ਜਗਮੀਤ ਸਿੰਘ ਅੱਗੇ ਵੱਡਾ ਚੈਲਿੰਜ – 2019 ਚੋਣਾਂ ਵਿੱਚ ਐਨ ਡੀ ਪੀ ਦੀ ਸਰਕਾਰ ਬਣਾਉਣੀ ਜਾਂ ਘੱਟੋ ਘੱਟ 44 ਸੀਟਾਂ ਤੋਂ ਵੱਧ ਸੀਟਾਂ ਲੈਣੀਆਂ

ਸੁਖਮਿੰਦਰ ਸਿੰਘ ਹੰਸਰਾ
SHansra@Hansra.ca

ਅਪਰੈਲ 2016 ਨੂੰ ਅਲਬਰਟਾ ਵਿੱਚ ਹੋਈ ਐਨ ਡੀ ਪੀ ਦੀ ਕੰਨਵੈਂਸ਼ਨ ਦੌਰਾਨ ਪਾਰਟੀ ਲੀਡਰ ਥਾਮਸ ਮੁਲਕੇਅਰ ਨੂੰ ਡੇਲੀਗੇਟਾਂ ਦੀ 50% ਸੁਪੋਰਟ ਨਾ ਮਿਲਣ ਸਦਕਾ ਉਨ੍ਹਾਂ ਨੂੰ ਅਹੁਦੇ ਤੋਂ ਇੱਕ ਸਾਲ ਦਰਮਿਆਨ ਲਾਂਭੇ ਹੋਣਾ ਤਹਿ ਹੋ ਗਿਆ ਸੀ। ਪਾਰਟੀ ਵਿਧਾਨ ਅਨੁਸਾਰ ਅਪਰੈਲ 2017 ਤੱਕ ਨਵਾਂ ਆਗੂ ਚੁਣਿਆ ਜਾਣਾ ਲਾਜ਼ਮੀ ਸੀ ਪਰ ਡੈਲੀਗੇਟਾਂ ਨੇ ਪਾਰਟੀ ਨੂੰ 12 ਦੀ ਬਜਾਏ 24 ਮਹੀਨੇ ਦਾ ਸਮ੍ਹਾਂ ਦੇਣ ਦਾ ਮਤਾ ਪਾਸ ਕਰਕੇ ਪਾਰਟੀ ਨੂੰ ਨਵਾਂ ਆਗੂ ਚੁਣਨ ਲਈ ਅਪਰੈਲ 2018 ਤੱਕ ਸਮ੍ਹਾਂ ਦੇ ਦਿੱਤਾ। ਮਈ 2016 ਵਿੱਚ ਪਾਰਟੀ ਦੇ ਪ੍ਰਬੰਧਕਾਂ ਨੇ ਮਿਲ ਕੇ ਲੀਡਰਸ਼ਿਪ ਚੋਣ ਦੇ ਰੂਲਜ਼ ਅਤੇ ਸਮ੍ਹਾਂ ਨੀਯਤ ਕਰ ਦਿੱਤਾ ਸੀ। ਜਿਸ ਤਹਿਤ ਪਹਿਲੇ ਦੌਰ ਦਾ ਨਤੀਜਾ 1 ਅਕਤੂਬਰ 2017 ਨੂੰ ਨਿਰਧਾਰਤ ਕੀਤਾ ਗਿਆ ਸੀ।
ਅੱਜ ਪਹਿਲੇ ਦੌਰ ਦਾ ਨਤੀਜਾ ਹੈਰਾਨੀਜਨਕ ਨਿਕਲਿਆ। ਨਤੀਜੇ ਅਨੁਸਾਰ ਚੋਣਾਂ ਵਿੱਚ ਕੁੱਲ ਵੋਟਾਂ 65783 ਪਈਆਂ ਜਦਕਿ 1 ਲੱਖ 24 ਹਜ਼ਾਰ ਦੇ ਕਰੀਬ ਵੋਟਾਂ ਬਣੀਆਂ ਸਨ। 101 ਵੋਟਾਂ ਰੱਦ ਹੋ ਗਈਆ। ਪਹਿਲੇ ਦੌਰ ਵਿੱਚ ਚਾਰਲੀ ਇੰਗਸ 12705, ਨਿਕੀ ਐਸਟਨ 11374, ਗਈ ਕਰੋਨ 6164 ਅਤੇ ਜਗਮੀਤ ਸਿੰਘ ਨੇ 35266 ਹਾਸਿਲ ਕੀਤੀਆਂ। ਭਾਵ ਜਗਮੀਤ ਸਿੰਘ ਪਹਿਲੇ ਦੌਰਾ ਵਿੱਚ ਹੀ ਤਿੰਨੇ ਉਮੀਦਵਾਰਾਂ ਤੋਂ ਵੱਧ ਵੋਟਾਂ ਇਕੱਲਾ ਲੈ ਗਿਆ ਜਿਸ ਨਾਲ ਉਹ ਜੇਤੂ ਘੋਸ਼ਿਤ ਕਰ ਦਿੱਤਾ ਗਿਅ।
ਯਾਦ ਰਹੇ 1961 ਦੀ ਲੀਡਰਸ਼ਿਪ ਚੋਣ ਵਿੱਚ ਟੌਮ ਡਲਗਸ ਪਹਿਲੇ ਬੈਲਟ ਪੇਪਰ ਤੇ ਜਿੱਤੇ ਸਨ; ਜਦੋਂ ਕਿ 1973 ਵਿੱਚ ਲੁਅਸ ਡੇਵਿਸ ਨੇ ਪਹਿਲੇ ਬੈਲਟ ਤੇ ਜਿੱਤ ਪ੍ਰਾਪਤ ਕੀਤੀ ਸੀ। 2001 ਵਿੱਚ ਅਲੈਕਸਾ ਮਕਡੋਨਾ ਨੇ ਪਹਿਲੇ ਬੈਲਟ ਤੇ ਜਿੱਤ ਪ੍ਰਾਪਤ ਕੀਤੀ ਸੀ। ਸੰਨ 2003 ਵਿੱਚ ਜੈਕ ਲੇਟਿਨ ਨੇ ਪਹਿਲੇ ਬੈਲਟ ਤੇ ਜਿੱਤ ਪ੍ਰਾਪਤ ਕੀਤੀ ਸੀ। ਹੁਣ 2017 ਵਿੱਚ ਜਗਮੀਤ ਸਿੰਘ ਨੇ 53æ8% ਵੋਟਾਂ ਹਾਸਿਲ ਕਰਕੇ ਆਪਣੇ ਤਿੰਨ ਵਿਰੋਧੀ ਉਮੀਦਵਾਰਾਂ ਨੂੰ ਹਾਰ ਦੇ ਕੇ ਪਹਿਲੇ ਬੈਲਟ ਤੇ ਜਿੱਤ ਪ੍ਰਾਪਤ ਕਰ ਲਈ ਹੈ। ਜਗਮੀਤ ਸਿੰਘ ਨੇ ਜੈਕ ਲੇਟਿਨ ਤੋਂ .3% ਵੱਧ ਵੋਟਾਂ ਹਾਸਿਲ ਕੀਤੀਆਂ ਹਨ।
ਸੰਨ 2019 ਵਿੱਚ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਜਗਮੀਤ ਸਿੰਘ ਦੀ ਟੱਕਰ ਲਿਬਰਲ ਆਗੂ ਜਸਟਿਨ ਟਰੂਡੋ ਅਤੇ ਕੰਸਰਵੇਟਿਵ ਆਗੂ ਐਂਡਰੀਊ ਸ਼ੀਅਰ ਨਾਲ ਹੋਵੇਗੀ।
ਸਭ ਤੋਂ ਵੱਡਾ ਇਮਤਿਹਾਨ ਕਿਊਬਿਕ ਵਿੱਚ ਹੋਵੇਗਾ ਜਿਥੇ 2011 ਵਿੱਚ ਐਨ ਡੀ ਪੀ ਨੇ 59 ਸੀਟਾਂ ਹਾਸਿਲ ਕੀਤੀਆਂ ਸਨ ਜਦਕਿ 2015 ਵਿੱਚ ਕਿਊਬਿਕ ਤੋਂ ਐਨ ਡੀ ਪੀ ਨੂੰ ਸਿਰਫ 16 ਸੀਟਾਂ ਮਿਲੀਆਂ ਸਨ।
ਜਗਮੀਤ ਸਿੰਘ ਦਾ ਸਭ ਤੋਂ ਵੱਡਾ ਚੈਲਿੰਜ ਪਾਰਟੀ ਦੀਆਂ ਸੀਟਾਂ ਵਿੱਚ ਵਾਧਾ ਕਰਨਾ ਹੋਵੇਗਾ। ਸੰਨ 2011 ਦੀਆਂ ਚੋਣਾਂ ਵਿੱਚ ਐਨ ਡੀ ਪੀ 103 ਸੀਟਾਂ ਹਾਸਿਲ ਕੀਤੀਆਂ ਸਨ ਜਦੀਕ 2015 ਵਿੱਚ ਐਨ ਡੀ ਪੀ ਨੂੰ 44 ਸੀਟਾਂ ਮਿਲੀਆਂ ਸਨ।

ਗੁਰਪ੍ਰੀਤ ਸਿੰਘ ਦਾ ਕਾਤਲ ਸਖਤ ਸਜ਼ਾ ਦਾ ਹੱਕਦਾਰ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ 


” ਜੇਹਲਾਂ ਵਿੱਚ ਬੰਦ ਸਿੰਘਾਂ ਦੀ ਹਿਫਾਜ਼ਤ ਲਈ ਮਨੁੱਖੀ ਅਧਿਕਾਰਾਂ ਦੇ ਦਾਅਵੇਦਾਰ ਅੱਗੇ ਆਉਣ”

ਲੰਡਨ – ਬਰਤਾਨੀਆ ਵਿੱਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ ,ਕੇ ਦੀ ਵਿਸ਼ੇਸ਼ ਇਕੱਤਰਤਾ ਗੁਰਦਵਾਰਾ ਸਿੰਘ ਸਭਾ ਕਾਵੈਂਟਰੀ ਵਿਖੇ ਹੋਈ । ਜਿਸ ਵਿੱਚ  ਮੌਜੂਦਾ ਪੰਥਕ ਮਸਲਿਆਂ ਤੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ । ਮੀਟੰਗ ਵਿੱਚ ਹੋਰਨਾਂ ਤੋਂ ਇਲਾਵਾ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਭਾਈ ਹਰਦੀਸ਼ ਸਿੰਘ ,ਭਾਈ ਚਰਨ ਸਿੰਘ ,ਭਾਈ ਜਗਵਿੰਦਰ ਸਿੰਘ ,ਭਾਈ ਬਲਵਿੰਦਰ ਸਿੰਘ ਵੁਲਵਰਹੈਪਟਨ ,ਭਾਈ ਅਵਤਾਰ ਸਿੰਘ ਸੰਘੇੜਾ, ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ,ਭਾਈ ਜੋਗਾ ਸਿੰਘ ,ਭਾਈ ਰਜਿੰਦਰ ਸਿੰਘ ਚਿੱਟੀ ,ਭਾਈ ਗੁਰਦੇਵ ਸਿੰਘ ਚੌਹਾਨ, ਨੇ ਸ਼ਮੂਲੀਅਤ ਕੀਤੀ ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਦਿੱਲੀ ਵਿੱਚ ਕਤਲ ਕੀਤੇ ਗਏ ਨਿਰਦੋਸ਼ ਸਿੰਘ ਨੌਜਵਾਨ ਸ੍ਰ, ਗੁਰਪ੍ਰੀਤ ਸਿੰਘ ਦੇ ਕਤਲ ਦੀ ਸਖਤ ਨਿਖੇਧੀ ਕੀਤੀ ਗਈ । ਇਸ ਘਟਨਾ ਨੂੰ ਭਾਰਤ ਦੀਆਂ ਵਸਨੀਕ ਘੱਟ ਗਿਣਤੀ ਕੌਮਾਂ ਖਾਸਕਰ ਸਿੱਖਾਂ ਦੀ ਗੁਲਾਮੀਂ ਦੀ ਤਾਜ਼ਾ ਮਿਸਾਲ ਵਜੋਂ ਦੇਖਿਆ ਗਿਆ । ਨੌਜਵਾਨ ਗੁਰਪ੍ਰੀਤ ਸਿੰਘ ਦੇ ਮੂੰਹ ਤੇ ਸਿਗਰਟ ਦਾ ਧੂੰਆਂ ਮਾਰਨ ਵਾਲੇ ਅਤੇ ਅਜਿਹਾ ਕਰਨ ਤੋਂ ਰੋਕਣ ਕਾਰਨ ਉਸਦਾ ਕਤਲ ਕਰ ਦੇਣ ਵਾਲੇ ਦੁਸ਼ਟ ਨੂੰ ਸਖਤ ਸਜ਼ਾ ਦੀ ਵਕਾਲਤ ਕੀਤੀ ਗਈ ਹੈ । ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਾਮਨਾ ਕੀਤੀ ਗਈ ਕਿ ਗੁਰਪ੍ਰੀਤ ਸਿੰਘ ਦੀ ਆਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ।

ਤਿਹਾੜ ਜੇਲ੍ਹ ਵਿੱਚ ਬੰਦ ਖਾਲਿਸਤਾਨ ਦੀ ਜੰਗੇ ਅਜਾਦੀ ਦੇ ਯੋਧੇ ਭਾਈ ਦਇਆ ਸਿੰਘ ਲਾਹੌਰੀਆ ਅਤੇ ਭਾਈ ਜਗਤਾਰ ਸਿੰਘ ਹਾਵਾਰਾ ਨੂੰ ਜੇਹਲ ਪ੍ਰਸਾਸ਼ਨ ਵਲੋਂ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ ਕੀਤੇ ਜਾਣ ਦੀ ਸਖਤ ਨਿਖੇਧੀ ਕਰਦਿਆਂ ਸਮੂਹ ਸਿੱਖ ਜਥੇਬੰਦੀਆਂ ਅਤੇ ਮਨੁਖੀ ਅਧਿਕਾਰਾਂ ਦੀ ਰਾਖੀ ਦਾ ਦਮ ਭਰਨ ਵਾਲੀਆਂ ਸੰਸਥਾਵਾਂ ਨੂੰ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਹਿਫਾਜ਼ਤ ਲਈ ਅਵਾਜ ਬੁਲੰਦ ਕਰਨ ਦੀ ਸਨਿਮਰ ਅਪੀਲ ਗਈ ਗਈ । ਜ਼ਿਕਰਯਗ ਹੈ ਕਿ ਭਾਰਤ ਦੀਆਂ ਵੱਖ ਵੱਖ ਜੇਹਲਾਂ ਵਿੱਚ ਸਿੱਖ ਨੌਜਵਾਨ ਦੋ ਦੋ ,ਢਾਈ ਢਾਈ ਦਹਾਕਿਆਂ ਤੋਂ ਬੰਦ ਹਨ ਪਰ ਭਾਰਤ ਸਰਕਾਰ ਉਹਨਾਂ ਨੂੰ ਰਿਹਾਅ ਕਰਨ ਦੀ ਬਜਾਏ ਆਨੇ ਬਹਾਨੇ ਉਹਨਾਂ ਤੇ ਤਸ਼ੱਦਦ ਕਰਕੇ ਉਹਨਾਂ ਦੇ ਸਿਦਕ ਨੂੰ ਪਰਖਦੀ ਰਹਿੰਦੀ ਹੈ । ਭਾਰਤ ਸਰਕਾਰ ਨੂੰ ਪੁਰਾਤਨ ਇਤਿਹਾਸ ਤੋਂ ਮੱਤ ਲੂਣ ਦੀ ਲੋੜ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਸਾਜੇ ਹੋਏ ਜਿਸ ਖਾਲਸਾ ਪੰਥ ਨੂੰ ਮੁਗਲੀਆ ਅਤੇ ਅੰਗਰੇਜ਼ ਜ਼ੁਲਮ ਆਪਣੇ ਅਕੀਦੇ ਤੋਂ ਥਿੜਕਾ ਨਹੀਂ ਸਕੇ ਉਸ ਖਾਲਸੇ ਨੂੰ ਹਿੰਦੂਤਵੀ ਹਾਕਮਾਂ ਅਤੇ ਜੱਲਾਦਾਂ ਦੇ ਕੋਈ ਵੀ ਜ਼ੁਲਮ ਨਾ ਥਿੜਕਾ ਸਕਿਆ ਹੈ ਅਤੇ ਨਾ ਹੀ ਕਦੇ ਥਿੜਕਾ ਸਕੇਗਾ ।ਬਲਕਿ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਤੇਰਾਂ ਐਪਰੈਲ 1978 ਦੇ ਖੁਨੀ ਸਾਕੇ ਉਪਰੰਤ ਅਰੰਭ ਕੀਤਾ ਗਿਆ ਕੌਮੀ ਅਜਾਦੀ ( ਖਾਲਿਸਤਾਨ ) ਦਾ ਸੰਘਰਸ਼ ਫਤਿਹ ਤੱਕ ਜਾਰੀ ਰਹੇਗਾ ।

ਭਾਰਤ ਦੇ ਮੂਲ ਨਿਵਾਸੀ ਅਤੇ ਅਕਾਲੀ ਦਲ ਅੰਮ੍ਰਿਤਸਰ ਵਿੱਚ ਰਾਜਨੀਤਕ ਸਮਝੌਤਾ,  ਡਾ ਭੀਮ ਰਾਓ ਅੰਬੇਦਕਰ ਦੀ 82 ਸਾਲ ਪਹਿਲਾਂ ਪ੍ਰਗਟਾਈ ਇੱਛਾ ਨੂੰ ਬੂਰ ਪੈਣ ਲੱਗਾ

ਨਿਊਯਾਰਕ (ਪੀ ਡੀ ਬਿਊਰੋ) ਭਾਰਤ ਦੇ ਮੂਲ ਨਿਵਾਸੀ, ਬਾਬਾ ਭੀਮ ਰਾਓ ਅੰਬੇਦਕਰ ਦੇ ਪੈਰੋਕਾਰ ਬਾਮਸੇਫ ਇੰਟਰਨੈਸ਼ਨਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਰਾਜਨੀਤਕ ਸਮਝੌਤਾ ਹੋ ਗਿਆ ਹੈ ਜਿਸ ਦਾ ਐਲਾਨ ਬਾਮਸੇਫ ਸੰਗਠਨ ਦੇ ਪ੍ਰਧਾਨ ਵਾਮਨ ਮੇਸ਼ਰਾਮ ਨੇ ਨਿਊਯਾਰਕ ਵਿੱਚ ਹੋਈ ਵਰਲਡ ਕਾਨਫਰੰਸ ਦੌਰਾਨ ਕੀਤਾ। ਸਾਚੀ ਸਾਖੀ ਅਨੁਸਾਰ ਸੰਨ 1935-36 ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਨੇ 60 ਮਿਲੀਅਨ ਮੂਲ ਨਿਵਾਸੀਆਂ ਸਮੇਤ ਸਿੱਖ ਬਣਨ ਦੀ ਇੱਛਾ ਜਾਹਿਰ ਕੀਤੀ ਸੀ। ਜਿਸ ਨੂੰ ਅਕਾਲੀ ਲੀਡਰਸ਼ਿਪ ਨੇ ਆਪਣੀ ਕੁਰਸੀ ਨੂੰ ਖਤਰਾ ਜਾਣ ਕੇ ਠੁਕਰਾਅ ਦਿੱਤਾ ਸੀ। ਹੁਣ 82 ਸਾਲਾਂ ਬਾਅਦ ਮੂਲ ਨਿਵਾਸੀਆਂ ਨੇ ਇਕ ਵਾਰ ਫੇਰ ਹੱਥ ਵਧਾਇਆ ਹੈ ਜਿਸ ਨੂੰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੀ ਅੰਤਰਰਾਸ਼ਟਰੀ ਕੋਆਰਡੀਨੇਸ਼ਨ ਕਮੇਟੀ ਨੇ ਜੀ ਆਇਆ ਕਿਹਾ ਹੈ।

ਕੋਲੰਬੀਆ ਯੂਨੀਵਰਸਿਟੀ ਆਫ ਨਿਊਯਾਰਕ ਜਿਥੋਂ ਡਾ ਬੀ ਆਰ ਅੰਬੇਦਕਰ ਨੇ 1927 ਵਿੱਚ ਪੀ ਐਚ ਡੀ ਦੀ ਡਿਗਰੀ ਹਾਸਿਲ ਕੀਤੀ ਸੀ, ਉਸੇ ਯੂਨੀਵਰਸਿਟੀ ਦੇ ਉਸੇ ਹਾਲ ਵਿੱਚ ਬਾਮਸੇਫ ਇੰਟਰਨੈਸ਼ਨਲ ਨੈਟਵਰਕ ਵਲੋਂ ਆਪਣੀ ਦੂਸਰੀ ਵਰਲਡ ਕਾਨਫਰੰਸ ਕਰਵਾਈ ਗਈ। ਇਸ ਵਿਸ਼ਵ ਕਾਨਫਰੰਸ ਵਿੱਚ ਇੰਡੀਆ ਤੋਂ 88 ਦੇ ਕਰੀਬ ਡੇਲੀਗੇਟ ਪਹੁੰਚੇ ਅਤੇ ਬਾਕੀ ਸੰਸਾਰ ਭਰ ਵਿਚੋਂ ਵੀ ਡੈਲੀ ਗੇਟ ਸ਼ਾਮਲ ਹੋਏ।

ਇਸ ਮੌਕੇ ਤੇ ਕੈਨੇਡਾ ਅਤੇ ਅਮਰੀਕਾ ਦੀ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸ਼ਿਪ ਨੂੰ ਵੀ ਵਿਸ਼ੇਸ਼ ਸੱਦਾ ਦੇ ਕੇ ਬੁਲਾਇਆ ਗਿਆ ਸੀ। ਇਸ ਕਾਨਫਰੰਸ ਵਿੱਚ ਅਮਰੀਕਾ ਤੋਂ ਸ੍ਰ ਬੂਟਾ ਸਿੰਘ ਖੜੌਦ, ਸੁਰਜੀਤ ਸਿੰਘ ਕੁਲਾਰ, ਸਰਬਜੀਤ ਸਿੰਘ, ਜੋਗਾ ਸਿੰਘ ਨਿਊਜਰਸੀ ਤੋਂ ਇਲਾਵਾ ਦਰਜਨ ਮੈਂਬਰ ਸ਼ਾਮਲ ਹੋਏ ਜਦਕਿ ਕੈਨੇਡਾ ਤੋਂ ਸੁਖਮਿੰਦਰ ਸਿੰਘ ਹੰਸਰਾ ਨੇ ਸ਼ਮੂਲੀਅਤ ਕੀਤੀ।

ਇਸ ਵਿਸ਼ਵ ਕਾਨਫਰੰਸ ਵਿੱਚ ਭਾਰਤ ਦੇ ਮੂਲ ਨਿਵਾਸੀ ਲੋਕਾਂ ਨੂੰ ਬ੍ਰਾਹਮਣਾਂ ਵਲੋਂ ਗੁਲਾਮ ਬਣਾਉਣ ਦੀ ਗੱਲ ਬੜੇ ਗੰਭੀਰ ਮਹੌਲ ਵਿੱਚ ਕੀਤੀ ਗਈ। ਇਸ ਕਾਨਫਰੰਸ ਵਿੱਚ ਹੋ ਰਹੀ ਵਾਰਤਾਲਾਪ ਨੂੰ ਸੁਣਨ ਤੋਂ ਬਾਅਦ ਇਹ ਮਹਿਸੂਸ ਹੋ ਰਿਹਾ ਹੈ ਕਿ 5 ਹਜ਼ਾਰ ਸਾਲ ਤੋਂ ਯੋਜਨਾਵੱਧ ਢੰਗ ਨਾਲ ਘੱਟ ਗਿਣਤੀ ਲੋਕਾਂ ਨੂੰ ਬੇਵਕੂਫ ਬਣਾ ਕੇ ਰਾਜ ਕਰ ਰਹੇ ਬ੍ਰਾਹਮਣ ਦਾ ਹੁਣ ਅੰਤ ਆ ਗਿਆ ਹੈ। ਇਨ੍ਹਾਂ ਬ੍ਰਾਹਮਣਾਂ ਤੋਂ ਕੁੱਟ ਝਾ ਰਹੀਆਂ ਘੱਟ ਗਿਣਤੀਆਂ ਹੁਣ ਇਕੱਠੇ ਹੋ ਕੇ ਇਨ੍ਹਾਂ ਨੂੰ ਕੁੱਟਣ ਦੇ ਕਾਬਿਲ ਹੋ ਗਈਆਂ ਹਨ, ਇਹ ਵਿਚਾਰ ਬਾਮਸੇਫ ਦੇ ਪ੍ਰਧਾਨ ਵਾਮਨ ਮੇਸ਼ਰਾਮ ਨੇ ਆਪਣੇ ਵੱਖ ਵੱਖ ਭਾਸ਼ਨਾਂ ਵਿੱਚ ਦਿੱਤੇ।

ਅਸੀਂ ਭਾਰਤ ਦੀਆਂ ਘੱਟ ਗਿਣਤੀਆਂ ਨਾਲ ਮਿਲ ਕੇ ਖਾਲਸਾ ਰਾਜ ਸਥਾਪਤ ਕਰਨ ਦੇ ਰਸਤੇ ਤੇ ਚੱਲ ਰਹੇ ਹਾਂ, ਇਹ ਸਾਡਾ ਜਨਮ ਸਿੱਧ ਅਧਿਕਾਰ ਹੈ, ਇਹ ਗੱਲ ਸ੍ਰ ਬੂਟਾ ਸਿੰਘ ਖੜੌਦ ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਨੇ ਕਹੀ। ਸ੍ਰ ਖੜੌਦ ਨੇ ਗੁਰਬਾਣੀ ਦੇ ਪ੍ਰਮਾਣ ਦੇ ਕੇ ਦੱਸਿਆ ਕਿ ਸਿੱਖ ਮੱਤ ਵਿੱਚ ਜਾਤਪਾਤ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਇਹ ਵੀ ਸਵਿਕਾਰ ਕੀਤਾ ਕਿ ਸਾਡੇ ਸਮਾਜ ਵਿੱਚ ਅਜੇ ਇਹ ਬਿਮਾਰੀ ਮੁਕੰਮਲ ਤੌਰ ਤੇ ਖਤਮ ਨਹੀਂ ਹੋਈ।

ਇਸ ਮੌਕੇ ਬੋਲਦਿਆਂ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਮੂਲ ਨਿਵਾਸੀਆਂ ਨਾਲੋਂ ਖਾਲਸਾ ਪੰਥ ਦਾ ਮਸਲਾ ਵੱਖਰਾ ਹੈ। ਸਾਡਾ ਆਪਣਾ ਰਾਜ ਭਾਗ ਹੁੰਦਾ ਸੀ। ਖਾਲਸਾ ਰਾਜ ਦੇ ਪਹਿਲੇ ਮੁੱਖੀ ਬਾਬਾ ਬੰਦਾ ਸਿੰਘ ਬਹਾਦਰ ਨੇ ਦੱਬੇ ਕੁਚਲ੍ਹੇ ਲੋਕਾਂ ਨੂੰ ਉਪਰ ਚੁੱਕਣ ਲਈ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅੰਦਰ ਬਰਾਬਰਤਾ ਦਾ ਬੋਲਬਾਲਾ ਸੀ। ਕੈਬਨਿਟ ਵਿੱਚ ਹਰ ਵਰਗ, ਹਰ ਧਰਮ ਦੇ ਲੋਕ ਸ਼ਾਮਲ ਸਨ। ਹੰਸਰਾ ਨੇ ਭਗਤ ਕਬੀਰ ਜੀ ਦੀ ਬਾਣੀ ਚੋਂ ਹਵਾਲੇ ਦਿੰਦਿਆਂ ਕਿਹਾ ਕਿ ਗੁਰੂਕਿਆਂ ਨੇ ਕਦੇ ਵੀ ਬ੍ਰਾਹਮਣ ਨੂੰ ਸਵਿਕਾਰ ਨਹੀਂ ਕੀਤਾ। ਸਿੱਖ ਧਰਮ ਜਾਤਪਾਤ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਜਿਹੜਾ ਪ੍ਰਾਣੀ ਜਾਤ ਪਾਤ ਵਿੱਚ ਯਕੀਨ ਕਰਦਾ ਹੈ ਉਹ ਸਿੱਖ ਨਹੀਂ ਹੋ ਸਕਦਾ ਕਿਉਂਕਿ ਉਹ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਉਲਟ ਚੱਲਦਾ ਹੈ।

ਇਸ ਮੌਕੇ ਬੜੇ ਜਜ਼ਬਾਤੀ ਲਹਿਜ਼ੇ ਵਿੱਚ ਬੋਲਦਿਆਂ ਸਰਬਜੀਤ ਸਿੰਘ ਨੇ ਕਿਹਾ ਕਿ ਖਾਲਸਾ ਪੰਥ ਆਪਣੀ ਖੁੱਸੀ ਬਾਦਸ਼ਾਹਤ ਹਾਸਿਲ ਕਰਨ ਲਈ ਪੂਰਾ ਯਤਨਸ਼ੀਲ ਹੈ। ਊਨ੍ਹਾਂ ਕਿ 20ਵੀ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਭੇਦਭਾਵ ਮਿਟਾ ਕੇ ਅੱਗੇ ਵੱਧਣ ਦੀ ਨੀਤੀ ਅਖਤਿਆਰ ਕੀਤੀ ਹੈ।

ਸਿੱਖ ਭਾਈਚਾਰੇ ਵਲੋਂ ਇਸ ਕਾਨਫਰੰਸ ਵਿੱਚ ਪ੍ਰੋ ਸੁਖਪ੍ਰੀਤ ਸਿੰਘ ਉਦੋਕੇ, ਵਾਇਸ ਆਫ ਖਾਲਸਾ ਰੇਡੀਓ ਤੋਂ ਸੁਖਵਿੰਦਰ ਸਿੰਘ ਅਤੇ ਨਿਊਯਾਰਕ ਸਿਟੀ ਦੇ ਹਿਊਮਨ ਰਾਇਟਸ ਕਮਿਸ਼ਨਰ ਗੁਰਦੇਵ ਸਿੰਘ ਕੰਗ ਨੇ ਵੀ ਆਪਣੇ ਵਿਚਾਰ ਰੱਖੇ।

ਇਸ ਮੌਕੇ ਵਾਮਨ ਮੇਸ਼ਰਾਮ ਨੇ ਇੱਕ ਹੋਰ ਅਹਿਮ ਐਲਾਨ ਕੀਤਾ ਕਿ ਉਨ੍ਹਾਂ ਦਾ ਸੰਗਠਨ 1 ਨਵੰਬਰ ਨੂੰ ਦਿੱਲੀ ਦੇ ਜੰਤਰ ਮੰਤਰ ਗਰਾਊਂਡ ਵਿੱਚ ਸਿੱਖ ਨਸਲਕੁਸ਼ੀ ਵਿਰੁੱਧ ਅਤੇ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹਾ ਅਸੀਂ ਹਰ ਘੱਟ ਗਿਣਤੀ ਖਿਲਾਫ ਹੋ ਰਹੇ ਜ਼ੁਲਮਾਂ ਖਿਲਾਫ ਕਰਾਂਗੇ।

ਰੋਹਿੰਗੀਆ ਮੁਸਲਮਾਨਾਂ ‘ਤੇ ਹੋ ਰਹੇ ਤਸ਼ੱਦਦ ਖਿਲਾਫ ਮਿਆਂਮਾਰ ਦੇ ਕੌਂਸਲੇਟ ਸਾਹਮਣੇ ਰੋਸ ਮੁਜ਼ਾਹਰਾ  – ਸਿੱਖ ਭਾਈਚਾਰੇ ਨੇ ਕੀਤੀ ਸ਼ਮੂਲੀਅਤ

ਨਿਊਯਾਰਕ- ਮਿਆਂਮਾਰ (ਜਿਸਦਾ ਪੁਰਾਣਾ ਨਾਂਅ ਬਰਮਾ ਹੈ) ਵਿਖੇ ਰੋਹਿੰਗੀਆ ਮੁਸਲਮਾਨਾਂ ਤੇ ਮੌਕੇ ਦੀ ਹੁਕੂਮਤ ਅਤੇ ਫੌਜ ਵਲੋਂ ਢਾਹੇ ਜਾ ਰਹੇ ਤਸ਼ੱਦਦ ਖਿਲਾਫ ਨਿਊਯਾਰਕ ਦੀਆਂ ਮਨੁੱਖੀ ਅਧਿਕਾਰ ਅਤੇ ਮੁਸਲਮਾਨ ਜਥੇਬੰਦੀਆਂ ਵਲੋਂ ਮਿਆਂਮਾਰ ਦੇ ਕੌਂਸਲੇਟ ਬਾਹਰ ਇੱਕ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਸਿੱਖ ਭਾਈਚਾਰੇ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਸਾਲ 2001 ਵਿੱਚ 9/11 ਨੂੰ ਅਮਰੀਕਾ ਦੀ ਧਰਤੀ ‘ਤੇ ਹੋਏ ਹਮਲੇ ਵਿੱਚ ਮਾਰੇ ਗਏ ਹਜ਼ਾਰਾਂ ਲੋਕਾਂ ਨੂੰ ਜਿੱਥੇ ਯਾਦ ਕੀਤਾ ਗਿਆ, ਉੱਥੇ ਇਸ ਪ੍ਰਦਰਸ਼ਨ ਵਿੱਚ ਇਹ ਸਪੱਸ਼ਟ ਸੁਨੇਹਾ ਦਿੱਤਾ ਗਿਆ ਕਿ ਮਿਆਂਮਾਰ ਸਰਕਾਰ ਵਲੋਂ ਰੋਹਿੰਗੀਆ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ ਅਤੇ ਸੰਯੁਕਤ ਰਾਸ਼ਟਰ ਵਲੋਂ ਹੁਕੂਮਤ ਦੀ ਇਸ ਕਾਰਵਾਈ ਨੂੰ ਨਸਲਕੁਸ਼ੀ ਐਲਾਨਦਿਆਂ ਮਿਆਂਮਾਰ ਦੀ ਨਿਖੇਧੀ ਕੀਤੀ ਗਈ ਹੈ।
ਰੋਹਿੰਗੀਆ ਮੁਸਲਮਾਨਾਂ ਦੀ ਮਦਦ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਅਤੇ ਮਿਆਂਮਾਰ ਦੀ ਮੋਢੀ ਆਗੂ ਆਂਗ ਸੈਨ ਸੂ ਕੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਸਨੂੰ ਦਿੱਤੇ ਨੋਬਲ ਪੁਰਸਕਾਰ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਸਿੱਖ ਭਾਈਚਾਰੇ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਮੱਧਪੂਰਬ, ਭਾਰਤ ਅਤੇ ਮਿਆਂਮਾਰ ਸਮੇਤ ਦੂਨੀਆ ਭਰ ਵਿੱਚ ਘੱਟਗਿਣਤੀਆਂ ਨਾਲ ਰੰਗ, ਨਸਲ, ਧਰਮ ਜਾਂ ਲਿੰਗ ਤੇ ਦੇ ਅਧਾਰ ‘ਤੇ ਹੁੰਦੇ ਵਿਤਕਰੇ ਖਿਲਾਫ ਸਾਨੂੰ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਇੱਕ ਸਮੇਂ ਨੋਬਲ ਪੁਰਸਕਾਰ ਲੈਣ ਵਾਲੀ ਸੂ ਕੀ ਦੀ ਰਹਿਨੁਮਾਈ ਹੇਠ ਰੋਹਿੰਗੀਆ ਮੁਸਲਮਾਨਾਂ ਦੀ ਕੀਤੀ ਜਾ ਰਹੀ ਨਸਲੀ ਸਫਾਈ ਅਤਿ-ਨਿੰਦਣਯੋਗ ਹੈ ਅਤੇ ਦੁਨੀਆ ਦੇ ਸਮੂਹ ਲੋਕਾਂ ਨੂੰ ਇਹਨਾਂ ਅਮਲਾਂ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਪ੍ਰਦਰਸ਼ਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਹਿੰਸਾ ਅਤੇ ਨਫਰਤ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ। ਟੀ. ਵੀ. 84 ਵਲੋਂ ਇਸ ਰੋਸ ਵਿਖਾਵੇ ਨੂੰ ਕਵਰ ਕੀਤਾ ਗਿਆ।

ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਹੋਇਆ , ਕੌਮੀ ਸ਼ਹੀਦਾਂ ਦੀ ਸ਼ਹਾਦਤ ਤੋਂ ਮੁਨਕਰ ਨਾ ਹੋਈਏ- ਡਾ. ਅਮਰਜੀਤ ਸਿੰਘ 


ਨਿਊਯਾਰਕ- ਈਸਟ ਕੋਸਟ ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੀ ਨੁਮਾਇੰਦਾ ਜਥੇਬੰਦੀ ‘ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ’ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਵਲੋਂ ਅਜੋਕੇ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਲਗਾਈ ਗਈ, ਜੋ ਆਈਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਰਹੀ।
ਮੁੱਖ ਬੁਲਾਰੇ ਦੇ ਤੌਰ ‘ਤੇ ਪਹੁੰਚੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ 1984 ਤੋਂ ਬਾਅਦ ਭਾਰਤ ਦੀ ਹੁਕੂਮਤ ਵੱਲੋਂ ਸਿੱਖਾਂ ਸਿਰ ਥੋਪੀ ਗਈ ਅਣਐਲਾਨੀ ਜੰਗ ਵਿੱਚ 1992 ਵਿੱਚ ਨਾਮਾਤਰ ਵੋਟਾਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਬੇਅੰਤ ਸਿੰਘ ਵਲੋਂ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਮਨੁੱਖੀ ਅਧਿਕਾਰ ਰਿਪੋਰਟਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਬੇਅੰਤ ਸਿੰਘ ਦੀ ਸ਼ਹਿ ਤੇ ਪੁਲਿਸ ਅਤੇ ਪ੍ਰਸ਼ਾਸਨ ਨੇ ਉਸ ਸਮੇਂ ਪੰਜਾਬ ਦੀ ਜਵਾਨੀ ਨੂੰ ਕੋਹ-ਕੋਹ ਕੇ ਮਾਰਿਆ। ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ ਦੀ ਮਦਦ ਨਾਲ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣੀ ਜਾਨ ਦੀ ਕੁਰਬਾਨੀ ਦਿੰਦਿਆਂ ਹਜ਼ਾਰਾਂ ਹੋਰ ਸਿੱਖ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾਇਆ ਅਤੇ ਮਨੁੱਖੀ ਅਧਿਕਾਰਾਂ ਦੇ ਨਾਮ ‘ਤੇ ਕਲੰਕ ਬਣ ਚੁੱਕੇ ਬੇਅੰਤ ਸਿੰਘ ਦਾ ਅੰਤ ਕੀਤਾ। ਉਨ•ਾਂ ਕਿਹਾ ਅੱਜ ਸਿਰਫ ਇਸ ਗੱਲ ਦੇ ਡਰੋਂ ਕਿ ਸਾਨੂੰ ਕੋਈ ਅੱਤਵਾਦ ਦਾ ਸਮਰਥਕ ਨਾ ਸਮਝ ਲਵੇ, ਸਾਨੂੰ ਅਜੋਕੇ ਸਮੇਂ ਦੇ ਸ਼ਹੀਦਾਂ ਦੀ ਸ਼ਹਾਦਤ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ।


ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਕਿ ਸਿੱਖਾਂ ਨਾਲ ਹੋਏ ਧੱਕੇ ਲਈ ਕੋਈ ਇੱਕ ਪਾਰਟੀ ਜ਼ਿੰਮੇਵਾਰ ਨਹੀਂ, ਸਿੱਖਾਂ ਖਿਲਾਫ ਸਾਰੀਆਂ ਸਿਆਸੀ ਜਮਾਤਾਂ ਇੱਕ ਹਨ, ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਾਡੇ ਮਸਲੇ ਹੱਲ ਨਹੀਂ ਹੋ ਸਕਦੇ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵਲੋਂ ਕਨੈਕਟੀਕਟ ਤੋਂ ਸ. ਸਵਰਨਜੀਤ ਸਿੰਘ ਖਾਲਸਾ, ਨਿਊਜਰਸੀ ਤੋਂ ਸ. ਹਰਜਿੰਦਰ ਸਿੰਘ ਪਾਈਨ ਹਿੱਲ, ਫਿਲਾਡਲਫੀਆ ਤੋਂ ਸ. ਕੇਵਲ ਸਿੰਘ, ਸਿੱਖਸ ਫਾਰ ਜਸਟਿਸ ਤੋਂ ਡਾ. ਬਖਸ਼ੀਸ਼ ਸਿੰਘ ਸੰਧੂ, ਸ. ਅਵਤਾਰ ਸਿੰਘ ਪੰਨੂ, ਸ. ਜੇ. ਪੀ. ਸਿੰਘ, ਸਿੱਖ ਯੂਥ ਆਫ ਅਮਰੀਕਾ ਤੋਂ ਸ. ਜਸਬੀਰ ਸਿੰਘ, ਗਲੈਨ ਰਾਕ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਗੁਰਮੀਤ ਸਿੰਘ ਰਾਣਾ, ਨਿਊਯਾਰਕ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਸ. ਗੁਰਦੇਵ ਸਿੰਘ ਕੰਗ, ਸ਼੍ਰੋਮਣੀ ਅਕਾਲੀ ਦਲ (ਅ) ਤੋਂ ਭਾਈ ਜੋਗਾ ਸਿੰਘ ਆਦਿ ਬੁਲਾਰਿਆਂ ਵਲੋਂ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ। ਸਟੇਜ ਦਾ ਸੰਚਾਲਨ ਭੁਪਿੰਦਰ ਸਿੰਘ ਅਟਵਾਲ ਵਲੋਂ ਕੀਤਾ ਗਿਆ ਅਤੇ ਗੁਰੂਘਰ ਦੇ ਮੁੱਖ ਬੁਲਾਰੇ ਸ. ਕੁਲਦੀਪ ਸਿੰਘ ਵਲੋਂ ਆਈਆਂ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ ਅਤੇ ਇਹ ਭਰੋਸਾ ਦਿਵਾਇਆ ਗਿਆ ਕਿ ਕੌਮੀ ਕਾਰਜਾਂ ਲਈ ਗੁਰੂਘਰ ਕਮੇਟੀ ਵਲੋਂ ਹਮੇਸ਼ਾ ਸੇਵਾ ਕੀਤੀ ਜਾਵੇਗੀ। ਇਸ ਸ਼ਹੀਦੀ ਸਮਾਗਮ ਨੂੰ ਖਾਸ ਤੌਰ ‘ਤੇ ਟੀ.ਵੀ. 84 ਵਲੋਂ ਕਵਰ ਕੀਤਾ ਗਿਆ।

ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਨਿਖੇਧੀ ਕਰਦਿਆਂ ਟਰਾਂਟੋ ਵਿਖੇ ਦਿੱਤੀ ਗਈ ਸ਼ਰਧਾਂਜ਼ਲੀ

ਟਰਾਂਟੋ (ਪੀ ਡੀ ਬਿਊਰੋ – ਸਤੰਬਰ 8 2017) ਭਾਰਤ ਅੰਦਰ ਸਰਕਾਰੀ ਅੱਤਵਾਦ ਨੂੰ ਬਿਆਨ ਕਰਦਾ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਸੰਸਾਰ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਭਗਵੇਂ ਅੱਤਵਾਦ ੀ ਦਾਸਤਾਨ ਦੀ ਮੂੰਹ ਬੋਲਦੀ ਘਟਨਾ ਹੈ ਗੋਰੀ ਲੰਕੇਸ਼ ਦਾ ਕਤਲ। ਇਸ ਕਤਲ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਨੇ ਟਰਾਟੋ ਵਿੱਚ ਸ਼ਰਧਾਂਜ਼ਲੀ ਸਮਾਗਮ ਕੀਤਾ ਅਤੇ ਮੋਮਬੱਤੀਆਂ ਜਗਾ ਜੇ ਇਸ ਬਹਾਦਰ ਔਰਤ ਨੂੰ ਸ਼ਰਧਾਂਜ਼ਲੀ ਦਿੱਤੀ।
ਰੇਡੀਓ, ਟੀਵੀ ਦੇ ਸੰਚਾਲਕਾਂ ਦੀ ਜਥੇਬੰਦੀ “ਬਰਾਡਕਾਸਟਿੰਗ ਐਸੋਸੀਏਸ਼ਨ” ਅਤੇ “ਪੰਜਾਬੀ ਪ੍ਰੈੱਸ ਕਲੱਬ ਆਫ ਕੈਨੇਡਾ” ਨੇ ਸਾਂਝੇ ਤੌਰ ਤੇ ਇਸ ਸਮਾਗਮ ਨੂੰ ਅੰਜ਼ਾਮ ਦਿੱਤਾ। ਚਰਨਜੀਤ ਸਿੰਘ ਬਰਾੜ ਦੇ ਉਦਮ ਸਦਕਾ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਦੇ ਐਮ ਐਲ ਏ ਕੰਵਰ ਸੰਧੂ, ਰੇਡੀਓ ਸਰਗਮ ਦੇ ਸੰਚਾਲਕ ਡਾ. ਬਲਵਿੰਦਰ ਸਿੰਘ ਅਤੇ ਸੀਨੀਅਰ ਪੱਤਰਕਾਰ ਸੁਖਮਿੰਦਰ ਸਿੰਘ ਹੰਸਰਾ ਨੇ ਮੰਚ ਦੀ ਪ੍ਰਧਾਨਗੀ ਕੀਤੀ। ਕਮਿਊਨਟੀ ਦੇ ਸਰਕਰਦਾ ਮੈਂਬਰਾਂ ਚੋਂ ਦਰਜਨਾਂ ਬੁਲਾਰਿਆਂ ਨੇ ਗੌਰੀ ਲੰਕੇਸ਼ ਦੇ ਕਤਲ ਦੀ ਨਿਖੇਧੀ ਕੀਤੀ। ਇਸ ਕਤਲ ਨੂੰ ਬੋਲਣ ਦੀ ਆਜ਼ਾਦੀ ਦਾ ਕਤਲ ਕਰਾਰ ਦਿੰਦਿਆਂ ਵੱਖ ਵੱਖ ਬੁਲਾਰਿਆਂ ਨੇ ਭਗਵੇਂ ਅੱਤਵਾਦ ਦੀ ਨਿੰਦਾ ਕੀਤੀ।
ਡਾ. ਬਲਵਿੰਦਰ ਸਿੰਘ ਨੇ ਗੌਰੀ ਲੰਕੇਸ਼ ਦੇ ਕਤਲ ਨੂੰ ਪ੍ਰੈੱਸ ਦੀ ਆਜ਼ਾਦੀ ਨੂੰ ਖੋਹਣ ਦਾ ਯਤਨ ਦੱਸਿਆ। ਡਾæ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਵਰਤਾਰਾ ਸੰਸਾਰ ਭਰ ਵਿੱਚ ਹੀ ਹੁੰਦਾ ਹੈ। ਪਿਛਲੇ ਸਾਲ ਦੌਰਾਨ ਸੰਸਾਰ ਭਰ ਵਿੱਚ 115 ਪੱਤਰਕਾਰ ਕਤਲ ਕੀਤੇ ਜਾ ਚੁੱਕੇ ਹਨ। ਉਨ੍ਹ੍ਹਾਂ ਕਿਹਾ ਕਿ ਦਰਅਸਲ ਗੌਰੀ ਦਾ ਕਤਲ ਉਨ੍ਹਾਂ ਵਲੋਂ ਉਠਾਏ ਜਾਂਦੁ ਮੁੱਦਿਆਂ ਨੂੰ ਹੋਰ ਉਜਾਗਰ ਕਰ ਗਿਆ ਹੈ।
ਸੁਖਮਿੰਦਰ ਸਿੰਘ ਹੰਸਰਾ ਨੇ ਪ੍ਰੋਸਟੈਂਟ ਪਾਸਚਰ ਮਾਰਟਿਨ ਮੋਇਲਰ ਦੇ ਕਥਨ ਕਿ ਜਦੋਂ ਉਹ ਬਾਕੀਆਂ ਨੂੰ ਮਾਰਨ ਆਏ ਤਾਂ ਮੈਂ ਨਹੀਂ ਬੋਲਿਆ ਤੇ ਜਦੋਂ ਉਹ (ਹਿਟਲਰ) ਮੈਨੂੰ ਮਾਰਨ ਆਏ ਤਾਂ ਬੋਲਣ ਵਾਸਤੇ ਕੋਈ ਬਚਿਆ ਹੀ ਨਹੀਂ ਸੀ ਨਾਲ ਆਪਣੇ ਵਿਚਾਰ ਸ਼ੁਰੂ ਕੀਤੇ। ਹੰਸਰਾ ਨੇ ਕਿਹਾ ਕਿ ਗੌਰੀ ਲੰਕੇਸ਼ ਦਾ ਕਤਲ ਕਿਸ ਨੇ ਕੀਤਾ, ਇੱਕ ਸੁਆਲ ਹੈ ਪਰ ਪੱਤਰਕਾਰੀ ਦੇ ਮੰਚ ਤੇ ਇਸ ਤੋਂ ਵੀ ਅਹਿਮ ਸੁਆਲ ਇਹ ਹੈ ਕਿ ਗੌਰੀ ਲੰਕੇਸ਼ ਦਾ ਕਤਲ ਕਿਉਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਕਹਿਣਾਂ ਦਾ ਮੁਸ਼ਕਲ ਹੈ ਕਿ ਅਣਪਛਾਤੇ ਵਿਅਕਤੀ ਜਿੰਨ੍ਹਾਂ ਨੇ ਗੌਰੀ ਲੰਕੇਸ਼ ਦਾ ਕਤਲ ਕੀਤਾ ਉਹ ਬੀ ਜੇ ਪੀ ਜਾਂ ਹਿੰਦੂਤਵੀਆਂ ਦੇ ਬੰਦੇ ਸੀ ਪਰ ਕਿਸੇ ਵੀ ਫੌਜਦਾਰੀ ਕੇਸ ਦੀ ਜਾਂਚ ਕਰਨ ਵਾਲਾ ਤਿੰਨ ਗੱਲਾਂ ਨੂੰ ਮੁੱਖ ਰੱਖ ਕੇ ਚੱਲਦਾ ਹੈ। ਕਿਸ ਨੂੰ ਇਹ ਕਤਲ ਕਰਨਾ ਜਰੂਰੀ ਸੀ ਨਹੀਂ ਤਾਂ ਨੁਕਸਾਨ ਝੱਲਣਾ ਪੈ ਸਕਦਾ ਸੀ, ਕਿਸ ਨੂੰ ਇਸ ਕਤਲ ਦਾ ਫਾਇਦਾ ਹੁੰਦਾ ਹੈ ਅਤੇ ਕਿਸ ਨੇ ਇਸ ਕਤਲ ਤੇ ਖੁਸ਼ੀ ਮਨਾਈ ਹੈ। ਇਹ ਤਿੰਨੇ ਗੱਲਾਂ ਹਿੰਦੂਤਵੀਆਂ ਤੇ ਢੁੱਕਦੀਆਂ ਹਨ।
ਕੰਵਰ ਸੰਧੂ ਨੇ ਕਿਹਾ ਕਿ ਮੈਂ ਇਸ ਸਮਾਗਮ ਵਿੱਚ ਇੱਕ ਪੱਤਰਕਾਰ ਦੀ ਹੈਸੀਅਤ ਨਾਲ ਸ਼ਾਮਲ ਹੋਇਆ ਹਾਂ ਰਾਜਨੀਤਕ ਤੌਰ ਤੇ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰਾਂ ਅਕਸਰ ਹੀ ਪੱਤਰਕਾਰਾਂ ਤੇ ਦਬਾਅ ਬਣਾ ਕੇ ਉਨ੍ਹਾਂ ਦੀ ਬੋਲਣ ਦੀ ਆਜ਼ਾਦੀ ਖੋਹਣ ਦਾ ਯਤਨ ਕਰਦੀਆਂ ਹੀ ਰਹਿੰਦੀਆਂ ਹਨ, ਪਰ ਅਜਿਹੇ ਸਮਾਗਮ ਇਸ ਪ੍ਰਤੀ ਬੜਾ ਅਸਰ ਕਰਦੇ ਹਨ। ਉਨਾਂ ਡੇ ਨਾਈਟ ਚੈਨਲ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਚੋਂ ਬੰਦ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹੱਕ ਵਿੱਚ ਕੋਈ ਨਹੀਂ ਸੀ ਬੋਲਿਆ।
ਸਮਾਗਮ ਦੇ ਅਖੀਰ ਵਿੱਚ ਚਰਨਜੀਤ ਬਰਾੜ ਨੇ ਸਭ ਦਾ ਧੰਨਵਾਦ ਕੀਤਾ। ਰਮਜ਼ ਪੰਜਾਬੀ ਰੇਡੀਓ ਦੇ ਸੰਚਾਲਕ ਹਰਜਿੰਦਰ ਸਿੰਘ ਗਿੱਲ ਨੇ ਸਮਾਗਮ ਨੂੰ ਤਰਤੀਬ ਦਿੱਤੀ। ਇਹ ਸਮਾਗਮ ਰਾਇਲ ਸਟਾਰ ਰੀਅਲਟੀ ਦੇ ਬੋਰਡ ਰੂਮ ਵਿੱਚ ਹੋਇਆ। ਇਸ ਲਈ ਰਾਇਲ ਸਟਾਰ ਦੇ ਮਾਲਕ ਪਰਮਿੰਦਰ ਸਿੰਘ ਢਿਲੋਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਅਖੀਰ ਵਿੱਚ ਮੋਮਬੱਤੀਆਂ ਜਗਾ ਕੇ ਸਰਕਾਰੀ ਅੱਤਵਾਦ ਖਿਲਾਫ ਰੌਸ਼ਨੀ ਦਾ ਪ੍ਰਦਰਸ਼ਨ ਕੀਤਾ ਗਿਆ।
ਇਥੇ ਵਰਨਣਯੋਗ ਹੈ ਕਿ ਗੌਰੀ ਲੰਕੇਸ਼ “ਗੌਰੀ ਲੰਕੇਸ਼ ਪੱਤਰਕਾ” ਦੀ ਸੰਪਾਦਕ ਸੀ ਜਿਸ ਨੂੰ ਇਸਦੇ ਬਾਪ ਪੀ ਲੰਕੇਸ਼ ਨੇ ਸ਼ੁਰੂ ਕੀਤਾ ਸੀ। ਉਸ ਵੇਲੇ ਇਸਦਾ ਨਾਮ “ਲੰਕੇਸ਼ ਪੱਤਰਕਾ” ਸੀ। ਗੌਰੀ ਲੰਕੇਸ਼ ਨੂੰ ਖੱਬੇ ਪੱਖੀ ਵਿਚਾਰਧਾਰਾਕ ਕਿਹਾ ਜਾਂਦਾ ਹੈ ਪਰ ਅਧਿਐਨ ਕਰਨ ਤੇ ਪਤਾ ਲੱਗਦਾ ਹੈ ਕਿ ਇਹ ਪ੍ਰੀਵਾਰ ਜਿਸਦਾ ਡੀ ਐਨ ਏ ਗੌਰੀ ਨੂੰ ਇਸ ਪਾਸੇ ਦ੍ਰਿੜਤਾ ਨਾਲ ਕੰਮ ਕਰਨ ਲਈ ਪ੍ਰੇਰਨਾ ਸ੍ਰੋਤ ਸੀ ਉਹ ਵੀ ਲੋਕ ਪੱਖੀ ਆਵਾਜ਼ ਬੁਲੰਦ ਕਰਨਾ। ਗੌਰੀ ਲੰਕੇਸ਼ ਦਾ ਪਿਤਾ ਖੁਦ ਜਾਤ ਪਾਤ ਦਾ ਵਿਰੋਧੀ ਸੀ। ਇਹੀ ਵਿਚਾਰਧਾਰਾ ਗੌਰੀ ਲੰਕੇਸ਼ ਨੇ ਅਪਣਾਈ।
ਸੱਜੇ ਪੱਖੀ ਅਤੇ ਕੱਟੜਵਾਦੀ/ਭਗਵਾਂ ਅੱਤਵਾਦ ਦੇ ਵਿਚਾਰਧਾਰਕਾਂ ਭਾਵ ਹਿੰਦੂਤਵਾ ਲਹਿਰ ਦੀਆਂ ਪਰਤਾਂ ਦਾ ਪਾਜ ਉਘਾੜਨ ਲਈ ਗੌਰੀ ਲੰਕੇਸ਼ ਨੇ ਲੱਕ ਬੰਨ ਕੇ ਜ਼ੋਰ ਲਗਾਇਆ ਹੋਇਆ ਸੀ। ਬੀ ਜੇ ਪੀ ਵਲੋਂ ਇਸ ਉਪਰ ਮਾਨਹਾਨੀ ਦਾ ਕੇਸ ਵੀ ਕੀਤਾ ਹੋਇਆ ਸੀ ਜਿਸ ਵਿੱਚ ਗੌਰੀ ਲੰਕੇਸ਼ ਹਾਰ ਗਈ ਸੀ ਪਰ ਅਪੀਲ ਚੱਲ ਰਹੀ ਹੈ। ਅਗਰ ਪੁਲੀਸ ਨੂੰ ਕੁੱਝ ਹੱਥ ਨਹੀਂ ਲੱਗ ਰਿਹਾ ਤਾਂ ਇਹ ਵੀ ਇੱਕ ਕਾਰਣ ਹੈ ਕਿ ਉਂਗਲ ਆਪ ਮੁਹਾਰੇ ਹਾਕਮ ਧਿਰ ਉਪਰ ਉੱਠਦੀ ਹੈ। ਕੁੱਝ ਵੀ ਹੋਵੇ, ਗੌਰੀ ਲੰਕੇਸ਼ ਦੇ ਕਤਲ ਨਾਲ ਗੌਰੀ ਤਾਂ ਜਰੂਰ ਖਾਮੋਸ਼ ਹੋ ਗਈ ਹੈ ਪਰ ਵਿਚਾਰਧਾਰਾ ਨਹੀਂ।