ਇਨਸਾਨੀਅਤ ਦੇ ਮੁਜੱਸਮੇ, ਸਿੱਖ ਦੋਸਤ ਅਫਜ਼ਲ ਅਹਿਸਨ ਰੰਧਾਵਾ ਨੂੰ ਯਾਦ ਕਰਦਿਆਂ

ਜਦੋਂ ਜਦੋਂ ਵੀ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਣ ਦੀ ਦਾਸਤਾਨ ਬਿਆਨ ਹੁੰਦੀ ਹੈ, ਸਿੱਖ ਰਾਜ ਦੇ ਖੈਰ-ਖਵਾਹ, ਪੰਜਾਬੀ ਕਵੀ ਸ਼ਾਹ ਮੁਹੰਮਦ ਦਾ ਜੰਗਨਾਮਾ ‘ਜੰਗ ਹਿੰਦ-ਪੰਜਾਬ’ ਜਿਸ ਨੂੰ ਬਾਅਦ ਵਿੱਚ ‘ਜੰਗ ਸਿੰਘਾਂ-ਫਿਰੰਗੀਆਂ’ ਕਿਹਾ ਜਾਣ ਲੱਗਾ, ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਹ ਜੰਗਨਾਮਾ ਜਿੱਥੇ ਡੋਗਰਾਗਰਦੀ ਦੀ ਬਦੌਲਤ ਅੰਗਰੇਜ਼ਾਂ ਦੀ ਸ਼ਹਿ ‘ਤੇ ਲਾਹੌਰ ਦਰਬਾਰ ਵਿੱਚ ਸ਼ੁਰੂ ਹੋਈ ਘਰੇਲੂ ਖਾਨਾਜੰਗੀ ਦਾ ਦਰੁਸਤ ਜ਼ਿਕਰ ਹੈ, ਉੱਥੇ ਜੰਗ ਦੇ ਮੈਦਾਨ ਵਿੱਚ ਖਾਲਸਾ ਫੌਜਾਂ ਦੀ ਬੇਮਿਸਾਲ ਬਹਾਦਰੀ ਦੇ ਬਾਵਜੂਦ ਗਦਾਰ ਜਰਨੈਲਾਂ ਦੀ ਬਦੌਲਤ ਹੋਈ ਹਾਰ ਨੂੰ ਇੱਕ ਲਾਈਨ ਵਿੱਚ ਹੀ ਬਿਆਨ ਕਰਦਾ ਹੈ –

‘ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।’

ਅੰਗਰੇਜ਼ਾਂ ਨੇ ਭਾਵੇਂ ਆਪਣੇ ਜ਼ਰ-ਖਰੀਦ ਗਦਾਰਾਂ ਨੂੰ ਬਚਾਉਣ ਲਈ ਲੱਖ ਯਤਨ ਕੀਤੇ ਪਰ ਸ਼ਾਹ ਮੁਹੰਮਦ ਦਾ ਜੰਗਨਾਮਾ ਸੱਚੇ-ਸੁੱਚੇ ਇਤਿਹਾਸ ਦਾ ਗਵਾਹ ਬਣ ਕੇ 171 ਸਾਲ ਬਾਅਦ ਵੀ (1846 ਵਿੱਚ ਪਹਿਲੀ ਸਿੱਖ-ਅੰਗਰੇਜ਼ ਜੰਗ ਹੋਈ ਸੀ) ਸਿੱਖ ਯਾਦਾਂ ਵਿੱਚ ਕੱਲ੍ਹ ਵਾਂਗ ਤਰੋਤਾਜ਼ਾ ਹੈ। ਸ਼ਾਹ ਮੁਹੰਮਦ ਵਲੋਂ ਸਿੱਖ ਰਾਜ ਜਾਣ ਦੇ ਪਾਏ ਗਏ ਕੀਰਨੇ, ਇੱਕ ਪੰਜਾਬੀ ਮੁਸਲਮਾਨ ਦੀ ਪੰਜਾਬੀਆਂ ਦੇ ਰਾਜ-ਭਾਗ ਨਾਲ ਪ੍ਰਗਟਾਈ ਗਈ ਵਫਾਦਾਰੀ ਦਾ ਵੀ ਸਬੂਤ ਸੀ। ਇਹ ਇੱਕ ਇਤਿਹਾਸਕ ਸੱਚ ਹੈ ਕਿ ਯੂ. ਪੀ. ਦੇ ਬਾਹਮਣਾਂ ਮਿਸਰ ਲਾਲ ਸਿੰਘ ਤੇ ਤੇਜਾ ਸਿੰਘ ਅਤੇ ਜੰਮੂ ਦੇ ਡੋਗਰਿਆਂ ਧਿਆਨ ਸਿੰਘ ਤੇ ਗੁਲਾਬ ਸਿੰਘ ਨੇ ਜੇ ਸਿੱਖ ਰਾਜ ਨਾਲ ਗੱਦਾਰੀਆਂ ਦਾ ਇਤਿਹਾਸ ਸਿਰਜਿਆ ਤਾਂ ਫਕੀਰ ਅਜੀਜ਼ੁਦੀਨ, ਤੋਪਚੀ ਮਾਖੇ ਖਾਂ ਸਮੇਤ ਲਾਹੌਰ ਦਰਬਾਰ ਦੇ ਸਾਰੇ ਮੁਸਲਮਾਨ ਅਹਿਲਕਾਰਾਂ-ਜਰਨੈਲਾਂ ਨੇ ਅਖੀਰਲੇ ਸਾਹ ਤੱਕ ਵਫਾ ਨਿਭਾਈ। ਸ਼ਾਹ ਮੁਹੰਮਦ ਦੇ ਇੱਕ ਇੱਕ ਬੈਂਤ ‘ਚੋਂ ਆਪਣੇ ਰਾਜ ਦਾ ਫ਼ਖਰ, ਫੁੱਟ-ਫੁੱਟ ਪੈਂਦਾ ਹੈ।

ਸਿੱਖ ਇਤਿਹਾਸ ਦੇ ਪੰਨਿਆਂ ਵਿੱਚ, ਸ਼ਾਹ ਮੁਹੰਮਦ ਦੇ ਨਾਲ 9 ਜੂਨ, 1984 ਨੂੰ ਇੱਕ ਹੋਰ ਫਖ਼ਰਯੋਗ ਨਾਮ ਜੁੜਿਆ, ਜਿਹੜਾ ਪੰਜਾਬੀਆਂ ਦੇ ਅਜ਼ੀਮ ਸਾਹਿਤਕਾਰ ਅਫਜ਼ਲ ਅਹਿਸਨ ਰੰਧਾਵਾ ਜੀ ਦਾ ਹੈ। ਜਿੱਥੇ ਜੂਨ-84 ਦਾ ਘੱਲੂਘਾਰਾ ਭਾਰਤੀ ਜ਼ੁਲਮ ਦੀ ਅਖੀਰ ਸੀ, ਉੱਥੇ ਸੰਤ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਵਲੋਂ ‘ਅਖੀਰਲੇ ਸਾਹ ਤੇ ਅਖੀਰਲੀ ਗੋਲੀ’ ਤੱਕ ਜੂਝ ਕੇ ਪਾਈ ਸ਼ਹੀਦੀ ਵੀ ਅਲੋਕਾਰ ਸੀ। ਜੇ ਬ੍ਰਾਹਮਣਵਾਦੀ ਦੁਸ਼ਮਣ ਨੇ ਪੰਜ ਸਦੀਆਂ ਦਾ ਵੈਰ ਕੱਢ ਵਿਖਾਲਿਆ ਤਾਂ ‘ਜਰਨੈਲਾਂ ਦੇ ਜਰਨੈਲ’ ਦੀ ਅਗਵਾਈ ਨੇ ਅਕਾਲ ਤਖਤ ਦਾ ਚਾਰ ਸਦੀਆਂ ਦਾ ਇਤਿਹਾਸ ਜ਼ਿੰਦਾ ਕਰ ਦਿੱਤਾ ਕਿਉਂਕਿ ਉਸ ਦੇ ਦਿਲ ‘ਤੇ ‘ਰੱਤੀ ਵੀ ਮੈਲ’ ਨਹੀਂ ਸੀ। ਭਾਵੇਂ ਇਹ ਗਮਾਂ, ਦੁੱਖਾਂ, ਪੀੜਾਂ ਦਾ ਸਮਾਂ ‘ਤਪਦੀ ਭੱਠੀ’ ਬਣ ਕੇ ਅੱਖਾਂ ‘ਚੋਂ ਸੱਤ ਸਮੁੰਦਰਾਂ ਜਿੱਡਾ ਨੀਰ ਵਹਿਣ ਦਾ ਸਮਾਂ ਵੀ ਸੀ ਪਰ ਸਿੰਘਾਂ ਦੇ ਜੁਝਾਰੂਪੁਣੇ ਨੇ ‘ਸ਼ਹੀਦੀ ਝੰਡਿਆਂ’ ਵਿੱਚ ਉੱਚਾ ਝੰਡਾ ਝੁਲਾ ਕੇ ਇਤਿਹਾਸਕ ਮੁਕਾਮ ਵੀ ਹਾਸਲ ਕਰ ਲਿਆ ਸੀ। ਦੁਸ਼ਮਣ ਨੇ ਜ਼ੁਲਮਾਂ ਦੀ ਕਾਲੀ ਬੋਲੀ ਹਨੇਰੀ ਝੁਲਾ ਕੇ, ਸੂਰਜ ਨੂੰ ਡੁਬੋਣ ਅਤੇ ਦਿਨ ਨੂੰ ਰਾਤ ਬਣਾ ਧਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਪਰ ਦਰਬਾਰ ਸਾਹਿਬ ਦੇ ਜ਼ਰ੍ਹੇ-ਜ਼ਰ੍ਹੇ ‘ਚੋਂ, ਦੁਸ਼ਮਣ ਨੂੰ ਵੰਗਾਰਦੀਆਂ ਅਵਾਜ਼ਾਂ ਆ ਰਹੀਆਂ ਸਨ ਕਿ ‘ਤੂੰ ਸਾਡੀ ਉੱਮਰ ਕਿਤਾਬ ਦੇ ਵਰਕੇ ਨਹੀਂ ਫੋਲੇ! ਇਹ ਰਾਤ ਓੜਕ ਮੁੱਕੇਗੀ। ਜ਼ੋਰ-ਜ਼ੁਲਮ ਨਾਲ ਸੂਰਜ ਡੋਬਣ ਦੇ ਯਤਨ ਫੇਲ੍ਹ ਹੋਣਗੇ ਅਤੇ ਸਿੱਖੀ ਦੇ ਤੇਜ ਪ੍ਰਤਾਪ ਦਾ ਲਟ-ਲਟ ਬਲਦਾ ਸੂਰਜ ਮੁੜ ਚੜ੍ਹੇਗਾ। ‘

ਉਪਰੋਕਤ ਸਾਰੇ ਬਿੰਬ, ਪ੍ਰਤੀਬਿੰਬ, ਇਤਿਹਾਸ ਤੇ ਮਨੋਇਤਿਹਾਸ ਨਾਲ ਗੜੁੰਦ, ਅਫਜ਼ਲ ਅਹਿਸਨ ਰੰਧਾਵਾ ਦੀ 9 ਜੂਨ ਨੂੰ ਰੋਂਦਿਆਂ ਰੋਂਦਿਆਂ ਲਿਖੀ ਨਜ਼ਮ ‘ਨਵਾਂ ਘੱਲੂਘਾਰਾ’, ਉਨ੍ਹਾਂ ਅਤਿ-ਦੁਖਦਾਈ ਪਲਾਂ ਵਿੱਚ ਸਿੱਖ ਕੌਮ ਲਈ ਉਸ ਸਮੇਂ ਦੇ ਪੀੜਾਂ ਦੇ ਪਰਾਗੇ ਵਿੱਚ, ਇੱਕ ਠੰਡੀ ਹਵਾ ਦੇ ਬੁੱਲੇ ਵਾਂਗ ਇੱਕ ਆਸ ਦੀ ਕਿਰਨ ਬਣ ਕੇ ਦਿਲਾਸਾ ਦੇਂਦਿਆਂ ਹੌਂਸਲਾ ਦੇ ਰਹੀ ਸੀ ਕਿ ‘ਓੜਕ ਮੁੱਕੇਗੀ ਇਹ ਰਾਤ’!! ਇਤਿਹਾਸ ਦੇ ਝਰੋਖੇ ਵਿੱਚੋਂ ਬਾਬਾ ਬੁੱਢਾ ਜੀ ਦੇ ਖਾਨਦਾਨ ਨਾਲ ਸਬੰਧਿਤ ਇਸ ਮੁਸਲਮਾਨ ਸਿੱਖ ‘ਚੋਂ, ਉਹੋ ਜਿਹਾ ਹੌਂਸਲਾ ਨਿੱਕਲਦਾ ਪ੍ਰਤੀਤ ਹੁੰਦਾ ਹੈ ਜਿਵੇਂ ਕਦੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਵਿੱਚ ਪੱਸਰੀ ਉਦਾਸੀ, ਵੈਰਾਗ ਤੇ ਰੋਹ ਦੇ ਸਨਮੁੱਖ ਬਾਬਾ ਬੁੱਢਾ ਜੀ ਦਾ ਦਿਲਾਸਾ ਅਤੇ ਅਗਵਾਈ ਹੋਏਗੀ। ਅਫਜ਼ਲ ਅਹਿਸਨ ਰੰਧਾਵਾ, ਦਰਬਾਰ ਸਾਹਿਬ ਨੂੰ ਸਿੱਖਾਂ ਵਾਂਗ ਹੀ ਆਪਣਾ ਪਿਆਰਾ ਸਮਝਦੇ ਸਨ। 30 ਸਾਲ ਬਾਅਦ ਵੀ ਜਦੋਂ ਉਹ ਇਹ ਨਜ਼ਮ ਸੁਣਾਉਂਦੇ ਤਾਂ ਉਨ੍ਹਾਂ ਦੀ ਅਵਾਜ਼ ਅੱਥਰੂਆਂ ਵਿੱਚ ਗੜੁੱਚ ਹੋ ਜਾਂਦੀ। ਸੁਣਨ ਵਾਲਿਆਂ ਦੀ ਦਸ਼ਾ ਦਾ ਤਾਂ ਕਹਿਣਾ ਹੀ ਕੀ ਹੈ! ਇਹ ਨਜ਼ਮ ਅਫਜ਼ਲ ਸਾਹਿਬ ਦਾ ਸ਼ਾਹਕਾਰ ਹੀ ਨਹੀਂ ਹੈ, ਇਹ ਸਿੱਖ ਇਤਿਹਾਸ ਦਾ ਇੱਕ ਅਨਮੋਲ ਖਜ਼ਾਨਾ ਵੀ ਹੈ ਅਤੇ ਜੂਨ-84 ਦੇ ਘੱਲੂਘਾਰੇ ਦੇ ਇਤਿਹਾਸ ਦੀ ਸਹੀ ਰੂਪ ਵਿੱਚ ਪੇਸ਼ਕਾਰੀ ਵੀ।

ਪਹਿਲੀ ਸਤੰਬਰ, 1937 ਨੂੰ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਹੁਸੈਨਪੁਰਾ ਮੁਹੱਲੇ ਵਿੱਚ ਪੈਦਾ ਹੋਏ ਅਫਜ਼ਲ ਸਾਹਿਬ ਲਗਭਗ 80 ਵਰ੍ਹਿਆਂ ਦੀ ਉਮਰ ਭੋਗ ਕੇ ਪਿਛਲੇ ਦਿਨੀਂ ਅੱਲ੍ਹਾ ਨੂੰ ਪਿਆਰੇ ਹੋ ਗਏ ਹਨ। ਪੇਸ਼ੇ ਵਜੋਂ ਵਕੀਲ ਅਤੇ ਸਿਆਸਤ ਵਿੱਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਰਹੇ ਅਫਜ਼ਲ ਸਾਹਿਬ ਦਾ ਸਾਹਿਤਕ ਸਫਰ ਲਗਭਗ 20 ਵਰ੍ਹਿਆਂ ਦੀ ਉਮਰ ਵਿੱਚ ਹੀ ਸ਼ੁਰੂ ਹੋ ਗਿਆ ਸੀ। ਉਰਦੂ ਦੀ ਅਫਸਾਨਾ-ਨਗਾਰੀ ਤੋਂ ਫੌਰਨ ਬਾਅਦ, 1958 ਵਿੱਚ ਉਨ੍ਹਾਂ ਨੇ ਬਕਾਇਦਾ ਤੌਰ ‘ਤੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਨੇ ਪੰਜਾਬੀ ਕਾਵਿ ਸੰਗ੍ਰਹਿ – ‘ਸ਼ੀਸ਼ਾ ਇੱਕ ਲਿਸ਼ਕਾਰੇ ਦੋ’, ‘ਰੱਤ ਦੇ ਚਾਰ ਸਫਰ’, ‘ਪੰਜਾਬ ਦੀ ਵਾਰ’, ‘ਮਿੱਟੀ ਦੀ ਮਹਿਕ’, ਪਿਆਲੀ ਵਿੱਚ ਅਸਮਾਨ’ ਅਤੇ ਛੇਵਾਂ ਦਰਿਆ ਪਾਠਕਾਂ ਦੀ ਝੋਲੀ ਵਿੱਚ ਪਾਏ। ਜਿਸ ਕਿਸਮ ਦੇ ਉਹ ਗਜ਼ਬ ਦੇ ਸ਼ਾਇਰ ਸਨ, ਉਸੇ ਹੀ ਤਰ੍ਹਾਂ ਉਹ ਇੱਕ ਸਫਲ ਕਹਾਣੀਕਾਰ ਵੀ ਸਨ। ਉਨ੍ਹਾਂ ਦੇ ਪ੍ਰਸਿੱਧ ਕਹਾਣੀ ਸੰਗ੍ਰਹਿਆਂ ਵਿੱਚ ‘ਰੰਨ, ਤਲਵਾਰ ਤੇ ਘੋੜਾ’ ਅਤੇ ‘ਮੁੰਨਾ ਕੋਹ ਲਾਹੌਰ’ ਪਾਠਕਾਂ ਵਲੋਂ ਬਹੁਤ ਸਰਾਹੇ ਗਏ। ਅਫਜ਼ਲ ਸਾਹਿਬ ਨੇ ‘ਨਾਵਲ’ ‘ਤੇ ਵੀ ਹੱਥ ਅਜ਼ਮਾਇਆ ਅਤੇ ਕੁਛ ਅਨੁਵਾਦ ਵੀ ਕੀਤੇ। ਉਨ੍ਹਾਂ ਦੇ ਲਿਖੇ ਨਾਵਲਾਂ ਵਿੱਚ ‘ਸੂਰਜ ਗ੍ਰਹਿਣ’, ‘ਦੋਆਬਾ’, ‘ਦੀਵਾ ਤੇ ਦਰਿਆ’ ਅਤੇ ‘ਪੰਧ’ ਸ਼ਾਮਲ ਹਨ।

ਅਫਜ਼ਲ ਅਹਿਸਨ ਰੰਧਾਵਾ ਦੀਆਂ ਰਚਨਾਵਾਂ ‘ਚੋਂ ਪੰਜਾਬ ਦੀ ਸਾਂਝੀ ਪੀੜ ਝਲਕਦੀ ਹੈ, ਜਦੋਂ ਉਹ ਕਹਿੰਦੇ ਹਨ ਕਿ ’47 ਦੀ ਵੰਡ ਨੇ ਮੇਰੇ ਸਰੀਰ ਦੇ ਦੋ ਟੋਟੇ ਕਰ ਦਿੱਤੇ। ਵੰਡ ਭਾਰਤ ਦੀ ਨਹੀਂ ਹੋਈ, ਪੰਜਾਬ ਦੀ ਹੋਈ। ਅਫਜ਼ਲ ਸਾਹਿਬ ਪਾਕਿਸਤਾਨ ਦੇ ਮੁੱਦਈ ਸਨ ਅਤੇ ’47 ਦੌਰ ਵਿੱਚ ਸਿੱਖ ਲੀਡਰਸ਼ਿਪ ਦੇ ਰੋਲ ਦੇ ਅਲੋਚਕ। ਉਨ੍ਹਾਂ ਦੀ ਚਾਹਨਾ ਸੀ ਕਿ ਸਰਹੱਦਾਂ ਹੋਣ ਦੇ ਬਾਵਜੂਦ, ਦੋਹਾਂ ਪੰਜਾਬਾਂ, ਦੋਹਾਂ ਕੌਮਾਂ ਦੀ ਸਾਂਝ ਸਿਰਫ ਬਣੀ ਹੀ ਨਾ ਰਵ੍ਹੇ ਸਗੋਂ ਵੀਰ ਇੱਕ ਦੂਸਰੇ ਦੀ ਗਲਵਕੜੀ ‘ਚੋਂ ਕਦੀ ਜੁਦਾ ਹੀ ਨਾ ਹੋਣ।

30 ਮਿਲੀਅਨ ਸਿੱਖ ਕੌਮ, ਆਪਣੇ ਇਸ ਪਿਆਰੇ ਬਜ਼ੁਰਗ, ਲਾਸਾਨੀ ਦੋਸਤ, ਹਾਅ ਦਾ ਨਾਹਰਾ ਮਾਰਨ ਵਾਲੇ ਪਿਆਰੇ ਸ਼ਾਇਰ ਦੇ ਵਿਛੋੜੇ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ। ਆਉਣਾ ਤੇ ਜਾਣਾ ਪਿਆਰੇ ਰੱਬ ਦੇ ਹੁਕਮ ਅਨੁਸਾਰ ਹੁੰਦਾ ਹੈ, ਪਰ ਜਿਹੜੀ ਖੁਸ਼ਬੋ ਅਫਜ਼ਲ ਅਹਿਸਨ ਰੰਧਾਵਾ ਨੇ ਸਿੱਖ ਵਿਹੜੇ ਵਿੱਚ ਖਿਲਾਰੀ ਹੈ, ਉਹ ਸਦੀਵੀ ਮਹਿਕਦੀ ਰਹੇਗੀ ਅਤੇ ਸਿੱਖ ਕੌਮ ਇਸ ਮਹਾਨ ਇਨਸਾਨ ਦੇ ਅਹਿਸਾਨ ਨੂੰ, ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਅਤੇ ਸ਼ਾਹ ਮੁਹੰਮਦ ਵਾਂਗ ਕਦੀ ਵੀ ਨਹੀਂ ਭੁੱਲੇਗੀ!!

IN LOVING MEMORY OF
‘ AFZAL AHSAN RANDHAWA ‘

ਕੌਮ ਨਹੀਂ ਸੀ ਸਮਝ ਸਕੀ ਮਾਨ ਦੀ ਕਿਰਪਾਨ ਪ੍ਤੀ ਪਹੰਚ

ਸ੍ਰ ਸਿਮਰਨਜੀਤ ਸਿੰਘ ਮਾਨ ਨੇ ਜਦੋਂ ਸੰਨ 1989 ਵਿੱਚ ਕਿਰਪਾਨ ਦੇ ਮੁੱਦੇ ‘ਤੇ ਸਖਤ ਸਟੈਂਡ ਲਿਆ ਸੀ ਤਾਂ ਕਈ ਅਾਗੂਅਾਂ ਨੇ ੳੁਨਾਂ ਦਾ ਬੜਾ ਮਜਾਕ ੳੁਡਾੳੁਂਦੇ ਹੋਏ ਕਿਹਾ ਸੀ ਕਿ ਮਾਨ ਨੇ ਕਿਰਪਾਨ ਨਾਲ ਲੋਕ ਸਭਾ ‘ਚ ਕਿਹਡ਼ਾ ਗੱਤਕਾ ਖੇਡਣਾ ਹੈ. ਜੇਕਰ ੳੁਦੋਂ ਸਾਰੇ ਅਾਗੂ ਇਮਾਨਦਾਰੀ ਨਾਲ ਸ. ਮਾਨ ਦਾ ਸਾਥ ਦਿੰਦੇ ਤਾਂ ਅਜ ਕੌਮ ਨੂੰ ਅਾਹ ਦਿਨ ਨਾ ਦੇਖਣੇ ਪੈਂਦੇ ਜਦੋਂ ਕਿਤੇ ਵੀ ਸ.ਸਿਮਰਨਜੀਤ ਸਿੰਘ ਮਾਨ ਦੇ ਨਾਂ ਦਾ ਜ਼ਿਕਰ ਆਉਂਦਾ ਹੈ ਤਾਂ ਉਹਨਾਂ ਦੇ ਕਿਰਪਾਨ ਦੇ ਮੁੱਦੇ ਦਾ ਜ਼ਿਕਰ ਵੀ ਜਰੂਰ ਆਉਂਦਾ ਹੈ.ਇਸ ਮੁੱਦੇ ਦੀ ਨਾ ਸਿਰਫ ਸਿਖ ਜਗਤ ਸਗੋਂ ਭਾਰਤੀ ਸਿਆਸਤ ਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਗੂੰਜ ਪਈ ਸੀ ਕਿ ਕਿਵੇਂ ਇਕ ਐਮ.ਪੀ ਨੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਕੇ ਵੀ ਪਾਰਲੀਮੈਂਟ ਦੇ ਅੰਦਰ ਸਿੱਖਾਂ ਦਾ ਰਿਵਾਇਤੀ ਹਥਿਆਰ / ਕਕਾਰ ਕਿਰਪਾਨਾਂ ਤੋਂ ਬਿਨਾ ਜਾਣੋਂ ਨਾ ਕਰ ਦਿੱਤੀ ਤੇ ਤਿੰਨ ਫੁਟੀ ਕਿਰਪਾਨ ਤੋਂ ਬਗੈਰ ਅੰਦਰ ਜਾਣ ਨਾਲੋਂ ਸਗੋਂ ਬਾਹਰ ਰਹਿਣਾ ਠੀਕ ਸਮਝਿਆ ਗਿਆ ਸੀ 1989 ਦੀਆਂ ਲੋਕ ਸਭਾ ਚੋਣਾਂ ‘ਚ ਸ.ਮਾਨ ਨੂੰ 527707 ਵੋਟਾਂ ਪਈਆਂ (100 ਚੋਂ 89.16%) ਜੋ ਕਿ ਨਾ ਸਿਰਫ ਭਾਰਤ ਬਲਕਿ ਏਸ਼ੀਆ ਦੇ ਸਭ ਤੋਂ ਵੱਡੇ ਫ਼ਰਕ ਨਾਲ ਜਿੱਤ ਸੀ ਤੇ ਇਹ ਕੁਝ ਪਹਿਲੂ ਹਨ ਜਿਨਾਂ ਨੂੰ ਵਿਚਾਰੇ ਬਗੈਰ ਹੀ ਪੰਜਾਬ ਦੇ ਅਖੌਤੀ ਬੂਝੜ੍ਹ ਅਕਾਲੀ ਨੇਤਾਵਾਂ ਅਤੇ ਗਵਾਰ ਅਨਪੜ ਭੋਲੀ ਜਨਤਾ ਨੇ ਸ.ਸਿਮਰਨਜੀਤ ਸਿੰਘ ਮਾਨ ਨੂੰ ਜਿੱਦੀ ਲੀਡਰ ਹੋਣ ਦਾ ਖਿਤਾਬ ਦੇ ਦਿੱਤਾ.

1.ਭਾਰਤੀ ਸੰਵਿਧਾਨ ਦੇ ਆਰਟੀਕਲ 25A ‘ਚ ਲਿਖਿਆ ਹੋਇਆ ਹੈ ਕਿ ਇਕ ਸਿੱਖ ਆਪਣੀ ਕਿਰਪਾਨ ਜਿਥੇ ਤੇ ਜਦੋਂ ਮਰਜ਼ੀ ਲੈ ਕੇ ਜਾ ਸਕਦਾ ਹੈ ਉਸ ‘ਚ ਕਿਰਪਾਨ ਦੀ ਲੰਬਾਈ ਨਿਸ਼ਚਿਤ ਨਹੀ ਹੈ ।

2.ਮੋਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਬਣਨ ਲਈ ਜੱਥੇਦਾਰ ਮੋਹਨ ਸਿੰਘ ਤੁੜ ਨੂੰ ਪਾਰਲੀਮੈਂਟ ‘ਚ ਤਿੰਨ ਫੁਟੀ ਕਿਰਪਾਨ ਲਿਜਾਉਣ ਦਿੱਤੀ ਕਿਉਂਕਿ ਉਸ ਕੋਲੋਂ ਉਸਦੇ 7 ਐਮ.ਪੀਜ਼ ਦਾ ਸਮਰਥਨ ਲੈਣਾ ਸੀ.

3. ਫਲਸਤੀਨ ਦਾ ਚੋਟੀ ਦਾ ਲੀਡਰ ਸਵਰਗੀ ਯਾਸਰ ਅਰਾਫ਼ਾਤ ਜਿਸ ਨੂੰ ਇੰਦਰਾ ਗਾਂਧੀ ਨੇ ਮਹਿਮਾਨ ਦੇ ਤੌਰ ਤੇ ਪਾਰਲੀਮੈਂਟ ‘ਚ ਸੱਦਿਆ ਸੀ ਉਹ ਆਪਣਾ ‘ਫੁਲੀ ਲੋਡਡ’ ਪਿਸਤੌਲ ਪਾਰਲੀਮੈਂਟ ‘ਚ ਲੈ ਕੇ ਗਿਆ ਸੀ ।

4.ਇੰਦਰਾ ਦੀ ਪੋਤੀ ਪ੍ਰਿਯੰਕਾ ਗਾਂਧੀ ਆਪਣੇ ਹਥਿਆਰਬੰਦ ਸੁਰੱਖਿਆ ਕਰਮੀਆਂ ਦੇ ਨਾਲ ਪਾਰਲੀਮੈਂਟ ‘ਚ ਗਈ ਸੀ (1989 ਤੋਂ ਬਾਅਦ)

5.ਕੈਨੇਡਾ ਦੀ ਪਾਰਲੀਮੈਂਟ ਨੇ ਜਦੋਂ ਸ.ਸਿਮਰਨਜੀਤ ਸਿੰਘ ਮਾਨ ਨੂੰ ਮਹਿਮਾਨ ਦੇ ਤੌਰ ਤੇ ਸੱਦਿਆ ਤਾਂ ਸ.ਮਾਨ ਆਪਣੀ ਕਿਰਪਾਨ ਨਾਲ ਲੈ ਕੇ ਗਏ ਜਿਸ ਨੂੰ ਕੈਨੇਡੀਅਨ ਪਾਰਲੀਮੈਂਟ ਦੇ ਸਪੀਕਰ ਨੇ ਚੁੰਮਿਆ ਤੇ ਭਾਰਤ ਦਾ ਮੂੰਹ ਚਿੜਾਇਆ ਸੀ ।

6.ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੋਮਣੀ ਕਮੇਟੀ ਨੂੰ ਚਿੱਠੀ ਲਿਖੀ ਗਈ “ਕੀ ਸਾਡਾ ਕਿਰਪਾਨ ਦਾ ਮੁੱਦਾ ਗਲਤ ਸੀ ?” ਜਿਸ ਚਿੱਠੀ ਦਾ ਅੱਜ 25 ਸਾਲਾਂ ਬਾਅਦ ਵੀ ਜਵਾਬ ਨਹੀ ਆਇਆ ਜੇ ਮੁੱਦਾ ਗਲਤ ਸੀ ਤਾਂ ਸਾਫ਼ ਕਿਹਾ ਜਾ ਸਕਦਾ ਸੀ

7.ਜਿੰਨੇ ਵੀ ਸਿੱਖ ਐਮ.ਪੀ ਸਰਦਾਰ ਸਿਮਰਨ ਜੀਤ ਸਿੰਘ ਮਾਨ ਤੋਂ ਬਾਅਦ ਪਾਰਲੀਮੈਂਟ ‘ਚ ਗਏ ਹਨ ਉਹ ਤਾਂ ਸਾਰੇ ਬਿਨਾ ਕਿਰਪਾਨ ਤੋਂ ਗਏ ਹਨ ਫੇਰ ਉਹਨਾਂ ਨੇ ਇਹੋ ਜਿਹਾ ਕਿਹੜਾ ਮਸਲਾ ਸਿਖਾਂ ਦਾ ਹੱਲ ਕਰਵਾ ਦਿੱਤਾ ਜਿਹੜਾ ਸ.ਮਾਨ ਨੇ ਕਿਰਪਾਨ ਦੇ ਮੁੱਦੇ ਕਰਕੇ ਹੱਲ ਨਾ ਕਰਵਾਇਆ ?

8. ਲੋਕ ਸਭਾ ਵਾਸਤੇ 1989 ‘ਚ ਹੀ ਸ.ਮਾਨ ਦੇ ਨਾਲ ਜਿੱਤੇ ਅਤਿੰਦਰਪਾਲ ਸਿੰਘ ਖਾਲਿਸਤਾਨੀ,ਰਾਜਦੇਵ ਸਿੰਘ ਖਾਲਸਾ, ਸ਼ਹੀਦ ਬੇਅੰਤ ਸਿੰਘ ਦੇ ਪਿਤਾ ਬਾਪੂ ਸੁੱਚਾ ਸਿੰਘ ਮਲੋਆ ਜੀ ਬੀਬੀ ਰਾਜਿੰਦਰ ਕੌਰ ਬਲਾਰਾ ਤੇ ਬੀਬੀ ਬਿਮਲ ਕੌਰ ਖਾਲਸਾ ਹੋਰੀਂ ਪਾਰਲੀਮੈਂਟ ‘ਚ ਚਲੇ ਗਏ ਸੀ ਉਹਨਾਂ ਨੇ ਕਿਹੜਾ ਹੱਕ ਲੈ ਲਿਆ ਸਿੱਖਾਂ ਲਈ ਜਿਹੜਾ ਸ.ਮਾਨ ਨੂੰ ਲੈਣਾ ਚਾਹੀਦਾ ਸੀ ?

9.ਦੁਨੀਆਂ ਤੱਕ ਇਹ ਗੱਲ ਪਹੁੰਚੀ ਕਿ ਹਿੰਦੁਸਤਾਨ ਸੰਵਿਧਾਨ ‘ਚ ਹੱਕ ਦੇ ਕੇ ਵੀ ਉਸ ਹੱਕ ਨੂੰ ਵਰਤਣ ਨਹੀ ਦੇ ਰਿਹਾ ਦੁਨੀਆਂ ‘ਚ ਜਿਆਦਾ ਨਹੀਂ ਤਾਂ ਹਜਾਰਾਂ ਲੋਕਾਂ ਨੇ ਇਸ ਮੁੱਦੇ ਨੂੰ ਗਹਿਰਾਈ ਨਾਲ ਸਟੱਡੀ ਕੀਤਾ ਹੋਣਾ.

ਮੰਨਿਆ ਕਿ ਇਕ ਐਮ.ਪੀ ਦਾ ਨੈਤਿਕ ਫਰਜ਼ ਤਾਂ ਪਾਰਲੀਮੈਂਟ ‘ਚ ਜਾ ਕੇ ਆਪਣੇ ਲੋਕਾਂ ਦੇ ਮੁੱਦੇ ਚੁੱਕਣਾ ਹੁੰਦਾ ਪਰ ਜੋ ਮੁੱਦਾ ਮਾਨ ਨੇ ਪਾਰਲੀਮੈਂਟ ਤੋਂ ਬਾਹਰ ਰਹਿ ਕੇ ਚੁੱਕਿਆ ਉਹ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ । ਪਰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਚਰਨ ਸਿੰਘ ਟੋਹੜੇ ਨੇ ਕਿਹਾ ਸੀ ਕਿ ਮਾਨ ਨੇ ਪਾਰਲੀਮੈਂਟ ‘ਚ ਗੱਤਕਾ ਖੇਡਣਾ ਸੀ ਜਿਹੜਾ ਤਿੰਨ ਫੁਟੀ ਕਿਰਪਾਨ ਦਾ ਰੌਲਾ ਪਾ ਕੇ ਬਹਿ ਗਿਆ.ਕੀ ਕਿਰਪਾਨ ਸਿਰਫ ਗੱਤਕਾ ਖੇਡਣ ਲਈ ਹੀ ਰੱਖੀ ਜਾਂਦੀ ਹੈ ?
ਕੀ ਇਹ ਗੁਰੂ ਸਾਹਿਬ ਦੀ ਬਖਸ਼ੀ ਕਿਰਪਾਨ ਦਾ ਟੌਹਡ਼ਾ ਵੱਲੋ ਮਜ਼ਾਕ ਨਹੀ ਸੀ ?
ਲੋੜ ਹੈ ਸਾਨੂੰ ਸਿੱਖਾਂ ਨੂੰ ਜਾਗਰੂਕ ਹੋਣ ਦੀ ਤੇ ਸੋਚਣ ਦੀ ਕੀ ਸਚਮੁਚ ਹੀ ਕ੍ਰਿਪਾਨ ਦਾ ਇਹ ਮੁੱਦਾ ਗਲਤ ਸੀ ।

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ 22ਵਾਂ ਸ਼ਹੀਦੀ ਦਿਹਾੜਾ – ਆਓ ਓਸ ਮਹਾਨ ਆਤਮਾ ਨੂੰ ਪ੍ਰਣਾਮ ਕਰੀਏ!!

ਸ਼ਹੀਦੀ ਦਿਹਾੜੇ ਕੌਮਾਂ ਦੇ ਸੁਨਹਿਰੀ ਇਤਹਾਸ ਦੇ ਪੰਨੇ ਹੁੰਦੇ ਹਨ ਜਿੰਨਾਂ ਤੇ ਲਿਖਿਆ ਗਿਆ ਇਕੱਲਾ ਇਕੱਲਾ ਹਰਫ ਜ਼ੁਲਮ ਦੇ ਖਿਲਾਫ ਗਵਾਹੀ ਦਿੰਦਾ ਹੈ। ਇਨ੍ਹਾਂ ਦਿਹਾੜਿਆਂ ਨੂੰ ਅਫਸੋਸ ਨਹੀਂ ਸਗੋਂ ਮਾਣ ਨਾਲ ਮਨਾਇਆ ਜਾਂਦਾ ਹੈ। ਅੱਜ ਜਦੋਂ ਭਾਜੀ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਆਇਆ ਹੈ ਅਤੇ ਇਸ ਨੂੰ ਮਨਾਉਣ ਦਾ ਸਮ੍ਹਾਂ ਆਇਆ ਹੈ ਤਾਂ ਅੰਦਰ ਖੋਹ ਜਿਹੀ ਪੈ ਰਹੀ ਹੈ। ਇਸਦੇ ਕਾਰਣ ਲੱਭਣ ਲਈ ਮੈਂ ਥੋੜਾ ਖੁਦ ਅੰਦਰ ਵੜਿਆ। ਮੈਨੂੰ ਖਾਲੜਾ ਭਾਜੀ ਨਾਲ ਬਿਤਾਏ ਦਿਨ ਯਾਦ ਆ ਗਏ।
ਸਮ੍ਹਾਂ 1989 ਦਾ ਸੀ। ਟਰਾਂਟੋ ਦੇ ਮਸ਼ਹੂਰ ਵਪਾਰੀ ਜਗਦੇਵ ਸਿੰਘ ਰੰਧਾਵਾ, ਜੋ ਮੇਰੇ ਮੂੰਹ ਬੋਲੇ ਵੱਡੇ ਭਰਾਵਾਂ ਚੋਂ ਇੱਕ ਹਨ, ਨੇ ਇੱਕ ਪੱਤਰਕਾਰ ਨਾਲ ਮੁਲਾਕਾਤ ਕਰਵਾਈ ਜਿਸ ਨੇ ਅਣਖੀਲਾ ਪੰਜਾਬ ਰੇਡੀਓ ਤੇ ਖਬਰਾਂ ਪੜਨੀਆਂ ਸ਼ੁਰੂ ਕੀਤੀਆਂ। ਉਸਦਾ ਨਾਮ ਸੀ ਐਸ ਪ੍ਰਸ਼ੋਤਮ। ਅਣਖੀਲਾ ਪੰਜਾਬ ਦੇ ਸਰੋਤੇ ਇਸ ਨਾਮ ਤੋਂ ਚੰਗੀ ਤਰ੍ਹਾਂ ਵਾਕਿਫ ਹੋਣਗੇ ਕਿਉਂਕਿ ਐਸ ਪ੍ਰਸ਼ੋਤਮ ਨੇ ਅਣਖੀਲਾ ਪੰਜਾਬ ਰੇਡੀਓ ਤੇ ਲੰਮਾਂ ਸਮ੍ਹਾਂ ਖਬਰਾਂ ਪੜੀਆਂ। ਜਾਂ ਕਹਿ ਲਵੋਂ ਕਿ ਆਹ ਰੇਡੀਓ ਤੇ ਪੰਜਾਬ ਤੋਂ ਸਿੱਧੀਆਂ ਖਬਰਾਂ ਦਾ ਸਿਲਸਿਲਾ ਅਣਖੀਲਾ ਪੰਜਾਬ ਰੇਡੀਓ ਰਾਹੀਂ ਐਸ ਪ੍ਰਸ਼ੋਤਮ ਨੇ ਹੀ ਸ਼ੁਰੂ ਕੀਤਾ ਸੀ।
ਇੱਕ ਦਿਨ ਪ੍ਰਸ਼ੋਤਮ ਭਾਅ ਦਾ ਫੋਨ ਆਇਆ ਕਿ ਹੰਸਰਾ ਸਾਹਿਬ, ਇੱਕ ਵੀਰ ਨੂੰ ਰੇਡੀਓ ਤੇ ਇੰਟਰਵਿਊ ਕਰੋ। ਮੈਂ ਕਿਹਾ ਕਿ ਜਾਣਕਾਰੀ ਭੇਜ ਦਿਓ ਤਾਂ ਕਰ ਲਵਾਂਗੇ। ਉਹ ਸਨ ਜਸਵੰਤ ਸਿੰਘ ਖਾਲੜਾ, ਜੋ ਉਸ ਵੇਲੇ “ਜਬਰ ਵਿਰੋਧੀ ਫਰੰਟ” ਦਾ ਪ੍ਰਧਾਨ ਸਨ। ਅਣਖੀਲਾ ਪੰਜਾਬ ਰੇਡੀਓ ਦੇ ਸ਼ਨਿਚਰਵਾਰ ਸ਼ਾਮ ਦੇ ਪ੍ਰੋਗ੍ਰਾਮ ਵਿੱਚ, ਸੰਨ 1989 ਵਿੱਚ, ਭਾਅ ਜੀ ਜਸਵੰਤ ਸਿੰਘ ਖਾਲੜਾ ਨਾਲ ਲਗਾਤਾਰ 40-45 ਮਿੰਟ ਇੰਟਰਵਿਊ ਕੀਤੀ। ਇਸ ਵੀਰ ਨੇ ਉਸ ਵੇਲੇ ਪੰਜਾਬ ਵਿੱਚ ਸਿੱਖਾਂ ਉਪਰ ਹੋ ਰਹੇ ਜ਼ੁਲਮਾਂ ਦੀ ਦਾਸਤਾਨ ਸੁਣਾਈ, ਗੱਲ ਕੀ ਕਿ ਖਾਲੜਾ ਭਾਅ ਜੀ ਨੇ ਹਰ ਪਹਿਲੂ ਤੋਂ ਹੋ ਰਹੇ ਧੱਕੇ ਦੀ ਬਾਤ ਪਾਈ। ਸਰੋਤੇ ਬੜੇ ਪ੍ਰਭਾਵਿਤ ਹੋਏ।
ਅਪਰੈਲ 1995 ਵਿੱਚ ਭਾਅ ਜੀ ਜਸਵੰਤ ਸਿੰਘ ਖਾਲੜਾ ਇੱਕ ਮਿਸ਼ਨ ਤੇ ਕੈਨੇਡਾ ਆਏ। ਐਮ ਪੀ ਮਿਸ ਕੋਲੀਨ ਬੋਮੀਏ ਦੇ ਸਹਿਯੋਗ ਨਾਲ ਉਨ੍ਹਾਂ ਔਟਵਾ ਵਿਖੇ ਕਈ ਸਰਕਾਰੀ ਅਦਾਰਿਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਲਾਵਾਰਿਸ਼ ਲਾਸ਼ਾਂ  ਦਾ ਪ੍ਰਸਤਾਵ ਸਾਂਝਾ ਕੀਤਾ। ਇਸੇ ਦੌਰੇ ਦੌਰਾਨ ਜਦੋਂ ਮੈਨੂੰ ਭਾਈ ਖਾਲੜਾ ਦੇ ਕੈਨੇਡਾ ਪਹੁੰਚਣ ਦੀ ਜਾਣਕਾਰੀ ਮਿਲੀ ਤਾਂ ਉਹ ਔਟਵਾ ਵਿੱਚ ਸ੍ਰæ ਅਜੀਤ ਸਿੰਘ ਸਹੋਤਾ ਦੇ ਘਰ ਸਨ, ਜਿਥੇ ਮੈਂ ਫੋਨ ਤੇ ਉਨ੍ਹਾਂ ਨੂੰ 10 ਅਪਰੈਲ 1995 ਨੂੰ ਡਿਕਸੀ ਗੁਰਦੁਆਰਾ ਸਾਹਿਬ ਵਿੱਚ ਰੱਖੀ ਹੋਈ ਅਣਖੀਲਾ ਪੰਜਾਬ ਟੀ ਵੀ ਦੀ ਤੀਸਰੀ ਵਰੇ ਗੰਢ ਤੇ ਆਉਣ ਦਾ ਸੱਦਾ ਦਿੱਤਾ। ਇਥੇ ਜਸਵੰਤ ਸਿੰਘ ਖਾਲੜਾ ਨੇ ਲੋਕਾਂ ਦੇ ਲੂੰਅ ਕੰਡੇ ਖੜੇ ਕਰਨ ਵਾਲੀ ਤਕਰੀਰ ਕੀਤੀ। ਆਹ ਜੋ ਇਤਹਾਸਿਕ ਭਾਸ਼ਨ ਯੂ ਟਿਊਬ ਤੇ ਉਪਲੱਵਧ ਹੈ, ਇਹ ਅਣਖੀਲਾ ਪੰਜਾਬ ਟੀਵੀ ਦੀ ਤੀਸਰੀ ਵਰੇ ਗੰਢ ਤੇ ਦਿੱਤਾ ਗਿਆ ਸੀ।
ਇਸ ਉਪਰੰਤ ਜੂਨ ਮਹੀਨੇ ਵਿੱਚ ਸਾਕਾ ਸ੍ਰੀ ਅਕਾਲ ਤਖਤ ਸਾਹਿਬ ਦੀ ਵਰੇ ਗੰਢ ਨੂੰ ਸਮਰਪਿਤ ਵਰਲਡ ਸਿੱਖ ਆਰਗੇਨਾਈਜੇਸ਼ਨ ਵਲੋਂ ਰੱਖੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਭਾਈ ਜਸਵੰਤ ਸਿੰਘ ਖਾਲੜਾ ਨੂੰ ਫੇਰ ਬੁਲਾਇਆ ਗਿਆ। ਉਹ ਵਾਪਿਸ ਜੂਨ 1995 ਨੂੰ ਟਰਾਂਟੋ ਪੁੱਜੇ ਜਿਥੇ ਉਨ੍ਹਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਮੌਂਟੀ ਕਾਰਲੋ ਹੋਟਲ ਵਿੱਚ ਹੋਈ ਦੋ-ਸਾਲਾ ਮੀਟਿੰਗ ਵਿੱਚ ਹਿੱਸਾ ਲਿਆ ਜਿਥੇ ਉਨ੍ਹਾਂ ਲਵਾਰਿਸ ਲਾਸ਼ਾਂ ਦਾ ਕੱਚਾ ਚਿੱਠਾ ਸੰਸਥਾ ਦੀ ਸੀਨੀਅਰ ਲੀਡਰਸ਼ਿਪ ਨਾਲ ਸਾਂਝਾ ਕੀਤਾ। ਉਪਰੰਤ ਡਿਕਸੀ ਗੁਰਦੁਆਰਾ ਸਾਹਿਬ ਅਤੇ ਔਟਵਾ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪਾਰਲੀਮੈਂਟਰੀ ਡਿਨਰ ਤੇ ਭਾਸ਼ਨ ਦਿੱਤੇ।
ਇਸ ਦੌਰੇ ਦੌਰਾਨ ਤਕਰੀਬਨ ਇੱਕ ਹਫਤਾ ਉਹ ਦਾਸ ਦੇ ਗ੍ਰਹਿ  189 Kingknoll Dr. Brampton ON Canada ਵਿਖੇ ਰਹੇ ਜਿਥੇ ਉਨ੍ਹਾਂ ਸਾਡੇ ਪ੍ਰੀਵਾਰ ਨਾਲ ਸਾਂਝ ਪਾਈ। ਸ਼ਾਇਦ ਉਹੀ ਪਲ ਹਨ ਜਿੰਨ੍ਹਾਂ ਸਦਕਾ ਅੱਜ ਦੇ ਦਿਨ ਦਿਲ ਅੰਦਰ ਇੱਕ ਖਲਾਅ ਜਿਹਾ ਮਹਿਸੂਸ ਹੋ ਰਿਹਾ ਹੈ। ਭਾਅ ਜੀ, ਜਸਵੰਤ ਸਿੰਘ ਖਾਲੜਾ, ਨੂੰ ਸੰਸਾਰਕ ਚੀਜ਼ਾਂ ਨਾਲ ਕੋਈ ਮੋਹ ਨਹੀਂ ਸੀ। ਉਹ ਆਮ ਸਾਧਾਰਣ ਗੱਲਾਂ ਵਿੱਚ ਪੈਣ ਦੀ ਬਜਾਏ ਸਿਰਫ ਪੰਥ ਅਤੇ ਕੌਮ ਦੀਆਂ ਗੱਲਾਂ ਵਿੱਚ ਰੁਚੀ ਰੱਖਦੇ ਸਨ।
ਅੱਜ ਉਨ੍ਹਾਂ ਦੀ ਕਹੀ ਗੱਲ ਯਾਦ ਆਉਂਦੀ ਹੈ ਕਿ ਅਣਖੀਲਾ ਪੰਜਾਬ ਉਹ ਦੀਵਾ ਹੈ ਜੋ ਜਦੋਂ ਜਦੋਂ ਬਲਦਾ ਹੈ ਉਦੋਂ ਹੀ ਹਨੇਰੇ ਨੂੰ ਚੈਲਿੰਜ ਕਰਦਾ ਹੈ। ਇਹ ਹਨੇਰਾ ਪਸਰਨੋਂ ਕਦੋਂ ਹਟੇਗਾ, ਇਸ ਬਾਰੇ ਖਾਲੜਾ ਸਾਹਿਬ ਦਾ ਜੀਵਨ ਸਾਡੇ ਵਾਸਤੇ ਦਰਸਨ ਮਾਰਗ ਹੈ।
ਆਓ ਓਸ ਮਹਾਨ ਆਤਮਾ ਨੂੰ ਪ੍ਰਣਾਮ ਕਰੀਏ!!

12 ਸਤੰਬਰ ਨੂੰ ਸਾਰਾਗੜੀ ਦੀ ਜੰਗ ਦੀ 120ਵੀਂ ਬਰਸੀ ਹੈ……ਸਾਰਾਗੜੀ ਦੀ ਜੰਗ ਸਿੱਖ ਫ਼ੌਜੀਆਂ ਦੀ ਲਾਸਾਨੀ ਬਹਾਦਰੀ ਦਾ ਨਮੂਨਾ

ਸਾਰਾਗੜੀ ਗੁਰਦੁਆਰਾ ਫੀਰੋਜਪੁਰ

ਸਾਰਾਗੜੀ ਦੀ ਲੜਾਈ ਵਿਚ ਸਿੱਖ ਫ਼ੌਜੀਆਂ ਦੀ ਬਹਾਦਰੀ ਦੇ ਕਾਰਨਾਮਿਆਂ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ। ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ, ਜਿਸ ਦਲੇਰੀ ਅਤੇ ਬਹਾਦਰੀ ਨਾਲ ਸਿੱਖ ਫ਼ੌਜੀਆਂ ਨੇ ਅਫ਼ਗਾਨੀ ਕਬਾਇਲੀਆਂ ਦੇ ਦੰਦ ਖੱਟੇ ਕੀਤੇ ਉਸ ਨਾਲ ਸਿੱਖਾਂ ਦੀ ਆਭਾ ਵਿਚ ਵਾਧਾ ਹੀ ਨਹੀਂ ਹੋਇਆ ਸਗੋਂ ਅੰਗਰੇਜ਼ ਜਰਨੈਲਾਂ ਨੂੰ ਸਿੱਖਾਂ ਦੀ ਬਹਾਦਰੀ ਦੀ ਈਨ ਮੰਨਣ ਲਈ ਮਜ਼ਬੂਰ ਹੋਣਾ ਪਿਆ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ ਅਖਾਣ ਸੱਚੀ ਸਾਬਤ ਹੋਈ ਕਿਉਂਕਿ ਅੰਗਰੇਜ਼ ਸਿੱਖ ਫ਼ੌਜਾਂ ਨੂੰ ਹਮੇਸ਼ਾ ਸਭ ਤੋਂ ਔਖੀ ਅਤੇ ਖ਼ਤਰਨਾਕ ਚੌਕੀ ਉਪਰ ਭੇਜਦੇ ਰਹੇ ਅਤੇ ਸਿੱਖ ਫ਼ੌਜੀ ਹਮੇਸਾ ਸਫਲਤਾ ਪ੍ਰਾਪਤ ਕਰਦੇ ਰਹੇ। ਸਿੱਖ ਕੌਮ ਦਾ ਸਿਰ ਮਾਣ ਨਾਲ ਉਦੋਂ ਉਚਾ ਹੋਰ ਹੋ ਗਿਆ ਜਦੋਂ ਯੂਨੈਸਕੋ ਨੇ ਪਿਛਲੇ 2500 ਸਾਲਾਂ ਵਿਚ ਲੜੀਆਂ ਗਈਆਂ ਲੜਾਈਆਂ ਵਿਚੋਂ 6 ਮਹੱਤਵਪੂਰਣ ਲੜਾਈਆਂ ਦੀ ਸੂਚੀ ਵਿਚ ਸਾਰਾਗੜ•ੀ ਦੀ ਲੜਾਈ ਨੂੰ ਸ਼ਾਮਲ ਕੀਤਾ ਗਿਆ। ਸਿੱਖ ਧਰਮ ਦੇ ਅਨੁਆਈਆਂ ਵਿਚ ਇੱਕ ਗੁਣ ਹੈ ਕਿ ਉਹ ਜਿਸ ਵੀ ਅਦਾਰੇ ਵਿਚ ਨੌਕਰੀ ਕਰਦੇ ਹਨ, ਹਮੇਸ਼ਾ ਉਸ ਅਦਾਰੇ ਦੇ ਵਫ਼ਦਾਰ ਰਹਿੰਦੇ ਹਨ, ਭਾਵੇਂ ਉਨ•ਾਂ ਨੂੰ ਆਪਣੀ ਜਾਨ ਦੀ ਵੀ ਆਹੂਤੀ ਦੇਣੀ ਪਵੇ।

ਸਾਰਾਗੜੀ ਦੀ ਲੜਾਈ ਵਿਚ ਵੀ ਉਨ•ਾਂ ਉਸੇ ਵਫ਼ਦਾਰੀ ਦਾ ਸਬੂਤ ਦਿੱਤਾ ਸੀ। ਇਸ ਸਾਲ ਸਾਰਾਗੜ•ੀ ਦੀ ਜੰਗ ਦੀ 120ਵੀਂ ਬਰਸੀ ਮਨਾਈ ਜਾ ਰਹੀ ਹੈ। ਸਿੱਖ ਧਰਮ ਦੁਨੀਆਂ ਦਾ ਸਰਵੋਤਮ ਅਤੇ ਆਧੁਨਿਕ ਧਰਮ ਹੈ, ਜਿਹੜਾ ਪਰਜਾਤੰਤਰਿਕ ਪ੍ਰਣਾਲੀ, ਇਨਸਾਫ, ਬਰਾਬਰਤਾ, ਸਰਬੱਤ ਦਾ ਭਲਾ, ਜਬਰ ਅਤੇ ਜ਼ੁਲਮ ਵਿਰੁਧ ਅਵਾਜ਼ ਬੁਲੰਦ ਕਰਨ ਵਾਲਾ ਅਤੇ ਕਲਿਆਣਕਾਰੀ ਰਾਜ ਪ੍ਰਬੰਧ ਦੇਣ ਦੀ ਵਕਾਲਤ ਕਰਦਾ ਹੈ। ਸਿੱਖ ਕੌਮ ਸੰਸਾਰ ਵਿਚ ਮਾਰਸ਼ਲ ਕੌਮ ਦੇ ਤੌਰ ਤੇ ਜਾਣੀ ਜਾਂਦੀ ਹੈ। ਜਦੋਂ ਤੋਂ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਅਤੇ ਬਾਬਰ ਦੇ ਜ਼ੁਲਮ ਦੀ ਦਾਸਤਾਨ ਦਾ ਪ੍ਰਗਟਾਵਾ ਗੁਰਬਾਣੀ ਰਾਹੀਂ ਕੀਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਹੱਕ ਤੇ ਸੱਚ ਤੇ ਪਹਿਰਾ ਦਿੰਦਿਆਂ ਜ਼ੁਲਮ ਦਾ ਮੁਕਾਬਲਾ ਕਰਨ ਲਈ ਤਲਵਾਰ ਚੁੱਕਣ ਲਈ ਸਿੱਖ ਕੌਮ ਨੂੰ ਵੰਗਾਰਿਆ ਤੇ ਕਿਹਾ ਕਿ ਸਵਾ ਲੱਖ ਨਾਲ ਇੱਕੋ ਖਾਲਸਾ ਲੜਾਵਾਂਗਾ ਤਦ ਤੋਂ ਹੀ ਸਿੱਖ ਕੌਮ ਮਾਰਸ਼ਲ ਕੌਮ ਵਿਚ ਬਦਲ ਗਈ। ਸਿੱਖ ਕੌਮ ਵਿਚ ਭਾਵੇਂ ਗਦਾਰ ਵੀ ਪੈਦਾ ਹੋਏ ਪ੍ਰੰਤੂ ਬਹੁਤੇ ਸਿੱਖ ਆਪਣੀ ਜ਼ਿੰਮੇਵਾਰੀ, ਕੌਮ ਅਤੇ ਫ਼ਰਜਾਂ ਪ੍ਰਤੀ ਹਮੇਸ਼ਾ ਵਫ਼ਾਦਾਰ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਪੰਜਾਬ ਵਿਚ ਅੰਗਰੇਜ਼ਾਂ ਦਾ ਰਾਜ ਹੋ ਗਿਆ ਤਾਂ ਜਿਹੜੇ ਸਿੱਖ ਅੰਗਰੇਜ਼ਾਂ ਦੀ ਫ਼ੌਜ ਵਿਚ ਨੌਕਰੀ ਕਰਦੇ ਸਨ, ਉਨ•ਾਂ ਨੇ ਬਹਾਦਰੀ ਨਾਲ ਸਰਹੱਦਾਂ ਉਪਰ ਦੁਸ਼ਮਣਾ ਦਾ ਮੁਕਾਬਲਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਪ੍ਰੰਤੂ ਕਦੀਂ ਵੀ ਪਿੱਠ ਨਹੀਂ ਵਿਖਾਈ।

ਸਿੱਖ ਕੌਮ ਦੀ ਤਰਾਸਦੀ ਇਹੋ ਰਹੀ ਕਿ ਅੰਗਰੇਜ਼ਾਂ ਨੇ ਉਨ•ਾਂ ਦੀ ਕਾਬਲੀਅਤ, ਦਲੇਰੀ, ਹਿੰਮਤ ਅਤੇ ਦ੍ਰਿੜ•ਤਾ ਦਾ ਆਪਣੇ ਲਾਭ ਆਪਣੇ ਹਿੱਤਾਂ ਦੀ ਪੂਰਤੀ ਲਈ ਕੀਤਾ। ਸਿੱਖ ਪਹਿਲੇ ਅਤੇ ਦੂਜੇ ਸੰਸਾਰ ਜੰਗ ਵਿਚ ਵੀ ਅੰਗਰੇਜ਼ਾਂ ਵੱਲੋਂ ਲੜਦੇ ਰਹੇ। ਹਾਲਾਂ ਕਿ ਉਨ•ਾਂ ਨੂੰ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਜਾ ਕੇ ਅਣਸੁਖਾਵੇਂ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪਿਆ। ਸਿੱਖਾਂ ਵਿਚ ਇਹ ਬਹਾਦਰੀ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਕਰਨ ਤੋਂ ਹੀ ਪੈਦਾ ਹੋਈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਲਾਮਬੰਦ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਸ਼ਕਤੀ ਨਾਲ ਦੁਸ਼ਮਣਾ ਦੇ ਦੰਦ ਖੱਟੇ ਕਰਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ।

ਸਾਰਾਗੜੀ ਦਾ ਕਿਲ•ਾ ਪਿਸ਼ਾਵਰ ਅਤੇ ਅਫ਼ਗਾਨਿਸਤਾਨ ਦੇ ਦਰਮਿਆਨ ਹੈ। ਏਥੇ ਹੀ ਅੰਗਰੇਜ਼ਾਂ ਨੇ ਇਕ ਪਹਾੜੀ ਉਪਰ ਚੌਕੀ ਬਣਾਈ ਹੋਈ ਸੀ, ਜਿਹੜੀ ਲੋਕਹਾਰਟ ਅਤੇ ਗੁਲਿਸਤਾਂ ਦੇ ਕਿਲਿਆਂ ਤੋਂ ਥੋੜ•ੀ ਦੂਰ ਸੀ। ਉਸ ਚੌਕੀ ਵਿਚ 36ਵੀਂ ਸਿੱਖ ਬਟਾਲੀਅਨ ਦੇ 21 ਸਿੱਖ ਫ਼ੌਜੀ ਤਾਇਨਾਤ ਸਨ। ਇਸ ਬਟਾਲੀਅਨ ਵਿਚ ਸਾਬਤ ਸੂਰਤ ਕੇਸਸਧਾਰੀ ਸਿੱਖ ਹੀ ਭਰਤੀ ਕੀਤੇ ਜਾਂਦੇ ਸਨ। 12 ਸਤੰਬਰ 1897 ਨੂੰ ਅਚਾਨਕ 12, 000 ਅਫ਼ਗਾਨੀ ਕਬਾਇਲੀਆਂ ਨੇ ਸਾਰਾਗੜ•ੀ ਦੀ ਚੌਕੀ ਉਪਰ ਹਮਲਾ ਕਰ ਦਿੱਤਾ। ਚੌਕੀ ਦੇ ਮੁੱਖ ਦਰਵਾਜੇ ਉਪਰ ਉਸ ਸਮੇਂ ਲਾਭ ਸਿੰਘ ਅਤੇ ਭਗਵਾਨ ਸਿੰਘ ਤਾਇਨਾਤ ਸਨ। ਜਦੋਂ ਇਨਾਂ ਜਾਂਬਾਜ਼ ਫ਼ੌਜੀਆਂ ਨੇ ਮੁੱਖ ਦਰਵਾਜੇ ਰਾਹੀਂ ਗੜ•ੀ ਵਿਚ ਦਾਖ਼ਲ ਹੋਣ ਨਾ ਦਿੱਤਾ ਤਾਂ ਕਬਾਇਲੀ ਅਫਗਾਨਾ ਨੇ ਗੜ•ੀ ਦੀ ਦੀਵਾਰ ਤੋੜਨ ਦੀ ਕੋਸ਼ਿਸ਼ ਕੀਤੀ ਜਿਸਨੂੰ ਵੀ ਅਸਫਲ ਬਣਾ ਦਿੱਤਾ।

ਕਬਾਇਲੀਆਂ ਨੂੰ ਸ਼ੱਕ ਹੋ ਗਿਆ ਕਿ ਇਸ ਗੜੀ ਵਿਚ ਵਧੇਰੇ ਫ਼ੌਜਾਂ ਹਨ। ਇਸ ਗੜ•ੀ ਤੇ ਕਬਜ਼ਾ ਕਰਕੇ ਅਫਗਾਨੀ ਗੁਲਿਸਤਾਂ ਅਤੇ ਲੋਕ ਹਾਰਟ ਦੇ ਕਿਲਿਆਂ ਉਪਰ ਕਬਜ਼ਾ ਕਰਨਾ ਚਾਹੁੰਦੇ ਸਨ। ਲੋਕਹਾਰਟ ਕਿਲੇ ਵਿਚੋਂ ਹੋਰ ਫ਼ੌਜ ਮੰਗਵਾਉਣ ਲਈ ਸੰਦੇਸ਼ ਪਹੁੰਚਾਉਣਾ ਬਹੁਤ ਮੁਸ਼ਕਲ ਸੀ। ਸਿੱਖ ਰਜਮੈਂਟ ਦੇ 21 ਸਿੱਖ ਫ਼ੌਜੀਆਂ ਦੀ ਟੁਕੜੀ ਦੀ ਅਗਵਾਈ ਹਵਾਲਦਾਰ ਈਸ਼ਰ ਸਿੰਘ ਕਰ ਰਿਹਾ ਸੀ। ਅਖ਼ੀਰ ਉਨ•ਾਂ ਫ਼ੈਸਲਾ ਕੀਤਾ ਕਿ ਇਕੱਲਾ-ਇਕੱਲਾ ਫ਼ੌਜੀ ਜਵਾਨ ਚੌਕੀ ਤੋਂ ਬਾਹਰ ਜਾ ਕੇ ਦੁਸ਼ਮਣਾਂ ਨਾਲ ਲੋਹਾ ਲਵੇਗਾ ਤਾਂ ਜੋ ਲੜਾਈ ਲੰਮੇ ਸਮੇਂ ਤੱਕ ਲੜੀ ਜਾ ਸਕੇ ਅਤੇ ਦੁਸ਼ਮਣ ਸਾਰਾਗੜ•ੀ ਉਪਰ ਕਬਜ਼ਾ ਨਾ ਕਰ ਸਕਣ ਅਤੇ ਇਤਨੀ ਦੇਰ ਨੂੰ ਪਿਛਿਓਂ ਹੋਰ ਫ਼ੌਜ ਦੀ ਟੁਕੜੀ ਪਹੁੰਚ ਸਕੇ।  ਬੋਲੇ ਸੌ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾ ਕੇ ਸਿੱਖ ਫ਼ੌਜੀ ਮੁਕਾਬਲਾ ਕਰਦੇ ਰਹੇ। ਦੁਸ਼ਮਣਾ ਦੇ ਛੱਕੇ ਛੁਡਾ ਦਿੱਤੇ। ਇਕੱਲਾ ਫ਼ੌਜੀ ਜਦੋਂ ਕਬਾਇਲੀਆਂ ਤੇ ਟੁੱਟ ਕੇ ਪੈ ਜਾਂਦਾ ਤਾਂ ਉਨ•ਾਂ ਵਿਚ ਇੱਕ ਵਾਰ ਤਾਂ ਘਬਰਾਹਟ ਪੈਦਾ ਹੋ ਜਾਂਦੀ ਤੇ ਕਈ ਵਾਰ ਉਨ•ਾਂ ਨੂੰ ਪਿੱਛੇ ਹੱਟਣਾ ਪੈਂਦਾ ਸੀ। ਇਸ ਲੜਾਈ ਵਿਚ 1400 ਕਬਾਇਲੀਆਂ ਦਾ ਜਾਨੀ ਨੁਕਸਾਨ ਹੋਇਆ, ਜਿਸ ਕਰਕੇ ਅਫਗਾਨੀਆਂ ਵਿਚ ਹੜਕੰਪ ਮੱਚ ਗਿਆ। ਪ੍ਰੰਤੂ 21 ਸਿੱਖ ਫ਼ੌਜੀਆਂ ਨੇ ਸਵੇਰ ਤੋਂ ਸ਼ਾਮ ਤੱਕ ਅਫ਼ਗਾਨੀ ਕਬਾਇਲੀਆਂ ਨੂੰ ਅੱਗੇ ਵੱਧਣ ਤੋਂ ਰੋਕੀ ਰੱਖਿਆ। ਜਦੋਂ ਅਸਲਾ ਖ਼ਤਮ ਹੋ ਗਿਆ ਤਾਂ ਤਲਵਾਰਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ ਗਈ ਜਿਸ ਕਰਕੇ ਕਬਾਇਲੀ ਅੱਗੇ ਵੱਧਣੋ ਰੁਕ ਗਏ। ਸਭ ਤੋਂ ਅਖ਼ੀਰ ਵਿਚ ਮੈਦਾਨੇ ਜੰਗ ਵਿਚ ਹਵਾਲਦਾਰ ਈਸ਼ਰ ਸਿੰਘ ਉਤਰਿਆ ਜਿਸਨੇ ਦੁਸ਼ਮਣਾ ਦੇ ਆਹੂ ਲਾਹ ਸੁੱਟੇ ਅਤੇ ਸ਼ਹੀਦੀ ਪ੍ਰਾਪਤ ਕਰ ਗਿਆ। ਐਨੀ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਵੀ ਸਿੱਖ ਫ਼ੌਜੀਆਂ ਨੇ ਆਤਮ ਸਮਰਪਣ ਕਰਨ ਦੀ ਥਾਂ ਸ਼ਹੀਦੀ ਪ੍ਰਾਪਤ ਕਰਨ ਨੂੰ ਠੀਕ ਸਮਝਿਆ।

ਜਦੋਂ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਖ਼ਬਰ ਇੰਗਲੈਂਡ ਪਹੁੰਚੀ ਤਾਂ ਉਸ ਸਮੇਂ ਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਬਰਤਾਨੀਆਂ ਦੀ ਸੰਸਦ ਵਿਚ ਜਦੋਂ ਇਨ•ਾਂ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਜਾਣਕਾਰੀ ਦਿੱਤੀ ਤਾਂ ਮੈਂਬਰਾਂ ਨੇ ਖੜ•ੇ ਹੋ ਕੇ ਸਾਰਾਗੜ•ੀ ਦੇ ਸ਼ਹੀਦਾਂ ਦੇ ਸਤਿਕਾਰ ਵਜੋਂ ਸਟੈਂਡਿੰਗ ਓਬੇਸ਼ਨ ਦਿੱਤੀ। ਇਨ•ਾਂ ਸਾਰੇ ਸਿੱਖ ਫ਼ੌਜੀਆਂ ਨੂੰ ਮਰਨ ਉਪਰੰਤ ਉਸ ਸਮੇਂ ਦਾ ਸਭ ਤੋਂ ਵੱਡਾ ਅਵਾਰਡ ”ਇੰਡੀਅਨ ਆਰਡਰ ਆਫ਼ ਮੈਰਿਟ” ਪ੍ਰਦਾਨ ਕੀਤਾ ਗਿਆ। ਉਦੋਂ ਅਜੇ ਵਿਕਟੋਰੀਆ ਕਰਾਸ ਸ਼ੁਰੂ ਨਹੀਂ ਸੀ ਹੋਇਆ। ਇਹ ਅਵਾਰਡ ਵਿਕਟੋਰੀਆ ਕਰਾਸ ਅਤੇ ਭਾਰਤੀ ਅਵਾਰਡ ਪਰਮਵੀਰ ਚਕਰ ਦੇ ਬਰਾਬਰ ਹੈ। ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਚੌਕੀ ਦੇ ਸਾਰੇ ਦੇ ਸਾਰੇ 21 ਫ਼ੌਜੀਆਂ ਨੂੰ ਅਜਿਹਾ ਅਵਾਰਡ ਦਿੱਤਾ ਗਿਆ ਹੋਵੇ। ਇਹ ਸਾਰੇ ਫ਼ੌਜੀ ਫਿਰੋਜਪੁਰ ਜਿਲ•ੇ ਦੇ ਸਨ। ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਿੱਖਾਂ ਨੇ ਆਪਣੀ ਅਮੀਰ ਵਿਰਾਸਤ ਉਪਰ ਪੂਰੀ ਤਰ•ਾਂ ਪਹਿਰਾ ਨਹੀਂ ਦਿੱਤਾ ਅਤੇ ਨਾ ਹੀ ਸਿੱਖਾਂ ਨੂੰ ਇਨ•ਾਂ ਕੁਰਬਾਨੀਆਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਯੂਰਪ ਵਿਚ ਸਾਰੇ ਸਕੂਲਾਂ ਵਿਚ ਸਾਰਾਗੜ•ੀ ਦੇ ਸਿੱਖ ਫ਼ੌਜੀਆਂ ਦੀ ਕੁਰਬਾਨੀ ਨੂੰ ਸਲੇਬਸ ਵਿਚ ਸ਼ਾਮਲ ਕਰਕੇ ਸਕੂਲਾਂ ਵਿਚ ਪੜ•ਾਇਆ ਜਾਂਦਾ ਹੈ। ਹੁਣ ਤੱਕ ਜਿਤਨੀਆਂ ਵੀ ਲੜਾਈਆਂ ਵਿਚ ਸਿੱਖ ਫ਼ੌਜੀਆਂ ਦੀ ਸ਼ਮੂਲੀਅਤ ਹੋਈ ਹੈ, ਉਨ•ਾਂ ਵਿਚ ਸਭ ਤੋਂ ਵੱਧ ਸ਼ਹੀਦੀਆਂ ਪਾ ਕੇ ਸ਼ਲਾਘਾਯੋਗ ਯੋਗਦਾਨ ਸਿੱਖਾਂ ਦਾ ਰਿਹਾ ਹੈ। ਸਿੱਖ ਸਿਰਫ ਆਪਣੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰੇ ਹੀ ਉਸਾਰਦੇ ਰਹੇ ਹਨ ਪ੍ਰੰਤੂ ਕੋਈ ਅਜਿਹੀ ਯਾਦਗਾਰ ਨਹੀਂ ਬਣਾਉਂਦੇ ਜਿਸ ਤੋਂ ਸਾਡੀ ਆਉਣ ਵਾਲੀ ਨੌਜਵਾਨੀ ਪ੍ਰੇਰਨਾ ਲੈ ਕੇ ਆਪਣੀ ਵਿਰਾਸਤ ਤੇ ਮਾਣ ਕਰ ਸਕੇ ਅਤੇ ਨਾ ਹੀ ਇਨ•ਾਂ ਦੀਆਂ ਕੁਰਬਾਨੀਆਂ ਨੂੰ ਸਕੂਲਾਂ ਵਿਚ ਪੜ•ਾਇਆ ਜਾਂਦਾ ਹੈ।

ਗਿਆਨੀ ਜ਼ੈਲ ਸਿੰਘ ਨੇ ਫਿਰੋਜਪੁਰ ਵਿਚ ਪਹਿਲੀ ਵਿਸ਼ਵ ਜੰਗ ਸੰਬੰਧੀ ”ਐਂਗਲੋ ਸਿੱਖ ਮਿਊਜ਼ੀਅਮ” ਬਣਵਾਇਆ ਸੀ, ਉਹ ਵੀ ਅਣਵੇਖੀ ਦਾ ਸ਼ਿਕਾਰ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸਕੂਲਾਂ ਦੇ ਸਲੇਬਸ ਵਿਚ ਇਹ ਲੜਾਈ ਦੀ ਪੜ•ਾਈ ਕਰਵਾਉਣਗੇ। ਜਦੋਂ ਅੰਗਰੇਜ਼ਾਂ ਨੇ ਇਨਾਂ ਬਹਾਦਰ ਫ਼ੌਜੀਆਂ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਤਾਂ ਸਿੱਖਾਂ ਨੇ ਗੁਰਦੁਆਰਾ ਬਣਾਉਣ ਦੀ ਸਲਾਹ ਦਿੱਤੀ। ਜਿਸ ਕਰਕੇ ਫਿਰੋਜਪੁਰ ਅਤੇ ਅੰਮ੍ਰਿਤਸਰ ਵਿਖੇ ਦੋ ਗੁਰਦੁਆਰੇ ਉਸਾਰੇ ਗਏ। ਚਾਹੀਦਾ ਤਾਂ ਇਹ ਹੈ ਕਿ ਆਧੁਨਿਕ ਤਕਨੀਕ ਵਾਲੇ ਅਜਾਇਬ ਘਰ ਬਣਾਏ ਜਾਂਦੇ ਜਿਨ•ਾਂ ਵਿਚ ਇਨ•ਾਂ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਬਹਾਦਰੀ ਦੀਆਂ ਕਹਾਣੀਆਂ ਇਲੈਕਟਰਾਨਿਕ ਪ੍ਰਣਾਲੀ ਰਾਹੀਂ ਦਰਸਾਈਆਂ ਜਾਣ। ਹੁਣ ਜ਼ਮਾਨਾ ਤਕਨਾਲੋਜੀ ਦਾ ਹੈ। ਹੁਣ ਤੱਕ ਦੋ ਦਰਜਨ ਯਾਦਗਾਰਾਂ ਪੰਜਾਬ ਵਿਚ ਬਣਾਈਆਂ ਗਈਆਂ ਹਨ ਜਿਹੜੀਆਂ ਸਰਕਾਰਾਂ ਦੀ ਅਣਵੇਖੀ ਕਰਕੇ ਗਰਦਸ਼ ਵਿਚ ਹਨ। ਸਿਰਫ ਇੱਕ ਯਾਦਗਾਰ ਵਿਰਾਸਤ-ਏ-ਖਾਲਸਾ ਦੀ ਵੇਖ ਭਾਲ ਸਰਕਾਰ ਸੁਚੱਜੇ ਢੰਗ ਨਾਲ ਕਰ ਰਹੀ ਹੈ। ਸਰਕਾਰਾਂ ਉਹ ਕੰਮ ਕਰਦੀਆਂ ਹਨ ਜਿਨ•ਾਂ ਨਾਲ ਵੋਟਾਂ ਵਟੋਰੀਆਂ ਜਾ ਸਕਣ। ਬਾਬਾ ਬੰਦਾ ਬਹਾਦਰ ਅਤੇ ਛੋਟੇ ਤੇ ਵੱਡੇ ਘਲੂਘਾਰੇ ਦੀਆਂ ਯਾਦਗਾਰਾਂ ਬਣਾਉਣਾ ਵੀ ਚੰਗੀ ਗੱਲ ਹੈ ਪ੍ਰੰਤੂ ਇਹ ਆਧੁਨਿਕ ਤਕਨੀਕ ਨਾਲ ਨਹੀਂ ਬਣਾਈਆਂ ਗਈਆਂ। ਜੇਕਰ ਇਤਿਹਾਸ ਉਪਰ ਨਜ਼ਰ ਮਾਰੀਏ ਤਾਂ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪ੍ਰੰਤੂ ਸਿੱਖ ਇਤਿਹਾਸਕਾਰ ਇਸ ਪ੍ਰਤੀ ਅਵੇਸਲੇ ਹਨ। ਇਹ ਖ਼ੁਸ਼ੀ ਦੀ ਗੱਲ ਹੈ ਕਿ ਅੰਗਰੇਜ਼ ਇਤਿਹਾਸਕਾਰਾਂ ਨੇ ਸਿੱਖਾਂ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ ਹੈ।

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਿੱਖਾਂ ਦੀਆਂ ਕੁਰਬਾਨੀਆਂ ਤੋਂ ਨੌਜਵਾਨ ਪੀੜ•ੀ ਨੂੰ ਜਾਗਰਤ ਕੀਤਾ ਜਾਵੇ ਕਿਉਂਕਿ ਪੰਜਾਬ ਵਿਚ ਬਹੁਤੇ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਸਾਰਾਗੜ•ੀ ਦੀ ਜੰਗ ਵਿਚ ਸਿੱਖਾਂ ਦੀ ਬਹਾਦਰੀ ਬਾਰੇ ਜਾਣਕਾਰੀ ਹੀ ਨਹੀਂ ਹੈ। ਹੁਣ ਪਰਵਾਸ ਵਿਚ ਇਟਲੀ, ਇੰਗਲੈਂਡ ਅਤੇ ਕੈਨੇਡਾ ਵਿਚ ਉਥੋਂ ਦੀਆਂ ਸਰਕਾਰਾਂ ਨੇ ਸਿੱਖ ਫ਼ੌਜੀਆਂ ਦੇ ਯੋਗਦਾਨ ਨੂੰ ਮੁੱਖ ਰਖਦਿਆਂ ਯਾਦਗਾਰਾਂ ਉਸਾਰੀਆਂ ਹਨ ਜੋ ਕਿ ਸਿੱਖ ਜਗਤ ਲਈ ਸ਼ੁਭ ਸੰਕੇਤ ਹਨ। ਸਾਡੀਆਂ ਸਰਕਾਰਾਂ ਅਤੇ ਸਿੱਖ ਜਗਤ ਕਿਉਂ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਇਹ ਸਮਝ ਤੋਂ ਬਾਹਰ ਹੈ? ਪੰਜਾਬ ਵਿਚ ਇਕ ਕਿਸਮ ਨਾਲ ਸਿੱਖ ਰਾਜ ਹੀ ਰਿਹਾ ਹੈ।  ਫੀਰੋਜਪੁਰ ਵਿਖੇ ਸਾਰਾਗੜ•ੀ ਯਾਦਗਾਰ ਟਰੱਸਟ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਬਣੀ ਹੋਈ ਹੈ ਜਿਥੇ ਹਰ ਸਾਲ 12 ਸਤੰਬਰ ਨੂੰ ਸਾਬਕਾ ਫ਼ੌਜੀ ਇਕੱਤਰ ਹੋ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਨ। ਇਥੇ ਸਿੱਖ ਰੈਜਮੈਂਟ ਵੱਲੋਂ ਇਸ ਦਿਵਸ ਨੂੰ ” ਰੈਜੀਮੈਂਟਲ ਬੈਟਲ ਆਨਰਜ਼ ਡੇ” ਦੇ ਤੌਰ ਤੇ ਮਨਾਇਆ ਜਾਂਦਾ ਹੈ।  ਇਸ ਵਾਰ ਫਿਰੋਜਪੁਰ ਅਤੇ ਅੰਮ੍ਰਿਤਸਰ ਵਿਖੇ ਸਾਰਾਗੜ•ੀ ਦੇ ਸ਼ਹੀਦਾਂ ਦੀ ਯਾਦਗਾਰ ਦੇ ਸਮਾਗਮਾਂ ਵਿਚ ਇੰਗਲੈਂਡ ਅਤੇ ਫਰਾਂਸ ਤੋਂ ਰਾਇਲ ਆਰਮੀ ਦੇ 14 ਅਧਿਕਾਰੀ ਡੁਨਕੈਨ ਕੈਂਪਸ ਦੀ ਅਗਵਾਈ ਵਿਚ ਹਿੱਸਾ ਲੈ ਰਹੇ ਹਨ। ਪੰਜਾਬ ਅਤੇ ਲੰਦਨ ਵਿਚ ਸਾਰਾਗੜੀ ਫਾਊਂਡੇਸ਼ਨ ਬਣੀ ਹੋਈ ਹੈ ਜਿਸਦੇ 5 ਸਰਪਰਸਤ ਹਨ ਜਿਨ•ਾਂ ਵਿਚੋਂ 3 ਸਰਪਰਸਤ ਪੰਜਾਬੀ ਸਿੱਖ ਹਨ ਅਤੇ 2 ਅੰਗਰੇਜ਼ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਦਨ ਵਾਲੀ ਫਾਊਂਡੇਸ਼ਨ ਦੇ ਸਰਪਰਸਤ ਹਨ ਜਿਹੜੇ 1965 ਦੀ ਭਾਰਤ ਪਾਕਿ ਜੰਗ ਦੌਰਾਨ ਸਿੱਖ ਰਜਮੈਂਟ ਵਿਚ ਸੇਵਾ ਕਰ ਰਹੇ ਸਨ। ਇਸ ਸਾਲ ਉਨ•ਾਂ ਨੇ ਇੰਗਲੈਂਡ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ 3 ਦਿਨਾ ਦੇ ਸਾਰਾਗੜ•ੀ ਯਾਦਗਾਰੀ ਸਮਾਗਮ ਰੱਖੇ ਹਨ। ਇਨ•ਾਂ ਤਿੰਨਾਂ ਸਮਾਗਮਾ ਵਿਚ ਕੈਪਟਨ ਅਮਰਿੰਦਰ ਸਿੰਘ ਹਿੱਸਾ ਲੈਣਗੇ ਅਤੇ 12 ਸਤੰਬਰ ਨੂੰ ਲੰਦਨ ਵਿਖੇ ਉਨ•ਾਂ ਵਲੋਂ ਸਾਰਾਗੜੀ ਦੀ ਜੰਗ ਬਾਰੇ ਅੰਗਰੇਜ਼ੀ ਵਿਚ ਲਿਖੀ ਪੁਸਤਕ”ਦੀ 36 ਸਿੱਖਸ ਇਨ ਦਾ ਤਿਹਰਾ ਕੰਪੇਨ 1897-98 ਸਾਰਾਗੜ•ੀ ਐਂਡ ਦੀ ਡਿਫੈਂਸ ਆਫ ਦਾ ਸਮਾਨਾ ਫੋਰਟਸ” ਜਾਰੀ ਕੀਤੀ ਜਾਵੇਗੀ। 9 ਸਤੰਬਰ ਨੂੰ  ਇੱਕ ਪੋਲੋ ਮੈਚ ‘ ਰੁਆਇਲ ਸਾਰਾਗੜ•ੀ ਚੈਲੰਜ ਕੱਪ-2017’ ਖੇਡਿਆ ਗਿਆ ਅਤੇ 10 ਸਤੰਬਰ ਨੂੰ ਸਾਰਾਗੜ•ੀ ਦੇ ਫ਼ੌਜੀਆਂ ਦੀ ਯਾਦਗਾਰ ਤੇ ਸਮਾਗਮ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਕਦਮ ਚੁੱਕਣਾ ਸਿੱਖ ਫ਼ੌਜੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਸੰਸਾਰ ਵਿਚ ਸਿੱਖ ਫ਼ੌਜੀਆਂ ਦੀ ਬਹਾਦਰੀ ਦੇ ਸੋਹਲੇ ਗਾਏ ਜਾਣਗੇ। ਕੈਪਟਨ ਅਮਰਿੰਦਰ ਸਿੰਘ ਵਧਾਈ ਦੇ ਪਾਤਰ ਹਨ। ਪੰਜਾਬ ਸਰਕਾਰ ਨੇ 12 ਸਤੰਬਰ ਦੀ ਛੁੱਟੀ ਕਰਨ ਦਾ ਜੋ ਫੈਸਲਾ ਕੀਤਾ ਹੈ, ਉਹ ਵੀ ਸ਼ਲਾਘਾਯੋਗ ਹੈ।

ਉਜਾਗਰ ਸਿੰਘ
ਸਾਬਕਾ ਜਿਲ•ਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh੪੮0yahoo.com

ਮਾਨ ਬੰਦਾ ਤਾਂ ਠੀਕ ਐ !

ਮੈਂ ਬਹੁਤ ਬੰਦਿਆਂ ਨਾਲ਼ ਜਦੋਂ ਸਿੱਖਾਂ ਦੀ ਅਜਾਦੀ ਦੀ ਗੱਲ ਕਰਦਾ ਹਾਂ ਤਾਂ ਬਹੁਤੇ ਲੋਕਾਂ ਦਾ ਇਹ ਸਵਾਲ ਹੁੰਦਾ ਏ ਬਈ ਬਾਈ ਹੁਣ ਅਸੀਂ ਦਸੋ ਕੀ ਕਰੀਏ?
ਮੇਰੀ ਪਹਿਲੀ ਸਲਾਹ ਹਮੇਸ਼ਾ ਇਹੀ ਹੁੰਦੀ ਹੈ ਕਿ ਆਪਾਂ ਇਕੱਲੇ ਇਕੱਲੇ ਕੁੱਝ ਨਹੀਂ ਕਰ ਸਕਦੇ ਤੁਸੀਂ ਪਹਿਲਾਂ ਕੰਮ ਇਹ ਕਰੋ ਅਕਾਲੀ ਦਲ ( ਅ) ਨਾਲ ਜੁੜੋ ਜਿਸ ਦੀ ਅਗਵਾਈ ਸ ਮਾਨ ਕਰਦੇ ਨੇ ਅਪਾਂ ਵੀ ਉਨ੍ਹਾਂ ਨਾਲ਼ ਮਿਲਕੇ ਸਿੱਖ ਹੱਕਾਂ ਲਈ ਹੰਬਲਾ ਮਾਰੀਏ ਅਤੇ ਸਿੱਖ ਹਿੱਤਾਂ ਲਈ ਕੌਮੀ ਏਕਤਾ ਕਰੀਏ!

ਜਿਹੜਾ ਬਹੁਤੇ ਲੋਕਾਂ ਦਾ ਜਵਾਬ ਹੈ ਉਹ ਸੁਣੋ ਤੇ ਸੋਚੋ –
ਬਾਈ ਮਾਨ ਬੰਦਾ ਤਾਂ ਠੀਕ ਐ ਸੱਚਾ ਪੱਕੈ , ਵਿਕਾਉ ਨੀ ਕੌਮ ਵਾਸਤੇ ਕੁਰਬਾਨੀ ਬਹੁਤ ਹੈ ਪਰ ਯਾਰ ਮਾਨ ਸਾਹਿਬ ਨੂੰ ਸਿਆਸਤ ਨੀ ਆਉਂਦੀ!
ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਚਿਣਨ ਤੋਂ ਪਹਿਲਾਂ ਸੂਬਾ ਸਰਹਿੰਦ ਨੇ ਰਾਜ ਦੇ ਲਾਲਚ ਦਿੱਤੇ ਪਰ ਗੁਰੂ ਦੇ ਲਾਲਾਂ ਨੇ ਰਾਜ ਨਹੀਂ ਸਿੱਖ ਹਿੱਤਾਂ ਨੂੰ ਪਹਿਲ ਦਿੱਤੀ ਔਰ ਸ਼ਹੀਦੀ ਪ੍ਰਾਪਤ ਕੀਤੀ ਕੀ ਹੁਣ ਆਪਾਂ ਇਹ ਕਹਾਗੇ ਕਿ ਸਾਹਿਬਜ਼ਾਦਿਆਂ ਨੂੰ ਸਿਆਸਤ ਨੀ ਆਉਂਦੀ ?
ਮਾਨ ਸਾਹਿਬ ਨੇ ਵੀ ਹਿੰਦੂ ਸਰਕਾਰ ਵੱਲੋਂ ਦਿੱਤੀਆ ਰਾਜ ਦੀਆਂ ਆਫਰਾਂ ਠੁਕਰਾ ਦਿੱਤੀਆ ਕਿਉ ਉਹ ਸਾਹਿਬਜ਼ਾਦਿਆਂ ਦੇ ਦਰਸਾਏ ਮਾਰਗ ਤੇ ਚੱਲਿਆ ਤੇ ਚੱਲ ਰਿਹੈ ਅੰਜਾਮ ਗੲ ਸਾਹਿਬ ਜਾਣਦੇ ਨੇ!
ਹੁਣ ਜਿਹੜੇ ਕਹਿੰਦੇ ਨੇ ਮਾਨ ਸਾਹਿਬ ਨੂੰ ਸਿਆਸਤ ਨੀ ਆਉਂਦੀ ਉਨ੍ਹਾਂ ਨੂੰ ਮੇਰਾ ਇੱਕ ਸਵਾਲ?

ਕੀ ਮਾਨ ਸਾਹਿਬ ਕੌਮ ਨਲ ਗਦਾਰੀ ਕਰਨ ?
ਕੀ ਮਾਨ ਸਾਹਿਬ rss ਨਲ ਮਿਲਕੇ ਸਿੱਖਾਂ ਨੂੰ ਮਰਵਾਉਣ?
ਕੀ ਮਾਨ ਸਾਹਿਬ ਸਿੱਖਾਂ ਦੀ ਅਜਾਦੀ ਦੀ ਗੱਲ ਛੱਡ ਦੇਣ ?
ਕੀ ਮਾਨ ਸਾਹਿਬ ਦਿੱਲੀ ਤਖਤ ਅੱਗੇ ਝੁਕ ਕੇ ਗੁਰੂ ਦੀ ਪੱਗ ਨੂੰ ਦਾਗ ਲਾਉਣ?
ਕੀ ਮਾਨ ਸਾਹਿਬ ਖੁਦ ਰਾਜ ਲੈ ਕੇ ਕੌਮ ਦੀ ਪਿੱਠ ਚ ਛੁਰਾ ਮਾਰਨ ?
ਕੀ ਆਪਾਂ ਉਪਰੋਕਤ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਮਾਨ ਸਾਹਿਬ ਨੂੰ ਚੰਗਾ ਸਿਆਸੀ ਲੀਡਰ ਮੰਨਾਗੇ ?
ਇੱਕ ਆਖਰੀ ਗੱਲ ਜਿਸ ਦੀ ਮੈਨੂੰ ਕਦੇ ਸਮਝ ਨਹੀਂ ਲੱਗੀ ਕਿ ਪੰਥ ਦੇ ਨਾ ਦੀ ਡੁਗਡੁਗੀ ਵਜਾ ਕੇ ਰਾਜ ਲੈਣ ਵਾਲੇ ਪਰ ਉਹੀ ਜਮਾਤ ਸਿੱਖਾਂ ਅਤੇ ਸਿੱਖੀ ਦੀ ਸਭ ਤੋਂ ਵੱਡੀ ਕਾਤਲ ਹੈ ਉਨ੍ਹਾਂ ਨੂੰ ਵੋਟਾਂ ਪਾ ਕੇ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣ ਕਿਵੇਂ ਜਾਦੇ ਹਾਂ?
ਬੇਨਤੀ- ਆਉ ਸਾਰੇ ਮਿਲਕੇ ਗਦਾਰਾਂ ਦਾ ਸਾਥ ਛੱਡੀਏ ਚੰਗੇ ਲੀਡਰ ਦਾ ਸਾਥ ਦੇ ਕੇ ਕੌਮ ਦੇ ਹੱਕਾਂ ਲਈ ਬਣਦਾ ਯੋਗਦਾਨ ਪਾਈਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਨਾ ਕਿ ਕੌਮੀ ਗਦਾਰ ਬਣਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਚ ਸ਼ਰਮਿੰਦੇ ਹੋਈਏ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

ਕੀ ਐਚ.ਐਸ.ਫੂਲਕਾ ਲਈ ਸਿਆਸਤ ਵਿਚ ਆਉਣਾ ਜਾਇਜ ਹੈ?

ਉਜਾਗਰ ਸਿੰਘ

ਕੀ ਐਚ.ਐਸ.ਫੂਲਕਾ ਵਰਗੇ ਸ਼ਰੀਫ਼, ਦਿਆਨਤਦਾਰ, ਇਨਸਾਫ ਪਸੰਦ ਅਤੇ ਇਮਾਨਦਾਰ ਵਿਅਕਤੀ ਲਈ ਸਿਆਸਤ ਵਿਚ ਆਉਣਾ ਜ਼ਾਇਜ ਹੈ? ਸਿਆਸਤ ਵਿਚ ਤਿਕੜਮਬਾਜ਼ੀ ਕਰਨ ਵਾਲਾ ਹੀ ਸਫ਼ਲ ਹੁੰਦਾ ਹੈ। ਆਪਣੀ ਪਾਰਟੀ ਅਤੇ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਠਿੱਬੀ ਲਾਉਣ ਦਾ ਗੁਣ ਹੋਣਾ ਵੀ ਜ਼ਰੂਰੀ ਹੈ। ਜਿਸ ਵਿਅਕਤੀ ਵਿਚ ਉਪਰੋਕਤ ਗੁਣ ਨਹੀਂ ਹੋਣਗੇ ਉਹ ਅਜੋਕੀ ਸਿਆਸਤ ਦੀ ਖੇਡ ਵਿਚ ਸਫਲ ਨਹੀਂ ਹੋ ਸਕਦਾ। ਇਸ ਲਈ ਇਹ ਸੋਚਣਾ ਜ਼ਰੂਰੀ ਹੈ ਕਿ ਹਰਵਿੰਦਰ ਸਿੰਘ ਫੂਲਕਾ ਵਰਗੇ ਨੇਕ ਇਨਸਾਨ ਨੂੰ ਸਿਆਸਤ ਵਿਚ ਆਉਣਾ ਚਾਹੀਦਾ ਹੈ ਜਾਂ ਨਹੀਂ। ਜੇਕਰ ਉਸ ਵਿਚ ਅਜੋਕੇ ਸਿਆਸਤਦਾਨਾ ਵਰਗੇ ਗੁਣ ਹੁੰਦੇ ਤਾਂ ਉਸਨੂੰ ਅਸਤੀਫ਼ਾ ਦੇਣ ਦੀ ਲੋੜ ਨਹੀਂ ਸੀ। ਆਮ ਆਦਮੀ ਪਾਰਟੀ ਦੇ ਐਡਵੋਕੇਟ ਹਰਵਿੰਦਰ ਪਾਲ ਸਿੰਘ ਫੂਲਕਾ ਦਾ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣਾ ਭਾਂਜਵਾਦੀ ਰੁਚੀ ਦਾ ਪ੍ਰਤੀਕ, ਲੋਕਾਂ ਵੱਲੋਂ ਉਸ ਵਿਚ ਪ੍ਰਗਟਾਏ ਗਏ ਵਿਸ਼ਵਾਸ ਨੂੰ ਤੋੜਨਾ ਅਤੇ ਵੋਟਰਾਂ ਨਾਲ ਵਿਸ਼ਵਾਸ਼ਘਾਤ ਹੈ।
ਕੀ ਐਚ.ਐਸ.ਫ਼ੂਲਕਾ ਦਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਲੋਂ ਅਸਤੀਫ਼ਾ ਦੇਣਾ ਜਾਇਜ਼ ਹੈ?
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਬੁਰੀ ਤਰ•ਾਂ ਹਾਰਨ ਤੋਂ ਬਾਅਦ ਹਰਵਿੰਦਰ ਪਾਲ ਸਿੰਘ ਫੂਲਕਾ ਨੂੰ ਵਿਰੋਧੀ ਧਿਰ ਦੇ ਨੇਤਾ ਬਣਾਉਣ ਨਾਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਆਸ ਦੀ ਕਿਰਨ ਜਾਗੀ ਸੀ ਕਿਉਂਕਿ ਉਸ ਨੂੰ ਪੜਿ•ਆ ਲਿਖਿਆ, ਸਮਝਦਾਰ, ਸਿਆਣਾ, ਵਫ਼ਾਦਾਰ ਅਤੇ ਇਮਾਨਦਾਰ ਵਿਅਕਤੀ ਸਮਝਿਆ ਜਾਂਦਾ ਹੈ। ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਨੂੰ ਆਸ ਸੀ ਕਿ ਫੂਲਕਾ ਦਿਆਨਤਦਾਰੀ ਨਾਲ ਆਪਣੇ ਫਰਜ ਨਿਭਾਕੇ ਇਕ ਵਕੀਲ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਦੇ ਮਸਲੇ ਵਿਧਾਨ ਸਭਾ ਵਿਚ ਸੁਚੱਜੇ ਢੰਗ ਨਾਲ ਰੱਖਕੇ ਲੋਕਾਂ ਦੇ ਹਿੱਤਾਂ ਦੀ ਵਕਾਲਤ ਕਰੇਗਾ, ਉਨ•ਾਂ ਦੀਆਂ ਆਸਾਂ ਤੇ ਖ਼ਰਾ ਉਤਰੇਗਾ ਅਤੇ ਪਾਰਟੀ ਨੂੰ ਹਾਰ ਦੀ ਨਮੋਸ਼ੀ ਵਿਚੋਂ ਕੱਢਣ ਵਿਚ ਸਫਲ ਹੋਵੇਗਾ। ਇਸ ਨਾਲ ਪਾਰਟੀ ਦੇ ਵਰਕਰਾਂ ਦਾ ਮਨੋਬਲ ਵਧੇਗਾ। ਹਰਵਿੰਦਰਪਾਲ ਸਿੰਘ ਫੂਲਕਾ ਅਜਿਹਾ ਵਿਅਕਤੀ ਹੈ ਜਿਹੜਾ ਹੁਣ ਤੱਕ ਪਾਰਟੀ ਵਿਚ ਬਿਨਾ ਕਿਸੇ ਲਾਲਚ ਜਾਂ ਅਹੁਦੇ ਤੋਂ ਪਰਟੀ ਦੀ ਮਜ਼ਬੂਤੀ ਲਈ ਕੰਮ ਕਰਦਾ ਰਿਹਾ ਹੈ।

ਆਮ ਆਦਮੀ ਪਾਰਟੀ ਵਿਚ ਚਾਪਲੂਸੀ ਦੀ ਸਿਆਸਤ ਭਾਰੂ ਹੋਣ ਕਰਕੇ ਲੰਮਾ ਸਮਾਂ ਉਸਨੂੰ ਅਣਡਿਠ ਕੀਤਾ ਜਾਂਦਾ ਰਿਹਾ ਹੈ। ਇਥੋਂ ਤੱਕ ਕਿ ਚਾਪਲੂਸਾਂ ਦੀਆਂ ਚੁਗਲੀਆਂ ਅਤੇ ਫੂਲਕਾ ਦੀ ਕਾਬਲੀਅਤ ਤੋਂ ਡਰਦਿਆਂ ਉਸਨੂੰ ਪਾਰਟੀ ਵਿਚ ਕੋਈ ਅਹੁਦਾ ਹੀ ਨਹੀਂ ਦਿੱਤਾ ਗਿਆ ਸੀ। ਫੂਲਕਾ ਦੀ ਦਿਆਨਤਦਾਰੀ ਬਾਰੇ ਕੋਈ ਸ਼ੱਕ ਨਹੀਂ ਕੀਤੀ ਜਾ ਸਕਦੀ। ਉਹ ਆਪਣੀ ਵਕਾਲਤ ਵਿਚ ਮਾਹਿਰ ਪ੍ਰੰਤੂ ਸਿਆਸਤ ਵਿਚ ਅਨਾੜੀ ਸਾਬਤ ਹੋਇਆ ਹੈ। ਹੁਣ ਜਦੋਂ ਪਾਰਟੀ ਵਿਧਾਨ ਸਭਾ ਚੋਣਾ ਵਿਚ ਬੁਰੀ ਤਰ•ਾਂ ਹਾਰ ਗਈ ਖਾਸ ਕਰਕੇ ਸੰਜੇ ਸਿੰਘ ਦੇ ਚਹੇਤਿਆਂ ਦੇ ਹਾਰਨ ਤੋਂ ਬਾਅਦ ਫੂਲਕਾ ਦੀ ਕਿਸਮਤ ਚਮਕੀ ਹੈ। ਜਦੋਂ ਭਗਵੰਤ ਮਾਨ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਸੀ ਤਾਂ ਵੀ ਉਸਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ ਸੀ ਕਿਉਂਕਿ ਉਹ ਦਿੱਲੀ ਦੇ ਨੁਮਾਇੰਦੇ ਸੰਜੇ ਸਿੰਘ ਦੀ ਚਾਪਲੂਸੀ ਵੀ ਨਹੀਂ ਕਰਦਾ ਸੀ। ਪਾਰਟੀ ਦੀ ਅੰਦਰੂਨੀ ਧੜੇਬੰਦੀ ਮੁੱਖ ਕਾਰਨ ਸੀ। ਅਸਲ ਵਿਚ ਪੰਜਾਬ ਦੇ ਮੋਹਰੀ ਸਿਆਸਤਦਾਨ ਜੋ ਜੀ ਹਜ਼ੂਰੀ ਦੀ ਸਿਆਸਤ ਕਰਦੇ ਸਨ, ਉਹ ਐਚ.ਐਸ.ਫੂਲਕਾ ਦੀ ਕਾਬਲੀਅਤ ਤੋਂ ਡਰਦੇ ਸਨ। ਜਦੋਂ ਪਾਰਟੀ ਹਾਰ ਗਈ ਤਾਂ ਪਾਰਟੀ ਲਈ ਸੰਕਟ ਦੇ ਸਮੇਂ ਵਿਚ ਉਸਨੂੰ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਦਿੱਤਾ ਗਿਆ, ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਤਾਂ ਭਗਵੰਤ ਮਾਨ ਮੋਹਰੀ ਹੁੰਦਾ। ਭਗਵੰਤ ਮਾਨ ਪਾਰਟੀ ਦਾ ਇਤਨਾ ਚਹੇਤਾ ਸੀ ਕਿ ਜੋ ਉਹ ਕਹਿੰਦਾ ਸੀ ਉਹੀ ਪਾਰਟੀ ਕਰਦੀ ਸੀ। ਜਿਵੇਂ ਇਕ ਕਹਾਵਤ ਹੈ ਕਿ ਹਸਦੀ ਨੇ ਫੁੱਲ ਮੰਗਿਆ ਸਾਰਾ ਬਾਗ ਹਵਾਲੇ ਕੀਤਾ। ਇਹ ਕਹਾਵਤ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਪੂਰੀ ਢੁਕਦੀ ਸੀ। ਪੰਜਾਬ ਵਿਚ ਉਸਦੀ ਪੂਰੀ ਤੂਤੀ ਬੋਲਦੀ ਸੀ। ਹੁਣ ਜਦੋਂ ਪਾਰਟੀ ਨਿਰਾਸ਼ਾ ਦੇ ਆਲਮ ਵਿਚੋਂ ਗੁਜਰ ਰਹੀ ਸੀ ਤਾਂ ਫੂਲਕਾ ਅੱਗੇ ਕਰ ਦਿੱਤਾ। ਕਹਿਣ ਤੋਂ ਭਾਵ ”ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿਛ”।

ਸੋਚਣ ਵਾਲੀ ਗੱਲ ਹੈ ਕਿ ਜੇਕਰ ਫੂਲਕਾ ਨੇ ਵਕਾਲਤ ਹੀ ਕਰਨੀ ਸੀ ਤਾਂ ਉਸਨੂੰ ਸਿਆਸਤ ਵਿਚ ਆਉਣ ਦੀ ਕੀ ਲੋੜ ਸੀ? ਚੋਣ ਜਿੱਤਣ ਤੋਂ ਬਾਅਦ ਫੂਲਕਾ ਨੇ ਕਿਹਾ ਸੀ ਕਿ ਉਹ ਹੁਣ ਵਕਾਲਤ ਕਰਨ ਲਈ ਨਵੇਂ ਕੇਸ ਨਹੀਂ ਫੜੇਗਾ, ਸਿਰਫ ਪੁਰਾਣੇ ਕੇਸਾਂ ਦੀ ਪੈਰਵੀ ਕਰੇਗਾ। ਦਿੱਲੀ ਬਾਰ ਕੌਂਸਲ ਨੇ ਫੂਲਕਾ ਨੂੰ ਪੁਰਾਣੇ ਕੇਸਾਂ ਦੀ ਪੈਰਵੀ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਸਗੋਂ ਇਹ ਕਹਿ ਦਿੱਤਾ ਕਿ ਉਸਦਾ ਵਿਰੋਧੀ ਧਿਰ ਦੇ ਨੇਤਾ ਵਾਲਾ ਅਹੁਦਾ ਲਾਭ ਵਾਲਾ ਹੈ, ਇਸ ਲਈ ਉਸਨੂੰ ਇਕ ਹਫਤੇ ਵਿਚ ਆਪਣਾ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕੇਸ ਲੜਨਾ ਚਾਹੁੰਦਾ ਹੈ ਤਾਂ ਵਿਰੋਧੀ ਧਿਰ ਦੇ ਅਹੁਦੇ ਉਪਰ ਨਹੀਂ ਰਹਿ ਸਕਦਾ। ਅਸਲ ਵਿਚ ਹਰਵਿੰਦਰ ਸਿੰਘ ਫੂਲਕਾ ਦਾ ਸਿਆਸੀ ਸਫਰ 1984 ਦੇ ਕਤਲੇਆਮ ਦੇ ਕੇਸਾਂ ਨੂੰ ਲੜਨ ਕਰਕੇ ਹੀ ਸ਼ੁਰੂ ਹੋਇਆ ਅਤੇ ਚਰਚਾ ਵਿਚ ਆਇਆ ਸੀ। ਇਸ ਤੋਂ ਪਹਿਲਾਂ ਤਾਂ ਆਮ ਵਕੀਲ ਹੀ ਸੀ। ਉਸਨੇ ਵਿਰੋਧੀ ਧਿਰ ਦੇ ਨੇਤਾ ਵਾਲਾ ਅਹੁਦਾ ਛੱਡ ਕੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ ਪ੍ਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਉਸਨੇ ਸਿਆਸਤ ਵਿਚ ਆ ਕੇ ਮੰਤਰੀ ਜਾਂ ਕੋਈ ਹੋਰ ਲਾਭ ਵਾਲਾ ਅਹੁਦਾ ਲੈਣਾ ਹੀ ਨਹੀਂ ਸੀ ਫਿਰ ਉਹ ਸਿਆਸੀ ਖਲਜਗਣ ਵਿਚ ਪਿਆ ਹੀ ਕਿਉਂ ਸੀ? ਸਿਆਸਤ ਗੰਧਲੀ ਖੇਡ ਹੈ, ਇਸ ਵਿਚ ਤਿਕੜਮਬਾਜ਼ੀ ਆਉਣੀ ਚਾਹੀਦੀ ਹੈ। ਫੂਲਕਾ ਤਿਕੜਮਬਾਜ਼ ਨਹੀਂ ਹੈ। ਜੇਕਰ ਉਸਦੇ ਮਨ ਵਿਚ ਸਿਆਸੀ ਚਾਹਤ ਸੀ ਤਾਂ ਹੀ ਪਹਿਲਾਂ ਲੋਕ ਸਭਾ ਦੀ ਚੋਣ ਲੁਧਿਆਣਾ ਤੋਂ ਲੜਿਆ ਅਤੇ ਫਿਰ ਪੰਜਾਬ ਵਿਧਾਨ ਸਭਾ ਦੀ ਚੋਣ ਦਾਖਾ ਹਲਕੇ ਤੋਂ ਅਕਾਲੀ ਦਲ ਦੇ ਦਿਗਜ ਲੀਡਰ ਮਨਪ੍ਰੀਤ ਸਿੰਘ ਇਆਲੀ ਨੂੰ ਹਰਾ ਕੇ ਜਿੱਤਿਆ ਹੈ। ਦਾਖਾ ਹਲਕੇ ਦੇ ਲੋਕਾਂ ਨੂੰ ਉਸ ਕੋਲੋਂ ਬਹੁਤ ਵੱਡੀਆਂ ਆਸਾਂ ਸਨ ਜਿਨ•ਾਂ ਦਾ ਹੁਣ ਭੋਗ ਪੈ ਗਿਆ ਹੈ, ਦਾਖਾ ਹਲਕੇ ਦੇ ਵੋਟਰ ਨਿਰਾਸ਼ ਹਨ। ਪੰਜਾਬ ਦੇ ਲੋਕ ਤਾਂ ਉਸਨੂੰ ਮੁੱਖ ਮੰਤਰੀ ਦੇ ਅਹੁਦੇ ਉਪਰ ਵੇਖਣਾ ਚਾਹੁੰਦੇ ਸਨ। ਇਉਂ ਲੱਗਦਾ ਹੈ ਕਿ ਉਸਨੂੰ ਆਮ ਆਦਮੀ ਪਾਰਟੀ ਦਾ ਭਵਿਖ ਸੁਨਹਿਰਾ ਨਹੀਂ ਦਿਸ ਰਿਹਾ ਜਾਂ ਉਹ ਉਨ•ਾਂ ਵਿਚ ਆਪਣੇ ਆਪ ਨੂੰ ਫਿਟ ਨਹੀਂ ਸਮਝਦਾ। ਜਿਸ ਕਰਕੇ ਉਹ ਇਸ ਦੌੜ ਵਿਚੋਂ 1984 ਦੇ ਕੇਸ ਲੜਨ ਦੇ ਬਹਾਨੇ ਬਾਹਰ ਹੋ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਛਲੇ ਵਿਧਾਨ ਸਭਾ ਸ਼ੈਸਨ ਵਿਚ ਉਸਦਾ ਰੋਲ ਬਹੁਤਾ ਚੰਗਾ ਨਹੀਂ ਰਿਹਾ।

ਸਿਆਸੀ ਤਜਰਬਾ ਨਾ ਹੋਣ ਕਰਕੇ ਵਿਰੋਧੀ ਦੇ ਫਰਜ ਨਿਭਾਉਣ ਵਿਚ ਅਸਫਲ ਰਿਹਾ ਹੈ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਨਕਾਰਾਂ ਨੂੰ ਵਿਧਾਨ ਸਭਾ ਵਿਚ ਦਾਖ਼ਲ ਹੋਣ ਤੋਂ ਮਾਰਸ਼ਲ ਰੋਕ ਰਹੇ ਸਨ ਤਾਂ ਉਹ ਸੁਖਬੀਰ ਸਿੰਘ ਬਾਦਲ ਦੇ ਕਹਿਣ ਉਪਰ ਗੁਮਰਾਹ ਹੋ ਕੇ ਟਕਰਾਓ ਦੀ ਸਥਿਤੀ ਪੈਦਾ ਕਰਨ ਦੇ ਜ਼ਿੰਮੇਵਾਰ ਬਣੇ। ਉਸ ਵਕਤ ਉਹ ਆਪਣੇ ਵਿਧਾਨਕਾਰਾਂ ਨੂੰ ਸੁਚੱਜੀ ਅਗਵਾਈ ਦੇਣ ਵਿਚ ਅਸਫਲ ਰਹੇ ਕਿਉਂਕਿ ਬਹੁਤੇ ਵਿਧਾਇਕ ਤਾਂ ਪਹਿਲੀ ਵਾਰ ਚੋਣ ਜਿੱਤੇ ਹਨ, ਉਨ•ਾਂ ਨੂੰ ਵਿਧਾਨ ਸਭਾ ਦੇ ਕਾਇਦੇ ਕਾਨੂੰਨ ਬਾਰੇ ਜਾਣਕਾਰੀ ਹੀ ਨਹੀਂ ਸੀ। ਅਜਿਹੇ ਸਮੇਂ ਨੇਤਾ ਦਾ ਯੋਗਦਾਨ ਮਹੱਤਵਪੂਰਨ ਹੁੰਦਾ ਹੈ। ਝਗੜੇ ਤੋਂ ਬਾਅਦ ਜਿਨ•ਾਂ ਅਕਾਲੀ ਦਲ ਦੇ ਨੇਤਾਵਾਂ ਉਪਰ ਆਮ ਆਦਮੀ ਪਾਰਟੀ ਗ਼ਲਤ ਕੰਮਾ ਦੇ ਇਲਜਾਮ ਲਗਾ ਰਹੀ ਸੀ ਉਹਨਾਂ ਦੀ ਕਾਰ ਵਿਚ ਬੈਠਕੇ ਹਸਪਤਾਲ ਪਹੁੰਚੇ। ਅਜਿਹੇ ਕਈ ਸਵਾਲ ਹਨ, ਜਿਹੜੇ ਫੂਲਕਾ ਨਾਲ ਕੇਜਰੀਵਾਲ ਦੀ ਨਰਾਜਗੀ ਅਤੇ ਅਸਤੀਫ਼ੇ ਦੇ ਕਾਰਨ ਬਣ ਰਹੇ ਹਨ। ਇਕ ਕਿਸਮ ਨਾਲ ਫੂਲਕਾ ਨੇ ਮਿਲਿਆ ਸੁਨਹਿਰੀ ਮੌਕਾ ਖੋਅ ਲਿਆ ਹੈ। ਅਸਲ ਵਿਚ ਫੂਲਕਾ ਦਿੱਲੀ ਵਿਚ ਰਹਿਣ ਕਰਕੇ ਮੁੱਖ ਮੰਤਰੀ ਤੋਂ ਘੱਟ ਕਿਸੇ ਅਹੁਦੇ ਤੇ ਰਹਿਣਾ ਪਸੰਦ ਹੀ ਨਹੀਂ ਕਰਦਾ। ਉਹ ਖ਼ੁਦਦਾਰ ਵਿਅਕਤੀ ਹੈ। ਕਿਸੇ ਦੀ ਈਨ ਨਹੀਂ ਮੰਨਦਾ। ਮੰਨੇ ਵੀ ਕਿਉਂਕਿ ਉਸਨੇ ਤਾਂ ਪਾਰਟੀ ਵਿਚ ਸ਼ਾਮਲ ਹੋ ਕੇ ਆਮ ਆਦਮੀ ਪਾਰਟੀ ਦਾ ਮਾਣ ਵਧਾਇਆ ਸੀ। ਆਮ ਸਿਆਸਤਦਾਨ ਨਹੀਂ ਜਿਹੜਾ ਹਰ ਸਾਂਚੇ ਵਿਚ ਪੈ ਕੇ ਢਲ ਜਾਵੇ। ਵਕਾਲਤ ਵਿਚ ਆਮਦਨ ਵੀ ਜ਼ਿਆਦਾ ਹੈ। ਦਾਖਾ ਵਿਧਾਨ ਸਭਾ ਹਲਕੇ ਦੇ ਵੋਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਕਿਉਂਕਿ ਵਿਰੋਧੀ ਧਿਰ ਦਾ ਨੇਤਾ ਮੰਤਰੀ ਦੇ ਦਰਜੇ ਦਾ ਹੁੰਦਾ ਹੈ, ਇਸ ਲਈ ਲੋਕਾਂ ਦੇ ਕੰਮ ਕਾਰ ਹੁੰਦੇ ਰਹਿੰਦੇ ਹਨ।

ਹਰਵਿੰਦਰ ਸਿੰਘ ਫੂਲਕਾ ਦੇ ਅਸਤੀਫੇ ਨਾਲ ਆਮ ਆਦਮੀ ਪਾਰਟੀ ਵਿਚ ਵੀ ਕਾਟੋ ਕਲੇਸ਼ ਵਧੇਗਾ ਕਿਉਂਕਿ ਹੁਣ ਉਸਦੀ ਥਾਂ ਲੈਣ ਵਾਲੇ ਵਿਧਾਨਕਾਰਾਂ ਵਿਚ ਸਭ ਤੋਂ ਮੋਹਰੀ ਅਤੇ ਸਿਆਸਤ ਵਿਚ ਤਜਰਬੇਕਾਰ ਸੁਖਪਾਲ ਸਿੰਘ ਖ਼ਹਿਰਾ ਹੀ ਹੈ ਪ੍ਰੰਤੂ ਖਹਿਰਾ ਬੇਬਾਕ ਹੋ ਕੇ ਪਾਰਟੀ ਦੇ ਵਿਰੁਧ ਵੀ ਜੇਕਰ ਪਾਰਟੀ ਗ਼ਲਤ ਹੋਵੇ ਤਾਂ ਬੋਲ ਪੈਂਦਾ ਹੈ। ਇਸ ਲਈ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਸੁਖਪਾਲ ਖਹਿਰਾ ਤੋਂ ਡਰਦੇ ਹਨ। ਜਦੋਂ ਫੂਲਕਾ ਨੂੰ ਵਿਰੋਧੀ ਧਿਰ ਦੇ ਨੇਤਾ ਬਣਾਇਆ ਸੀ ਤਾਂ ਉਦੋਂ ਵੀ ਬਹੁਤੇ ਵਿਧਾਨਕਾਰਾਂ ਨੇ ਸੁਖਪਾਲ ਖਹਿਰਾ ਦੇ ਹੱਕ ਵਿਚ ਹਾਅਦਾ ਨਾਹਰਾ ਮਾਰਿਆ ਸੀ। ਹੁਣ ਕੇਜਰੀਵਾਲ ਨੂੰ ਨੇਤਾ ਦੀ ਚੋਣ ਵਿਚ ਮੁਸ਼ਕਲ ਪੇਸ਼ ਆਵੇਗੀ। ਫੂਲਕਾ ਨੂੰ ਤਾਂ ਸੀਨੀਅਰ ਵਕੀਲ ਹੋਣ ਕਰਕੇ ਖਹਿਰਾ ਅਤੇ ਕੰਵਰ ਸੰਧੂ ਨੇ ਮੰਨ ਲਿਆ ਸੀ ਹੁਣ ਜੇਕਰ ਉਨ•ਾਂ ਤੋਂ ਬਿਨਾਂ ਕਿਸੇ ਹੋਰ ਨੂੰ ਬਣਾ ਦਿੱਤਾ ਤਾਂ ਪਾਰਟੀ ਵਿਚ ਅਸੰਤੁਸ਼ਟਤਾ ਵੱਧਣ ਦੀ ਉਮੀਦ ਹੈ।

ਦੂਜੇ ਨੰਬਰ ਤੇ ਕੰਵਰ ਸੰਧੂ ਹੈ ਜਿਹੜਾ ਸੀਨੀਅਰ ਪੱਤਰਕਾਰ ਅਤੇ ਸੁਲਝਿਆ ਹੋਇਆ ਵਿਅਕਤੀ ਹੈ ਪ੍ਰੰਤੂ ਉਹ ਵੀ ਪਾਰਟੀ ਦੀਆਂ ਗ਼ਲਤੀਆਂ ਤੇ ਕਿੰਤੂ ਪ੍ਰੰਤੂ ਕਰਦਾ ਰਹਿੰਦਾ ਹੈ। ਜਦੋਂ ਆਮ ਆਦਮੀ ਪਾਰਟੀ ਦੇ 2 ਐਮ.ਪੀ. ਡਾ.ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਨੂੰ ਵੱਖ ਕੀਤਾ ਗਿਆ ਸੀ ਤਾਂ ਕੰਵਰ ਸੰਧੂ ਉਨ•ਾਂ ਨਾਲ ਸਮਝੌਤਾ ਕਰਨ ਦੀ ਵਕਾਲਤ ਕਰਦਾ ਰਿਹਾ ਸੀ। ਇਸ ਲਈ ਕੇਜਰੀਵਾਲ ਨੂੰ ਉਸ ਵਿਚ ਵੀ ਵਿਸ਼ਵਾਸ ਨਹੀਂ।

ਤੀਜਾ ਉਮੀਦਵਾਰ ਸੁਨਾਮ ਤੋਂ ਵਿਧਾਨਕਾਰ ਅਤੇ ਪਾਰਟੀ ਦਾ ਕੋ-ਚੇਅਰਮੈਨ ਅਮਨ ਅਰੋੜਾ ਹੈ, ਜਿਹੜਾ ਕੇਜਰੀਵਾਲ ਦਾ ਵਿਸ਼ਵਾਸ ਪਾਤਰ ਕਿਹਾ ਜਾ ਸਕਦਾ ਹੈ। ਉਹ ਪਾਰਟੀ ਵਿਚ ਹਿੰਦੂ ਫੇਸ ਵੀ ਹੈ ਕਿਉਂਕਿ ਸਮਝਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਿੰਦੂ ਆਮ ਆਦਮੀ ਪਾਰਟੀ ਤੋਂ ਦੂਰ ਹੋ ਗਏ ਸਨ ਜਿਸ ਕਰਕੇ ਕਾਂਗਰਸ ਪਾਰਟੀ ਸਰਕਾਰ ਬਣਾ ਸਕੀ ਹੈ। ਆਉਂਦੀਆਂ ਲੋਕ ਸਭਾ ਚੋਣਾ ਨੂੰ ਮੁੱਖ ਰੱਖਦਿਆਂ ਅਮਨ ਅਰੋੜਾ ਨੂੰ ਨੇਤਾ ਚੁਣਿਆਂ ਜਾ ਸਕਦਾ ਹੈ।

ਚੌਥੀ ਉਮੀਦਵਾਰ ਪ੍ਰੋ.ਬਲਜਿੰਦਰ ਕੌਰ ਹੈ, ਜਿਸਦੇ ਭਾਸ਼ਣ ਨੇ ਵਿਧਾਨ ਸਭਾ ਵਿਚ ਆਪਣੀ ਸਿਆਣਪ ਦਾ ਸਬੂਤ ਦੇ ਦਿੱਤਾ ਹੈ ਪ੍ਰੰਤੂ ਉਸਦਾ ਨੇਤਾ ਬਣਨਾ ਅਸੰਭਵ ਲੱਗਦਾ ਹੈ ਕਿਉਂਕਿ ਪਹਿਲਾਂ ਹੀ ਪਾਰਟੀ ਦੀ ਉਪ ਲੀਡਰ ਇਕ ਇਸਤਰੀ ਬੀਬੀ ਸਰਬਜੀਤ ਕੌਰ ਮਾਣੂੰਕੇ ਹੈ ਜੋ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਹੈ। ਸਾਰੇ ਪੱਖਾਂ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਅਮਨ ਅਰੋੜਾ ਦੇ ਨੇਤਾ ਬਣਨ ਦੀ ਉਮੀਦ ਹੈ ਪ੍ਰੰਤੂ ਇਹ ਹੋ ਸਕਦਾ ਹੈ ਉਸਦੀ ਥਾਂ ਪਾਰਟੀ ਦਾ ਕੋ-ਚੇਅਰਮੈਨ ਕਿਸੇ ਹੋਰ ਨੂੰ ਬਣਾਇਆ ਜਾਵੇ ਕਿਉਂਕਿ ਦੋ ਅਹੁਦੇ ਇਕ ਵਿਅਕਤੀ ਨੂੰ ਮਿਲਣੇ ਸੰਭਵ ਨਹੀਂ। ਅਟਕਲ ਪਚੂ ਇਹ ਵੀ ਲਗਾਏ ਜਾ ਰਹੇ ਹਨ ਕਿ ਲੋਕ ਇਨਸਾਫ਼ ਪਾਰਟੀ ਜਿਹੜੀ ਵਿਧਾਨ ਸਭਾ ਚੋਣਾ ਵਿਚ ਆਮ ਆਦਮੀ ਪਾਰਟੀ ਦੀ ਭਾਈਵਾਲ ਸੀ, ਉਸਦੇ ਦੋਵੇਂ ਮੈਂਬਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਕੇ ਵਿਰੋਧੀ ਧਿਰ ਦਾ ਨੇਤਾ ਉਹਨਾਂ ਵਿਚੋਂ ਸਿਮਰਜੀਤ ਸਿੰਘ ਬੈਂਸ ਨੂੰ ਬਣਾ ਦਿੱਤਾ ਜਾਵੇ। ਇਸ ਪ੍ਰਕਾਰ ਲੋਕ ਇਨਸਾਫ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਬਣਨ ਤੋਂ ਰੋਕਿਆ ਜਾ ਸਕੇਗਾ ਕਿਉਂਕਿ ਉਨ•ਾਂ ਰਾਸ਼ਟਰਪਤੀ ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਦੇ ਦਿੱਤੀ ਹੈ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿਸੇ ਵਿਰੋਧੀ ਪਾਰਟੀ ਦੇ ਲੀਡਰ ਨੇ ਖ਼ੁਦ ਆ ਕੇ ਸਪੀਕਰ ਨੂੰ ਅਸਤੀਫ਼ਾ ਦਿੱਤਾ ਹੋਵੇ, ਆਮ ਤੌਰ ਤੇ ਜਿਸ ਪਾਰਟੀ ਦਾ ਉਹ ਮੈਂਬਰ ਹੁੰਦਾ ਹੈ, ਉਸ ਪਾਰਟੀ ਦਾ ਪ੍ਰਧਾਨ ਲਿਖਕੇ ਦਿੰਦਾ ਹੈ ਕਿ ਸਾਡੀ ਪਾਰਟੀ ਨੇ ਉਸ ਪਾਰਟੀ ਦਾ ਲੀਡਰ ਚੁਣਿਆਂ ਹੈ। ਜਿਸ ਪ੍ਰਕਾਰ ਸੁਨੀਲ ਜਾਖੜ ਬਾਰੇ ਹੋਇਆ ਸੀ। ਆਮ ਆਦਮੀ ਪਾਰਟੀ ਲਈ ਇਹ ਸਮਾਂ ਪਰਖ ਦਾ ਹੈ ਕਿ ਉਨ•ਾਂ ਦੀ ਕਿਸਮ ਕਿਸ ਪਾਸੇ ਕਰਵਟ ਲੈਂਦੀ ਹੈ।
ਸਾਬਕਾ ਜਿਲ•ਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072