SGPC ਨੇ ਹੋਦ ਚਿੱਲੜ ‘ਚ ਯਾਦਗਾਰ ਦਾ ਮਾਮਲਾ ਲਟਕਿਆ

3ਚੰਡੀਗੜ੍,1 ਮਈ (ਪੀਡੀ ਬੇਉਰੋ ) ਹਰਿਆਣਾ ਦੇ ਹੋਦ ਚਿੱਲੜ ਵਿੱਚ 1984 ਦੇ ਸਮੇਂ ਸਿੱਖਾਂ ਦੇ ਕਤਲ ਦਾ ਪਤਾ ਲੱਗਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਕਤਲ ਕੀਤੇ ਗਏ ਵਿਅਕਤੀਆਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਸੀ। ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ।

ਪਿੰਡ ਹੋਦ ਚਿੱਲੜ ਦੇ ਪੀੜਤ ਪਰਿਵਾਰਾਂ ਨੂੰ ਭਾਵੇਂ ਸਰਕਾਰੀ ਮੁਆਵਜ਼ਾ ਮਿਲ ਚੁੱਕਿਆ ਹੈ ਪਰ ਪਿੰਡ ਵਿੱਚ ਮਾਰੇ ਗਏ ਸਿੱਖਾਂ ਦੀ ਯਾਦਗਾਰ ਬਣਾਉਣ ਦਾ ਮਾਮਲਾ ਲਟਕਿਆ ਹੋਇਆ ਹੈ। ਐਲਾਨ ਤੋਂ ਪੰਜ ਸਾਲ ਬੀਤਣ ਬਾਅਦ ਵੀ ਯਾਦਗਾਰ ਨੂੰ ਅਮਲੀਜਾਮਾ ਨਾ ਪਹਿਨਾਏ ਜਾਣ ਕਾਰਨ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਰੋਸ ਦੀ ਲਹਿਰ ਹੈ।

468 ad

Submit a Comment

Your email address will not be published. Required fields are marked *