ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੇ ਜਨਮ ਦਿਹਾੜੇ ਤੇ ਫਤਹਿਗੜ ਸਾਹਿਬ ਜਰੂਰ ਹਾਜਿਰੀ ਭਰੀ ਜਾਏ: ਲਾਹੋਰਿਆ, ਰਤਨਦੀਪ, ਭਿਓਰਾ, ਸੁੱਖੀ, ਭੁਤਨਾ, ਮਿੰਟੂ ਅਤੇ ਤਾਰਾ


ਨਵੀਂ ਦਿੱਲੀ ੯ ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਵੀਹਵੀੰ ਸਦੀ ਦੇ ਮਹਾਨ ਸਿੱਖ ਸੂਰਬੀਰ ਯੋਧੇ ਜਰਨੈਲਾਂ ਦੇ ਜਰਨੈਲ ਦਮਦਮੀ ਟਕਸਾਲ ਦੇ ੧੪ ਵੇੰ ਮੁੱਖੀ ਬਾਬਾ-ਏ ਕੌਮ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾੰ ਵਾਲ਼ਿਆਂ ਦਾ ਜਨਮ ਦਿਹਾੜਾ ਭਾਵੇਂ ੨ ਜੂਨ ੧੯੪੭ ਦਾ ਹੈ ਪਰ ਇਹ ਵੀ ਸੱਚ ਹੈ ਇੱਕ ਉਹ ਵੀ ਸਮਾ ਆਇਆ ਸੀ ਜਦੋਂ ਸਮੇਂ ਦੀਆ ਜ਼ਾਲਮ ਸਰਕਾਰਾਂ ਵਲੋ ਮਹਾਂਪੁਰਖਾ ਦੇ ਨਾਮ ਤੇ ਕੋਈ ਵੀ ਸਮਾਗਮ ਕਰਨ ਉੱਤੇ ਵੀ ਪਾਬੰਦੀ ਲਾ ਦਿੱਤੀ ਜਾਂਦੀ ਸੀ ਅਤੇ ਸਾਡੇ ਆਪਣੇ ਵੀ ਉਸ ਸਮੇਂ ਸੰਤਾ ਦੀ ਕੁਰਬਾਨੀ ਅਤੇ ਲਾਸਾਨੀ ਸ਼ਹੀਦੀ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ ਉਸ ਸਮੇਂ ਸ਼੍ਰੌਮਣੀ ਅਕਾਲੀ ਦਲ (ਸ਼੍ਰੀ ਅੰਮ੍ਰਿਤਸਰ) ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨੇ ਫੈਸਲਾ ਕੀਤਾ ਕਿ ਉਸ ਮਹਾਂਪੁਰਸ਼ ਦੀ ਸਿੱਖ ਕੌਮ ਲਈ ਅਜ਼ਾਦੀ ਵਾਲੀ ਸੋਚ ਨੂੰ ਨਾਂ ਮਰਨ ਦਿੱਤਾ ਜਾਵੇ । ਸ਼੍ਰੌਮਣੀ ਅਕਾਲੀ ਦਲ (ਸ਼੍ਰੀ ਅੰਮ੍ਰਿਤਸਰ) ਵਲੋਂ ਕੌਮ ਨੂੰ ਹੁਲਾਰਾ ਦੇਦੇਆਂ ਹੋਇਆ ਬੀਤੇ ਕੂਝ ਵਰਿਆਂ ਤੋਂ ਸੰਤ ਜਰਨੈਲ਼ ਸਿੰਘ ਭਿੰਡਰਾਵਾਲੇਆਂ ਦਾ ਜਨਮ ਦਿਹਾੜਾ ਮਨਾਣਾ ਸ਼ੁਰੂ ਕੀਤਾ ਸੀ ਜੋ ਕਿ ਹੁਣ ਤਕ ਚਲਦਾ ਆ ਰਿਹਾ ਹੈ ।
ਸਭ ਨੂੰ ਪਤਾ ਹੀ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀ ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਜਰਨਲ ਸੁਬੇਗ ਸਿੱਘ ਅਤੇ ਹੋਰ ਸਾਥੀਆ ਸਮੇਤ, ਜਿਨ੍ਹਾਂ ਨੇ ਕਿਸੇ ਵੀ ਮਿਲਟਰੀ ਜਾਂ ਅਕੈਡਮੀ ਤੋਂ ਕੋਈ ਟਰੇਨਿੰਗ ਨਹੀਂ ਲਈ ਸੀ ਅਤੇ ਨਾ ਹੀ ਉਹਨਾਂ ਕੋਲ ਇਹਨਾਂ ਤਿੰਨ ਮੁਲਕਾਂ ਦੀਆਂ ਫੌਜਾਂ ਦੇ ਬਰਾਬਰ ਆਧੁਨਿਕ ਹਥਿਆਰ ਅਤੇ ਸਾਧਨ ਸਨ ਉਸਦੇ ਬਾਵਜੂਦ ਵੀ ੭੨ ਘੰਟੇ ਤੱਕ ਸਿੱਖ ਜਰਨੈਲਾਂ ਨੇ ਦਰਬਾਰ ਸਾਹਿਬ ਦੀ ਰਖਿਆ ਕਰਦਿਆ ਹੋਇਆ ਵਿੱਚ ਫੌਜ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ।
ਹਿੰਦੁਸਤਾਨ ਦੀ ਵੱਖ ਵੱਖ ਜੇਲ੍ਹਾਂ ਵਿਚ ਸਿੱਖ ਸਿਆਸੀ ਬੰਦੀ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਦਿਆ ਸਿੰਘ ਲਾਹੋਰਿਆ, ਭਾਈ ਰਤਨਦੀਪ ਸਿੰਘ (ਬੀਟੀਕੇਐਫ), ਭਾਈ ਹਰਮਿੰਦਰ ਸਿੰਘ ਮਿੰਟੂ, ਭਾਈ ਬਲਵੀਰ ਸਿੰਘ ਭੂਤਨਾ, ਭਾਈ ਸੁੱਖਵਿੰਦਰ ਸਿੰਘ ਸੁੱਖੀ ਅਤੇ ਹੋਰ ਖਾੜਕੂ ਸਿੰਘਾਂ ਵਲੋਂ ਸ਼੍ਰੌਮਣੀ ਅਕਾਲੀ ਦਲ (ਸ਼੍ਰੀ ਅੰਮ੍ਰਿਤਸਰ) ਵਲੋਂ ਫਤਹਿਗੜ ਸਾਹਿਬ ਵਿਖੇ ਮਨਾਏ ਰਹੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ ਅਪੀਲ ਕਰਦਿਆਂ ਕਿਹਾ ਸਮੂਹ ਸਿੱਖ ਧਾਰਮਿਕ, ਰਾਜਸੀ, ਪੰਥਕ, ਫੈਡਰੇਸ਼ਨ, ਦਲ ਖਾਲਸਾ, ਨਿਹੰਗ ਜੱਥੇਬੰਦੀਆਂ ਅਤੇ ਟਕਸਾਲ ਨਾਲ ਜੁੜੇ ਸਮੂਹ ਧੜੇਆਂ ਨੂੰ ਆਪਸੀ ਮਿਲਵਰਤਨ ਕਰਦਿਆਂ ਹੋਇਆ ਇਸ ਸਮਾਗਮ ਵਿਚ ਅਪਣੇ ਲੀਡਰਾਂ ਅਤੇ ਵੱਧ ਤੋਂ ਵੱਧ ਵਰਕਰਾਂ ਨੂੰ ਨਾਲ ਲੈ ਕੇ ਹਾਜਿਰੀਆਂ ਭਰਨੀਆਂ ਚਾਹੀਦੀਆਂ ਹਨ ।

ਜਿਵੇਂ ਕੈਨੇਡੀਅਨ ਸਿੱਖਾਂ ਨੇ ਆਪਣੇ ਗੁਰੂਘਰਾਂ ਵਿਚ ਇੰਡੀਆਂ ਦੇ ਅਧਿਕਾਰੀਆਂ ਦਾ ਦਾਖਲਾ ਬੰਦ ਕੀਤਾ ਹੈ, ਉਸੇ ਤਰ੍ਹਾਂ ਬਰਤਾਨੀਆ ਅਤੇ ਅਮਰੀਕਾ ਦੇ ਸਿੱਖਾਂ ਵੱਲੋਂ ਕੀਤੇ ਗਏ ਫੈਸਲੇ ਵੀ ਸਵਾਗਤਯੋਗ : ਮਾਨ

Simranjit Singh Mann

ਫ਼ਤਹਿਗੜ੍ਹ ਸਾਹਿਬ, 10 ਜਨਵਰੀ (ਮਪ) “ਕੈਨੇਡਾ ਦੇ ਸਿੱਖਾਂ ਨੇ ਦੂਰਅੰਦੇਸ਼ੀ ਤੋਂ ਕੰਮ ਲੈਦੇ ਹੋਏ ਸਿੱਖ ਕੌਮ ਨੂੰ ਗੁਰੂਘਰਾਂ ਵਿਚ ਇਕ ਲੜੀ ਵਿਚ ਪਰੋਣ ਅਤੇ ਗੁਰੂਘਰਾਂ ਦੇ ਪ੍ਰਬੰਧ ਨੂੰ ਬਿਨ੍ਹਾਂ ਕਿਸੇ ਦੇ ਦਖ਼ਲ ਤੋਂ ਸਿੱਖ ਕੌਮ ਦੀਆਂ ਰਵਾਇਤਾਂ, ਨਿਯਮਾਂ ਅਨੁਸਾਰ ਚਲਾਉਣ ਲਈ ਜੋ ਬੀਤੇ ਕੁਝ ਦਿਨ ਪਹਿਲੇ ਕੈਨੇਡਾ ਦੇ ਸਮੁੱਚੇ ਗੁਰੂਘਰਾਂ ਵਿਚ ਮੁਤੱਸਵੀ ਅਤੇ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਅਤੇ ਸਿੱਖ ਕੌਮ ਨੂੰ ਸਾਜ਼ਸੀ ਢੰਗਾਂ ਰਾਹੀ ਭਰਾਮਾਰੂ ਜੰਗ ਵਿਚ ਉਲਝਾਉਣ ਦੀਆਂ ਕਾਰਵਾਈਆ ਕਰਨ ਵਾਲੇ ਡਿਪਲੋਮੈਟਸ ਅਤੇ ਸਰਕਾਰੀ ਅਧਿਕਾਰੀਆਂ ਦੇ ਦਾਖਲੇ ਉਤੇ ਜੋ ਪਾਬੰਦੀ ਲਗਾਈ ਹੈ, ਉਹ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਤੇ ਸਿੱਖ ਕੌਮ ਵੱਲੋਂ ਆਪਣੇ ਸਿਧਾਤਾਂ ਤੇ ਨਿਯਮਾਂ ਅਨੁਸਾਰ ਬਾਹਰਲੇ ਮੁਲਕਾਂ ਵਿਚ ਜਿੰਦਗੀ ਬਸਰ ਕਰਨ ਤੇ ਆਪਣੀ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਗਏ ਉਦਮ ਦੀ ਜੋ ਅਸੀਂ ਭਰਪੂਰ ਸਲਾਘਾ ਕੀਤੀ ਸੀ, ਉਸੇ ਤਰ੍ਹਾਂ ਜੋ ਹੁਣ ਅਮਰੀਕਾ ਅਤੇ ਬਰਤਾਨੀਆ ਦੇ ਸਿੱਖਾਂ ਨੇ ਵੀ ਇਹ ਕੌਮ ਪੱਖੀ ਫੈਸਲਾ ਕੀਤਾ ਹੈ, ਉਸਦਾ ਵੀ ਅਸੀਂ ਤਹਿ ਦਿਲੋਂ ਭਰਪੂਰ ਸਵਾਗਤ ਕਰਦੇ ਹਾਂ । ਕਿਉਂਕਿ ਇੰਡੀਆਂ ਦੇ ਅਧਿਕਾਰੀ, ਖੂਫੀਆ ਏਜੰਸੀਆਂ, ਬਾਹਰਲੇ ਮੁਲਕਾਂ ਦੇ ਗੁਰੂਘਰਾਂ ਦੇ ਪ੍ਰਬੰਧ ਵਿਚ ਪਿਛਲੇ ਦਰਵਾਜਿਓ ਸਾਜ਼ਸੀ ਢੰਗਾਂ ਨਾਲ ਦਾਖਲ ਹੋ ਕੇ ਕੇਵਲ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਨੂੰ ਹੀ ਤਹਿਸ-ਨਹਿਸ ਨਹੀਂ ਕਰ ਰਹੇ, ਬਲਕਿ ਸਿੱਖ ਕੌਮ ਦੇ ਗੁਰੂਘਰਾਂ ਦੇ ਪ੍ਰਬੰਧਕਾਂ ਵਿਚ ਗਰੁੱਪਬਾਜੀ ਖੜ੍ਹੀ ਕਰਕੇ ਉਨ੍ਹਾਂ ਵਿਚ ਭਰਾਮਾਰੂ ਜੰਗ ਕਰਵਾਉਣ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਵਿਊਤਾ ਤੇ ਕੰਮ ਕਰਦੇ ਆ ਰਹੇ ਹਨ । ਇਸ ਲਈ ਬਾਹਰਲੇ ਮੁਲਕਾਂ ਦੇ ਸਿੱਖਾਂ ਲਈ ਇਹ ਅਤਿ ਜ਼ਰੂਰੀ ਉਦਮ ਕਰਨਾ ਪਹਿਲਾ ਫਰਜ ਬਣ ਗਿਆ ਸੀ । ਤਾਂ ਕਿ ਹਿੰਦੂਤਵ ਹੁਕਮਰਾਨ ਆਪਣੇ ਸਿੱਖ ਵਿਰੋਧੀ ਮਨਸੂਬਿਆਂ ਨੂੰ ਪੂਰਨ ਕਰਕੇ ਸਿੱਖ ਕੌਮ ਦੀ ਬਦਨਾਮੀ ਕਰਨ ਦੇ ਅਮਲਾਂ ਵਿਚ ਕਾਮਯਾਬ ਨਾ ਹੋ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲੇ ਕੈਨੇਡਾ ਦੇ ਸਿੱਖਾਂ ਵੱਲੋਂ ਕੀਤੇ ਗਏ ਫੈਸਲੇ ਦਾ ਸਵਾਗਤ ਕੀਤਾ ਸੀ ਅਤੇ ਹੁਣ ਅਮਰੀਕਾ ਤੇ ਬਰਤਾਨੀਆ ਦੇ ਸਿੱਖਾਂ ਵੱਲੋਂ ਕੀਤੇ ਗਏ ਕੌਮ ਪੱਖੀ ਫੈਸਲਿਆ ਦਾ ਸਵਾਗਤ ਕਰਦੇ ਹੋਏ ਅਤੇ ਹਿੰਦੂਤਵ ਹੁਕਮਰਾਨਾਂ ਅਤੇ ਇਨ੍ਹਾਂ ਦੀਆਂ ਖੂਫੀਆ ਏਜੰਸੀਆਂ ਦੇ ਸਿੱਖ ਵਿਰੋਧੀ ਅਮਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੀਤੇ ਸਮੇਂ ਵਿਚ ਸਿਰਕੱਢ, ਸੂਝਵਾਨ, ਸਿੱਖ ਕੌਮ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਦਾ ਬਾਹਰਲੇ ਮੁਲਕਾਂ ਅਤੇ ਉਨ੍ਹਾਂ ਦੇ ਹੁਕਮਰਾਨਾਂ ਵਿਚ ਪ੍ਰਚਾਰ ਕਰਨ ਵਾਲੇ ਉਨ੍ਹਾਂ ਸਿੱਖਾਂ ਜੋ ਸਿੱਖ ਕੌਮ ਦਾ ਸੰਪੂਰਨ ਪ੍ਰਭੂਸਤਾ ਆਜ਼ਾਦ ਬਾਦਸ਼ਾਹੀ ਵਾਲਾ ਸਿੱਖ ਸਟੇਟ ਜਮਹੂਰੀਅਤ ਤੇ ਅਮਨਮਈ ਤਰੀਕੇ ਕਾਇਮ ਕਰਨ ਲਈ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦੀ ਦੇਖਰੇਖ ਹੇਠ ਸਰਗਰਮੀਆਂ ਕਰ ਰਹੇ ਹਨ, ਉਨ੍ਹਾਂ ਦੀਆਂ ‘ਕਾਲੀਆ ਸੂਚੀਆਂ’ ਬਣਾਕੇ ਇਕ ਤਾਂ ਸਿੱਖ ਕੌਮ ਨੂੰ ਪਹਿਲੇ ਹੀ ਇਨ੍ਹਾਂ ਨੇ ਵਿਧਾਨਿਕ, ਸਮਾਜਿਕ, ਰਾਜਨੀਤਿਕ ਤੌਰ ਤੇ ਵੱਡੇ ਵਿਤਕਰੇ ਕਰਦੇ ਆ ਰਹੇ ਹਨ । ਫਿਰ ਇਹ ਸਾਜਿਸਾਂ ਰਾਹੀ ਕੇਵਲ ਸਾਡੇ ਗੁਰੂਘਰਾਂ ਦੇ ਪ੍ਰਬੰਧ ਵਿਚ ਹੀ ਦਖ਼ਲ ਹੀ ਨਹੀਂ ਦਿੰਦੇ, ਬਲਕਿ ਬਾਹਰਲੇ ਮੁਲਕਾਂ ਦੀ “ਪ੍ਰਭੂਸਤਾ” ਵਿਚ ਵੀ ਦਖ਼ਲ ਦੇਣ ਦੀਆਂ ਕਾਰਵਾਈਆ ਕਰਕੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਅਤੇ ਇਸ ਦਿਸ਼ਾ ਵੱਲ ਅਮਲੀ ਰੂਪ ਵਿਚ ਕੰਮ ਕਰਨ ਵਾਲੀ ਸਿੱਖ ਕੌਮ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਵੀ ਬਣਾਉਦੇ ਆ ਰਹੇ ਹਨ ਅਤੇ ਇਨ੍ਹਾਂ ਸਾਜ਼ਿਸਾਂ ਰਾਹੀ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਅਤੇ ਉਥੋ ਦੇ ਨਿਵਾਸੀਆਂ ਦੀ ਨਜ਼ਰ ਵਿਚ ਸਿੱਖ ਕੌਮ ਦੇ ਉੱਚੇ-ਸੁੱਚੇ ਅਕਸ ਨੂੰ ਵੀ ਧੁੰਦਲਾ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਆ ਰਹੇ ਹਨ । ਇਸ ਲਈ ਸਿੱਖ ਕੌਮ ਲਈ ਇਨ੍ਹਾਂ ਦੀਆਂ ਅਜਿਹੀਆ ਖ਼ਾਲਸਾ ਪੰਥ ਮਾਰੂ ਕਾਰਵਾਈਆ ਦਾ ਅੰਤ ਕਰਨ ਲਈ ਸਿੱਖ ਕੌਮ ਵੱਲੋਂ ਅਜਿਹਾ ਫੈਸਲਾ ਲੈਣਾ ਜ਼ਰੂਰੀ ਹੋ ਗਿਆ ਸੀ ।

ਬੇਸ਼ੱਕ ਸਾਡੇ ਗੁਰੂ ਸਾਹਿਬਾਨ ਨੇ ਮਨੁੱਖਤਾ ਅਤੇ ਵਿਸ਼ਾਲਤਾ ਦਾ ਪੈਗਾਮ ਦਿੰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ 4 ਦਰਵਾਜੇ ਇਸ ਲਈ ਰੱਖੇ ਹਨ ਕਿ ਉਥੇ ਕਿਸੇ ਵੀ ਧਰਮ, ਕੌਮ, ਫਿਰਕੇ ਆਦਿ ਨਾਲ ਸੰਬੰਧਤ ਇਨਸਾਨ ਆ ਕੇ ਆਪਣੀ ਸਰਧਾ ਰਾਹੀ ਦਰਸ਼ਨ ਵੀ ਕਰ ਸਕਦਾ ਹੈ ਅਤੇ ਆਪਣੀਆ ਮਨ ਦੀਆਂ ਮੁਰਾਦਾ, ਇਛਾਵਾ ਦੀ ‘ਅਰਦਾਸ’ ਰਾਹੀ ਪੂਰਤੀ ਵੀ ਕਰ ਸਕਦਾ ਹੈ । ਇਹ ਲੋਕ ਉਸ ਵੱਡੀ ਸੋਚ ਦਾ ਹਵਾਲਾ ਦੇ ਕੇ ਸਿੱਖ ਕੌਮ ਨੂੰ ਆਪਣੇ ਗੁਰੂਘਰਾਂ ਵਿਚ ਸਾਜ਼ਸੀ ਲੋਕਾਂ ਦੇ ਦਾਖਲੇ ਨੂੰ ਖੁੱਲ੍ਹਾ ਰੱਖਣ ਦੀ ਦਲੀਲ ਦਿੰਦੇ ਹਨ, ਪਰ ਗੁਰੂ ਸਾਹਿਬਾਨ ਨੇ ਸਾਨੂੰ ਗੁਰਬਾਣੀ ਵਿਚ ਅਜਿਹੇ ‘ਅਕ੍ਰਿਤਘਣਾ’ ਬਾਰੇ ਸੁਚੇਤ ਵੀ ਕੀਤਾ ਹੈ ਕਿ ਕਿਸ ਤਰ੍ਹਾਂ ਜਦੋਂ ਦੁਸ਼ਮਣ ਸਾਜ਼ਸੀ ਢੰਗਾਂ ਰਾਹੀ ਸਾਡੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਅਤੇ ਅਮਲਾਂ ਨੂੰ ਸੱਟ ਮਾਰਨ ਲਈ ਅਮਲ ਕਰੇ ਤਾਂ ਉਸਦੇ ਖਾਤਮੇ ਲਈ ਅਜਿਹੇ ਦੋਖੀਆਂ ਅਤੇ ਸਾਜ਼ਿਸਕਾਰਾਂ ਨੂੰ ਕਿਸ ਤਰ੍ਹਾਂ ਜੁਆਬ ਦੇਣਾ ਹੈ ਅਤੇ ਉਸ ਤੋਂ ਕਿਸ ਤਰ੍ਹਾਂ ਬਚਣਾ ਹੈ, ਇਸਦਾ ਰਾਹ ਵੀ ਸਾਨੂੰ ਦਰਸਾਇਆ ਗਿਆ ਹੈ । ਇਸ ਲਈ ਸਾਡੀ ਵਿਸ਼ਾਲਤਾ ਅਤੇ ਮਨੁੱਖਤਾ ਪੱਖੀ ਸੋਚ ਦੀ ਦੁਰਵਰਤੋਂ ਕਰਕੇ ਅਜਿਹੇ ਸਾਜ਼ਿਸਕਾਰ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਸਾਨੂੰ ਸੰਸਾਰ ਵਿਚ ਕਤਈ ਵੀ ਲਾਜੁਆਬ ਨਹੀਂ ਕਰ ਸਕਦੀਆ । ਜੋ ਸਿੱਖ ਕੌਮ ਨੇ ਗੁਰੂਘਰਾਂ ਦੇ ਸੰਬੰਧ ਵਿਚ ਵੱਡਮੁੱਲੇ ਫੈਸਲੇ ਕੀਤੇ ਹਨ, ਅਜਿਹੇ ਫੈਸਲੇ ਹੋਰ ਯੂਰਪਿੰਨ ਅਤੇ ਦੂਸਰੇ ਮੁਲਕਾਂ ਦੇ ਸਿੱਖਾਂ ਨੂੰ ਵੀ ਤੁਰੰਤ ਕਰ ਦੇਣੇ ਚਾਹੀਦੇ ਹਨ ਅਤੇ ਜਿਵੇਂ ਬਾਹਰਲੇ ਸਿੱਖ ਹਰ ਵਰਤਾਰੇ ਤੋਂ ਸੁਚੇਤ ਰਹਿਕੇ ਅਮਲ ਕਰ ਰਹੇ ਹਨ, ਉਸੇ ਤਰ੍ਹਾਂ ਇੰਡੀਆਂ ਅਤੇ ਪੰਜਾਬ ਵਿਚ ਵੱਸਣ ਵਾਲੇ ਸਿੱਖਾਂ ਨੂੰ ਵੀ ਸਿੱਖੀ ਪਹਿਰਾਵੇ ਵਿਚ ਇਨ੍ਹਾਂ ਹੁਕਮਰਾਨਾਂ ਦੀਆਂ ਸਾਜ਼ਿਸਾਂ ਨੂੰ ਪੂਰਨ ਕਰਨ ਵਾਲੇ ਮੌਜੂਦਾ ਐਸ.ਜੀ.ਪੀ.ਸੀ. ਉਤੇ ਕਾਬਜ ਆਗੂਆਂ ਦੇ ਸਿੱਖ ਵਿਰੋਧੀ ਚਿਹਰਿਆ ਨੂੰ ਪਹਿਚਾਣਦੇ ਹੋਏ ਸਹੀ ਦਿਸ਼ਾ ਵੱਲ ਅਮਲ ਕਰਨੇ ਬਣਦੇ ਹਨ ਤਾਂ ਕਿ ਹਿੰਦੂ ਹੁਕਮਰਾਨਾਂ ਅਤੇ ਉਨ੍ਹਾਂ ਦੇ ਭਾਈਵਾਲਾ ਦੇ ਖੂਖਾਰ ਤੇ ਕਰੂਪ ਮਨੁੱਖਤਾ ਵਿਰੋਧੀ ਚਿਹਰੇ ਖੁਦ-ਬ-ਖੁਦ ਸੰਸਾਰ ਸਾਹਮਣੇ ਆ ਸਕਣ ।

ਖਾਲਿਸਤਾਨ ਜ਼ਿੰਦਾਬਾਦ ਦੇ ਅਕਾਸ਼ ਗੁਜਾਊ ਜੈਕਾਰਿਆਂ ਨਾਲ ਚੜਾਇਆ ਸੰਨ 2018


ਮਿਸੀਸਾਗਾ (ਕੈਨੇਡਾ) ਦਸੰਬਰ 31 2017:- ਮਿੱਠੀਆਂ ਅਤੇ ਕੁਸ਼ੈਲੀਆਂ ਯਾਦਾਂ ਨਾਲ ਸੰਨ 2017 ਅੱਜ ਸਮਾਪਤ ਹੋ ਗਿਆ ਹੈ ਅਤੇ ਸੰਨ 2018 ਨੂੰ ਜੀ ਆਇਆ ਕਹਿਣ ਲਈ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਸਵੇਰ ਤੋਂ ਹੀ ਸੰਗਤ ਦਾ ਰੂਝਾਨ ਵੱਧ ਰਿਹਾ ਸੀ। ਕੜਕਵੀਂ ਠੰਢ ਵਿੱਚ 20-25 ਹਜ਼ਾਰ ਦੀ ਤਾਦਾਦ ਵਿੱਚ ਮੌਜੂਦ ਸੰਗਤ ਨੇ ਸੰਨ 2017 ਨੂੰ ਅਲਵਿਦਾ ਅਤੇ 2018 ਨੂੰ ਜੀ ਆਇਆਂ ਕਿਹਾ। ਜਿਉਂ ਹੀ ਘੜੀ ਦੀਆਂ ਸੂਈਆਂ ਨੇ ਗਲਵਕੜੀ ਪਾਈ ਤਾਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਡਿਕਸੀ ਗੁਰਦੁਆਰਾ ਸਾਹਿਬ ਦਾ ਹਾਲ ਗੂੰਜ ਉਠਿਆ। ਚਾਰ ਚੁਫੇਰਿਆਂ ਗੁਰੂ ਦੀ ਗੋਦੀ ਦਾ ਨਿੱਘ ਮਾਣ ਰਹੀ ਗੁਰੂ ਕੀ ਸੰਗਤ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਤੋਂ ਬਾਅਦ ਖਾਲਿਸਤਾਨ ਜ਼ਿੰਦਾਬਾਦ ਦੇ ਅਕਾਸ਼ ਗੁਜਾਊ ਜੈਕਾਰਿਆਂ ਨਾਲ ਭਾਰਤ ਸਰਕਾਰ ਦੇ ਕਰਿੰਦਿਆਂ ਨੂੰ ਕੰਬਣੀ ਛੇੜ ਦਿੱਤੀ। ਪਹਿਲਾਂ ਦੋ ਖਾਲਿਸਤਾਨ ਦੇ ਜੈਕਾਰੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਨੇ ਗਜਾਏ ਉਪਰੰਤ ਭਾਈ ਜਰਨੈਲ ਸਿੰਘ ਭਿੰਡਰ ਨੇ ਦੋ ਜੈਕਾਰਿਆਂ ਦੀ ਸੇਵਾ ਨਿਭਾਈ। 5ਵਾਂ ਜੈਕਾਰਾ ਗਜਾਉਣ ਤੋਂ ਪਹਿਲਾਂ ਪ੍ਰਧਾਨ ਗੁਰਪ੍ਰੀਤ ਸਿੰਘ ਬਾਲ ਨੇ ਕਿਹਾ ਕਿ ਅੱਜ ਐਥੇ ਸੰਗਤ ਵਿੱਚ ਬੈਠੇ ਭਾਰਤ ਸਰਕਾਰ ਦੇ ਏਜੰਟਾਂ ਨੂੰ ਆਓ ਸੁਨੇਹਾ ਦੇ ਦੇਈਏ ਕਿ ਖਾਲਸਾ ਪੰਥ ਆਪਣੇ ਕੌਮੀ ਘਰ ਦੀ ਪ੍ਰਾਪਤੀ ਲਈ ਸੰਘਰਸ਼ੀਲ ਹੈ। ਉਨ੍ਹਾਂ ਸੰਗਤ ਨੂੰ ਇਸ ਜੈਕਾਰੇ ਦਾ ਗੜਕਵੀਂ ਆਵਾਜ਼ ਵਿੱਚ ਜੁਆਬ ਦੇਣ ਦੀ ਅਪੀਲ ਕਰਦਿਆਂ ਖਾਲਿਸਤਾਨ ਜ਼ਿੰਦਾਬਾਦ ਦਾ ਜੈਕਾਰਾ ਗਜਾਇਆ। ਉਪਰੰਤ ਜਪੁਜੀ ਸਾਹਿਬ ਦਾ ਪਾਠ ਸਮੂਹਕ ਰੂਪ ਵਿੱਚ ਕੀਤਾ ਗਿਆ ਅਤੇ ਅੰਤ ਵਿੱਚ ਗੁਰੁ ਮਹਾਰਾਜ਼ ਦੇ ਚਰਨ੍ਹਾਂ ਵਿੱਚ  ਖਾਲਿਸਤਾਨ ਦੀ ਅਰਦਾਸ ਕੀਤੀ ਗਈ।
ਉਨਰਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੀ ਇਹ ਰਵਾਇਤ ਰਹੀ ਹੈ ਕਿ ਇਥੇ ਹਰ ਸਾਲ ਨਵੇਂ ਸਾਲ ਤੇ ਖਲਿਸਤਾਨ ਪ੍ਰਤੀ ਕੌਮ ਦੀ ਵਚਨਵੱਧਤਾ ਨੂੰ 5 ਜੈਕਾਰਿਆਂ ਰਾਹੀਂ ਦੁਹਰਾਇਆ ਜਾਂਦਾ ਹੈ।

ਭਾਰਤੀ ਕਾਂਸਲੇਟ ਦਾ ਟਰਾਂਟੋ ਦੇ ਗੁਰਦੁਆਰਿਆਂ ਵਲੋਂ ਮੁਕੰਮਲ ਬਾਈਕਾਟ

ਮੋਦੀ ਸਰਕਾਰ ਦੀਆਂ ਸਿੱਖਾਂ ਨੂੰ 1984 ਭੁੱਲ ਕੇ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸਾਂ ਸਪੁਰਦ-ਏ-ਖਾਕ ਹੋ ਗਈਆਂ ਹਨ …… ਹੰਸਰਾ
ਮਿਸੀਸਾਗਾ ਕੈਨੇਡਾ(ਦਸੰਬਰ 31-2017) ਭਾਰਤੀ ਕਾਂਸਲੇਟ ਦੇ ਦਫਤਰ ਵਲੋਂ ਕਨੇਡੀਅਨ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਕੀਤੀ ਜਾਂਦੀ ਬੇਲੋੜੀ ਦਖਲਅੰਦਾਜ਼ੀ ਨੂੰ ਗੰਭੀਰਤਾ ਨਾਲ ਲੈਂਦਿਆਂ ਉਨਟਾਰੀਓ ਦੇ ਪ੍ਰਮੁੱਖ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੇ ਇੱਕ ਫੈਸਲਾ ਲੈਂਦਿਆਂ ਭਾਰਤੀ ਕਾਂਸਲੇਟ, ਭਾਰਤ ਸਰਕਾਰ ਦੇ ਅਧਿਕਾਰਿਤ ਨੁਮਾਇੰਦਆਂ ਅਤੇ ਸਬੰਧਤ ਸੰਸਥਾਵਾਂ ਨੂੰ ਗੁਰਦੁਆਰਾ ਸਾਹਿਬ ਦੇ ਦਹੂਦ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ। ਜਾਰੀ ਪ੍ਰੈੱਸ ਨੋਟ ਵਿeਚ ਕਿਹਾ ਗਿਆ ਹੈ ਕਿ ਕਾਨੂੰਨ ਦੀ ਧਾਰਾ Trespass to Property Act (1990) ਅਧੀਨ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਹ ਹੱਕ ਰੱਖਦੀ ਹੈ ਕਿ ਭਾਰਤ ਸਰਕਾਰ ਜਿਸ ਵਿੱਚ ਭਾਰਤੀ ਕਾਂਸਲੇਟ, ਭਾਰਤ ਦੇ ਚੁਣੇ ਨੁਮਾਇੰਦੇ, ਭਾਰਤ ਸਰਕਾਰ ਦੇ ਸਰਕਾਰੀ ਨੁਮਾਇੰਦਿਆਂ ਅਤੇ ਉਹ ਆਰਗੇਨਾਈਜੇਸ਼ਨਾਂ ਜਿਹੜੀਆਂ ਸਿੱਖ ਨੇਸ਼ਨ ਅਤੇ ਸਿੱਖੀ ਅਦਾਰਿਆਂ ਨੂੰ ਅੰਦਰੂਨੀ ਖੋਰਾ ਲਾਉਣ ਦੇ ਮਨਸੂਬੇ ਰੱਖਦੀਆਂ ਹਨ, ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੇ ਪਾਬੰਦੀ ਲਗਾਈ ਜਾਵੇ।
ਭਾਰਤੀ ਕਾਂਸਲੇਟ ਅਤੇ ਭਾਰਤੀ ਸਰਕਾਰ ਦੇ ਨੁਮਾਇੰਦਿਆਂ ਵਲੋਂ ਕਨੇਡੀਅਨ ਸਿੱਖ ਕਮਿਊਨਟੀ ਦੇ ਅੰਦਰੂਨੀ ਮਾਮਲਿਆਂ ਵਿੱਚ ਕੀਤੀ ਜਾਂਦੀ ਸਿੱਧੀ ਦਖਲਅੰਦਾਜ਼ੀ ਸਦਕਾ ਗੁਰਦੁਆਰਾ ਕਮੇਟੀਆਂ ਨੇ ਸਾਂਝੇ ਤੌਰ ਤੇ ਇਹ ਫੈਸਲਾ ਲਿਆ ਹੈ ਕਿ ਭਾਰਤੀ ਕਾਂਸਲੇਟ ਆਫਿਸ ਦੇ ਨੁਮਾਇੰਦੇ, ਸਰਕਾਰੀ ਨੁਮਾਇੰਦਿਆਂ ਨੂੰ ਗੁਰਦੁਆਰਾ ਸਾਹਿਬਾਨਾਂ ਅੰਦਰ ਦਾਖਲ ਹੋਣ ਤੇ ਪਾਬੰਦੀ ਲਾਈ ਗਈ ਹੈ। ਸਰਕਾਰੀ ਏਜੰਟਾਂ ਦੀ ਸਿੱਖੀ ਅਦਾਰਿਆਂ ਵਿੱਚ ਘੁੱਸਪੈਠ ਕਰਕੇ ਅਦਾਰੇ ਨੂੰ ਅੰਦਰੂਨੀ ਢਾਹ ਲਾਉਣ ਦੀ ਨੀਤੀ ਸਿੱਖ ਸਮਾਜ ਨੂੰ ਪ੍ਰੇਸ਼ਾਨ ਕਰਦੀ ਹੈ। ਇਹ ਫੈਸਲਾ ਲੈਣ ਪ੍ਰਬੰਧਕਾਂ ਕਮੇਟੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਕਿ ਗੁਰਦੁਆਰਾ ਸਾਹਿਬਾਨ ਵਿੱਚ ਸੰਗਤ ਦੀ ਸੇਫਟੀ ਯਕੀਨੀ ਬਣਾਈ ਜਾ ਸਕੇ।
ਜਾਰੀ ਨੋਟ ਵਿੱਚ ਕੁੱਝ ਉਦਾਹਰਣਾਂ ਵੀ ਦਰਜ ਕੀਤੀਆਂ ਗਈਆਂ ਹਨ। ਜਿੰਨ੍ਹਾਂ ਵਿੱਚ (1) ਪੰਜਾਬੀ ਕਮਿਊਨਟੀ ਨੂੰ ਅਧਿਕਾਰ ਹੈ ਕਿ ਉਹ ਆਪਣਾ ਪੰਜਾਬੀ ਪਵਿਲੀਅਨ ਕਰਵਾ ਸਕਣ। ਪਰ ਭਾਰਤੀ ਕਾਂਸਲੇਟ ਦੀ ਇਸ ਸਾਲ ਬਰੈਂਪਟਨ ਵਿੱਚ ਪੰਜਾਬੀ ਪਵਿਲੀਅਨ ਬੰਦ ਕਰਵਾਉਣ ਲਈ ਸਿੱਧੀ ਦਖਲਅੰਦਾਜ਼ੀ (2) ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਇਤਹਾਸ ਨੂੰ ਵਿਗਾੜਨਾ ਅਤੇ ਆਰ ਐਸ ਐਸ ਅਤੇ ਹਿੰਦੂਤਵਾ ਵਿਚਾਰਧਾਰਾ ਨੂੰ ਪ੍ਰਮੋਟ ਕਰਨਾ (3) ਉਨਟਾਰੀਓ ਅਸੰਬਲੀ ਵਿੱਚ ਸਿੱਖ ਜੈਨੋਡਾਈਡ ਮੋਸ਼ਨ ਨੂੰ ਤਾਰੋਪੀਡ ਕਰਨ ਦੀ ਕੋਸ਼ਿਸ਼ ਕਰਨੀ (4) ਕੈਨੇਡਾ ਦੀ ਡੈਮੋਕਰੈਟਿਕ ਪ੍ਰਕ੍ਰਿਆ ਵਿੱਚ ਸਿੱਧੀ ਦਖਲਅੰਦਾਜ਼ੀ ਕਰਕੇ ਨਾਮੀਨੇਸ਼ਨਾਂ ਵਿੱਚ ਇੰਡੀਆ ਪੱਖੀ ਉਮੀਦਵਾਰਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਨੀ ਆਦਿ ਸ਼ਮਲ ਹਨ।
ਭਾਰਤ ਸਰਕਾਰ ਦੀ ਸਿੱਧੀ ਦਖਲਅੰਦਾਜ਼ੀ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਜਗਤਾਰ ਸਿੰਘ (ਜੱਗੀ) ਜੌਹਲ ਨੂੰ ਅਗਵਾਹ ਕਰਕੇ ਉਸ ਉਪਰ ਤਸ਼ੱਦਦ ਕਰਨ ਦੀ ਕਾਰਵਾਈ ਸਦਕਾ ਕਨੇਡੀਅਨ ਸਿੱਖ ਕਮਿਊਨਟੀ ਇੱਕ ਮੰਚ ਤੇ ਇਕੱਠੀ ਹੋ ਭਾਰਤ ਸਰਕਾਰ, ਇਸਦੇ ਏਜੰਟ ਅਤੇ ਇਸ ਨਾਲ ਸਬੰਧਤ ਆਰਗੇਨਾਈਜੇਸ਼ਨਾਂ ਖਿਲਾਫ ਉਕਤ ਫੈਸਲਾ ਲਿਆ ਗਿਆ ਹੈ। ਜਦ ਤੱਕ ਭਾਰਤ ਸਰਕਾਰ ਅਤੇ ਇਸਦੇ ਅਧਿਕਾਰੀ, ਕਨੇਡੀਅਨ ਸਿੱਖ ਨੇਸ਼ਨ ਵਿੱਚ ਆਪਣੀ ਦਖਲਅੰਦਾਜ਼ੀ ਬੰਦ ਨਹੀਂ ਕਰਦੇ, ਕੈਨੇਡਾ ਭਰ ਵਿੱਚ ਕੋਈ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਇਨ੍ਹਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।
ਜਦੋਂ ਸੰਗਤ ਇਸ ਗੁਰਦੁਆਰਾ ਸਾਹਿਬ ਵਿੱਚ ਆਪਣੀ ਨਿੱਜੀ ਪ੍ਰੋਗ੍ਰਾਮ ਬੁੱਕ ਕਰਦੀ ਹੈ ਤਾਂ ਇਹ ਸਮਝਿਆ ਜਾਵੇ ਕਿ ਤੁਹਾਡੀ ਮਹਿਮਾਨ ਲਿਸਟ ਵਿੱਚ ਭਾਰਤੀ ਕਾਂਸਲੇਟ ਜਾਂ ਭਾਰਤ ਸਰਕਾਰ ਦਾ ਕੋਈ ਨੁਮਾਇੰਦਾ ਸ਼ਾਮਲ ਨਹੀਂ ਹੈ।
ਗੁਰੂਦੁਆਰਾ ਸਾਹਿਬ ਅੰਦਰ ਆਉਣ ਵਾਲੀ ਸਾਧ ਸੰਗਤ ਦੀ ਸੁਰੱਖਿਆ ਪਹਿਲ ਦੇ ਆਧਾਰ ਤੇ ਯਕੀਨੀ ਬਣਾਈ ਜਾਂਦੀ ਹੈ। ਇਸ ਬਾਰੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ। ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲੈਂਦੀ ਹੈ। ਅਗਰ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੀ ਦਖ਼ਲਅੰਦਾਜ਼ੀ ਬੰਦ ਨਾ ਹੋਈ ਤਾਂ ਅਗਲੇਰੇ ਕਦਮ ਪੁੱਟੇ ਜਾਣਗੇ।
ਅੱਜ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਇਹ ਐਲਾਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਨੇ ਕਿਹਾ ਕਿ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਕਿ ਭਾਰਤ ਸਰਕਾਰ ਦੇ ਕਰਿੰਦੇ ਕਨੇਡੀਅਨ ਸਿੱਖ ਭਾਈਚਾਰੇ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਕਰਨ। ਉਨ੍ਹਾਂ ਆਪਣੀ ਤਕਰੀਰ ਵਿੱਚ ਵੈਨਕੂਵਰ ਵਿੱਚ ਭਾਰਤੀ ਏਜੰਟਾਂ ਵਲੋਂ ਕੀਤੀਆਂ ਕਈ ਕੋਸ਼ਿਸਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਡਿਕਸੀ ਗੁਰਦੁਆਰਾ ਸਾਹਿਬ ਵਿੱਚ ਅਜਿਹੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਪਰ ਉਨ੍ਹਾਂ ਕਿਹਾ ਕਿ ਜਿੰਨੀ ਦੇਰ ਦਾਸ ਇਥੇ ਪ੍ਰਬੰਧਕ ਕਮੇਟੀ ਵਿੱਚ ਹੈ, ਓਨੀ ਦੇਰ ਭਾਰਤ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਇਥੇ ਫਟਕਣ ਨਹੀਂ ਦਿੱਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਵਲੋਂ ਲਏ ਗਏ ਠੋਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪਾਬੰਦੀ ਨਾਲ ਮੋਦੀ ਸਰਕਾਰ ਦੀਆਂ ਸਿੱਖਾਂ ਨੂੰ 1984 ਭੁੱਲ ਕੇ ਮੁੱਖਧਾਰਾ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸਾਂ ਸਪੁਰਦ-ਏ-ਖਾਕ ਹੋ ਗਈਆਂ ਹਨ
ਡਿਕਸੀ ਗੁਰਦੁਆਰਾ ਸਾਹਿਬ ਤੋਂ ਇਲਾਵਾ ਇਹ ਐਲਾਨ ਅੱਜ ਟਰਾਂਟੋ ਦੇ ਪ੍ਰਮੁੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਕੀਤਾ ਗਿਆ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਜੀ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੇ ਸ਼ਹੀਦੀ ਦਿਹਾੜੇ ‘ਤੇ ਮੀਰੀ-ਪੀਰੀ ਸ਼ਹੀਦੀ ਇਕੱਠ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਕੌਮੀ ਅਤੇ ਧਾਰਮਿਕ ਮਤੇ

26 ਦਸੰਬਰ 2017, ਫ਼ਤਹਿਗੜ੍ਹ ਸਾਹਿਬ ;

ਸਭ ਹਿੰਦੂਤਵ ਪਾਰਟੀਆਂ, ਹੁਕਮਰਾਨ ਇਥੋ ਤੱਕ ਕਿ ਆਪਣੇ-ਆਪ ਨੂੰ ਪੰਥਕ ਕਹਾਉਣ ਵਾਲੇ ਬਾਦਲ ਦਲੀਏ ਅਤੇ ਕਈ ਸਿੱਖ ਸੰਗਠਨ ਵੀ ਨਹੀਂ ਚਾਹੁੰਦੇ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਕੌਮਾਂਤਰੀ ਅਤੇ ਮੁਲਕੀ ਪੱਧਰ ਉਤੇ ਸਿੱਖ ਕੌਮ ਤੇ ਪੰਜਾਬ ਸੂਬੇ ਨਾਲ 1947 ਤੋਂ ਹੁੰਦੀਆਂ ਆ ਰਹੀਆ ਵਿਧਾਨਿਕ, ਸਮਾਜਿਕ, ਧਾਰਮਿਕ ਅਤੇ ਭੂਗੋਲਿਕ ਵਿਤਕਰਿਆ, ਫਰੇਬੀਆਂ ਸੰਬੰਧੀ ਬਾ-ਦਲੀਲ ਢੰਗ ਨਾਲ ਆਵਾਜ਼ ਉਠਾਵੇ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦੀ ਦ੍ਰਿੜਤਾ ਨਾਲ ਸਹੀ ਨੁਮਾਇੰਦਗੀ ਕਰਨ ਵਾਲੀ ਜਮਾਤ ਸਥਾਪਿਤ ਹੋ ਸਕੇ । ਇਹੀ ਵਜਹ ਹੈ ਕਿ ਸਭ ਹਿੰਦੂਤਵ ਤਾਕਤਾਂ, ਸੰਗਠਨ, ਹੁਕਮਰਾਨ ਇਥੋ ਤੱਕ ਕਿ ਬਾਦਲ ਦਲੀਆਂ ਦਾ ਪੂਰਾ ਜੋਰ ਲੱਗਾ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਤੇ ਸਿੱਖ ਨੌਜ਼ਵਾਨੀ ਨੂੰ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਅਤੇ ਗੈਂਗਸਟਰ ਆਦਿ ਨਾਮਾਂ ਨਾਲ ਪ੍ਰਚਾਰਕੇ ਇਨ੍ਹਾਂ ਉਤੇ ਕਾਨੂੰਨੀ ਸਿਕੰਜ਼ਾ ਕੱਸਦੇ ਹੋਏ ਇਨ੍ਹਾਂ ਦੀ ਲੀਡਰਸਿ਼ਪ ਨੂੰ ਝੂਠੇ ਕੇਸਾਂ ਵਿਚ ਉਲਝਾਕੇ ਜੇਲ੍ਹਾਂ ਵਿਚ ਕੈਦੀ ਬਣਾਉਦੇ ਹੋਏ ਸਿੱਖ ਕੌਮ ਤੇ ਪੰਜਾਬ ਸੂਬੇ ਪੱਖੀ ਹੋਣ ਵਾਲੀਆਂ ਸਰਗਰਮੀਆਂ ਨੂੰ ਰੋਕਿਆ ਜਾ ਸਕੇ । ਕਾਂਗਰਸ, ਬੀਜੇਪੀ, ਸੀ.ਪੀ.ਆਈ, ਸੀ.ਪੀ.ਐਮ, ਆਮ ਆਦਮੀ ਪਾਰਟੀ, ਬਾਦਲ ਦਲੀਏ ਆਦਿ ਸਭਨਾਂ ਦੀ ਸਾਂਝੀ ਰਾਏ ਅਨੁਸਾਰ ਸਿੱਖ ਕੌਮ ਨਾਲ ਹੁੰਦੇ ਆ ਰਹੇ ਵਿਤਕਰਿਆ, ਜ਼ਬਰ-ਜੁਲਮ ਦੀ ਆਵਾਜ਼ ਨੂੰ ਖ਼ਤਮ ਕਰਨ ਲਈ ਅਤੇ ਸਿੱਖ ਕੌਮ ਦੀ ਵੱਖਰੀ ਤੇ ਅਣਖ਼ੀਲੀ ਪਹਿਚਾਣ ਨੂੰ ਰੋਕਣ ਲਈ ਸਿੱਧੇ ਜਾਂ ਅਸਿੱਧੇ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਰੰਤਰ ਦੁਰਵਰਤੋਂ ਹੁੰਦੀ ਆ ਰਹੀ ਹੈ । ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਿਨ੍ਹਾਂ ਨੂੰ ਬਹੁਗਿਣਤੀ ਸਿੱਖ ਕੌਮ ਨੇ ਕਦੀ ਵੀ ਜਥੇਦਾਰ ਵੱਜੋ ਪ੍ਰਵਾਨ ਹੀ ਨਹੀਂ ਕੀਤਾ, ਉਨ੍ਹਾਂ ਤੋਂ ਸ਼ਹੀਦੀ ਜੋੜ-ਮੇਲ ਮੌਕੇ ਹੋਣ ਵਾਲੀਆ ਕਾਨਫਰੰਸਾਂ ਨੂੰ ਰੱਦ ਕਰਵਾਉਣ ਦਾ ਫੈਸਲਾ ਕਰਵਾਇਆ ਗਿਆ ਹੈ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੰਦਭਾਵਨਾ ਨੂੰ ਭਾਪਦਿਆ ਅਸੀਂ ਮੀਰੀ-ਪੀਰੀ ਸ਼ਹੀਦੀ ਇਕੱਠ ਰਾਹੀ ਅੱਜ ਸਿੱਖ ਕੌਮ ਦੀ ਆਵਾਜ਼ ਨੂੰ ਦ੍ਰਿੜਤਾ ਨਾਲ ਬੁਲੰਦ ਕਰ ਰਹੇ ਹਾਂ । ਤਾਂ ਕਿ ਇਨ੍ਹਾਂ ਹੁਕਮਰਾਨਾਂ ਅਤੇ ਉਨ੍ਹਾਂ ਦੇ ਭਾਈਵਾਲਾਂ ਦੇ ਸਿੱਖ ਕੌਮ ਵਿਰੋਧੀ ਅਤੇ ਪੰਜਾਬ ਸੂਬੇ ਵਿਰੋਧੀ ਮਨਸੂਬਿਆਂ ਨੂੰ ਅਸਫ਼ਲ ਕਰਕੇ ਕੌਮੀ ਜਿੰਮੇਵਾਰੀ ਨੂੰ ਪੂਰਨ ਕੀਤਾ ਜਾ ਸਕੇ । ਜੋ ਅਸੀਂ ਪਹਿਲੇ ਵੀ ਕਰਦੇ ਆ ਰਹੇ ਹਾਂ ਅਤੇ ਭਵਿੱਖ ਵਿਚ ਵੀ ਕਰਦੇ ਰਹਾਂਗੇ । ਨਿਮਨਲਿਖਤ ਮਤੇ :-

1. ਸਿੱਖ ਕੌਮ ਨੇ 1947 ਤੋਂ ਲੈਕੇ ਅੱਜ ਤੱਕ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਮਾਰੂ ਇੰਡੀਆਂ ਦੇ ਵਿਧਾਨ ਨੂੰ ਪ੍ਰਵਾਨ ਹੀ ਨਹੀਂ ਕੀਤਾ:- ਜਦੋਂ 1947 ਤੋਂ ਅੰਗਰੇਜ਼ ਹਕੂਮਤ ਛੱਡਕੇ ਗਏ ਹਨ, ਉਸ ਉਪਰੰਤ ਹਿੰਦੂਤਵ ਹੁਕਮਰਾਨ ਅਤੇ ਇਨ੍ਹਾਂ ਦੀ ਫਿਰਕੂ ਸੋਚ ਤੇ ਨੀਤੀ ਨੂੰ ਉਜਾਗਰ ਕਰਨ ਵਾਲੇ ਇੰਡੀਆਂ ਵਿਧਾਨ ਨੂੰ ਸਿੱਖ ਕੌਮ ਨੇ ਪ੍ਰਵਾਨ ਹੀ ਨਹੀਂ ਕੀਤਾ । ਇਸ ਲਈ ਹੀ ਇੰਡੀਆਂ ਦੇ ਵਿਧਾਨ ਘਾਟਤਾ ਕਮੇਟੀ ਵਿਚ ਸ਼ਾਮਿਲ ਸਿੱਖ ਨੁਮਾਇੰਦਿਆ ਸ. ਭੁਪਿੰਦਰ ਸਿੰਘ ਮਾਨ, ਸ. ਹੁਕਮ ਸਿੰਘ ਨੇ ਇਸ ਵਿਧਾਨ ਉਤੇ ਦਸਤਖ਼ਤ ਹੀ ਨਹੀਂ ਸਨ ਕੀਤੇ । ਜਿਸਦਾ ਸਪੱਸਟ ਅਰਥ ਹੈ ਕਿ 1950 ਵਿਚ ਹੀ ਸਿੱਖ ਕੌਮ ਨੇ ਇਸ ਵਿਧਾਨ ਨੂੰ ਰੱਦ ਕਰ ਦਿੱਤਾ ਸੀ ।
ਕਿਉਂਕਿ ਅਸੀਂ ਅਮਨ ਪਸੰਦ ਅਤੇ ਜ਼ਮਹੂਰੀਅਤ ਢੰਗਾਂ ਵਿਚ ਵਿਸ਼ਵਾਸ ਕਰਦੇ ਹਾਂ । ਇਸ ਲਈ ਹੀ ਅਸੀਂ ਕਾਨੂੰਨ ਨਹੀਂ ਤੋੜਦੇ । ਪਰ ਇਸਦਾ ਮਤਲਬ ਇਹ ਬਿਲਕੁਲ ਨਹੀਂ ਕਿ ਸਿੱਖ ਕੌਮ ਨੇ ਇਸ ਮੰਦਭਾਵਨਾ ਭਰੇ ਇੰਡੀਆਂ ਵਿਧਾਨ ਨੂੰ ਪ੍ਰਵਾਨ ਕਰ ਲਿਆ ਹੈ ਜਾਂ ਇਨ੍ਹਾਂ ਦੀ ਅਸੀਂ ਗੁਲਾਮੀ ਪ੍ਰਵਾਨ ਕਰ ਲਈ ਹੈ । ਸਾਡੀ ਇਨ੍ਹਾਂ ਹੁਕਮਰਾਨਾਂ ਨਾਲ ਇਨਸਾਫ਼ ਪ੍ਰਾਪਤੀ ਲਈ ਜੰਗ ਉਸ ਸਮੇਂ ਤੋਂ ਹੀ ਸੁਰੂ ਹੋ ਗਈ ਸੀ, ਜਦੋਂ ਇਥੋ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਨਹਿਰੂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਏ ਸਨ ਅਤੇ ਉਨ੍ਹਾਂ ਵੱਲੋਂ ਸਿੱਖ ਕੌਮ ਤੇ ਪੰਜਾਬ ਸੂਬੇ ਨਾਲ ਕੀਤੇ ਗਏ ਧੋਖੇ-ਫਰੇਬ ਦੀ ਬਦੌਲਤ ਇੱਟਾ-ਪੱਥਰ ਮਾਰਕੇ ਸਿੱਖ ਕੌਮ ਨੇ ਆਪਣੀ ਵਿਰੋਧਤਾ ਦਾ ਇਜ਼ਹਾਰ ਕੀਤਾ ਸੀ । ਇਹ ਪੱਥਰ ਮਾਰਨ ਵਾਲੇ ਸਤਿਕਾਰਯੋਗ ਸਖ਼ਸ ਸ. ਅਮਰ ਸਿੰਘ ਗਲਵੱਡਾ (ਖੰਨਾਂ) ਰਾਮਗੜ੍ਹੀਏ ਸਿੱਖ ਸਨ । ਸਿੱਖ ਕੌਮ ਨੇ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੂੰ ਉਸ ਸਮੇਂ ਹੀ ਚੁਣੋਤੀ ਦੇ ਦਿੱਤੀ ਸੀ, ਜੋ ਅੱਜ ਵੀ ਜਾਰੀ ਹੈ ਅਤੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ ‘ਖ਼ਾਲਿਸਤਾਨ’ ਦੀ ਪ੍ਰਾਪਤੀ ਤੱਕ ਜਾਰੀ ਰਹੇਗੀ ।

2. ਗਵਾਡਰ ਬੰਦਰਗਾਹ ਤੇ ਬਣੇ ‘ਈਕੋਨੋਮਿਕ ਕੋਰੀਡੋਰ’ ਦਾ ਉੱਤਰੀ ਸੂਬਿਆਂ ਨੂੰ ਭਾਗੀਦਾਰ ਬਣਾਉਣਾ ਅਤਿ ਜ਼ਰੂਰੀ :- ਅੱਜ ਦਾ ਇਹ ਮੀਰੀ-ਪੀਰੀ ਦੇ ਸਿਧਾਤ ਤੇ ਪਹਿਰਾ ਦੇਣ ਵਾਲਾ ਇਕੱਠ ਮਹਿਸੂਸ ਕਰਦਾ ਹੈ ਕਿ ਉੱਤਰੀ ਸੂਬਿਆਂ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਂਨ ਆਦਿ ਸੂਬਿਆਂ ਦੀ ਮਾਲੀ, ਵਪਾਰਿਕ ਅਤੇ ਜਿੰਮੀਦਾਰਾਂ ਦੀ ਹਾਲਤ ਉਸ ਸਮੇਂ ਤੱਕ ਨਹੀਂ ਸੁਧਰ ਸਕਦੀ, ਜਦੋਂ ਤੱਕ ਇਨ੍ਹਾਂ ਸੂਬਿਆਂ ਨੂੰ ਪਾਕਿਸਤਾਨ ਦੀ ਗਵਾਡਰ ਬੰਦਰਗਾਹ ਤੱਕ ਬਣੇ ‘ਈਕੋਨੋਮਿਕ ਕੋਰੀਡੋਰ’ ਦਾ ਸਰਹੱਦਾਂ ਖੋਲ੍ਹਕੇ ਹਿੱਸਾ ਨਹੀਂ ਬਣਾਇਆ ਜਾਂਦਾ । ਜਦੋਂ ਇਹ ਪੂਰਨ ਹੋ ਗਈ ਤਦ ਹੀ ਇਥੋ ਦਾ ਵਪਾਰੀ, ਜਿੰਮੀਦਾਰ, ਟਰਾਸਪੋਰਟਰ ਆਪਣੀਆ ਉਤਪਾਦ ਵਸਤਾਂ ਨੂੰ ਅਰਬ ਮੁਲਕਾਂ ਰੂਸ, ਇਰਾਨ, ਇਰਾਕ, ਮੱਧ ਏਸੀਆ ਆਦਿ ਵਿਚ ਲਿਜਾਕੇ ਸਹੀ ਕੀਮਤਾਂ ਉਤੇ ਵੇਚਣ ਦੇ ਸਮਰੱਥ ਹੋ ਸਕੇਗਾ ਅਤੇ ਮਾਲੀ ਤੌਰ ਤੇ ਇਹ ਸਭ ਵਰਗ ਅਤੇ ਸੂਬੇ ਮਜ਼ਬੂਤ ਹੋਣ ਉਪਰੰਤ ਹੀ ਇਨ੍ਹਾਂ ਸੂਬਿਆਂ ਦੀ ਮਾਲੀ ਹਾਲਤ ਸੁਧਰੇਗੀ । ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਉਤਰੀ ਸੂਬਿਆਂ ਨੂੰ ਪਹਿਲ ਦੇ ਆਧਾਰ ਤੇ ਉਪਰੋਕਤ ਕੋਰੀਡੋਰ ਰਾਹੀ ਗਵਾਡਰ ਬੰਦਰਗਾਹ ਨਾਲ ਤੁਰੰਤ ਜੋੜਿਆ ਜਾਵੇ ।

3. ਪੰਜਾਬ ਦੇ ਪਾਣੀਆਂ, ਹੈੱਡਵਰਕਸ, ਪੰਜਾਬੀ ਬੋਲਦੇ ਇਲਾਕਿਆ ਦੇ ਮਸਲੇ ਦਾ ਸਹੀ ਹੱਲ, 1966 ਪੰਜਾਬ ਪੂਨਰਗੰਠਨ ਐਕਟ ਨੂੰ ਸੁਪਰੀਮ ਕੋਰਟ ਵਿਚ ਚੁਣੋਤੀ ਦਿੱਤੀ ਜਾਵੇ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆਂ ਨਾਲ ਲੰਮੇਂ ਸਮੇਂ ਤੋਂ ਹਰ ਖੇਤਰ ਵਿਚ ਸੈਂਟਰ ਦੇ ਹੁਕਮਰਾਨ ਅਤੇ ਪੰਜਾਬ ਦੀਆਂ ਹਕੂਮਤਾਂ ਤੇ ਰਾਜ ਕਰਨ ਵਾਲੀਆ ਪਾਰਟੀਆਂ ਵੱਲੋਂ ਵੱਡੇ ਵਿਤਕਰੇ, ਬੇਇਨਸਾਫ਼ੀਆਂ, ਜ਼ਬਰ-ਜੁਲਮ ਨਿਰੰਤਰ ਹੁੰਦੇ ਆ ਰਹੇ ਹਨ । ਪੰਜਾਬ ਦੇ ਮਲਕੀਅਤ ਪਾਣੀਆਂ, ਹੈੱਡਵਰਕਸਾਂ, ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬੀ ਬੋਲੀ, ਜਿੰਮੀਦਾਰਾਂ ਦੀਆਂ ਖੁਦਕਸੀਆਂ, ਬੇਰੁਜ਼ਗਾਰੀ ਦੇ ਗੰਭੀਰ ਮਸਲੇ ਅੱਜ ਤੱਕ ਹੱਲ ਨਹੀਂ ਹੋਏ, ਇਨ੍ਹਾਂ ਸਭ ਮਸਲਿਆ ਦੀ ਅਸਲ ਜੜ੍ਹ ਮੰਦਭਾਵਨਾ ਅਧੀਨ 1966 ਵਿਚ ਬਣਾਏ ਗਏ ਕਾਨੂੰਨ ਪੰਜਾਬ ਪੂਨਰਗੰਠਨ ਐਕਟ ਹੈ । ਜਦੋਂ ਤੱਕ ਪੰਜਾਬ ਸੂਬੇ ‘ਤੇ ਹੁਣ ਤੱਕ ਰਾਜ ਕਰਦੀਆ ਆ ਰਹੀਆ ਪਾਰਟੀਆਂ ਜਾਂ ਉਨ੍ਹਾਂ ਦੇ ਮੁੱਖ ਮੰਤਰੀ ਉਪਰੋਕਤ 1966 ਪੰਜਾਬ ਪੂਨਰਗੰਠਨ ਐਕਟ ਨੂੰ ਸੁਪਰੀਮ ਕੋਰਟ ਵਿਚ ਦ੍ਰਿੜਤਾਂ ਨਾਲ ਚੁਣੋਤੀ ਨਹੀਂ ਦਿੰਦੇ, ਉਸ ਸਮੇਂ ਤੱਕ ਇਹ ਗੰਭੀਰ ਮਸਲੇ ਹੱਲ ਨਹੀਂ ਹੋ ਸਕਦੇ । ਮਰਹੂਮ ਇੰਦਰਾ ਗਾਂਧੀ ਨੇ ਪੰਜਾਬ ਦੇ ਪਾਣੀਆਂ ਨੂੰ ਗੈਰ-ਕਾਨੂੰਨੀ ਤਰੀਕੇ ਖੋਹਣ ਹਿੱਤ ਰਾਜਸਥਾਂਨ, ਕਰਨਾਲ ਦੇ ਨਾਮ ਤੇ ਨਹਿਰ ਕੱਢ ਦਿੱਤੀ । ਜਿਸ ਨੂੰ ਬਾਅਦ ਵਿਚ ਇੰਦਰਾ ਗਾਂਧੀ ਕੈਨਾਲ ਐਲਾਨਿਆ ਗਿਆ । ਉਸ ਸਮੇਂ ਸੀ.ਪੀ.ਆਈ, ਸੀ.ਪੀ.ਐਮ, ਕਾਂਗਰਸ ਤੇ ਬਾਦਲ ਦਲੀਆਂ ਦੇ ਕਿਸੇ ਵੀ ਆਗੂ ਨੇ ਇਨ੍ਹਾਂ ਪਾਣੀਆਂ ਦੇ ਖੋਹੇ ਜਾਣ ਦਾ ਵਿਰੋਧ ਨਾ ਕੀਤਾ ਅਤੇ ਇਹ ਆਗੂ ਉਪਰੋਕਤ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਪੰਜਾਬ ਦੀ ਮਲਕੀਅਤ ਵੱਜੋ ਪ੍ਰਾਪਤ ਨਾ ਕਰ ਸਕੇ । ਇਸ ਲਈ ਅੱਜ ਦਾ ਮੀਰੀ-ਪੀਰੀ ਸ਼ਹੀਦੀ ਇਕੱਠ ਇਸ ਸਟੇਜ਼ ਤੋਂ ਕਾਂਗਰਸ, ਬਾਦਲ ਦਲੀਆ, ਬੀਜੇਪੀ, ਸੀ.ਪੀ.ਆਈ, ਸੀ.ਪੀ.ਐਮ, ਆਮ ਆਦਮੀ ਪਾਰਟੀ ਆਦਿ ਨੂੰ ਇਹ ਗੰਭੀਰਤਾਂ ਭਰੀ ਗੁਜ਼ਾਰਿਸ ਤੇ ਅਪੀਲ ਕਰਨੀ ਚਾਹੇਗਾ ਕਿ ਪੰਜਾਬ ਪੂਨਰਗੰਠਨ ਐਕਟ 1966 ਨੂੰ ਚੁਣੋਤੀ ਦੇ ਕੇ ਕਾਨੂੰਨੀ ਅਮਲ ਕਰਦੇ ਹੋਏ ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਤ ਮਸਲਿਆ ਨੂੰ ਸੁਹਿਰਦਤਾ ਨਾਲ ਹੱਲ ਕਰਵਾਇਆ ਜਾਵੇ । ਇਹ ਜਿੰਮੇਵਾਰੀ ਪੰਜਾਬ ਸੂਬੇ ਉਤੇ ਰਾਜ ਕਰਨ ਵਾਲੀਆਂ ਪਾਰਟੀਆਂ ਤੇ ਆਗੂਆਂ ਦੀ ਇਖ਼ਲਾਕੀ ਤੌਰ ਤੇ ਬਣਦੀ ਹੈ । ਇਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਸਹਿਯੋਗ ਕਰੇਗਾ ।

4. ਸੰਪੂਰਨ ਬਾਦਸ਼ਾਹੀ ਸਿੱਖ ਰਾਜ ਨੂੰ ਅੱਜ ਕਾਇਮ ਕਰਨਾ ਕੌਮਾਂਤਰੀ ਪੱਧਰ ਦੀ ਕੌਮੀ ਲੋੜ ਬਣ ਚੁੱਕੀ ਹੈ :- ਜਦੋਂ 1947 ਵਿਚ ਅੰਗਰੇਜ਼ ਹਕੂਮਤ ਤੋਂ ਹਿੰਦੂ ਅਤੇ ਮੁਸਲਮਾਨ ਆਗੂਆਂ ਨਹਿਰੂ, ਗਾਂਧੀ, ਪਟੇਲ ਅਤੇ ਸ੍ਰੀ ਜਿਨਾਹ ਦੇ ਫਰੇਬ ਅਤੇ ਬੇਈਮਾਨੀ ਕਾਰਨ ਉਪਰੋਕਤ ਦੋਵੇ ਕੌਮਾਂ ਨੇ ਆਪੋ-ਆਪਣੇ ਮੁਲਕ ਇੰਡੀਆਂ ਅਤੇ ਇਸਲਾਮਿਕ ਪਾਕਿਸਤਾਨ ਬਣਵਾ ਲਏ। ਜਿਸ ਤੀਜੀ ਮੁੱਖ ਧਿਰ ਸਿੱਖ ਕੌਮ ਨੇ ਨਵੇਂ ਬਣਨ ਵਾਲੇ ਰਾਜ ਵਿਚ ਬਰਾਬਰਤਾ ਦੇ ਆਧਾਰ ਤੇ ਉਪਰੋਕਤ ਦੋਵੇ ਕੌਮਾਂ ਨਾਲ ਸਾਂਝੇ ਤੌਰ ਤੇ ਹਕੂਮਤ ਕਰਨ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ, ਉਸ ਨੂੰ ਉਨ੍ਹਾਂ ਦਾ ਸਿੱਖ ਸਟੇਟ ਨਾ ਦੇ ਕੇ ਉਪਰੋਕਤ ਹਿੰਦੂ ਤੇ ਮੁਸਲਿਮ ਆਗੂਆਂ ਨੇ ਵੱਡਾ ਫਰੇਬ ਤੇ ਧੋਖਾ ਕੀਤਾ । ਹਿੰਦੂ-ਇੰਡੀਆਂ ਬਣਨ ਉਪਰੰਤ ਇਨ੍ਹਾਂ ਹਿੰਦੂ ਆਗੂ ਪਟੇਲ ਨੇ ਜੋ ਇੰਡੀਆਂ ਦੇ ਪਹਿਲੇ ਗ੍ਰਹਿ ਵਜ਼ੀਰ ਬਣੇ, ਆਪਣੀਆਂ ਸਰਕਾਰੀ ਫਾਇਲਾਂ ਵਿਚ ਸਿੱਖ ਕੌਮ ਨੂੰ ‘ਜ਼ਰਾਇਮ ਪੇਸ਼ਾਂ’ ਕਰਾਰ ਦੇ ਦਿੱਤਾ । ਉਸ ਸਮੇਂ ਤੋਂ ਹੀ ਸਿੱਖ ਕੌਮ ਨਾਲ ਹਿੰਦੂਤਵ ਹੁਕਮਰਾਨਾਂ ਵੱਲੋਂ ਵੱਡੇ ਵਿਤਕਰੇ, ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਜਾਰੀ ਹੋ ਗਏ ਸਨ । ਉਪਰੋਕਤ ਆਜ਼ਾਦੀ ਪ੍ਰਾਪਤੀ ਦੇ ਸੰਘਰਸ਼ ਵਿਚ ਸਿੱਖ ਕੌਮ ਨੇ 90% ਸ਼ਹੀਦੀਆਂ, ਕੁਰਬਾਨੀਆਂ, ਕਾਲੇ-ਪਾਣੀ ਦੀਆਂ ਸ਼ਜਾਵਾਂ, ਫ਼ਾਂਸੀਆਂ, ਬਜਬਜ ਘਾਟ ਉਤਾਰਨ ਆਦਿ ਵਿਚ ਮੋਹਰੀ ਰਹੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਉਸ ਆਜ਼ਾਦੀ ਸੰਘਰਸ਼ ਵਿਚ ਮੋਹਰੀ ਹੋ ਕੇ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਦੀ ਫ਼ੌਜ ਵਿਚ ਅੰਗਰੇਜ਼ਾਂ ਸਮੇਂ 33% ਭਰਤੀ ਦੇ ਕੋਟੇ ਨੂੰ ਘਟਾਕੇ ਨਾਮਾਤਰ ਕੇਵਲ 2% ਕਰ ਦਿੱਤਾ ਹੈ । ਫਿਰ 1947 ਵਿਚ ਪਹਿਲੇ ਨਸ਼ਲੀ ਸਫ਼ਾਈ, ਨਸ਼ਲਕੁਸੀ ਅਤੇ ਕਤਲੇਆਮ ਦਾ ਸਾਹਮਣਾ ਕਰਨਾ ਪਿਆ । ਫਿਰ 1984 ਵਿਚ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਨਿਰਦੋਸ਼ ਸਿੱਖਾਂ ਦਾ ਹਿੰਦ, ਬਰਤਾਨੀਆ, ਸੋਵੀਅਤ ਰੂਸ ਦੀਆਂ ਸਾਂਝੀਆਂ ਫ਼ੌਜਾਂ ਨਾਲ ਮਿਲਕੇ ਯੋਜਨਾਬੰਧ ਢੰਗ ਨਾਲ ਕਤਲੇਆਮ ਕੀਤਾ ਗਿਆ । ਫਿਰ ਅਕਤੂਬਰ 1984 ਵਿਚ ਕਾਂਗਰਸ, ਬੀਜੇਪੀ ਅਤੇ ਹੋਰ ਹਿੰਦੂਤਵ ਸੰਗਠਨਾਂ ਨੇ ਇਕ ਸਾਜ਼ਸੀ ਮਿਲੀਭੁਗਤ ਰਾਹੀ ਸਿੱਖ ਕੌਮ ਦਾ ਬੇਰਹਿੰਮੀ ਨਾਲ ਕਤਲੇਆਮ ਕੀਤਾ । ਅੱਜ ਤੱਕ ਸਿੱਖ ਕੌਮ ਦੇ ਕਤਲੇਆਮ ਕਰਨ ਵਾਲੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਨਾ ਕਰਕੇ ਹੁਕਮਰਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸਿੱਖ ਕੌਮ ਦੇ ਜਿਥੇ ਦੁਸ਼ਮਣ ਹਨ, ਉਥੇ ਸਮਾਜਿਕ ਅਤੇ ਕਾਨੂੰਨੀ ਕਦਰਾ-ਕੀਮਤਾ ਦਾ ਘਾਣ ਕਰਨ ਦੇ ਵੀ ਇਹ ਦੋਸ਼ੀ ਹਨ । 2013 ਵਿਚ ਗੁਜਰਾਤ ਵਿਖੇ ਸ੍ਰੀ ਮੋਦੀ ਦੀ ਹਕੂਮਤ ਸਮੇਂ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਉਨ੍ਹਾਂ ਦੀ ਮਲਕੀਅਤ ਜ਼ਮੀਨਾਂ, ਘਰਾਂ ਤੋਂ ਬੇਘਰ ਤੇ ਬੇਜ਼ਮੀਨੇ ਕਰਕੇ ਵੱਡਾ ਜ਼ਬਰ-ਜੁਲਮ ਢਾਹਿਆਂ ਗਿਆ, ਜਦੋਂਕਿ ਬਾਦਲ ਦਲੀਏ ਉਸ ਸਮੇਂ ਵੀ ਬੀਜੇਪੀ ਦੇ ਭਾਈਵਾਲ ਸਨ ਅਤੇ ਅੱਜ ਵੀ ਭਾਈਵਾਲ ਹਨ । ਹੁਣ ਤੱਕ ਬਾਦਲ ਦਲੀਆਂ ਜਾਂ ਕਾਂਗਰਸੀ ਹਕੂਮਤਾਂ ਨੇ ਉਪਰੋਕਤ ਹੋਏ ਜ਼ਬਰ-ਜੁਲਮ ਵਿਰੁੱਧ ਅਤੇ ਪੰਜਾਬ ਸੂਬੇ ਨਾਲ ਹੋ ਰਹੀਆ ਬੇਇਨਸਾਫ਼ੀਆਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ? ਅੱਜ ਦਾ ਇਕੱਠ ਤੇ ਸਿੱਖ ਕੌਮ ਉਪਰੋਕਤ ਹੁਕਮਰਾਨਾਂ ਤੋਂ ਇਸਦਾ ਜੁਆਬ ਮੰਗਦੀ ਹੈ ।

5. ਬੀਜੇਪੀ ਤੇ ਆਰ.ਐਸ.ਐਸ. ਵੱਲੋਂ ਐਲਾਨੇ ਜਾ ਰਹੇ ‘ਹਿੰਦੂ ਰਾਸ਼ਟਰਵਾਦ’ ਪ੍ਰਤੀ ਕਾਂਗਰਸ, ਸੀ.ਪੀ.ਆਈ, ਸੀ.ਪੀ.ਐਮ, ਬਾਦਲ ਦਲੀਏ ਅਤੇ ਆਮ ਆਦਮੀ ਪਾਰਟੀ ਆਪਣਾ ਸਟੈਂਡ ਸਪੱਸਟ ਕਰਨ :- ਅੱਜ ਦਾ ਮੀਰੀ-ਪੀਰੀ ਸ਼ਹੀਦੀ ਇਕੱਠ ਕਾਂਗਰਸ, ਸੀ.ਪੀ.ਆਈ, ਸੀ.ਪੀ.ਐਮ, ਬਾਦਲ ਦਲ, ਆਮ ਆਦਮੀ ਪਾਰਟੀ ਆਦਿ ਦੇ ਧਿਆਨ ਵਿਚ ਲਿਆਉਣਾ ਚਾਹੁੰਦਾ ਹੈ ਕਿ ਬੀਜੇਪੀ ਤੇ ਆਰ.ਐਸ.ਐਸ. ਵੱਲੋਂ ਇਥੇ ਜ਼ਬਰੀ ਗੈਰ-ਕਾਨੂੰਨੀ ਤੇ ਗੈਰ-ਸਮਾਜਿਕ ਤਰੀਕੇ ਹਿੰਦੂ ਰਾਸ਼ਟਰਵਾਦ ਕਾਇਮ ਕਰਨ ਹਿੱਤ ਸਭ ਵਰਗਾਂ ਉਤੇ ਜ਼ਬਰੀ ਹਿੰਦੂਤਵ ਪ੍ਰੋਗਰਾਮ ਠੋਸੇ ਜਾ ਰਹੇ ਹਨ । ਜਦੋਂਕਿ ਇਨ੍ਹਾਂ ਦੇ ਬਣਾਏ ਇੰਡੀਆਂ ਦੇ ਵਿਧਾਨ ਦੀ ਧਾਰਾ 14, 19 ਅਤੇ 21 ਇਥੋ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਆਧਾਰ ਤੇ ਆਜ਼ਾਦੀ ਨਾਲ ਬਿਨ੍ਹਾਂ ਕਿਸੇ ਡਰ-ਭੈ ਤੋਂ ਆਪੋ-ਆਪਣਾ ਧਰਮ ਗ੍ਰਹਿਣ ਕਰਨ ਅਤੇ ਉਸਦੇ ਅਸੂਲਾਂ ਉਤੇ ਪਹਿਰਾ ਦੇਣ ਦੀ ਖੁੱਲ੍ਹ ਦਿੰਦਾ ਹੈ । ਜੇਕਰ ਆਉਣ ਵਾਲੇ ਸਮੇਂ ਵਿਚ ਇਹ ਉਪਰੋਕਤ ਹਿੰਦੂਤਵ ਸੰਗਠਨ ‘ਹਿੰਦੂ ਰਾਸ਼ਟਰਵਾਦ’ ਦੇ ਮੁੱਦੇ ਉਤੇ ਰਾਏ-ਸੁਮਾਰੀ ਕਰਵਾਉਣ ਦਾ ਪ੍ਰਬੰਧ ਕਰਨ ਵਿਚ ਕਾਮਯਾਬ ਹੋ ਗਏ, ਤਾਂ ਕੀ ਕਾਂਗਰਸ, ਸੀ.ਪੀ.ਆਈ, ਸੀ.ਪੀ.ਐਮ, ਆਮ ਆਦਮੀ ਪਾਰਟੀ ਅਤੇ ਇਨ੍ਹਾਂ ਫਿਰਕੂਆਂ ਦੇ ਭਾਈਵਾਲ ਬਣੇ ਬਾਦਲ ਦਲੀਏ ਜੋ ਪਹਿਲੋ ਹੀ ਹਿੰਦੂ ਸੋਚ ਤੇ ਚੱਲਦੇ ਹਨ, ਇਹ ਇਸ ਰਾਏ-ਸੁਮਾਰੀ ਦੇ ਵਿਰੁੱਧ ਕਤਈ ਨਹੀਂ ਭੁਗਤ ਸਕਣਗੇ । ਇਸ ਗੰਭੀਰ ਵਿਸ਼ੇ ਤੇ ਉਪਰੋਕਤ ਸਭ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਆਪਣਾ ਪੱਖ ਸਿੱਖ ਕੌਮ ਅਤੇ ਪੰਜਾਬ ਨਿਵਾਸੀਆਂ ਨੂੰ ਜਨਤਕ ਤੌਰ ਤੇ ਅਖ਼ਬਾਰਾਂ ਤੇ ਮੀਡੀਏ ਰਾਹੀ ਸਪੱਸਟ ਕਰਨ । ਜੋ ਅੰਗਰੇਜ਼ੀ ਅਖ਼ਬਾਰਾਂ ਟਾਈਮਜ਼ ਆਫ਼ ਇੰਡੀਆ, ਇੰਡੀਅਨ ਐਕਸਪ੍ਰੈਸ, ਹਿੰਦੂਸਤਾਨ ਟਾਈਮਜ਼, ਦਾ ਟ੍ਰਿਬਿਊਨ ਆਦਿ ਪਹਿਲੋ ਹੀ ਹੁਕਮਰਾਨ ਹਿੰਦੂ ਜਮਾਤਾਂ ਅਤੇ ਉਨ੍ਹਾਂ ਦੇ ਆਗੂਆਂ ਦੀ ਹਿੰਦੂ ਸੋਚ ਦਾ ਪ੍ਰਚਾਰ ਕਰਦੇ ਹੋਏ ਪੱਖਪਾਤੀ ਭੂਮਿਕਾ ਨਿਭਾਉਦੇ ਆ ਰਹੇ ਹਨ, ਇਹ ਉਪਰੋਕਤ ਅਖ਼ਬਾਰ ਵੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਉਪਰੋਕਤ ਰਾਏ-ਸੁਮਾਰੀ ਦੇ ਵਿਸ਼ੇ ਤੇ ਆਪਣਾ ਸਟੈਂਡ ਸਪੱਸਟ ਕਰਨ ।

6. ਹੁਕਮਰਾਨਾਂ, ਮੀਡੀਏ ਅਤੇ ਅਖ਼ਬਾਰਾਂ ਵੱਲੋਂ ਸਿੱਖ ਕੌਮ ਨੂੰ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਅਤੇ ਹੁਣ ‘ਗੈਂਗਸਟਰ’ ਦੇ ਨਾਮ ਦੇਕੇ ਬਦਨਾਮ ਕਰਨ ਅਤੇ ਮਾਰਨਾ ਮਨੁੱਖਤਾ ਵਿਰੋਧੀ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਇਕ ਬਹੁਤ ਹੀ ਗਿਣੀ-ਮਿੱਥੀ ਡੂੰਘੀ ਸਾਜਿ਼ਸ ਅਧੀਨ ਬੀਤੇ ਸਮੇਂ ਵਿਚ ਹਿੰਦੂਤਵ ਹੁਕਮਰਾਨਾਂ, ਏਜੰਸੀਆਂ, ਅਫ਼ਸਰਸ਼ਾਹੀ ਅਤੇ ਮੀਡੀਏ ਵੱਲੋਂ ਵਿਸ਼ੇਸ਼ ਤੌਰ ਤੇ ਹਿੰਦੂਸਤਾਨ ਟਾਈਮਜ਼, ਟਾਈਮਜ਼ ਆਫ਼ ਇੰਡੀਆ, ਇੰਡੀਅਨ ਐਕਸਪ੍ਰੈਸ ਅਤੇ ਦਾ ਟ੍ਰਿਬਿਊਨ ਵਰਗੇ ਅੰਗਰੇਜ਼ੀ ਅਖ਼ਬਾਰ, ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੂੰ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਦੇ ਨਾਮ ਦੇਕੇ ਬਦਨਾਮ ਵੀ ਕਰਦੇ ਰਹੇ ਹਨ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਸਿੱਖ ਨੌਜ਼ਵਾਨੀ ਨੂੰ ਮੌਤ ਦੇ ਮੂੰਹ ਵਿਚ ਝੂਠੇ ਪੁਲਿਸ ਮੁਕਾਬਲਿਆ ਅਤੇ ਤਸੱਦਦ, ਜੁਲਮ ਕਰਕੇ ਇਹ ਹੁਕਮਰਾਨ ਧਕੇਲਦੇ ਰਹੇ ਹਨ । ਜਿਸ ਲਈ ਇਹ ਹੁਕਮਰਾਨ ਅਤੇ ਹਿੰਦੂਤਵ ਸਭ ਪਾਰਟੀਆਂ ਅਤੇ ਸੰਗਠਨ ਦੋਸ਼ੀ ਹਨ । ਹੁਣ ਇਨ੍ਹਾਂ ਨੇ ਸਿੱਖ ਕੌਮ ਨੂੰ ਫਿਰ ਤੋਂ ਨਿਸ਼ਾਨਾਂ ਬਣਾਉਣ ਹਿੱਤ ‘ਗੈਂਗਸਟਰ’ ਦਾ ਨਵਾਂ ਨਾਮ ਦੇਕੇ ਉਪਰੋਕਤ ਮਨੁੱਖਤਾ ਵਿਰੋਧੀ ਕਾਰਵਾਈਆ ਸੁਰੂ ਕਰ ਦਿੱਤੀਆ ਹਨ । ਜਿਵੇਂਕਿ ਬੀਤੇ ਕੁਝ ਦਿਨ ਪਹਿਲੇ ਬਠਿੰਡੇ ਵਿਖੇ ਕਾਕਾ ਮਨਪ੍ਰੀਤ ਮੰਨਾ ਅਤੇ ਪ੍ਰਭਦੀਪ ਸਿੰਘ ਨੂੰ ਗੈਂਗਸਟਰ ਐਲਾਨਕੇ ਪੁਲਿਸ ਗੋਲੀਆਂ ਨਾਲ ਖ਼ਤਮ ਕਰ ਦਿੱਤਾ ਅਤੇ ਇਕ ਨੌਜ਼ਵਾਨ ਅੰਮ੍ਰਿਤਪਾਲ ਸਿੰਘ ਨੂੰ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ । ਜਦੋਂਕਿ ਉਪਰੋਕਤ ਤਿੰਨੇ ਨੌਜ਼ਵਾਨ ਕਿਸੇ ਵੀ ਜੁਰਮ ਵਿਚ ਨਾ ਤਾਂ ਪਹਿਲਾ ਕਦੇ ਸਜ਼ਾਯਾਫਤਾ ਹੋਏ ਹਨ ਅਤੇ ਨਾ ਹੀ ਉਹ ਕਿਸੇ ਅਪਰਾਧਿਕ ਕਾਰਵਾਈ ਵਿਚ ਸਾਮਿਲ ਹੋਏ ਸਨ । ਫਿਰ ਉਪਰੋਕਤ ਨੌਜ਼ਵਾਨਾਂ ਨੂੰ ਇਸ ਤਰ੍ਹਾਂ ਪੁਲਿਸ ਵੱਲੋਂ ਗੋਲੀ ਨਾਲ ਮਾਰ ਦੇਣ ਦੇ ਅਧਿਕਾਰ ਕਿਸ ਨਿਯਮ ਅਧੀਨ ਮਿਲੇ ਹਨ ? ਅੱਜ ਦਾ ਇਕੱਠ ਉਪਰੋਕਤ ਸਿੱਖ ਨੌਜ਼ਵਾਨਾਂ ਨੂੰ ਨਿਸ਼ਾਨਾਂ ਬਣਾਕੇ ਮਾਰ ਦੇਣ ਅਤੇ ਉਨ੍ਹਾਂ ਉਤੇ ਤਸੱਦਦ ਢਾਹੁਣ ਦੇ ਗੈਰ-ਕਾਨੂੰਨੀ ਤੇ ਅਣਮਨੁੱਖੀ ਅਮਲਾਂ ਦੀ ਜਿਥੇ ਪੁਰਜੋਰ ਵਿਰੋਧਤਾ ਕਰਦਾ ਹੈ, ਉਥੇ ਇਸ ਹੋਏ ਦੁੱਖਦਾਇਕ ਮਨੁੱਖਤਾ ਵਿਰੋਧੀ ਵਰਤਾਰੇ ਦੀ ਕਿਸੇ ਨਿਰਪੱਖ ਏਜੰਸੀ ਜਾਂ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਵੀ ਮੰਗ ਕਰਦਾ ਹੈ । ਕਿਉਂਕਿ (no person is guilty till he is proved to be so in a court of law) ਕੋਈ ਵੀ ਵਿਅਕਤੀ ਉਸ ਸਮੇਂ ਤੱਕ ਦੋਸ਼ੀ ਨਹੀਂ ਹੋਵੇਗਾ, ਜਦੋਂ ਤੱਕ ਕਾਨੂੰਨ ਦੀ ਅਦਾਲਤ ਵਿਚ ਉਹ ਦੋਸ਼ੀ ਸਾਬਤ ਨਹੀਂ ਹੋ ਜਾਂਦਾ । ਹੁਕਮਰਾਨਾਂ ਦੀ ਇਸ ਸਾਜਿ਼ਸ ਦੀ ਅੱਜ ਦਾ ਇਕੱਠ ਜਿਥੇ ਪੁਰਜੋਰ ਵਿਰੋਧਤਾ ਕਰਦਾ ਹੈ, ਉਥੇ ਖ਼ਬਰਦਾਰ ਕਰਦਾ ਹੈ ਕਿ ਅਜਿਹੇ ਸਿੱਖ ਵਿਰੋਧੀ ਅਮਲਾਂ ਨੂੰ ਬਿਲਕੁਲ ਵੀ ਬਰਦਾਸਤ ਨਹੀਂ ਕੀਤਾ ਜਾਵੇਗਾ ।

7. ਸਿੱਖ ਕੌਮ ਇਸ ਗੱਲ ਨੂੰ ਸਮਝੇ ਕਿ ‘ਸਾਰਾ ਪਿੰਡ ਮਰ ਜਾਏ, ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)’ ਨੂੰ ਲੰਬੜਦਾਰੀ ਨਹੀਂ ਦੇਣੀ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਇਕੋ-ਇਕ ਸਿਆਸੀ ਪਾਰਟੀ ਸਿੱਖ ਕੌਮ ਦੇ ਕੌਮੀ ਮਿਸ਼ਨ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦੀ ਪ੍ਰਾਪਤੀ ਲਈ ਸੁਹਿਰਦਤਾ ਭਰੇ ਅਮਲ ਕਰਦੀ ਆ ਰਹੀ ਹੈ, ਉਸ ਵੱਲੋਂ 2017 ਦੀਆਂ ਅਸੈਬਲੀ ਚੋਣਾਂ ਵਿਚ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਪੰਥਕ ਕਮੇਟੀ, ਸਿੱਖ ਸਟੂਡੈਟ ਫੈਡਰੇਸ਼ਨ, ਆਖੰਡ ਕੀਰਤਨੀ ਜਥਾ, ਦਮਦਮੀ ਟਕਸਾਲ, ਕਥਾਂਵਾਚਕ, ਰਾਗੀ-ਢਾਡੀ ਅਤੇ ਹੋਰ ਸਿੱਖ ਸੰਗਠਨਾਂ ਤੇ ਬਾਹਰਲੇ ਮੁਲਕਾਂ ਦੇ ਸਿੱਖਾਂ ਨੇ ਇਸ ਕਰਕੇ ਵੋਟਾਂ ਨਹੀਂ ਪਵਾਈਆ, ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਆਸੀ ਤਾਕਤ ਵਿਚ ਉਭਰ ਨਾ ਸਕੇ । ਜੇਕਰ ਉਹ ਸਭ ਸਿੱਖ ਕੌਮ ਦੇ ਮਿਸ਼ਨ ‘ਖ਼ਾਲਿਸਤਾਨ’ ਦੀ ਕਾਇਮੀ ਲਈ ਸੁਹਿਰਦ ਹੁੰਦੇ ਤਾਂ ਉਨ੍ਹਾਂ ਵੱਲੋਂ ਵੋਟਾਂ ਅਤੇ ਹੋਰ ਕੀਤੀ ਜਾਣ ਵਾਲੀ ਮਦਦ ਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿੱਤਣ ਨਾਲ ਖ਼ਾਲਿਸਤਾਨ ਦੀ ਹੀ ਗੱਲ ਪ੍ਰਪੱਕ ਹੋਣੀ ਸੀ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਉਪਰੋਕਤ ਸਾਰੇ ਗਰੁੱਪ, ਆਗੂ, ਪੰਥਕ ਕਮੇਟੀ 1992 ਦੇ ਬਾਈਕਾਟ ਤੋਂ ਹੀ ਅੱਜ ਤੱਕ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਾਥ ਨਹੀਂ ਦੇ ਰਹੇ, ਕਿ ਬੇਸ਼ੱਕ ਸਾਰਾ ਪਿੰਡ ਮਰ ਜਾਏ, ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਲੰਬੜਦਾਰੀ ਨਹੀਂ ਲੈਣ ਦੇਣੀ । ਕੀ ਇਨ੍ਹਾਂ ਗਰੁੱਪਾਂ ਅਤੇ ਪੰਥਕ ਕਮੇਟੀ ਦਾ ਇਹੋ ਮਿਸ਼ਨ ਹੈ ? ਹੁਣ ਜਦੋਂ ਸਿੱਖ ਕੌਮ ਦੀ ਬਹੁਗਿਣਤੀ ਨੇ ਸਰਕਾਰੀ ਤੇ ਅਖੋਤੀ ਸਾਬਕਾ ਜਥੇਦਾਰ ਗੁਰਬਚਨ ਸਿੰਘ ਅਤੇ ਉਨ੍ਹਾਂ ਦੇ ਦੂਸਰੇ ਸਾਥੀ ਜਥੇਦਾਰਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਸਰਬੱਤ ਖ਼ਾਲਸਾ ਦੇ ਵਿਧੀ-ਵਿਧਾਨ ਰਾਹੀ ਸਰਬਸੰਮਤੀ ਨਾਲ ਕੌਮੀ ਜਥੇਦਾਰ ਨਿਯੁਕਤ ਕਰ ਦਿੱਤੇ ਹਨ ਅਤੇ ਕਾਂਗਰਸ, ਬਾਦਲ ਦਲੀਆਂ ਦੀਆਂ ਪੰਜਾਬ ਅਤੇ ਸਿੱਖ ਵਿਰੋਧੀ ਕਾਰਵਾਈਆ ਦੀ ਬਦੌਲਤ ਸਿੱਖ ਕੌਮ ਨੇ ਇਨ੍ਹਾਂ ਨੂੰ ਸਾਥ ਦੇਣਾ ਛੱਡ ਦਿੱਤਾ ਹੈ ਤਾਂ ਇਨ੍ਹਾਂ ਨੇ ਉਸੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ. ਗੁਰਬਚਨ ਸਿੰਘ ਦੀ ਦੁਰਵਰਤੋਂ ਕਰਕੇ ਇਸ ਕਰਕੇ ਉਨ੍ਹਾਂ ਤੋਂ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਭਾਈ ਮੋਤੀ ਸਿੰਘ ਮਹਿਰਾ ਜੀ ਦੇ ਸ਼ਹੀਦੀ ਦਿਹਾੜੇ ਤੇ ਹੋਣ ਵਾਲੀਆਂ ਕਾਨਫਰੰਸਾਂ ਨੂੰ ਰੱਦ ਕਰਵਾਉਣ ਦਾ ਫੈਸਲਾ ਕਰਵਾ ਦਿੱਤਾ ਹੈ । ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਵੱਧਦੀ ਹਰਮਨ-ਪਿਆਰਤਾ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਅੱਗੋ ਲਈ ਸਿਆਸੀ ਤਾਕਤ ਤੇ ਬਿਰਾਜਮਾਨ ਹੋਣ ਤੋਂ ਰੋਕਿਆ ਜਾ ਸਕੇ ।
ਹੁਣ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੀ ਵੀ ਗੱਲ ਜਦੋਂ ਸਾਹਮਣੇ ਆਈ ਹੈ ਤਾਂ ਪੰਥਕ ਕਮੇਟੀ ਦੇ ਨਾਮ ਤੇ ਅਤੇ ਹੋਰ ਮੋਹਰੀ ਰਹੇ ਆਗੂ ਅਤੇ ਉਪਰੋਕਤ ਵਰਣਨ ਕੀਤੇ ਗਏ ਸਿੱਖ ਸੰਗਠਨ, ਖ਼ਾਲਿਸਤਾਨ ਲਈ ਜੱਦੋਂ-ਜ਼ਹਿਦ ਕਰ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਰੁੱਧ ਉਹ ਸਭ ਢੰਗ-ਤਰੀਕੇ ਇਸਤੇਮਾਲ ਕਰ ਰਹੇ ਹਨ, ਜਿਸ ਨਾਲ ਵਰਲਡ ਸਿੱਖ ਪਾਰਲੀਮੈਂਟ ਵਿਚ ਉਨ੍ਹਾਂ ਲੋਕਾਂ ਦੀ ਬਹੁਗਿਣਤੀ ਹੋਵੇ ਜੋ ਖ਼ਾਲਿਸਤਾਨ ਦੇ ਵਿਰੁੱਧ ਹਨ । ਫਿਰ ਅਜਿਹੀ ਬਣਨ ਜਾ ਰਹੀ ਵਰਲਡ ਸਿੱਖ ਪਾਰਲੀਮੈਂਟ ਖ਼ਾਲਿਸਤਾਨ ਦੇ ਨਿਸ਼ਾਨੇ ਉਤੇ ਕਿਵੇ ਖੜ੍ਹ ਸਕੇਗੀ ? ਅੱਜ ਦਾ ਇਕੱਠ ਇਨ੍ਹਾਂ ਸੰਗਠਨਾਂ ਤੇ ਆਗੂਆਂ ਤੋਂ ਜੁਆਬ ਮੰਗਦਾ ਹੈ ।
ਇਸੇ ਤਰ੍ਹਾਂ ਸਿੱਖ ਫਾਰ ਜਸਟਿਸ ਇਹ ਪ੍ਰਚਾਰ ਕਰ ਰਹੀ ਹੈ ਕਿ 2020 ਵਿਚ ਖ਼ਾਲਿਸਤਾਨ ਦੇ ਮੁੱਦੇ ਉਤੇ ਰਾਏ-ਸੁਮਾਰੀ ਹੋਵੇਗੀ । ਜਦੋਂ ਖ਼ਾਲਿਸਤਾਨ ਦੇ ਮਿਸ਼ਨ ਉਤੇ ਕੰਮ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿੱਖ ਫਾਰ ਜਸਟਿਸ ਮਦਦ ਹੀ ਨਹੀਂ ਕਰਦੀ, ਫਿਰ ਉਹ ਰਾਏਸੁਮਾਰੀ ਕਿਸ ਤਰ੍ਹਾਂ ਕਰਵਾਏਗੀ ? ਦੂਸਰਾ ਜਦੋਂ ਵੀ ਵੱਖਰੇ ਮੁਲਕ ਲਈ ਰਾਏਸੁਮਾਰੀ ਕਰਵਾਈ ਜਾਂਦੀ ਹੈ ਤਾਂ ਉਸਦਾ ਪ੍ਰਬੰਧ ਸਟੇਟ ਪੱਧਰ ਦੇ ਹੁਕਮਰਾਨਾਂ ਵੱਲੋਂ ਕੀਤਾ ਜਾਂਦਾ ਹੈ । ਜਿਵੇਂ ਬਰਤਾਨੀਆ ਵਿਚ ਸਕਾਟਲੈਡ ਨੂੰ ਆਜ਼ਾਦ ਕਰਨ ਤੇ ਬਰਤਾਨੀਆ ਦੀ ਹਕੂਮਤ ਨੇ ਰਾਏਸੁਮਾਰੀ ਦਾ ਪ੍ਰਬੰਧ ਕੀਤਾ ਸੀ, ਯੂਰਪਿੰਨ ਯੂਨੀਅਨ ਤੋਂ ਵੱਖ ਹੋਣ ਦੇ ਪ੍ਰਬੰਧ ਲਈ ਬਰਤਾਨੀਆ ਹਕੂਮਤ ਨੇ ਰਾਏਸੁਮਾਰੀ ਕਰਵਾਈ ਸੀ, ਸਪੇਨ ਦੇ ਕੈਟੇਲੋਨੀਆ ਸੂਬੇ ਦੀ ਰਾਏਸੁਮਾਰੀ ਕੈਟੇਲੋਨੀਆ ਹਕੂਮਤ ਨੇ ਕਰਵਾਈ ਸੀ । ਕਿਊਬਿਕ ਵਿਚ ਉਥੋ ਦੇ ਹੁਕਮਰਾਨਾਂ ਨੇ ਰਾਏਸੁਮਾਰੀ ਕਰਵਾਈ ਸੀ । ਫਿਰ ਸਿੱਖ ਫਾਰ ਜਸਟਿਸ ਸਿੱਖ ਕੌਮ ਨੂੰ ਸਪੱਸਟ ਕਰੇ ਕਿ ਜਦੋਂ ਉਸ ਕੋਲ ਕੋਈ ਕਿਸੇ ਮੁਲਕ ਦੀ ਹਕੂਮਤ ਹੀ ਨਹੀਂ, ਪੰਜਾਬ ਸੂਬਾ ਜਿਥੋ ਖ਼ਾਲਿਸਤਾਨ ਦੀ ਆਵਾਜ਼ ਉੱਠ ਰਹੀ ਹੈ, ਉਥੇ ਸਿੱਖ ਫਾਰ ਜਸਟਿਸ ਕਾਨੂੰਨੀ ਤੌਰ ਤੇ ਰਾਏਸੁਮਾਰੀ ਕਰਵਾਉਣ ਦਾ ਕੀ ਅਧਿਕਾਰ ਰੱਖਦੀ ਹੈ ਅਤੇ ਉਹ ਕਿਸ ਤਰ੍ਹਾਂ ਰਾਏਸੁਮਾਰੀ ਕਰਵਾਏਗੀ ਇਸਦਾ ਸਪੱਸਟ ਜੁਆਬ ਸਿੱਖ ਕੌਮ ਨੂੰ ਦੇਵੇ ਨਾ ਕਿ ਗੁੰਮਰਾਹਕੁੰਨ ਪ੍ਰਚਾਰ ਕਰੇ ।
ਹੁਣ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਇਨ੍ਹਾਂ ਤੋਂ ਪੁੱਛਣਾ ਚਾਹੇਗੀ ਕਿ ਜੋ ਕੰਮ ਸਿੱਖ ਵਿਰੋਧੀ ਤਾਕਤਾਂ ਕਾਂਗਰਸ, ਬੀਜੇਪੀ-ਬਾਦਲ ਦਲ, ਹਿੰਦੂਤਵ ਸੰਗਠਨ, ਸੀ.ਪੀ.ਆਈ, ਸੀ.ਪੀ.ਐਮ, ਆਮ ਆਦਮੀ ਪਾਰਟੀ ਅਤੇ ਹਿੰਦੂਤਵ ਹੁਕਮਰਾਨ ਕਰਨਾ ਚਾਹੁੰਦੇ ਹਨ, ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਤਾਕਤ ਵਿਚ ਆਉਣ ਤੋਂ ਹਰ ਕੀਮਤ ਤੇ ਰੋਕਿਆ ਜਾਵੇ, ਉਸ ਨੂੰ ਪੂਰਨ ਕਰਨ ਲਈ ਇਹ ਪੰਥਕ ਕਮੇਟੀ ਅਤੇ ਹੋਰ ਸਿੱਖ ਸੰਗਠਨ ਆਦਿ ਵੱਲੋਂ ਕਿਸ ਕੌਮੀ ਮਿਸ਼ਨ ਅਧੀਨ ਅਜਿਹੇ ਦੁੱਖਦਾਇਕ ਅਮਲ ਕਰਕੇ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਪੰਥਕ ਮਨੁੱਖਤਾ ਪੱਖੀ ਕਾਰਵਾਈਆ ਨੂੰ ਰੋਕਣ ਦੀਆਂ ਸਾਜਿ਼ਸਾਂ ਹੋ ਰਹੀਆ ਹਨ ?

8. ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣ ਤੋਂ ਹੁਕਮਰਾਨ ਕਿਉਂ ਭੱਜ ਰਹੇ ਹਨ? :- ਮੀਰੀ-ਪੀਰੀ ਸ਼ਹੀਦੀ ਇਕੱਠ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਸੈਂਟਰ ਦੇ ਅਜੋਕੇ ਹੁਕਮਰਾਨਾਂ ਤੋਂ ਪੁੱਛਣਾ ਚਾਹੇਗਾ ਕਿ ਜਦੋਂ ਇਕ ਡੂੰਘੀ ਸਾਜਿ਼ਸ ਤਹਿਤ ਸਿੱਖ ਕੌਮ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਈ 95 ਵਾਰ ਪੰਜਾਬ ਦੇ ਵੱਖ-ਵੱਖ ਸਥਾਨਾਂ ਤੇ ਅਪਮਾਨ ਕੀਤੇ ਗਏ । ਨਾ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਹਕੂਮਤ ਸਮੇਂ ਅਤੇ ਨਾ ਹੀ ਹੁਣ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਸਜ਼ਾ ਦਾ ਪ੍ਰਬੰਧ ਕੀਤਾ ਹੈ । ਕੀ ਇਹ ਅਮਲ ਇਸ ਗੱਲ ਨੂੰ ਪ੍ਰਤੱਖ ਨਹੀਂ ਕਰਦੇ ਕਿ ਭਾਵੇ ਸੈਂਟਰ ਵਿਚ ਹੁਕਮਰਾਨ ਕਾਂਗਰਸੀ ਹੋਣ, ਭਾਵੇ ਬੀਜੇਪੀ, ਭਾਵੇ ਆਮ ਆਦਮੀ ਪਾਰਟੀ, ਭਾਵੇ ਸੀ.ਪੀ.ਆਈ, ਸੀ.ਪੀ.ਐਮ ਸਭ ਪਾਰਟੀਆਂ ਹਿੰਦੂ ਸੋਚ ਤੇ ਮੁਤੱਸਵੀ ਸੋਚ ਨੂੰ ਹੀ ਉਭਾਰਦੀਆਂ ਹਨ ਅਤੇ ਘੱਟ ਗਿਣਤੀ ਕੌਮਾਂ ਨਾਲ ਜ਼ਬਰ-ਜੁਲਮ ਕਰਦੀਆ ਹਨ । ਅਸੀਂ ਇਸ ਧਾਰਮਿਕ ਤੇ ਇਖ਼ਲਾਕੀ ਸਟੇਜ਼ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਤੁਰੰਤ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦੀ ਮੰਗ ਕਰਦੇ ਹਾਂ ।

9. ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਤੁਰੰਤ ਜਰਨਲ ਚੋਣਾਂ ਦਾ ਐਲਾਨ ਕਰਕੇ ਸਿੱਖ ਕੌਮ ਤੋਂ ਫਤਵਾ ਲਿਆ ਜਾਵੇ :- ਅੱਜ ਦਾ ਮੀਰੀ-ਪੀਰੀ ਸ਼ਹੀਦੀ ਇਕੱਠ ਸੈਂਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਨੂੰ ਇਸ ਗੱਲ ਤੋਂ ਖ਼ਬਰਦਾਰ ਕਰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਪਾਰਲੀਮੈਂਟ ਹੈ, ਉਸਦੀਆਂ ਜਰਨਲ ਚੋਣਾਂ ਕਰਵਾਉਣ ਤੋਂ ਸੈਂਟਰ ਦੀ ਹਕੂਮਤ ਅਤੇ ਪੰਜਾਬ ਦੀ ਹਕੂਮਤ ਬਾਦਲ ਦਲ ਨਾਲ ਮਿਲੀਭੁਗਤ ਕਰਕੇ ਲੰਮੇ ਸਮੇਂ ਤੋਂ ਜਰਨਲ ਚੋਣਾਂ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਤੋਂ ਜਾਣਬੁੱਝ ਕੇ ਭੱਜ ਰਹੀ ਹੈ, ਜਦੋਂਕਿ ਐਸ.ਜੀ.ਪੀ.ਸੀ. ਇਸ ਸਮੇਂ (਼ਅਮੲ ਧੁਚਕ) ਲੰਗੜੀ ਬੱਤਖ਼ ਦੀ ਤਰ੍ਹਾਂ ਹੈ । ਜਿਸ ਨੂੰ ਕੋਈ ਵੀ ਕਾਨੂੰਨੀ ਅਧਿਕਾਰ ਹਾਸਿ਼ਲ ਨਹੀਂ ਕਿ ਉਹ ਸਿੱਖ ਕੌਮ ਦਾ ਫਿਰ ਤੋਂ ਫਤਵਾ ਲਏ ਬਗੈਰ ਇਸੇ ਤਰ੍ਹਾਂ ਜ਼ਬਰੀ ਐਸ.ਜੀ.ਪੀ.ਸੀ. ਦੇ ਪ੍ਰਬੰਧ ਨੂੰ ਜਾਰੀ ਰੱਖੇ । ਇਹ ਜਮਹੂਰੀਅਤ ਦੇ ਅਸੂਲਾਂ ਦੇ ਜਿਥੇ ਵਿਰੁੱਧ ਹੈ, ਉਥੇ ਸਿੱਖ ਕੌਮ ਨਾਲ ਵੀ ਦੋਵੇਂ ਸੈਟਰ ਤੇ ਪੰਜਾਬ ਦੀਆਂ ਹਕੂਮਤਾਂ ਵੱਲੋਂ ਵੱਡਾ ਧੋਖਾ ਕੀਤਾ ਜਾ ਰਿਹਾ ਹੈ ਅਤੇ ਐਸ.ਜੀ.ਪੀ.ਸੀ. ਦੇ ਕੌਮੀ ਖਜਾਨੇ, ਉਸਦੇ ਸਾਧਨਾਂ ਦੀ ਵੱਡੇ ਪੱਧਰ ਤੇ ਦੁਰਵਰਤੋਂ ਕਰਨ ਨੂੰ ਸਹਿ ਦਿੱਤੀ ਜਾ ਰਹੀ ਹੈ । ਇਸ ਲਈ ਸਿੱਖ ਕੌਮ ਮੰਗ ਕਰਦੀ ਹੈ ਕਿ ਸਭ ਅਦਾਲਤਾਂ ਵਿਚ ਇਸ ਸੰਬੰਧੀ ਚੱਲ ਰਹੇ ਕੇਸਾਂ ਦਾ ਫੌਰੀ ਸੀਮਤ ਸਮੇਂ ਵਿਚ ਨਿਪਟਾਰਾ ਕਰਕੇ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਕਰਵਾਉਣ ਦਾ ਪ੍ਰਬੰਧ ਕਰਕੇ ਸਿੱਖ ਕੌਮ ਤੋਂ ਫਤਵਾ ਲਿਆ ਜਾਵੇ ਕਿ ਇਸ ਧਾਰਮਿਕ ਸੰਸਥਾਂ ਦਾ ਪ੍ਰਬੰਧ ਕਿਨ੍ਹਾਂ ਸਿੱਖਾਂ ਨੂੰ ਸੌਪਣਾ ਹੈ ।

10. ਕਿਸਾਨੀ ਅਤੇ ਖੇਤ-ਮਜ਼ਦੂਰਾਂ ਨਾਲ ਸੰਬੰਧਤ ਸਭ ਮਸਲੇ ਸੰਜ਼ੀਦਗੀ ਨਾਲ ਹੱਲ ਹੋਣ :- ਅੱਜ ਦਾ ਮੀਰੀ-ਪੀਰੀ ਸ਼ਹੀਦੀ ਇਕੱਠ ਮਹਿਸੂਸ ਕਰਦਾ ਹੈ ਕਿ ਜੋ ਪੰਜਾਬ ਵਿਚ ਵੱਡੇ ਪੱਧਰ ਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕਸੀਆਂ ਹੋਈਆ ਹਨ, ਉਸ ਲਈ ਸਰਕਾਰ ਦੀਆਂ ਕਿਸਾਨ ਤੇ ਖੇਤ-ਮਜ਼ਦੂਰ ਮਾਰੂ ਨੀਤੀਆਂ ਅਤੇ ਅਮਲ ਜਿੰਮੇਵਾਰ ਹਨ । ਕਿਉਂਕਿ ਕਿਸਾਨ ਤੇ ਖੇਤ-ਮਜ਼ਦੂਰ ਦੀ ਮਾਲੀ ਹਾਲਤ ਖੇਤੀ ਧੰਦੇ ਅਤੇ ਇਸ ਤੋ ਉਤਪਾਦ ਹੋਣ ਵਾਲੀਆ ਵਸਤਾਂ ਦੀ ਸਹੀ ਕੀਮਤ ਨਿਸਚਿਤ ਕਰਨ ਅਤੇ ਇਨ੍ਹਾਂ ਕਿਸਾਨੀ ਉਤਪਾਦਾਂ ਦੇ ਮੰਡੀਕਰਨ ਲਈ ਸਰਕਾਰੀ ਪੱਧਰ ਤੇ ਉਚੇਚੇ ਤੌਰ ਤੇ ਪ੍ਰਬੰਧ ਕਰਨ ਉਤੇ ਨਿਰਭਰ ਹੈ । ਜੋ ਕਿ ਹੁਣ ਤੱਕ ਦੀਆਂ ਪੰਜਾਬ ਤੇ ਸੈਟਰ ਦੀਆਂ ਸਰਕਾਰਾਂ ਇਸ ਜਿੰਮੇਵਾਰੀ ਨੂੰ ਪੂਰਨ ਕਰਨ ਵਿਚ ਅਸਫ਼ਲ ਹੋਈਆ ਹਨ । ਅੱਜ ਤੱਕ ਗੰਨੇ ਦਾ ਹਜ਼ਾਰਾਂ ਕਰੋੜ ਰੁਪਏ ਦਾ ਬਕਾਇਆ ਕਿਸਾਨਾਂ ਨੂੰ ਨਾ ਦੇਣਾ, ਉਨ੍ਹਾਂ ਦੀਆਂ ਫ਼ਸਲਾਂ ਨੂੰ ਇੰਡੀਆਂ ਦੇ ਕੀਮਤ ਸੂਚਕ ਅੰਕ ਨਾਲ ਨਾ ਜੋੜਨਾ, ਖਾਦਾਂ, ਕੀੜੇਮਾਰ-ਦਵਾਈਆ, ਡੀਜ਼ਲ, ਖੇਤੀ ਔਜਾਰਾਂ ਦੀਆਂ ਵੱਧਦੀਆਂ ਕੀਮਤਾਂ ਦੀ ਬਦੌਲਤ ਕਿਸਾਨੀ ਫ਼ਸਲਾਂ ਦੀ ਲਾਗਤ ਕੀਮਤ ਬਹੁਤ ਵੱਧ ਗਈ ਹੈ ਅਤੇ ਮੰਡੀ ਵਿਚ ਵੇਚਣ ਉਪਰੰਤ ਵੀ ਉਨ੍ਹਾਂ ਦੀ ਲਾਗਤ ਪੂਰੀ ਨਹੀਂ ਹੁੰਦੀ । ਜਿਸ ਕਾਰਨ ਕਿਸਾਨ ਤੇ ਖੇਤ ਮਜ਼ਦੂਰ ਦਿਨ-ਬ-ਦਿਨ ਮਾਲੀ ਤੌਰ ਤੇ ਨਿਘਰਦਾ ਜਾ ਰਿਹਾ ਹੈ । ਅੱਜ ਦਾ ਇਕੱਠ ਇਹ ਮੰਗ ਕਰਦਾ ਹੈ ਕਿ ਕਿਸਾਨਾਂ ਤੇ ਖੇਤ-ਮਜ਼ਦੂਰਾਂ ਉਤੇ ਸਰਕਾਰੀ ਨੀਤੀਆਂ ਦੀ ਬਦੌਲਤ ਚੜ੍ਹੇ ਭਾਰੀ ਕਰਜ਼ੇ ਉਤੇ ਉਸੇ ਤਰ੍ਹਾਂ ਲੀਕ ਮਾਰੀ ਜਾਵੇ । ਜਿਵੇਂ ਸ੍ਰੀ ਮੋਦੀ ਨੇ 72 ਹਜ਼ਾਰ ਕਰੋੜ ਰੁਪਏ ਵੱਡੇ-ਵੱਡੇ ਉਦਯੋਗਪਤੀਆਂ ਦੇ ਕਰਜਿਆ ਉਤੇ ਲੀਕ ਮਾਰੀ ਹੈ । ਕਿਸਾਨੀ ਉਤਪਾਦਾਂ ਦੀ ਸਹੀ ਕੀਮਤ ਦੇਣ ਲਈ ਪੰਜਾਬ, ਰਾਜਸਥਾਂਨ, ਜੰਮੂ-ਕਸ਼ਮੀਰ, ਹਿਮਾਚਲ ਆਦਿ ਦੀਆਂ ਸਰਹੱਦਾਂ ਨੂੰ ਖੋਲ੍ਹਕੇ ਪਾਕਿਸਤਾਨ ਦੀ ਗਵਾਡਰ ਬੰਦਰਗਾਹ ਨਾਲ ਜੋੜਦੇ ਹੋਏ ਇਕੋਨੋਮਿਕ ਕੋਰੀਡੋਰ ਦਾ ਹਿੱਸਾ ਬਣਾਇਆ ਜਾਵੇ । ਜਿਸ ਨਾਲ ਖੁਦ-ਬ-ਖੁਦ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੀ ਮਾਲੀ ਹਾਲਤ ਸਹੀ ਹੋ ਜਾਵੇਗੀ ।

11. 20-20 ਸਾਲਾ ਤੋਂ ਜੇਲ੍ਹਾਂ ਵਿਚ ਬੰਦੀ ਸਿੱਖਾਂ ਦੀ ਤੁਰੰਤ ਬਿਨ੍ਹਾਂ ਸ਼ਰਤ ਰਿਹਾਈ ਕੀਤੀ ਜਾਵੇ :- ਅੱਜ ਦਾ ਮੀਰੀ-ਪੀਰੀ ਸ਼ਹੀਦੀ ਇਕੱਠ ਇਹ ਮੰਗ ਕਰਦਾ ਹੈ ਕਿ ਸੈਂਟਰ ਦੀਆਂ ਹਕੂਮਤਾਂ ਨੇ ਸਿੱਖ ਵਿਰੋਧੀ ਮੰਦਭਾਵਨਾ ਅਧੀਨ 20-20 ਸਾਲਾ ਤੋਂ ਸਿੱਖ ਨੌਜ਼ਵਾਨਾਂ ਨੂੰ ਵੱਡੇ-ਵੱਡੇ ਝੂਠੇ ਕੇਸ ਬਣਾਕੇ ਕਾਲਕੋਠੜੀਆਂ ਵਿਚ ਬੰਦੀ ਬਣਾਇਆ ਹੋਇਆ ਹੈ । ਇਥੋ ਤੱਕ ਉਨ੍ਹਾਂ ਨੂੰ ਇੰਡੀਆਂ ਦੇ ਵਿਧਾਨ ਦੀ ਧਾਰਾ 14 ਅਧੀਨ ਜੋ ਸਭਨਾਂ ਨੂੰ ਬਰਾਬਰ ਦੇ ਅਧਿਕਾਰ ਦਿੰਦੀ ਹੈ, ਅਨੁਸਾਰ ਆਪੋ-ਆਪਣੀ ਕਾਨੂੰਨੀ ਲੜਾਈ ਲੜਨ ਵਿਚ ਵੀ ਰੁਕਾਵਟਾਂ ਖੜੀਆਂ ਕੀਤੀਆ ਜਾ ਰਹੀਆ ਹਨ । ਜਦੋਂਕਿ ਉਹ ਆਪਣੀਆਂ ਸਜ਼ਾਵਾਂ ਤੋਂ ਕਿਤੇ ਵੱਧ ਸਜ਼ਾ ਭੁਗਤ ਚੁੱਕੇ ਹਨ । ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਦਿਆ ਸਿੰਘ ਲਾਹੌਰੀਆ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਅਨੇਕਾ ਹੀ ਹੋਰ ਸਿੱਖਾਂ ਨੂੰ ਜੇਲ੍ਹਾਂ ਵਿਚ ਰੱਖਕੇ ਮਾਨਸਿਕ ਅਤੇ ਸਰੀਰਕ ਤੌਰ ਤੇ ਤਸੱਦਦ ਕੀਤਾ ਜਾ ਰਿਹਾ ਹੈ । ਇਨ੍ਹਾਂ ਦੀ ਫੌਰੀ ਬਿਨ੍ਹਾਂ ਸ਼ਰਤ ਰਿਹਾਈ ਦੀ ਮੰਗ ਕਰਦਾ ਹੈ ।
ਜਥੇਦਾਰ ਸੂਰਤ ਸਿੰਘ ਖ਼ਾਲਸਾ ਜੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਨਿਰੰਤਰ ਲੰਮੇ ਸਮੇਂ ਤੋਂ ਭੁੱਖ ਹੜਤਾਲ ਰੱਖੀ ਹੋਈ ਹੈ, ਉਸਦੀ ਬਦੌਲਤ ਉਨ੍ਹਾਂ ਦੀ ਸਿਹਤ ਅਤਿ ਨਾਜੁਕ ਹਾਲਤ ਵਿਚੋ ਗੁਜਰ ਰਹੀ ਹੈ । ਜਿਨ੍ਹਾਂ ਨੂੰ ਸਰਕਾਰ ਤੇ ਪੁਲਿਸ ਨੇ ਆਪਣੀ ਨਿਗਰਾਨੀ ਹੇਠ ਲੁਧਿਆਣਾ ਦੇ ਡੀ.ਐਮ.ਸੀ. ਵਿਚ ਬੰਦੀ ਬਣਾਕੇ ਰੱਖਿਆ ਹੋਇਆ ਹੈ, ਅੱਜ ਦਾ ਇਕੱਠ ਸ. ਸੂਰਤ ਸਿੰਘ ਵੱਲੋ ਰੱਖੀਆਂ ਮੰਗਾਂ ਨੂੰ ਫੌਰੀ ਤੌਰ ਤੇ ਮੰਨਣ ਦੀ ਸਰਕਾਰ ਤੋਂ ਮੰਗ ਕਰਦਾ ਹੈ ਅਤੇ ਯੂਨਾਈਟਡ ਅਕਾਲੀ ਦਲ ਜਿਨ੍ਹਾਂ ਨੇ ਇਸ ਮਿਸ਼ਨ ਦੀ ਸੁਰੂਆਤ ਕੀਤੀ ਸੀ, ਉਨ੍ਹਾਂ ਨੂੰ ਇਸ ਮਿਸ਼ਨ ਦੀ ਅਗਵਾਈ ਕਰਨ ਦੀ ਅਪੀਲ ਕਰਦਾ ਹੈ।

12. ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਸਮਾਜਿਕ ਵਖਰੇਵਿਆ ਨੂੰ ਸਿੱਖ ਕੌਮ ਨੇ ਕਤਈ ਪ੍ਰਵਾਨ ਨਹੀਂ ਕੀਤਾ :- ਬਹੁਤ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ ਅੱਜ ਜੋ ਗੁਜਰਾਤ ਅਤੇ ਹਿਮਾਚਲ ਵਿਚ ਹੁਣੇ ਹੀ ਅਸੈਬਲੀ ਚੋਣਾਂ ਹੋਈਆ ਹਨ, ਮੁਤੱਸਵੀ ਸੈਂਟਰ ਦੀ ਮੋਦੀ-ਬੀਜੇਪੀ ਹਕੂਮਤ ਅਤੇ ਮੁਤੱਸਵੀ ਸੰਗਠਨਾਂ ਨੇ ਖੁੱਲ੍ਹਕੇ ਜਾਤ-ਪਾਤ ਦੇ ਮੁੱਦੇ ਨੂੰ ਉਭਾਰਦੇ ਹੋਏ ਵੋਟਰਾਂ ਨੂੰ ਇਸ ਸਮਾਜਿਕ ਬੁਰਾਈ ਵਿਚ ਵੰਡਦੇ ਹੋਏ ਬਹੁਤ ਹੀ ਕੁੜੱਤਣ ਭਰਿਆ ਪ੍ਰਚਾਰ ਕਰਕੇ ਚੋਣਾਂ ਜਿੱਤ ਲਈਆ ਹਨ । ਇਸੇ ਤਰ੍ਹਾਂ ਕਾਂਗਰਸ ਨੇ ਵੀ ਇਸੇ ਗੱਲ ਨੂੰ ਹਵਾਂ ਦਿੱਤੀ ਜਦੋਂਕਿ ਸਿੱਖ ਕੌਮ ਹਰ ਤਰ੍ਹਾਂ ਦੀ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਜਾਂ ਅਜਿਹੇ ਸਮਾਜਿਕ ਵਖਰੇਵਿਆ ਨੂੰ ਕਦੀ ਵੀ ਪ੍ਰਵਾਨ ਨਹੀਂ ਕੀਤਾ, ਬਲਕਿ ਬਰਾਬਰਤਾ ਦੀ ਸੋਚ ਦੀ ਹਾਮੀ ਹੈ । ਜੋ ਹੁਕਮਰਾਨ ਅਤੇ ਮੁਤੱਸਵੀ ਜਮਾਤਾਂ ਇੰਡੀਆਂ ਵਿਚ ਜਾਤ-ਪਾਤ ਜਾਂ ਹਿੰਦੂ-ਰਾਸਟਰਵਾਦ ਦੇ ਕੱਟੜਵਾਦੀ ਪ੍ਰੋਗਰਾਮ ਜ਼ਬਰੀ ਠੋਸਕੇ ਘੱਟ ਗਿਣਤੀ ਕੌਮਾਂ ਨਾਲ ਕਾਨੂੰਨੀ ਅਤੇ ਸਮਾਜਿਕ ਤੌਰ ਤੇ ਵਖੇਰੇ ਕਰਨ ਦੇ ਅਮਲ ਕਰ ਰਹੀਆ ਹਨ, ਅੱਜ ਦਾ ਇਕੱਠ ਅਜਿਹੀਆ ਕਾਰਵਾਈਆ ਦੀ ਜਿਥੇ ਘੋਰ ਨਿੰਦਾ ਕਰਦਾ ਹੈ, ਉਥੇ ਹੁਕਮਰਾਨਾਂ ਦੇ ਅਜਿਹੇ ਸਮਾਜ ਵਿਰੋਧੀ ਅਮਲਾਂ ਨੂੰ ਚੁਣੋਤੀ ਵੀ ਦਿੰਦਾ ਹੈ ਕਿ ਅਜਿਹੇ ਨਫ਼ਰਤ ਭਰੇ ਅਮਲਾਂ ਨੂੰ ਬਿਲਕੁਲ ਵੀ ਸਿੱਖ ਕੌਮ ਪ੍ਰਵਾਨ ਨਹੀਂ ਕਰੇਗੀ ।

ਖ਼ਾਲਿਸਤਾਨ ਜਿ਼ੰਦਾਬਾਦ !!!

ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਪੰਥ ਵਿੱਚ ਆਰ ਐਸ ਐਸ ਦੀ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ – ਭਾਰਤੀ ਕਾਂਸਲੇਟ ਲਈ ਖਾਲਸਾ ਪੰਥ ਦੇ ਅਸਥਾਨਾਂ ਦੇ ਦਰਵਾਜ਼ੇ ਬੰਦ ਕੀਤੇ ਜਾਣਗੇ


ਬਰੈਂਪਟਨ (ਦਸੰਬਰ 9-2017) ਪੰਥਕ ਮਸਲਿਆਂ ਨੂੰ ਵਿਚਾਰਨ ਲਈ ਅੱਜ ਜੋਤਿ ਪ੍ਰਕਾਸ਼ ਗੁਰਦੁਆਰਾ ਸਾਹਿਬ, ਬਰੈਂਪਟਨ ਵਿਖੇ ਖਾਲਸਾ ਪੰਥ ਦੇ ਨੁਮਾਇੰਦਿਆਂ ਦੀ ਭਰਵੀਂ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਮੂਹ ਸਿੱਖ ਜਥੇਬੰਦੀਆਂ ਅਤੇ ਪ੍ਰਮੁੱਖ ਗੁਰਦੁਆਰਾ ਸਾਹਿਬਾਨਾਂ ਦੇ ਨੁਮਾਇੰਦੇ ਸ਼ਾਮਲ ਹੋਏ। ਅਗਲੇ ਹਫਤੇ ਟਰਾਂਟੋ ਵਿੱਚ ਹੋ ਰਹੇ ਗੁਰੁ ਗੋਬਿੰਦ ਸਿੰਘ ਮਹਾਰਾਜ਼ ਦੇ 350ਵੇਂ ਗੁਰਪੁਰਬ ਨੂੰ ਸਮਰਪਿਤ “ਸਾਊਂਡ ਐਂਡ ਲੇਜ਼ਰ ਸ਼ੋਅ” ਬਾਰੇ ਵਿਚਾਰਾਂ ਹੋਈਆਂ। ਇਸ ਬਾਰੇ ਇੱਕ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਵਿਰਾਸਤ-ਏ-ਖਾਲਸਾ ਨਾਮੀ ਨਵੀਂ ਬਣੀ ਸੰਸਥਾ ਦੇ ਮੈਂਬਰਾਂ ਨਾਲ ਮੀਟਿੰਗ ਵਿੱਚ ਇਸ ਸ਼ੋਅ ਦੀ ਜਾਣਕਾਰੀ ਲਈ ਜਾਵੇਗੀ। 9 ਮੈਂਬਰੀ ਕਮੇਟੀ ਵਿੱਚ ਸ਼ਾਮਲ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ; ਅਮਰਜੀਤ ਸਿੰਘ ਮਾਨ, ਜਗਤਰਨ ਸਿੰਘ ਸੇਖੋਂ, ਸੁਖਮਿੰਦਰ ਸਿੰਘ ਹੰਸਰਾ, ਬਲਕਰਨ ਸਿੰਘ ਗਿੱਲ, ਤੇਜਿੰਦਰ ਸਿੰਘ ਕਲੋਏ, ਹਰਜੀਤ ਸਿੰਘ ਸਹੋਤਾ, ਭਗਤ ਸਿੰਘ, ਰਾਮਪਾਲ ਸਿੰਘ ਢਿਲੋਂ ਅਤੇ ਲਖਵਿੰਦਰ ਸਿੰਘ ਗਿੱਲ। ਉਕਤ ਕਮੇਟੀ ਨੂੰ ਇਸ ਮੀਟਿੰਗ ਵਿੱਚ ਮੈਂਡੇਟ ਦਿੱਤਾ ਗਿਆ ਹੈ ਕਿ ਆਰ ਐਸ ਐਸ ਦੀ ਕਿਸੇ ਵੀ ਕੀਮਤ ਤੇ ਖਾਲਸਾ ਪੰਥ ਵਿੱਚ ਐਂਟਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਸ਼ਾਮਲ ਉਨਟਾਰੀਓ ਗੁਰਦੁਆਰਾਜ਼ ਕਮੇਟੀ ਨਾਲ ਸਬੰਧਤ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਹੋਰ ਪ੍ਰਮੁੱਖ ਗੁਰਦੁਆਰਾ ਪ੍ਰਬੰਧਕਾਂ ਨੇ ਕਿਹਾ ਕਿ ਆਰ ਐਸ ਦੇ ਵੱਧ ਰਹੇ ਹਮਲਿਆਂ ਅਤੇ ਖਾਲਸਾ ਪੰਥ ਵਿੱਚ ਦੁਬਿਧਾ ਪੈਦਾ ਕਰਨ ਲਈ ਕੀਤੀ ਜਾ ਰਹੀ ਘੁਸਪੈਠ ਨੂੰ ਰੋਕਣ ਲਈ ਸਖ਼ਤ ਫੈਸਲੇ ਕਰਦਿਆਂ ਕਾਂਸਲੇਟ ਜਨਰਲ ਆਫ ਇੰਡੀਆ ਜਾਂ ਕਾਂਸਲੇਟ ਦਫਤਰ ਨਾਲ ਸਬੰਧਤ ਕਿਸੇ ਮੈਂਬਰ ਨੂੰ ਗੁਰਦੁਆਰਾ ਸਾਹਿਬਜਾਂ ਪੰਥਕ ਸਟੇਜ ਤੇ ਬੋਲਣ ਦੀ ਇਜਾਜ਼ਤ ਨਹੀਂ ਹੋਵੇਗੀ। ਮਿਟੰਗ ਵਿੱਚ ਕਿਹਾ ਗਿਆ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਇਸ ਮੀਟਿੰਗ ਵਿੱਚ ਅੱਜ ਮੌਜੂਦ ਨਹੀਂ ਹਨ, ਉਨ੍ਹਾਂ ਨੂੰ ਮਿਲ ਕੇ ਇਸ ਬਾਰੇ ਜਾਣੂ ਕਰਵਾਇਆ ਜਾਵੇਗਾ, ਉਪਰੰਤ ਅਧਿਕਾਰਿਤ ਪ੍ਰੈਸ ਰੀਲੀਜ਼ ਜਾਰੀ ਕੀਤੀ ਜਾਵੇਗੀ।