ਅੰਤਰਰਾਸ਼ਟਰੀ ਗਤਕਾ ਦਿਵਸ ਮਨਾ ਕੇ ਖਾਲਸਾ ਪੰਥ ਨੇ ਫਿਰਕੂ ਤਾਕਤਾਂ ਦੀਆਂ ਚਾਲਾਂ ਨੂੰ ਨਕਾਰਿਆ….ਹੰਸਰਾ

ਗੁਰੂ ਸਾਹਿਬਾਨ ਜੀ ਨੇ ਸਾਨੂੰ ਬਾਣਾ, ਬਾਣੀ ਅਤੇ ਗੱਤਕੇ ਦੀ ਦਾਤ ਬਖਸ਼ਿਸ਼ ਕਰਕੇ ਵਿਲੱਖਣਤਾ ਦਿੱਤੀ, ਜਿਸ ਨੂੰ ਕਾਇਮ ਰੱਖਦੇ ਹੋਏ ਦੂਸਰਾ ਗੱਤਕਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 21 ਜੂਨ (ਪੀ ਡੀ ਬਿਊਰੋ ) “ਸਿੱਖ ਗੁਰੂ ਸਾਹਿਬਾਨ ਨੇ ਸਿੱਖ ਕੌਮ ਤੇ ਮਨੁੱਖਤਾ ਨੂੰ ਜਿਥੇ ਅਨੁਸਾਸਿਤ ਜਿੰਦਗੀ ਬਸਰ ਕਰਨ ਲਈ ਸਾਨੂੰ ਬਾਣਾ ਅਤੇ ਬਾਣੀ ਦੀ ਦਾਤ ਬਖਸ਼ਿਸ਼ ਕੀਤੀ, ਉਥੇ ਉਨ੍ਹਾਂ ਨੇ ਸਾਨੂੰ ਗੱਤਕੇ ਦੀ ਖੇਡ ਦੀ ਬਖਸ਼ਿਸ ਕਰਕੇ ਸਰੀਰਕ ਅਤੇ ਮਾਨਸਿਕ ਤੌਰ ਤੇ ਰਿਸਟ-ਪੁਸਟ ਰਹਿਣ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ, ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਹਰ ਮਜ਼ਲੂਮ, ਲੋੜਵੰਦ, ਗਰੀਬ ਦੀ ਰੱਖਿਆ ਤੇ ਸਹਾਇਤਾ ਕਰਨ ਦੇ ਹੁਕਮ ਵੀ ਕੀਤੇ ਹਨ । ਇਹੀ ਵਜਹ ਹੈ ਕਿ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਅੱਜ ਇਕ ਵਿਲੱਖਣ ਅਤੇ ਅਣਖੀਲੀ ਪਹਿਚਾਣ ਕਾਇਮ ਹੋ ਚੁੱਕੀ ਹੈ । ਲੇਕਿਨ ਮੁਤੱਸਵੀ ਹੁਕਮਰਾਨਾਂ ਨੇ ਸਿੱਖ ਕੌਮ ਦੀ ਵਿਲੱਖਣ ਪਹਿਚਾਣ ਨੂੰ ਰਲਗੜ ਕਰਨ ਲਈ ਬੀਤੇ ਸਮੇਂ ਯੋਗਾ ਦਿਨ ਮਨਾਉਣ ਅਤੇ ਹੋਰ ਹਿੰਦੂਤਵ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀਆਂ ਕਾਰਵਾਈਆਂ ਕੀਤੀਆਂ । ਪਰ ਕੌਮਾਂਤਰੀ ਪੱਧਰ ਦੀ ਜਾਣਕਾਰੀ ਰੱਖਣ ਵਾਲੇ, ਦੂਰਅੰਦੇਸ਼ੀ ਦੇ ਮਾਲਕ ਸ਼ ਸਿਮਰਨਜੀਤ ਸਿੰਘ ਮਾਨ ਨੇ ਕੌਮੀ ਵਿਲੱਖਣਤਾ ਵਾਲੀ ਪਹਿਚਾਣ ਨੂੰ ਕਾਇਮ ਰੱਖਣ ਲਈ ਜਿਸ ਦਿਨ 21 ਜੂਨ ਨੂੰ ਹੁਕਮਰਾਨਾਂ ਨੇ ਯੋਗਾ ਡੇ ਮਨਾਉਣ ਦਾ ਐਲਾਨ ਕੀਤਾ, ਤਾਂ ਸ਼ ਮਾਨ ਨੇ ਉਸੇ ਦਿਨ ਸਿੱਖ ਕੌਮ ਵੱਲੋਂ ‘ਗੱਤਕਾ ਦਿਹਾੜਾ’ ਮਨਾਉਣ ਦਾ ਐਲਾਨ ਕਰਕੇ ਕੇਵਲ ਹਿੰਦੂਤਵ ਹੁਕਮਰਾਨਾਂ ਦੀਆਂ ਮੰਦਭਾਵਨਾ ਭਰੀਆਂ ਸਾਜ਼ਿਸਾਂ ਨੂੰ ਹੀ ਚੁਣੋਤੀ ਨਹੀਂ ਦਿੱਤੀ, ਬਲਕਿ ਆਪਣੀ ਵਿਲੱਖਣ ਪਹਿਚਾਣ ਲਈ ਬੀਤੇ ਵਰ੍ਹੇ 2016 ਤੋਂ 21 ਜੂਨ ਵਾਲੇ ਦਿਨ ਨੂੰ ਗੱਤਕਾ ਦਿਹਾੜਾ ਮਨਾਉਣਾ ਸੁਰੂ ਕੀਤਾ । ਅੱਜ ਜਿਥੇ ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਵਿਚ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ, ਉਥੇ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਪਵਿੱਤਰ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚੀ ਸਿੱਖ ਕੌਮ ਵੱਲੋਂ ਸਾਂਝੇ ਤੌਰ ਤੇ ਇਹ ਦਿਹਾੜਾ ਮਨਾਉਦੇ ਹੋਏ ਗੱਤਕੇ ਦੇ ਮਾਹਰ ਬੱਚੇ-ਬੱਚੀਆਂ ਦੀਆਂ ਟੀਮਾਂ ਨੂੰ ਸਤਿਕਾਰ ਸਹਿਤ ਸੱਦਾ ਭੇਜਕੇ ਗੱਤਕੇ ਮੁਕਾਬਲੇ ਕਰਵਾਏ ਗਏ ਅਤੇ ਇਨ੍ਹਾਂ ਬੱਚਿਆਂ ਦੀ ਹੌਸਲਾ ਅਫਜਾਈ ਲਈ ਪਾਰਟੀ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨ ਕੀਤਾ ਗਿਆ ।”
ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਕਰਵਾਏ ਗਏ ਗਤਕਾ ਦਿਵਸ ਮੌਕੇ ਨੌਜੁਆਨਾਂ ਨੇ ਕੌਮੀ ਤਰਾਨੇ ਗਾਏ ਅਤੇ ਗਤਕੇ ਦੇ ਜੌਹਰ ਦਿਖਾਉਂਦਿਆਂ ਸ਼ਹੀਦ ਬਾਬਾ ਦੀਪ ਸਿੰਘ ਅਖਾੜਾ ਟਰਾਂਟੋ ਦੇ ਸਿੰਘਾਂ ਨੇ ਖਾਲਸਾ ਪੰਥ ਦਾ ਮਾਣ ਵਧਾਇਆ। ਇਸ ਮੌਕੇ ਅਕਾਲੀ ਦਲ ਅੰਮਿੰ੍ਰਤਸਰ ਉਨਟਾਰੀਓ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਫਤਹਿਗੜ ਸਾਹਿਬ ਨੇ ਗੁਰੂ ਨਾਨਾਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਬਾਰੇ ਸੰਖੇਪੋ ਜਾਣਕਾਰੀ ਦਿੱਤੀ। ਉਂਨਾਂ ਸ੍ਰæ ਸਿਮਰਨਜੀਤ ਸਿੰਘ ਮਾਨ ਦੀ ਉੱਚੀ ਸੋਚ ਅਤੇ ਕੈਨੇਡਾ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਦੀਆਂ ਉਸਾਰੀ ਸੇਵਾਵਾਂ ਲਈ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰæ ਹੰਸਰਾ ਨੇ ਕਿਹਾ ਕਿ ਇਹ ਹਿੰਦੂਤਵੀ ਸਰਕਾਰ ਨੂੰ ਸੁਨੇਹਾ ਹੈ ਕਿ ਅਸੀਂ ਤੁਹਾਡੇ ਨਾਲ ਨਾ ਮਿਲਵਰਤਣ ਵਾਲਾ ਰਾਹ ਅਖਤਿਆਰ ਕਰ ਲਿਆ ਹੈ। ਖਾਲਸਾ ਪੰਥ ਦਾ ਇਸ ਫਿਰਕੂ ਸੋਚ ਵਾਲੀ ਤਾਕਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ।


ਇਹ ਜਾਣਕਾਰੀ ਸ਼ ਧਰਮ ਸਿੰਘ ਕਲੌੜ ਇਲਾਕਾ ਸਕੱਤਰ ਫਤਹਿਗੜ੍ਹ ਸਾਹਿਬ ਨੇ ਪ੍ਰੈਸ ਨੂੰ ਪਾਰਟੀ ਤਰਫੋ ਪ੍ਰੈਸ ਰੀਲੀਜ ਜਾਰੀ ਕਰਦੇ ਹੋਏ ਦਿੱਤੀ । ਇਸ ਮੌਕੇ ਉਤੇ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ਼ ਇਕਬਾਲ ਸਿੰਘ ਟਿਵਾਣਾ ਨੇ ਆਈਆ ਗੱਤਕੇ ਦੀਆਂ ਟੀਮਾਂ ਜਿਨ੍ਹਾਂ ਵਿਚ ਬਾਬਾ ਦੀਪ ਸਿੰਘ ਜੀ ਮੁਹੰਮਦੀਪੁਰ, ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਬਸੀ ਪਠਾਣਾ, ਮਾਤਾ ਸਾਹਿਬ ਕੌਰ ਤਲਾਣੀਆ, ਸ੍ਰੀ ਹਰਿਗੋਬਿੰਦ ਸਾਹਿਬ ਮੰਡੀ ਗੋਬਿੰਦਗੜ੍ਹ ਅਤੇ ਦਲੇਰ ਖ਼ਾਲਸਾ ਨਵਾਂ ਸ਼ਹਿਰ ਦੀਆਂ ਟੀਮਾਂ ਦੇ ਮੈਬਰਾਂ, ਪਾਰਟੀ ਅਹੁਦੇਦਾਰਾਂ ਅਤੇ ਇਲਾਕੇ ਵਿਚੋਂ ਇਹ ਮੁਕਾਬਲਾ ਦੇਖਣ ਲਈ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਨਿਹੰਗ ਬਾਣਾ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਬਾਣੇ ਨੇ ਪੁਰਾਤਨ ਸਮੇਂ ਵਿਚ ਅਜਿਹੇ ਯਾਦ ਰੱਖਣ ਯੋਗ ਉਦਮ ਕੀਤੇ ਅਤੇ ਸਿੱਖ ਕੌਮ ਦੀ ਵਿਲੱਖਣਤਾ ਨੂੰ ਕੌਮਾਂਤਰੀ ਪੱਧਰ ਤੇ ਪਹੁੰਚਾਉਦੇ ਹੋਏ ਆਪਣੇ ਇਨਸਾਨੀ ਫਰਜਾਂ ਦੀ ਜਿਥੇ ਪੂਰਤੀ ਕੀਤੀ, ਉਥੇ ਜਦੋਂ ਵੀ ਕਿਸੇ ਮਜ਼ਲੂਮ, ਬੇਸਹਾਰਾ, ਲਾਚਾਰ ਵਰਗ ਜਾਂ ਇਨਸਾਨ ਨੂੰ ਆਪਣੀ ਰੱਖਿਆ ਜਾਂ ਮਦਦ ਦੀ ਲੋੜ ਪਈ ਤਾਂ ਇਸ ਨਿਹੰਗ ਬਾਣੇ ਨੇ ਉਥੇ ਪਹੁੰਚਕੇ ਗੁਰੂ ਸਾਹਿਬਾਨ ਜੀ ਦੀ ਸੋਚ ਉਤੇ ਪਹਿਰਾ ਦਿੰਦੇ ਹੋਏ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਿਆ । ਇਹੀ ਵਜਹ ਹੈ ਕਿ ਜਦੋਂ ਮੁਗਲ ਧਾੜਵੀ ਹਿੰਦੂਆਂ ਦੀਆਂ ਬਹੂ-ਬੇਟੀਆਂ ਨੂੰ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ, ਤਾਂ ਹਿੰਦੂਆਣੀਆਂ ਨਿਹੰਗ ਬਾਣੇ ਵਿਚ ਸਿੰਘਾਂ ਨੂੰ ਵੇਖਕੇ ਪੁਕਾਰਦੀਆ ਸਨ ‘ਬਚਾਈ ਵੇ ਭਾਈ ਕੱਛ ਵਾਲਿਆ, ਮੇਰੀ ਧੀ ਬਸਰੇ ਨੂੰ ਗਈ’ ਅਤੇ ‘ਆ ਗਏ ਨਿਹੰਗ, ਬੂਹੇ ਖੋਲ੍ਹਦੋ ਨਿਸੰਗ’ ਇਹ ਨਿਹੰਗ ਬਾਣੇ ਅਤੇ ਸਿੰਘਾਂ ਦੀ ਪਹਿਚਾਣ ਤੇ ਉਨ੍ਹਾਂ ਦੇ ਇਨਸਾਨੀ ਫਰਜਾਂ ਦੀ ਪ੍ਰਤੀਕ ਦੇ ਬੋਲ ਹਨ । ਅੱਜ ਅਸੀਂ ਜੋ ਇਹ ਗੱਤਕਾ ਦਿਹਾੜਾ ਮਨਾ ਰਹੇ ਹਾਂ, ਇਸ ਰਾਹੀ ਗੁਰੂ ਸਾਹਿਬਾਨ ਨੇ ਸਾਨੂੰ ਜਿਥੇ ਸਵੈ ਰੱਖਿਆ ਕਰਨ ਅਤੇ ਮਜ਼æਲੂਮਾਂ ਉਤੇ ਹੋ ਰਹੇ ਜੁਲਮ ਨੂੰ ਰੋਕਣ, ਇਨਸਾਨੀ ਕਦਰਾ-ਕੀਮਤਾ ਉਤੇ ਪਹਿਰਾ ਦੇਣ ਬਾਣੀ ਅਤੇ ਬਾਣੇ ਨਾਲ ਨਿਮਰਤਾ ਸਹਿਤ ਜੁੜਕੇ ਸਾਦਾ ਜਿੰਦਗੀ ਬਤੀਤ ਕਰਨ ਦਾ ਸੁਨੇਹਾ ਦਿੱਤਾ ਹੈ, ਉਥੇ ਲੋੜ ਪੈਣ ਤੇ ਮੈਦਾਨ-ਏ-ਜੰਗ ਵਿਚ ਦੁਸ਼ਮਣ ਤਾਕਤਾਂ ਨਾਲ ਸਿੱਝਣ ਅਤੇ ਦੁਸ਼ਮਣ ਤਾਕਤਾਂ ਅਤੇ ਬੁਰਾਈ ਦਾ ਅੰਤ ਕਰਨ ਦਾ ਸੰਦੇਸ਼ ਵੀ ਦਿੱਤਾ ਹੈ । ਜੋ ਯੋਗਾ ਦਾ ਹਿੰਦੂਤਵ ਤਾਕਤਾਂ ਵੱਲੋਂ ਪ੍ਰਚਾਰ ਕੀਤਾ ਜਾਂਦਾ ਹੈ ਇਸ ਨਾਲ ਸਿੱਖ ਕੌਮ ਦਾ ਕੋਈ ਸੰਬੰਧ ਨਹੀਂ । ਇਸ ਲਈ ਇਸੇ ਦਿਨ ਨੂੰ ਅੱਜ ਦੂਸਰਾ ਗੱਤਕਾ ਦਿਹਾੜਾ ਤੌਰ ਤੇ ਪੂਰੀ ਸਰਧਾ, ਸਤਿਕਾਰ ਅਤੇ ਆਪਣੀ ਵਿਲੱਖਣ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਮਨਾਇਆ ਗਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਮੌਕੇ ਤੇ ਇਨਸਾਨੀਅਤ ਅਤੇ ਇਥੋ ਦੇ ਨਿਵਾਸੀਆਂ ਨਾਲ ਇਹ ਬਚਨ ਕਰਦੀ ਹੈ ਕਿ ਇਸ ਧਰਤੀ ਤੇ ਕਿਸੇ ਤਰ੍ਹਾਂ ਦੀ ਵੀ ਹੁਕਮਰਾਨਾਂ ਦੀ ਬੇਇਨਸਾਫ਼ੀ ਜਾਂ ਜ਼ਬਰ-ਜੁਲਮ ਨੂੰ ਨਾ ਤਾਂ ਸਹਿਣ ਕੀਤਾ ਜਾਵੇਗਾ ਅਤੇ ਇਨ੍ਹਾਂ ਵੱਲੋਂ ਦਿੱਤੀ ਜਾਣ ਵਾਲੀ ਹਰ ਚੁਣੋਤੀ ਦਾ ਜੁਆਬ ਆਪਣੀਆ ਗੁਰ-ਮਰਿਯਾਦਾ ਅਨੁਸਾਰ ਦਿੱਤਾ ਜਾਵੇਗਾ ।

ਅੱਜ ਦੇ ਇਸ ਮਹਾਨ ਦਿਹਾੜੇ ਤੇ ਜਿਥੇ ਉਪਰੋਕਤ ਗੱਤਕਾ ਟੀਮਾਂ ਨੇ ਭਾਗ ਲਿਆ, ਉਥੇ ਪਾਰਟੀ ਵੱਲੋਂ ਸ਼ ਰਣਜੀਤ ਸਿੰਘ ਚੀਮਾਂ ਦਫ਼ਤਰ ਸਕੱਤਰ, ਲੱਖਾ ਮਹੇਸ਼ਪੁਰੀਆ, ਰਣਦੇਵ ਸਿੰਘ ਦੇਬੀ ਮੈਬਰ ਵਰਕਿੰਗ ਕਮੇਟੀ, ਕ੍ਰਿਸ਼ਨ ਸਿੰਘ ਸਲਾਣਾ, ਕੁਲਦੀਪ ਸਿੰਘ ਪਹਿਲਵਾਨ ਜਰਨਲ ਸਕੱਤਰ, ਭੁਪਿੰਦਰ ਸਿੰਘ ਫਤਹਿਪੁਰ, ਲਖਵੀਰ ਸਿੰਘ ਖ਼ਾਲਸਾ ਸੌਟੀ, ਲਖਵੀਰ ਸਿੰਘ ਕੋਟਲਾ, ਸੁਰਜੀਤ ਸਿੰਘ ਹੋਲ, ਬਲਵਿੰਦਰ ਸਿੰਘ ਚਰਨਾਥਲ, ਸੁਖਦੇਵ ਸਿੰਘ ਗੱਗੜਵਾਲ, ਪ੍ਰੋæ ਉਪਜੀਤ ਸਿੰਘ ਬਰਾੜ, ਹਰਜੀਤ ਸਿੰਘ ਗੱਗੜਵਾਲ, ਗੁਰਮੁੱਖ ਸਿੰਘ ਸਮਸ਼ਪੁਰ, ਹਰਚੰਦ ਸਿੰਘ ਘੁਮੰਡਗੜ੍ਹ, ਹਰਮਲ ਸਿੰਘ ਲਟੋਰ, ਹਰਜੀਤ ਸਿੰਘ ਮਾਨ, ਗਿਆਨ ਸਿੰਘ ਸੈਪਲੀ, ਗੁਰਮੀਤ ਸਿੰਘ ਫਤਹਿਪੁਰ, ਸੁਰਿੰਦਰ ਸਿੰਘ ਬੋਰਾ ਖ਼ਾਲਿਸਤਾਨੀ, ਸੁਰਿੰਦਰ ਸਿੰਘ ਬਰਕਤਪੁਰ, ਭਾਗ ਸਿੰਘ ਰੈਲੋਂ, ਸਵਰਨ ਸਿੰਘ ਫਾਟਕ ਮਾਜਰੀ, ਅਜੈਬ ਸਿੰਘ ਜਖਵਾਲੀ, ਅਜੈਬ ਸਿੰਘ ਹਿੰਦੂਪੁਰ ਆਦਿ ਵੱਡੀ ਗਿਣਤੀ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸਮੂਲੀਅਤ ਕੀਤੀ । ਸਟੇਜ ਦੀ ਸੇਵਾ ਸ਼ ਧਰਮ ਸਿੰਘ ਕਲੌੜ ਅਤੇ ਸੁਖਦੇਵ ਸਿੰਘ ਨੇ ਬਾਖੂਬੀ ਨਿਭਾਈ । ਪਾਰਟੀ ਨੇ ਮੈਨੇਜਰ ਗੁਰਦੁਆਰਾ ਫਤਹਿਗੜ੍ਹ ਸਾਹਿਬ ਅਤੇ ਰੇਹੜੀ ਯੂਨੀਅਨ ਦੇ ਸਮੁੱਚੇ ਮੈਬਰਾਂ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ ।

ਖਾਲਿਸਤਾਨ ਐਲਾਨਨਾਮੇ ਦੀਆਂ ਵਧਾਈਆਂ

ਐ ਅਕਾਲ ਤਖਤ ਤੇਰੇ ਖੰਡਰ ਚੋਂ ਆਈਆਂ ਆਵਾਜ਼ਾਂ ਨੂੰ ਸੁਣ ਕੇ ਦਿਲ ਰੋਇਆ ਸੀ
ਐ ਅਕਾਲ ਤਖਤ ਤੇਰੀ ਸ਼ਹਾਦਤ ਨੇ ਇਕ ਬੀਜ ਸੋਚ ਦਾ ਬੋਇਆ ਸੀ
ਇਸ ਸੋਚ ਚੋ ਉਪਜਿਆ ਇਲਾਹ, ਜੋ ਸ਼ਾਹੀ ਬਣ ਸਾਡੀ ਜ਼ੁਬਾਨ ਤੇ ਆਇਆ ਹੈ
ਉਸ ਇਲਾਹੀ/ਸ਼ਾਹੀ ਐਲਾਨਨਾਮੇ ਦੇ 31 ਵਰ੍ਹਿਆਂ ਬਾਅਦ ਵੀ ਅੱਜ ਫੁਰਮਾਇਆ ਹੈ
ਸਾਨੂੰ ਯਾਦ ਹੈ ਕਿ ਕੰਮ ਅਧੂਰਾ ਹੈ।
ਅਸੀਂ ਅਧੂਰੇ ਹਾਂ, ਤੂੰ ਪੂਰਾ ਹੈਂ
ਪੂਰੇ ਨੇ ਹੀ ਪੂਰੀਆਂ ਪਾਉਣੀਆਂ ਨੇ ਇਹ ਪਰਚਮ ਓਸ ਝੁਲਾਇਆ ਹੈ

ਖਾਲਿਸਤਾਨ ਐਲਾਨਨਾਮੇ ਦੀਆਂ ਵਧਾਈਆਂ।
ਸੁਖਮਿੰਦਰ ਸਿੰਘ ਹੰਸਰਾ

ਮਿਸੀਸਾਗਾ ਵਿੱਚ ਸਿੱਖ ਫਲੈਗ ਇਸ ਸੋਮਵਾਰ ਨੂੰ ਝੁਲਾਇਆ ਜਾਵੇਗਾ

ਮਿਸੀਸਾਗਾ ਵਿੱਚ ਸਿੱਖ ਫਲੈਗ ਇਸ ਸੋਮਵਾਰ ਨੂੰ ਝੁਲਾਇਆ ਜਾਵੇਗਾ
ਭਾਰੀ ਮੀਂਹ ਕਾਰਣ ਮੁਲਤਵੀ ਹੋਇਆ ਮਿਸੀਸਾਗਾ ਵਿੱਚ ਸਿੱਖ ਹੈਰੀਟੇਜ ਮੰਥ ਮਨਾਉਂਦਿਆਂ ਸਿੱਖ ਫਲੈਗ ਝੁਲਾਉਣ ਦਾ ਕਾਰਜ ਹੁਣ ਸੋਮਵਾਰ 24 ਅਪਰੈਲ ਨੂੰ ਸ਼ਾਮ 6-8 ਵਜੇ ਦਰਮਿਆਨ ਕੀਤਾ ਜਾਵੇਗਾ।
ਸਮੂਹ ਭਾਈਚਾਰੇ ਨੂੰ ਅਪੀਲ ਹੈ ਕਿ ਸੋਮਵਾਰ 24 ਅਪਰੈਲ ਨੂੰ ਸ਼ਾਮ 6 ਵਜੇ ਮਿਸੀਸਾਗਾ ਸਿਟੀ ਹਾਲ ਦੇ ਅੱਗੇ ਸੈਲੇਬਰੇਸ਼ਨ ਸੁਕੇਅਰ ਵਿੱਚ ਪ੍ਰੀਵਾਰਾਂ ਸਮੇਤ ਸ਼ਾਮਲ ਹੋਵੋ।
ਮਿਸੀਸਾਗਾ ਸਿਟੀ ਹਾਲ ਤੇ ਇਹ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ। ਆਓ ਇਨ੍ਹਾਂ ਇਤਹਾਸਕ ਪਲਾਂ ਦਾ ਹਿੱਸਾ ਬਣੀਏ।

 

ਕੈਪਟਨ ਅਮਰਿੰਦਰ ਸਿੰਘ ਦਾ ਕਨੇਡਾ ਦੇ ਰੱਖਿਆਂ ਮੰਤਰੀ ਦੇ ਪੰਜਾਬ ਦੌਰੇ ਸਬੰਧੀ ਬਿਆਨ ਅਤੀ ਮੰਦਭਾਗਾ – ਭਾਈ ਚੱਕ/ਭਾਈ ਖਾਲਸਾ

ਫਰੀਦਕੋਟ/ਦੁਬਈ, 15 ਅਪ੍ਰੈਲ ( ਜਗਦੀਸ਼ ਬਾਂਬਾ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਿਛਲੇ ਦਿਨੀ ਕਨੇਡਾ ਦੇ ਰੱਖਿਆਂ ਮੰਤਰੀ ਸ:ਹਰਜੀਤ ਸਿੰਘ ਸੱਜਣ ਦੇ ਪੰਜਾਬ ਦੌਰੇ ਦੇ ਸਬੰਧ ਵਿੱਚ ਆਇਆਂ ਬਿਆਨ ਜਿਥੇ ਕਨੇਡਾ ਸਰਕਾਰ ਨਾਲ ਸਬੰਧ ਵਿਗਾੜਣ ਵਾਲਾ ਹੈ ਉਥੇ ਹੀ ਸਿੱਖ ਕੋਮ ਦੀਆਂ ਜੜਾਂ ਵਿੱਚ ਵੀ ਤੇਲ ਦੇਣ ਵਾਲਾ ਹੈ ਜਿਸ ਦੀ ਪੀੜ ਹਰ ਸੱਚੇ ਸਿੱਖ ਨੂੰ ਹੋਣੀ ਸੁਭਾਵਿਕ ਹੈ।ਇਹਨਾਂ ਸਬਦਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਅਤੇ ਪਾਰਟੀ ਦੇ ਦੁਬਈ ਦੇ ਜਰਨਲ ਸਕੱਤਰ ਭਾਈ ਪਰਮਜੀਤ ਸਿੰਘ ਸ੍ਰੀ ਅਨੰਦਪਰ ਸਾਹਿਬ ਨੇ ਇਕ ਸਾਂਝੀ ਪ੍ਰੈਸ ਨੋਟ ਰਾਹੀ ਕਹੇ।ਉਹਨਾ ਕਿਹਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਭਾਵੇ ਇਹ ਬਿਆਨ ਦੇ ਕੇ ਆਪਣੇ ਦਿਲੀ ਵਾਲੇ ਆਕਾਵਾਂ ਨੂੰ ਖੁਸ਼ ਕਰਨ ਦੀ ਕੋਸ਼ਿਸ ਕੀਤੀ ਹੈ ਪਰ ਇਸ ਨਾਲ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਦੇ ਸਿੱਖ ਕੈਪਟਨ ਦੇ ਖਿਲਾਫ਼ ਹੋਏ ਹਨ।ਉਹਨਾ ਕਿਹਾ ਕੇ ਕੈਪਟਨ ਨੇ ਸ:ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਸਮਰੱਥਕ ਆਖ ਕੇ ਜਿਥੇ ਉਹਨਾਂ ਦੀ ਸਖਸੀਅਤ ਨੂੰ ਭਾਰਤੀ ਲੋਕਾਂ ਦੀ ਨਜ਼ਰ ਵਿੱਚ ਦਾਗਦਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਥੇ ਹੀ ਖਾਲਿਸਤਾਨ ਲਈ ਹੁਣ ਤੱਕ ਸ਼ਹੀਦ ਹੋਏ ਡੇਢ ਲੱਖ ਨੋਜਵਾਨਾ ਦੀ ਸ਼ਹੀਦੀ ਨੂੰ ਵੀ ਮਿੱਟ ਵਿੱਚ ਰੋਲਣ ਦੀ ਕੋਸ਼ਿਸ਼ ਕੀਤੀ ਹੈ।ਉਹਨਾਂ ਇਹ ਵੀ ਕਿਹਾ ਜਿਸ ਦੇਸ਼ ਦੇ ਨੇਤਾ ਆਪਣੀ ਦੇਸ਼ ਦੀਆਂ ਅਦਾਲਤਾਂ ਦੇ ਹੁਕਮਾਂ ਨੂੰ ਵੀ ਨਹੀ ਮੰਨਦੇ ਉਹਨਾਂ ਦੀ ਦੇਸ਼ ਭਗਤੀ ਵੀ ਬੇਅਰਥ ਹੈ ਕਿਉਕੇ ਖਾਲਿਸਤਾਨ ਸਬੰਧੀ ਦੇਸ਼ ਦੀਆਂ ਮਾਣਯੋਗ ਹਾਈਕੋਰਟ ਅਤੇ ਸੁਪਰੀਮ ਕੋਰਟ ਇਹ ਸਪੱਸ਼ਟ ਕਰ ਚੁੱਕੀਆਂ ਹਨ ਕੇ ਖਾਲਿਸਤਾਨ ਦੀ ਮੰਗ ਕਰਨਾ ਕੋਈ ਦੇਸ਼ ਧ੍ਰੋਹੀ ਨਹੀ ਹੈ ਇਹ ਸਿੱਖਾ ਦਾ ਹੱਕ ਹੈ ਫੇਰ ਦੇਸ਼ ਦੇ ਲੀਡਰ ਕਿਉ ਖਾਲਿਸਤਾਨ ਸਬੰਧੀ ਵਿਵਾਦਿਤ ਬਿਆਨ ਦੇ ਰਹੇ ਹਨ।ਉਹਨਾਂ ਹੋਰ ਕਿਹਾ ਕੇ ੧ ਮਈ ੧੯੯੪ ਦਾ ਦਿਨ ਇਤਿਹਾਸ ਵਿੱਚ ਦਰਜ਼ ਹੈ ਜਦੋ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਕੇ ਖਾਲਿਸਤਾਨ ਦੀ ਪ੍ਰਾਪਤੀ ਦੀ ਸਹੁ ਚੱਕੀ ਸੀ ਪਰ ਹੁਣ ਮੁੱਖ ਮੰਤਰੀ ਦੀ ਕੁਰਸੀ ਮਿਲਣ ਨਾਲ ਖਾਲਿਸਤਾਨ ਦਾ ਸ਼ਬਦ ਏਨਾ ਮਾੜਾ ਹੋ ਗਿਆ ਹੈ ਜਿਸ ਨੂੰ ਪਿਆਰ ਕਰਨ ਵਾਲੇ ਲੋਕਾਂ ਨਾਲ ਕੈਪਟਨ ਮਿਲਣਾ ਵੀ ਪਸੰਦ ਨਹੀ ਕਰਦੇ।ਇਸ ਸਮੇ ਉਹਨਾਂ ਦੇ ਨਾਲ ਭਾਈ ਰਸ਼ਪਾਲ ਸਿੰਘ ਮਾਨ, ਭਾਈ ਹਰਦੀਪ ਸਿੰਘ ਸੰਘਾਂ, ਭਾਈ ਹਰਮਿੰਦਰ ਸਿੰਘ ਉਸਮਾਨਪੁਰ, ਭਾਈ ਅਜਾਇਬ ਸਿੰਘ ਖਿਆਲੀਵਾਲਾ (ਬਠਿੰਡਾ),ਭਾਈ ਗੁਰਪ੍ਰੀਤ ਸਿੰਘ ਹੁਸਿਆਰਪੁਰ, ਭਾਈ ਗੁਰਬਖਸੀਸ਼ ਸਿੰਘ ਬਿੱਟੂ ਸੰਘੇੜਾਂ, ਭਾਈ ਹਰਮਨਪ੍ਰੀਤ ਸਿੰਘ ਬਿਆਸ, ਭਾਈ ਭਿੰਦਰ ਸਿੰਘ ਗੁਰਦਾਸਪੁਰ, ਭਾਈ ਜਤਿੰਦਰ ਸਿੰਘ ਰੋਪੜ, ਬਾਬਾ ਨਿਸ਼ਾਨ ਸਿੰਘ ਗੁਰਦਾਸਪੁਰ,ਭਾਈ ਗੋਰਾ ਅੰਮ੍ਰਿਤਸਰ ਅਤੇ ਭਾਈ ਮਨਜਿੰਦਰ ਸਿੰਘ ਜਲੰਧਰ ਸਾਮਲ ਸਨ।

ਅਬਨੂਰ ਵੱਲੋਂ ਆਯੋਜਿਤ ‘ਜਸ਼ਨ ਏ ਅਬਨੂਰ’ ਨੂੰ ਵਿਦਿਆਰਥੀਆਂ ਦੀਆਂ ਕਲਾਵਾਂ ਨੇ ਲਾਏ ਚਾਰ ਚੰਨ

ਫ਼ਰੀਦਕੋਟ, 15 ਅ੍ਰਪੈਲ (ਜਗਦੀਸ਼ ਬਾਂਬਾ ) ਸਥਾਨਕ ਅਬਨੂਰ ਗਰੁੱਪ ਆਫ਼ ਕਾਲਜਿਜ ਵੱਲੋਂ ਤਕਨੀਕੀ ਪੜ•ਾਈ ਦੇ ਨਾਲ ਵਿਦਿਆਰਥੀਆਂ ਨੂੰ ਅਸਲ ਜੜ•ਾ ਅਤੇ ਸੱਭਿਆਚਾਰ ਨਾਲ ਜੋੜੇ ਰੱਖੇ ਜਾਣ ਦੇ ਕੀਤੇ ਜਾ ਰਹੇ ਉਪਰਾਲਿਆਂ ਅਧੀਨ ਰੰਗਾਰੰਗ ਪ੍ਰੋਗਰਾਮ ‘ਜਸ਼ਨ ਏ ਅਬਨੂਰ’ ਦਾ ਆਯੋਜਨ ਕੀਤਾ। ਸੰਸਥਾ ਚੇਅਰਮੈਨ ਬਲਵੰਤ ਸਿੰਘ ਰੋਮਾਣਾ ਦੀ ਯੋਗ ਰਹਿਨੁਮਾਈ ਹੇਠ ਆਯੋਜਿਤ ਕਰਵਾਏ ਗਏ ਇਸ ਮਨਮੋਹਕ ਸਮਾਰੋਹ  ਵਿਚ ਮੁੱਖ ਮਹਿਮਾਨ ਵਜੋਂ ਵਾਈਸ ਚੇਅਰਮੈਨ ਇੰਜੀ. ਅਮਨਦੀਪ ਸਿੰੰਘ ਰੋਮਾਣਾ ਸ਼ਾਮਿਲ ਹੋਏ। ਉਨ•ਾਂ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਮਿੱਟੀ ਅਤੇ ਰੀਤੀ ਰਿਵਾਜਾਂ ਨਾਲ ਜੁੜ•ੇ ਰਹਿਣ ਦੀ ਪ੍ਰੇਰਣਾ ਦਿੱਤੀ।  ਉਨ•ਾਂ ਕਿਹਾ ਕਿ ਪੜ•ਾਈ ਸਮੇਂ ਦੌਰਾਨ ਹੋਣ ਵਾਲੀਆਂ ਉਸਾਰੂ ਗਤੀਵਿਧੀਆਂ ਵਿਦਿਆਰਥੀਆਂ ਦਾ ਸੁਨਿਹਰਾ ਭਵਿੱਖ ਨਿਰਧਾਰਿਤ ਅਤੇ ਉਨ•ਾਂ ਨੂੰ ਚੰਗੇ ਸੰਸਕਾਰ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਜਿਸ ਦੇ ਮੱਦੇਨਜਰ ਹਰ ਵਿਦਿਆਰਥੀਆਂ ਨੂੰ ਅਜਿਹੇ ਯਤਨਾਂ ਦਾ ਵਧ ਚੜ• ਕੇ ਹਿੱਸਾ ਬਣਨਾ ਚਾਹੀਦਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀਆਂ ਪ੍ਰਤਿਭਾਵਾਂ ਨੂੰ  ਸੰਵਾਰਨ ਵਿਚ ਵੀ ਮੱਦਦ ਮਿਲੇਗੀ। ਸਮਾਰੋਹ ਦੇ ਅਗਲੇ ਅਤੇ ਵਿਸ਼ੇਸ਼ ਪੜ•ਾਅ ਅਧੀਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਮਨ ਨੂੰ ਮੋਹ ਲੈਣ ਵਾਲੀ ਪੇਸ਼ਕਾਰੀ ਕੀਤੀ ਗਈ, ਜਿਸ ਦੌਰਾਨ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਲੋਕ ਗੀਤ, ਮਲਵਈ ਗਿੱਧਾ, ਸਕਿੱਟ ਸਮੇਤ  ਕੁੱਲ 19 ਵੰਨਗੀਆਂ ਨੂੰ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਗਿਆ, ਜਿੰਨ•ਾਂ ਵਿਚੋਂ ਪਹਿਲਾ ਸਥਾਨ ਕਾਲਜ ਦੀ ਭੰਗੜ•ਾਂ ਟੀਮ ਆਪਣੇ ਹਿੱਸੇ ਕਰਨ ਵਿਚ ਸਫ਼ਲ ਰਹੀ। ਇਲਾਵਾ ਵਿਦਿਆਰਥੀ ਵੱਲੋਂ ਗਾਏ ਗਏ ਮਜਨੂੰ ਗਾਣੇ ਨੇ ਵੀ ਭਰਪੂਰ ਵਾਹ ਵਾਹ  ਖੱਟੀ। ਅੰਤ ਵਿਚ ਪ੍ਰੋਗਰਾਮ ਦਾ ਪ੍ਰਭਾਵੀ  ਹਿੱਸਾ ਬਣੇ ਅਤੇ ਇਸ ਸਮਾਰੋਹ ਨੂੰ ਚਾਰ ਚੰਨ ਲਾਉਣ ਵਾਲੇ ਸਮੂਹ ਵਿਦਿਆਰਥੀਆਂ ਦੀ ਵਾਈਸ ਚੇਅਰਮੈਨ ਇੰਜੀ. ਰੋਮਾਣਾ ਵੱਲੋਂ ਸਰਾਹਣਾ ਕੀਤੀ ਗਈ, ਜਿਸ ਦੌਰਾਨ ਉਨ•ਾਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਕੇ ਅੱਗੇ ਤੋਂ ਵੀ ਅਜਿਹੇ ਪ੍ਰੋਗਰਾਮਾਂ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਸੰਪੂਰਨ ਕਰਵਾਉਣ ਵਿਚ ਕਾਲਜ ਸਟਾਫ਼ ਦੇ  ਕੰਵਲਜੀਤ ਕੌਰ, ਡੋਲੀ, ਸੰਦੀਪ ਮਲਿਕ, ਰਾਜਵੀਰ , ਸੁਖਵੀਰ ਸੰਧੂ, ਅਰਸ਼ਦੀਪ, ਰਣਜੀਤ , ਗਗਨਦੀਪ , ਰਮਨਦੀਪ,  ਮਹਿੰਦਰ , ਗੁਰਪ੍ਰੀਤ ਨੇ ਮੁੱਖ ਭੂਮਿਕਾ ਨਿਭਾਈ।

ਅਮਰੀਕਾ ਦੀ ਰਾਜਧਾਨੀ ਵਿਖੇ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਕੱਢੀ ਗਈ ਨੈਸ਼ਨਲ ਸਿੱਖ ਡੇ ਪਰੇਡ

ਦੁਨੀਆ ਭਾਰ ਵਿੱਚ ‘ਵਰਲਡ ਸਿੱਖ ਡੇ’ ਸਥਾਪਤ ਕਰਨ ਦਾ ਕੀਤਾ ਐਲਾਨ, ਸੈਨੇਟਰ ਅਤੇ ਕਾਂਗਰਸਮੈਨਾਂ ਦੇ ਨੁਮਾਇੰਦਿਆਂ ਨੇ ਕੀਤੀ ਸ਼ਮੂਲੀਅਤ

ਵਾਸ਼ਿੰਗਟਨ ਡੀ.ਸੀ : ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਿੱਖਾਂ ਦੀ ਵੱਖਰੀ ਪਹਿਚਾਣ ਦੇ ਮੁੱਦੇ ਲਈ ਜਾਰੁਕਤਾ ਫੈਲਾਉਣ ਦੇ ਮੰਤਵ ਨਾਲ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇ ਸਿੱਖ ਕੋਆਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਕਮਾਂਡ ਹੇਠ ਇਸ ਸਾਲ ਦੂਜੀ ਨੈਸ਼ਨਲ ਸਿੱਖ ਡੇ ਪਰੇਡ ਕੱਢੀ ਗਈ। ਹਜ਼ਾਰਾਂ ਦੇ ਇਕੱਠ ਵਾਲੀ ਇਸ ਪਰੇਡ ਵਿੱਚ ਅਮਰੀਕਾ ਦੀਆਂ ਕਰੀਬ ੬੦ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਪਰੇਡ ਦੀ ਸ਼ੁਰੂਆਤ ਤੋਂ ਹੀ ਖਾਲਸਾਈ ਜਲੌਅ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ। ਕੌਂਸਟੀਚਿਊਸ਼ਨ ਐਵਿਨਿਉ ਅਤੇ ੨੦ ਸਟਰੀਟ ਤੋਂ ਸ਼ੁਰੂ ਹੋਈ ਪਰੇਡ ਵਿੱਚ ਸਿੱਖ ਕੌਮ ਦੀ ਆਜ਼ਦੀ ਦੀ ਗੱਲ ਭਾਰੂ ਰਹੀ। ਕੈਪਿਟਲ ਦੇ ਮੂਹਰਿਓਂ ਹੁੰਦੀ ਹੋਈ ਪਰੇਡ ਕੌਂਸਟੀਚਿਊਸ਼ਨ ਐਵਿਨਿਉ ਅਤੇ ੩ ਸਟਰੀਟ ਤੇ ਆ ਕੇ ਸਮਾਪਤ ਹੋਈ ਜਿੱਥੇ ਪ੍ਰਬੰਧਕਾਂ ਵੱਲੋਂ ਸਟੇਜ ਸਜਾਈ ਗਈ ਸੀ। ਇਸ ਪਰੇਡ ਵਿੱਚ ਕਨੇਡਾ ਦੇ ਸਰ੍ਹੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਨਦੀਪ ਸਿੰਘ ਸਰਾਏ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਆਤ ਕੀਤੀ। ਸਟੇਜ ਤੇ ਪਹਿਲੇ ਦੌਰ ਦੀਆਂ ਤਕਰੀਰਾਂ ਅੰਗ੍ਰਜ਼ੀ ਵਿੱਚ ਹੋਈਆਂ ਜਿਸਦਾ ਸੰਚਾਲਨ ਸਿੱਖ ਕੋਆਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਬੁਲਾਰੇ ਸ.ਹਰਜਿੰਦਰ ਸਿੰਘ ਵੱਲੋਂ ਕੀਤਾ ਗਿਆ ਜਿੱਥੇ ਕਾਂਗਰਸਮੈਨ ਪੈਟਰਿਕ ਮੀਹਾਨ ਦੇ ਨੁਮਾਇੰਦੇ, ਸਟੇਟ ਸੈਨੇਟਰ ਰੀਵਜ਼ ਦੇ ਨੁਮਾਇੰਦੇ ਅਤੇ ਮੈਟਰੋਪਾਲਿਟਨ ਪੁਲਿਸ ਡਿਪਾਰਟਮੈਂਟ ਤੋਂ ਆਫਿਸਰ ਡੈਵਲੀਸ਼ਆਰ ਨੇ ਸੰਗਤ ਨੂੰ ਸੰਬੋਧਨ ਕੀਤਾ। ਪੰਜਾਬੀ ਵਿੱਚ ਸਟੇਜ ਦਾ ਸੰਚਾਲਨ ਈਸਟ ਕੋਸਟ ਸਿੱਖ ਕੋਆਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ.ਹਿੰਮਤ ਸਿੰਘ ਵੱਲੋਂ ਕੀਤਾ ਗਿਆ।

ਸਟੇਜ ਤੋਂ ਬੁਲਾਰਿਆਂ ਨੇ ਜਿੱਥੇ ਅਮਰੀਕਾ ਦੀ ਕਾਂਗਰਸ ਵੱਲੋਂ ਵਿਸਾਖੀ ਨੂੰ ਖਾਲਸਾ ਸਾਜਣਾ ਦਿਵਸ ਵਜੋਂ ਮਾਨਤਾ ਦੇਣ ਦੇ ਫੈਸਲੇ ਦਾ ਸੁਆਗਤ ਕੀਤਾ ਉੱਥੇ ਓਂਟਾਰੀਓ (ਕਨੇਡਾ) ਵਿਧਾਨ ਸਭਾ ਵੱਲੋਂ ੧੯੮੪ ਦੇ ਸਿੱਖ ਕਤਲਿਆਮ ਨੂੰ ‘ਨਸਲਕੁਸ਼ੀ’ ਵਜੋਂ ਐਲਾਨਣ ਦੇ ਫੈਸਲੇ ਦਾ ਧੰਨਵਾਦ ਕੀਤਾ। ਨਿਊਯਾਰਕ ਤੋਂ ਡਾ.ਰਣਜੀਤ ਸਿੰਘ ਨੇ ਮਤਾ ਪੜ੍ਹਿਆ ਜਿਸ ਵਿੱਚ ਇਹ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਤੋਂ ਇਸ ਪਰੇਡ ਨੂੰ ‘ਵਰਲਡ ਸਿੱਖ ਡੇ ਪਰੇਡ’ ਵਜੋਂ ਸਥਾਪਤ ਕੀਤਾ ਜਾਵੇਗਾ ਅਤੇ ਇਸ ਲਈ ਹਰ ਉਦੱਮ ਕਰਨ ਦਾ ਪ੍ਰਬੰਧਕਾਂ ਨੇ ਅਹਿਦ ਲਿਆ। ਸਟੇਜ ਤੋਂ ਸੰਗਤ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਬਖਸ਼ੀਸ਼ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ.ਪ੍ਰਿਤਪਾਲ ਸਿੰਘ, ਇੰਗਲੈਂਡ ਤੋਂ ਮਨਪ੍ਰੀਤ ਸਿੰਘ, ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ.ਅਮਰਜੀਤ ਸਿੰਘ, ਸਿੱਖਸ ਫਾਰ ਜਸਟਿਸ ਤੋਂ ਡਾ.ਬਖਸ਼ੀਸ਼ ਸਿੰਘ ਅਤੇ ਅਵਤਾਰ ਸਿੰਘ ਪਨੂੰ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਰ ਕੁਲਦੀਪ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਨਵੀਨਰ ਬੂਟਾ ਸਿੰਘ ਖੜੌਦ,  ਮੈਰੀਲੈਂਡ ਤੋਂ ਭਾਈ ਸਵਿੰਦਰ ਸਿੰਘ, ਫਰੈਂਡਸ ਆਫ ਅਮੈਰਿਕਨ ਸਿੱਖ ਕਾਕਸ ਤੋਂ ਹਰਪ੍ਰੀਤ ਸਿੰਘ ਸੰਧੂ, ਭਾਈ ਗੁਰਦੇਵ ਸਿੰਘ ਕੰਗ, ਵਰਜੀਨੀਆ ਤੋਂ ਡੈਮੋਕੇਟਿਕ ਪਾਰਟੀ ਦੇ ਡੈਲੀਗੇਟ ਲਈ ਉਮੀਦਵਾਰ ਮਨਸਿਮਰਨ ਸਿੰਘ ਕਾਹਲੋਂ, ਕਨੈਕਟੀਕਟ ਤੋਂ ਸਵਰਨਜੀਤ ਸਿੰਘ ਖਾਲਸਾ, ਦੋਆਬਾ ਸਿੱਖ ਅਸੋਸੀਏਸ਼ਨ ਤੋਂ ਬਲਜਿੰਦਰ ਸਿੰਘ, ਅਕਾਲ ਚੈਨਲ ਤੋਂ ਭਾਈ ਅਮਰਜੀਤ ਸਿੰਘ, ਫਿਲਾਡਲਫੀਆ ਤੋਂ ਕੇਵਲ ਸਿੰਘ, ਬਖਸ਼ੀਸ਼ ਸੈਣੀ, ਵਰਜੀਨੀਆ ਤੋਂ ਮਹਿਤਾਬ ਸਿੰਘ, ਦਵਿੰਦਰ ਬਦੇਸ਼ਾ, ਦਵਿੰਦਰ ਦਿਓ, ਪੈਨਸਲਵੇਨੀਆ ਤੋਂ ਹਰਚਰਨ ਸਿੰਘ, ਗੁਰਰਾਜ ਸਿੰਘ, ਫਿਲਾਡਲਫੀਆ ਤੋਂ ਨਰਿੰਦਰ ਸਿੰਘ, ਸ਼ਿਕਾਗੋ ਤੋਂ ਕੁਲਵਿੰਦਰ ਸਿੰਘ ਤੇਜੀ ਆਦਿ ਦੇ ਨਾਮ ਸ਼ਾਮਲ ਹਨ। ਅੰਤ ਨੂੰ ਸ.ਹਿੰਮਤ ਸਿੰਘ ਨੇ ਸਮੂਹ ਸੰਗਤ ਅਤੇ ਪ੍ਰਬੰਧਾਂ ਵਿੱਚ ਸ਼ਾਮਲ ਆਗੂਆਂ ਅਤੇ ਗੁਰੂਘਰ ਕਮੇਟੀਆਂ ਦਾ ਧੰਨਵਾਦ ਕੀਤਾ। ਟੀ.ਵੀ 84 ਵੱਲੋਂ ਇਸ ਪਰੇਡ ਦਾ ਲਾਈਵ ਪ੍ਰਸਾਰਣ ਕੀਤਾ ਗਿਆ।