ਜਥੇਦਾਰ ਤਰਸੇਮ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਲੀਫੋਰਨੀਆ ਦਾ ਪ੍ਰਧਾਨ ਨਿਯੁਕਤ ਕਰਨ ਤੇ ਅਕਾਲੀ ਦਲ (ਅ) ਕੈਨੇਡਾ ਵਲੋਂ ਵਧਾਈ

Jathedar Tarsem Singh

ਟਰਾਂਟੋ 8 ਅਕਤੂਬਰ- ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਅਮਰੀਕਾ ਦੇ ਸਪੋਕਸਮੇਨ ਤੇ ਮੀਡੀਆ ਅਡਵਾਈਜ਼ਰ ਸ਼ ਸਰਬਜੀਤ ਸਿੰਘ ਵੱਲੋਂ  ਨਿਊਯਾਰਕ ਦਫਤਰ ਤੋਂ ਪ੍ਰੈਸ ਦੇ ਨਾਮ ਜਾਰੀ ਕੀਤੇ ਬਿਆਨ ਅਨੁਸਾਰ ਪ੍ਰਧਾਨ ਸੁਰਜੀਤ ਸਿੰਘ ਕੁਲਾਰ ਨੇ ਜਥੇਦਾਰ ਤਰਸੇਮ ਸਿੰਘ ਨੂੰ ਕੈਲੇਫੋਰਨੀਆ ਸਟੇਟ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ, ਤੇ ਉਂਨਾਂ ਨੂੰ ਕੈਲੇਫੋਰਨੀਆ ਸਟੇਟ ਦੇ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੀਟਿਗਾਂ, ਨਵੇਂ ਮੈਂਬਰ ਭਰਤੀ ਕਰਨ ਤੇ ਨਵੰਬਰ ਵਿੱਚ ਯੂਬਾ ਸਿਟੀ ਵਿੱਚ ਸਲਾਨਾ ਨਗਰ ਕੀਰਤਨ ਵਿੱਚ ਪਾਰਟੀ ਦੀ ਵੱਡੇ ਪੱਧਰ ਤੇ  ਸ਼ਮੂਲੀਅਤ ਅਤੇ ਕੈਲੇਫੋਰਨੀਆ ਵਿੱਚ “ਖਾਲਿਸਤਾਨ” ਦੀ ਮੰਗ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਤੇਜੀ ਲਿਆਉਣ ਲਈ ਸਾਰੀ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ।
ਇਸ ਨਿਯੁਕਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋ ਸ੍ਰæ ਸੁਖਮਿੰਦਰ ਸਿੰਘ ਹੰਸਰਾ, ਭਾਈ ਕਰਨੈਲ ਸਿੰਘ ਫਤਹਿਗੜ ਸਾਹਿਬ, ਭਾਈ ਪਾਲਾ ਸਿੰਘ ਮੁਕੰਦਪੁਰ, ਭਾਈ ਮਨਜੀਤ ਸਿੰਘ, ਭਾਈ ਰਣਜੀਤ ਸਿੰਘ ਮਾਨ ਤੋਂ ਇਲਾਵਾ ਸ੍ਰæ ਮਨਵੀਰ ਸਿੰਘ ਮਾਂਟਰੀਅਲ ਅਤੇ ਕੈਨੇਡਾ ਈਸਟ ਦੇ ਯੂਥ ਵਿੰਗ ਦੇ ਮੁੱਖੀ ਪਰਮਿੰਦਰ ਸਿੰਘ ਪਾਂਗਲੀ ਨੇ ਵਿਸ਼ੇਸ਼ ਵਧਾਈ ਭੇਜੀ ਹੈ।
ਸ੍ਰæ ਹੰਸਰਾ ਨੇ ਕਿਹਾ ਕਿ ਜਥੇਦਾਰ ਤਰਸੇਮ ਸਿੰਘ ਸੱਚੇ ਸੁੱਚੇ, ਪੰਥਕ, ਅਤੇ ਨਿਰੋਲ ਖਾਲਿਸਤਾਨੀ ਯੋਧੇ ਹਨ। ਉਨ੍ਹਾਂ ਦੀ ਸਖਸ਼ੀਅਤ ਪਾਰਟੀ ਨੂੰ ਕੈਲੀਫੋਰਨੀਆ ਸਟੇਟ ਵਿੱਚ ਮੁੜ ਸੁਰਜੀਤ ਕਰੇਗੀ। ਹੰਸਰਾ ਨੇ ਕਿਹਾ ਕਿ ਇਹ ਨਿਯੁਕਤੀ ਕੈਲੀਫੋਰਨੀਆਂ ਵਿੱਚ ਪਾਰਟੀ ਲਈ ਪੁਨਰ ਸੁਰਜੀਤ ਲਈ ਵਰਦਾਨ ਸਿੱਧ ਹੋਵੇਗੀ।
ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਉਹ ਜਲਦ ਤੋਂ ਜਲਦ ਕੈਲੀਫੋਰਨੀਆ ਵਿੱਚ ਪਾਰਟੀ ਦੀ ਇਕਾਈ ਸਥਾਪਿਤ ਕਰਨ ਲਈ ਰਾਤ ਦਿਨ ਇੱਕ ਕਰ ਦੇਣ ਤਾਂ ਕਿ ਪਾਰਟੀ ਦਾ ਮੁਕਮਮਲ ਜਥੇਬੰਦਕ ਢਾਂਚਾ ਐਲਾਨਿਆ ਜਾ ਸਕੇ।

ਬੀਬੀ ਕਲਸੂਮ ਨਵਾਜ ਨੂੰ ਅੱਲ੍ਹਾ-ਤਾਲਾ, ਵਾਹਿਗੁਰੂ ਜਲਦੀ ਤੰਦਰੁਸਤੀ ਬਖ਼ਸਣ, ਤਾਂ ਕਿ ਇਸ ਸਰੀਫ਼ ਪਰਿਵਾਰ ਸਿੱਖ ਤੇ ਮੁਸਲਮਾਨਾਂ ਦੇ ਪੁਰਾਤਨ ਸੰਬੰਧਾਂ ਨੂੰ ਹੋਰ ਮਜ਼ਬੂਤ ਕਰ ਸਕਣ ਅਤੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਤੋਂ ਦੂਰ ਰੱਖਿਆ ਜਾ ਸਕੇ : ਮਾਨ

ਫ਼ਤਹਿਗੜ੍ਹ ਸਾਹਿਬ, 3 ਸਤੰਬਰ (ਪੀ ਡੀ ਬਿਊਰੋ) “ਸਿੱਖ ਕੌਮ ਵੱਲੋਂ ਸ੍ਰੀ ਨਵਾਜ ਸਰੀਫ਼ ਸਾਬਕਾ ਵਜ਼ੀਰ-ਏ-ਆਜ਼ਮ ਪਾਕਿਸਤਾਨ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਜੱਦੀ ਪਿੰਡ ਜਾਤੀ ਉਮਰਾਂ ਵਿਖੇ ਜੋ ਬੀਬੀ ਕਲਸੂਮ ਨਵਾਜ ਦੀ ਅੱਛੀ ਸਿਹਤਯਾਬੀ ਲਈ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਰਸਮ ਅਤੇ ਅਰਦਾਸ ਸਮੇਂ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਥੇ ਉਸ ਅੱਲ੍ਹਾ-ਤਾਲਾ, ਵਾਹਿਗੁਰੂ ਦੇ ਚਰਨਾਂ ਵਿਚ ਬੀਬੀ ਕਲਸੂਮ ਨਵਾਜ ਦੀ ਅੱਛੀ ਸਿਹਤਯਾਬੀ ਲਈ ਸਮੁੱਚੀ ਸੰਗਤ ਨਾਲ ਸਮੂਹਿਕ ਤੌਰ ਤੇ ਅਰਦਾਸ ਕੀਤੀ, ਉਥੇ ਉਨ੍ਹਾਂ ਨੇ ਸ੍ਰੀ ਨਵਾਜ ਸਰੀਫ਼ ਪਰਿਵਾਰ ਵੱਲੋਂ ਬੀਤੇ ਸਮੇਂ ਵਿਚ ਸਿੱਖ ਕੌਮ ਨਾਲ ਆਪਣੇ ਅੱਛੇ ਸੰਬੰਧਾਂ ਦਾ ਵੀ ਖੁੱਲ੍ਹਕੇ ਜਿਕਰ ਕੀਤਾ । ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਸ੍ਰੀ ਨਵਾਜ ਸਰੀਫ਼ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਰਹੇ, ਉਨ੍ਹਾਂ ਨੇ ਪਾਕਿਸਤਾਨ-ਹਿੰਦੂਸਤਾਨ ਨੂੰ ਆਪਸੀ ਜੰਗ ਤੋਂ ਦੂਰ ਰੱਖਣ, ਭਾਰਤ-ਪਾਕਿਸਤਾਨ ਦੇ ਸੰਬੰਧਾਂ ਨੂੰ ਪ੍ਰਫੁੱਲਿਤ ਕਰਨ ਅਤੇ ਸਿੱਖ ਕੌਮ ਦੀ ਪਾਕਿਸਤਾਨ ਤੇ ਭਾਰਤ ਵਿਚ ਹਮੇਸ਼ਾਂ ਚੜ੍ਹਦੀ ਕਲਾਂ ਦੀ ਕਾਮਨਾ ਕੀਤੀ । ਅੱਜ ਜਦੋਂ ਸ੍ਰੀ ਨਵਾਜ ਸਰੀਫ਼ ਪਰਿਵਾਰ ਦੀ ਬੀਬੀ ਕਲਸੂਮ ਨਵਾਜ ਕੈਸਰ ਦੀ ਬਿਮਾਰੀ ਤੋਂ ਪੀੜਤ ਹਨ, ਤਾਂ ਸਮੁੱਚੀ ਸਿੱਖ ਕੌਮ ਸ੍ਰੀ ਨਵਾਜ ਸਰੀਫ਼ ਪਰਿਵਾਰ ਦੀ ਇਸ ਦੁੱਖ ਦੀ ਘੜ੍ਹੀ ਵਿਚ ਹਰ ਤਰ੍ਹਾਂ ਸਾਂਝੀ ਹੁੰਦੀ ਹੋਈ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੀ ਹੈ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਬੀਬੀ ਕਲਸੂਮ ਨਵਾਜ ਹਸਪਤਾਲ ਤੋਂ ਸਹੀ ਹੋ ਕੇ ਜਲਦੀ ਹੀ ਸ੍ਰੀ ਸਰੀਫ਼ ਦੀ ਤਰ੍ਹਾਂ ਲੋਕਾਈ ਦੀ ਸੇਵਾ ਕਰਨ ਵਿਚ ਜੁਟ ਜਾਣਗੇ ।”

ਸ਼ ਮਾਨ ਨੇ ਕਿਹਾ ਕਿ ਮੁਲਕ ਦੀ ਵੰਡ ਸਮੇਂ ਤਿੰਨ ਧਿਰਾ ਬਰਾਬਰਤਾ ਦੇ ਆਧਾਰ ਤੇ ਆਪਣਾ ਹੱਕ ਅਤੇ ਆਪਣੇ ਆਜ਼ਾਦ ਮੁਲਕ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਸਨ । ਪਰ ਹਿੰਦੂ ਆਗੂਆਂ ਗਾਂਧੀ, ਨਹਿਰੂ, ਪਟੇਲ ਨੇ ਚਲਾਕੀ ਤੇ ਬੇਈਮਾਨੀ ਨਾਲ ਸਿੱਖ ਕੌਮ ਵੱਲੋਂ ਆਜ਼ਾਦੀ ਲਈ ਦਿੱਤੀਆ ਕੁਰਬਾਨੀਆਂ ਦੀ ਦੁਰਵਰਤੋਂ ਕਰਕੇ ਆਪਣਾ ਭਾਰਤ ਮੁਲਕ ਬਣਾ ਲਿਆ ਅਤੇ ਮੁਸਲਿਮ ਆਗੂ ਸ੍ਰੀ ਜਿਨਾਹ ਨੇ ਆਪਣਾ ਪਾਕਿਸਤਾਨ ਮੁਲਕ ਬਣਾ ਲਿਆ । ਜੋ ਤੀਜੀ ਮੁੱਖ ਧਿਰ ਸਿੱਖ ਕੌਮ ਸੀ, ਜਿਸ ਨੇ ਇਸ ਸੰਘਰਸ਼ ਵਿਚ ਹਰ ਪੱਖੋ ਮੋਹਰੀ ਹੋ ਕੇ ਅਗਵਾਈ ਕੀਤੀ, ਕੁਰਬਾਨੀਆਂ ਦਿੱਤੀਆ ਉਸ ਨਾਲ ਉਪਰੋਕਤ ਹਿੰਦੂ ਤੇ ਮੁਸਲਿਮ ਆਗੂਆਂ ਨੇ ਤਾਂ ਧੋਖਾ ਕੀਤਾ ਹੀ, ਲੇਕਿਨ ਹੁਕਮਰਾਨ ਅੰਗਰੇਜ਼ ਨੇ ਵੀ ਸਿੱਖ ਕੌਮ ਨਾਲ ਧੋਖਾ ਤੇ ਫਰਬੇ ਕੀਤਾ । ਜਦੋਂਕਿ ਮੁਸਲਿਮ ਕੌਮ ਅਤੇ ਹਿੰਦੂ ਕੌਮ ਦੀ ਬਹੁਤ ਪੁਰਾਤਨ ਦੁਸ਼ਮਣੀ ਚੱਲੀ ਆ ਰਹੀ ਹੈ । ਸਾਡੀ ਸਿੱਖ ਕੌਮ ਦਾ ਤਾਂ ਨਾ ਹਿੰਦੂ ਨਾਲ ਕੋਈ ਵੈਰ-ਵਿਰੋਧ ਹੈ ਅਤੇ ਨਾ ਹੀ ਮੁਸਲਿਮ ਕੌਮ ਨਾਲ । ਪਰ ਹਿੰਦੂਤਵ ਹੁਕਮਰਾਨ ਗੁਆਢੀ ਮੁਲਕ ਪਾਕਿਸਤਾਨ ਨਾਲ ਅਕਸਰ ਹੀ ਜੰਗਾਂ-ਯੁੱਧਾਂ ਦੀਆਂ ਖ਼ਤਰਨਾਕ ਬਾਤਾਂ ਪਾਉਣ ਦੇ ਆਦੀ ਬਣ ਗਏ ਹਨ । ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਨੂੰ ਮੈਦਾਨ-ਏ-ਜੰਗ ਬਣਨਗੇ ਅਤੇ ਜਿਸ ਸਿੱਖ ਕੌਮ ਦਾ ਕਿਸੇ ਵੀ ਮੁਲਕ ਨਾਲ ਦੁਸ਼ਮਣੀ ਨਹੀਂ ਅਤੇ ਨਾ ਹੀ ਵੈਰ-ਵਿਰੋਧ ਹੈ, ਉਸਦਾ ਤਾਂ ਬੀਜ਼ ਨਾਸ ਹੋ ਕੇ ਰਹਿ ਜਾਵੇਗਾ । ਇਹ ਵੀ ਸਪੱੱਸਟ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਦੀਆਂ ਪਹਿਲੇ ਆਪਣੇ ਮੁਖਾਰਬਿੰਦ ਤੋਂ ਇਹ ਉਚਾਰਨ ਕਰਕੇ ਕਿ ‘ਨਾ ਅਸੀਂ ਹਿੰਦੂ, ਨਾ ਮੁਸਲਮਾਨ’, ਸਿੱਖ ਕੌਮ ਨੂੰ ਹਰ ਪੱਖੋਂ ਵੱਖਰੀ ਕੌਮ ਵੱਜੋ ਪ੍ਰਵਾਨਗੀ ਦੇ ਦਿੱਤੀ ਸੀ ਅਤੇ ਸਿੱਖ ਧਰਮ ਦੀ ਨੀਂਹ ਰੱਖਕੇ ਨਿਵੇਕਲੇ ਅਤੇ ਸਮੇਂ ਦੇ ਹਾਣ ਤੇ ਲੋੜਾਂ ਮੁਤਾਬਿਕ ਸਿੱਖ ਧਰਮ ਦੀ ਮਨੁੱਖਤਾ ਪੱਖੀ ਸੋਚ ਤੇ ਅਧਾਰਿਤ ਨੀਂਹ ਰੱਖ ਦਿੱਤੀ ਸੀ । ਅਸੀਂ ਇਹ ਚਾਹੁੰਦੇ ਹਾਂ ਕਿ ਹਿੰਦੂਸਤਾਨ ਆਪਣੇ ਤੌਰ ਤੇ ਆਜ਼ਾਦ ਤੇ ਅਮਨ ਪੂਰਵਕ ਰਹੇ ਅਤੇ ਪਾਕਿਸਤਾਨ ਤੇ ਮੁਸਲਿਮ ਕੌਮ ਆਪਣੇ ਮੁਲਕ ਵਿਚ ਆਜ਼ਾਦ ਅਤੇ ਅਮਨ-ਚੈਨ ਢੰਗ ਨਾਲ ਜਿਊਂਣ । ਇਸੇ ਤਰ੍ਹਾਂ ਸਿੱਖ ਕੌਮ ਵੀ ਆਪਣੇ ਸਿੱਖ ਵਸੋਂ ਵਾਲੇ ਇਲਾਕੇ ਵਿਚ ਆਪਣੀ ਕੌਮੀ ਸਰਬੱਤ ਦੇ ਭਲੇ ਦੀ ਸੋਚ ਉਤੇ ਪਹਿਰਾ ਦਿੰਦੀ ਹੋਈ, ਜਿਥੇ ਮਨੁੱਖਤਾ ਦੀ ਬਿਹਤਰੀ ਕਰਦੀ ਰਹੇ, ਉਥੇ ਉਹ ਵੀ ਦੁਨੀਆਂ ਵਿਚ ਅਮਨ-ਚੈਨ ਤੇ ਜਮਹੂਰੀਅਤ ਢੰਗ ਨਾਲ ਬਿਨ੍ਹਾਂ ਕਿਸੇ ਡਰ-ਭੈ ਤੇ ਜਿੰਦਗੀ ਜਿਊਂਣ । ਅਜਿਹਾ ਤਦ ਹੀ ਹੋ ਸਕੇਗਾ, ਜੇਕਰ ਸਮੁੱਚੀ ਸਿੱਖ ਕੌਮ ਗੁਰੂ ਸਾਹਿਬਾਨ ਜੀ ਦੇ ਬਚਨਾਂ ਉਤੇ ਪਹਿਰਾ ਦਿੰਦੀ ਹੋਈ, ਬਿਨ੍ਹਾਂ ਕਿਸੇ ਖੂਨ ਦਾ ਕਤਰਾ ਵਹਾਏ ਅਮਨ-ਚੈਨ ਅਤੇ ਜਮਹੂਰੀਅਤ ਢੰਗਾਂ ਨਾਲ ਆਪਣੀ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰੇ ਅਤੇ ਸਾਨੂੰ ਇਹ ਉਮੀਦ ਹੈ ਕਿ ਸਾਡੇ ਸਿੱਖ ਕੌਮ ਨਾਲ ਅੱਛੇ ਸੰਬੰਧਾਂ ਦੀ ਬਦੌਲਤ ਪਾਕਿਸਤਾਨ ਹਕੂਮਤ ਅਤੇ ਸ੍ਰੀ ਨਵਾਜ ਸਰੀਫ਼ ਪਰਿਵਾਰ ਸਿੱਖ ਕੌਮ ਦੀ ਆਜ਼ਾਦੀ ਦੇ ਮਿਸ਼ਨ ਨੂੰ ਕੌਮਾਂਤਰੀ ਪੱਧਰ ਤੇ ਸਹਿਯੋਗ ਵੀ ਕਰਨਗੇ ਅਤੇ ਆਪਣੇ ਸੰਬੰਧਾਂ ਨੂੰ ਹੋਰ ਬਲ ਦੇਣਗੇ ।

ਸ਼ ਮਾਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਜੋ 1799-1849 ਦੀ ਗੱਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਕਿਸੇ ਮਨੁੱਖ ਦੀ ਜਾਨ ਲੈਣ ਦੇ ਬਿਲਕੁਲ ਹੱਕ ਵਿਚ ਨਹੀਂ ਅਤੇ ਨਾ ਹੀ ਸਾਨੂੰ ਉਸ ਅਕਾਲ ਪੁਰਖ ਵੱਲੋਂ ਅਜਿਹਾ ਅਧਿਕਾਰ ਹੈ । ਇਸ ਲਈ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਿਸੇ ਇਕ ਵੀ ਇਨਸਾਨ ਨੂੰ ਫ਼ਾਂਸੀ ਨਹੀਂ ਦਿੱਤੀ ਗਈ । ਅਸੀਂ ਫ਼ਾਂਸੀ ਦੀ ਸਜ਼ਾ ਦੇ ਸਖ਼ਤ ਵਿਰੁੱਧ ਹਾਂ । ਜੋ ਭਾਰਤੀ ਜਾਸੂਸ ਕੁਲਭੂਸਨ ਜਾਧਵ ਦੇ ਸੰਬੰਧ ਵਿਚ, ਪਾਕਿਸਤਾਨ ਫ਼ੌਜ ਦੇ ਜਰਨੈਲ ਜਰਨਲ ਬਾਜਵਾ ਨੂੰ ਇਸ ਸੰਬੰਧੀ ਫੈਸਲਾ ਕਰਨ ਦੇ ਅਧਿਕਾਰ ਪ੍ਰਾਪਤ ਹਨ, ਅਸੀਂ ਜਰਨਲ ਬਾਜਵਾ ਨੂੰ ਆਪਣੇ ਪੁਰਾਤਨ ਪਰਿਵਾਰਿਕ ਸੰਬੰਧਾਂ ਅਤੇ ਕੌਮੀ ਸੰਬੰਧਾਂ ਦੇ ਬਿਨ੍ਹਾਂ ਤੇ ਇਹ ਸੰਜ਼ੀਦਾ ਅਪੀਲ ਕਰਨੀ ਚਾਹਵਾਂਗੇ ਕਿ ਉਹ ਕੁਲਭੂਸਨ ਜਾਧਵ ਨੂੰ ਫ਼ਾਂਸੀ ਨਾ ਦੇਣ ਦੇ ਹੁਕਮ ਕਰਕੇ ਸਿੱਖ ਕੌਮ ਦੀ ਅਪੀਲ ਨੂੰ ਪ੍ਰਵਾਨਗੀ ਦੇਣ ਅਤੇ ਅੱਗੋ ਲਈ ਭਾਰਤ-ਪਾਕਿਸਤਾਨ ਦੇ ਆਪਸੀ ਸੰਬੰਧਾਂ ਵਿਚ ਪੈਦਾ ਹੋਈ ਕੁੜੱਤਣ ਨੂੰ ਖ਼ਤਮ ਕਰਕੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਸਦਾ ਲਈ ਜੰਗਾਂ-ਯੁੱਧਾਂ ਤੋਂ ਦੂਰ ਰੱਖਣ ਦਾ ਉਦਮ ਕਰਨ । ਉਨ੍ਹਾਂ ਦੇ ਅਜਿਹੇ ਮਨੁੱਖਤਾ ਪੱਖੀ ਉਦਮ ਜਿਥੇ ਭਾਰਤ-ਪਾਕਿਸਤਾਨ ਦੇ ਸੰਬੰਧਾਂ ਵਿਚ ਪ੍ਰਫੁੱਲਿਤਾਂ ਲਿਆਉਣਗੇ, ਉਥੇ ਸਿੱਖ ਕੌਮ ਦੀ ਡੂੰਘੀ ਸਾਂਝ ਹੋਰ ਵਧੇਰੇ ਪ੍ਰਫੁੱਲਿਤ ਹੋਵੇਗੀ । ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਨੂੰ ਪਾਕਿਸਤਾਨ ਅਤੇ ਹੋਰ ਵੱਡੇ ਮੁਲਕ ਕੌਮਾਂਤਰੀ ਪੱਧਰ ਤੇ ਕੌਮਾਂਤਰੀ ਕਾਨੂੰਨਾਂ ਅਧੀਨ ਫੈਸਲਾ ਕਰਕੇ ਨੋ ਫਲਾਈ ਜੋਨ ਐਲਾਨਣ । ਜਿਥੇ ਕਿਸੇ ਵੀ ਮੁਲਕ ਦੇ ਜੰਗੀ ਹਵਾਈ ਜ਼ਹਾਜ, ਜੰਗੀ ਉਪਕਰਨ ਆਦਿ ਬਿਲਕੁਲ ਵੀ ਉਡਾਨ ਨਾ ਭਰ ਸਕਣ ਅਤੇ ਸਮੁੱਚੇ ਏਸੀਏ ਖਿੱਤੇ ਵਿਚ ਅਮਨ-ਚੈਨ ਸਥਾਂਈ ਤੌਰ ਤੇ ਬਰਕਰਾਰ ਰਹਿ ਸਕੇ । ਅੱਜ ਦੀ ਅਰਦਾਸ ਜਿਥੇ ਬੀਬੀ ਕਲਸੂਮ ਨਵਾਜ ਦੀ ਅੱਛੀ ਸਿਹਤਯਾਬੀ ਦੀ ਕਾਮਨਾ ਕਰਦੀ ਹੈ, ਉਥੇ ਗੁਆਢੀ ਮੁਲਕਾਂ ਪਾਕਿਸਤਾਨ, ਚੀਨ ਅਤੇ ਏਸੀਆ ਦੇ ਹੋਰ ਮੁਲਕ ਕੌਮਾਂਤਰੀ ਦੋਸਤਾਨਾਂ ਸੰਬੰਧਾਂ ਨੂੰ ਹੋਰ ਵੱਡੇਰਾ ਕਰਦੇ ਹੋਏ ਇਨ੍ਹਾਂ ਮੁਲਕਾਂ ਨਾਲ ਪੰਜਾਬ ਦੀਆਂ ਲੱਗਦੀਆਂ ਸਰਹੱਦਾਂ ਨੂੰ ਫੌਰੀ ਖੋਲਕੇ ਜਿੰਮੀਦਾਰ ਅਤੇ ਵਪਾਰੀ ਵਸਤਾਂ ਦੀ ਖਰੀਦੋ-ਫਰੋਖਤ ਨੂੰ ਖੁੱਲ੍ਹੀ ਮੰਡੀ ਰਾਹੀ ਅੱਗੇ ਵਧਾਉਣ । ਅਜਿਹਾ ਉਦਮ ਕਰਨ ਨਾਲ ਪਾਕਿਸਤਾਨ-ਭਾਰਤ, ਚੀਨ, ਅਫ਼ਗਾਨੀਸਤਾਨ ਅਤੇ ਹੋਰ ਅਰਬ ਮੁਲਕਾਂ ਦੀ ਜਿਥੇ ਮਾਲੀ ਹਾਲਤ ਹੋਰ ਚੰਗੇਰੀ ਹੋਵੇਗੀ, ਉਥੇ ਸਮਾਜਿਕ ਅਤੇ ਧਾਰਮਿਕ ਸੰਬੰਧਾਂ ਨੂੰ ਵੀ ਬਲ ਮਿਲੇਗਾ ।

ਸਾਹਾਰਾ ਸੀਨੀਅਰ ਸਰਵਿਸਜ ਨੇ ਕਨੇਡਾ ਦਾ 150 ਜਨਮ ਦਿਵਸ ਮਨਾਇਆ

150 ਸਾਲਾ ਕਨੇਡਾ ਜਨਮ ਦਿਵਸ ਸਾਹਾਰਾ ਸੀਨੀਅਰ ਸਰਵਿਸਜ਼ ਕਲੱਬ ਨੇ ਬਹੁਤ ਹੀ ਧੂਮ ਧਾਮ ਨਾਲ 28 ਸਤੰਬਰ 2017 ਨੂੰ ਮੈਡੋਵੇਲ kimauintI  sYNtr  ਮਿਸਿਸਾਗਾ ਵਿੱਚ ਮਨਾਇਆ।  ਅਸ਼ੋਕ ਭਾਰਤੀ ਹੁਰਾਂ ਨੇ ਆਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਨੇਡਾ ਦੇ ਰਾਸ਼ਟਰੀਆ ਗੀਤ ਨਾਲ ਸ਼ੁਰੂਆਤ ਕੀਤੀ। ਓ ਕਾਨਾਡਾ ਟੀਮ ਮੈਂਬਰ ਸਨੇਹ ਗੁਪਤਾ, ਸੁਮਨ ਸੋਡੀ, ਸੁਰਜੀਤ ਬਿੰਦਰਾ, ਉਰਮਿਲ ਬੇਦੀ ਅਤੇ ਊਸ਼ਾ ਜਾਵਾ ਨੇਂ ਰਾਸ਼ਟਰੀਆ ਗਾਇਨ ਵਿੱਚ ਹਿਸw ਲਿਆ। ਉਰਮਿਲ ਬੇਦੀ ਨੇਂ ਹਿੰਦੀ ਵਿੱਚ ਵੀ ਰਾਸ਼ਟਰੀਆ ਗਾਣw ਸੁਣਾਇਆ। ਮਾਣਯੋਗ ਪ੍ਰਧਾਨ ਨਰਿੰਦਰ ਧੁੱਗਾ ਹੋਰਾਂ ਨੇਂ ਆਏ ਮਹਿਮਾਨਾਂ ਦਾ ਅਤੇ ਦੋ ਸੌ ਤੋਂ ਜ਼ਿਆਦਾ ਪਹੁੰਚੇ ਮੈਂਬਰਾਂ ਦਾ ਸਵਾਗਤ ਕੀਤਾ। ਅਣਗਿਣਤ ਇਸ ਕਲੱਬ ਨੇਂ ਜੋ ਮੱਲਾਂ ਮਾਰੀਆਂ ਹਨ ਸਾਰਿਆਂ ਨੂੰ ਵਾਕਿਫ ਕੁਰਵਾਇਆ।

ਡਾਕਟਰ ਰਮੇਸ਼ ਕੁਮਾਰ ਸੱਬਰਵਾਲ ਨੇ ਕਨੇਡਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸੱਭ ਨੂੰ ਸਵਾਲ ਜਵਾਬ ਕੀਤੇ। ਬਹੁਤ ਅਹਿਮ ਅਤੇ ਦਿਲਚਸਪ ਸੀ ਇਹ ਵਿਸ਼ਾ। ਆਏ ਮਹਿਮਾਨ ਬਲਦੇਵ ਮੁੱਤਾ, ਜਗਦੀਪ ਕੈਲੀ, ਰਾਬਰਟ ਹੈਰਿਕ, ਬਰਨਾਰਡ ਜਾਰਡਨ ਅਤੇ ਨੀਨਾ ਵਰਮਾਂ ਹੁਰਾਂ ਨੇਂ ਮੈਂਬਰਸ਼ਿੱਪ ਨੂੰ ਸੰਬੋਦਨ ਕੀਤਾ। ਬਜ਼ੁਰਗਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂੰ ਕੁਰਵਾਇਆ ਅਤੇ ਉਪਾ ਦੱਸੇ।  ਕਹਿੰਦੇ ਨੇ ਜੇ ਖੁਸ਼ੀ ਵੰਡੀਏ ਤਾਂ ਦੋ ਗੁਣਾ ਵਧਦੀ ਹੈ। ਇਸ ਖੁਸ਼ੀ ਵਿੱਚ ਸਾਡਾ ਮਾਣ ਕਰਦੇ ਹੋਏ Rivergrove Seniors Club, Seniors Chinese Club, Fifty Five Plus Cari Can Group, Hindu Heritage, CARP, PEAPN, CASSIS, ਕਲੱਬਾਂ ਨੇ ਸ਼ਿਰਕਤ ਕੀਤੀ।   ਪੈਟ ਸੈਟੋ ਵਾਰਡ ਨੌਂ ਦੇ ਕਾਂਸਲਰ ਨੇਂ ਕਨੇਡਾ 150 ਦਾ ਕੇਕ ਪਰਧਾਨ ਸਾਹਿਬ ਅਤੇ ਬੋਰਡ ਮੈਂਬਰਾਂ ਨਾਲ ਰਲ ਕੇ ਕਟਿੱਆ। ਰycਲ ਫਰੇਜ਼ਰ ਮੈਡੋਵੇਲ ਕੰਮਉਨਟੀ ਸੈਂਟਰ ਦੇ ਮੈਨੇਜਰ ਨੇਂ ਸਹਾਰਾ ਸੀਨੀਅਰਜ਼ ਕਲੱਬ ਦੀ ਬਹੁਤ ਸ਼ਲਾਗਾ ਕੀਤੀ ਅਤੇ ਕਬੂਲ ਕੀਤਾ ਕਿ ਉਹਨਾਂ ਨੂੰ ਮਾਣ ਹੈ ਇਹ ਕਲੱਬ ਬਹੁਤ ਸੁਚੱਜੇ ਢੰਗ ਨਾਲ ਚਲਾਇਆ ਜਾਂਦਾ ਹੈ।

MPP ਹਰਿੰਦਰ ਤੱਖੜ ਹੁਰਾਂ ਨੇ ਵੀ ਆਪਣੀਆਂ ਸ਼ੁਭ ਇਛਾਵਾਂ ਭੇਜੀਆਂ।  ਬਲਵਿੰਦਰ ਕੌਰ, ਮਨਿੰਦਰ ਕਾਲਰਾ, ਮਲਕੀਤ ਕੌਰ, ਰੂਪ ਕਾਹਲੋਂ, suuਮਨ ਸੋਡੀ, ਸੁਰਿੰਦਰ ਧਾਮੀਂ ਅਤੇ ਉਰਮਿਲ ਸੰਦwਵਾਲੀਆ ਨੇ ਗਿੱਧਾ ਪੇਸ਼ ਕਰਕੇ ਸੱਭ ਦਾ ਮਨੋਂਰੰਜਨ ਕੀਤਾ। ਸਾਨੰU ਮਾਣ ਹੈ ਇਸ ਗਰੁੱਪ ਤੇ। ਬਹੁਤ ਹੀ ਸਵਾਦੀ ਭੋਜਨ ਤੋਂ ਬਾਦ ਪਰਧਾਨ ਨਰਿੰਦਰ ਧੁੱਗਾ ਹੁਰਾਂ ਨੇ ਸੱਭ ਦਾ ਆਉਣ ਦਾ ਧੰਨਵਾਦ ਕੀਤਾ। CANADA150 ਇੱਕ ਯਾਦਗਾਰ ਫੰਕਸ਼ਨ ਬਣ ਕੇ ਸਮਾਪਤ ਹੋਇਆ।

ਬੱਬਰ ਖਾਲਸਾ ਦੇ ਕਾਰਕੁਨ ਆਖ ਕੇ  7 ਨਿਰਦੋਸ਼ ਸਿੱਖ ਨੌਜਵਾਨਾਂ  ਗ੍ਰਿਫਤਾਰ ਕੀਤਾ ਗਿਆ -ਯੂਨਾਈਟਿਡ ਖਾਲਸਾ ਦਲ ਯੂ.ਕੇ.

“ਸੁੱਚਾ  (ਝੂਠਾ ) ਲੰਗਾਹ ਨੂੰ ਖਾਲਿਸਤਾਨੀਆਂ ਖਿਲਾਫ ਬਕਵਾਸ ਕਰਨ ਦਾ ਫਲ ਕੁਦਰਤ ਵਲੋਂ ਮਿਲਿਆ ਬਾਕੀ ਵੀ ਤਿਆਰ ਰਹਿਣ”
ਲੰਡਨ – ਪੰਜਾਬ ਪੁਲਿਸ ਵਲੋਂ ਸੱਤ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਹਾਲ ਹੀ ਦੌਰਾਨ ਬੱਬਰ ਖਾਲਸਾ ਦੇ ਕਾਰਕੁਨ ਆਖ ਕੇ ਗ੍ਰਿਫਤਾਰ ਕੀਤਾ ਗਿਆ ਹੈ । ਅਜਿਹਾ ਕਰਕੇ ਸਿੱਖਾਂ ਅਤੇ ਸਿੱਖੀ ਦੀ ਕਾਤਲ ਜਮਾਤ ਕਾਂਗਰਸ ਆਪਣੇ ਸਿੱਖ ਵਿਰੋਧੀ ਮਨਸੂਬਿਆਂ ਦੀ ਪੂਰਤੀ ਕਰ ਰਹੀ ਹੈ ਅਤੇ ਪੰਜਾਬ ਵਿੱਚ ਵੋਟਾਂ ਬਟੋਰਨ ਵਲੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਧਿਆਨ ਪਾਸੇ ਲਿਜਾਣ ਲਈ   ਅਜਿਹੇ ਜ਼ਲਮੀਂ ਸਟੰਟ ਕਰ ਰਹੀ ਹੈ । ਪੰਜਾਬ ਤੇ ਹਕੂਮਤ ਕਰ ਰਹੀ  ਕੈਪਟਨ ਅਮਰਇੰਦਰ ਸਿੰਘ ਦੀ ਕਾਂਗਰਸੀ ਸਰਕਾਰ ਵਲੋਂ ਸਿੱਖ ਨੌਜਵਾਨਾਂ ਦੀਆਂ ਵੱਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਗ੍ਰਿਫਤਾਰਆਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨਿਰੰਤਰ ਹੋ ਰਹੀ ਬੇਅਦਬੀ ਕਾਂਗਰਸ ਦੀਆਂ ਸਿੱਖ ਮਾਰੂ ਨੀਤੀਆਂ ਦੀ ਤਾਜਾ ਮਿਸਾਲ ਹੈ  । ਨੱਬੇ ਫੀਸਦੀ ਤੋਂ ਵੱਧ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਅਜਾਦ ਹੋਏ ਭਾਰਤ ਵਿੱਚ ਸਿੱਖ ਗੁਲਾਮੀ ਦਾ ਜੀਵਨ ਬਤੀਤ ਕਰ ਰਹੇ ਹਨ । ਪਿਛਲੇ 70 ਸਾਲਾਂ ਵਿੱਚ ਸਿੱਖਾਂ ਤੇ ਸਰਕਾਰੀ ਜੂਲਮ ਨਿਰੰਤਰ ਜਾਰੀ ਹਨ ।

ਪੰਜਾਬ ਅਤੇ ਰਾਜਸਥਾਨ ਵਿੱਚ ਪਿਛਲੇ ਤਿੰਨ ਸਾਲ ਤੋਂ ਅਣਸੁਲਝੇ ਹੋਏ ਕਤਲ ਅਤੇ ਇਰਾਦਾ ਕਤਲ ਦੇ ਕੇਸਾਂ ਦੀ ਖਾਨਾ ਪੂਰਤੀ ਕਰਨ ਲਈ ਪਿਛਲੇ ਮਹੀਨੇ ਅੱਧੀ  ਦਰਜਨ ਦੇ ਕਰੀਬ ਨਿਰਦਸ  ਸਿੱਖ ਨੌਜਵਾਨਾਂ ਨੂੰ ਚਾਰਜ ਕੀਤਾ ਗਿਆ । ਯੂਨਾਈਟਿਡ ਖਾਲਸਾ ਦਲ  ਯੂ,ਕੇ ਵਲੋਂ ਸਰਕਾਰ ਦੇ ਇਹਨਾਂ ਕੋਝੈ ਕਾਰਨਾਮਿਆਂ ਦੀ ਸਖਤ ਨਿਖੇਧੀ ਕੀਤੀ ਗਈ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ  ਨੇ ਜੇਹਲਾ ਵਿੱਚ ਬੰਦ ਸਿੰਘਾਂ ਦੀ ਵਿਗੜ ਰਹੀ ਸਿਹਤ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੇਹਲਾਂ ਵਿੱਚ ਬੰਦ ਸਿੱਖ ਸੰਘਰਸ਼ ਦੇ ਨਾਇਕਾਂ ਪ੍ਰਤੀ ਸਰਕਾਰ ਦੇ ਵਿਤਕਰੇ ਭਰੇ ਵਿਹਾਰ ਨੂੰ ਰੋਕਣ ਲਈ ਅਵਾਜ ਬੁਲੰਦ ਕਰਨ ।

ਸਰਕਾਰ ਜੇਹਲਾਂ ਵਿੱਚ ਬੰਦ ਸਿੰਘਾਂ ਨੂੰ ਸਰੀਰਕ ਪੱਖ ਤੋਂ ਨੁਕਸਾਨ ਪਹੁੰਚਾਉਣ ਦੀਆਂ ਕੁਚਾਲਾਂ ਚੱਲ ਰਹੀ ਹੈ ।  ਜ਼ਿਕਰਯੋਗ ਤਿਹਾੜ ਜੇਹਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਾਵਾਰਾ ,ਭਾਈ ਦਇਆ ਸਿੰਘ ਲਾਹੌਰੀਆ ਸਮੇਤ ਵੱਖ ਵੱਖ ਜੇਹਲਾਂ ਵਿੱਚ ਬੰਦ ਕਈ ਸਿੰਘ ਸਿਹਤ ਪੱਖੋਂ ਠੀਕ ਨਹੀਂ ਹਨ ਅਤੇ ਪ੍ਰਸਾਸ਼ਨ ਉਹਨਾਂ ਦੇ ਇਲਾਜ ਵਾਸਤੇ ਸੁਹਿਰਦ ਨਹੀਂ । ਜੋ ਕਿ ਮਨੁੱਖੀ ਅਧਿਕਾਰਾਂ ਦਾ ਘੋਰ ਅਪਮਾਨ ਹੈ । ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨੀ ਸ਼ਹਾਦਤ ਨਾਲ ਸਿਰਜੇ ਗਏ ਖਾਲਿਸਤਾਨ ਦੇ ਕੌੰਮੀ ਨਿਸ਼ਾਨੇ ਪ੍ਰਤੀ ਵੱਚਨਬੱਧ ਹੁੰਦਿਆਂ ਇਸ ਦੀ ਪੂਰਤੀ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ । ਅੱਜ ਲੋੜ ਹੈ ਕਿ ਹਰ ਸੰਭਵ ਤਰੀਕੇ ਨਾਲ ਕੌਮੀ ਅਜਾਦੀ ਦੇ ਨਿਸ਼ਾਨੇ ਵਲ ਵਧਿਆ ਜਾਵੇ ਕਿਉਂ ਕਿ ਜਿੰਨਾ ਚਿਰ ਸਿੱਖਾਂ ਆਪਣੇ ਅਜਾਦ ਘਰ ਖਾਲਿਸਤਾਨ ਦੇ ਮਾਲਕ ਨਹੀਂ ਬਣ ਜਾਂਦੇ ਉੱਨਾਂ ਚਿਰ ਧਾਰਮਿਕ,ਆਰਥਿਕ ,ਸੱਭਿਆਚਰ ਪੱਖ ਤੇ ਹੋ ਰਹੇ ਸਰਕਾਰੀ ਹਮਲੇ ਨਹੀਂ ਰੁਕ ਸਕਦੇ ਅਤੇ ਖਾਲਿਸਤਾਨ ਹੀ ਇਹਨਾਂ ਦਾ ਸਥਾਈ ਹੱਲ ਹੈ ।।  ਇਸ ਗੁਲਾਮੀ ਨੂੰ ਗਲੋਂ ਲਾਹੁਣਾ ਬੇਹੱਦ ਜਰੂਰੀ ਹੈ ਜਿਸ ਵਾਸਤੇ  ਡੇਢ ਲੱਖ ਤੋਂ ਜਿਆਦਾ ਸਿੰਘ ਸਿੰਘਣੀਆਂ ਅਤੇ ਭੁਝੰਗੀ ਸ਼ਹੀਦ ਹੋ ਚੁੱਕੇ ਹਨ । ਜਿਹੜੇ ਲੋਕ ਅੱਜ ਖਾਲਿਸਤਾਨ ਤੋਂ ਪਾਸਾ ਵੱਟ ਰਹੇ ਹਨ ਨਿਰਸੰਦੇਹ ਉਹ ਕੌਮੀ ਸ਼ਹੀਦਾਂ ਨਾਲ ਧ੍ਰੋਹ ਕਰ ਰਹੇ ਹਨ ,ਸਿੱਖ ਕੌਮ  ਅਤੇ ਇਤਿਹਾਸ ਉਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ ।

ਸੁੱਚਾ ( ਝੂਠਾ )ਲੰਗਾਹ ਵਲੋਂ ਵਿਦੇਸ਼ਾਂ ਵਿੱਚ ਹੱਡ ਭੰਨਵੀਂ ਮਿਹਨਤ ਕਰਕੇ ਪੰਜਾਬ ਵਿੱਚ ਲੋੜਵੰਦ ਸ਼ਹੀਦ ਪਰਿਵਾਰਾਂ ਅਤੇ ਖਾਲਿਸਤਾਨ ਦੀ ਜੰਗੇ ਅਜਾਦੀ ਦੀ ਅਵਾਜ ਬੁਲੰਦ ਕਰਨ ਵਾਲੇ ਸਿੱਖਾਂ ਪ੍ਰਤੀ ਘਟੀਆ ਦਰਜੇ ਦਾ ਬਕਵਾਸ ਕੀਤਾ ਗਿਆ । ਹਕੂਮਤ ਦੇ ਨਸ਼ੇ ਵਿੱਚ ਇਸ ਭੇਕੀ ਅਤੇ ਪਖੰਡੀ ਬੰਦੇ ਨੂੰ ਅਕਾਲ ਪੁਰਖ ਦੀ ਸ਼ਕਤੀ ਹੀ ਭੁੱਲ ਗਈ ਕਿ ਉਹ ਅੱਖ ਦੇ ਫੋਰ ਵਿੱਚ ਵੱਡੇ ਵੱਡੇ ਸੁਲਤਾਨਾ ਨੂੰ ਘਾਹ ਖੋਤਨ ਲਗਾ ਦਿੰਦਾ ਹੈ ।ਅਜਿਹਾ ਹੀ ਇਸ ਬਲਾਤਕਾਰੀ ਅਤੇ ਸਿੱਖੀ ਭੇਸ ਵਿੱਚ ਛੁਪੇ ਸਿੱਖ ਕੌਮ ਦੇ ਦੁਸ਼ਮਣ ਨਾਲ ਵਾਪਰਿਆ ਹੈ ।  ਅਕਾਲ ਪੁਰਖ ਦੀ ਕੁਦਰਤ ਨੇ ਇਸ ਨੂੰ ਇੱਕੋ ਹੀ ਝਟਕਾ ਦਿੱਤਾ ਕਿ ਅੱਜ ਇਹ ਦੁਨੀਆਂ ਨੂੰ ਮੂੰਹ ਦਿਖਾਉਣ ਜੋਗਾ ਵੀ ਨਹੀਂ ਰਿਹਾ ।ਇਹੋ ਜਿਹੇ ਵਿਆਕਤੀ ਸਖਤ ਸਜ਼ਾ ਦੇ ਹੱਕਦਾਰ ਹਨ । ਇਹਨਾਂ ਲੋਕਾਂ ਨੂੰ ਕੰਧ ਤੇ ਲਿਖਿਆ ਪੜ੍ਹਨ ਦੀ ਲੋੜ ਹੈ ਕਿ ਖਾਲਿਸਤਾਨ ਸਾਡਾ ਕੌਮੀ ਨਿਸ਼ਾਨਾ ,ਜਿੰਦਗੀ ਦਾ ਇੱਕੋ ਇੱਕ ਮਕਸਦ ਹੈ ,ਜਿਸ ਦੀ ਪੂਰਤੀ ਲਈ ਹਰ ਹੀਲਾ ਵਰਤਿਆ ਜਾਵੇਗਾ ।

ਜਗਮੀਤ ਸਿੰਘ ਅੱਗੇ ਵੱਡਾ ਚੈਲਿੰਜ – 2019 ਚੋਣਾਂ ਵਿੱਚ ਐਨ ਡੀ ਪੀ ਦੀ ਸਰਕਾਰ ਬਣਾਉਣੀ ਜਾਂ ਘੱਟੋ ਘੱਟ 44 ਸੀਟਾਂ ਤੋਂ ਵੱਧ ਸੀਟਾਂ ਲੈਣੀਆਂ

ਸੁਖਮਿੰਦਰ ਸਿੰਘ ਹੰਸਰਾ
SHansra@Hansra.ca

ਅਪਰੈਲ 2016 ਨੂੰ ਅਲਬਰਟਾ ਵਿੱਚ ਹੋਈ ਐਨ ਡੀ ਪੀ ਦੀ ਕੰਨਵੈਂਸ਼ਨ ਦੌਰਾਨ ਪਾਰਟੀ ਲੀਡਰ ਥਾਮਸ ਮੁਲਕੇਅਰ ਨੂੰ ਡੇਲੀਗੇਟਾਂ ਦੀ 50% ਸੁਪੋਰਟ ਨਾ ਮਿਲਣ ਸਦਕਾ ਉਨ੍ਹਾਂ ਨੂੰ ਅਹੁਦੇ ਤੋਂ ਇੱਕ ਸਾਲ ਦਰਮਿਆਨ ਲਾਂਭੇ ਹੋਣਾ ਤਹਿ ਹੋ ਗਿਆ ਸੀ। ਪਾਰਟੀ ਵਿਧਾਨ ਅਨੁਸਾਰ ਅਪਰੈਲ 2017 ਤੱਕ ਨਵਾਂ ਆਗੂ ਚੁਣਿਆ ਜਾਣਾ ਲਾਜ਼ਮੀ ਸੀ ਪਰ ਡੈਲੀਗੇਟਾਂ ਨੇ ਪਾਰਟੀ ਨੂੰ 12 ਦੀ ਬਜਾਏ 24 ਮਹੀਨੇ ਦਾ ਸਮ੍ਹਾਂ ਦੇਣ ਦਾ ਮਤਾ ਪਾਸ ਕਰਕੇ ਪਾਰਟੀ ਨੂੰ ਨਵਾਂ ਆਗੂ ਚੁਣਨ ਲਈ ਅਪਰੈਲ 2018 ਤੱਕ ਸਮ੍ਹਾਂ ਦੇ ਦਿੱਤਾ। ਮਈ 2016 ਵਿੱਚ ਪਾਰਟੀ ਦੇ ਪ੍ਰਬੰਧਕਾਂ ਨੇ ਮਿਲ ਕੇ ਲੀਡਰਸ਼ਿਪ ਚੋਣ ਦੇ ਰੂਲਜ਼ ਅਤੇ ਸਮ੍ਹਾਂ ਨੀਯਤ ਕਰ ਦਿੱਤਾ ਸੀ। ਜਿਸ ਤਹਿਤ ਪਹਿਲੇ ਦੌਰ ਦਾ ਨਤੀਜਾ 1 ਅਕਤੂਬਰ 2017 ਨੂੰ ਨਿਰਧਾਰਤ ਕੀਤਾ ਗਿਆ ਸੀ।
ਅੱਜ ਪਹਿਲੇ ਦੌਰ ਦਾ ਨਤੀਜਾ ਹੈਰਾਨੀਜਨਕ ਨਿਕਲਿਆ। ਨਤੀਜੇ ਅਨੁਸਾਰ ਚੋਣਾਂ ਵਿੱਚ ਕੁੱਲ ਵੋਟਾਂ 65783 ਪਈਆਂ ਜਦਕਿ 1 ਲੱਖ 24 ਹਜ਼ਾਰ ਦੇ ਕਰੀਬ ਵੋਟਾਂ ਬਣੀਆਂ ਸਨ। 101 ਵੋਟਾਂ ਰੱਦ ਹੋ ਗਈਆ। ਪਹਿਲੇ ਦੌਰ ਵਿੱਚ ਚਾਰਲੀ ਇੰਗਸ 12705, ਨਿਕੀ ਐਸਟਨ 11374, ਗਈ ਕਰੋਨ 6164 ਅਤੇ ਜਗਮੀਤ ਸਿੰਘ ਨੇ 35266 ਹਾਸਿਲ ਕੀਤੀਆਂ। ਭਾਵ ਜਗਮੀਤ ਸਿੰਘ ਪਹਿਲੇ ਦੌਰਾ ਵਿੱਚ ਹੀ ਤਿੰਨੇ ਉਮੀਦਵਾਰਾਂ ਤੋਂ ਵੱਧ ਵੋਟਾਂ ਇਕੱਲਾ ਲੈ ਗਿਆ ਜਿਸ ਨਾਲ ਉਹ ਜੇਤੂ ਘੋਸ਼ਿਤ ਕਰ ਦਿੱਤਾ ਗਿਅ।
ਯਾਦ ਰਹੇ 1961 ਦੀ ਲੀਡਰਸ਼ਿਪ ਚੋਣ ਵਿੱਚ ਟੌਮ ਡਲਗਸ ਪਹਿਲੇ ਬੈਲਟ ਪੇਪਰ ਤੇ ਜਿੱਤੇ ਸਨ; ਜਦੋਂ ਕਿ 1973 ਵਿੱਚ ਲੁਅਸ ਡੇਵਿਸ ਨੇ ਪਹਿਲੇ ਬੈਲਟ ਤੇ ਜਿੱਤ ਪ੍ਰਾਪਤ ਕੀਤੀ ਸੀ। 2001 ਵਿੱਚ ਅਲੈਕਸਾ ਮਕਡੋਨਾ ਨੇ ਪਹਿਲੇ ਬੈਲਟ ਤੇ ਜਿੱਤ ਪ੍ਰਾਪਤ ਕੀਤੀ ਸੀ। ਸੰਨ 2003 ਵਿੱਚ ਜੈਕ ਲੇਟਿਨ ਨੇ ਪਹਿਲੇ ਬੈਲਟ ਤੇ ਜਿੱਤ ਪ੍ਰਾਪਤ ਕੀਤੀ ਸੀ। ਹੁਣ 2017 ਵਿੱਚ ਜਗਮੀਤ ਸਿੰਘ ਨੇ 53æ8% ਵੋਟਾਂ ਹਾਸਿਲ ਕਰਕੇ ਆਪਣੇ ਤਿੰਨ ਵਿਰੋਧੀ ਉਮੀਦਵਾਰਾਂ ਨੂੰ ਹਾਰ ਦੇ ਕੇ ਪਹਿਲੇ ਬੈਲਟ ਤੇ ਜਿੱਤ ਪ੍ਰਾਪਤ ਕਰ ਲਈ ਹੈ। ਜਗਮੀਤ ਸਿੰਘ ਨੇ ਜੈਕ ਲੇਟਿਨ ਤੋਂ .3% ਵੱਧ ਵੋਟਾਂ ਹਾਸਿਲ ਕੀਤੀਆਂ ਹਨ।
ਸੰਨ 2019 ਵਿੱਚ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਜਗਮੀਤ ਸਿੰਘ ਦੀ ਟੱਕਰ ਲਿਬਰਲ ਆਗੂ ਜਸਟਿਨ ਟਰੂਡੋ ਅਤੇ ਕੰਸਰਵੇਟਿਵ ਆਗੂ ਐਂਡਰੀਊ ਸ਼ੀਅਰ ਨਾਲ ਹੋਵੇਗੀ।
ਸਭ ਤੋਂ ਵੱਡਾ ਇਮਤਿਹਾਨ ਕਿਊਬਿਕ ਵਿੱਚ ਹੋਵੇਗਾ ਜਿਥੇ 2011 ਵਿੱਚ ਐਨ ਡੀ ਪੀ ਨੇ 59 ਸੀਟਾਂ ਹਾਸਿਲ ਕੀਤੀਆਂ ਸਨ ਜਦਕਿ 2015 ਵਿੱਚ ਕਿਊਬਿਕ ਤੋਂ ਐਨ ਡੀ ਪੀ ਨੂੰ ਸਿਰਫ 16 ਸੀਟਾਂ ਮਿਲੀਆਂ ਸਨ।
ਜਗਮੀਤ ਸਿੰਘ ਦਾ ਸਭ ਤੋਂ ਵੱਡਾ ਚੈਲਿੰਜ ਪਾਰਟੀ ਦੀਆਂ ਸੀਟਾਂ ਵਿੱਚ ਵਾਧਾ ਕਰਨਾ ਹੋਵੇਗਾ। ਸੰਨ 2011 ਦੀਆਂ ਚੋਣਾਂ ਵਿੱਚ ਐਨ ਡੀ ਪੀ 103 ਸੀਟਾਂ ਹਾਸਿਲ ਕੀਤੀਆਂ ਸਨ ਜਦੀਕ 2015 ਵਿੱਚ ਐਨ ਡੀ ਪੀ ਨੂੰ 44 ਸੀਟਾਂ ਮਿਲੀਆਂ ਸਨ।

ਕੈਨੇਡਾ ਵਿੱਚ ਸਿੱਖ ਕੌਮ ਦਾ ਝੰਡਾ ਬੁਲੰਦ ਕਰਨ ਲਈ ਜਗਮੀਤ ਸਿੰਘ ਅਤੇ ਸਮੁੱਚੀ ਸਿੱਖ ਕੌਮ ਵਧਾਈ ਦੀ ਹੱਕਦਾਰ ਹੈ….ਸਿਮਰਨਜੀਤ ਸਿੰਘ ਮਾਨ

ਜਗਮੀਤ ਸਿੰਘ ਦੇ ਐਨ ਡੀ ਪੀ ਦੇ ਲੀਡਰ ਚੁਣੇ ਜਾਣ ਤੇ ਕੈਨੇਡਾ ਦਾ ਬਹੁਸਭਿਅਕ ਚਿਹਰਾ ਹੋਰ ਨਿਖਰਿਆ….ਸੁਖਮਿੰਦਰ ਸਿੰਘ ਹੰਸਰਾ

ਟਰਾਂਟੋ (ਅਕਤੂਬਰ 1 2017 ) ਅੱਜ ਬਾਅਦ ਦੁਪਹਿਰ 4 ਕੁ ਵਜ੍ਹੇ ਟਰਾਂਟੋ ਡਾਊਨ ਟਾਊਨ ਦੇ ਆਲੀਸ਼ਨ ਹੋਟਲ ਵਿੱਚ ਕਨੇਡੀਅਨ ਸਿੱਖ ਇਤਹਾਸ ਦਾ ਸੁਨਿਹਰੀ ਪੰਨਾ ਲਿਖਿਆ ਗਿਆ ਹੈ। ਇਸ ਮੌਕੇ ਕੈਨੇਡਾ ਦੀ ਲੋਕ ਪੱਖੀ ਸਮਝੀ ਜਾਂਦੀ ਐਨ ਡੀ ਪੀ ਪਾਰਟੀ ਦੇ ਲੀਡਰ ਦੀ ਚੋਣ ਦੇ ਨਤੀਜੇ ਸੁਣਾਏ ਗਏ। ਸ੍ਰ. ਜਗਮੀਤ ਸਿੰਘ ਨੇ ਆਪਣੇ ਤਿੰਨ ਵਿਰੋਧੀ ਉਮੀਦਵਾਰਾਂ ਨੂੰ ਪਹਿਲੇ ਬੈਲਟ ਤੇ ਹੀ ਹਰਾ ਕੇ ਜਿੱਤ ਦੇ ਝੰਡੇ ਬੁਲੰਦ ਕੀਤੇ ਹਨ।

“ਕੈਨੇਡਾ ਵਿੱਚ ਲਿਬਰਲ ਪਾਰਟੀ ਨੇ ਸਿੱਖ ਮੈਂਬਰਾਂ ਨੂੰ ਚੋਟੀ ਦੇ ਮਹਿਕਮੇ ਦੇ ਕੇ ਨਿਵਾਜਿਆ ਹੈ ਜਿਸ ਨਾਲ ਕਨੇਡੀਅਨ ਭਾਈਚਾਰੇ ਵਿੱਚ ਸਿੱਖਾਂ ਦਾ ਅਕਸ ਚਮਕਿਆ ਹੈ ਤੇ ਹੁਣ ਐਨ ਡੀ ਪੀ ਦੀ ਲੀਡਰਸ਼ਿਪ ਇੱਕ ਦੁਮਾਲੇ ਵਾਲੇ ਸਿੰਘ ਦੇ ਜਿੱਤ ਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਅਸੀਂ ਜਗਮੀਤ ਸਿੰਘ ਹੋਰਾਂ ਦੀ ਜਿੱਤ ਤੇ ਐਨ ਡੀ ਪੀ ਦੇ ਨਵੇਂ ਲੀਡਰ ਜਗਮੀਤ ਸਿੰਘ, ਉਨ੍ਹਾਂ ਦੇ ਪ੍ਰੀਵਾਰ ਅਤੇ ਸਮੁੱਚੇ ਕਨੇਡੀਅਨ ਸਿੱਖ ਭਾਈਚਾਰੇ ਨੂੰ ਵਧਾਈ ਦਿੰਦੇ ਹਾਂ” ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਿੱਤੇ।

ਸ੍ਰæ ਮਾਨ ਨੇ ਕਿਹਾ ਕਿ “ਜਿਥੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌੰਮ ਦੇ ਵਾਰਿਸ, ਗੁਰੂ ਦੇ ਇਸ ਸਿਧਾਂਤ ਦਾ ਪੱਲਾ ਫੜ ਕੇ ਬਾਹਰਲੇ ਮੁਲਕਾਂ ਵਿੱਚ ਤਰੱਕੀਆਂ ਕਰ ਰਹੇ ਹਨ ਉਥੇ ਪੰਜਾਬ ਦੀ ਸਿੱਖ ਲੀਡਰਸ਼ਿਪ ਭਗਵਾਂਕਰਨ ਦੀ ਬੁੱਕਲ ਵਿੱਚ ਸੁੱਤੀ ਪਈ ਹੈ”। ਸ੍ਰ. ਮਾਨ ਨੇ ਕੈਨੇਡਾ ਦੇ ਸਮੁੱਚੇ ਸਿੱਖ ਭਾਈਚਾਰੇ ਨੂੰ ਚੜਦੀ ਕਲਾ ਵਿੱਚ ਰਹਿ ਕੇ ਮੱਲਾਂ ਮਾਰਨ ਤੇ ਵਧਾਈ ਦਿੱਤੀ ਹੈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ “ਐਨ ਡੀ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਜਗਮੀਤ ਸਿੰਘ ਕਾਫੀ ਦੇਰ ਬਾਅਦ ਸ਼ਾਮਲ ਹੋਏ ਸਨ, ਪਰ ਥੋੜੇ ਸਮ੍ਹੇਂ ਅੰਦਰ ਹੀ ਜਗਮੀਤ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਹੁਣ ਰੋਕਿਆ ਵੀ ਨਹੀਂ ਰੁਕੇਗਾ। ਕੈਨੇਡਾ ਦੇ ਮੁੱਖਧਾਰਾ ਦਾ ਮੀਡੀਆ ਵੀ ਜਗਮੀਤ ਸਿੰਘ ਦੀ ਹਿੰਮਤ, ਲਿਆਕਤ, ਰਾਜਨੀਤਕ ਸੂਝਬੂਝ ਅਤੇ ਉਸਦੇ ਕਪੜੇ ਪਹਿਨਣ ਦੇ ਸਟਾਇਲ ਤੋਂ ਕਾਇਲ ਸੀ ਅਤੇ ਜਗਮੀਤ ਸਿੰਘ ਨੂੰ ਲਗਾਤਾਰ ਇੱਕ ਪ੍ਰਤੀਬਿੰਬ ਵਾਂਗ ਪ੍ਰਚਾਰਦਾ ਆ ਰਿਹਾ ਸੀ”।

ਹੰਸਰਾ ਨੇ ਅੱਗੇ ਕਿਹਾ ਕਿ “ਜਗਮੀਤ ਸਿੰਘ ਦੇ ਐਨ ਡੀ ਪੀ ਦੇ ਲੀਡਰ ਚੁਣੇ ਜਾਣ ਤੇ ਕੈਨੇਡਾ ਦਾ ਬਹੁਸਭਿਅਕ ਚਿਹਰਾ ਹੋਰ ਨਿਖਰਿਆ ਹੈ” ਸੰਨ 2019 ਵਿੱਚ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਜਗਮੀਤ ਸਿੰਘ ਦੀ ਟੱਕਰ ਲਿਬਰਲ ਆਗੂ ਜਸਟਿਨ ਟਰੂਡੋ, ਕੰਸਰਵੇਟਿਵ ਆਗੂ ਐਂਡਰੀਊ ਸ਼ੀਅਰ ਨਾਲ ਹੋਵੇਗੀ।