈਚਾਰੇ ਤੱਕ ਵੀ ਆਪਣੇ ਭੈਣ-ਭਰਾਵਾਂ ਰਾਹੀਂ ਪੁੱਜਦਾ ਕਰੋ। ਮੁੱਖ ਗੱਲਾਂ ਵਿਚ ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਪੁਲਿਸ ਆਜ਼ਾਦ ਤੌਰ ‘ਤੇ ਆਪਣਾ ਕੰਮ ਕਰਦੀ ਹੈ,  ਨਾ ਤਾਂ ਇਥੇ ਕੋਈ ਰਿਸ਼ਵਤ ਚਲਦੀ ਹੈ ਅਤੇ ਨਾ ਹੀ ਇਥੇ ਕੋਈ ਰਾਜਨੀਤਕ ਦਬਾਅ ਚਲਦਾ ਹੈ। ਇਥੇ ਹਰ ਇਕ ਨੂੰ ਇਕੋ ਜਿਹਾ ਅਤੇ ਬਰਾਬਰਤਾ ਦਾ ਮੌਕਾ ਦਿੱਤਾ ਜਾਂਦਾ ਹੈ ਨਾ ਕੋਈ ਜਾਤ-ਪਾਤ, ਰੰਗ ਰੂਪ ਅਤੇ ਧਰਮ ਵੇਖਿਆ ਜਾਂਦਾ ਹੈ। ਨਿਊਜ਼ੀਲੈਂਡ ਪੁਲਿਸ  ਦਾ ਭਾਰਤੀ ਕਮਿਊਨਿਟੀ ਦੇ ਨਾਲ ਆਪਸੀ ਸਬੰਧ ਬਹੁਤ ਸਹਿਜ ਹਨ। ਪੁਲਿਸ ਆਮ ਜਨਤਾ ਅਤੇ ਪਰਿਵਾਰਾਂ ਦੀ ਸਹਾਇਤਾ ਕਰਦੀ ਹੈ ਅਤੇ ਘਰੇਲੂ ਝਗੜਿਆਂ ਨੂੰ ਚੰਗਾ ਨਹੀਂ ਮੰਨਦੀ। ਇਸਤਰੀਆਂ ਬੇ ਝਿੱਜਕ  ਪੁਲਿਸ ਸਟੇਸ਼ਨ ਆ ਕੇ ਆਪਣੀ ਪ੍ਰੇਸ਼ਾਨੀ ਦੱਸ ਸਕਦੀਆਂ ਹਨ ਕਿਸੇ ਹਿਚਕਿਚਾਹਟ ਦੀ ਲੋੜ ਨਹੀਂ।  ਨਿਊਜ਼ੀਲੈਂਡ ਆਉਣ ਵਾਲੇ ਭਾਰਤੀ ਲੋਕ ਚਾਹੇ ਉਹ ਕਿਸੇ ਵੀ ਰਾਜ ਵਿਚੋਂ ਹੋਣ ਉਨ੍ਹਾਂ ਤੱਕ ਇਹ ਗੱਲਾਂ ਪੁੱਜਦੀਆਂ ਕਰਨੀਆਂ ਉਨ੍ਹਾਂ ਲਈ ਬਹੁਤ ਹੀ ਵੱਡਾ ਬਦਲਾਅ ਸਾਬਿਤ ਹੋ ਸਕਦੀਆਂ ਹਨ। ਐਕਟਿੰਗ ਸਰਜੈਂਟ ਨੇ ਸ਼ ਤਾਰਾ ਸਿੰਘ ਬੈਂਸ, ਕੋਚ ਕੁਲਵਿੰਦਰ ਸਿੰਘ ਅਤੇ ਖਿਡਾਰਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਮਾਂ ਕੱਢ ਕੇ ਉਨ੍ਹਾਂ ਦੀ ਕਾਰਜ ਪ੍ਰਣਾਲੀ ਵੇਖੀ।
ਇਨ੍ਹਾਂ ਕੁੜੀਆਂ ਨੂੰ ਪੁਲਿਸ ਦੇ ਵੱਖ-ਵੱਖ ਵਿਭਾਗ ਜਿਵੇਂ ਇਨਵੈਸਟੀਗੇਸ਼ਨ ਬ੍ਰਾਂਚ, ਰੋਡ ਪੁਲਿਸਿੰਗ, ਪ੍ਰੋਸੀਕਿਊਸ਼ਨ, ਇੰਟੈਲੀਜੈਂਸ ਯੂਨਿਟ, ਸੀਰੀਅਸ ਕ੍ਰੈਸ਼ ਯੂਨਿਟ, ਫਰੰਟ ਰਿਸੈਪਸ਼ਨ ਅਤੇ ਇਨਕੁਆਰੀ ਸੈਕਸ਼ਨ ਆਦਿ ਵਿਖਾਏ ਗਏ। ਮੈਨੁਕਾਓ ਪੁਲਿਸ ਵੱਲੋਂ ਇਨ੍ਹਾਂ ਕੁੜੀਆਂ ਨੂੰ ਨਿਸ਼ਾਨੀ ਵਜੋਂ ਨਿਊਜ਼ੀਲੈਂਡ ਪੁਲਿਸ ਦੇ ਯਾਦਗਾਰੀ ਚਿੰਨ੍ਹ ਵੀ ਦਿੱਤੇ ਗਏ।
ਇਸ ਤੋਂ ਇਲਾਵਾ ਜਿੱਥੇ ਦੋਸ਼ੀਆਂ ਅਤੇ ਕੈਦੀਆਂ ਨੂੰ ਹਿਰਾਸਤ ਵਿਟ ਰੱਖਿਆ ਜਾਂਦਾ ਕੀਤਾ ਜਾਂਦਾ ਹੈ ਉਹ ਸੈਲ ਵੀ ਵਿਖਾਏ ਗਏ। ਪੁਲਿਸ ਦੇ ਕੰਮ-ਕਾਰ ਕਰਨ ਦੇ ਤਰੀਕੇ ਅਤੇ ਮਰਦਾਂ ਅਤੇ ਔਰਤਾਂ ਦੀ ਕੰਮ ਕਾਰ ਵਿਚ ਬਰਾਬਰਤਾ ਵੇਖ ਕੇ ਇਹ ਕੁੜੀਆਂ ਜਿੱਥੇ ਬਹੁਤ ਪ੍ਰਭਾਵਿਤ ਹੋਈਆਂ ਉਥੇ ਇਨ੍ਹਾਂ ਦੇ ਵਿਚ ਆਤਮ ਵਿਸ਼ਵਾਸ਼ ਵੀ ਆਇਆ। ਇਹ ਕੁੜੀਆਂ ਮਾਂ ਖੇਡ ਕਬੱਡੀ ਦੀਆਂ ਸਟਾਰ ਹਨ ਅਤੇ ਇਕ ਦਿਨ ਇਹ ਭਾਰਤੀ ਪੁਲਿਸ ਦੇ ਵਿਚ ਸ਼ਾਮਿਲ ਹੋ ਕੇ ਵਧੀਆ ਕਾਰਗੁਜ਼ਾਰੀ ਕਰ ਸਕਦੀਆਂ ਹਨ। ਅਜਿਹੇ ਸਿਖਿਆਦਾਇਕ ਦੌਰੇ ਆਪਣੀ ਨਿੱਜੀ ਸੁਰੱਖਿਆ ਪ੍ਰਤੀ ਵੀ ਕੁੜੀਆਂ ਨੂੰ ਜਾਗੁਰਿਕ ਕਰਦੇ ਹਨ। ਅੰਤ ਇਹ ਕੁੜੀਆਂ ਬਹੁਤ ਖੁਸ਼ ਹੋਈਆਂ ਅਤੇ ਇਸ ਵਿਸ਼ੇਸ਼ ਦੌਰੇ ਲਈ ਪੁਲਿਸ ਅਫਸਰ ਗੁਰਪ੍ਰੀਤ ਸਿੰਘ ਅਰੋੜਾ ਦਾ ਧੰਨਵਾਦ ਕੀਤਾ।

468 ad