to ਥਾਈਲੈੱਡ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਨੂੰ ਹਟਾਇਆ

ਕੁਆਲਾਲੰਪੁਰ- ਥਾਈਲੈਂਡ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਯਿੰਗਲਿਕ ਚਿਨਾਵਾਟ ਨੂੰ ਅਹੁਦਾ ਛੱਡਣ ਦੇ ਆਦੇਸ਼ ਦਿੱਤੇ ਹਨ। ਉਹਨਾਂ ਤੇ ਸੱਤਾ ਦੀ ਦੁਰਵਰਤੋਂ ਦਾ ਮਾਮਲਾ Zinglicਚੱਲ ਰਿਹਾ ਹੈ। ਸੰਵਿਧਾਨਕ ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਯਿੰਗਲਿਕ ਚਿਨਾਵਾਟ ਨੇ ਦੇਸ਼ ਦੇ ਸੁਰੱਖਿਆ ਮੁਖੀ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਹੁਦੇ ਤੋਂ ਹਟਾਇਆ ਹੈ। ਕਈ ਮਹੀਨਿਆਂ ਦੇ ਰਾਜਨੀਤਿਕ ਸੰਕਟ ਤੋਂ ਬਾਅਦ ਸੰਵਿਧਾਨਕ ਅਦਾਲਤ ਦਾ ਇਹ ਫੈਸਲਾ ਆਇਆ ਹੈ। ਸਰਕਾਰ ਵਿਰੋਧੀ ਪ੍ਰਦਰਬਨਕਾਰੀ ਨਵੰਬਰ 2013 ਤੋਂ ਯਿੰਗਲਿਕ ਨੂੰ ਅਹੁਦਾ ਛੱਡਣ ਲਈ ਦਬਾਅ ਪਾ ਰਹੇ ਹਨ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਸਰਕਾਰ ਸਮਰਥਕ ਸੜਕਾਂ ਤੇ ਉਤਰ ਸਕਦੇ ਹਨ। ਯਿੰਗਲਿਕ ਥਾeਲੈਂਡ ਦੇ ਦਿਹਾਤੀ ਇਲਾਕਿਆਂ ਵਿਚ ਬਹੁਤ ਲੋਕਪ੍ਰਿਆ ਹਨ।

468 ad