ਅਕਿਰਤਘਣ ਹਿੰਦੂ ਕੁਲਦੀਪ ਨਈਅਰ, ਸੰਤ ਭਿੰਡਰਾਵਾਲਿਆਂ ਲਈ ਅੱਤਵਾਦੀ ਅਤੇ ‘‘ਭਸਮਾਸੁਰ’’ ਵਾਰ-ਵਾਰ ਲਿਖਦਾ ਹੈ….ਜਸਪਾਲ ਸਿੰਘ ਹੇਰਾਂ

ਪੰਜਾਬੀ ਹਿੰਦੂ ਦੀ ਸਿੱਖੀ ਪ੍ਰਤੀ ਨਫ਼ਰਤ ਇਨਾਂ ਦੇ ਬੁੱਧੀਜੀਵੀ ਵਰਗ ਦੀ ਕਲਮਾਂ ’ਚ ਅਕਸਰ ਅੱਗ ਉਗਲਦੀ ਹੈ। ਉੱਪਰੋਂ ਪੰਜਾਬੀ ਪ੍ਰਤੀ ਵੱਡੇ ਹਮਦਰਦ ਦਾ ਵਿਖਾਵਾ ਕਰਨਾ ਅਤੇ ਅੰਦਰੋਂ ਸਿੱਖਾਂ ਪ੍ਰਤੀ ਜ਼ਹਿਰ ਉੱਗਲਣੀ, ਇਨਾਂ ਪੰਜਾਬੀ ਹਿੰਦੂਆਂ ਦਾ ਘਿਣਾਉਣਾ ਕਿਰਦਾਰ ਹੈ। ਕੁਲਦੀਪ ਨਈਅਰ ਜਿਹੜਾ ਨਾਮੀ ਪੱਤਰਕਾਰ ਹੈ, ਉਸਦੇ ਬਨਾਉਟੀ ਪੰਜਾਬ ਪ੍ਰੇਮ ਨੇ ਉਸਨੇ ਕਈ ਪੰਜਾਬੀਆਂ ਨੂੰ ਗੁੰਮਰਾਹ ਵੀ ਕੀਤਾ ਹੋਇਆ ਹੈ। ਪ੍ਰੰਤੂ ਸਮੇਂ-ਸਮੇਂ ਇਸ ‘‘ਪੰਜਾਬੀ ਪੁੱਤਰ’’ ਦੀ ਕਲਮ ਸਿੱਖਾਂ ਪ੍ਰਤੀ ਅਤੇ ਖ਼ਾਸ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਪ੍ਰਤੀ ਨਫ਼ਰਤ ਪੈਦਾ ਕਰਦੀ ਰਹੀ ਹੈ ਅਤੇ ਅੱਜ ਤੱਕ ਕਰ ਰਹੀ ਹੈ। 6 ਸਤੰਬਰ ਦੇ ‘ਜੱਗ ਬਾਣੀ’ ਅਖ਼ਬਾਰ ਦੇ ਐਡੀਟੋਰੀਅਲ ਪੰਨੇ ’ਤੇ ਕੁਲਦੀਪ ਨਈਅਰ ਦਾ ਲੇਖ ‘‘ਲੋਕਾਂ ਦੀਆਂ ਵੋਟਾਂ ਨਾਲ ਚੱਲਣ ਵਾਲੀ ਵਿਵਸਥਾ ’ਚ ਬਾਬਿਆਂ ਦੀ ਕੋਈ ਜਗਾ ਨਹੀਂ’’ ਛਪਿਆ ਹੈ। ਇਸ ਲੇਖ ’ਚ ਕੁਲਦੀਪ ਨਈਅਰ ਨੇ ਬਲਾਤਕਾਰੀ ਸੌਦਾ ਸਾਧ ਦੀ ਤੁਲਨਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨਾਲ ਕਰਦਿਆਂ ਸੰਤ ਭਿੰਡਰਾਵਾਲਿਆਂ ਨੂੰ ‘‘ਭਸਮਾਸੁਰ’’ ਤੱਕ ਲਿਖ ਦਿੱਤਾ ਹੈ। ਫ਼ਿਰਕੂ ਨਫ਼ਰਤ ’ਚ ਅੰਨਾਂ ਇਹ ਵੱਡਾ ਲੇਖਕ ਸੰਤ ਭਿੰਡਰਾਵਾਲਿਆਂ ਦੀ ਤੁਲਨਾ ਸੌਦਾ ਸਾਧ ਨਾਲ ਇਹ ਆਖ਼ ਕੇ ਕਰਦਾ ਹੈ ਕਿ ਜਿਵੇਂ ਸੌਦਾ ਸਾਧ ਨੂੰ ਹਰਿਆਣੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਪੈਦਾ ਕੀਤਾ, ਉਸੇ ਤਰਾਂ ਭਿੰਡਰਾਂਵਾਲੇ ਨੂੰ ਕਾਂਗਰਸ ਨੇ ਪੈਦਾ ਕੀਤਾ।

ਉਹ ਸੰਤ ਭਿੰਡਰਾਵਾਲਿਆਂ ਲਈ ਅੱਤਵਾਦੀ ਸ਼ਬਦ ਵੀ ਵਾਰ-ਵਾਰ ਲਿਖਦਾ ਹੈ। ਇਹ ਫ਼ਿਰਕੂ ਜਾਨੂੰਨੀ ਹਿੰਦੂਤਵੀ ਲੇਖ਼ਕ ਜਿਹੜੇ ਆਪਣੇ-ਆਪ ਨੂੰ ਦੁਨੀਆਂ ਦੇ ਸਭ ਤੋਂ ਸਿਆਣੇ ਲੇਖ਼ਕ ਸਮਝਦੇ ਹਨ, ਜੇ ਉਨਾਂ ਨੂੰ ਐਨੀ ਵੀ ਸਮਝ ਨਹੀਂ ਕਿ ਕਿਸੇ ਧਾਰਮਿਕ ਆਗੂ ਦੀ ਤੁਲਨਾ ਕਿਸੇ ਬਲਾਤਕਾਰੀ, ਕਾਤਲ ਜਾਂ ਲੁਟੇਰੇ ਨਾਲ ਨਹੀਂ ਕੀਤੀ ਜਾ ਸਕਦੀ। ਫ਼ਿਰ ਉਨਾਂ ਦੀ ਬੁੱਧੀ ’ਤੇ ਸਿਰਫ਼ ਤਰਸ ਹੀ ਕੀਤਾ ਜਾ ਸਕਦਾ ਹੈ। ਸੌਦਾ ਸਾਧ ਨੇ ਜੋ ਕੁਝ ਕੀਤਾ ਆਪਣੇ ਸੁਆਰਥ ਲਈ, ਆਪਣੇ ਸਰੀਰਕ ਸੁੱਖਾਂ ਲਈ ਅਤੇ ਆਪਣੀ ਅੰਨੀਆਂ ਹੋਈਆਂ ਵਾਸ਼ਨਾਵਾਂ ਦੀ ਪੂਰਤੀ ਲਈ ਕੀਤਾ। ਉਸਨੇ ਪਾਪ ਕੀਤਾ, ਗੁਨਾਹ ਕੀਤਾ, ਜਿਸਦੀ ਅਦਾਲਤ ਨੇ ਉਸਨੂੰ ਸਜ਼ਾ ਦੇ ਦਿੱਤੀ ਹੈ ਅਤੇ ਜਿਹੜੇ ਪਾਪਾਂ ਦੇ ਮਾਮਲੇ ਹਾਲੇ ਅਦਾਲਤਾਂ ’ਚ ਹਨ, ਉਨਾਂ ਦੀ ਸਜ਼ਾ ਵੀ ਉਸਨੂੰ ਮਿਲ ਜਾਵੇਗੀ। ਸੰਤ ਭਿੰਡਰਾਵਾਲਿਆਂ ਨੇ ਜੋ ਕੁਝ ਕੀਤਾ ਕੌਮ ਲਈ ਕੀਤਾ। ਕੌਮ ਦੇ ਗਲੋਂ ਗ਼ੁਲਾਮੀ ਦੀਆਂ ਜੰਜ਼ੀਰਾਂ ਲਾਹੁਣ ਲਈ ਕੀਤਾ। ਉਨਾਂ ਨੇ ਪਹਿਲਾਂ ਇਸ ਦੇਸ਼ ਦੀ ਸਰਕਾਰ ਨੂੰ ਉਸਦਾ ਘੱਟ ਗਿਣਤੀਆਂ ਵਿਰੋਧੀ ਦੋਹਰਾ ਚਿਹਰਾ ਉਸਨੂੰ ਨੰਗਾ ਕਰਕੇ ਵਿਖਾਇਆ। ਸਿੱਖਾਂ ਨਾਲ ਹੁੰਦੇ ਵਿਤਕਰੇ, ਬੇਇਨਸਾਫ਼ੀਆਂ, ਧੱਕੇ ਤੇ ਜ਼ੋਰ-ਜਬਰ ਦਾ ਸੱਚ ਦੁਨੀਆਂ ਸਾਹਮਣੇ ਨੰਗਾ ਕੀਤਾ। ਜਦੋਂ ਸਰਕਾਰ ਅੰਨੀ-ਬੋਲੀ ਬਣੀ ਰਹੀ ਫ਼ਿਰ ਉਨਾਂ ਦੇ ਸਮਰਥਕਾਂ ਨੇ ਇਸ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਏ.ਕੇ.47 ਦੀ ਅਵਾਜ਼ ਦੀ ਮਦਦ ਲਈ। ਇੱਕ ਪਾਸੇ ਸੌਦਾ ਸਾਧ ਜਿਹੜੇ ਭੋਲੇ-ਭਾਲੇ ਲੋਕਾਂ ਦੀ ਅੰਨੀ ਸ਼ਰਧਾ ਦਾ ਲਾਹਾ ਲੈ ਕੇ ਉਨਾਂ ਦਾ ਆਰਥਿਕ, ਸਰੀਰਕ ਤੇ ਮਾਨਸਿਕ ਸ਼ੋਸ਼ਣ ਰੱਜ ਕੇ ਕਰਦਾ ਰਿਹਾ ਤੇ ਖ਼ੁਦ ਦੁਨੀਆਂ ਦੀ ਹਰ ਐਸ਼ ਲੈਂਦਾ ਰਿਹਾ।

ਦੂਜੇ ਪਾਸੇ ਸੰਤ ਭਿੰਡਰਾਂਵਾਲੇ ਜਿਨਾਂ ਨੇ ਦੇਸ਼ ਦੀ ਸਰਕਾਰ ਨੂੰ ਵੰਗਾਰਿਆ, ਕੌਮ ਲਈ ਅਜ਼ਾਦੀ ਪ੍ਰਾਪਤੀ ਦੇ ਮਿਸ਼ਨ ਨੂੰ ਆਪਣਾ ਜੀਵਨ ਮਨੋਰਥ ਬਣਾਇਆ ਤੇ ਸ਼ਹਾਦਤ ਦਿੱਤੀ। ਬਲਾਤਕਾਰੀ ਸਾਧ ਨੂੰ ਜਦੋਂ ਦੁਨਿਆਵੀ ਅਦਾਲਤ ਦੋਸ਼ੀ ਕਰਾਰ ਦਿੰਦੀ ਹੈ ਤਾਂ ਉਸਦਾ ਅਦਾਲਤ ’ਚ ਪਿਸ਼ਾਬ ਨਿੱਕਲ ਜਾਂਦਾ ਹੈ। ਉਹ ਧਾਹਾਂ ਮਾਰ ਕੇ ਰੋਂਦਾ ਕੁਰਲਾਉਂਦਾ ਮਾਫ਼ੀ ਮੰਗਦਾ ਹੈ। ਦੂਜੇ ਪਾਸੇ ਮਰਦ-ਏ-ਮੁਜ਼ਾਹਿਦ ਸੰਤ ਭਿੰਡਰਾਵਾਲੇ ਤਿੰਨ ਦੇਸ਼ਾਂ ਦੀ ਫੌਜ ਨੂੰ 72 ਘੰਟੇ ਲੋਹੇ ਦੇ ਚਨੇ ਚਬਾੳਂੁਦੇ ਹਨ ਅਤੇ ਅਖ਼ੀਰ ਖ਼ੁਦ ਸ਼ਹਾਦਤ ਦੇਣ ਲਈ ਖੁੱਲੇ ਮੈਦਾਨ ’ਚ ਨਿੱਤਰਦੇ ਹਨ। ਉਨਾਂ ਨੂੰ ਕੌਮ ਵੀਹਵੀਂ ਸਦੀ ਦੇ ਮਹਾਨ ਸਿੱਖ ਦਾ ਖ਼ਿਤਾਬ ਦਿੰਦੀ ਹੈ, ਨਈਅਰ ਵਰਗਿਆਂ ਦੀ ਫ਼ਿਰਕੂ ਜਾਨੂੰਨ ’ਚ ਮਾਰੀ ਗਈ ਮੱਤ ’ਤੇ ਤਰਸ ਵੀ ਆਉਂਦਾ ਹੈ, ਗੁੱਸਾ ਵੀ ਆਉਂਦਾ ਹੈ ਅਤੇ ਹਾਸਾ ਵੀ ਆਉਂਦਾ ਹੈ। ਸੰਤ ਭਿੰਡਰਾਵਾਲਿਆਂ ਪ੍ਰਤੀ ਉਨਾਂ ਦੇ ਮਨ ’ਚ ਨਫ਼ਰਤ ਹੈ। ਖੁੱਲ ਕੇ ਭੜਾਸ ਕੱਢਣ, ਦਲੀਲਾਂ ਨਾਲ ਸੰਤਾਂ ਨੂੰ ਗ਼ਲਤ ਠਹਿਰਾਉਣ ਲਈ ਆਪਣੀ ਕਲਮ ਤੇ ਅਕਲ ਦੀ ਵਰਤੋਂ ਕਰਨ, ਪ੍ਰੰਤੂ ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਇੱਕ ਬਲਾਤਕਾਰੀ ਸਾਧ ਜਿਹੜਾ 14-14 ਸਾਲ ਦੀ ਮਾਸੂਮ ਬੱਚੀਆਂ ਨੂੰ ਨੰਗਾ ਨਚਾਉਂਦਾ ਰਿਹਾ, ਉਨਾਂ ਨਾਲ ਬਲਾਤਕਾਰ ਕਰਦਾ ਰਿਹਾ। ਉਸ ਸਾਧ ਨਾਲ ਤੁਲਨਾ ਕਰਕੇ ਕਲਮ ਨੂੰ ਕਲੰਕਿਤ ਨਾ ਕਰਨ। ਸ਼ੇਰ ਅਤੇ ਕੁੱਤੇ ਦੀ ਤੁਲਨਾ ਨਹੀਂ ਹੋ ਸਕਦੀ।
ਅਸੀਂ ਕੌਮ ਨੂੰ ਵੀ ਅਪੀਲ ਕਰਾਂਗੇ ਕਿ ਅਜਿਹੇ ਲੋਕ ਜਿਹੜੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਮਦਰਦ ਦਾ ਮਖੌਟਾ ਪਾ ਕੇ ਸਿੱਖਾਂ ਦੇ ਅੱਲੇ ਜਖ਼ਮਾਂ ’ਤੇ ਲੂਣ ਛਿੜਕਦੇ ਹਨ। ਇਨਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇ। ਅਸੀਂ ਦਲੀਲ ਨਾਲ ਹਰ ਸੁਆਲ ਦਾ ਜਵਾਬ ਦੇਣ ਲਈ ਤਿਆਰ ਹਾਂ। ਪ੍ਰੰਤੂ ਜੇ ਸਾਡੇ ਸਵੈੈਮਾਣ ਨੂੰ ਵੰਗਾਰਿਆ ਜਾਵੇਗਾ, ਫ਼ਿਰ ਦਲੀਲਾਂ ਪਿੱਛੇ ਰਹਿ ਜਾਂਦੀਆਂ ਹਨ। ਜ਼ੁਬਾਨ ’ਚ ਨਿਕਲੇ ਲਫ਼ਜ਼ ਦਾ ਫੱਟ ਹੀ ਨਹੀਂ ਮਿਟਦਾ, ਇਹ ਤਾਂ ਫ਼ਿਰ ਲਿਖ਼ਤ ਹੈ। ਜਿਹੜੀ ਸਦੀਵੀਂ ਰਹਿਣੀ ਹੈ। ਇਸ ਲਈ ਅਜਿਹੀਆਂ ਬੇਹੂਦਾ ਲਿਖ਼ਤਾਂ ਨੂੰ ਸਿੱਖ ਕੌਮ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਇਹ ਨਈਅਰ ਵਰਗੇ ਪਾਖੰਡੀ ਲੇਖਕਾਂ ਨੂੰ ਬਾਖ਼ੂਬੀ ਸਮਝ ਲੈਣਾ ਚਾਹੀਦਾ ਹੈ।

ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ

ਉਜਾਗਰ ਸਿੰਘ

ਸਿੱਖਾਂ ਦੀ ਬਹਾਦਰੀ ਦੀਆਂ ਧੁੰਮਾਂ ਸੰਸਾਰ ਵਿਚ ਪਈਆਂ ਹੋਈਆਂ ਹਨ ਕਿਉਂਕਿ ਸਿੱਖਾਂ ਦੀ ਵਿਰਾਸਤ ਬਹੁਤ ਹੀ ਅਮੀਰ ਹੈ। ਸਿੱਖਾਂ ਦਾ ਵਿਰਸਾ  ਦਸ ਗੁਰੂ ਸਾਹਿਬਾਨ  ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ। ਸਾਰਿਆਂ ਨੂੰ ਬਰਾਬਰੀ ਅਤੇ ਨਿਆਂ ਦੇਣ ਦੀ ਵਕਾਲਤ ਕਰਦਾ ਹੈ। ਜ਼ਬਰ ਅਤੇ ਜ਼ੁਲਮ ਦਾ ਦਲੇਰੀ ਨਾਲ ਟਾਕਰਾ ਕਰਨ ਦੀ ਨਸੀਹਤ ਦਿੰਦਾ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਲਿਖਿਆ ਹੈ ਕਿ ਜਦੋਂ ਜ਼ੁਲਮ ਦੀ ਹੱਦ ਹੋ ਜਾਵੇ ਤਾਂ ਤਲਵਾਰ ਚੁੱਕਣੀ ਜ਼ਰੂਰੀ ਹੈ। ਬਲਵਿੰਦਰ ਸਿੰਘ ਚਾਹਲ ਨੇ ਦੂਜੇ ਵਿਸ਼ਵ ਯੁੱਧ ਵਿਚ ਇਟਲੀ ਵਿਚ ਸਿੱਖ ਫ਼ੌਜੀ ਪੁਸਤਕ ਲਿਖਕੇ ਆਪਣੀ ਵਿਰਾਸਤ ਦੀ ਸਫਲਤਾ ਦੀ ਕਹਾਣੀ ਲਿਖੀ ਹੈ। ਦੂਜੇ ਵਿਸ਼ਵ ਯੁੱਧ ਵਿਚ ਸਿੱਖ ਫ਼ੌਜੀਆਂ ਦੀ ਸ਼ਮੂਲੀਅਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖ਼ਾਤਮੇ ਤੋਂ ਬਾਅਦ ਪੰਜਾਬ ਵਿਚ ਅੰਗਰੇਜ਼ਾਂ ਦਾ ਰਾਜ ਹੋਣ ਕਰਕੇ ਸੰਭਵ ਹੋਈ। ਇਸ ਯੁੱਧ ਵਿਚ ਪੰਜਾਬ ਦੀਆਂ ਰਿਆਸਤਾਂ ਦੇ ਰਾਜਿਆਂ ਨੇ ਵੀ ਇੰਗਲੈਂਡ ਦੇ ਗੋਰਿਆਂ ਦੀ ਚਾਪਲੂਸੀ ਕਰਨ ਲਈ ਆਪਣੀਆਂ ਰਿਆਸਤਾਂ ਦੀਆਂ ਫ਼ੌਜਾਂ ਲੜਾਈ ਵਿਚ ਸ਼ਾਮਲ ਹੋਣ ਲਈ ਭੇਜ ਦਿੱਤੀਆਂ।

ਅੰਗਰੇਜ਼ਾਂ ਦੇ ਪਿਠੂਆਂ ਸਫੇਦਪੋਸ਼ਾਂ, ਜ਼ੈਲਦਾਰਾਂ ਅਤੇ ਨੰਬਰਦਾਰਾਂ ਨੇ ਆਮ ਲੋਕਾਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਮਜ਼ਬੂਰ ਕੀਤਾ ਪ੍ਰੰਤੂ ਕੁਝ ਲੋੜਮੰਦ ਸਿੱਖ ਆਪਣੇ ਪਰਿਵਾਰਾਂ ਨੂੰ ਪਾਲਣ ਪੋਸ਼ਣ ਲਈ ਵੀ ਭਰਤੀ ਹੋਏ। ਇਸ ਯੁੱਧ ਵਿਚ ਦੋ ਗੁੱਟਾਂ ਦੀ ਸੁਪਰੀਮੇਸੀ ਦਾ ਸਵਾਲ ਸੀ। ਇੱਕ ਪਾਸੇ ਜਰਮਨ, ਇਟਲੀ ਅਤੇ ਜਾਪਾਨ ਸਨ। ਦੂਜੇ ਗੁੱਟ ਵਿਚ ਇੰਗਲੈਂਡ, ਫਰਾਂਸ, ਅਮਰੀਕਾ ਅਤੇ ਰੂਸ ਸ਼ਾਮਲ ਸਨ। ਉਸ ਸਮੇਂ ਇਟਲੀ ਦਾ ਤਾਨਾਸ਼ਾਹ ਮੁਸੋਲਿਨੀ ਹਿਟਲਰ ਨਾਲ ਮਿਲ ਗਿਆ। ਜਰਮਨਾਂ ਨੇ ਇਟਲੀ ਦੇ ਲੋਕਾਂ ਤੇ ਅਨੇਕਾਂ ਅਤਿਆਚਾਰ ਕੀਤੇ, ਜਿਸ ਕਰਕੇ ਇਟਲੀ ਦੇ ਲੋਕ ਜਰਮਨਾਂ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਸਨ।  ਇਟਲੀ ਨਿਵਾਸੀ ਬਾਗੀਆਂ (ਪਰਤੀਜਾਨੀ) ਨੇ ਵੀ ਫ਼ੌਜ ਦਾ ਸਾਥ ਦਿੱਤਾ। ਦੂਜੇ ਵਿਸ਼ਵ ਯੁੱਧ ਸਮੇਂ ਇਟਲੀ ਵਿਚ ਸਿੱਖ ਫ਼ੌਜੀਆਂ ਨੇ ਆਪਣੀ ਬਹਾਦਰੀ, ਦਲੇਰੀ, ਲਗਨ ਅਤੇ ਦ੍ਰਿੜ•ਤਾ ਦਾ ਸਬੂਤ ਦਿੰਦਿਆਂ ਜਰਮਨਾਂ ਦੇ ਛੱਕੇ ਛੁਡਾ ਦਿੱਤੇ। ਇਹ ਖੋਜ ਭਰਪੂਰ ਜਾਣਕਾਰੀ 16 ਸਾਲ ਇਟਲੀ ਵਿਚ ਰਹੇ ਅਤੇ ਹੁਣ ਇੰਗਲੈਂਡ ਵਿਚ ਰਹਿ ਰਹੇ ਪੰਜਾਬੀ ਦੇ ਸਾਹਿਤਕਾਰ ਬਲਵਿੰਦਰ ਸਿੰਘ ਚਾਹਲ ਨੇ ਆਪਣੀ ”ਇਟਲੀ ਵਿੱਚ ਸਿੱਖ ਫ਼ੌਜੀ” ਦੂਜੇ ਵਿਸ਼ਵ ਯੁੱਧ ਬਾਰੇ ਲਿਖੀ ਪੁਸਤਕ ਵਿਚ ਦਿੱਤੀ ਹੈ। ਪੁਸਤਕ ਪੜ•ਨ ਤੋਂ ਪਤਾ ਲਗਦਾ ਹੈ ਕਿ ਬਲਵਿੰਦਰ ਸਿੰਘ ਚਾਹਲ ਨੇ ਇਸ ਪੁਸਤਕ ਨੂੰ 6 ਸਾਲਾਂ ਦੀ ਘਾਲਣਾ ਤੋਂ ਬਾਅਦ ਪ੍ਰਕਾਸ਼ਤ ਕਰਵਾਇਆ ਹੈ।

ਘਰ ਬੈਠਕੇ ਹਵਾਲਾ ਪੁਸਤਕਾਂ ਪੜ•ਕੇ ਇਹ ਪੁਸਤਕ ਨਹੀਂ ਲਿਖੀ ਗਈ ਭਾਵੇਂ ਹਵਾਲਾ ਪੁਸਤਕਾਂ ਨੂੰ ਆਪਣਾ ਆਧਾਰ ਬਣਾਇਆ ਹੈ। ਲੇਖਕ ਨੇ ਇਸ ਯੁੱਧ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ, ਉਨ•ਾਂ ਦੇ ਵਾਰਸ ਪੰਜਾਬੀਆਂ ਨਾਲ ਮੁਲਾਕਾਤਾਂ ਕਰਕੇ ਜਾਣਕਾਰੀ ਇਕੱਤਰ ਕੀਤੀ ਹੈ। ਇਸ ਤੋਂ ਇਲਾਵਾ ਜਿਹੜੀਆਂ ਥਾਵਾਂ ਲੜਾਈ ਦਾ ਮੈਦਾਨ ਸਨ, ਲੇਖਕ ਨੇ ਉਥੇ ਪਹੁੰਚਕੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਹੈ। ਸਿੱਖ ਫ਼ੌਜੀਆਂ ਦੀਆਂ ਯਾਦਗਾਰਾਂ ਦੀਆਂ ਤਸਵੀਰਾਂ ਖਿਚਕੇ ਪ੍ਰਕਾਸ਼ਤ ਕੀਤੀਆਂ ਹਨ। ਇਹ ਖੋਜ ਪੁਸਤਕ ਹੈ ਜਿਵੇਂ ਪੀ.ਐਚ.ਡੀ ਦਾ ਥੀਸਸ ਹੋਵੇ। ਪੁਸਤਕ ਵਿਚ ਲੇਖਕ ਜਾਂਬਾਜ ਪੰਜਾਬੀ ਫ਼ੌਜੀਆਂ ਵੱਲੋਂ ਪਹਾੜੀ ਅਤੇ ਨਦੀਆਂ ਨਾਲਿਆਂ ਵਾਲੇ ਇਲਾਕਿਆਂ ਵਿਚ ਜੋਖ਼ਮ ਵਿਚ ਪੈ ਕੇ ਪ੍ਰਾਪਤ ਕੀਤੀ ਸਫਲਤਾ ਦਾ ਬਾਖ਼ੂਬੀ ਨਾਲ ਦ੍ਰਿਸ਼ਟਾਂਤਿਕ ਢੰਗ ਨਾਲ ਵਰਣਨ ਕੀਤਾ ਹੈ। ਲੇਖਕ ਲਿਖਣ ਲੱਗਿਆਂ ਲੜਾਈ ਦਾ ਸੀਨ ਪੈਦਾ ਕਰ ਦਿੰਦਾ ਹੈ, ਜਿਵੇਂ ਖੁਦ ਉਸਨੇ ਇਸ ਯੁੱਧ ਵਿਚ ਹਿੱਸਾ ਲਿਆ ਹੁੰਦਾ ਹੈ। ਪੰਜਾਬੀਆਂ ਦੀ ਬਹਾਦਰੀ ਦੇ ਕਸੀਦੇ ਅਜੇ ਤੱਕ ਵੀ ਇਟਲੀ ਦੇ ਲੋਕ ਬੜੇ ਮਾਣ ਅਤੇ ਸਤਿਕਾਰ ਨਾਲ ਸੁਣਾ ਰਹੇ ਹਨ। ਲੇਖਕ ਨੇ ਇਟਲੀ ਦੇ ਸਥਾਨਕ ਚਸ਼ਮਦੀਦ ਗਵਾਹਾਂ ਅਤੇ ਹੋਰ ਨਿਵਾਸੀਆਂ ਨਾਲ ਵੀ ਮੁਲਾਕਾਤਾਂ ਕੀਤੀਆਂ ਜਿਸ ਕਰਕੇ ਪੁਸਤਕ ਦੀ ਸਾਰਥਿਕਤਾ ਬਣਨ ਨਾਲ ਇਤਿਹਾਸਕ ਪੱਖ ਵੀ ਉਘੜ ਗਿਆ ਹੈ।  ਲੇਖਕ ਨੇ ਦੂਜੇ ਵਿਸ਼ਵ ਯੁੱਧ ਵਿਚ ਵੱਖ-ਵੱਖ ਫਰੰਟਾਂ ਉਪਰ ਯੁੱਧ ਵਿਚ ਹਿੱਸਾ ਲੈਣ ਵਾਲੇ 11 ਸਿੱਖ ਫ਼ੌਜੀਆਂ ਅਤੇ 13 ਇਟਲੀ ਨਿਵਾਸੀਆਂ ਜਾਂ ਉਨ•ਾਂ ਦੇ ਵਾਰਸਾਂ ਨਾਲ ਮੁਲਾਕਾਤਾਂ  ਵੀ ਪੁਸਤਕ ਵਿਚ ਸ਼ਾਮਲ ਕੀਤੀਆਂ ਹਨ ਜੋ ਬਹੁਤ ਹੀ ਦਿਲਚਸਪ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਸਿੱਖਾਂ ਦੀ ਵਫ਼ਾਦਰੀ ਵੇਖਣ ਵਾਲੀ ਹੈ ਕਿ ਇਟਲੀ ਵਿਚ ਇਸ ਤਰ•ਾਂ ਲੜੇ ਜਿਵੇਂ ਆਪਣੇ ਦੇਸ ਦੀ ਇੱਜ਼ਤ ਅਤੇ ਆਬਰੂ ਤੇ ਪਹਿਰਾ ਦੇ ਰਹੇ ਹੋਣ। ਮੁਲਾਕਾਤਾਂ ਲਿਖਣ ਸਮੇਂ ਲੜਾਈ ਦੇ ਅਜਿਹੇ ਸੀਨ ਦ੍ਰਿਸ਼ਟਾਂਤ ਕੀਤੇ ਜਿਸ ਨਾਲ ਕਈ ਵਾਰੀ  ਖ਼ੌਫ਼ਨਾਕ, ਦਰਦਨਾਕ, ਭੁੱਖ  ਮਰੀ ਦਾ ਮਾਹੌਲ, ਮੌਤ ਦੇ ਮੂੰਹੋਂ ਬਚਣ ਕਰਕੇ ਲੂੰ ਕੰਡੇ ਖੜ•ੇ ਹੋ ਜਾਂਦੇ ਹਨ।

ਸਿੱਖਾਂ ਦੀ ਦੇਸ ਭਗਤੀ ਅਤੇ ਆਪਾ ਵਾਰੂ ਰੁੱਚੀ ਦਾ ਖ਼ੂਬਸੂਰਤ ਪ੍ਰਗਟਾਵਾ ਕੀਤਾ ਗਿਆ ਹੈ। ਇਸ ਯੁੱਧ ਵਿਚ ਸਿੱਖਾਂ ਦੇ ਬਿਹਤਰੀਨ ਯੋਗਦਾਨ ਕਰਕੇ ਸਿੱਖਾਂ ਦੀ ਵੱਖਰੀ ਪਹਿਚਾਣ ਬਣ ਗਈ ਹੈ। ਇਟਲੀ ਦੇ ਲੋਕ ਇਸ ਗੱਲ ਤੋਂ ਵੀ ਸੰਤੁਸ਼ਟ ਹਨ ਕਿ ਸਿੱਖ ਫ਼ੌਜੀਆਂ ਨੇ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਉਨ•ਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾ ਦੀ ਵੀ ਅਹੂਤੀ ਦਿੱਤੀ ਹੈ। ਸਿੱਖ ਫ਼ੌਜੀਆਂ ਦੀ ਇਸ ਕਰਕੇ ਵੀ ਪ੍ਰਸੰਸਾ ਕਰਦੇ ਹਨ ਕਿ ਉਹ ਮੌਤ ਤੋਂ ਬਿਲਕੁਲ ਹੀ ਡਰਦੇ ਨਹੀਂ ਸਨ, ਸਗੋਂ ਹਰ ਫਰੰਟ ‘ਤੇ ਮੂਹਰੇ ਹੋ ਕੇ ਲੜਦੇ ਸਨ। ਪੁਸਤਕ ਦਾ ਨਾਮ ਭਾਵੇਂ ਇਟਲੀ ਵਿਚ ਸਿੱਖ ਫ਼ੌਜੀ ਦੂਜੀ ਵਿਸ਼ਵ ਜੰਗ ਵਿਚ ਹੈ ਪ੍ਰੰਤੂ ਲੇਖਕ ਨੇ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੀ ਹਰ ਰਜਮੈਂਟ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ ਹੈ ਕਿਉਂਕਿ ਇਟਲੀ ਵਿਚ ਜਿਹੜੀਆਂ ਥਾਵਾਂ ਤੇ ਲੜਾਈ ਹੋਈ ਹੈ ਉਹ ਸਾਰੀਆਂ ਉਭੜ ਖਾਬੜ ਅਤੇ ਬਹੁਤ ਹੀ ਨੁਕੀਲੀਆਂ ਪਹਾੜੀਆਂ ਵਾਲੀਆਂ ਸਨ, ਜਿਥੇ ਪੈਰ  ਰੱਖਣ ਵਿਚ ਵੀ ਮੁਸ਼ਕਲ ਆਉਂਦੀ ਸੀ  ਜਾਂ ਦਰਿਆਵਾਂ ਦੇ ਪਾਣੀਆਂ ਦੇ ਖ਼ੋਫ਼ਜਾਦਾ ਵਹਾਆ ਨਾਲ ਜੂਝਣਾ ਪੈਂਦਾ ਸੀ। ਲੇਖਕ ਨੇ ਪਹਿਲੀ ਵਿਸ਼ਵ ਜੰਗ ਬਾਰੇ ਵੀ ਜਾਣਕਾਰੀ ਦਿੱਤੀ ਹੈ। ਬਲਵਿੰਦਰ ਸਿੰਘ ਚਾਹਲ ਨੇ ਇਕ ਇਤਿਹਾਸਕਾਰ ਦੀ ਤਰ•ਾਂ ਕੰਮ ਕੀਤਾ ਹੈ। ਉਸਨੂੰ ਇਸ ਗੱਲ ਦਾ ਵੀ ਲਾਭ ਮਿਲਿਆ ਹੈ ਕਿ ਉਸਦੇ ਨਾਨਾ ਅਜੀਤ ਸਿੰਘ ਰੰਧਾਵਾ ਅਤੇ ਦਾਦਾ ਦੇ ਛੋਟੇ ਭਰਾ ਹਰਬੰਸ ਸਿੰਘ ਚਾਹਲ ਵੀ ਚਸ਼ਮਦੀਦ ਗਵਾਹ ਸਨ। ਪਰਵਾਸ ਦੀ ਜ਼ਿੰਦਗੀ ਬੜੀ ਜਦੋਜਹਿਦ ਵਾਲੀ ਹੁੰਦੀ ਹੈ। ਇਥੇ ਹਰ ਕੰਮ ਆਪ ਕਰਨਾ ਪੈਂਦਾ ਹੈ। ਆਪਣੇ ਰੋਜ਼ਗਾਰ ਦੇ ਸਮੇਂ ਵਿਚੋਂ ਸਮਾਂ ਕੱਢਕੇ ਲੇਖਕ ਨੇ ਇਹ ਪੁਸਤਕ ਲਿਖੀ ਹੈ, ਜਿਸਤੋਂ ਉਸਦੀ ਲਗਨ ਅਤੇ ਦ੍ਰਿੜ•ਤਾ ਦਾ ਇਸ ਤੋਂ ਹੋਰ ਵੱਡਾ ਸਬੂਤ ਨਹੀਂ ਹੋ ਸਕਦਾ। ਲੇਖਕ ਨੇ ਇਸ ਪੁਸਤਕ ਰਾਹੀਂ ਜਾਣਕਾਰੀ ਦੇ ਕੇ ਪੰਜਾਬੀ ਨੌਜਵਾਨਾਂ ਨੂੰ ਆਪਣੀ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਵਿਚ ਸਫਲ ਹੋਣ ਲਈ ਮੁੱਢ ਬੰਨਿ•ਆਂ ਹੈ ਕਿਉਂਕਿ ਅੱਜ ਦੇ ਸਮੇਂ ਵਿਚ ਪੰਜਾਬੀ ਨੌਜਵਾਨ ਬੇਰੋਜ਼ਗਾਰੀ ਕਰਕੇ ਜ਼ਿੰਦਗੀ ਤੋਂ ਭਟਕਿਆ ਹੋਇਆ ਹੈ। ਪੰਜਾਬੀ ਵਿਚ ਸਿੱਖ ਫ਼ੌਜੀਆਂ ਬਾਰੇ ਦੂਜੀ ਵਿਸ਼ਵ ਜੰਗ  ਵਿਚ ਬਹਾਦਰੀ ਦਰਸਾਉਣ ਵਾਲੀ ਇਹ ਪਹਿਲੀ ਪੁਸਤਕ ਹੈ। ਇਸ ਪੁਸਤਕ ਵਿੱਚ ਸਰੋਤਾਂ ਤੇ ਅਧਾਰਤ ਤੱਥ ਦਿੱਤੇ ਗਏ ਹਨ। ਸਾਂਗਰੋ ਇਲਾਕੇ ਵਿਚ ਗੁਸਤਾਵ ਲਾਈਨ ਅਤੇ ਹਿਟਲਰ ਲਾਈਨ ਜਿਹੜੀ ਜਰਮਨਾਂ ਦੀ ਸਭ ਤੋਂ ਵੱਧ ਸੁਰੱਖਿਅਤ ਲਾਈਨ ਬਣਾਈ ਹੋਈ ਸੀ, ਉਸ ਨੂੰ ਸਿੱਖ ਫ਼ੌਜੀਆਂ ਨੇ ਆਪਣੀ ਬਹਾਦਰੀ ਨਾਲ ਤੋੜ ਕੇ ਜਰਮਨਾਂ ਦੇ ਦੰਦ ਖੱਟੇ ਕਰ ਦਿੱਤੇ। ਪੁਸਤਕ ਵਿਚ ਲੇਖਕ ਨੇ ਸਿੱਖਾਂ ਵਲੋਂ ਅਸੰਭਵ ਪੁਲ, ਕਲਾਦਰੀ, ਮੌਂਤੇ ਕਸੀਨੋ, ਵੀਲਾ ਗਰਾਂਦੇ, ਲੀਰੀ ਘਾਟੀ ਅਤੇ ਮੋਨਤੋਨੇ ਅਤੇ ਤਿਬਰ ਘਾਟੀ ਮੋਰਚਿਆਂ ਤੇ ਬਾਕਮਾਲ ਬਹਾਦਰੀ ਦਾ ਸਬੂਤ ਦਿੱਤਾ। ਇਸ ਲੜਾਈ ਵਿਚ ਭਾਰਤੀ ਫ਼ੌਜਾਂ ਦੇ ਨਾਲ ਸਿੱਖਾਂ ਦੀਆਂ ਪੰਜਾਬ ਰਜਮੈਂਟ, ਇੰਡੀਅਨ ਡਵੀਜ਼ਨ, ਨਾਭਾ ਅਕਾਲ ਇਨਫੈਂਟਰੀ, ਸਿੱਖ ਰਜਮੈਂਟਾਂ  ਦੀ ਕਾਰਗੁਜ਼ਾਰੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਹੈ। ਇਹ ਵੀ ਦਰਸਾਇਆ ਗਿਆ ਹੈ ਕਿ ਇਟਲੀ ਵਿਚ  ਮੌਂਤੇ ਕੇਸੀਨੋ, ਫੋਰਲੀ, ਸਾਂਗਰੋ ਅਤੇ ਰਿਵਰ ਮੈਮੋਰੀਅਲ 4 ਸ਼ਹੀਦੀ ਯਾਦਗਾਰਾਂ ਉਸਾਰੀਆਂ ਗਈਆਂ ਹਨ। ਇਨ•ਾਂ ਵਿਚੋਂ ਸਾਂਗਰੋ ਵਿਚ 237 , ਮੌਂਤੇ  ਕੇਸੀਨੋ ਵਿਚ 377 ਅਤੇ ਫੋਰਲੀ ਵਿਚ 370  ਸਿੱਖਾਂ ਦੀਆਂ ਯਾਦਗਾਰਾਂ ਹਨ। ਇਨ•ਾਂ ਸਿੱਖਾਂ ਦੀਆਂ ਯਾਦਗਾਰਾਂ ਤੇ”ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸੰਸਕਾਰੇ ਗਏ” ਲਿਖਿਆ ਹੋਇਆ ਹੈ। ਦੂਜੇ ਵਿਸ਼ਵ ਯੁੱਧ ਵਿਚ  ਅਮਰੀਕਾ ਅਤੇ ਇੰਗਲੈਂਡ ਤੋਂ ਬਾਅਦ ਤੀਜੇ ਨੰਬਰ  ਤੇ ਭਾਰਤ ਦੀ ਫ਼ੌਜ ਹੀ ਆਉਂਦੀ ਹੈ ਜਿਸਦੇ 25 ਲੱਖ ਸੈਨਕਾਂ ਨੇ ਹਿੱਸਾ ਲਿਆ। ਇਟਲੀ ਵਿਚ ਫ਼ੌਜ ਦੀ ਸ਼ਨਦਾਰ ਕਾਰਗੁਜ਼ਾਰੀ ਕਰਕੇ 20 ਵਿਕਟੋਰੀਆ ਕਰਾਸ ਵਿਚੋਂ 6 ਭਾਰਤੀਆਂ ਨੂੰ ਮਿਲੇ। ਇਸ ਜੰਗ ਵਿਚ ਮਿਲਟਰੀ ਕਰਾਸ ਦੇ ਬਰਾਬਰ ਦਾ 75 ਸਿੱਖ ਫ਼ੌਜੀਆਂ ਨੂੰ ਸੈਨਾ ਮੈਡਲ, ਅਮਰੀਕਾ ਦਾ ਤੀਜੇ ਦਰਜੇ ਦਾ ਸਭ ਤੋਂ ਉਚਾ ਸਨਮਾਨ  ਸਿਲਵਰ ਸਟਾਰ 2 ਸਿੱਖਾਂ ਨੂੰ, 3 ਨੂੰ ਤਾਂਬੇ ਦਾ, 1 ਵਿਸ਼ਿਸਟ ਸੇਵਾ ਮੈਡਲ, 3 ਬ੍ਰਿਟਿਸ਼ ਇਮਪਾਇਰ ਮੈਡਲ, 8 ਨੂੰ ਆਰਡਰ ਆਫ਼ ਦੀ ਬ੍ਰਿਟਿਸ਼ ਇੰਮਪਾਇਰ ਭਾਰਤੀ ਵਿਸ਼ਸ਼ਟ ਸੇਵਾ ਮੈਡਲ, 37 ਨੂੰ ਭਾਰਤੀ ਵਿਸ਼ਿਸ਼ਟ ਸੇਵਾ ਮੈਡਲ ਅਤੇ 30 ਨੂੰ ਮਿਲਟਰੀ ਕਰਾਸ ਦਿੱਤਾ ਗਿਆ। ਇਹ ਮੈਡਲ ਮਿਲਣਾਂ ਸਿੱਖਾਂ ਦੀ ਬਹਾਦਰੀ ਦੀ ਮੂੰਹ ਬੋਲਦੀ ਤਸਵੀਰ ਹੈ। ਪਹਿਲੀ ਅਤੇ ਦੂਜੀ ਵਿਸ਼ਵ ਯੁੱਧਾਂ ਵਿਚ ਲੇਖਕ ਅਨੁਸਾਰ 1 ਲੱਖ69 ਹਜ਼ਾਰ 700 ਫ਼ੌਜ ਸ਼ਹੀਦ ਹੋਏ ਇਨ•ਾਂ ਵਿਚੋਂ 80 ਹਜ਼ਾਰ 500 ਸਿੱਖ ਸਨ।

ਸਿਮਰਨਜੀਤ ਸਿੰਘ ਮਾਨ ਦੁਬਈ ਫੇਰੀ ਲਈ ਰਵਾਨਾ

ਸਿਮਰਨਜੀਤ ਸਿੰਘ ਮਾਨ ਕੌਮੀਂ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਮੁਹਾਲੀ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਲਈ ਰਵਾਨਾ ਹੋਏ । ਸ.ਮਾਨ ਨੂੰ ਇਸ ਸਮੇਂ ਰਵਾਨਾ ਕਰਨ ਲਈ ਪਾਰਟੀ ਜਨਰਲ ਸਕੱਤਰ ਸ.ਅਮਰੀਕ ਸਿੰਘ ਬੱਲੋਵਾਲ, ਸ.ਗੁਰਜੰਟ ਸਿੰਘ ਕੱਟੂ, ਸ.ਨਵਦੀਪ ਸਿੰਘ, ਸ.ਗੁਰਸ਼ਰਨ ਸਿੰਘ ਸੋਹਲ, ਸ.ਨਵਦੀਪ ਸਿੰਘ ਬਾਜਵਾ ਉਚੇਚੇ ਤੌਰ ਤੇ ਪਹੁੰਚੇ । ਸ.ਮਾਨ ਆਪਣੀ ਦੁਬਈ ਫੇਰੀ ਦੌਰਾਨ ਸ.ਅਵਤਾਰ ਸਿੰਘ ਚੱਕ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੁਬਈ ਵੱਲੋੰ ਪ੍ਰਬੰਧਿਤ ਕੀਤੇ ਵੱਖ ਵੱਖ ਧਾਰਮਿਕ ਅਤੇ ਸਿਆਸੀ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ ਅਤੇ ਦੁਬਈ ਦੇ ਸਿੱਖ ਭਾਈਚਾਰੇ ਨਾਲ ਵਿਚਾਰ ਸਾਂਝੇ ਕਰਨਗੇ । ਇਸ ਫੇਰੀ ਦੌਰਾਨ ਸ.ਮਾਨ ਮੁਸਲਮਾਨ ਭਰਾਵਾਂ ਦੇ ਸਭ ਤੋਂ ਅਹਿਮ ਤਿਉਹਾਰ ਈਦ ਮੌਕੇ ਮੁਸਲਮਾਨ ਭਰਾਵਾਂ ਨੂੰ ਸ਼ੁਭ ਕਾਮਨਾਵਾਂ ਦੇਣ ਅਤੇ ਖੁਸ਼ੀਆਂ ਸਾਂਝੀਆਂ ਕਰਨ ਲਈ ਉਨਾਂ ਦੇ ਈਦ ਪ੍ਰੋਗਰਾਮ ਵਿੱਚ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਣਗੇ ।

ਡੋਕਲਾਮ ਮੁੱਦੇ ਵਿਚ ਭਾਰਤ ਘੋੜੀ ਬਣਿਆ ਅਤੇ ਚੀਨ ਸਵਾਰ ਬਣਿਆ, ਪਰ ਅਸੀਂ ਇਸ ਮਸਲੇ ਦੇ ਹੱਲ ਲਈ ਇਸ ਲਈ ਸਵਾਗਤ ਕਰਦੇ ਹਾਂ, ਕਿਉਂਕਿ ਅਸੀਂ ਹਰ ਤਰ੍ਹਾਂ ਦੀ ਜੰਗ ਦੇ ਵਿਰੁੱਧ ਹਾਂ : ਮਾਨ

ਫ਼ਤਹਿਗੜ੍ਹ ਸਾਹਿਬ, 29 ਅਗਸਤ ( ਪੀ ਡੀ ਬਿਊਰੋ ) “ਚੀਨ ਅਤੇ ਭਾਰਤ ਦਰਮਿਆਨ ਜੋ ਡੋਕਲਾਮ ਮੁੱਦੇ ਉਤੇ ਡੂੰਘੀ ਕੁੜੱਤਣ ਪੈਦਾ ਹੋ ਗਈ ਸੀ ਅਤੇ ਦੋਵਾਂ ਮੁਲਕਾਂ ਦੀ ਜੰਗ ਲੱਗਣ ਦੀ ਗੱਲ ਜੋਰ ਫੜ ਗਈ ਸੀ, ਇਸ ਵਿਚ ਭਾਰਤ ਘੋੜੀ ਬਣਿਆ ਅਤੇ ਚੀਨ ਸਵਾਰ ਬਣਿਆ, ਲੇਕਿਨ ਉਸ ਮੁੱਦੇ ਦਾ ਦੋਵਾਂ ਮੁਲਕਾਂ ਵੱਲੋਂ ਹੱਲ ਨਿਕਲਣ ‘ਤੇ ਅਸੀਂ ਇਸ ਲਈ ਸਵਾਗਤ ਕਰਦੇ ਹਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਹਰ ਤਰ੍ਹਾਂ ਦੀ ਜੰਗ ਦੇ ਵਿਰੁੱਧ ਹੈ । ਕਿਉਂਕਿ ਸਿੱਖ ਕੌਮ ਤਿੰਨ ਪ੍ਰਮਾਣੂ ਤਾਕਤ ਨਾਲ ਲੈਸ ਮੁਲਕਾਂ ਮੁਸਲਿਮ-ਪਾਕਿਸਤਾਨ, ਹਿੰਦੂ-ਭਾਰਤ ਅਤੇ ਕਾਉਮਨਿਸਟ-ਚੀਨ ਦੀ ਤ੍ਰਿਕੋਣ ਦੇ ਵਿਚਕਾਰ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਇਲਾਕੇ ਵਿਚ ਵੱਸੀ ਹੋਈ ਹੈ । ਜੰਗ ਲੱਗਣ ਦੀ ਸੂਰਤ ਵਿਚ ਇਹ ਸਿੱਖ ਵਸੋਂ ਵਾਲਾ ਇਲਾਕਾ ਬਿਨ੍ਹਾਂ ਵਜਹ ਮੈਦਾਨ-ਏ-ਜੰਗ ਬਣ ਜਾਵੇਗਾ ਅਤੇ ਸਿੱਖ ਕੌਮ ਦਾ ਵੱਡਾ ਜਾਨੀ-ਮਾਲੀ ਨੁਕਸਾਨ ਹੋਵੇਗਾ। ਇਸ ਲਈ ਇਸ ਏਸੀਆ ਖਿੱਤੇ ਦੇ ਸਥਾਈ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਇਹ ਜ਼ਰੂਰੀ ਹੈ ਕਿ ਉਪਰੋਕਤ ਤਿੰਨੇ ਮੁਲਕ ਜਿਥੇ ਜੰਗ ਤੋਂ ਦੂਰ ਰਹਿਣ, ਉਥੇ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਨੂੰ ਪੂਰਨ ਤੌਰ ਤੇ ਸੰਪੂਰਨ ਪ੍ਰਭੂਸਤਾ ਸਿੱਖ ਰਾਜ ਦੇ ਦਰਜੇ ਦੀ ਮਾਨਤਾ ਦੇ ਕੇ ਆਜ਼ਾਦ ਕਰੇ ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੋਕਲਾਮ ਮੁੱਦੇ ਉਤੇ ਦੋਵਾਂ ਮੁਲਕਾਂ ਦਰਮਿਆਨ ਹੱਲ ਨਿਕਲਣ ਉਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਤੋਂ ਦੂਰ ਰੱਖਣ ਅਤੇ ਇਸ ਨੂੰ ਸੰਪੂਰਨ ਪ੍ਰਭੂਸਤਾ ਆਜ਼ਾਦ ਸਿੱਖ ਰਾਜ ਦਾ ਤਿੰਨੇ ਦੁਸ਼ਮਣ ਮੁਲਕਾਂ ਵੱਲੋਂ ਮਾਨਤਾ ਦੇ ਕੇ ਆਜ਼ਾਦ ਕਰਨ ਅਤੇ ਸਥਾਈ ਤੌਰ ਤੇ ਏਸੀਆ ਖਿੱਤੇ ਵਿਚ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਦੀ ਗੱਲ ਉਤੇ ਜੋਰ ਦਿੰਦੇ ਹੋਏ ਪ੍ਰਗਟ ਕੀਤੇ । ਸ਼ ਮਾਨ ਨੇ ਅਮਰੀਕਾ ਤੇ ਪਾਕਿਸਤਾਨ ਦੇ ਸੰਬੰਧਾਂ ਉਤੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾਂ ਕੌਮਾਂਤਰੀ ਪੱਧਰ ‘ਤੇ ਅਮਰੀਕਾ ਦਾ ਪੱਖ ਪੂਰਿਆ ਹੈ ਅਤੇ ਉਸਦੀ ਮਦਦ ਕੀਤੀ ਹੈ । ਜਿਵੇ ਜਦੋਂ ਅਫ਼ਗਾਨੀਸਤਾਨ ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਦਾਖਲ ਹੋ ਗਈਆ ਸਨ ਤਾਂ ਪਾਕਿਸਤਾਨ ਨੇ ਸੋਵੀਅਤ ਯੂਨੀਅਨ ਨੂੰ ਉਥੋ ਕੱਢਣ ਲਈ ਆਪਣੀ ਹਾਂ-ਪੱਖੀ ਭੂਮਿਕਾ ਨਿਭਾਈ । ਇਸ ਲਈ ਜੋ ਅਮਰੀਕਾ ਨੇ ਪਾਕਿਸਤਾਨ ਦੀ ਮਾਲੀ ਅਤੇ ਜੰਗੀ ਸਾਜੋ-ਸਮਾਨ ਸੰਬੰਧੀ ਮਦਦ ਦੇਣ ਤੇ ਰੋਕ ਲਗਾਈ ਹੈ, ਉਹ ਬਿਲਕੁਲ ਵੀ ਦਰੁਸਤ ਨਹੀਂ ਹੈ । ਜਿਸ ਦੋਸ਼ਤ ਅਤੇ ਮਿੱਤਰ ਨੇ ਔਖੇ ਵੇਲੇ ਹਰ ਤਰ੍ਹਾਂ ਸਹਿਯੋਗ ਦਿੱਤਾ ਹੋਵੇ, ਉਸ ਨੂੰ ਦਿੱਤੀ ਜਾਣ ਵਾਲੀ ਮਦਦ ਉਤੇ ਅਮਰੀਕਾ ਵੱਲੋ ਰੋਕ ਲਗਾਉਣਾ ਮੁਨਾਸਿਬ ਨਹੀਂ । ਦੂਸਰਾ ਭਾਰਤ, ਚੀਨ ਅਤੇ ਪਾਕਿਸਤਾਨ ਦੀ ਪੁਰਾਤਨ ਦੁਸ਼ਮਣੀ ਹੈ। ਜਦੋਂ ਮਿਆਨ ਵਿਚ ਪਈਆ ਤਲਵਾਰਾਂ ਇਕੋ ਜਿਹੀਆ ਤਿੱਖੀਆਂ ਹੋਣ ਤਾਂ ਕਿਸੇ ਦੀ ਵੀ ਤਲਵਾਰ ਮਿਆਨ ਵਿਚੋ ਬਾਹਰ ਨਹੀਂ ਆਉਦੀ । ਜਦੋਂ ਇਕ ਤਲਵਾਰ ਖੂਢੀ ਹੋ ਜਾਵੇ ਅਤੇ ਦੂਸਰੀ ਤਿੱਖੀ ਰਹੇ ਤਾਂ ਜੰਗ ਅਤੇ ਦੁਸ਼ਮਣੀ ਸਾਹਮਣੇ ਆਉਣ ਤੋਂ ਨਹੀਂ ਰੁਕ ਸਕਦੀ । ਜਦੋਂ ਭਾਰਤ ਅਤੇ ਪਾਕਿਸਤਾਨ ਦੀ ਦੁਸ਼ਮਣੀ ਹੈ ਤਾਂ ਦੋਵੇ ਤਲਵਾਰਾਂ ਨੂੰ ਬਰਾਬਰ ਦੀਆਂ ਤਿੱਖੀਆਂ ਰੱਖਣਾ ਇਸ ਲਈ ਜਰੂਰੀ ਹੈ ਤਾਂ ਕਿ ਦੋਵੇ ਮੁਲਕ ਜੰਗ ਦੀ ਗੱਲ ਨਾ ਕਰ ਸਕਣ । ਇਸ ਲਈ ਅਸੀਂ ਅਮਰੀਕਾ ਨੂੰ ਇਹ ਗੁਜਾਰਿਸ ਕਰਨੀ ਚਾਹਵਾਂਗੇ ਕਿ ਉਹ ਜਿਸ ਤਰ੍ਹਾਂ ਪਹਿਲੇ ਪਾਕਿਸਤਾਨ ਦੀ ਮਾਲੀ ਅਤੇ ਜੰਗੀ ਮਦਦ ਕਰਦਾ ਆ ਰਿਹਾ ਹੈ, ਹੁਣ ਵੀ ਉਸ ਨੂੰ ਐਫ-15 ਲੜਾਕੂ ਹਵਾਈ ਜ਼ਹਾਜ ਦੇ ਕੇ ਇਸ ਤਲਵਾਰ ਨੂੰ ਵੀ ਤਿੱਖੀ ਰੱਖੇ ਤਾਂ ਕਿ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਬਰਕਰਾਰ ਰੱਖਿਆ ਜਾ ਸਕੇ ਅਤੇ ਸਿੱਖ ਕੌਮ ਦੇ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਨੂੰ ਰੋਕਣ ਵਿਚ ਮਦਦ ਮਿਲ ਸਕੇ ।

ਬਲਾਤਕਾਰੀ ਸਾਧ ਦੇ ਅਦਾਲਤੀ ਵਰਤਾਰੇ ਦੌਰਾਨ ਮਾਰੇ ਗਏ ਪਰਿਵਾਰਾਂ ਦਾ ਕੋਈ ਕਸੂਰ ਨਹੀਂ, ਉਨ੍ਹਾਂ ਨੂੰ ਬਣਦਾ ਮੁਆਵਜਾ ਮਿਲੇ ਤੇ ਸਿੱਖੀ ਵਿਚ ਵਾਪਸ ਸ਼ਾਮਿਲ ਹੋਣ : ਮਾਨ

ਫ਼ਤਹਿਗੜ੍ਹ ਸਾਹਿਬ, 29 ਅਗਸਤ (ਪੀ ਡੀ ਬਿਊਰੋ ) “ਪੰਜਾਬ-ਹਰਿਆਣਾ ਹਾਈਕੋਰਟ ਨੇ ਅਤੇ ਸੀæਬੀæਆਈæ ਦੀ ਕੋਰਟ ਨੇ ਜੋ ਬਲਾਤਕਾਰੀ ਸਾਧ ਸੰਬੰਧੀ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਉਪਰੋਕਤ ਸਾਧ ਦਾ ਆਪਣੇ ਸਰਧਾਲੂ ਬੀਬੀਆਂ ਨਾਲ ਵਰਤਾਰਾ ਜਾਨਵਰਾਂ ਵਾਲਾ ਰਿਹਾ ਹੈ । ਜੋ ਸਰਧਾਲੂ ਅਤੇ ਲੋਕ ਉਸਦੇ ਗੁੰਮਰਾਹਕੁੰਨ ਜਾਲ ਵਿਚ ਫਸਕੇ, ਉਸ ਨੂੰ ਰੱਬ ਮੰਨਕੇ ਮਗਰ ਲੱਗੇ ਹੋਏ ਸਨ, ਇਹ ਉਸ ਸਾਧ ਦੇ ਮੁਖੋਟੇ ਉਤੇ ਚੜਾਏ ਧਾਰਮਿਕ ਨਕਾਬ ਦੀ ਬਦੌਲਤ ਐਨੀ ਵੱਡੀ ਗਿਣਤੀ ਵਿਚ ਲੋਕ ਸਰਧਾਲੂ ਬਣ ਗਏ ਸਨ । ਜੇਕਰ ਪੰਚਕੂਲਾਂ ਦੀ ਸੀæਬੀæਆਈæ ਦੀ ਅਦਾਲਤ ਦੇ ਫੈਸਲੇ ਸਮੇਂ ਉਸਦੇ ਸਰਧਾਲੂ ਜ਼ਜਬਾਤਾਂ ਦੇ ਵਹਿਣ ਵਿਚ ਵਹਿਕੇ ਗੈਰ-ਕਾਨੂੰਨੀ ਕਾਰਵਾਈਆਂ ਕਰਨ ਲਈ ਉਤਸਾਹਿਤ ਹੋਏ ਹਨ ਅਤੇ ਮੌਤ ਦੇ ਮੂੰਹ ਵਿਚ ਗਏ ਹਨ, ਉਨ੍ਹਾਂ ਦਾ ਕੋਈ ਕਸੂਰ ਨਹੀਂ । ਉਹ ਸੱਚਾਈ ਸਾਹਮਣੇ ਆਉਣ ਤੋਂ ਪਹਿਲੇ ਬਲਾਤਕਾਰੀ ਸਾਧ ਨੂੰ ਆਪਣੇ ਪਿਤਾ ਤੇ ਗੁਰੂ ਸਮਾਨ ਸਮਝਦੇ ਸਨ । ਇਹੀ ਕਿਹਾ ਜਾ ਸਕਦਾ ਹੈ ਕਿ ਇਸ ਬਲਾਤਕਾਰੀ ਸਾਧ ਨੇ ਬਹੁਤ ਹੀ ਸਹਿਜ ਤਰੀਕੇ ਆਪਣੇ ਸਰਧਾਲੂਆਂ ਨੂੰ ਗੁੰਮਰਾਹ ਕੀਤਾ ਹੋਇਆ ਸੀ । ਇਸ ਲਈ ਜੇਕਰ ਵੱਡੀ ਗਿਣਤੀ ਵਿਚ ਸਰਧਾਲੂ ਮੌਤ ਦੇ ਮੂੰਹ ਵਿਚ ਗਏ ਹਨ ਜਾਂ ਫੱਟੜ ਹੋਏ ਹਨ, ਤਾਂ ਉਨ੍ਹਾਂ ਪਰਿਵਾਰਾਂ ਨੂੰ ਜਿਥੇ ਬਣਦਾ ਮੁਆਵਜ਼ਾਂ ਮਿਲਣਾ ਚਾਹੀਦਾ ਹੈ, ਉਥੇ ਵੱਡੀ ਗਿਣਤੀ ਵਿਚ ਜੋ ਸਿੱਖ ਪਰਿਵਾਰ ਗੁੰਮਰਾਹ ਹੋ ਕੇ ਉਸਦੇ ਚੇਲ੍ਹੇ ਬਣੇ ਸਨ, ਉਨ੍ਹਾਂ ਨੂੰ ਹੁਣ ਦਲੀਲ ਤੇ ਅਪੀਲ ਰਾਹੀ ਸੱਚ ਤੋਂ ਜਾਣੂ ਕਰਵਾਉਦੇ ਹੋਏ ਸਿੱਖ ਧਰਮ ਵਿਚ ਫਿਰ ਤੋਂ ਵਾਪਸ ਲਿਆਉਣ ਅਤੇ ਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਭੋਗ ਰਸਮ ਗੁਰੂਘਰਾਂ ਵਿਚ ਪ੍ਰਬੰਧ ਕਰਨ ਦਾ ਉਦਮ ਸਮੂਹਿਕ ਤੌਰ ਤੇ ਹੋਣਾ ਚਾਹੀਦਾ ਹੈ ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁੰਮਰਾਹ ਹੋਏ ਸਰਧਾਲੂਆਂ ਦੇ ਮਾਰੇ ਜਾਣ ਜਾਂ ਫੱਟੜ ਹੋਣ ਤੇ ਉਨ੍ਹਾਂ ਨੂੰ ਵੀ ਬਣਦਾ ਮੁਆਵਜਾ ਮਿਲਣ ਅਤੇ ਉਨ੍ਹਾਂ ਸਿੱਖ ਪਰਿਵਾਰਾਂ ਨੂੰ ਸਿੱਖ ਧਰਮ ਵਿਚ ਵਾਪਸ ਲਿਆਉਣ ਦੀ ਸੋਚ ਨੂੰ ਉਜਾਗਰ ਕਰਦੇ ਹੋਏ ਅਤੇ ਮ੍ਰਿਤਕਾਂ ਦੇ ਭੋਗ ਗੁਰੂਘਰਾਂ ਵਿਚ ਪਾਉਣ ਦਾ ਪ੍ਰਬੰਧ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਸ਼ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ, ਸ਼ਮਸ਼ੇਰ ਸਿੰਘ ਦੁੱਲੋ, ਬੀਬੀ ਰਜਿੰਦਰ ਕੌਰ ਭੱਠਲ, ਆਮ ਆਦਮੀ ਪਾਰਟੀ ਦੇ ਸ੍ਰੀ ਕੇਜਰੀਵਾਲ, ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ, ਸ੍ਰੀ ਮੋਦੀ, ਸ੍ਰੀ ਅਨਿਲ ਵਿੱਜ ਆਦਿ ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਾਦਲ ਦਲੀਆਂ ਦੇ ਆਗੂ ਵੋਟਾਂ ਲਈ ਉਸ ਬਲਾਤਕਾਰੀ ਸਾਧ ਦੇ ਪੈਰਾਂ ਵਿਚ ਜਾ ਕੇ ਬੈਠਦੇ ਸਨ ਅਤੇ ਮੱਥੇ ਰਗੜਦੇ ਸਨ । ਇਨ੍ਹਾਂ ਸਿਆਸਤਦਾਨਾਂ ਅਤੇ ਵੱਡੇ ਅਫ਼ਸਰਾਂ ਦੇ ਸਿਰਸੇ ਡੇਰੇ ਵਿਚ ਲੱਗੀਆਂ ਲਾਈਨਾਂ ਦੀ ਬਦੌਲਤ ਹੀ ਗਰੀਬ ਪ੍ਰੇਮੀ ਗੁੰਮਰਾਹ ਹੋ ਕੇ ਇਸ ਡੇਰੇ ਨਾਲ ਜੁੜਨ ਦਾ ਕਾਰਨ ਬਣੇ ਹਨ । ਜਦੋਂਕਿ ਇਹ ਸਿਆਸਤਦਾਨ ਤਾਂ ਖੁਦ ਉਥੇ ਭੀਖ ਮੰਗਣ ਜਾਂਦੇ ਸਨ । ਸ਼ ਮਾਨ ਨੇ ਅੱਜ ਅਖ਼ਬਾਰਾਂ ਵਿਚ ਸ਼ ਸੁਖਬੀਰ ਸਿੰਘ ਬਾਦਲ ਵੱਲੋਂ ਆਏ ਉਸ ਬਿਆਨ ਕਿ ਸੀ.ਬੀ.ਆਈ. ਦੀ ਅਦਾਲਤ ਨੇ ਠੀਕ ਫੈਸਲਾ ਕੀਤਾ ਹੈ, ਵੀ ਗਿਰਗਿਟ ਵਾਂਗ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਰੰਗ ਬਦਲਣ ਵਾਲੀ ਗੱਲ ਕੀਤੀ ਹੈ । ਜਦੋਂਕਿ 24 ਅਤੇ 25 ਅਗਸਤ ਨੂੰ ਜਦੋਂ ਬਲਾਤਕਾਰੀ ਸਾਧ ਨੇ ਅਦਾਲਤ ਵਿਚ ਪੇਸ਼ ਹੋਣਾ ਸੀ, ਤਾਂ ਸ਼ ਪ੍ਰਕਾਸ਼ ਸਿੰਘ ਬਾਦਲ ਅਤੇ ਸ਼ਿਵ ਸੈਨਾ ਦੇ ਆਗੂਆਂ ਨੇ ਕਿਹਾ ਸੀ ਕਿ ਅਸੀਂ ਚਟਾਂਨ ਵਾਂਗ ਬਲਾਤਕਾਰੀ ਸਾਧ ਦੇ ਨਾਲ ਖੜ੍ਹੇ ਹਾਂ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਬਾਦਲ ਦਲ ਬੀਜੇਪੀ ਦੀ ਅਤੇ ਆਰæਐਸ਼ਐਸ਼ ਦੀ ਸੈਂਟਰ ਸਰਕਾਰ ਦੇ ਭਾਈਵਾਲ ਹਨ ਅਤੇ ਸੈਂਟਰ ਦੀ ਕੈਬਨਿਟ ਵਿਚ ਹਰਸਿਮਰਤ ਕੌਰ ਬਾਦਲ ਵਜ਼ੀਰ ਹੈ । ਇਹ ਵੀ ਦੱਸਿਆ ਜਾਂਦਾ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਵਿਚ ਲੈਕੇ ਸਿੱਖ ਕੌਮ ਨੂੰ ਨੁਮਾਇੰਦਗੀ ਦਿੱਤੀ ਹੋਈ ਹੈ । ਹੁਣ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਵਿਦੇਸ਼ੀ ਦੌਰੇ ਤੇ ਹਨ ਤਾਂ ਬਾਹਰਲੇ ਮੁਲਕਾਂ ਦੀ ਪ੍ਰੈਸ ਅਤੇ ਸਿਆਸਤਦਾਨ ਬੀਬੀ ਨੂੰ ਪੁੱਛਣਗੇ ਕਿ ਜਿਸ ਬਲਾਤਕਾਰੀ ਸਾਧ ਨੇ ਬੀਬੀਆਂ ਨਾਲ ਜ਼ਬਰ-ਜੁਲਮ ਕੀਤੇ ਹਨ, ਜਿਸ ਨੇ ਆਪਣੀ ਮੂੰਹ ਬੋਲੀ ਬਣਾਈ ਧੀ ਹਨੀਪ੍ਰੀਤ ਨਾਲ ਸਰੀਰਕ ਸੰਬੰਧ ਬਣਾਏ ਹੋਏ ਹਨ ਅਤੇ ਇਸ ਹਨੀਪ੍ਰੀਤ ਦੇ ਸਾਬਕਾ ਪਤੀ ਕਹਿ ਰਹੇ ਹਨ ਬਾਬੇ ਨੇ ਹਨੀਪ੍ਰੀਤ ਨੂੰ ਰਖੇਲ ਬਣਾਕੇ ਰੱਖਿਆ ਹੋਇਆ ਹੈ ਤਾਂ ਅਜਿਹੀ ਬਲਾਤਕਾਰੀ ਸਾਧ ਦੀ ਜਾਨਵਰ ਪ੍ਰਕਿਰਤੀ ਬਾਰੇ ਬੀਬੀ ਹਰਸਿਮਰਤ ਕੌਰ ਬਾਦਲ ਬਾਹਰਲੀ ਪ੍ਰੈਸ ਨੂੰ ਕੀ ਜੁਆਬ ਦੇਵੇਗੀ ?
ਸ਼ ਮਾਨ ਨੇ ਕਿਹਾ ਕਿ ਦੁਨੀਆਂ ਦੇ ਹਰਮਨ ਪਿਆਰੇ ਅਤੇ ਮਸ਼ਹੂਰ ਇਤਿਹਾਸਕਾਰ ਸ੍ਰੀ ਅਰਨਾਲਡ ਟਾਈਨਬੀ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਕਾਰਲ ਮਾਰਕਸ ਨੇ ਆਪਣੇ ਸਿਧਾਂਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈਕੇ ਹੀ ਆਪਣੇ ਸੰਘਰਸ਼ ਸੁਰੂ ਕੀਤਾ ਸੀ । ਇਸ ਲਈ ਜੇਕਰ ਸਿੱਖ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਤਾ ਪੱਖੀ ਅਤੇ ਇਨਸਾਨੀਅਤ ਪੱਖੀ ਸੋਚ ਦੀ ਗੱਲ ਕਰਦੇ ਹਨ ਤਦ ਹੀ ਵੱਡੇ ਇਤਿਹਾਸਕਾਰਾਂ ਅਤੇ ਸੰਘਰਸ਼ਸੀਲ ਮਾਰਕਸ ਵਰਗੇ ਆਗੂਆਂ ਨੇ ਇਸ ਤੋਂ ਅਗਵਾਈ ਲਈ । ਇਸ ਲਈ ਜਦੋਂ ਹੁਣ ਬਲਾਤਕਾਰੀ ਅਤੇ ਕਾਤਲ ਸਾਧ ਦੇ ਮੁਖੋਟੇ ਉਤੇ ਚੜਾਏ ਨਕਾਬ ਦਾ ਪਰਦਾ ਲਹਿ ਗਿਆ ਹੈ ਅਤੇ ਦੁਨੀਆਂ ਸਾਹਮਣੇ ਸਿਰਸੇ ਡੇਰੇ ਦੇ ਮੁੱਖੀ ਅਤੇ ਡੇਰੇ ਦਾ ਸੱਚ ਸਾਹਮਣੇ ਆ ਗਿਆ ਹੈ ਤਾਂ ਹੁਣ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਸਿੱਖ ਧਾਰਮਿਕ ਅਤੇ ਸਿਆਸੀ ਸੰਗਠਨਾਂ ਦਾ ਇਹ ਕੌਮੀ ਤੇ ਇਖ਼ਲਾਕੀ ਫਰਜ ਬਣ ਜਾਂਦਾ ਹੈ ਕਿ ਜੋ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਸਿੱਖ ਗੁੰਮਰਾਹ ਹੋ ਕੇ ਡੇਰੇ ਸਿਰਸੇ ਦੇ ਪਾਖੰਡ ਨਾਲ ਜੁੜ ਗਏ ਸਨ, ਉਨ੍ਹਾਂ ਨੂੰ ਸਤਿਕਾਰ ਸਹਿਤ ਫਿਰ ਤੋਂ ਸਿੱਖ ਧਰਮ ਵਿਚ ਸ਼ਾਮਿਲ ਕਰਨ ਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਾਵੇ ਅਤੇ ਸਮੁੱਚੀ ਸਿੱਖ ਕੌਮ ਨੂੰ ਅਜੇ ਵੀ ਪੰਜਾਬ ਅਤੇ ਹੋਰ ਦੂਸਰੇ ਸੂਬਿਆਂ ਵਿਚ ਚੱਲ ਰਹੇ ਅਜਿਹੇ ਗੁੰਮਰਾਹਕੁੰਨ ਡੇਰਿਆਂ ਦੇ ਚੁੰਗਲ ਵਿਚੋਂ ਜਨਤਾ ਨੂੰ ਕੱਢਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਇਆ ਜਾਵੇ ਤਾਂ ਜੋ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਅਤੇ ਸਮੁੱਚੇ ਭਾਰਤ ਵਿਚ ਮਨੁੱਖਤਾ ਤੇ ਇਨਸਾਨੀਅਤ ਪੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਰੱਖਦੇ ਹੋਏ ਸਿੱਖ ਕੌਮ ਸਮੁੱਚੀ ਮਨੁੱਖਤਾ ਲਈ ਅਗਵਾਈ ਕਰਨ ਦੇ ਸਮਰੱਥ ਬਣੀ ਰਹੇ ।

ਸੈਂਟਰ ਅਤੇ ਪੰਜਾਬ ਦੀਆਂ ਸਭ ਸਿਆਸੀ ਜਮਾਤਾਂ ਵੱਲੋਂ ਬਲਾਤਕਾਰੀ ਤੇ ਕਾਤਲ ਸਾਧ ਨੂੰ ਪਨਾਹ ਮਿਲਦੀ ਰਹੀ, ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੀ ਹਮੇਸ਼ਾਂ ਦਲੀਲ ਨਾਲ ਵਿਰੋਧ ਕਰਨ ਦੀ ਜਿੰਮੇਵਾਰੀ ਨਿਭਾਈ : ਮਾਨ

Simranjit Singh Mann

ਫ਼ਤਹਿਗੜ੍ਹ ਸਾਹਿਬ, 26 ਅਗਸਤ (ਪੀ ਡੀ ਬਿਊਰੇ) “ਭਾਰਤ ਤੇ ਪੰਜਾਬ ਵਿਚ ਵਿਚਰ ਰਹੀਆਂ ਜਿੰਨੀਆਂ ਵੀ ਸਿਆਸੀ ਜਮਾਤਾਂ ਹਨ ਭਾਵੇ ਉਹ ਕਾਂਗਰਸ ਹੋਵੇ, ਭਾਵੇ ਬੀਜੇਪੀ, ਭਾਵੇ ਬਾਦਲ ਦਲ, ਭਾਵੇ ਆਮ ਆਦਮੀ ਪਾਰਟੀ ਆਦਿ ਸਭਨਾਂ ਵੱਲੋਂ ਸਿਆਸੀ ਵੋਟਾਂ ਦੀ ਨੀਤੀ ਦੇ ਗੁਲਾਮ ਬਣਕੇ ਉਪਰੋਕਤ ਦਾਗੀ ਸਾਧ ਦੀ ਸਰਪ੍ਰਸਤੀ ਕਰਦੇ ਰਹੇ ਹਨ । ਇਹੀ ਵਜਹ ਹੈ ਕਿ ਸਿਰਸੇਵਾਲੇ ਸਾਧ ਵੱਲੋਂ ਅਤੇ ਉਸਦੇ ਚੇਲਿਆਂ ਵੱਲੋਂ ਸਮੇਂ-ਸਮੇਂ ਤੇ ਹਕੂਮਤਾਂ, ਕਾਨੂੰਨ ਅਤੇ ਸਮਾਜ ਨੂੰ ਹਊਮੈ ਵਿਚ ਚੁਣੋਤੀ ਦਿੰਦੇ ਰਹੇ ਹਨ ਅਤੇ ਇਥੋ ਦੇ ਸਮਾਜ ਵਿਚ ਇਨਸਾਨੀ ਕਦਰਾ-ਕੀਮਤਾਂ ਨੂੰ ਨਿਰੰਤਰ ਠੇਸ ਪਹੁੰਚਾਉਦੇ ਰਹੇ ਹਨ । ਜੋ ਹਰਿਆਣੇ ਵਿਚ ਵੱਡੇ ਪੱਧਰ ਤੇ ਸਾੜ-ਫੂਕ, ਅਗਜਨੀ, ਸਰਕਾਰੀ ਇਮਾਰਤਾ ਨੂੰ ਨੁਕਸਾਨ ਪਹੁੰਚਾਉਣ ਅਤੇ ਪੰਜਾਬ ਵਿਚ ਵਿਸਫੋਟਕ ਹਾਲਾਤ ਪੈਦਾ ਕਰਨ ਵਾਲੀ ਸਥਿਤੀ ਬਣੀ ਹੈ, ਉਸ ਲਈ ਉਪਰੋਕਤ ਸੈਟਰ, ਹਰਿਆਣਾ, ਪੰਜਾਬ ਦੀਆਂ ਮੌਜੂਦਾ ਤੇ ਬੀਤੇ ਸਮੇਂ ਦੀਆਂ ਹਕੂਮਤਾਂ ਅਤੇ ਸਵਾਰਥੀ ਸੋਚ ਵਾਲੀਆਂ ਸਿਆਸੀ ਪਾਰਟੀਆਂ ਜਿੰਮੇਵਾਰ ਹਨ । ਜਦੋਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਕੋ ਇਕ ਉਹ ਪਾਰਟੀ ਤੇ ਜਮਾਤ ਹੈ ਜਿਸ ਨੇ ਡੇਰੇਦਾਰਾਂ ਵਿਸ਼ੇਸ਼ ਤੌਰ ਤੇ ਬਲਾਤਕਾਰੀ ਤੇ ਕਾਤਲ ਸਿਰਸੇਵਾਲੇ ਸਾਧ ਦੀਆਂ ਸਮਾਜ ਵਿਰੋਧੀ ਅਤੇ ਨਫ਼ਰਤ ਫੈਲਾਉਣ ਵਾਲੀਆਂ ਕਾਰਵਾਈਆ ਦਾ ਹਮੇਸ਼ਾਂ ਦਲੀਲ ਤੇ ਦ੍ਰਿੜਤਾ ਨਾਲ ਵਿਰੋਧ ਕਰਨ ਦੀ ਜਿੰਮੇਵਾਰੀ ਨਿਭਾਈ । ਜਦੋਂ ਹਰਿਆਣਾ ਤੇ ਪੰਜਾਬ ਦੀਆਂ ਹਕੂਮਤਾਂ ਕੋਲ ਲੋੜੀਦੀ ਫ਼ੌਜ, ਪੈਰਾਮਿਲਟਰੀ ਫੋਰਸਾਂ, ਪੁਲਿਸ ਦਾ ਪੂਰਾ ਪ੍ਰਬੰਧ ਸੀ, ਤਾਂ ਐਨੇ ਵੱਡੇ ਪੱਧਰ ਤੇ ਹਰਿਆਣੇ ਤੇ ਪੰਜਾਬ ਵਿਚ ਸਾੜ-ਫੂਕ ਅਤੇ ਦਹਿਸਤ ਵਾਲਾ ਮਾਹੌਲ ਕਿਉਂ ਬਣਿਆ ? ਅਜਿਹੀ ਖ਼ਤਰਨਾਕ ਸਥਿਤੀ ਬਣਾਉਣ ਲਈ ਇਹ ਜਮਾਤਾਂ ਅਤੇ ਵੋਟਾਂ ਦੇ ਗੁਲਾਮ ਬਣੇ ਸਿਆਸਤਦਾਨ ਦੋਸ਼ੀ ਨਹੀਂ ਤਾਂ ਹੋਰ ਕੌਣ ਹੈ ?”

           ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਤੇ ਪੰਜਾਬ ਵਿਚ ਬਲਾਤਕਾਰੀ ਤੇ ਕਾਤਲ ਸਾਧ ਦੇ ਚੇਲਿਆਂ ਵੱਲੋਂ ਹੋਈਆ ਅਗਜਨੀ, ਸਾੜ-ਫੂਕ ਤੇ ਸਰਕਾਰੀ ਇਮਾਰਤਾ ਨੂੰ ਨੁਕਸਾਨ ਪਹੁੰਚਾਉਣ ਦੇ ਹੋਏ ਅਮਲ ਲਈ ਸਿੱਧੇ ਤੌਰ ਤੇ ਖੱਟਰ ਹਕੂਮਤ, ਸੈਟਰ ਦੀ ਬੀਜੇਪੀ ਹਕੂਮਤ, ਬੀਤੇ ਸਮੇਂ ਦੀ ਬਾਦਲ-ਬੀਜੇਪੀ ਹਕੂਮਤ, ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਦੀਆਂ ਕਮਜੋਰ ਤੇ ਸਵਾਰਥੀ ਨੀਤੀਆਂ ਵੱਲੋਂ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਇਸ ਕਾਤਲ ਬਲਾਤਕਾਰੀ ਪਾਖੰਡੀ ਸਾਧ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਸਵਾਗ ਰਚਿਆ ਸੀ, ਤਾਂ ਉਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੀ ਬੀੜਾ ਚੁੱਕਿਆ ਸੀ ਅਤੇ ਇਸ ਵਿਰੋਧੀ ਸੰਘਰਸ਼ ਵਿਚ ਹਰਮਿੰਦਰ ਸਿੰਘ ਡੱਬਵਾਲੀ, ਕਮਲਜੀਤ ਸਿੰਘ ਸੁਨਾਮ ਅਤੇ ਬਲਕਾਰ ਸਿੰਘ ਮੁੰਬਈ ਨੂੰ ਸ਼ਹਾਦਤਾਂ ਦੇਣੀਆ ਪਈਆ । ਜੋ ਵੀ ਪੰਜਾਬ ਵਿਚ ਸਮੇਂ-ਸਮੇਂ ਤੇ ਸਰਕਾਰੀ ਸਰਪ੍ਰਸਤੀ ਵਾਲੇ ਡੇਰੇਦਾਰ ਭਨਿਆਰੇਵਾਲੇ, ਆਸੂਤੋਸ, ਸਿਰਸੇਵਾਲੇ ਵੱਲੋਂ ਡੇਰੇ ਬਣਾਕੇ ਸਿੱਖ ਧਰਮ ਤੇ ਸਿੱਖ ਕੌਮ ਵਿਰੁੱਧ ਪ੍ਰਚਾਰ ਕੀਤਾ ਜਾਂਦਾ ਰਿਹਾ, ਇਸ ਵਿਚ ਹੁਣ ਤੱਕ ਦੀਆਂ ਸੈਟਰ ਅਤੇ ਪੰਜਾਬ ਦੀਆਂ ਹਕੂਮਤੀ ਸਰਕਾਰਾਂ ਦੀ ਉਨ੍ਹਾਂ ਨੂੰ ਸਰਪ੍ਰਸਤੀ ਰਹੀ ਹੈ । ਇਸੇ ਤਰ੍ਹਾਂ ਜਦੋਂ ਆਖੰਡ ਕੀਰਤਨੀ ਜਥੇ ਦੇ ਭਾਈ ਫ਼ੌਜਾਂ ਸਿੰਘ ਅਤੇ ਹੋਰ 12 ਸਿੰਘਾਂ ਨੂੰ ਨਿਰੰਕਾਰੀਆਂ ਵੱਲੋਂ ਅੰਮ੍ਰਿਤਸਰ ਵਿਖੇ ਸ਼ਹੀਦ ਕੀਤਾ ਗਿਆ, ਉਸ ਸਮੇਂ ਵੀ ਬਾਦਲ-ਬੀਜੇਪੀ ਦੀ ਵੋਟ ਸਿਆਸਤੀ ਸੀ, ਜੋ ਇਸ ਸਿੱਖ ਕਤਲੇਆਮ ਲਈ ਜਿੰਮੇਵਾਰ ਬਣੀ । ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ ਹੀ ਸਨ ਜਿਨ੍ਹਾਂ ਨੇ ਸਿੱਖ ਕੌਮ ਦੇ ਕਾਤਲ ਗੁਰਬਚਨੇ ਨਿਰੰਕਾਰੀਏ ਨੂੰ ਆਪਣੀਆ ਸਰਕਾਰੀ ਗੱਡੀਆਂ ਵਿਚ ਸੁਰੱਖਿਅਤ ਕਰਕੇ ਦਿੱਲੀ ਪਹੁੰਚਾਇਆ ਸੀ । ਇਹ ਰਵਾਇਤੀ ਅਕਾਲੀ ਤੇ ਬਾਦਲ ਦਲੀਏ ਹੀ ਹਨ ਜੋ ਸਿੱਖ ਵਿਰੋਧੀ ਜਮਾਤਾਂ ਬੀਜੇਪੀ, ਕਾਂਗਰਸ, ਡੇਰੇਦਾਰਾਂ, ਨਿਰੰਕਾਰੀਆਂ ਨੂੰ ਅਜਿਹੇ ਸਮੇਂ ਸਾਥ ਦਿੰਦੇ ਰਹੇ ਹਨ । ਇਨ੍ਹਾਂ ਸਿੱਖ ਵਿਰੋਧੀ ਜਮਾਤਾਂ ਨੂੰ ਸਾਥ ਦੇਣ ਦੀ ਬਦੌਲਤ ਹੀ ਅੱਜ ਸੈਟਰ ਵਿਚ ਹਰਸਿਮਰਤ ਕੌਰ ਬਾਦਲ ਇਵਜਾਨੇ ਵੱਜੋ ਵਜੀਰ ਬਣੀ ਹੋਈ ਹੈ ।
ਸ਼ ਮਾਨ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਲਾਤਕਾਰੀ ਸਾਧ ਸੰਬੰਧੀ ਸੀ.ਬੀ.ਆਈ ਦੀ ਅਦਾਲਤ ਦੇ ਆਉਣ ਵਾਲੇ ਫੈਸਲੇ ਤੋਂ ਇਨ੍ਹਾਂ ਦੇ ਸਮਰਥਕਾਂ ਵੱਲੋਂ ਹਰਿਆਣਾ, ਪੰਜਾਬ ਅਤੇ ਦਿੱਲੀ ਦੀਆਂ ਸਰਕਾਰਾਂ ਨੂੰ ਸੁਚੇਤ ਕਰ ਦਿੱਤਾ ਸੀ, ਫਿਰ ਐਨੀ ਵੱਡੀ ਗਿਣਤੀ ਵਿਚ ਫੌæਜ, ਪੈਰਾਮਿਲਟਰੀ ਫੋਰਸਾ, ਅਰਧ ਸੈਨਿਕ ਬਲ ਅਤੇ ਪੁਲਿਸ, ਸੀæਆਈæਡੀæ ਖੂਫੀਆ ਵਿਭਾਗ ਹੋਣ ਦੇ ਬਾਵਜੂਦ ਨੁਕਸਾਨ ਕਿਉਂ ਹੋਇਆ ? ਇਸ ਹੋਏ ਨੁਕਸਾਨ ਲਈ ਸੈਟਰ, ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਸਿੱਧੇ ਤੌਰ ਤੇ ਜਿੰਮੇਵਾਰ ਹਨ ਜੋ ਦਾਅਵੇ ਤਾਂ ਪੂਰੇ ਕੰਟਰੋਲ ਦਾ ਕਰਦੀਆ ਰਹੀਆ ਹਨ, ਪਰ ਪ੍ਰਬੰਧ ਪੱਖੋ ਵੱਡੀਆਂ ਨਾਕਾਮੀਆ ਰਹੀਆ ਹਨ ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਪੁਰਾਤਨ ਰਵਾਇਤ ਰਹੀ ਹੈ ਜਦੋਂ ਵੀ ਮਨੁੱਖਤਾ ਜਾਂ ਇਨਸਾਨੀਅਤ ਦਾ ਕਤਲ ਹੋਵੇ, ਧੀਆਂ-ਭੈਣਾਂ ਦੀ ਇੱਜ਼ਤ ਨੂੰ ਖ਼ਤਰਾ ਪੈਦਾ ਹੋਇਆ ਤਾਂ ਸਿੰਘਾਂ ਨੇ ਆਪਣੀਆਂ ਜਾਨਾਂ ਤੇ ਖੇਲਕੇ ਵੀ ਮਨੁੱਖੀ ਕਦਰਾ-ਕੀਮਤਾ ਦੀ ਰਾਖੀ ਕਰਨ ਦੇ ਨਾਲ-ਨਾਲ ਧੀਆਂ-ਭੈਣਾਂ ਦੀ ਇੱਜ਼ਤ ਬਚਾਉਣ ਦੀ ਜਿੰਮੇਵਾਰੀ ਵੀ ਨਿਭਾਈ ਹੈ । ਕਾਬਲ, ਗਜਨੀ ਅਤੇ ਬਸਰਾ ਦੇ ਬਜਾਰਾਂ ਵਿਚ ਜਦੋਂ ਹਮਲਾਵਰ ਹਿੰਦੂ ਧੀਆਂ-ਭੈਣਾਂ ਨੂੰ ਚੁੱਕਕੇ ਲੈ ਜਾਂਦੇ ਸਨ ਅਤੇ ਟਕੇ ਟਕੇ ਵਿਚ ਵੇਚ ਦਿੰਦੇ ਸਨ ਤਾਂ ਇਹ ਸਿੱਖ ਕੌਮ ਹੀ ਸੀ ਜੋ ਉਨ੍ਹਾਂ ਤੋਂ ਹਿੰਦੂ ਧੀਆਂ-ਭੈਣਾਂ ਨੂੰ ਛੁਡਵਾਕੇ ਬਾਇੱਜ਼ਤ ਉਨ੍ਹਾਂ ਦੇ ਘਰੋ-ਘਰ ਪਹੁੰਚੀ ਰਹੀ ਹੈ । ਪਰ ਅੱਜ ਬਾਦਲ ਦਲ ਅਤੇ ਰਵਾਇਤੀ ਆਗੂ ਸਿੱਖਾਂ ਉਤੇ ਸਾਜ਼ਿਸਾਂ ਰਚਨ ਵਾਲਿਆ, ਸਿੱਖਾਂ ਦਾ ਕਤਲੇਆਮ ਕਰਨ ਵਾਲਿਆ, ਸਿੱਖ ਧਰਮ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਵਾਲਿਆ ਨਾਲ ਘਿਓ-ਖਿਚੜੀ ਹੋਏ ਪਏ ਹਨ। ਜਦੋਂ 1984 ਵਿਚ ਸਿੱਖ ਕੌਮ ਦਾ ਕਤਲੇਆਮ ਹੋਇਆ ਤਾਂ ਇਨ੍ਹਾਂ ਨੇ ਕੌਮੀ ਕਤਲੇਆਮ ਕਰਨ ਵਾਲਿਆ ਨਾਲ ਹੀ ਪੀੜੀਆਂ ਸਾਂਝਾ ਪਾ ਲਈਆ ਅਤੇ ਉਨ੍ਹਾਂ ਕਾਤਲਾਂ ਨੂੰ ਬਚਾਉਣ ਲਈ ਇਨ੍ਹਾਂ ਜਮਾਤਾਂ ਦੇ ਸਹਿਯੋਗੀ ਬਣਕੇ ਵਿਚਰਦੇ ਆ ਰਹੇ ਹਨ । ਫਿਰ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਸਮੇਂ ਬਰਗਾੜੀ ਵਿਖੇ ਰੱਖੇ ਗਏ ਰੋਸ ਧਰਨੇ ਦੌਰਾਨ ਸ਼ ਬਾਦਲ ਨੇ ਹੀ ਸਿੱਖਾਂ ਉਤੇ ਗੋਲੀ ਚਲਾਕੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ । ਇਸ ਗੱਲ ਨੂੰ ਕੈਪਟਨ ਅਮਰਿੰਦਰ ਸਿੰਘ ਵੀ ਮੀਡੀਏ ਨੂੰ ਦਿੱਤੇ ਆਪਣੇ ਬਿਆਨ ਵਿਚ ਪ੍ਰਵਾਨ ਕਰਦੇ ਹਨ । ਫਿਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਕਤਲ ਦੇ ਕੇਸ ਦਰਜ ਕਰਕੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ?
ਸਿੱਖ ਕੌਮ ਬਿਲਕੁਲ ਵੀ ਕਾਂਗਰਸ, ਬੀਜੇਪੀ, ਬਾਦਲ ਦਲ, ਮੁਤੱਸਵੀ ਸੰਗਠਨਾਂ, ਸੈਟਰ ਦੇ ਮੌਜੂਦਾ ਹੁਕਮਰਾਨਾਂ ਦੇ ਸਿੱਖ ਵਿਰੋਧੀ ਕਾਰਨਾਮਿਆ ਤੋਂ ਅਵੇਸਲੀ ਨਾ ਰਹੇ ਬਲਕਿ ਸੁਚੇਤ ਰਹੇ । ਕਿਉਂਕਿ ਇਹ ਕਿਸੇ ਸਮੇਂ ਵੀ ਆਪਣੇ ਸਵਾਰਥੀ ਹਿਤਾ ਦੀ ਅਤੇ ਵੋਟ ਸਿਆਸਤ ਦੀ ਪੂਰਤੀ ਲਈ ਪੰਜਾਬ ਸੂਬੇ ਦੇ ਅਮਨ-ਚੈਨ ਅਤੇ ਇਥੋ ਦੇ ਨਿਵਾਸੀਆਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰ ਸਕਦੇ ਹਨ ਅਤੇ ਪੰਜਾਬ ਨੂੰ ਫਿਰ ਤੋਂ ਅੱਗ ਵਿਚ ਝੋਕ ਸਕਦੇ ਹਨ । ਇਸ ਲਈ ਸਮੁੱਚੇ ਪੰਜਾਬੀ ਅਤੇ ਸਮੁੱਚੀ ਸਿੱਖ ਕੌਮ ਕਾਂਗਰਸੀਆ, ਭਾਜਪਾਈਆ, ਬਾਦਲ ਦਲੀਆ, ਆਮ ਆਦਮੀ ਪਾਰਟੀ ਦੀਆਂ ਸਾਂਝੀਆਂ ਸਿੱਖ ਵਿਰੋਧੀ ਸਾਜ਼ਿਸਾਂ ਤੋਂ ਹਰ ਸਮੇਂ ਸੁਚੇਤ ਰਹਿਣ ਅਤੇ ਅਜਿਹੇ ਡੇਰੇਦਾਰਾਂ ਦੀ ਇਨ੍ਹਾਂ ਵੱਲੋਂ ਸਵਾਰਥੀ ਸੋਚ ਅਧੀਨ ਕੀਤੀ ਜਾ ਰਹੀ ਸਰਪ੍ਰਸਤੀ ਦੇ ਮਾਰੂ ਨਤੀਜਿਆ ਨੂੰ ਵੀ ਸਾਹਮਣੇ ਰੱਖਦੇ ਹੋਏ ਕਦੀ ਵੀ ਇਨ੍ਹਾਂ ਹੁਕਮਰਾਨਾਂ ਵੱਲੋਂ ਕੀਤੇ ਜਾਣ ਵਾਲੇ ਸਿੱਖ ਵਿਰੋਧੀ ਅਤੇ ਸਿੱਖ ਧਰਮ ਵਿਰੋਧੀ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ ਬਲਕਿ ਆਪਣੇ ਗੁਰੂ ਸਾਹਿਬਾਨ ਵੱਲੋ ਕਾਇਮ ਕੀਤੀਆ ਗਈਆ ਮਨੁੱਖਤਾ ਪੱਖੀ, ਅਮਨ-ਚੈਨ ਅਤੇ ਜਮਹੂਰੀਅਤ ਪੱਖੀ ਸਰਬੱਤ ਦੇ ਭਲੇ ਵਾਲੀਆ ਨੀਤੀਆ ਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਰਹਿਣ ।