ਪਠਾਨਕੋਟ ਹਮਲਾ ਸ਼ੱਕ ਦੇ ਘੇਰੇ ਵਿੱਚ….ਸਿਮਰਨਜੀਤ ਸਿੰਘ ਮਾਨ

images (1)ਭਾਰਤ ਸਰਕਾਰ, ਜਾਂਚ ਏਜੰਸੀਆਂ ਅਤੇ ਹਿੰਦੂਤਵੀ ਸੰਗਠਨ ਪਠਾਨਕੋਟ ਹਵਾਈ ਅੱਡੇ ਤੇ ਹੋਏ ਹਮਲੇ ਨੂੰ ਪਾਕਿਸਤਾਨ ਵਲੋਂ ਆਏ ਖਾੜਕੂ ਘੁਸਪੈਠੀਆਂ ਵਲੋਂ ਕੀਤਾ ਗਿਆ ਦੱਸਕੇ ਪ੍ਰਚਾਰ ਕਰ ਰਹੀਆਂ ਹਨ, ਜੋ ਤੱਥਾਂ ਦੇ ਅਧਾਰਿਤ ਨਹੀਂ ਕਿਉਕਿ ਪੰਜਾਬ ਨਾਲ ਪਾਕਿਸਤਾਨ ਦੇ ਬਾਰਡਰ ਉਤੇ ਬੀæਐਸ਼ਐਫ ਦਾ ਸਖ਼ਤ ਪਹਿਰਾ ਹੈ, ਇਸ ਫੋਰਸ ਨੇ ਦਾਅਵਾ ਵੀ ਕੀਤਾ ਹੈ ਕਿ ਜਿਸ ਵਕਤ ਇਹ ਹਮਲਾ ਹੋਇਆ, ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਕਿਸਤਾਨ ਵਲੋਂ ਇਸ ਇਲਾਕੇ ਵਿੱਚ ਇੱਥੋ ਕੋਈ ਵੀ ਘੁਸਪੈਠ ਨਹੀਂ ਹੋਈ, ਪੂਰੀ ਮੁਸਤੈਦੀ ਨਾਲ ਫ਼ੋਰਸ ਆਪਣੀ ਡਿਉਟੀ ਤੇ ਕੰਮ ਕਰ ਰਹੀ ਹੈ। ਜਾਂਚ ਏਜੰਸੀਆਂ ਵੀ ਪਕਿਸਤਾਨ ਵਲੋਂ ਘੁਸਪੈਠੀਆਂ ਦੀਆਂ ਪੈੜ੍ਹਾਂ ਲੱਭਣ ਜਾਂ ਕੋਈ ਹੋਰ ਸਬੂਤ ਪ੍ਰਾਪਤ ਨਹੀਂ ਕਰ ਸਕੀਆਂ। ਪਠਾਨਕੋਟ ਏਰੀਆ ਵਿੱਚਂੋ ਪਹਿਲਾ ਤਬਦੀਲ ਹੋਇਆ ਐਸ਼ਪੀ ਸਲਵਿੰਦਰ ਸਿੰਘ ਆਪਣੇ ਲਾਂਗਰੀ ਅਤੇ ਇਕ ਸੁਨਿਆਰੇ ਨਾਲ ਸਰਕਾਰੀ ਗੱਡੀ ਤੇ ਨੀਲੀ ਬੱਤੀ ਲਗਾਕੇ ਰਾਤ ਸਮੇਂ ਕਿਉ ਘੁੰਮ ਰਿਹਾ ਸੀ? ਪਾਕਿਸਤਾਨ ਅਤੇ ਭਾਰਤ ਵਿੱਚ ਸੋਨੇ ਦਾ ਭਾਅ ਤਕਰੀਬਨ ਬਰਾਬਰ ਹੈ, ਫਿਰ ਕੋਈ ਸਮਗਲਰ ਆਪਣੀ ਜਾਨ ਤਲੀ ਤੇ ਧਰਕੇ ਪਾਕਿਸਤਾਨ ਤੋਂ ਸੋਨਾ ਕਿਉ ਪਾਰ ਕਰਵਾਏਗਾ? ਫਿਰ ਇਸ ਜਵਾਹਰੀਏ ਦਾ ਐਸ ਪੀ ਨਾਲ ਰਾਤ ਸਮੇਂ ਕੀ ਕੰਮ ਸੀ ? ਬਾਦਲ ਹਕੂਮਤ ਆਪਣੀ ਪਾਰਟੀ ਦੇ ਜਥੇਦਾਰਾਂ ਨੂੰ ਹਲਕਾ ਇੰਚਾਰਜ ਲਗਾ ਕੇ ਸਿਆਸੀ ਘੇਰਾ ਮਜਬੂਤ ਕਰਨ ਲਈ ਪੰਜਾਬ ਪੁਲਿਸ ਨੂੰ ਵਰਤਦੀ ਹੈ, ਫਿਰ ਸਪਸਟ ਹੈ ਕਿ ਐਸ਼ਪੀ ਸਲਵਿੰਦਰ ਸਿੰਘ ਦੇ ਵੀ ਬਹੁਤ ਸਾਰੇ ਸਿਆਸੀ ਲੀਡਰਾਂ ਨਾਲ ਸਬੰਧ ਹੋਣੇ ਵੀ ਸੁਭਾਵਿਕ ਹੈ। ਜਿਥੇ ਸਮਗਲਰ ਸਮਗਲਿੰਗ ਕਰਦੇ ਹਨ ਉਥੇ ਏਜੰਸੀਆਂ ਅਤੇ ਫੌਜ ਲਈ ਵੀ ਜਾਸੂਸੀ ਦਾ ਕੰਮ ਕਰਦੇ ਹਨ। ਇਸ ਐਸ਼ਪੀ ਦੀ ਸਮਗਲਰਾਂ ਨਾਲ ਮਿਲੀ ਭੁਗਤ ਨਾਲ ਅਤੇ ਸਿਆਸੀ ਸ਼ਹਿ ਤੇ ਰਾਤ ਸਮੇਂ ਬਾਰਡਰ ਨੇੜੇ ਜਾਣ ਲਈ ਕੋਈ ਖਾਸ ਮਿਸ਼ਨ ਹੋ ਸਕਦਾ ਹੈ, ਜਿਸ ਦੀ ਜਾਣਕਾਰੀ ਸੈਂਟਰ, ਫੌਜ ਤੇ ਪੰਜਾਬ ਸਰਕਾਰ ਕੋਲ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ। ਇਸ ਐਸ਼ਪੀ ਵਲੋਂ ਆਪਣੇ ਲਾਂਗਰੀ ਨੂੰ ਰਾਤ ਸਮੇਂ ਆਪਣੇ ਨਾਲ ਰੱਖਣਾ ਵੀ ਸਮਝ ਤੋਂ ਬਾਹਰ ਹੈ। ਜੇਕਰ ਮੰਨ ਵੀ ਲਿਆ ਜਾਵੇ ਕਿ ਖਾੜਕੂ ਪਾਕਿਸਤਾਨ ਵਿਚੋਂ ਆਏ ਅਤੇ ਉਹਨਾਂ ਨੇ ਐਸ ਪੀ ਦੀ ਗੱਡੀ ਖੋਹ ਕੇ ਆਪਣੇ ਕਬਜੇ ਵਿੱਚ ਕਰ ਲਈ। ਫਿਰ ਇੱਥੇ ਇਹ ਗਲ ਸ਼ੱਕ ਪੈਦਾ ਕਰਦੀ ਹੈ ਕਿ ਉਹਨਾਂ ਖਾੜਕੂਆਂ ਨੇ ਐਸ਼ਪੀ, ਲਾਂਗਰੀ ਅਤੇ ਸੁਨਿਆਰੇ ਨੂੰ ਜਾਨੋ ਕਿਉ ਨਹੀਂ ਮਾਰਿਆ। ਕੀ ਉਨ੍ਹਾਂ ਖਾੜਕੂਆਂ ਨੂੰ ਇਨੀ ਸਮਝ ਨਹੀ ਸੀ ਕਿ ਇਹਨਾਂ ਨੂੰ ਜਿੰਦਾ ਛੱਡਣ ਨਾਲ ਫੌæਜ ਤੇ ਪੁਲਿਸ ਅਲਰਟ ਹੋ ਜਾਵੇਗੀ, ਜਿਸ ਨਾਲ ਸਾਰੇ ਭੇਦ ਖੁਲ੍ਹ ਜਾਣਗੇ ਅਤੇ ਉੁਹ ਆਪਣੇ ਮਿਸ਼ਨ ਵਿੱਚ ਕਾਮਯਾਬ ਨਹੀਂ ਹੋ ਸਕਣਗੇ।

ਇਸ ਘਟਨਾ ਤੇ ਭਾਰਤ ਸਰਕਾਰ ਨੇ ਮਿਲਟਰੀ ਨੂੰ ਕੋਈ ਜਵਾਬੀ ਐਕਸ਼ਨ ਨਹੀਂ ਲੈਣ ਦਿੱਤਾ, ਸਗੋਂ ਹਾਦਸੇ ਪਿਛੋ ਗ੍ਰਹਿ ਵਜਾਰਤ ਦੇ ਹੁਕਮਾ ਤੇ ਦਿੱਲੀ ਤੋਂ ਫੋਰਸ ਮੰਗਵਾਈ ਗਈ ਜੋ ਕਈ ਤਰਾਂ ਦ ਸ਼ੱਕ ਪੈਦਾ ਕਰਦੀ ਹੈ। ਇਸ ਇਲਾਕੇ ਦੇ ਤਕੜੇ ਸਿਆਸਤਦਾਨਾਂ ਨਿਰਮਲ ਸਿੰਘ ਕਾਹਲੋਂ, ਗੁਰਬਚਨ ਸਿੰਘ ਬੱਬੇਹਾਲੀ, ਸੁੱਚਾ ਸਿੰਘ ਲੰਗਾਹ, ਵਿਨੋਦ ਖੰਨਾ ਐਮਪੀ, ਸੇਵਾ ਸਿੰਘ ਸੇਖਵਾਂ ਅਤੇ ਲਖਵੀਰ ਸਿੰਘ ਲੋਧੀਨਗਲ ਆਦਿ ਕਈਆ ਦੇ ਸਮਗਲਰਾਂ ਨਾਲ ਸਬੰਧਾਂ ਨੂੰ ਵੀ ਅਣਡਿਠ ਕਰਨਾ ਇਸ ਘਟਨਾ ਦੀ ਜਾਂਚ ਵਿੱਚ ਵੱਡੀ ਰੁਕਾਵਟ ਹੈ। ਕਿਉਕਿ ਇਹ ਸੱਤਾਧਾਰੀ ਸੈਂਟਰ ਅਤੇ ਪੰਜਾਬ ਹਕੂਮਤ ਨਾਲ ਸਬੰਧਿਤ ਹਨ। ਇਸ ਘਟਨਾ ਵਿੱਚ ਮਾਰੇ ਗਏ ਘੁਸਪੈਠੀਆਂ ਦੀ ਮ੍ਰਿਤਕ ਦੇਹਾਂ ਨੂੰ ਇਸਲਾਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਦਫ਼ਨਾ ਦੇਣਾ ਚਾਹੀਦਾ ਸੀ। ਕਿਉਕਿ ਇਸਲਾਮ ਧਰਮ ਦੇ ਵਿੱਚ ਮੌਤ ਤੋਂ ਬਾਅਦ ਇਕ ਦਮ ਮ੍ਰਿਤਕ ਨੂੰ ਦਫ਼ਨਾਇਆ ਜਾਂਦਾ ਹੈ ਭਾਵੇਂ ਰਾਤ ਦਾ ਸਮਾਂ ਵੀ ਕਿਊ ਨਾ ਹੋਵੇ, ਅਜਿਹਾ ਹੋਣ ਨਾਲ ਇਸਲਾਮ ਨੂੰ ਮੰਨਣ ਵਾਲਿਆ ਦੇ ਅੰਦਰ ਭਾਰਤ ਅਤੇ ਪੰਜਾਬ ਪ੍ਰਤੀ ਨਫਰਤ ਘੱਟ ਸਕਦੀ ਸੀ, ਹੁਣ ਵੀ ਜੇਕਰ ਅਜਿਹਾ ਨਹੀ ਹੁੰਦਾ ਤਾਂ ਭਾਰਤ ਵਲੋਂ ਧਰਮ-ਨਿਰਪੱਖ ਹੋਣ ਦੇ ਪਾਏ ਜਾ ਰਹੇ ਰੌਲੇ ਦਾ ਜਨਾਜਾ ਨਿਕਲ ਜਾਵੇਗਾ। ਇਸ ਹਵਾਈ ਅੱਡੇ ਤੇ ਹੋਏ ਹਮਲੇ ਦੀ ਘਟਨਾ ਤੋਂ ਪਹਿਲਾਂ ਦੀਨਾ ਨਗਰ (ਗੁਰਦਸਪੁਰ) ਵਿੱਚ ਵਾਪਰੀ ਘਟਨਾ ਦੇ ਪੂਰੇ ਵੇਰਵੇ ਜਨਤਕ ਕਰਨ ਵਿੱਚ ਸੈਂਟਰ ਹਕੂਮਤ, ਪੰਜਾਬ ਸਰਕਾਰ ਅਤੇ ਮਿਲਟਰੀ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਉਪਰ ਦੱਸੇ ਵੇਰਵਿਆਂ ਤੋਂ ਸਾਫ ਹੰਦਾ ਹੈ ਕਿ ਸੈਂਟਰ ਹਕੂਮਤ, ਪੰਜਾਬ ਸਰਕਾਰ ਅਤੇ ਮਿਲਟਰੀ ਜਾਸੂਸੀ ਏਜੰਸੀਆਂ ਆਪਣੀ ਬਦਨਾਮੀ ਦੇ ਡਰੋਂ ਅਸਲੀਅਤ ਕੱਢਣ ਤੋਂ ਘਬਰਾਅ ਰਹੀਆਂ ਹਨ।

ਇਸ ਬਾਰੇ ਮੈਂ (ਸਿਮਰਨਜੀਤ ਸਿੰਘ ਮਾਨ) ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੈ 1973 ਵਿੱਚ ਜਲੰਧਰ ਵਿਖੇ ਆਪਣੀ ਆਈਪੀਐਸ ਦੀ ਡਿਉਟੀ ਦੌਰਾਨ ਪੀਏਪੀ ਦਾ ਕਮਾਂਡੈਂਟ ਸੀ। ਉਸ ਵਕਤ ਮੇਰੀ ਡਿਉਟੀ ਲਗੀ ਕਿ ਮੈ ਪਠਾਨਕੋਟ ਏਅਰ ਬੇਸ ਦੀ ਹਿਫ਼ਾਜਤ ਲਈ ਉਥੇ ਜਾ ਕੇ ਪੀਏਪੀ ਫੋਰਸ ਤਾਇਨਾਤ ਕਰਾਂ ਇਸ ਲਈ ਮਂੈ, ਉਥੇ ਖੁਦ ਪੈਦਲ ਚੱਲ ਕੇ ਏਅਰ ਬੇਸ ਦੇ ਚਾਰੇ ਪਾਸੇ ਅਤੇ ਘੇਰੇ ਦਾ ਨਿਰੀਖਣ ਕੀਤਾ, ਇਸ ਢੰਗ ਨਾਲ ਪੀæਏæਪੀ ਦੇ ਨੌਜਵਾਨ ਲਗਾਏ,  ਜਿਸ ਨਾਲ ਉਸ ਵੇਲੇ ਦੇ ਏਅਰ ਫੋਰਸ ਹਵਾਈ ਸਿਨੀਅਰ ਅਫਸਰ ਪੂਰੀ ਤਰਾਂ ਸੰਤੁਸ਼ਟ ਸੀ, ਇਸ ਤੋਂ ਇਲਾਵਾ ਮੈਂ ਇਹ ਇੰਤਜਾਮ ਵੀ ਕੀਤਾ ਕਿ ਇੱਕ ਚੌਕੀਂ ਤੋ ਦੂਜੀ ਚੌਕੀਂ ਤਕ ਦਿਨ-ਰਾਤ ਏਅਰ ਬੇਸ ਦੀ ਹੱਦ ਤੇ ਜਵਾਨਾ ਦੀ ਪਟਰੋਲਿੰਗ ਹੋਵੇ। ਇਸ ਦਾ ਸਾਰਾ ਸਟੈਡਿੰਗ ਆਂਰਡਰ ਬਣਾਕੇ ਇਸ ਹਵਾਈ ਅੱਡੇ ਦੀ ਸੁਰਿੱਖਆ ਬਾਰੇ ਏਅਰ ਫੋਰਸ ਦੇ ਕਮਾਂਡਰ ਦੇ ਵੀ ਦਸਖ਼ਤ ਹੋਏ ਸੀ ਜਿਸ ਦਾ ਮਤਲਬ ਹੈ ਕਿ ਮੇਰੇ ਇਸ ਕੰਮ ਤੋਂ ਦਸਖ਼ਤ ਕਰਨ ਤੋਂ ਪਹਿਲਾਂ ਇਹ ਅਫਸਰ ਪੂਰੀ ਤਰਾਂ ਸੰਤੁਸ਼ਟ ਸਨ। ਇਹ ਸਾਰੀ ਪੀ ਏ ਪੀ ਦੀ ਫੋਰਸ ਕਰੀਬ 1973 ਵਿੱਚ ਲਗਾਈ ਗਈ ਸੀ, ਜੇਕਰ ਉਸ ਵੇਲੇ ਤੋਂ ਹੁਣ ਤੱਕ ਦੇ ਨਵੇ ਪ੍ਰਬੰਧਾ ਉਤੇ ਏਅਰ ਫੋਰਸ ਦੇ ਸੀਨੀਅਰ ਅਫ਼ਸਰ ਖਬਰਦਾਰੀ ਤੇ ਚੌਕਸੀ ਵਰਤਦੇ ਤਾਂ ਮਤਲਬ ਹੀ ਨਹੀਂ ਸੀ ਕਿ ਇਥੇ ਘੁਸਪੈਠ ਹੋ ਜਾਂਦੀ। ਇਸ  ਦੀ ਆਈਬੀ (I.B) ਜਾਸੂਸੀ ਏਜੰਸੀ ਦੀ ਵੀ ਪੂਰੀ ਜਿਮੇਵਾਰੀ ਹੈ ਜੋ ਕਿ ਮੌਕੇ ਮੌਕੇ ਤੇ ਬਾਜ ਵਾਲੀ ਅੱਖ ਰਖਦੀ ਹੈ। ਉਸ ਏਜੰਸੀ ਦਾ ਵੀ ਇਸ ਮੌਕੇ ਇਸ ਦੀ ਹਿਫ਼ਾਜਤ ਰਖਣ ਵਿੱਚ ਅਸਫ਼ਲ ਹੋ ਜਾਣਾ ਬਹੁਤ ਵੱਡੀ ਕੁਤਾਹੀ ਮੰਨੀ ਜਾਣੀ ਚਾਹੀਦੀ ਹੈ।

ਹੁਣ ਜਿਵੇਂ-ਜਿਵੇਂ ਹਿੰਦੂਤਵਾ ਨਿਜ਼ਾਮ ਸਿੱਖ ਕੌਮ ਤੇ ਸ਼ੱਕ ਰੱਖਣ ਲੱਗ ਪਿਆ ਹੈ, ਇਸ ਨਾਲ ਸਕਿਉਰਟੀ ਤੇ ਫ਼ੌਜ ਦਾ ਗਰਾਫ਼ ਦਿਨੋ ਦਿਨ ਨੀਵਾਂ ਹੋ ਰਿਹਾ ਹੈ। ਜਦੋਂ ਕਦੇ ਪਾਕਿਸਤਾਨ ਅਤੇ ਚੀਨ ਦੀ ਫੌਜ ਭਾਰਤ ਦੇ ਜਵਾਨਾ ਦੇ ਆਹਮਣੇ ਸਾਹਮਣੇ ਹੁੰਦੀ ਹੈ,ਉਸ ਸਮੇ ਭਾਰਤ ਮਾਤਾ ਦੀ ਜੈ ਦੇ ਨਾਹਰੇ ਲਗਾਉਣ  ਨਾਲ ਇਨ੍ਹਾਂ ਮੁਲਕਾ ਦੀ ਫ਼ੌਜ ਤੇ ਕੋਈ ਅਸਰ ਨਹੀ ਪੈਦਾਂ, ਤੇ ਜਦੋਂ ਬਾਰਡਰ ਲਾਇਨ ਤੇ ਸਿੱਖ ਬਟਾਲੀਅਨ ਇਹਨਾ ਦੇ ਆਹਮੋ ਸਾਹਮਣੇ ਆਂਉਦੀਆਂ ਹਨ ਤਾਂ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਦੀ ਗੂੰਜ ਦੇ ਨਾਲ ਇਹਨਾ ਦੇ ਹੌਸਲੇ ਪਸਤ ਹੋ ਜਾਦੇ ਹਨ। ਜਿਵੇਂ ਇਸ ਤੋਂ ਪਹਿਲਾ ਸਾਰਾਗੜੀ ਦਾ ਮੋਰਚਾ ਉਨ੍ਹਾਂ ਚਿਰ ਨਹੀ ਸੀ ਟੁਟਿਆਂ ਜਿਨਾ ਚਿਰ ਸਿੱਖ ਪਲਟਨ ਦ ਆਖਰੀ ਸਿੰਘ ਸ਼ਹੀਦ ਨਹੀ ਸੀ ਹੋਇਆ। ਇਸੇ ਤਰਾਂ ਜਦੋਂ 1965 ਚ ਪਾਕਿਸਤਾਨ ਦੇ ਪੈਟਨ ਟੈਂਕ ਖ਼ੇਮਕਰਨ ਤਕ ਪਹੁੰਚ ਚੁਕੇ ਸਨ ਤਾਂ ਮੋਗਾ ਜਿਲ੍ਹੇ ਦੇ ਪਿੰਡ ਬੱਧਨੀ ਵਿੱਚ ਪੈਦਾ ਹੋਏ ਮੇਜਰ ਜਰਨਲ  ਗੁਰਬਖਸ਼ ਸਿੰਘ ਨੇ ਇਹ ਸਾਰੇ ਪੈਟਨ ਟੈਂਕ ਅਪਣੇ ਕਬਜੇ ਵਿੱਚ ਲੈ ਲਏ ਸਨ ਅਤੇ ਪਾਕਿਸਤਾਨ ਵਲੋਂ ਕੀਤੇ ਇਸ ਹਮਲੇ ਨੂੰ ਅਸਫ਼ਲ ਬਣਾ ਦਿੱਤਾ ਸੀ। ਇਸੇ ਜੰਗ ਦੇ ਵਿੱਚ ਜਦ ਭਾਰਤ ਦੇ ਫੌæਜ ਦੇ ਵੱਡੇ  ਜਰਨੈਲ ਜਰਨਲ ਚੌਧਰੀ ਨੇ ਆਪਣੀ ਫ਼ੌਜ ਨੂੰ ਹੁਕਮ ਦਿੱਤਾ ਕਿ ਫੌਜਾ ਬਿਆਸ ਦੇ ਖੱਬੇ ਕੰਢੇ ਤੇ ਆ ਜਾਣ ਅਮਿੰ੍ਰਤਸਰ ਤੇ ਗੁਰਦਾਸਪੁਰ ਦੇ ਜਿਲੇ ਫੌਜ ਤੋ ਬਗੈਰ ਛੱਡੇ ਜਾਣ ਤਾਂ ਫਿਰ ਵਂੈਸਟਰਨ ਕਮਾਂਡ ਦੇ ਬਹਾਦਰ ਸਿੱਖ ਲੈਫਟੀਲੈਂਟ ਜਰਨੈਲ ਹਰਬਖਸ਼ ਸਿੰਘ ਨੇ ਇਨ੍ਹਾਂ ਆਰਡਰਾਂ ਨੂੰ ਮੰਨਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਸਾਡੀ ਫੌæਜ ਪੰਜਾਬ ਦੇ ਬਾਂਰਡਰ ਤੇ ਅਖੀਰਲੀ ਇੰਚ ਤੱਕ ਮੋਰਚੇ ਤੇ ਰਹਿੰਦਿਆਂ ਹੀ ਲੜੇਗੀ।

ਇਸੇ ਤਰਾਂ੍ਹ ਦੁਨੀਆਂ ਦੇ ਇਤਿਹਾਸ ਵਿੱਚ 1984 ਦਾ ਸਾਕਾ ਨੀਲਾ ਤਾਰਾ ਹੈ ਜਦੋਂ ਭਾਰਤ ਦੀ ਫੌਜ ਨੇ ਸੋਵੀਅਤ ਯੂਨੀਅਨ ਅਤੇ ਬਰਤਾਨੀਆਂ ਦੀਆਂ ਫੌਜਾਂ ਦਾ ਸਾਥ ਲੈਕੇ ਟੈਕਾਂ ਤੇ ਤੋਪਾਂ ਨਾਲ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕੀਤਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਲਗਾਏ ਗਏ ਮੋਰਚੇ ਨੂੰ ਇਹ ਤਿਂਨੇ ਤਾਕਤਵਰ ਫ਼ੌਜਾਂ  72 ਘੰਟੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਦਾਖਲ ਨਹੀ ਸਨ ਹੋ ਸਕੀਆਂ ਜਿੰਨਾਂ  ਚਿਰ ਸੰਤ ਜਰਨੈਲ ਸਿੰਘ ਨੇ 72 ਗੋਲੀਆਂ ਨਾਲ ਆਪਣਾ ਸੀਨਾ ਛਾਨਣੀ  ਨਹੀ ਸੀ ਕਰਵਾਇਆ। ਸਿੱਖ ਕੌਮ ਦੀ ਆਜਾਦੀ ਲਈ ਅਖੀਰਲੇ ਦਮ ਤੱਕ ਲੜਦਿਆਂ ਇੰਨ੍ਹਾਂ ਜੁਝਾਰੂ ਜੋਧਿਆਂ ਨੇ ਕੌਮ ਦੀ ਅਣਖ਼ ਅਤੇ ਗੈਰਤ ਨੂੰ ਜਿੰਦਾ ਰੱਖਿਆ।

ਅਫ਼ਗਾਨਿਸਾਨ ਨੂੰ ਕਦੇ ਵੀ ਗੈਰ ਅਫ਼ਗਾਨੀ ਫੌਜਾਂ ਫ਼ਤਿਹ ਨਹੀਂ ਕਰ ਸਕੀਆਂ ਸਿਰਫ ਸਿੱਖ ਕੌਮ ਹੀ ਹੈ ਜਿਸ ਨੇ ਅਫ਼ਗਾਨਿਸਾਨ ਉਤੇ ਲੰਮਾ ਸਮਾਂ ਕਬਜਾ ਜਮਾ ਕੇ ਰਾਜ ਕੀਤਾ। ਬਰਤਾਨੀਆਂ ਅਤੇ ਰੂਸ ਨੇ ਵੀ ਬਹੁਤ ਯਤਨ ਕੀਤੇ ਜੋ ਸਫ਼ਲ ਨਹੀਂ ਹੋਏ ਅਮਰੀਕਾ ਅਤੇ ਨੈਟੋ ਤਾਕਤਾਂ ਨੇ ਵੀ ਜੋæਰ ਅਜਮਾਇਆ ਜੋ ਕਾਮਯਾਬ ਨਹੀਂ ਹੋ ਸਕੇ। ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀ ਹੱਦ ਸਿੱਖ ਰਾਜ ਸਮੇਂ ਨਿਸ਼ਚਿਤ ਹੋਈ ਹੱਦ ਅੱਜ ਵੀ ਕੈਮ ਹੈ, ਜੋ ਡਿਯੂਰੰਡ ਲਾਈਨ ਕਹਾਉਂਦੀ ਹੈ।

ਕਸ਼ਮੀਰ ਵੀ ਅਫ਼ਗਾਨਿਸਤਾਨ ਦਾ ਸੂਬਾ ਹੁੰਦਾ ਸੀ ਜਿਸ ਨੂੰ ਲਾਹੌਰ ਦਰਬਾਰ ਦੀਆਂ ਸਿੱਖ ਫੌਜਾ ਨੇ ਫ਼ਤਿਹ ਕੀਤਾ। 1947 ਵਿੱਚ ਇਸਲਾਮਿਕ ਪਾਕਿਸਤਾਨ ਅਤੇ ਹਿੰਦੂ ਭਾਰਤ ਹੋਂਦ ਵਿੱਚ ਆਏ ਉਸ ਤੋਂ ਬਾਅਦ ਇਹ ਦੋਨੋ ਕਸ਼ਮੀਰ ਨੂੰ ਸਬੂਤਾ ਨਹੀਂ ਰੱਖ ਸਕੇ ਅੱਜ ਕੁਝ  ਹਿੱਸਾ ਭਾਰਤ ਦੇ ਕਬਜੇ ਹੇਠ, ਤੇ ਦੂਜਾ ਪਾਕਿਸਤਾਨ ਦੇ ਕਬਜੇ ਅਧੀਨ ਹੈ। ਸਿੱਖ ਕੌਮ ਨੇ ਇਥੇ ਬਿਨ੍ਹਾਂ ਕਿਸੇ ਮਿਲਟਰੀ ਤਾਕਤ ਤੋਂ ਰਾਜ ਕੀਤਾ ਹੋਇਆ ਹੈ।

ਹੁਣ ਜਿਹੜਾ ਭਾਰਤ ਮਾਣ ਕਰਦਾ ਹੈ ਕਿ ਉਸ ਕੋਲ ਪ੍ਰਮਾਣੂ ਹਥਿਆਰ ਹਨ ਪਰ ਇਹ ਅਮਰੀਕਾ, ਬਰਤਾਨੀਆਂ ਅਤੇ ਨੇਟੋ ਵਰਗੇ ਤਾਕਤਵਰ ਮੁਲਕਾ ਨੇ ਦੇਖ ਲਿਆ ਹੈ ਕਿ ਜਿਨ੍ਹਾਂ ਚਿਰ ਲੜਾਕੂ ਫੌਜ ਧਰਤੀ ਤੇ ਨਹੀਂ ਉਤਰਦੀ ਉਨਾਂ ਚਿਰ ਹਵਾਈ ਲੜਾਕੂ ਜਹਾਜ ਤੇ ਪ੍ਰਮਾਣੂ ਹਥਿਆਰਾ ਦੇ ਸਹਾਰੇ ਕਿਸੇ ਵੀ ਇਲਾਕੇ ਤੇ ਫ਼ਤਿਹ ਤੇ ਕਬਜਾ ਹਾਸਿਲ ਨਹੀ ਕੀਤੀ ਜਾ ਸਕਦੀ। ਇਰਾਨ,ਇਰਾਕ,ਸੀਰੀਆ,ਯਮਨ, ਅਫ਼ਗਾਨਿਸਤਾਨ ਤੋ ਸਪੱਸ਼ਟ ਹੋ ਚੁਕਾ ਹੈ ਕਿ ਲੜਾਕੂ ਇਨਫੈਨਟਰੀ ਫੌਜ ਦਾ ਮੈਦਾਨ ਵਿੱਚ ਉਤਰਨਾ ਅਤੇ ਇਲਾਕੇ ਨੂੰ ਕਬਜੇ ਵਿੱਚ ਰਖਣਾ ਬਹੁਤ ਜਰੂਰੀ ਹੈ। ਲਦਾਖ਼ ਇਲਾਕੇ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇ ਜਰਨਲ ਜੋਰਾਵਰ ਸਿੰਘ ਨੇ ਫ਼ਤਿਹ ਕੀਤਾ ਸੀ, ਪਰ ਅਫਸੋਸ ਹੈ ਕਿ ਭਾਰਤ ਨੇ 39000 ਸੁਕਾਇਰ ਕਿਲੋ ਮੀਟਰ ਆਕਸਾਈ ਚਿਨ(Aksai Chin)ਦੇ ਇਲਾਕੇ ਨੂੰ ਚੀਨ ਨੂੰ 1962 ਦੀ ਲੜਾਈ ਵਿੱਚ ਫ਼ਤਿਹ ਕਰਵਾ ਦਿੱਤਾ ਹੈ।

ਅਖੀਰ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਿੱਖ ਕੌਮ ਅਲਗ ਧਰਮ ਅਤੇ ਕੌਮ ਹੈ, ਸਿੱਖ ਹਮੇਸ਼ਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ, ਹੀ ਬੁਲਾ ਸਕਦਾ ਹੈਂ ਕਿਉਕਿ ਸਿੱਖ ਇੱਕ ਵਾਹਿਗੁਰੂ ਵਿੱਚ ਹੀ ਵਿਸ਼ਵਾਸ਼ ਰੱਖਦਾ ਹੈ, ਇਸ ਲਈ ਮੈਂ ਹੁਣ ਹਿੰਦੂਤਵ ਵੱਲੋਂ ਸਿੱਖ ਕੌਮ ਨੂੰ ਜ਼ਬਰੀ ਭਾਰਤ ਮਾਤਾ ਦੀ ਜੈ, ਜੈ ਸ਼੍ਰੀ ਰਾਮ, ਜੈ ਹਿੰਦ ਜਾਂ ਵੰਦੇ ਮਾਤਰਮ ਗਾਉਣ ਲਈ ਕੋਸ਼ਿਸ਼ਾ ਹੋ ਰਹੀ ਹਨ। ਇਹ ਸਿੱਖ ਕੌਮ ਨੂੰ ਮਨਜੂਰ ਨਹੀਂ ਹੈ। ਤਿਰੰਗੇ ਝੰਡੇ ਵਿੱਚ ਵੀ ਸਿੱਖ ਕੌਮ ਨੂੰ ਨੁਮੈਨਦ
ਗੀ ਨਹੀ ਦਿੱਤੀ ਗਈ। ਇਸ ਵਿਚ ਹਿੰਦੂ, ਬੁੱਧ ਧਰਮ, ਜੈਨੀਆ ਤੇ ਮੁਸਲਮਾਨਾ ਨੂੰ ਆਪਣਾ-ਆਪਣਾ ਹਿੱਸਾ ਦਿੱਤਾ ਗਿਆ ਹੈ ਸਿੱਖਾ ਨੂੰ ਸਿਰਫ ਡੰਡਾ ਹੀ ਦਿੱਤਾ ਜਿਸ ਤੇ ਇਹ ਝੂਲਦਾ ਹੈ!

”ਬੀ. ਜੇ. ਪੀ. ਭਾਰਤ ਦੀ ਸਭ ਤੋਂ ਵੱਧ ‘ਬੌਧਿਕਤਾ ਵਿਰੋਧੀ’ ਪਾਰਟੀ”

Dr. Amarjit Singh

Dr. Amarjit Singh

 

”ਬੀ. ਜੇ. ਪੀ. ਭਾਰਤ ਦੀ ਸਭ ਤੋਂ ਵੱਧ ‘ਬੌਧਿਕਤਾ ਵਿਰੋਧੀ’ ਪਾਰਟੀ”- ਪ੍ਰਸਿੱਧ ਇਤਿਹਾਸਕਾਰ ਰਾਮਚੰਦਰ ਗੁਹਾ ਗੁਜਰਾਤ ਦੇ 13 ਮੰਦਰਾਂ ਵਿੱਚ ਅਜੇ ਤੱਕ ਵੀ ਦਲਿਤਾਂ ਨੂੰ ਦਾਖਲ ਹੋਣ ਦਾ ਹੱਕ ਨਹੀਂ!
‘ਬੰਗਾਲ ਵਿੱਚ 80 ਫੀਸਦੀ ਤੋਂ ਜ਼ਿਆਦਾ ਮੁਸਲਮਾਨ ਗਰੀਬੀ ਰੇਖਾ ਤੋਂ ਹੇਠਾਂ’-ਅਮ੍ਰਿਤਿਆ ਸੇਨ ਦੀ ਰਿਪੋਰਟ
ਸਿੱਖ ਰੈਫਰੈਂਸ ਲਾਇਬਰੇਰੀ ਨੂੰ ਤਬਾਹ ਕਰਨ ਵਾਲੀਆਂ ਤਾਕਤਾਂ ਦਾ ਰੁੱਖ ਹੁਣ ਯੂਨੀਵਰਸਿਟੀਆਂ ਵੱਲ!
ਵਾਸ਼ਿੰਗਟਨ, ਡੀ. ਸੀ. – ਭਾਰਤ ਵਿੱਚ ਇਸ ਵੇਲੇ ਹਿੰਦੂਤਵੀ ਦਹਿਸ਼ਤਗਰਦੀ ਦਾ ਪੂਰਾ ਬੋਲਬਾਲਾ ਹੈ। ਜੇ. ਐਨ. ਯੂ. ਦੀਆਂ ਘਟਨਾਵਾਂ ਤੋਂ ਬਾਅਦ ਹਿੰਦੂਤਵੀਆਂ ਨੇ ਭਾਰਤ ਵਿਚਲੇ ਮੁਸਲਮਾਨਾਂ ਤੋਂ ਬਦੋਬਦੀ ‘ਭਾਰਤ ਮਾਤਾ ਕੀ ਜੈ’ ਕਹਾਉਣ ਦੇ ਏਜੰਡੇ ‘ਤੇ ਕੰਮ ਸ਼ੁਰੂ ਕੀਤਾ ਹੋਇਆ ਹੈ। ਇਸ ਮੁੱਦੇ ਨੂੰ ਅਧਾਰ ਬਣਾ ਕੇ, ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਨੇ ਮੁਸਲਮਾਨ ਜਥੇਬੰਦੀ ਏ. ਆਈ. ਐਮ. ਆਈ. ਐਮ. ਦੇ ਵਿਧਾਇਕ ਵਾਰਿਸ ਯੂਸਫ ਪਠਾਨ ਨੂੰ ਸਦਨ ਵਿੱਚੋਂ ‘ਸਸਪੈਂਡ’ ਕਰ ਦਿੱਤਾ ਕਿਉਂਕਿ ਉਹ ਜ਼ਬਰਦਸਤੀ ‘ਭਾਰਤ ਮਾਤਾ ਕੀ ਜੈ’ ਕਹਿਣ ਨੂੰ ਤਿਆਰ ਨਹੀਂ ਸੀ। ਹਾਲਾਂਕਿ ਉਸ ਨੇ ‘ਜੈ ਹਿੰਦ’ ਤੇ ‘ਜੈ ਹਿੰਦੋਸਤਾਨ’ ਦੇ ਨਾਹਰੇ ਲਗਾਏ। ਇਸ ਜਥੇਬੰਦੀ ਦੇ ਆਗੂ ਅਸਦੁਦੀਨ ਓਵੈਸੀ ਨੂੰ ‘ਭਾਰਤ ਮਾਤਾ ਕੀ ਜੈ’ ਨਾ ਕਹਿਣ ‘ਤੇ ਗੱਦਾਰ ਐਲਾਨਿਆ ਜਾ ਰਿਹਾ ਹੈ ਤੇ ਪਾਕਿਸਤਾਨ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪਰ ਇਸ ਹਿੰਦੂਤਵੀ ਫਿਜ਼ਾ ਵਿੱਚ ਵੀ ਕੁਝ ਬਹਾਦਰ ਆਵਾਜ਼ਾਂ ਹਨ ਜੋਕਿ ਹਿੰਦੂ ਫਾਸ਼ੀਵਾਦ ਨੂੰ ਚੈਲਿੰਜ ਕਰ ਰਹੀਆਂ ਹਨ। ਇਤਿਹਾਸਕਾਰ ਰੋਮੀਲਾ ਥਾਪਰ ਤੋਂ ਬਾਅਦ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਹਿੰਦੂਤਵੀਆਂ ਦੀ ‘ਬੌਧਿਕਤਾ-ਵਿਰੋਧੀ ਅਤੇ ਫਿਰਕੂ ਕਾਰਜਪ੍ਰਣਾਲੀ’ ਦੀ ਖੁੱਲ• ਕੇ ਨਿੰਦਿਆ ਕੀਤੀ ਹੈ।
ਦਿੱਲੀ ਵਿੱਚ ‘ਪੈਂਗੁਇਨ ਸਪਰਿੰਗ ਫੀਵਰ ਫੈਸਟੀਵਲ’ ਨੂੰ ਸੰਬੋਧਿਤ ਹੁੰਦਿਆਂ ਡਾ. ਗੁਹਾ ਨੇ ਕਿਹਾ, ‘ਬੀ. ਜੇ. ਪੀ. ਕੋਲ ਉੱਚਕੋਟੀ ਬੁੱਧੀਜੀਵੀਆਂ ਦੀ ਕਮੀ ਹੈ। ਇਸ ਲਈ ਉਨ•ਾਂ ਦੇ ਮੰਦਬੁੱਧੀ ਬੁੱਧੀਜੀਵੀਆਂ ਨੇ ਇਹੋ ਜਿਹਾ ਫਿਰਕੂ ਮਾਹੌਲ ਸਿਰਜ ਦਿੱਤਾ ਹੈ। ਬੀ. ਜੇ. ਪੀ. ਇਸ ਵੇਲੇ ਭਾਰਤ ਦੀ ਸਭ ਤੋਂ ਵੱਡੀ ਬੌਧਿਕਤਾ-ਵਿਰੋਧੀ ਪਾਰਟੀ ਹੈ। ਬੀ. ਜੇ. ਪੀ. ਦੇ ਅਨੁਪਮ ਖੇਰ, ਪ੍ਰਵੀਨ ਤੋਗੜੀਆ ਤੇ ਸਿਮ੍ਰਿਤੀ ਇਰਾਨੀ ਵਰਗੇ ਅਖੌਤੀ ਬੁੱਧੀਜੀਵੀ ਦੇਸ਼ ਨੂੰ ਚਿੱਕੜ ਵਿੱਚ ਘਸੀਟ ਰਹੇ ਹਨ। ਆਰ. ਐਸ. ਐਸ. ਦਾ ਸੰਸਥਾਪਕ ਗੋਵਲਕਰ ਵੀ ਇੱਕ ਸਧਾਰਨ ਪੱਧਰ ਦਾ ਪੱਖਪਾਤੀ ਕੱਟੜ ਵਿਅਕਤੀ ਸੀ। ਸਾਡੇ ਕੋਲ ਸੀ. ਰਾਜਗੋਪਾਲਚਾਰੀਆ ਵਰਗੇ ਵਿਅਕਤੀ ਦੀ ਘਾਟ ਹੈ, ਜਿਹੜਾ ਕਿ ਬੜਾ ਮੰਨਿਆ ਹੋਇਆ ਸਿਆਣਾ ਸੋਚਵਾਨ ਸੀ।’ ਅਸੀਂ ਇਤਿਹਾਸਾਕਰ ਰਾਮਚੰਦਰ ਗੁਹਾ ਦੀ ਸ਼ਲਾਘਾ ਕਰਦੇ ਹਾਂ, ਜਿਸ ਨੇ ਸੱਚ ਕਹਿਣ ਦਾ ਹੌਂਸਲਾ ਵਿਖਾਇਆ ਹੈ।
ਭਾਰਤ ਵਿੱਚ ਉੱਚ-ਜਾਤੀਆਂ ਵਲੋਂ ਬਹੁਤ ਵਾਰ ਦਲਿਤ ਵਿਰੋਧੀ ਗੱਲਾਂ ਕਰਦਿਆਂ, ਰਿਜ਼ਰਵੇਸ਼ਨ ਨੀਤੀ ਦਾ ਵਿਰੋਧ ਕੀਤਾ ਜਾਂਦਾ ਹੈ। ਭਾਰਤੀ ਪ੍ਰਚਾਰਤੰਤਰ ਵਲੋਂ ਵੀ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਭਾਰਤੀ ਸੰਵਿਧਾਨ ਤਹਿਤ ਸਭ ਨੂੰ ਬਰਾਬਰੀ ਦਾ ਹੱਕ ਦੇ ਦਿੱਤਾ ਗਿਆ ਹੈ, ਇਸ ਲਈ ਭਾਰਤ ਵਿੱਚ ਹੁਣ ਊਚ-ਨੀਚ ਜਾਂ ਛੂਆ-ਛਾਤ ਦੀ ਕੋਈ ਥਾਂ ਨਹੀਂ ਹੈ। ਪਰ, ਭਾਰਤ ਵਿੱਚ ਦਲਿਤਾਂ ਸਬੰਧੀ ਜ਼ਮੀਨੀ ਹਕੀਕਤ ਅਤੇ ਬਹੁਗਿਣਤੀ ਦੀ ਮਾਨਸਿਕਤਾ ਵਿੱਚ ਕੋਈ ਬਹੁਤਾ ਫਰਕ ਵੇਖਣ ਨੂੰ ਨਹੀਂ ਮਿਲਦਾ। ਇਸ ਦੀ ਇੱਕ ਉਦਾਹਰਣ ਗੁਜਰਾਤ ਵਿੱਚ ਦਲਿਤਾਂ ਦੇ ਮੰਦਰ ਪ੍ਰਵੇਸ਼ ਸਬੰਧੀ ਇੱਕ ਖਬਰ ਤੋਂ ਮਿਲਦੀ ਹੈ। ਗੁਜਰਾਤ ਵਿੱਚ 13 ਐਸੇ ਮੰਦਰ ਹਨ, ਜਿੱਥੇ ਦਲਿਤਾਂ ਨੂੰ ਦਾਖਲ ਹੋਣ ਦੀ ਆਗਿਆ ਨਹੀਂ ਹੈ। ਗੁਜਰਾਤ ਵਿਧਾਨ ਸਭਾ ਵਿੱਚ ਵਿਧਾਇਕ ਸ਼ੈਲੇਸ ਪਰਮਾਰ ਦੇ ਇੱਕ ਸਵਾਲ ਦੇ ਜਵਾਬ ਵਿੱਚ ਗ੍ਰਹਿ ਮੰਤਰੀ ਨੇ ਹੀ ਇਹ ਜਾਣਕਾਰੀ ਦਿੱਤੀ। ਇਨ•ਾਂ 13 ਮੰਦਰਾਂ ਵਿੱਚ ਭਰੂਚ ਦੇ 3, ਅਹਿਮਦਾਬਾਦ ਗ੍ਰਾਮੀਣ ਦਾ ਇੱਕ, ਆਣੰਦ ਦੇ 2, ਮਹੀਸਾਗਰ ਦਾ ਇੱਕ, ਦੇਵਭੂਮੀ ਦਵਾਰਕਾ ਦਾ ਇੱਕ, ਗਿਰ ਸੋਮਨਾਥ ਦੇ 2, ਪੋਰਬੰਦਰ ਦੇ 2 ਅਤੇ ਬਨਾਸਕਾਂਠਾ ਦਾ ਇੱਕ ਮੰਦਰ ਸ਼ਾਮਲ ਹੈ। ਯਾਦ ਰਹੇ ਕੁਝ ਦਿਨ ਪਹਿਲਾਂ ਜਾਮ-ਜੋਧਪੁਰ ਦੇ ਸਤਾਪਰ ਪਿੰਡ ਵਿਚਲੇ ਮੰਦਰ ਦੇ ਦਰਵਾਜ਼ੇ ਤੇ ਇਹ ਬੈਨਰ ਲੱਗਾ ਸੀ, ‘ਇਥੇ ਦਲਿਤ, ਮੁਸਲਮਾਨ, ੁਜਲਾਹੇ ਤੇ ਕੋਲੀ ਸਮਾਜ ਦੇ ਲੋਕਾਂ ਦੇ ਪ੍ਰਵੇਸ਼ ‘ਤੇ ਪਾਬੰਦੀ ਹੈ। ਕੀ ਭਾਰਤ ਵਿੱਚੋਂ ਜਾਤਪਾਤੀ ਮਾਨਸਿਕਤਾ ਨੂੰ ਖਤਮ ਕੀਤਾ ਜਾ ਸਕਦਾ ਹੈ? ਇਸ ਦਾ ਸਹੀ ਜਵਾਬ ਹੈ, ਬਿਲਕੁਲ ਨਹੀਂ।
ਭਾਰਤ ਵਿੱਚ ਮੁਸਲਮਾਨਾਂ ਦੀ ਆਬਾਦੀ 17 ਕਰੋੜ ਹੈ। ਹਿੰਦੂਤਵੀਆਂ ਵਲੋਂ ਅਕਸਰ ਇਹ ਦੋਸ਼ ਲਾਇਆ ਜਾਂਦਾ ਰਿਹਾ ਹੈ ਕਿ ਭਾਰਤ ਸਰਕਾਰ ਦੀਆਂ ਨੀਤੀਆਂ, ਘੱਟਗਿਣਤੀਆਂ, ਵਿਸ਼ੇਸ਼ਕਰ ਮੁਸਲਮਾਨਾਂ ਨੂੰ ਰਿਝਾਉਣ ਵਾਲੀਆਂ ਹੁੰਦੀਆਂ ਹਨ। ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਭਾਰਤ ਵਿਚਲੇ ਮੁਸਲਮਾਨ, ਅਤਿ ਗਰੀਬੀ ਦੀ ਹਾਲਤ ਵਿੱਚ ਜੀਵਨ ਬਸਰ ਕਰ ਰਹਨ ਹਨ ਅਤੇ ਉਨ•ਾਂ ਕੋਲ ਅੱਗੇ ਵਧਣ, ਵਿੱਦਿਆ ਅਤੇ ਨੌਕਰੀਆਂ ਦੇ ਮੌਕੇ ਲਗਭਗ ਨਾਂਹ ਦੇ ਬਰਾਬਰ ਹਨ। ਭਾਰਤ ਦੇ ਪੱਛਮੀ ਬੰਗਾਲ ਸੂਬੇ ਵਿੱਚ 25 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਰਹਿੰਦੇ ਹਨ, ਜਿਹੜੇ ਕਿ ਬੰਗਾਲ ਦੀ ਕੁੱਲ ਅਬਾਦੀ ਦਾ ਲਗਭਗ 27 ਫੀ ਸਦੀ ਹਨ। ਜਾਣਿਕਿ ਹਰ ਚੌਥਾ ਬੰਗਾਲੀ ਮੁਸਲਮਾਨ ਹੈ। ਪਰ ਭਾਰਤ ਦੇ ਨਕਸ਼ੇ ਵਿੱਚ ਪਿਛਲੇ 67 ਸਾਲ ਤੋਂ ਕੈਦ, ਇਨ•ਾਂ ਮੁਸਲਮਾਨਾਂ ਦਾ ਜੀਵਨ-ਪੱਧਰ ਕਿਹੋ ਜਿਹਾ ਹੈ, ਇਸ ਦਾ ਪ੍ਰਗਟਾਵਾ, ਨੋਬਲ ਇਨਾਮ ਜੇਤੂ ਅਮਿਰਤਿਆ ਸੈਨ ਵਲੋਂ ਆਪਣੀ ਸੰਸਥਾ ‘ਪ੍ਰਾਤਚੀ ਟਰੱਸਟ’ ਰਾਹੀਂ ਜਾਰੀ ਇੱਕ ਰਿਪੋਰਟ ਰਾਹੀਂ ਹੋਇਆ ਹੈ। ਪ੍ਰਾਤਚੀ ਟਰੱਸਟ, ਗਾਈਡੈਂਸ ਗਿਲਡ ਤੇ ਸਨੈਪ ਐਸੋਸੀਏਸ਼ਨ ਵਲੋਂ ਸਾਂਝੇ ਤੌਰ ‘ਤੇ ਜਾਰੀ ਇਸ ਰਿਪੋਰਟ ਦਾ ਨਾਂ ਹੈ, ‘ਪੱਛਮੀ ਬੰਗਾਲ ਦੇ ਮੁਸਲਮਾਨਾਂ ਦੀ ਜ਼ਿੰਦਗੀ ਦੀ ਹਕੀਕਤ।’
ਇਸ ਰਿਪੋਰਟ ਅਨੁਸਾਰ, ਬੰਗਾਲ ਦੇ ਮੁਸਲਮਾਨਾਂ ਵਿਚੋਂ 80 ਫੀਸਦੀ ਤੋਂ ਜ਼ਿਆਦਾ ਮੁਸਲਮਾਨ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ। ਭਾਵ ਉਨ•ਾਂ ਨੂੰ ਸਿਰਫ ਇੱਕ ਵੇਲੇ ਦੀ ਰੋਟੀ ਨਸੀਬ ਹੁੰਦੀ ਹੈ। 5 ਜੀਆਂ ਦੇ ਪਰਿਵਾਰ ਦੀ ਸਾਲਾਨਾ ਆਮਦਨ 5000 ਰੁਪਈਏ ਤੋਂ ਵੀ ਘੱਟ ਹੈ। ਅੱਗੋਂ 38.3 ਫੀਸਦੀ ਮੁਸਲਮਾਨ ਸਲਾਨਾ 2500 ਰੁਪਈਏ ਤੋਂ ਵੀ ਘੱਟ ਵਿੱਚ ਗੁਜ਼ਾਰਾ ਕਰਦੇ ਹਨ। ਰਿਪੋਰਟ ਅਨੁਸਾਰ ਸਿਰਫ 1.5 ਫੀਸਦੀ ਮੁਸਲਮਾਨਾਂ ਕੋਲ ਪ੍ਰਾਈਵੇਟ ਸੈਕਟਰ ਵਿੱਚ ਨੌਕਰੀਆਂ ਹਨ ਅਤੇ ਪਬਲਿਕ ਸੈਕਟਰ ਵਿੱਚ ਇਹ ਇੱਕ ਫੀਸਦੀ ਤੋਂ ਵੀ ਘੱਟ ਹੈ। 13.2 ਫੀਸਦੀ ਮੁਸਲਮਾਨਾਂ ਕੋਲ ਵੋਟਰ ਕਾਰਡ ਨਹੀਂ ਹਨ। ਬੰਗਾਲ ਵਿੱਚ 31.3 ਫੀਸਦੀ ਲੋਕਾਂ ਕੋਲ ਡਰੇਨਏਜ਼ ਸਹੂਲਤਾਂ ਹਨ ਜਦੋਂਕਿ ਸਿਰਫ 12.2 ਫੀਸਦੀ ਮੁਸਲਮਾਨਾਂ ਕੋਲ ਇਹ ਸਹੂਲਤ ਹੈ। 15 ਫੀਸਦੀ ਤੋਂ ਜ਼ਿਆਦਾ ਮੁਸਲਮਾਨ ਬੱਚਿਆਂ ਨੂੰ ਸਕੂਲ ਸਹੂਲਤਾਂ ਨਹੀਂ ਹਨ। 82 ਫੀਸਦੀ ਮੁਸਲਮਾਨਾਂ ਕੋਲ ਜਾਣਕਾਰੀ ਲੈਣ ਲਈ ਰੇਡੀਓ, ਅਖਬਾਰ, ਟੈਲੀਵੀਜ਼ਨ ਦੀ ਸਹੂਲਤ ਨਹੀਂ ਹੈ, ਇਸ ਲਈ ਉਹ ‘ਲੋਕਲ ਮੁਖੀਏ’ ਤੋਂ ਹੀ ਜਾਣਕਾਰੀ ਹਾਸਲ ਕਰਦੇ ਹਨ। ਇਹ ਰਿਪੋਰਟ ਬੰਗਾਲ ਦੇ 325 ਪਿੰਡਾਂ ਅਤੇ 73 ਸ਼ਹਿਰੀ ਵਾਰਡਾਂ ਦੇ ਸਰਵੇ ‘ਤੇ ਅਧਾਰਤ ਹੈ, ਜਿੱਥੇ ਕਿ ਮੁਸਲਮਾਨ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਇਹ ਆਰਥਿਕ ਮੰਦਹਾਲੀ ਇਸ ਸਭ ਦੇ ਬਾਵਜੂਦ ਹੈ ਕਿ ਬੰਗਾਲ ਵਿੱਚ ਬੀ. ਜੇ. ਪੀ. ਦਾ ਕੋਈ ਅਧਾਰ ਨਹੀਂ ਹੈ। ਉਥੇ ਹੋਂਦ ਵਿੱਚ ਆਉਣ ਵਾਲੀਆਂ ਸਰਕਾਰਾਂ (ਸਮੇਤ ਮਮਤਾ ਬੈਨਰਜੀ ਦੇ) ਵਲੋਂ ਕੋਈ ਜ਼ਾਹਰਾ ਮੁਸਲਿਮ-ਵਿਰੋਧੀ ਨੀਤੀਆਂ ਵੀ ਨਹੀਂ ਅਪਣਾਈਆਂ ਜਾਂਦੀਆਂ। ਬੰਗਾਲ ਸਮੇਤ ਭਾਰਤ ਸਭ ਵਿੱਚ ਮੁਸਲਮਾਨਾਂ ਦੀ ਦੁਰਦਸ਼ਾ, ਇਸ ਗੱਲ ਦਾ ਸਬੂਤ ਹੈ ਕਿ ਅਜ਼ਾਦੀ ਤੇ ਗੁਲਾਮੀ ਵਿੱਚ ਕੀ ਫਰਕ ਹੁੰਦਾ ਹੈ। ਭਾਰਤੀ ਮੁਸਲਮਾਨਾਂ ਦੀ ਸਥਿਤੀ ਦਾ, ਜੇ ਪਾਕਿਸਤਾਨ ਅਤੇ ਬੰਗਲਾ ਦੇਸ਼ ਦੇ ਮੁਸਲਮਾਨਾਂ ਦੀ ਆਰਥਿਕ ਖੁਸ਼ਹਾਲੀ ਨਾਲ ਟਾਕਰਾ ਕਰ ਲਿਆ ਜਾਵੇ ਤਾਂ ਅਜ਼ਾਦੀ ਦਾ ਮਤਲਬ ਹੋਰ ਜ਼ਿਆਦਾ ਸਪੱਸ਼ਟ ਹੋ ਜਾਵੇਗਾ। ਪੰਜਾਬ ਵਿੱਚ ਸਿੱਖ ਕਿਸਾਨੀ ਦੀ ਮੰਦਹਾਲੀ ‘ਚੋਂ, ਵਧ ਰਹੀਆਂ ਆਤਮਘਾਤ ਦੀਆਂ ਘਟਨਾਵਾਂ ਸਿੱਖਾਂ ਦੀ ਦਸ਼ਾ ਵੀ ਮੁਸਲਮਾਨਾਂ ਵਾਲੀ ਹੀ ਦਰਸਾ ਰਹੀਆਂ ਹਨ, ਭਾਵੇਂ ਕਿ ਇਸ ਸਬੰਧੀ ਸਾਡੀ ਕੌਮ ਦੇ ਇੱਕ ਵੱਡੇ ਹਿੱਸੇ ਨੇ ਅੱਖਾਂ ‘ਤੇ ਪੱਟੀ ਬੰਨ•ੀ ਹੋਈ ਹੈ।
ਹੁਣ ਇਸ ਤੱਥ ਦੇ ਕਾਫੀ ਸਬੂਤ ਹਨ ਕਿ 7 ਜੂਨ, 1984 ਨੂੰ ਸਿੱਖ ਰੈਫਰੈਂਸ ਲਾਇਬਰੇਰੀ ਨੂੰ ਸਾੜਨ ਤੋਂ ਪਹਿਲਾਂ, ਉਸ ਵਿਚਲੇ ਇਤਿਹਾਸਕ ਦਸਤਾਵੇਜ਼ਾਂ, ਪੁਸਤਕਾਂ ਆਦਿ ਨੂੰ ਦਰਜਨਾਂ ਫੌਜੀ ਟਰੰਕਾਂ ਵਿੱਚ ਲੱਦ ਕੇ ਕਿਸੇ ਅਣਦੱਸੀ ਥਾਂ ‘ਤੇ ਲਿਜਾਇਆ ਗਿਆ। 32 ਸਾਲ ਬੀਤਣ ਬਾਅਦ ਵੀ ਇਹ ‘ਬਹੁਮੁੱਲਾ ਦੁਰਲੱਭ ਖਜ਼ਾਨਾ’ ਭਾਰਤੀ ਏਜੰਸੀਆਂ ਦੇ ਕਬਜ਼ੇ ਵਿੱਚ ਹੈ। ਇਉਂ ਜਾਪਦਾ ਹੈ ਕਿ ਹੁਣ ਪੰਜਾਬ ਦੀਆਂ ਲਾਇਬਰੇਰੀਆਂ (ਵਿਸ਼ੇਸ਼ਕਰ ਯੂਨੀਵਰਸਿਟੀਆਂ) ਵਿਚਲੇ, ਸਿੱਖ ਇਤਿਹਾਸ ਨਾਲ ਸਬੰਧਿਤ ਖਰੜਿਆਂ, ਦਸਤਾਵੇਜ਼ਾਂ ਨੂੰ ਖੁਰਦ-ਬੁਰਦ ਕਰਨ ਦੀ ਨੀਤੀ ‘ਤੇ ਅਮਲ-ਦਰਾਮਦ ਸ਼ੁਰੂ ਹੋ ਚੁੱਕਾ ਹੈ। ਕੁਝ ਸਮਾਂ ਪਹਿਲਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬਰੇਰੀ ‘ਚੋਂ ਪ੍ਰੋ. ਪੂਰਨ ਸਿੰਘ ਦੀ ਲਿਖਤ ਵਿੱਚ ਇੱਕ ਪੁਸਤਕ ਦਾ ਖਰੜਾ, ਭੇਦਭਰੇ ਤਰੀਕੇ ਨਾਲ ਗਾਇਬ ਕਰ ਦਿੱਤਾ ਗਿਆ ਸੀ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਨੇ, ਇਤਿਹਾਸਕ ਦਸਤਾਵੇਜ਼ਾਂ, ਧਾਰਮਿਕ ਗ੍ਰੰਥਾਂ ਅਤੇ ਪੁਰਾਤਨ ਹੱਥ ਲਿਖਤ ਖਰੜਿਆਂ ਨਾਲ ਭਰੇ ਇੱਕ ਟਰੱਕ ਨੂੰ ਯੂਨੀਵਰਸਿਟੀ ਦੇ ਗੇਟ ‘ਤੇ ਰੋਕਿਆ। ਇਸ ਨੂੰ ਰੱਦੀ ਦੇ ਭਾਅ ਵੇਚਿਆ ਜਾ ਰਿਹਾ ਸੀ। ਕਿਹਾ ਜਾਂਦਾ ਹੈ ਕਿ ਇਸ ਸਬੰਧੀ ਟੈਂਡਰ ਜਾਰੀ ਕੀਤਾ ਗਿਆ ਸੀ। ਵਿਦਿਆਰਥੀਆਂ ਨੇ ਯੂਨੀਵਰਸਿਟੀ ਅਧਿਕਾਰੀਆਂ ਦੇ ਨੋਟਿਸ ਵਿੱਚ ਇਸ ਲੁੱਟ ਨੂੰ ਲਿਆਂਦਾ ਪਰ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ‘ਤੇ, ਰੋਸ ਵਜੋਂ ਵਿਦਿਆਰਥੀਆਂ ਵਲੋਂ ਭਾਈ ਕਾਨ• ਸਿੰਘ ਨਾਭਾ ਲਾਇਬਰੇਰੀ ਦੇ ਮੇਨ ਗੇਟ ‘ਤੇ ਧਰਨਾ ਵੀ ਦਿੱਤਾ ਗਿਆ। ਅਜੇ ਤੱਕ ਯੂਨੀਵਰਸਿਟੀ ਅਧਿਕਾਰੀਆਂ ਵਲੋਂ ਨਾ ਹੀ ਦੋਸ਼ੀਆਂ (ਲਾਇਬਰੇਰੀ ਇੰਚਾਰਜ ਸਰੋਜ ਬਾਲਾ ਅਤੇ ਰੈਫਰੈਂਸ ਲਾਇਬਰੇਰੀ ਦਾ ਇੰਚਾਰਜ) ਨੂੰ ਬਰਖਾਸਤ ਕੀਤਾ ਗਿਆ ਹੈ ਅਤੇ ਨਾ ਹੀ ਇਸ ਸਾਰੀ ਸਾਜ਼ਿਸ਼ ਦੀ ਪੜਤਾਲ ਲਈ ਕੋਈ ਕਾਰਵਾਈ ਕੀਤੀ ਗਈ ਹੈ।
ਪਾਠਕਜਨ! ਕੀ 30 ਮਿਲੀਅਨ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਤਮਾਸ਼ਬੀਨ ਬਣ ਕੇ ਨਹੀਂ ਰਹਿ ਗਿਆ? ਕਦੀ ਕੋਈ ਕੌਮ ਆਪਣੇ ਇਤਿਹਾਸਕ ਖਜ਼ਾਨਿਆਂ ਨੂੰ ਇਉਂ ਲੁੱਟਣ ਦਿੰਦੀ ਹੈ?

ਪੰਜਾਬ ਦੇ ਪਾਣੀਆਂ ‘ਤੇ ਸਿਰਫ ਪੰਜਾਬ ਦਾ ਹੱਕ

Dr. Amarjit Singh

Dr. Amarjit Singh

2017 ਦੀਆਂ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ। ਸੰਭਵ ਹੈ ਇਸ ਤੋਂ ਪਹਿਲਾਂ 2016 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾ ਦਿੱਤੀਆਂ ਜਾਣ ਤਾਂ ਕਿ ਇਸ ‘ਤੇ ਬਾਦਲਕਿਆਂ ਦਾ ਪੱਕਾ ਜੱਫਾ ਕਾਇਮ ਰਹੇ। ਭਾਰਤ ਦੇ ਕੇਂਦਰੀ ਮੰਤਰੀ ਮੰਡਲ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ, ਰਾਜ ਸਭਾ ਵਿੱਚ ਸਹਿਜਧਾਰੀਆਂ ਨੂੰ ਵੋਟ ਦੇਣ ਦਾ ਹੱਕ ਨਾ ਦੇਣ ਵਾਲੀ ਤਰਮੀਮ ਪਾਸ ਕਰ ਦਿੱਤੀ ਗਈ ਹੈ। ਚੋਣਾਂ ਤੋਂ ਠੀਕ ਪਹਿਲਾਂ ਇਹ ਬਾਦਲਕਿਆਂ ਨੂੰ ਦਿੱਤਾ ਗਿਆ ‘ਜਿੱਤ ਦਾ ਤਗਮਾ’ ਹੈ। ਬਾਦਲ ਸਰਕਾਰ ਦੀ ਲੋਕਾਂ ਵਿੱਚ ਇੱਕ ‘ਭ੍ਰਿਸ਼ਟਾਚਾਰੀ’ ਅਤੇ ‘ਸਿੱਖ ਵਿਰੋਧੀ’ ਸਰਕਾਰ ਦੀ ਛਵੀ ਦੇ ਮੱਦੇਨਜ਼ਰ, ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ, ਬੀਜੇਪੀ ਅਤੇ ਅਕਾਲੀਆਂ ਨੂੰ ਭਰਵਾਂ ਚੈਲਿੰਜ ਦੇਣਾ ਸ਼ੁਰੂ ਕੀਤਾ ਸੀ। ਅਰਵਿੰਦ ਕੇਜਰੀਵਾਲ ਦੀਆਂ ਉਪਰੋਥਲੀ ਪੰਜਾਬ ਫੇਰੀਆਂ ਨੂੰ ਦੁਖੀ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਕਾਂਗਰਸ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਤੋਂ ਕਾਫੀ ਹਾੜ•ੇ ਕਢਵਾ ਕੇ, ਉਸ ਨੂੰ ਪੰਜਾਬ ਕਾਂਗਰਸ ਦਾ ਮੁਖੀ ਥਾਪਿਆ। ਹਾਲਾਂਕਿ ਪੰਜਾਬ ਸਬੰਧੀ ਫੈਸਲਾ ‘ਦਿੱਲੀ ਪ੍ਰਭੂ’ ਹੀ ਲੈ ਰਹੇ ਹਨ ਜਿਵੇਂ ਕਿ ਹਾਲ ਵਿੱਚ ਰਾਜ ਸਭਾ ਚੋਣਾਂ ਲਈ ਅਮਰਿੰਦਰ ਦੇ ਸੁਨੀਲ ਜਾਖੜ ਅਤੇ ਹੰਸ ਰਾਜ ਹੰਸ ਵਰਗੇ ਉਮੀਦਵਾਰਾਂ ਨੂੰ ਨਕਾਰ ਕੇ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋਂ ਨੂੰ ਮਨੋਨੀਤ ਕਰਨਾ ਦੱਸਦਾ ਹੈ ਕਿ ਅਮਰਿੰਦਰ ਦੀ ਕਿੰਨੀ ਕੁ ਵੱਕਤ ਹੈ! ਪਰ ਇਸ ਸਭ ਦੇ ਬਾਵਜੂਦ ਬਾਦਲ ਦਾ ਸਿਆਸੀ ਗਰਾਫ ਬਹੁਤ ਬੁਰੀ ਤਰ•ਾਂ ਹੇਠਾਂ ਨੂੰ ਆ ਰਿਹਾ ਸੀ, ਪਰ ਜਾਪਦਾ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਨੂੰ ਬਾਦਲ ਨੇ ਇੱਕ ਅਸਤਰ ਵਾਂਗ ਵਰਤ ਕੇ ਹਾਲ ਦੀ ਘੜੀ ਦੁਸ਼ਮਣ ਤੋਪਾਂ ਦੇ ਮੂੰਹ ਦੂਜੇ ਪਾਸੇ ਮੋੜ ਦਿੱਤੇ ਹਨŒ।
ਸੁਪਰੀਮ ਕੋਰਟ ਵਿੱਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ-2004 ਦੇ ਖਿਲਾਫ ਚੱਲ ਰਹੀ ਸੁਣਵਾਈ (ਰਾਸ਼ਟਰਪਤੀ ਦੀ ਰੈਫਰੈਂਸ) ਦੌਰਾਨ, ਮੋਦੀ ਸਰਕਾਰ ਦੇ ਸੋਲਿਸਟਰ ਜਨਰਲ ਨੇ ਡੱਟ ਕੇ ਹਰਿਆਣਾ ਸਰਕਾਰ ਦੇ ਹੱਕ ਵਿੱਚ ਸਟੈਂਡ ਲਿਆ ਤੇ ਸਤਲੁਜ-ਯਮੁਨਾ ਲਿੰਕ ਨਹਿਰ ਬਣਾਉਣ ਦੀ ਵਕਾਲਤ ਕੀਤੀ। ਇਸ ਮੁੱਦੇ ‘ਤੇ ਚਾਰ ਚੁਫੇਰਿਓਂ ਘਿਰੇ ਬਾਦਲ ਨੇ ਪੰਜਾਬ ਵਿਧਾਨ ਸਭਾ ‘ਚੋਂ ਸਰਬਸੰਮਤੀ ਨਾਲ ‘ਪੰਜਾਬ ਸਤਿਲੁਜ-ਯਮੁਨਾ ਲਿੰਕ ਨਹਿਰ ਬਿੱਲ (ਪੁਨਰਵਾਸ ਅਤੇ ਜ਼ਮੀਨਾਂ ਦੇ ਮਾਲਕੀ ਹੱਕ ਵਾਪਸ ਕਰਨੇ)’ ਪਾਸ ਕਰਵਾਇਆ। ਇਸ ਬਿੱਲ ਦੇ ਤਹਿਤ ਐਸ. ਵਾਈ. ਐਲ. ਨਹਿਰ ਬਣਾਉਣ ਲਈ ਪੰਜਾਬ ਦੇ ਕਿਸਾਨਾਂ ਤੋਂ ਸਰਕਾਰੀ ਨੋਟੀਫੀਕੇਸ਼ਨ ਰਾਹੀਂ ਹਾਸਲ ਕੀਤੀ 3,928 ਏਕੜ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਜਾਵੇਗੀ। ਇਹ ਜ਼ਮੀਨ ਪੰਜਾਬ ਦੇ ਲਗਭਗ 122 ਕਿਲੋਮੀਟਰ ਇਲਾਕੇ ਵਿੱਚ ਹੈ, ਜਿੱਥੋਂ ਦੀ ਨਹਿਰ ਨੇ ਲੰਘਣਾ ਸੀ।
ਬਾਦਲ ਦੇ ਇਸ ਫੈਸਲੇ ਦੀ ਪੰਜਾਬ ਦੇ ਹਰ ਤਬਕੇ ਵਲੋਂ ਤਾਰੀਫ ਕੀਤੀ ਗਈ। ਬਾਦਲਾਂ ਨੇ ਇੱਥੇ ਹੀ ਬੱਸ ਨਹੀਂ ਕੀਤੀ, ਉਸ ਨੇ ਅਗਲੇ ਹੀ ਦਿਨ ਪਾਰਟੀ ਵਰਕਰਾਂ ਅਤੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਇਸ ਜ਼ਮੀਨ ਨੂੰ ਫੇਰ ਵਾਹੀਯੋਗ ਬਣਾਉਣ ਲਈ ਮਸ਼ੀਨਰੀ ਲਾ ਕੇ ਪੂਰਿਆ ਜਾਵੇ ਅਤੇ ਕਿਸਾਨਾਂ ਨੂੰ ਇਸ ਦਾ ਫੌਰਨ ਕਬਜ਼ਾ ਦਿੱਤਾ ਜਾਵੇ। ਹੁਕਮ ਮਿਲਦਿਆਂ ਹੀ ਵੱਡੀਆਂ-ਵੱਡੀਆਂ ਸਰਕਾਰੀ ਮਸ਼ੀਨਾਂ ਨੇ ਰਾਹ ਵਿੱਚ ਉੱਗੇ ਰੁੱਖਾਂ ਅਤੇ ਹੋਰ ਘਾਹਫੂਸ ਦੀ ਸਫਾਈ ਸ਼ੁਰੂ ਕਰ ਦਿੱਤੀ। ਕਾਂਗਰਸ ਵੀ ਇਸ ਪੱਖੋਂ ਪਿੱਛੇ ਨਹੀਂ ਰਹੀ ਅਤੇ ਅਮਰਿੰਦਰ ਸਿੰਘ ਨੇ ਪਾਰਟੀ ਵਰਕਰਾਂ ਨੂੰ ਨਹਿਰ ਪੂਰਨ ਦੀ ਕਾਲ ਦਿੱਤੀ। ਕਾਂਗਰਸੀ ਵੀ ਬੇਲਚੇ ਚੁੱਕ ਕੇ ਨਹਿਰ ਪੂਰਦੇ ਦੇਖੇ ਗਏ। ਐਸ. ਵਾਈ. ਐਲ. ਨਹਿਰ ਸਬੰਧੀ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਅਰਵਿੰਦ ਕੇਜਰੀਵਾਲ ਨੇ ਕਾਹਲੀ ਨਾਲ ਘੁੰਗਣੀਆਂ ਅੰਦਰ ਲੰਘਾਈਆਂ ਤੇ ਬਿਆਨ ਦਿੱਤਾ, ‘ਪੰਜਾਬ ਕੋਲ ਕਿਸੇ ਨੂੰ ਦੇਣ ਜੋਗਾ ਪਾਣੀ ਹੈ ਹੀ ਨਹੀਂ – ਇਸ ਲਈ ਐਸ. ਵਾਈ. ਐੱਲ. ਨਹਿਰ ਦੀ ਕੋਈ ਲੋੜ ਨਹੀਂ।’ ਚਲੋ ਦੇਰ ਆਇਦ! ਦਰੁਸਤ ਆਇਦ!
ਛੇਕੜਲੀਆਂ ਖਬਰਾਂ ਅਨੁਸਾਰ, ਸੁਪਰੀਮ ਕੋਰਟ ਨੇ ਪੰਜਾਬ ਵਿਧਾਨ ਸਭਾ ਵਲੋਂ ਪਾਸ ਬਿੱਲ ਦੇ ਉੱਪਰ ‘ਸਟੇਅ’ ਦੇ ਦਿੱਤਾ ਹੈ। ਹਾਲਾਂਕਿ ਇਸ ਬਿੱਲ ਦੇ ਉੱਪਰ ਪੰਜਾਬ ਤੇ ਹਰਿਆਣਾ ਦੇ ਸਾਂਝੇ ਗਵਰਨਰ ਜਨਸੰਘੀ ਸੋਲੰਕੀ ਨੇ ਦਸਤਖਤ ਨਹੀਂ ਕੀਤੇ ਹਨ। ਸੁਪਰੀਮ ਕੋਰਟ ਨੇ ਐਸ. ਵਾਈ. ਐਲ. ਨਹਿਰ ਦਾ ਸਟੇਟਸ-ਕੋ ਬਹਾਲ ਰੱਖਦਿਆਂ, ਯੂਨੀਅਨ ਹੋਮ ਸੈਕ੍ਰੇਟਰੀ, ਪੰਜਾਬ ਦੇ ਚੀਫ ਸੈਕ੍ਰੇਟਰੀ ਅਤੇ ਪੰਜਾਬ ਪੁਲਿਸ ਦੇ ਮੁਖੀ ਨੂੰ ‘ਰਿਸੀਵਰ’ ਨਿਯੁਕਤ ਕੀਤਾ ਹੈ। ਜਸਟਿਸ ਅਨਿਲ ਦਵੇ ਦੀ ਅਗਵਾਈ ਵਿਚਲੇ ਬੈਂਚ ਨੇ ਆਪਣੇ ਹਿੰਦੂ ਨਾਦਰਸ਼ਾਹੀ ਫੈਸਲੇ ਵਿੱਚ ਕਿਹਾ – ‘ਮੁੱਢਲੇ ਤੌਰ ‘ਤੇ (ਪਰਾਈਮਾ ਫੇਸੀ) ਇਹ ਸਾਬਤ ਹੁੰਦਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਇਹ ਬਿੱਲ, ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਹੋਣ ਤੋਂ ਰੋਕਣ ਲਈ ਹੈ। ਇਹ ਅਦਾਲਤ ਇਸ ਮਾਮਲੇ ‘ਤੇ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗੀ। ਇਸ ਲਈ ਅਸੀਂ ਸਟੇਟਸ ਕੋ ਦਾ ਹੁਕਮ ਸੁਣਾਉਂਦੇ ਹਾਂ……’
ਸੁਪਰੀਮ ਕੋਰਟ ਦੇ ਇਸ ਹੁਕਮ ਤੋਂ ਸਪੱਸ਼ਟ ਹੈ ਕਿ ਮੋਦੀ ਸਰਕਾਰ, ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਸਿਆਸੀ ਨਾਲੋਂ ਹੁਣ ਅਦਾਲਤੀ ਹਥਿਆਰ ਦੀ ਵਧੇਰੇ ਵਰਤੋਂ ਕਰੇਗੀ। ਬਾਦਲ ਲਾਣਾ ਇਸ ਮਾਮਲੇ ਵਿੱਚ ‘ਹੀਰੋ’ ਬਣ ਕੇ ਸੀਮਤ ਰਾਜਸੀ ਫਾਇਦੇ ਤੱਕ ਹੀ ਸੀਮਤ ਰਹੇਗਾ (ਚੋਣਾਂ ਜਿੱਤਣਾ), ਜਿਵੇਂ ਕਿ ਬਾਦਲ ਦੇ ਪਿਛਲੇ 50 ਵਰਿ•ਆਂ ਦੇ ਸਿਆਸੀ ਕੈਰੀਅਰ ਤੋਂ ਸਪੱਸ਼ਟ ਹੈ। ਬਾਦਲ ਲੋੜ ਪੈਣ ‘ਤੇ ਸੰਵਿਧਾਨ ਦੀ ਧਾਰਾ-25 ਪਾੜ ਵੀ ਸਕਦਾ ਹੈ ਤੇ ਫੇਰ ਇਹ ਵੀ ਕਹਿ ਸਕਦਾ ਹੈ ਕਿ ਸੰਵਿਧਾਨ ਵਿੱਚ ਕਿਸੇ ਸੋਧ ਦੀ ਲੋੜ ਹੀ ਨਹੀਂ ਹੈ। ਇਹ ਬਾਦਲ ਜੁਝਾਰੂਆਂ ਦੇ ਭੋਗਾਂ ਦਾ ਮੁੱਖ ਬੁਲਾਰਾ ਵੀ ਹੋ ਸਕਦਾ ਹੈ ਤੇ ਫੇਰ ਸਰਬੱਤ ਖਾਲਸਾ ਵਿੱਚ ਸ਼ਾਮਲ ਸਿੱਖਾਂ ਨੂੰ ‘ਦੇਸ਼ਧ੍ਰੋਹੀ’ ਬਣਾਉਣ ਵਾਲਾ ਵੀ। ਬਾਦਲ, ਨਿੱਜੀ ਤੇ ਪਰਿਵਾਰਕ ਹਿੱਤਾਂ ਅਤੇ ਕੁਰਸੀ ਖਾਤਰ ਕਦੀ ਵੀ ਕਿਸੇ ਪਾਸੇ ਵੀ ਡਿੱਗ ਸਕਦਾ ਹੈ। ਯਾਦ ਰਹੇ, ਪਿਛਲੀਆਂ ਚੋਣਾਂ ਦੇ ਮੈਨੀਫੈਸਟੋ ਵਿੱਚ ਅਕਾਲੀ ਦਲ ਨੇ ਕਿਹਾ ਸੀ ਕਿ ਉਹ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ -2004 ਦੀ ਧਾਰਾ -5 ਨੂੰ ਖਤਮ ਕਰੇਗਾ। ਯਾਦ ਰਹੇ ਧਾਰਾ -5 ਅਨੁਸਾਰ, ਜਿੰਨਾ ਪਾਣੀ 2004 ਤੱਕ ਰਾਜਸਥਾਨ ਤੇ ਹਰਿਆਣੇ ਨੂੰ ਬੇਰੋਕਟੋਕ ਜਾਂਦਾ ਹੈ – ਉਹ ਉਨ•ਾਂ ਨੂੰ ਉਵੇਂ ਹੀ ਦਿੱਤਾ ਜਾਂਦਾ ਰਹੇਗਾ (ਬਿਨਾਂ ਕਿਸੇ ਕੀਮਤ ਤੋਂ) ਪਰ ਇਸ ਮੈਨੀਫੈਸਟੋ ਤੋਂ ਬਾਅਦ ਬਾਦਲ ਦੋ ਵਾਰ ਸੱਤਾ ਵਿੱਚ ਆਇਆ ਹੈ ਪਰ ਮੁੜਕੇ ਬਾਦਲ ਨੇ ਧਾਰਾ -5 ਦਾ ਕਦੀ ਨਾਂ ਭੋਗ ਹੀ ਨਹੀਂ ਪਾਇਆ।
ਅਸੀਂ ਸਮਝਦੇ ਹਾਂ ਕਿ ਐਸ. ਵਾਈ. ਐਲ. ਦੇ ਮੁੱਦੇ ਨੂੰ ਸਾਰੀਆਂ ਸਿਆਸੀ ਧਿਰਾਂ ਬੇਮਤਲਬ ਰਿੜਕ ਰਹੀਆਂ ਹਨ। ਇਸ ਨਹਿਰ ਨੂੰ ਬਣਾਉਣ ਵਿੱਚ ਕਾਂਗਰਸ ਅਤੇ ਅਕਾਲੀਆਂ ਦੋਹਾਂ ਨੇ ਹੀ ਯੋਗਦਾਨ ਪਾਇਆ। ਇੰਦਰਾ ਗਾਂਧੀ ਨੇ ਇਸ ਸਬੰਧੀ ‘ਅਵਾਰਡ’ ਦਿੱਤਾ ਅਤੇ ਲੌਂਗੋਵਾਲ ਨੇ ਇਸ ਨੂੰ ਰਾਜੀਵ-ਲੌਂਗੋਵਾਲ ਅਵਾਰਡ ਰਾਹੀਂ ਮੰਨਿਆ। 1977ਵਿਆਂ ਵਿੱਚ ਇਸ ਸਬੰਧੀ ਬਾਦਲ ਸਰਕਾਰ ਨੇ ਨੋਟੀਫੀਕੇਸ਼ਨ ਜਾਰੀ ਕਰਕੇ ਕਿਸਾਨਾਂ ਤੋਂ ਜ਼ਮੀਨ ਖੋਹਣੀ ਸ਼ੁਰੂ ਕੀਤੀ ਸੀ। ਹਰਿਆਣੇ ਤੋਂ ਇਸ ਸਬੰਧੀ 2 ਕਰੋੜ ਰੁਪਈਏ ਬਾਦਲ ਵੇਲੇ ਹੀ ਖਜ਼ਾਨੇ ‘ਚ ਜਮ•ਾਂ ਹੋਏ। ਬਰਨਾਲੇ ਨੇ ਇਸ ਨਹਿਰ ਦਾ 85 ਫੀਸਦੀ ਕੰਮ ਪੰਜਾਬ ਵਿੱਚ ਮੁਕੰਮਲ ਕਰਵਾਇਆ। ਇਸ ਨਹਿਰ ਨੂੰ ਰੁਕਵਾਉਣ ਦਾ ਸਮੁੱਚਾ ਕਰੈਡਿਟ ਜੁਝਾਰੂ ਲਹਿਰ ਨੂੰ ਜਾਂਦਾ ਹੈ, ਜਿਸ ਦੇ ਯੋਧਿਆਂ ਨੇ 1990 ਵਿੱਚ ਇਸ ਨਹਿਰ ਪ੍ਰਾਜੈਕਟ ਦੇ ਮੁੱਖ ਇੰਜਨੀਅਰ ਐਮ. ਐਲ. ਸੀਕਰੀ ਅਤੇ ਨਿਗਰਾਨ ਇੰਜਨੀਅਰ ਏ. ਐਸ. ਔਲਖ ਨੂੰ ਸਜ਼ਾ-ਯਾਫਤਾ ਕਰਕੇ ਲਹਿਰ ਦਾ ਭੋਗ ਪਾਇਆ। ਕੀ ਬਾਦਲ ਤੇ ਅਮਰਿੰਦਰ ਇਸ ਤੱਥ ਨੂੰ ਕਬੂਲਣਗੇ ਕਿ ਐਸ. ਵਾਈ. ਐਲ. ਕਿਸ ਨੇ ਰੁਕਵਾਈ?
ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਦਰਿਆਈ ਪਾਣੀਆਂ ਦੀ ਮਾਲਕੀ ਨਾਲ ਸਬੰਧਿਤ ਹੈ। ਇਹ ਐਸ. ਵਾਈ. ਐਲ. ਦਾ ਮਸਲਾ ਨਹੀਂ। ਹੁਣ ਸਮੁੱਚੀ ਡੀਬੇਟ (ਵਿਚਾਰ) ਇਸ ਮੁੱਦੇ ‘ਤੇ ਕੇਂਦਰਿਤ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਇੰਟਰਨੈਸ਼ਨਲ ਰਾਈਪੇਰੀਅਨ ਕਾਨੂੰਨ (ਭਾਰਤੀ ਸੰਵਿਧਾਨ ਵਿੱਚ ਵੀ ਇਸ ਨੂੰ ਮਾਨਤਾ ਮਿਲੀ ਹੋਈ ਹੈ) ਅਨੁਸਾਰ ਪੰਜਾਬ ਦੀ ਮਲਕੀਅਤ ਮੰਨਿਆ ਜਾਵੇ। ਹਰਿਆਣਾ ਤੇ ਰਾਜਸਥਾਨ, ਜਿਹੜੀਆਂ ਕਿ ਨਾਨ-ਰਾਇਪੇਰੀਅਨ ਸਟੇਟਾਂ ਹਨ, ਉਹ ਪੰਜਾਬ ਤੋਂ ਲੈ ਰਹੇ ਪਾਣੀ ਦਾ, ਅੰਤਰਰਾਸ਼ਟਰੀ ਮਾਰਕੀਟ ਅਨੁਸਾਰ ਮੁੱਲ ਅਦਾ ਕਰਨ। ਇਸ ਤੋਂ ਬਿਨਾਂ ਹੋਰ ਕੋਈ ਵੀ ਬਹਿਸਬਾਜ਼ੀ ਸਿਆਸੀ ਕਲਾਬਾਜ਼ੀ ਤੋਂ ਵਧ ਕੇ ਕੋਈ ਹੈਸੀਅਤ ਨਹੀਂ ਰੱਖਦੀ।

‘ਪੰਜਾਬ ਵਿੱਚ ਵਿਕਣ ਵਾਲੇ ਦੁੱਧ ਵਿੱਚੋਂ 81 ਫੀਸਦੀ ਵਿੱਚ ਖਤਰਨਾਕ ਚੀਜ਼ਾਂ ਦੀ ਮਿਲਾਵਟ’- ਨੈਸ਼ਨਲ ਸਰਵੇ

ਪੰਜਾਬ ਦੇ ਵਿਕਾਸ ਦੇ ਦਮਗਜੇ ਮਾਰਨ ਵਾਲੇ ਬਾਦਲਾਂ ਵਲੋਂ ਪੰਜਾਬ ਦੀ ਕੀਤੀ ਦੁਰਦਸ਼ਾ ਦੀਆਂ ਕੁਝ ਵੰਨਗੀਆਂ:
‘ਪੰਜਾਬ ਸਰਕਾਰ ਜਿਸ ਤਰੀਕੇ ਨਾਲ ਪੰਜਾਬੀਆਂ ਨੂੰ ਸ਼ਰਾਬੀ ਬਨਾਉਣ ‘ਤੇ ਲੱਗੀ ਹੈ, ਚੰਗਾ ਹੋਵੇ ਕਿ ਉਹ ਪੰਜਾਬ ਸੈਕ੍ਰੇਟਰੀਏਟ ਵਿੱਚ ਵੀ ਇੱਕ ਠੇਕਾ ਖੋਲ• ਦੇਣ’-ਜਸਟਿਸ ਮਿੱਤਲ ਪੰਜਾਬ-ਹਰਿਆਣਾ ਹਾਈਕੋਰਟ
‘ਭਾਰਤ ਭਰ ਵਿੱਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਘਟੀ ਜਦੋਂਕਿ ਪੰਜਾਬ ਤੇ ਚੰਡੀਗੜ• ਵਿੱਚ ਇਸ ਵਿੱਚ ਵਾਧਾ’ – ਮੀਡੀਆ ਰਿਪੋਰਟ
ਕੀ ਇਸ ਸਭ ਨੂੰ ਵਿਕਾਸ ਕਹਿੰਦੇ ਹਨ?

Dr. Amarjit Singh

Dr. Amarjit Singh

ਵਾਸ਼ਿੰਗਟਨ (ਡੀ. ਸੀ.) – ਪੰਜਾਬ ਦੇ ਲੋਕਾਂ, ਵਿਸ਼ੇਸ਼ਕਰ ਸਿੱਖਾਂ ਵਿੱਚ ਨਫਰਤ ਦਾ ਪਾਤਰ ਬਣਿਆ ਬਾਦਲ ਕੋੜਮਾ ਅੱਜਕਲ• ਸਦਭਾਵਨਾ ਰੈਲੀਆਂ ਦੇ ਨਾਂ ਹੇਠਾਂ, ਸਰਕਾਰੀ ਸਾਧਨਾਂ ਦੀ ਪੂਰੀ ਤਰ•ਾਂ ਦੁਰਵਰਤੋਂ ਕਰਕੇ, ਆਪਣੀ ਗਵਾਚੀ ਸਾਖ ਬਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ•ਾਂ ਰੈਲੀਆਂ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਪੰਜਾਬ ਨੂੰ ਕਾਲੇ ਦੌਰ ਵਿੱਚ ਧੱਕ ਦਿੱਤਾ ਸੀ ਪਰ ਅਸੀਂ ਬੜੀਆਂ ਕੁਰਬਾਨੀਆਂ ਕਰਕੇ ਇਸ ਨੂੰ ਵਿਕਾਸ ਦੇ ਰਸਤੇ ‘ਤੇ ਤੋਰਿਆ ਹੈ। ਇਨ•ਾਂ ਅਨੁਸਾਰ, ਵਿਦੇਸ਼ੀ ਸ਼ਕਤੀਆਂ ਦੀ ਸ਼ਹਿ ‘ਤੇ ਹੁਣ ਫਿਰ ਇਹ ਖਾਲਿਸਤਾਨੀ ਪੰਜਾਬ ਨੂੰ ਵਾਪਸ ਬਰਬਾਦੀ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਖਾਲਿਸਤਾਨੀਆਂ ਨੂੰ ਖਤਰਨਾਕ ਦਹਿਸ਼ਤਗਰਦ ਦੱਸ ਕੇ, ਜਿੱਥੇ ਸਿੱਖਾਂ ਨੂੰ ਇਨ•ਾਂ ਤੋਂ ‘ਖਬਰਦਾਰ’ ਰਹਿਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ, ਉਥੇ ਪੰਜਾਬੀ ਹਿੰਦੂਆਂ ਵਿੱਚ ‘ਪਸਰੇ ਭੈਅ’ ਦੀ ਵੀ ਦੋਹਾਈ ਦਿੱਤੀ ਜਾ ਰਹੀ ਹੈ। ਬਾਦਲ ਪਿਓ-ਪੁੱਤਰ ਦਾ ਦਾਅਵਾ ਹੈ ਕਿ ਅਸੀਂ ਸਿਰਫ ‘ਵਿਕਾਸ’ ਵਿੱਚ ਯਕੀਨ ਰੱਖਦੇ ਹਾਂ, ਧਾਰਮਿਕ ਮਾਮਲਿਆਂ ਵਿੱਚ ਅਸੀਂ ਕਦੀ ਦਖਲਅੰਦਾਜ਼ੀ ਨਹੀਂ ਕੀਤੀ।
ਇਸ ਹਫ਼ਤੇ ਦੀਆਂ ਤਿੰਨ ਮੀਡੀਆ ਸਟੋਰੀਆਂ, ਬਾਦਲਾਂ ਦੀ ਵਿਕਾਸ ਮੁਹਾਰਨੀ’ ਦੀ ਪੋਲ ਖੋਲ• ਰਹੀਆਂ ਹਨ। ਕੁਝ ਸਮਾਂ ਪਹਿਲਾਂ, ਇੱਕ ਜਨਹਿੱਤ ਪਟੀਸ਼ਨ ‘ਤੇ ਕਾਰਵਾਈ ਕਰਦਿਆਂ, ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਹਾਈਵੇਜ਼ ‘ਤੇ ਸਥਿਤ ਸ਼ਰਾਬ ਦੇ ਠੇਕਿਆਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਸ ਨਾਲ ਸ਼ਰਾਬ ਪੀ ਕੇ. ਗੱਡੀ ਚਲਾਉਣ ਦਾ ਰੁਝਾਨ ਵਧ ਰਿਹਾ ਹੈ ਅਤੇ ਹਾਈਵੇਅ ‘ਤੇ ਦੁਰਘਟਨਾਵਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਸਰਕਾਰ ਨੇ ਇਸ ‘ਤੇ ਫੌਰਨ ਅਮਲ ਕਰਨ ਦਾ ਅਦਾਲਤ ਨੂੰ ਭਰੋਸਾ ਦਿੱਤਾ ਸੀ। ਪਿਛਲੇ ਦਿਨੀਂ ਜਦੋਂ ਇਸ ਪਟੀਸ਼ਨ ‘ਤੇ ਅੱਗੋਂ ਕਾਰਵਾਈ ਸ਼ੁਰੂ ਹੋਈ ਤਾਂ ਅਦਾਲਤ ਨੂੰ ਦੱਸਿਆ ਗਿਆ ਕਿ ਅਦਾਲਤ ਦੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨ•ਾਂ ਇਹ ਸ਼ਰਾਬ ਦੇ ਠੇਕੇ ਸਾਰੀ ਰਾਤ ਖੁੱਲ•ੇ ਰਹਿੰਦੇ ਹਨ ਅਤੇ ਦਿਨ ਨੂੰ ਬੰਦ ਕਰ ਦਿੱਤੇ ਜਾਂਦੇ ਹਨ। ਇਹ ਹੁਕਮ ਅਦੂਲੀ ਰਾਜਨੀਤਕਾਂ ਅਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਹੋ ਰਹੀ ਹੈ। ਇਸ ਰਿਪੋਰਟ ਤੋਂ ਬਾਅਦ ਤਲਖੀ ‘ਚ ਆਏ, ਪੰਜਾਬ-ਹਰਿਆਣਾ ਹਾਈਕੋਰਟ ਦੇ ਜੱਜ, ਜਸਟਿਸ ਏ. ਕੇ. ਮਿੱਤਲ ਨੇ ਕਿਹਾ, ‘ਜੇ ਪੰਜਾਬ ਸਰਕਾਰ ਨੂੰ ਸ਼ਰਾਬ ਦੀ ਵਿਕਰੀ ‘ਚੋਂ ਮਾਲੀਆ ਇਕੱਠਾ ਕਰਨ ਦਾ ਇੰਨਾ ਹੀ ਚਾਅ ਹੈ ਤਾਂ ਚੰਗਾ ਹੋਵੇ ਕਿ ਉਹ ਪੰਜਾਬ ਸੈਕ੍ਰੇਟਰੀਏਟ ਵਿੱਚ ਵੀ ਇੱਕ ਠੇਕਾ ਖੋਲ• ਦੇਣ।’ ਕਿਸੇ ਸਰਕਾਰ ਦੇ ਖਿਲਾਫ ਇਸ ਤੋਂ ਵੱਧ ਕੇ ਸ਼ਰਮਨਾਕ ਟਿੱਪਣੀ ਕੀ ਹੋ ਸਕਦੀ ਹੈ?
ਯਾਦ ਰਹੇ, ਪੰਜਾਬ ਸਰਕਾਰ ਨੇ ਪਿਛਲੇ ਸਾਲ ਸ਼ਰਾਬ ਦੀ ਵਿਕਰੀ ‘ਚੋਂ 4,680 ਕਰੋੜ ਰੁਪਈਏ ਦਾ ਟੈਕਸ ਵਸੂਲ ਕੀਤਾ। ਇਸ ਵਰ•ੇ ਵਿੱਚ ਪੰਜਾਬ ਸਰਕਾਰ ਸ਼ਰਾਬ ਦੀ ਵਿਕਰੀ ‘ਚੋਂ 5,040 ਕਰੋੜ ਰੁਪਈਏ ਇਕੱਠੇ ਕਰੇਗੀ। ਪੰਜਾਬ ਵਿੱਚ ਸ਼ਰਾਬ ਦੀ ਭਾਰੀ ਵਰਤੋਂ ਦੇ ਮਾੜੇ ਪ੍ਰਭਾਵਾਂ ਦੇ ਬਾਵਜੂਦ, ਪੰਜਾਬ ਸਰਕਾਰ ਨੇ ਇਸ ਨੂੰ ਹੋਰ ਹੁਲਾਰਾ ਦੇਣ ਲਈ ਪਿਛਲੇ ਸਾਲ, ਦੇਸੀ ਦਾਰੂ ਦੀ ਬੋਤਲ ਦੀ ਕੀਮਤ 20 ਰੁਪਈਏ ਪ੍ਰਤੀ ਬੋਤਲ ਘਟਾਈ ਤਾਂਕਿ ਲੋਕ ਇਸ ਦੀ ਹੋਰ ਜ਼ਿਆਦਾ ਵਰਤੋਂ ਕਰਨ। ਇੱਕ ਤਾਜ਼ਾ ਅਧਿਐਨ ਅਨੁਸਾਰ ਵਰ•ਾ 2007 ਤੋਂ ਵਰ•ਾ 2012 ਤੱਕ ਪੰਜਾਬ ਵਿੱਚ ਸ਼ਰਾਬ ਦੀ ਵਰਤੋਂ ਵਿੱਚ 60 ਫੀਸਦੀ ਦਾ ਵਾਧਾ ਹੋਇਆ ਹੈ। ਪੰਜਾਬ ਦੇ ‘ਸ਼ਰਾਬ ਧੰਦੇ’ ਵਿੱਚ ਬਹੁਤ ਸਿਆਸੀ ਲੋਕ ਹਨ, ਜਿਨ•ਾਂ ਵਿੱਚ ਬਹੁਗਿਣਤੀ ‘ਅਕਾਲੀ ਜਥੇਦਾਰਾਂ’ ਦੀ ਹੈ। ਇਸ ‘ਸ਼ਰਾਬ ਮਾਫੀਏ’ ਲਈ ਨਾ ਹੀ ਪੰਜਾਬ ਦੀ ਜਵਾਨੀ, ਕਿਰਸਾਨੀ ਦਾ ਨਸ਼ਿਆਂ ਵਿੱਚ ਗਰਕ ਹੋਣਾ ਕੋਈ ਮਾਅਨੇ ਰੱਖਦਾ ਹੈ ਅਤੇ ਨਾ ਹੀ ਕੋਈ ਅਦਾਲਤੀ ਹੁਕਮ। ਇਹ ਪੰਜਾਬ ਵਿੱਚ 60 ਫੀਸਦੀ ਸ਼ਰਾਬ ਵਰਤੋਂ ਵਿੱਚ ਵਾਧਾ, ਬਾਦਲਾਂ ਦੇ ਰਾਜ-ਕਾਲ ਦੌਰਾਨ ਹੀ ਹੋਇਆ ਹੈ। ਕੀ ਕਿਸੇ ਨੂੰ ਸ਼ੱਕ ਰਹਿ ਜਾਂਦਾ ਹੈ ਕਿ ਪੰਜਾਬ, ਵਿਕਾਸ ਦੀ ਰੇਲ-ਪੱਟੜੀ ‘ਤੇ ਨਹੀਂ ਚੜਿ•ਆ ਹੋਇਆ? ਪੰਜਾਬ ਸਰਕਾਰ ਵਲੋਂ, ਸ਼ਰਾਬ ਵਿਕਰੀ ਰਾਹੀਂ, ਧਨ ਇਕੱਠਾ ਕਰਨ ਦੀ ਦਲੀਲ ਦਿੱਤੀ ਜਾਂਦੀ ਹੈ, ਜਿਹੜਾ ਕਿ ਉਨ•ਾਂ ਅਨੁਸਾਰ ‘ਵਿਕਾਸ ਕਾਰਜਾਂ’ ‘ਤੇ ਖਰਚ ਕੀਤਾ ਜਾਂਦਾ ਹੈ। ਇੱਕ ਪਾਸੇ ਬਿਹਾਰ ਵਰਗੀ ਸਟੇਟ ਹੈ, ਜਿੱਥੇ ਸ਼ਰਾਬ ਦੀ ਵਿਕਰੀ ਤੋਂ 5000 ਕਰੋੜ ਦਾ ਟੈਕਸ ਇਕੱਠਾ ਹੁੰਦਾ ਹੈ। ਪਰ, ਬੀਤੇ ਹਫਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਲਾਨ ਕੀਤਾ ਹੈ ਕਿ ਅਪ੍ਰੈਲ, 2016 ਤੋਂ ਬਿਹਾਰ ਵਿੱਚ ਪੂਰਨ-ਨਸ਼ਾਬੰਦੀ ਲਾਗੂ ਕੀਤੀ ਜਾਵੇਗੀ ਅਤੇ 5000 ਕਰੋੜ ਦਾ ਘਾਟਾ ਪੂਰਾ ਕਰਨ ਲਈ ਕੋਈ ਹੋਰ ਰਸਤਾ ਲੱਭਿਆ ਜਾਵੇਗਾ। ਕੀ ਬਾਦਲਾਂ ਨੂੰ ‘ਰੈਵੇਨਿਊ’ ਇਕੱਠਾ ਕਰਨ ਦਾ, ਬਿਹਾਰ ਵਾਂਗ ਕੋਈ ਹੋਰ ਰਸਤਾ ਨਹੀਂ ਸੁੱਝਦਾ? ਪੰਜਾਬ ਨੂੰ ਨਸ਼ਿਆਂ ਤੇ ਸ਼ਰਾਬ ਵਿੱਚ ਡੋਬਣ ਲਈ, ਬਾਦਲ ਕੋੜਮਾ ਇੰਨਾ ਕਿਉਂ ਵਚਨਬੱਧ ਹੈ? ਕੀ ਇਹ ‘ਅਖੌਤੀ ਵਿਕਾਸ’ ਨਾਗਪੁਰ ਦੇ ਹਾਕਮਾਂ ਦੇ ਹੁਕਮ ‘ਤੇ ਤਾਂ ਨਹੀਂ ਕੀਤਾ ਜਾ ਰਿਹਾ?
ਬਾਦਲਾਂ ਵਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਪਹਿਲਾਂ ਅਸੀਂ ਪੰਜਾਬ ਵਿੱਚ ‘ਹਰੀ ਕ੍ਰਾਂਤੀ’ ਲਿਆਂਦੀ, ਹੁਣ ਅਸੀਂ ‘ਚਿੱਟਾ ਇਨਕਲਾਬ’ ਲਿਆਵਾਂਗੇ। ਜਾਣਕਾਰ ਹਲਕਿਆਂ ਵਲੋਂ ਇਹ ਕਿਹਾ ਜਾਂਦਾ ਹੈ ਕਿ ‘ਚਿੱਟਾ’ (ਕੋਕੇਨ, ਹੈਰੋਇਨ ਆਦਿਕ ਨਸ਼ੇ) ਇਨਕਲਾਬ ਤਾਂ ਪਹਿਲਾਂ ਹੀ ਪੰਜਾਬ ਵਿੱਚ ਸਾਲੇ-ਭਣਵਈਏ (ਮਜੀਠੀਆ-ਸੁਖਬੀਰ) ਦੀ ਜੋੜੀ ਲਿਆ ਹੀ ਚੁੱਕੀ ਹੈ। ਪਰ ਲੋਕ-ਸੰਪਰਕ ਲਈ ਇਨ•ਾਂ ਦੇ ਚਿੱਟੇ ਇਨਕਲਾਬ ਦਾ ਮਤਲਬ ਹੈ ‘ਦੁੱਧ ਦੇ ਦਰਿਆ ਵਗਾਉਣੇ।’ ਪਰ ਦੁੱਧ ਦੇ ਹਵਾਲੇ ਨਾਲ ਪੰਜਾਬ ਵਿੱਚ ਕੀ ਵਿਕ ਰਿਹਾ ਹੈ, ਇਸ ਦੀ ਇੱਕ ਝਲਕ ਪਿਛਲੇ ਦਿਨਾਂ ਦੀ ਇੱਕ ਮੀਡੀਆ-ਰਿਪੋਰਟ ਤੋਂ ਪ੍ਰਤੱਖ ਨਜ਼ਰੀਂ ਪੈਂਦੀ ਹੈ। ‘ਨੈਸ਼ਨਲ ਸਰਵੇ ਆਨ ਮਿਲਕ ਐਡਲਟਰੇਸ਼ਨ’ ਅਨੁਸਾਰ, ਪੰਜਾਬ ਵਿੱਚ ਵਿਕਣ ਵਾਲੇ ਦੁੱਧ ਦਾ 81 ਫੀਸਦੀ ਹਿੱਸਾ ਮਿਲਾਵਟ ਵਾਲਾ ਹੁੰਦਾ ਹੈ। ਇਸ ਵਿੱਚ ਖੁੱਲ•ਾ ਦੁੱਧ (ਦੋਧੀਆਂ ਰਾਹੀਂ) ਅਤੇ ‘ਪੈਕਟਾਂ ਵਿਚਲਾ ਦੁੱਧ’ ਦੋਵੇਂ ਹੀ ਸ਼ਾਮਲ ਹਨ। ਧਿਆਨ ਰਹੇ, ਇਹ ਮਿਲਾਵਟ ਛੱਪੜ ਦੇ ਜਾਂ ਟੂਟੀ ਦੇ ਪਾਣੀ ਦੀ ਨਹੀਂ ਹੁੰਦੀ, ਇਹ ਮਿਲਾਵਟ ਯੂਰੀਆ, ਫਾਰਮਾਲਿਨ, ਸਾਬਣ, ਕਾਰਬੋਨੇਟ, ਬਾਈਕਾਰਬੋਨੇਟ, ਫੌਰਨ ਫੈਟ, ਸਟਾਰਚ, ਮਾਲਟੋਡੈਕਸਟਰਿਨ ਆਦਿ ਅਤਿ-ਵਿਸ਼ੈਲੇ ਪਦਾਰਥਾਂ ਦੀ ਹੁੰਦੀ ਹੈ। ਪੰਜਾਬ ਦੀ ਆਪਣੀ ਸੰਸਥਾ ‘ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ’ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹਰ ਦੂਸਰਾ ‘ਦੁੱਧ ਦਾ ਗਿਲਾਸ’, ਉਪਰੋਕਤ ਜ਼ਹਿਰੀਲੇ ਪਦਾਰਥਾਂ ਨਾਲ ਭਰਿਆ ਹੁੰਦਾ ਹੈ। ਇਹ ਸਮਝਣ ਵਿੱਚ ਕਿਸੇ ਰਾਕੇਟ ਸਾਇੰਸ ਦੀ ਜ਼ਰੂਰਤ ਨਹੀਂ ਹੈ ਕਿ ਪੰਜਾਬ ਵਿੱਚ ਬੱਚਿਆਂ ਨੂੰ ਕਿਉਂ ਇਹੋ ਜਿਹੀਆਂ ਬਿਮਾਰੀਆਂ ਲੱਗ ਰਹੀਆਂ ਨੇ, ਜਿਹੜੀਆਂ ਪਹਿਲਾਂ ਨਹੀਂ ਸਨ ਹੁੰਦੀਆਂ। ਬਾਦਲਾਂ ਦੇ ਇਸ ਵਿਕਾਸ ਮਾਡਲ ਦੀ ‘ਚਿੱਟੀ ਕ੍ਰਾਂਤੀ’ ਦਾ ਫਲ, ਦੁੱਧ-ਚੁੰਘਣ ਵਾਲੇ ਬੱਚੇ ਵੀ ਖਾ ਰਹੇ ਹਨ। ਕੌਣ ਕਹਿੰਦਾ ਹੈ ਪੰਜਾਬ ਵਿਕਾਸ ਨਹੀਂ ਕਰ ਰਿਹਾ?
ਪੰਜਾਬ ਦੇ ਵਿਕਾਸ ਦੀ ਇੱਕ ਹੋਰ ਉਦਾਹਰਣ, ਪੰਜਾਬ ਵਿੱਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਹੋ ਰਿਹਾ ਲਗਾਤਾਰ ਵਾਧਾ ਹੈ ਜਦੋਂਕਿ ਭਾਰਤ ਦੇ ਬਾਕੀ ਸੂਬਿਆਂ ਵਿੱਚ ਇਹ ਘਟ ਰਿਹਾ ਹੈ। ਪੰਜਾਬ ਸਿਰਫ ਨਸ਼ਿਆਂ ਦੀ ਰਾਜਧਾਨੀ ਹੀ ਨਹੀਂ ਬਲਕਿ ਦੁਰਾਚਾਰ ਦੇ ਅੱਡਿਆਂ ਲਈ ਵੀ ਮਸ਼ਹੂਰ ਹੋ ਰਿਹਾ ਹੈ। ਪੰਜਾਬ ਦੇ ‘ਵਿਕਾਸ’ ਦੀ ਵਜ•ਾ ਕਰਕੇ, ਪੰਜਾਬ ਦੀਆਂ ਹਜ਼ਾਰਾਂ ਬੱਚੀਆਂ ‘ਉੱਚ ਵਿਦਿਆ’ ਦੇ ਨਾਂ ਹੇਠਾਂ, ਇੰਗਲੈਂਡ, ਅਸਟ੍ਰੇਲੀਆ ਅਤਿ ਯੂਰਪ ਦੇ ਹੋਰ ਦੇਸ਼ਾਂ ਵਿੱਚ ਦੇਹ-ਵਪਾਰ ਵੱਲ ਧੱਕੀਆਂ ਜਾ ਰਹੀਆਂ ਹਨ ਜਦੋਂਕਿ ਪੰਜਾਬ ਵਿੱਚ ਦਿੱਲੀ, ਯੂ. ਪੀ. ਦੀਆਂ ‘ਬਾਈਆਂ’ ਨੇ ਪੰਜਾਬ ਦੇ ਸਾਰੇ ਪ੍ਰਮੁੱਖ ਸ਼ਹਿਰਾਂ-ਕਸਬਿਆਂ ਵਿੱਚ ਦੇਹ-ਵਪਾਰ ਦੇ ਅੱਡੇ ਸਥਾਪਤ ਕੀਤੇ ਹੋਏ ਹਨ। ਪੰਜਾਬ ਦੇ ਹੋਟਲਾਂ, ਰੈਸਟੋਰੈਂਟਾਂ ਵਲੋਂ ਵੀ ਇਹ ‘ਸੇਵਾਵਾਂ’ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਹ ਸਭ ਸਿਆਸੀ ਆਗੂਆਂ, ਬਿਓਰੋਕ੍ਰੇਟਾਂ, ਵਪਾਰੀਆਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਬੇਰੋਕਟੋਕ ਚੱਲ ਰਿਹਾ ਹੈ। ਅਕਾਲੀ ਲੀਡਰ ਤੋਤਾ ਸਿੰਘ ਮੋਗਾ ਦੇ ਮੁੰਡੇ ਦੀ ਇਸ ਸਕੈਂਡਲ ਵਿੱਚ ਸ਼ਮੂਲੀਅਤ ਦੀਆਂ ਖਬਰਾਂ ਮੀਡੀਏ ਦੀਆਂ ਸੁਰਖੀਆਂ ਵਿੱਚ ਰਹੀਆਂ ਹਨ ਪਰ ਅੱਗੇ ਕੋਈ ਕਾਰਵਾਈ ਨਹੀਂ ਹੋਈ। ਏਡਜ਼ ਬਿਮਾਰੀ ਦਾ ਸਿੱਧੇ ਤੌਰ ਤੇ ਦੁਰਾਚਾਰੀ ਚਲਣ ਨਾਲ ਸਬੰਧ ਹੈ। ‘ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ’ ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਭਰ ਵਿੱਚ 15 ਤੋਂ 49 ਸਾਲ ਦੀ ਉਮਰ ਵਿਚਲੇ ਬਾਲਗਾਂ (ਐਡਲਟਸ) ਵਿੱਚ ਏਡਜ਼ ਦੀ ਦਰ 2007 ਵਿਚਲੀ 0.34 ਫੀਸਦੀ ਤੋਂ ਘੱਟ ਕੇ 2015 ਵਿੱਚ 0.28 ਫੀਸਦੀ ਤੇ ਆ ਗਈ ਹੈ। ਪਰ ਪੰਜਾਬ ਅਤੇ ਚੰਡੀਗੜ• ਵਿੱਚ ਇਸ ਦਰ ਵਿੱਚ ਵਾਧਾ ਹੋਇਆ ਹੈ। ਪੰਜਾਬ ਵਿੱਚ 2007 ਵਿੱਚ ਇਹ ਦਰ 0.15 ਫੀਸਦੀ ਸੀ, ਜਿਹੜੀ ਕਿ 2015 ਵਿੱਚ ਵਧ ਕੇ 0.19 ਫੀਸਦੀ ਹੋ ਗਈ ਹੈ। ਚੰਡੀਗੜ• ਵਿੱਚ ਇਹ ਦਰ 0.18 ਫੀਸਦੀ ਤੋਂ ਵਧ ਕੇ (2007 ਵਿੱਚ) ਵਰ•ਾ 2015 ਵਿੱਚ 0.23 ਫੀਸਦੀ ‘ਤੇ ਪਹੁੰਚ ਗਈ ਹੈ। ਯਾਦ ਰਹੇ ਇਹ ਅੰਕੜੇ ਵੀ ਬੜੇ ਘਟਾ ਕੇ ਦੱਸੇ ਜਾਂਦੇ ਹਨ। ਹਕੀਕਤ ਇਹ ਹੈ ਕਿ ਪੰਜਾਬ ਵਿੱਚ ਏਡਜ਼, ਕੈਂਸਰ ਵਰਗੀਆਂ ਨਾ-ਮੁਰਾਦ ਬਿਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ ਖਤਰਨਾਕ ਹੱਦ-ਬੰਨ•ੇ ਟੱਪ ਕੇ, ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਵਿੱਚ ਪ੍ਰਦੂਸ਼ਣ ਦਾ ਸ਼ਿਕਾਰ ਪਾਣੀ, ਹਵਾ, ਮਿੱਟੀ ਅਤੇ ਇਸ ਮਿੱਟੀ ‘ਚੋਂ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਸਬਜ਼ੀਆਂ ਫਲ, ਪੰਜਾਬ ਦੀ ਜਵਾਨੀ ਨੂੰ ਬੌਣਾ ਬਣਾ ਰਹੇ ਹਨ ਅਤੇ ਬਾਦਲਾਂ ਦੇ ਵਿਕਾਸ-ਮਾਡਲ ਵਿੱਚ, ਪੰਜਾਬ ਵਿੱਚ ਹਸਪਤਾਲਾਂ ਦਾ ਬੜੀ ਤੇਜ਼ੀ ਨਾਲ ਪਸਾਰਾ ਹੋ ਰਿਹਾ ਹੈ। ਜੇ ਇਸ ਸਭ ਨੂੰ ਵਿਕਾਸ ਨਹੀਂ ਕਹਿੰਦੇ ਤਾਂ ਵਿਨਾਸ਼ ਕਿਸ ਨੂੰ ਕਹਿੰਦੇ ਹਨ?

‘ਬਾਦਲ ਕੋੜਮੇ ਵਲੋਂ ਸਿੱਖ ਕੌਮ ਤੇ ਖਾਲਿਸਤਾਨ ਦੇ ਖਿਲਾਫ ਜੰਗ ਦਾ ਖੁੱਲਾ ਐਲਾਨ’

Dr. Amarjit Singh

Dr. Amarjit Singh

ਪ੍ਰਕਾਸ਼ ਸਿੰਘ ਬਾਦਲ, ਪਿਛਲੀ ਲਗਭਗ ਅੱਧੀ ਸਦੀ ਤੋਂ ਸਿੱਖ ਕੌਮ ਨੂੰ ਗ੍ਰਹਿਣ ਬਣ ਕੇ ਚਿੰਬੜਿਆ ਹੋਇਆ ਹੈ। ਇਸ ਅੱਧੀ ਸਦੀ ਦੌਰਾਨ ਉਹ ਕਈ ਵਰ•ੇ ਅਕਾਲੀ ਦਲ ਦਾ ਪ੍ਰਧਾਨ ਰਿਹਾ ਅਤੇ ਪੰਜ ਵਾਰੀ ਮੁੱਖ ਮੰਤਰੀ ਬਣਿਆ। ਇਸ ਦੇ ਮੁੱਖ ਮੰਤਰੀ ਕਾਲ ਵਿੱਚ 13 ਅਪ੍ਰੈਲ, 1978 ਦਾ ਅੰਮ੍ਰਿਤਸਰ ਸਾਕਾ ਹੋਇਆ, ਜਿਸ ਵਿੱਚ ਨਰਕਧਾਰੀਆਂ ਨੇ 13 ਸਿੰਘ ਸ਼ਹੀਦ ਕੀਤੇ ਅਤੇ ਦਰਜਨਾਂ ਹੋਰ ਜ਼ਖਮੀ ਕੀਤੇ। ਘੱਲੂਘਾਰਾ – 84 ਵਿੱਚ ਇਸ ਦਾ ਰੋਲ ਹੁਣ ਜੱਗ ਜ਼ਾਹਰ ਹੋ ਚੁੱਕਾ ਹੈ। ਧਰਮਯੁੱਧ ਮੋਰਚੇ (1982-1984) ਦੌਰਾਨ ਬਾਦਲ ਦੀ ਅਗਵਾਈ ਵਿੱਚ ਡੇਢ ਦਰਜਨ ਦੇ ਕਰੀਬ ਗੁਪਤ ਮੀਟਿੰਗਾਂ ਇੰਦਰਾ ਗਾਂਧੀ ਅਤੇ ਉਸ ਦੇ ਨੁਮਾਇੰਦਿਆਂ ਨਾਲ ਹੋਣ ਦੇ ਸਬੂਤ ਹੁਣ ਸਾਹਮਣੇ ਆ ਚੁੱਕੇ ਹਨ। ਬਾਦਲ ਨੇ ਹਮੇਸ਼ਾਂ ਜਨ ਸੰਘ ਤੇ ਉਸ ਦੇ ਵਿੰਗ ਆਰ. ਐਸ. ਐਸ. ਨਾਲ ਆਪਣੀ ਸਾਂਝ-ਭਿਆਲੀ ਕਾਇਮ ਰੱਖੀ ਅਤੇ ਕਦੀ ਵੀ ਨੈਸ਼ਨਲ ਲੈਵਲ ‘ਤੇ ਸਿੱਖਾਂ ਦੇ ਉੱਭਰਵੇਂ ਰੋਲ ਨੂੰ ਉਜਾਗਰ ਨਹੀਂ ਹੋਣ ਦਿੱਤਾ। ਆਪਣੀ ਅੱਡਰੀ ਪਛਾਣ ਵਾਲੀ ਸਿੱਖ ਕੌਮ, ਇਸ ਅੱਧੀ ਸਦੀ ਵਿੱਚ ਅਕਾਲੀ ਦਲ ਦੀ ਅਗਵਾਈ ਵਿੱਚ ਹਿੰਦੂਤਵੀਆਂ ਦੀ ਪਿਛਲੱਗ ਬਣ ਕੇ ਹੀ ਰਹਿ ਗਈ। ਜਿਹੜਾ ਗੁਰੂ ਸਾਹਿਬਾਨ ਨੇ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ‘ਧਰ ਤੇਜ ਕਰਾਰਾ’ ਵਾਲਾ ਪੰਥ ਸਾਜ ਕੇ, ਮੁੱਖ ਧਾਰਾ ਗਾਡੀਰਾਹ ਪ੍ਰਗਟ ਕੀਤਾ ਗਿਆ ਸੀ, ਉਸ ਨੂੰ ਬਾਦਲ ਨੇ ਹਿੰਦੂਤਵੀ ਸੋਚ ਪ੍ਰਧਾਨ ਗੰਗੋਤਰੀ ਅੰਦਰ ਡੋਬਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
1980ਵਿਆਂ-90ਵਿਆਂ ਵਿੱਚ ਬਾਦਲ ਇੱਕ ਪਾਸੇ ਸੰਵਿਧਾਨ ਦੀ ਕਾਪੀ ਸਾੜ ਰਿਹਾ ਸੀ (ਧਰਮਯੁੱਧ ਮੋਰਚਾ), ਭਾਰਤ ਸਰਕਾਰ ਦੇ ਖਿਲਾਫ ਖੁੱਲ•ੀ ਜੰਗ ਦਾ ਐਲਾਨ ਕਰ ਰਿਹਾ ਸੀ (ਜੂਨ-84 ਵਿੱਚ ਬੀ. ਬੀ. ਸੀ. ਨੂੰ ਦਿੱਤਾ ਇੰਟਰਵਿਊ), ਸ਼ਹੀਦ ਜੁਝਾਰੂ ਸਿੰਘਾਂ ਦੇ ਭੋਗਾਂ ‘ਤੇ ਜਾ ਕੇ ਗਰਮਾ-ਗਰਮ ਭਾਸ਼ਣ ਕਰ ਰਿਹਾ ਸੀ ਪਰ ਨਾਲ ਹੀ ਨਾਲ ਸਿੱਖ ਕਾਤਲ ਕੇ. ਪੀ. ਗਿੱਲ ਨਾਲ ਉਸ ਦੇ ਪਿਤਾ ਦੇ ਘਰ ਲਗਾਤਾਰਤਾ ਨਾਲ ਖੁਫੀਆ ਮੀਟਿੰਗਾਂ ਵੀ ਕਰ ਰਿਹਾ ਸੀ (1992-1995)। ਬੀਤੇ ਸਾਰੇ ਵਰਿ•ਆਂ ਦੌਰਾਨ ਬਾਦਲ ਨੇ ਕਦੀ ਵੀ ਖੁੱਲ• ਕੇ ਖਾਲਿਸਤਾਨ ਜਾਂ ਜੁਝਾਰੂ ਲਹਿਰ ਦੇ ਖਿਲਾਫ ਕਦੀ ਬਿਆਨਬਾਜ਼ੀ ਨਹੀਂ ਕੀਤੀ। ਵੈਸੇ ਵੀ ਬਹੁਤ ਘੱਟ ਬੋਲਣਾ, ਰਿਐਕਟ ਨਾ ਕਰਨਾ ਅਤੇ ਸਿੱਧੇ ਸਵਾਲਾਂ ਨੂੰ ਮਜ਼ਾਕੀਆ ਅੰਦਾਜ਼ ਵਿੱਚ ਟਾਲ ਦੇਣਾ, ਉਸ ਦੀ ‘ਸਿਆਸੀ ਕਲਾ’ ਵੀ ਰਹੀ ਹੈ। ਪਰ ਹੁਣ ਲਗਭਗ 90 ਵਰਿ•ਆਂ ਦੀ ਉਮਰ ਨੂੰ ਅੱਪੜੇ ਇਸ ਬੁੱਢੇ ਲੂੰਬੜ ਨੇ ਖੁੱਲਮ-ਖੁੱਲ•ਾ ਖਾਲਿਸਤਾਨ ਅਤੇ ਜੁਝਾਰੂਆਂ ਦੇ ਖਿਲਾਫ ਕਿਉਂ ਮੂੰਹ ਖੋਲਿ•ਆ ਹੈ? ਬਾਦਲ ਦੇ ਨਲਾਇਕ ਤੇ ਗੱਪੀ ਮੁੰਡੇ ਸੁਖਬੀਰ ਨੇ ਵੀ ‘ਪਿਤਾ ਸਮਾਨ ਬਾਦਲ’ ਦੀਆਂ ਪੈੜਾਂ ‘ਤੇ ਚੱਲਦਿਆਂ ਉਵੇਂ ਹੀ ਮੂੰਹ ਵਿੱਚੋਂ ਝੱਗ ਸੁੱਟਣੀ ਸ਼ੁਰੂ ਕੀਤੀ ਹੈ।
ਪਿਛਲੇ ਕੁਝ ਮਹੀਨਿਆਂ ਦੀਆਂ ਘਟਨਾਵਾਂ ਦੇ ਲੱਗੇ ਸੇਕ ਦੇ ਆਧਾਰ ਨੂੰ ਘਟਾਉਣ ਲਈ ਬਾਦਲ ਕੋੜਮੇ ਨੇ, ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ ਅੱਜਕੱਲ• ਸਦਭਾਵਨਾ ਰੈਲੀਆਂ ਦਾ ਅਡੰਬਰ ਰਚਿਆ ਹੋਇਆ ਹੈ। ਇਨ•ਾਂ ਰੈਲੀਆਂ ਵਿੱਚ ਭਾੜੇ ਦੇ ਟੱਟੂਆਂ ਦਾ ਜਮਘਟ ਵੇਖ ਕੇ ਬਾਦਲ ਪਿਓ ਪੁੱਤਰ ਬਾਗੋ-ਬਾਗ ਹੋਏ, ਫੇਰ ਸਿੱਧੇ ਤੀਰ ਛੱਡਦੇ ਹਨ। ਬਾਦਲ ਦਾਅਵਾ ਕਰਦਾ ਹੈ ਕਿ ਇਸ ਵੇਲੇ ਪੰਜਾਬ ਦੀ ਅਕਾਲੀ ਸਰਕਾਰ ਦੀ ‘ਰੇਟਿੰਗ’ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਮਕਬੂਲੀਅਤ ਵਾਲੀ ਹੈ ਅਤੇ ਛੋਟਾ ਬਾਦਲ ਪੰਜਾਬ ਦਾ ‘ਵਿਕਾਸ ਮੈਨ’ ਬਣ ਕੇ ਪੰਜਾਬ ਨੂੰ ਦੁਨੀਆਂ ਦਾ ਸਭ ਤੋਂ ਵਿਕਸਿਤ ਸੂਬਾ ਦੱਸ ਰਿਹਾ ਹੁੰਦਾ ਹੈ। ਪਿਓ-ਪੁੱਤਰ ਸਰਬੱਤ ਖਾਲਸਾ (10 ਨਵੰਬਰ) ਨੂੰ ਕਾਂਗਰਸ ਦੇ ਖਾਤੇ ਵਿੱਚ ਪਾਉਣਾ ਨਹੀਂ ਭੁੱਲਦੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਬਹੁਤ ਵੱਡੀ ‘ਅੰਤਰਰਾਸ਼ਟਰੀ ਸਾਜ਼ਿਸ਼’ ਦਾ ਹਿੱਸਾ ਦੱਸਦੇ ਹਨ।
ਗੁਰਦਾਸਪੁਰ ਦੀ ਰੈਲੀ ਵਿੱਚ, ਵੱਡੇ ਬਾਦਲ ਵਿਚਲਾ ਸਿੱਖ ਵਿਰੋਧੀ ਜ਼ਹਿਰ, ਸਿੱਧਮ-ਸਿੱਧਾ ਹੀ ਮੂੰਹ ‘ਚੋਂ ਧਾਰ ਬਣ ਕੇ ਨਿੱਕਲਿਆ। ਆਪਣੇ ਲੂੰਬੜ ਬੁਰਕੇ ਨੂੰ ਪਾਸੇ ਸੁੱਟਦਿਆਂ ਬਾਦਲ ਨੇ ਕਿਹਾ, ”ਮੈਂ ਪੰਜਾਬ ਤੇ ਪੰਜਾਬੀਆਂ ਨੂੰ ਬਿਲਕੁਲ ਵੀ ਆਂਚ ਨਹੀਂ ਆਉਣ ਦਿਆਂਗਾ। ਇਸ ਪਵਿੱਤਰ ਮਿਸ਼ਨ ਦੀ ਖਾਤਰ ਮੈਂ ਤੇ ਸੁਖਬੀਰ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ। ਵਿਨਾਸ਼ਕਾਰੀ, ਪੰਥ-ਵਿਰੋਧੀ, ਪੰਜਾਬ-ਵਿਰੋਧੀ ਤਾਕਤਾਂ, ਜਿਹੜੀਆਂ ਕਿ ਪੰਜਾਬ ਵਿੱਚ ਬੜੀ ਮੁਸ਼ਕਿਲ ਨਾਲ ਸਥਾਪਤ ਸ਼ਾਂਤੀ-ਸਦਭਾਵਨਾ ਨੂੰ ਖਤਮ ਕਰਨਾ ਚਾਹੁੰਦੀਆਂ ਹਨ, ਉਨ•ਾਂ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ। ਅਸੀਂ ਪਹਿਲਾਂ ਹੀ ਇਨ•ਾਂ ਪੰਥ ਵਿਰੋਧੀ ਤਾਕਤਾਂ ਦੀ ਬਦੌਲਤ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਗਵਾਏ ਸਨ, ਹੁਣ ਅਸੀਂ ਤਖਤ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਹੱਥੋਂ ਨਹੀਂ ਜਾਣ ਦੇਵਾਂਗੇ। ਜੇ ਕਦੀ ਇਉਂ ਹੋ ਗਿਆ ਤਾਂ ਫੇਰ ਦੁੱਖ ਤੇ ਪਛਤਾਵੇ ਤੋਂ ਬਿਨਾਂ ਸਾਡੇ ਪੱਲੇ ਹੋਰ ਕੁਝ ਨਹੀਂ ਬਚੇਗਾ।”
ਉਪਰੋਕਤ ਫੁਰਮਾਨ ਤੋਂ ਬਾਅਦ ਬਾਦਲ ਨੇ ਪੰਜਾਬ ਦੇ ਹਿੰਦੂਆਂ ਲਈ ਬੜਾ ਡੂੰਘਾ ਹੌਕਾ ਲੈਂਦਿਆਂ, ‘ਹਾਅ ਦਾ ਨਾਅਰਾ’ ਮਾਰਦਿਆਂ ਕਿਹਾ, ‘ਸਾਡੀਆਂ ਸਦਭਾਵਨਾ ਰੈਲੀਆਂ ਦਾ ਮਨੋਰਥ ਲੋਕਾਂ, ਵਿਸ਼ੇਸ਼ਕਰ ਹਿੰਦੂਆਂ ਦੇ ਵਿਸ਼ਵਾਸ ਤੇ ਭਰੋਸੇ ਨੂੰ ਜਿੱਤਣਾ ਹੀ ਨਹੀਂ ਬਲਕਿ ਤਕੜਾ ਕਰਨਾ ਹੈ, ਜਿਹੜੇ ਕਿ ਪੰਜਾਬ ਵਿੱਚ ਵਾਪਰੀਆਂ ਤਾਜ਼ਾ ਘਟਨਾਵਾਂ ਕਰਕੇ ਬੜੇ ਭੈਅ-ਭੀਤ ਹਨ। ਸਮਾਜ ਵਿਰੋਧੀ ਅਨਸਰਾਂ ਦੀਆਂ ਕਾਰਵਾਈਆਂ ਦੇ ਬਾਵਜੂਦ ਅਸੀਂ ਪੰਜਾਬ ਵਿੱਚ ਸ਼ਾਂਤੀ, ਏਕਤਾ ਤੇ ਅਮਨ-ਚੈਨ ਕਦੀ ਭੰਗ ਨਹੀਂ ਹੋਣ ਦਿਆਂਗੇ।’ ਛੋਟੇ ਬਾਦਲ ਨੇ ਆਪਣੀ ਚਿਣਕਵੀਂ ਆਵਾਜ਼ ਵਿੱਚ ਬੋਲਦਿਆਂ ਕਿਹਾ, ”ਜਿਹੜੇ ਪੰਥ ਵਿਰੋਧੀ, ਪੰਜਾਬ ਵਿਰੋਧੀ ਅਨਸਰ ਪੰਜਾਬ ਦੀ ਏਕਤਾ-ਅਖੰਡਤਾ ਨੂੰ ਭੰਗ ਕਰਨ ‘ਤੇ ਤੁਲੇ ਹੋਏ ਹਨ, ਉਨ•ਾਂ ਨੂੰ ਅਸੀਂ ਲੱਭ-ਲੱਭ ਕੇ ਜੇਲ•ਾਂ ਵਿੱਚ ਤੁੰਨ ਦਿਆਂਗੇ, ਜਿਵੇਂ ਕਿ ਅਸੀਂ ਪਹਿਲਾਂ ਹੀ ਕਈਆਂ ਨੂੰ ਸਲਾਖਾਂ ਪਿੱਛੇ ਬੰਦ ਕੀਤਾ ਹੋਇਆ ਹੈ।”
ਪਾਠਕਜਨ ਉਪਰੋਕਤ ਬਿਆਨਬਾਜ਼ੀ ਨੂੰ ਡੁੱਬਦੀ ਬੇੜੀ ਦੇ ਮਲਾਹ ਦੀ ਹਾਲ-ਬੂ-ਪਾਹਰਿਆ ਕਿਹਾ ਜਾਵੇ ਜਾਂ ਭਾਰਤੀ ਏਜੰਸੀਆਂ ਵਲੋਂ ਸਿੱਖਾਂ ਦੀ ਅਗਲੀ ਨਸਲ ਦੀ ਨਸਲਕੁਸ਼ੀ ਕਰਨ ਲਈ ਬਾਦਲ ਕੋੜਮੇ ਨੂੰ ਦਿੱਤਾ ਸਬ-ਕੰਟਰੈਕਟ? ਜ਼ਾਹਰ ਹੈ ਕਿ ਨਨਕਾਣਾ ਸਾਹਿਬ, ਪੰਜਾਬ ਸਾਹਿਬ ਗਵਾਉਣ ਵਿੱਚ ਖਾਲਿਸਤਾਨੀਆਂ ਦਾ ਰੋਲ ਨਹੀਂ ਬਲਕਿ ਇਸ ਦੀ ਨਸਲ ਦੇ ਵਡੇਰੇ ਬਲਦੇਵ ਸਿੰਘ ਦਾ ਰੋਲ ਹੈ, ਜਿਸ ਨੇ ਆਪਣੇ ਟਾਟਾਨਗਰ ਦੇ ਕਾਰਖਾਨਿਆਂ ਤੇ ਡਿਫੈਂਸ ਮਨਿਸਟਰੀ ਦੀ ਖਾਤਰ ਸਿੱਖ ਕੌਮ ਨੂੰ ਨਹਿਰੂ ਦੀ ਜੇਬ ਵਿੱਚ ਪਾ ਦਿੱਤਾ, ਜਿਵੇਂ ਕਿ ਇਸ ਨੇ ਆਪਣੇ ਟੱਬਰ ਦੀ ਕੁਰਸੀ ਅਤੇ ਰਾਜਸਥਾਨ, ਦਿੱਲੀ, ਹਰਿਆਣੇ ਆਦਿ ਵਿੱਚ ਲੁੱਟ ਦੇ ਮਾਲ ਨਾਲ ਬਣਾਈ ਆਪਣੀ ਅਰਬਾਂ ਦੀ ਜਾਇਦਾਦ ਬਚਾਉਣ ਲਈ ਸਿੱਖ ਕੌਮ ਨੂੰ ਆਰ. ਐਸ. ਐਸ. ਦੇ ਹਵਾਲੇ ਕੀਤਾ ਹੋਇਆ ਹੈ। ਬਾਦਲ ਅਤੇ ਬਾਦਲਕਿਆਂ ਵਲੋਂ ਸਿੱਖ ਕੌਮ ਦੇ ਉੱਠੇ ਰੋਹ ਨੂੰ ਵਿਦੇਸ਼ੀ ਏਜੰਸੀਆਂ ਅਤੇ ਕਾਂਗਰਸ ਦੇ ਖਾਤੇ ਪਾਉਣਾ ਇਨ•ਾਂ ਦੀ ਬਦਹਵਾਸੀ ਦੱਸਦਾ ਹੈ। ਸਿੱਖ ਪ੍ਰਚਾਰਕਾਂ ਵਲੋਂ ਭਾਈ ਪੰਥਪ੍ਰੀਤ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਬਾਦਲਾਂ ਦੇ ਇਸ ਕੂੜ ਪ੍ਰਾਪੇਗੰਡੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਹੈ। ਉਨ•ਾਂ ਪੁੱਛਿਆ ਹੈ, ”ਸ. ਬਾਦਲ ਦੱਸੇ ਕਿ ਵੋਟਾਂ ਖਾਤਰ ਸਵਾਂਗਧਾਰੀ ਸੌਦਾ ਸਾਧ ਵਿਰੁੱਧ ਦਰਜ ਹੋਏ ਧਾਰਾ-295 ਏ ਦਾ ਕੇਸ ਕਿਹੜੀ ਵਿਦੇਸ਼ੀ ਏਜੰਸੀ ਨੇ ਵਾਪਸ ਲਿਆ? ਬਿਨਾਂ ਕਸੂਰ ਮੰਨੇ ਅਤੇ ਬਿਨਾਂ ਮਾਫੀ ਮੰਗਣ ਤੋਂ ਉਸ ਨੂੰ ਅਕਾਲ ਤਖਤ ਤੋਂ ਮਾਫੀ ਦਾ ਹੁਕਮਨਾਮਾ ਜਾਰੀ ਕਰਵਾ ਕੇ ਅਕਾਲ ਤਖਤ ਦੀ ਮਾਣ-ਮਰਿਯਾਦਾ ਨੂੰ ਮਿੱਟੀ ਵਿੱਚ ਕਿਸ ਏਜੰਸੀ ਨੇ ਮਿਲਾਇਆ? …..ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਜਥੇਦਾਰ ਬਲਵੰਤ ਸਿੰਘ ਨੰਦਗੜ• ਦੱਸ ਚੁੱਕੇ ਹਨ ਕਿ ਨਾਗਪੁਰ ਤੋਂ ਵਾਇਆ ਚੰਡੀਗੜ• ਪਹੁੰਚੇ ਹੁਕਮਾਂ ‘ਤੇ ਉਹ ਤਾਂ ਸਿਰਫ ਦਸਤਖਤ ਹੀ ਕਰਦੇ ਸਨ। …..ਬਾਦਲ ਦੱਸਣ ਕਿ ਇਹ ਸਭ ਕੁਝ ਕਿਹੜੀ ਵਿਦੇਸ਼ੀ ਏਜੰਸੀ ਕਰਵਾ ਕੇ ਅਕਾਲ ਤਖਤ ਦੀ ਮਰਿਯਾਦਾ ਨੂੰ ਮਿੱਟੀ ਵਿੱਚ ਰੋਲ਼ ਰਹੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਵਾਲੇ ਦੋਸ਼ੀਆਂ ਦੀ ਭਾਲ ਤੋਂ ਪੁਲਿਸ ਨੂੰ ਕਿਸ ਵਿਦੇਸ਼ੀ ਏਜੰਸੀ ਨੇ ਰੋਕਿਆ? ਸ਼ਾਂਤਮਈ ਧਰਨੇ ਦੌਰਾਨ ਬਾਣੀ ਪੜ•ਦੇ ਸਿੱਖਾਂ ‘ਤੇ ਗੋਲੀ ਚਲਾਉਣ ਦਾ ਹੁਕਮ ਕਿਸ ਵਿਦੇਸ਼ੀ ਏਜੰਸੀ ਨੇ ਦਿੱਤਾ ਸੀ? ਨਾਨਕਸ਼ਾਹੀ ਕੈਲੰਡਰ ਦਾ ਕਤਲ ਕਿਸ ਵਿਦੇਸ਼ੀ ਏਜੰਸੀ ਨੇ ਕਰਵਾਇਆ ਸੀ? ਗੁਰਮੀਤ ਪਿੰਕੀ ਨੂੰ ਸਜ਼ਾ ਪੂਰੀ ਕਰਨ ਤੋਂ ਪਹਿਲਾਂ ਹੀ ਰਿਹਾਅ ਕਰਕੇ ਬਹਾਲ ਕਰਨ ਦਾ ਹੁਕਮ ਕਿਸ ਵਿਦੇਸ਼ੀ ਏਜੰਸੀ ਨੇ ਦਿੱਤਾ ਸੀ? ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਉਠਾਉਣ ਤੋਂ ਪੰਜਾਬ ਸਰਕਾਰ ਨੂੰ ਕਿਸ ਵਿਦੇਸ਼ੀ ਏਜੰਸੀ ਨੇ ਰੋਕਿਆ ਹੋਇਆ ਹੈ? ……ਕੀ ਪੰਜਾਬ ਵਿੱਚ ਰੇਤਾ, ਬਜਰੀ ਅਤੇ ਰੁਜ਼ਗਾਰ ਦੇ ਹੋਰ ਸਾਧਨਾਂ ‘ਤੇ ਕਬਜ਼ਾ ਵੀ ਵਿਦੇਸ਼ੀ ਏਜੰਸੀ ਨੇ ਹੀ ਕੀਤਾ ਹੋਇਆ ਹੈ? ਬਾਦਲ ਦਾਲ ਦੀਆਂ ਰੈਲੀਆਂ ਵਿੱਚ ਪਹੁੰਚਣ ਵਾਲਿਆਂ ਨੂੰ ਸ਼ਰਾਬ ਦੀਆਂ ਪੇਟੀਆਂ ਅਤੇ ਭੁੱਕੀ ਵੀ ਵਿਦੇਸ਼ੀ ਏਜੰਸੀਆਂ ਹੀ ਵੰਡ ਰਹੀਆਂ ਹਨ? ਜੇ ਇਹ ਸਭ ਵਿਦੇਸ਼ੀ ਏਜੰਸੀਆਂ ਹੀ ਕਰ ਰਹੀਆਂ ਹਨ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰਨ ਵਾਲੇ ਸਿੱਖਾਂ ‘ਤੇ ਗੋਲੀ ਚਲਾਉਣ ਦੀ ਸੇਵਾ ਹੀ ਬਾਦਲ ਦਲ-ਬੀਜੇਪੀ ਸਰਕਾਰ ਨੇ ਆਪਣੇ ਜ਼ਿੰਮੇ ਲਈ ਹੋਈ ਹੈ? …..ਵਿਦੇਸ਼ੀ ਸ਼ਕਤੀਆਂ ਦਾ ਹੱਥ ਦੱਸ ਕੇ ਬਾਦਲ ਪਰਿਵਾਰ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾ ਨਹੀਂ ਸਕਦਾ।” ਅਸੀਂ ਉਪਰੋਕਤ ਪ੍ਰਗਟਾਏ ਵਿਚਾਰਾਂ ਦੇ ਅੱਖਰ-ਅੱਖਰ ਨਾਲ ਸਹਿਮਤ ਹਾਂ।
ਯਾਦ ਰਹੇ ਸੰਤ ਭਿੰਡਰਾਂਵਾਲਿਆਂ ਦਾ ਕਥਨ ਹੈ – ‘ਬਾਦਲ ਦੀ ਪਤਲੂਣ ਲੁਹਾ ਕੇ ਵੇਖੋ, ਇਸ ਨੇ ਹੇਠਾਂ ਖਾਕੀ ਨਿੱਕਰ ਪਾਈ ਹੋਈ ਹੈ। ਕਦੀ ਕਿਸੇ ਨੇ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਦਿਆਂ ਵੇਖਿਆ ਹੈ?’ ਅੱਧੀ ਸਦੀ ਤੋਂ ਸਿੱਖੀ ਭੇਸ ਵਿੱਚ ਛੁਪੇ ਬੈਠੇ ਬਾਦਲ ਦਾ ਨਾਗਪੁਰੀ ਕਿਰਦਾਰ ਹੁਣ ਸਿਰ ਚੜ• ਕੇ ਬੋਲ ਰਿਹਾ ਹੈ। ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਇਹ ਬਾਦਲ ਕੋੜਮਾ ਵੱਡੇ ਪੱਧਰ ‘ਤੇ ਸਿੱਖਾਂ ਦਾ ਖੂਨ ਵਹਾਏਗਾ ਤਾਂ ਕਿ ਆਪਣੇ ਮਾਲਕਾਂ ਦਾ ਕ੍ਰਿਪਾ ਪਾਤਰ ਬਣਿਆ ਰਹੇ। ਕੀ 30 ਮਿਲੀਅਨ ਸਿੱਖ ਕੌਮ ਇਵੇਂ ਹੋਣ ਦੇਵੇਗੀ?

ਸਰਬੱਤ ਖਾਲਸਾ ਰਾਹੀਂ ਨਿਯੁਕਤ ਕੀਤੇ ਗਏ ਜਥੇਦਾਰਾਂ ਖਿਲਾਫ ਬੋਲ ਕੇ ਸਿੱਖ ਇਤਹਾਸ ਵਿੱਚ ਕਾਲੇ ਹਰਫ ਦਰਜ ਨਾ ਕਰੋ…ਸੁਖਮਿੰਦਰ ਸਿੰਘ ਹੰਸਰਾ

ਸੁਖਮਿੰਦਰ ਸਿੰਘ ਹੰਸਰਾ

ਸੁਖਮਿੰਦਰ ਸਿੰਘ ਹੰਸਰਾ

(ਦਸੰਬਰ 03 2015) ਸਿਆਸੀ ਪੱਧਰ ਤੇ ਵਖਰੇਵੇਂ ਉਸਾਰੂ ਸੋਚ ਦਾ ਪ੍ਰਤੀਕ ਹੁੰਦੇ ਹਨ, ਪਰ ਸਰਬੱਤ ਖਾਲਸਾ ਰਾਹੀਂ ਨਿਯੁਕਤ ਕੀਤੇ ਗਏ ਸਿੰਘ ਸਾਹਿਬਾਨਾਂ ਖਿਲਾਫ ਕਿਸੇ ਸਿੱਖ ਵਲੋਂ ਕੂੜ ਪ੍ਰਚਾਰ ਕਰਨਾ ਸਿੱਖ ਇਤਹਾਸ ਵਿੱਚ ਕਾਲੇ ਹਰਫ ਦਰਜ ਕਰਨ ਬਰਾਬਰ ਹੈ।
ਜਦੋਂ ਜਦੋਂ ਸਿੱਖ ਪੰਥ ਨੇ ਸੰਗੀਨ ਆਫਤਾਂ ਦਾ ਸਾਹਮਣਾ ਕੀਤਾ ਹੈ ਉਸ ਵੇਲੇ ਹੀ ਗੁਰੂ ਪੰਥ ਨੇ ਵਿਰਸੇ ਵਿਚੋਂ ਮਿਲਿਆ ਹੋਇਆ ਸਿਧਾਂਤ ਲਾਗੂ ਕਰਦਿਆਂ ਸਰਬੱਤ ਖਾਲਸਾ ਐਕਸ਼ਨ ਵਿੱਚ ਲਿਆਂਦਾ ਹੈ। ਸਰਬੱਤ ਖਾਲਸਾ ਇੱਕ ਅਜਿਹਾ ਸਿਧਾਂਤ ਹੈ ਜਿਸ ਨਾਲ ਕੌਮ ਦੀ ਸ਼ਕਤੀ ਇੱਕ ਦਿਸ਼ਾ ਵੱਲ ਠੇਲੀ ਜਾਂਦੀ ਹੈ ਅਤੇ ਜਿਸ ਨਾਲ ਦੁਸ਼ਮਣ ਨੂੰ ਕੌਮੀ ਬਾਹੂਬਲ ਨਾਲ ਪਛਾੜਿਆ ਜਾਂਦਾ ਹੈ।
ਪੰਜਾਬ ਦੇ ਹਾਕਮ ਬਾਦਲ ਨੇ ਹੁਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਇਸਦੀ  ਸਰਬਉੱਚਤਾ ਦਾ ਗਲਤ ਇਸਤੇਮਾਲ ਕਰਦਿਆਂ ਪੰਥ ਨੂੰ ਗੁਲਾਮ ਬਣਾਇਆ ਹੋਇਆ ਹੈ। ਪਰ ਸਰਬੱਤ ਖਾਲਸਾ ਇਸ ਤੋਂ ਵੀ ਉਪਰਲੀ ਤਹਿ ਵਿੱਚ ਛੁਪੀ ਉਹ ਸ਼ਕਤੀ ਹੈ ਜਿਥੇ ਸਰਕਾਰਾਂ ਦਾ ਹੱਥ ਨਹੀਂ ਪਹੁੰਚਦਾ।
ਇਸ ਹਕੀਕਤ ਨੂੰ ਜਾਨਣ ਲਈ ਇਨਸਾਨ ਨੂੰ ਪੂਰੀ ਤਰ੍ਹਾਂ ਖਾਲਸਾਈ ਕਦਰਾਂ ਕੀਮਤਾਂ ਦਾ ਮੁਦਈ ਹੋਣਾ ਹੁੰਦਾ ਹੈ। ਪੰਥ ਖਾਲਸਾਈ ਕਦਰਾਂ ਕੀਮਤਾਂ ਦਾ ਮੁਦਈ ਹੈ। ਇਸ ਇਲਾਹੀ ਹਕੀਕਤ ਦੀਆਂ ਤਸਵੀਰਾਂ ਦੁਨੀਆਂ ਭਰ ਦੇ ਲੋਕਾਂ ਦੇ ਸਮਾਰਟ ਫੋਨਾਂ ਵਿੱਚ ਸੰਭਾਲੀਆਂ ਜਾ ਚੁੱਕੀਆ ਹਨ ਕਿ ਕਿਸ ਤਰ੍ਹਾਂ ਲੋਕ, ਗੁਰੂ ਸਾਹਿਬ ਦੇ ਪਿਆਰ ਵਿੱਚ ਭਿੱਜੇ ਬੁੱਟਰ ਕਲਾਂ, ਬਹਿਬਲ ਕਲਾਂ, ਬਰਗਾੜੀ ਅਤੇ ਚੱਬੇ ਦੇ ਮੈਦਾਨ ਵਿੱਚ ਸੁਸ਼ੋਭਿੱਤ ਸਨ।
ਇਹ ਕੋਈ ਆਮ ਵਰਤਾਰੇ ਨਹੀਂ ਸਨ ਜਿੰਨ੍ਹਾਂ ਨੂੰ ਕੋਈ ਆਗੂ, ਸੰਸਥਾ ਜਾਂ ਗੁਣੀ ਗਿਆਨੀ ਇਹ ਸਮਝ ਬੈਠੇ ਕਿ ਇਹ ਉਸ ਦੀ ਮਲਕੀਅਤ ਸਨ। ਇਹ ਗੁਰੂ ਪੰਥ ਦਾ ਜਲੌਅ ਸੀ ਜਿਸ ਨੂੰ ਵੇਖ ਕੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਸਨ। ਪ੍ਰਕਾਸ਼ (ਸੁਖਬੀਰ)ਬਾਦਲ ਦੀਆਂ ਲੱਤਾਂ ਵੀ ਕੰਬੀਆਂ। ਇਨ੍ਹਾਂ ਨੂੰ ਪੈਂਤੜੇ ਬਦਲਣ ਲਈ ਮਜਬੂਰ ਹੋਣਾ ਪਿਆ। ਸਰਬੱਤ ਖਾਲਸਾ 2015 ਨੇ ਇਸ ਜ਼ੁਲਮੀ ਨਿਜਾਮ ਦੀ ਨੀਂਦ ਹਰਾਮ ਕਰ ਦਿੱਤੀ ਹੈ। ਬੁਖਲਾਹਟ ਵਿੱਚ ਆ ਕੇ ਇਸ ਨਿਜਾਮ ਨੇ ਉਹੀ ਕੀਤਾ ਜੋ ਕਿਤੇ ਔਰੰਗੇ ਨੇ ਨੌਵੇਂ ਪਾਤਸ਼ਾਹ ਦੀ ਦਲੀਲ ਤੋਂ ਬਾਅਦ ਲਾਜੁਆਬ ਹੋ ਕੇ ਉਨ੍ਹਾਂ ਨੂੰ ਸ਼ਹੀਦ ਕਰਨ ਦੇ ਹੁਕਮ ਦਿੱਤੇ ਸਨ। ਬਾਦਲਾਂ ਨੇ ਵੀ ਸਿੱਖ ਕੌਮ ਦੇ ਜਲੌਅ ਨੂੰ ਤੱਕ ਕੇ ਗੋਲੀ ਦਾ ਹੁਕਮ ਦਿੱਤਾ ਜਿਸ ਨਾਲ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋ ਗਏ ਅਤੇ ਦਰਜਨਾਂ ਨੌਜੁਆਨ ਅੱਜ ਵੀ ਜੇਰੇ ਇਲਾਜ਼ ਹਨ।
ਨਿਰਸੰਦੇਹ, 10 ਨਵੰਬਰ 2015 ਦੇ ਸਰਬੱਤ ਖਾਲਸਾ ਵਿੱਚ ਬਹੁਤ ਘਾਟਾਂ ਰਹਿ ਗਈਆਂ ਹੋਣਗੀਆਂ ਅਤੇ ਉਨਾਂ ਪ੍ਰਤੀ ਚਰਚਾ ਕਰਨੀ ਜਰੂਰੀ ਹੈ ਤਾਂ ਕਿ 2016 ਦੇ ਸਰਬੱਤ ਖਾਲਸਾ ਵਿੱਚ ਉਹੀ ਘਾਟਾਂ ਦੁਬਾਰਾ ਨਾ ਰਹਿਣ। ਪਰ ਇਹ ਸੰਵਾਦ ਬੜੇ ਸਕਰਾਤਮਿਕ ਸੁਰ ਵਿੱਚ ਹੋਣਾ ਚਾਹੀਦਾ ਹੈ। ਨਹੀਂ ਤਾਂ ਦੁਸ਼ਮਣ ਇਸ ਸੰਵਾਦ ਦੇ ਨਕਰਾਤਮਿਕ ਪੱਖ ਨੂੰ ਉਭਾਰ ਕੇ ਸਰਬੱਤ ਖਾਲਸਾ ਪ੍ਰਤੀ ਸ਼ੰਕੇ ਪੈਦਾ ਕਰਨ ਵਿੱਚ ਸਫਲ ਹੋ ਸਕਦਾ ਹੈ। ਇਹ ਦੁਸ਼ਮਣ ਦਾ ਮਨੋਰਥ ਤਾਂ ਹੈ ਹੀ, ਪਰ ਸਿੱਖ ਦਾ ਨਹੀਂ। ਅਸੀਂ ਸਰਬੱਤ ਖਾਲਸਾ ਰਾਹੀਂ ਇੱਕ ਸਿਤਮੀ ਨਿਜਾਮ ਦੇ ਸਿੰਘਾਸ਼ਨ ਨੂੰ ਉਲਟਾਉਣਾ ਚਾਹੁੰਦੇ ਹਾਂ। ਇਹ ਬੜੀ ਸਖ਼ਤ ਪ੍ਰਕ੍ਰਿਆ ਹੈ। ਇਸ ਉਪਰ ਹਲਕੀ ਮਿਜਾਜ਼ ਵਿੱਚ ਚਰਚਾ ਕਰਨੀ ਵੀ ਉਚਿੱਤ ਨਹੀਂ ਹੋਵੇਗੀ। ਇਹ ਗੰਭੀਰ ਮੁੱਦਾ ਹੈ ਅਤੇ ਗੰਭੀਰਤਾ ਹੀ ਇਸਦੀ ਸਫਲਤਾ ਦਾ ਰਾਜ ਹੈ।