ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ 22ਵਾਂ ਸ਼ਹੀਦੀ ਦਿਹਾੜਾ – ਆਓ ਓਸ ਮਹਾਨ ਆਤਮਾ ਨੂੰ ਪ੍ਰਣਾਮ ਕਰੀਏ!!

ਸ਼ਹੀਦੀ ਦਿਹਾੜੇ ਕੌਮਾਂ ਦੇ ਸੁਨਹਿਰੀ ਇਤਹਾਸ ਦੇ ਪੰਨੇ ਹੁੰਦੇ ਹਨ ਜਿੰਨਾਂ ਤੇ ਲਿਖਿਆ ਗਿਆ ਇਕੱਲਾ ਇਕੱਲਾ ਹਰਫ ਜ਼ੁਲਮ ਦੇ ਖਿਲਾਫ ਗਵਾਹੀ ਦਿੰਦਾ ਹੈ। ਇਨ੍ਹਾਂ ਦਿਹਾੜਿਆਂ ਨੂੰ ਅਫਸੋਸ ਨਹੀਂ ਸਗੋਂ ਮਾਣ ਨਾਲ ਮਨਾਇਆ ਜਾਂਦਾ ਹੈ। ਅੱਜ ਜਦੋਂ ਭਾਜੀ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਆਇਆ ਹੈ ਅਤੇ ਇਸ ਨੂੰ ਮਨਾਉਣ ਦਾ ਸਮ੍ਹਾਂ ਆਇਆ ਹੈ ਤਾਂ ਅੰਦਰ ਖੋਹ ਜਿਹੀ ਪੈ ਰਹੀ ਹੈ। ਇਸਦੇ ਕਾਰਣ ਲੱਭਣ ਲਈ ਮੈਂ ਥੋੜਾ ਖੁਦ ਅੰਦਰ ਵੜਿਆ। ਮੈਨੂੰ ਖਾਲੜਾ ਭਾਜੀ ਨਾਲ ਬਿਤਾਏ ਦਿਨ ਯਾਦ ਆ ਗਏ।
ਸਮ੍ਹਾਂ 1989 ਦਾ ਸੀ। ਟਰਾਂਟੋ ਦੇ ਮਸ਼ਹੂਰ ਵਪਾਰੀ ਜਗਦੇਵ ਸਿੰਘ ਰੰਧਾਵਾ, ਜੋ ਮੇਰੇ ਮੂੰਹ ਬੋਲੇ ਵੱਡੇ ਭਰਾਵਾਂ ਚੋਂ ਇੱਕ ਹਨ, ਨੇ ਇੱਕ ਪੱਤਰਕਾਰ ਨਾਲ ਮੁਲਾਕਾਤ ਕਰਵਾਈ ਜਿਸ ਨੇ ਅਣਖੀਲਾ ਪੰਜਾਬ ਰੇਡੀਓ ਤੇ ਖਬਰਾਂ ਪੜਨੀਆਂ ਸ਼ੁਰੂ ਕੀਤੀਆਂ। ਉਸਦਾ ਨਾਮ ਸੀ ਐਸ ਪ੍ਰਸ਼ੋਤਮ। ਅਣਖੀਲਾ ਪੰਜਾਬ ਦੇ ਸਰੋਤੇ ਇਸ ਨਾਮ ਤੋਂ ਚੰਗੀ ਤਰ੍ਹਾਂ ਵਾਕਿਫ ਹੋਣਗੇ ਕਿਉਂਕਿ ਐਸ ਪ੍ਰਸ਼ੋਤਮ ਨੇ ਅਣਖੀਲਾ ਪੰਜਾਬ ਰੇਡੀਓ ਤੇ ਲੰਮਾਂ ਸਮ੍ਹਾਂ ਖਬਰਾਂ ਪੜੀਆਂ। ਜਾਂ ਕਹਿ ਲਵੋਂ ਕਿ ਆਹ ਰੇਡੀਓ ਤੇ ਪੰਜਾਬ ਤੋਂ ਸਿੱਧੀਆਂ ਖਬਰਾਂ ਦਾ ਸਿਲਸਿਲਾ ਅਣਖੀਲਾ ਪੰਜਾਬ ਰੇਡੀਓ ਰਾਹੀਂ ਐਸ ਪ੍ਰਸ਼ੋਤਮ ਨੇ ਹੀ ਸ਼ੁਰੂ ਕੀਤਾ ਸੀ।
ਇੱਕ ਦਿਨ ਪ੍ਰਸ਼ੋਤਮ ਭਾਅ ਦਾ ਫੋਨ ਆਇਆ ਕਿ ਹੰਸਰਾ ਸਾਹਿਬ, ਇੱਕ ਵੀਰ ਨੂੰ ਰੇਡੀਓ ਤੇ ਇੰਟਰਵਿਊ ਕਰੋ। ਮੈਂ ਕਿਹਾ ਕਿ ਜਾਣਕਾਰੀ ਭੇਜ ਦਿਓ ਤਾਂ ਕਰ ਲਵਾਂਗੇ। ਉਹ ਸਨ ਜਸਵੰਤ ਸਿੰਘ ਖਾਲੜਾ, ਜੋ ਉਸ ਵੇਲੇ “ਜਬਰ ਵਿਰੋਧੀ ਫਰੰਟ” ਦਾ ਪ੍ਰਧਾਨ ਸਨ। ਅਣਖੀਲਾ ਪੰਜਾਬ ਰੇਡੀਓ ਦੇ ਸ਼ਨਿਚਰਵਾਰ ਸ਼ਾਮ ਦੇ ਪ੍ਰੋਗ੍ਰਾਮ ਵਿੱਚ, ਸੰਨ 1989 ਵਿੱਚ, ਭਾਅ ਜੀ ਜਸਵੰਤ ਸਿੰਘ ਖਾਲੜਾ ਨਾਲ ਲਗਾਤਾਰ 40-45 ਮਿੰਟ ਇੰਟਰਵਿਊ ਕੀਤੀ। ਇਸ ਵੀਰ ਨੇ ਉਸ ਵੇਲੇ ਪੰਜਾਬ ਵਿੱਚ ਸਿੱਖਾਂ ਉਪਰ ਹੋ ਰਹੇ ਜ਼ੁਲਮਾਂ ਦੀ ਦਾਸਤਾਨ ਸੁਣਾਈ, ਗੱਲ ਕੀ ਕਿ ਖਾਲੜਾ ਭਾਅ ਜੀ ਨੇ ਹਰ ਪਹਿਲੂ ਤੋਂ ਹੋ ਰਹੇ ਧੱਕੇ ਦੀ ਬਾਤ ਪਾਈ। ਸਰੋਤੇ ਬੜੇ ਪ੍ਰਭਾਵਿਤ ਹੋਏ।
ਅਪਰੈਲ 1995 ਵਿੱਚ ਭਾਅ ਜੀ ਜਸਵੰਤ ਸਿੰਘ ਖਾਲੜਾ ਇੱਕ ਮਿਸ਼ਨ ਤੇ ਕੈਨੇਡਾ ਆਏ। ਐਮ ਪੀ ਮਿਸ ਕੋਲੀਨ ਬੋਮੀਏ ਦੇ ਸਹਿਯੋਗ ਨਾਲ ਉਨ੍ਹਾਂ ਔਟਵਾ ਵਿਖੇ ਕਈ ਸਰਕਾਰੀ ਅਦਾਰਿਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਲਾਵਾਰਿਸ਼ ਲਾਸ਼ਾਂ  ਦਾ ਪ੍ਰਸਤਾਵ ਸਾਂਝਾ ਕੀਤਾ। ਇਸੇ ਦੌਰੇ ਦੌਰਾਨ ਜਦੋਂ ਮੈਨੂੰ ਭਾਈ ਖਾਲੜਾ ਦੇ ਕੈਨੇਡਾ ਪਹੁੰਚਣ ਦੀ ਜਾਣਕਾਰੀ ਮਿਲੀ ਤਾਂ ਉਹ ਔਟਵਾ ਵਿੱਚ ਸ੍ਰæ ਅਜੀਤ ਸਿੰਘ ਸਹੋਤਾ ਦੇ ਘਰ ਸਨ, ਜਿਥੇ ਮੈਂ ਫੋਨ ਤੇ ਉਨ੍ਹਾਂ ਨੂੰ 10 ਅਪਰੈਲ 1995 ਨੂੰ ਡਿਕਸੀ ਗੁਰਦੁਆਰਾ ਸਾਹਿਬ ਵਿੱਚ ਰੱਖੀ ਹੋਈ ਅਣਖੀਲਾ ਪੰਜਾਬ ਟੀ ਵੀ ਦੀ ਤੀਸਰੀ ਵਰੇ ਗੰਢ ਤੇ ਆਉਣ ਦਾ ਸੱਦਾ ਦਿੱਤਾ। ਇਥੇ ਜਸਵੰਤ ਸਿੰਘ ਖਾਲੜਾ ਨੇ ਲੋਕਾਂ ਦੇ ਲੂੰਅ ਕੰਡੇ ਖੜੇ ਕਰਨ ਵਾਲੀ ਤਕਰੀਰ ਕੀਤੀ। ਆਹ ਜੋ ਇਤਹਾਸਿਕ ਭਾਸ਼ਨ ਯੂ ਟਿਊਬ ਤੇ ਉਪਲੱਵਧ ਹੈ, ਇਹ ਅਣਖੀਲਾ ਪੰਜਾਬ ਟੀਵੀ ਦੀ ਤੀਸਰੀ ਵਰੇ ਗੰਢ ਤੇ ਦਿੱਤਾ ਗਿਆ ਸੀ।
ਇਸ ਉਪਰੰਤ ਜੂਨ ਮਹੀਨੇ ਵਿੱਚ ਸਾਕਾ ਸ੍ਰੀ ਅਕਾਲ ਤਖਤ ਸਾਹਿਬ ਦੀ ਵਰੇ ਗੰਢ ਨੂੰ ਸਮਰਪਿਤ ਵਰਲਡ ਸਿੱਖ ਆਰਗੇਨਾਈਜੇਸ਼ਨ ਵਲੋਂ ਰੱਖੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਭਾਈ ਜਸਵੰਤ ਸਿੰਘ ਖਾਲੜਾ ਨੂੰ ਫੇਰ ਬੁਲਾਇਆ ਗਿਆ। ਉਹ ਵਾਪਿਸ ਜੂਨ 1995 ਨੂੰ ਟਰਾਂਟੋ ਪੁੱਜੇ ਜਿਥੇ ਉਨ੍ਹਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਮੌਂਟੀ ਕਾਰਲੋ ਹੋਟਲ ਵਿੱਚ ਹੋਈ ਦੋ-ਸਾਲਾ ਮੀਟਿੰਗ ਵਿੱਚ ਹਿੱਸਾ ਲਿਆ ਜਿਥੇ ਉਨ੍ਹਾਂ ਲਵਾਰਿਸ ਲਾਸ਼ਾਂ ਦਾ ਕੱਚਾ ਚਿੱਠਾ ਸੰਸਥਾ ਦੀ ਸੀਨੀਅਰ ਲੀਡਰਸ਼ਿਪ ਨਾਲ ਸਾਂਝਾ ਕੀਤਾ। ਉਪਰੰਤ ਡਿਕਸੀ ਗੁਰਦੁਆਰਾ ਸਾਹਿਬ ਅਤੇ ਔਟਵਾ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪਾਰਲੀਮੈਂਟਰੀ ਡਿਨਰ ਤੇ ਭਾਸ਼ਨ ਦਿੱਤੇ।
ਇਸ ਦੌਰੇ ਦੌਰਾਨ ਤਕਰੀਬਨ ਇੱਕ ਹਫਤਾ ਉਹ ਦਾਸ ਦੇ ਗ੍ਰਹਿ  189 Kingknoll Dr. Brampton ON Canada ਵਿਖੇ ਰਹੇ ਜਿਥੇ ਉਨ੍ਹਾਂ ਸਾਡੇ ਪ੍ਰੀਵਾਰ ਨਾਲ ਸਾਂਝ ਪਾਈ। ਸ਼ਾਇਦ ਉਹੀ ਪਲ ਹਨ ਜਿੰਨ੍ਹਾਂ ਸਦਕਾ ਅੱਜ ਦੇ ਦਿਨ ਦਿਲ ਅੰਦਰ ਇੱਕ ਖਲਾਅ ਜਿਹਾ ਮਹਿਸੂਸ ਹੋ ਰਿਹਾ ਹੈ। ਭਾਅ ਜੀ, ਜਸਵੰਤ ਸਿੰਘ ਖਾਲੜਾ, ਨੂੰ ਸੰਸਾਰਕ ਚੀਜ਼ਾਂ ਨਾਲ ਕੋਈ ਮੋਹ ਨਹੀਂ ਸੀ। ਉਹ ਆਮ ਸਾਧਾਰਣ ਗੱਲਾਂ ਵਿੱਚ ਪੈਣ ਦੀ ਬਜਾਏ ਸਿਰਫ ਪੰਥ ਅਤੇ ਕੌਮ ਦੀਆਂ ਗੱਲਾਂ ਵਿੱਚ ਰੁਚੀ ਰੱਖਦੇ ਸਨ।
ਅੱਜ ਉਨ੍ਹਾਂ ਦੀ ਕਹੀ ਗੱਲ ਯਾਦ ਆਉਂਦੀ ਹੈ ਕਿ ਅਣਖੀਲਾ ਪੰਜਾਬ ਉਹ ਦੀਵਾ ਹੈ ਜੋ ਜਦੋਂ ਜਦੋਂ ਬਲਦਾ ਹੈ ਉਦੋਂ ਹੀ ਹਨੇਰੇ ਨੂੰ ਚੈਲਿੰਜ ਕਰਦਾ ਹੈ। ਇਹ ਹਨੇਰਾ ਪਸਰਨੋਂ ਕਦੋਂ ਹਟੇਗਾ, ਇਸ ਬਾਰੇ ਖਾਲੜਾ ਸਾਹਿਬ ਦਾ ਜੀਵਨ ਸਾਡੇ ਵਾਸਤੇ ਦਰਸਨ ਮਾਰਗ ਹੈ।
ਆਓ ਓਸ ਮਹਾਨ ਆਤਮਾ ਨੂੰ ਪ੍ਰਣਾਮ ਕਰੀਏ!!

ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਨਿਖੇਧੀ ਕਰਦਿਆਂ ਟਰਾਂਟੋ ਵਿਖੇ ਦਿੱਤੀ ਗਈ ਸ਼ਰਧਾਂਜ਼ਲੀ

ਟਰਾਂਟੋ (ਪੀ ਡੀ ਬਿਊਰੋ – ਸਤੰਬਰ 8 2017) ਭਾਰਤ ਅੰਦਰ ਸਰਕਾਰੀ ਅੱਤਵਾਦ ਨੂੰ ਬਿਆਨ ਕਰਦਾ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਸੰਸਾਰ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਭਗਵੇਂ ਅੱਤਵਾਦ ੀ ਦਾਸਤਾਨ ਦੀ ਮੂੰਹ ਬੋਲਦੀ ਘਟਨਾ ਹੈ ਗੋਰੀ ਲੰਕੇਸ਼ ਦਾ ਕਤਲ। ਇਸ ਕਤਲ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਨੇ ਟਰਾਟੋ ਵਿੱਚ ਸ਼ਰਧਾਂਜ਼ਲੀ ਸਮਾਗਮ ਕੀਤਾ ਅਤੇ ਮੋਮਬੱਤੀਆਂ ਜਗਾ ਜੇ ਇਸ ਬਹਾਦਰ ਔਰਤ ਨੂੰ ਸ਼ਰਧਾਂਜ਼ਲੀ ਦਿੱਤੀ।
ਰੇਡੀਓ, ਟੀਵੀ ਦੇ ਸੰਚਾਲਕਾਂ ਦੀ ਜਥੇਬੰਦੀ “ਬਰਾਡਕਾਸਟਿੰਗ ਐਸੋਸੀਏਸ਼ਨ” ਅਤੇ “ਪੰਜਾਬੀ ਪ੍ਰੈੱਸ ਕਲੱਬ ਆਫ ਕੈਨੇਡਾ” ਨੇ ਸਾਂਝੇ ਤੌਰ ਤੇ ਇਸ ਸਮਾਗਮ ਨੂੰ ਅੰਜ਼ਾਮ ਦਿੱਤਾ। ਚਰਨਜੀਤ ਸਿੰਘ ਬਰਾੜ ਦੇ ਉਦਮ ਸਦਕਾ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਦੇ ਐਮ ਐਲ ਏ ਕੰਵਰ ਸੰਧੂ, ਰੇਡੀਓ ਸਰਗਮ ਦੇ ਸੰਚਾਲਕ ਡਾ. ਬਲਵਿੰਦਰ ਸਿੰਘ ਅਤੇ ਸੀਨੀਅਰ ਪੱਤਰਕਾਰ ਸੁਖਮਿੰਦਰ ਸਿੰਘ ਹੰਸਰਾ ਨੇ ਮੰਚ ਦੀ ਪ੍ਰਧਾਨਗੀ ਕੀਤੀ। ਕਮਿਊਨਟੀ ਦੇ ਸਰਕਰਦਾ ਮੈਂਬਰਾਂ ਚੋਂ ਦਰਜਨਾਂ ਬੁਲਾਰਿਆਂ ਨੇ ਗੌਰੀ ਲੰਕੇਸ਼ ਦੇ ਕਤਲ ਦੀ ਨਿਖੇਧੀ ਕੀਤੀ। ਇਸ ਕਤਲ ਨੂੰ ਬੋਲਣ ਦੀ ਆਜ਼ਾਦੀ ਦਾ ਕਤਲ ਕਰਾਰ ਦਿੰਦਿਆਂ ਵੱਖ ਵੱਖ ਬੁਲਾਰਿਆਂ ਨੇ ਭਗਵੇਂ ਅੱਤਵਾਦ ਦੀ ਨਿੰਦਾ ਕੀਤੀ।
ਡਾ. ਬਲਵਿੰਦਰ ਸਿੰਘ ਨੇ ਗੌਰੀ ਲੰਕੇਸ਼ ਦੇ ਕਤਲ ਨੂੰ ਪ੍ਰੈੱਸ ਦੀ ਆਜ਼ਾਦੀ ਨੂੰ ਖੋਹਣ ਦਾ ਯਤਨ ਦੱਸਿਆ। ਡਾæ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਵਰਤਾਰਾ ਸੰਸਾਰ ਭਰ ਵਿੱਚ ਹੀ ਹੁੰਦਾ ਹੈ। ਪਿਛਲੇ ਸਾਲ ਦੌਰਾਨ ਸੰਸਾਰ ਭਰ ਵਿੱਚ 115 ਪੱਤਰਕਾਰ ਕਤਲ ਕੀਤੇ ਜਾ ਚੁੱਕੇ ਹਨ। ਉਨ੍ਹ੍ਹਾਂ ਕਿਹਾ ਕਿ ਦਰਅਸਲ ਗੌਰੀ ਦਾ ਕਤਲ ਉਨ੍ਹਾਂ ਵਲੋਂ ਉਠਾਏ ਜਾਂਦੁ ਮੁੱਦਿਆਂ ਨੂੰ ਹੋਰ ਉਜਾਗਰ ਕਰ ਗਿਆ ਹੈ।
ਸੁਖਮਿੰਦਰ ਸਿੰਘ ਹੰਸਰਾ ਨੇ ਪ੍ਰੋਸਟੈਂਟ ਪਾਸਚਰ ਮਾਰਟਿਨ ਮੋਇਲਰ ਦੇ ਕਥਨ ਕਿ ਜਦੋਂ ਉਹ ਬਾਕੀਆਂ ਨੂੰ ਮਾਰਨ ਆਏ ਤਾਂ ਮੈਂ ਨਹੀਂ ਬੋਲਿਆ ਤੇ ਜਦੋਂ ਉਹ (ਹਿਟਲਰ) ਮੈਨੂੰ ਮਾਰਨ ਆਏ ਤਾਂ ਬੋਲਣ ਵਾਸਤੇ ਕੋਈ ਬਚਿਆ ਹੀ ਨਹੀਂ ਸੀ ਨਾਲ ਆਪਣੇ ਵਿਚਾਰ ਸ਼ੁਰੂ ਕੀਤੇ। ਹੰਸਰਾ ਨੇ ਕਿਹਾ ਕਿ ਗੌਰੀ ਲੰਕੇਸ਼ ਦਾ ਕਤਲ ਕਿਸ ਨੇ ਕੀਤਾ, ਇੱਕ ਸੁਆਲ ਹੈ ਪਰ ਪੱਤਰਕਾਰੀ ਦੇ ਮੰਚ ਤੇ ਇਸ ਤੋਂ ਵੀ ਅਹਿਮ ਸੁਆਲ ਇਹ ਹੈ ਕਿ ਗੌਰੀ ਲੰਕੇਸ਼ ਦਾ ਕਤਲ ਕਿਉਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਕਹਿਣਾਂ ਦਾ ਮੁਸ਼ਕਲ ਹੈ ਕਿ ਅਣਪਛਾਤੇ ਵਿਅਕਤੀ ਜਿੰਨ੍ਹਾਂ ਨੇ ਗੌਰੀ ਲੰਕੇਸ਼ ਦਾ ਕਤਲ ਕੀਤਾ ਉਹ ਬੀ ਜੇ ਪੀ ਜਾਂ ਹਿੰਦੂਤਵੀਆਂ ਦੇ ਬੰਦੇ ਸੀ ਪਰ ਕਿਸੇ ਵੀ ਫੌਜਦਾਰੀ ਕੇਸ ਦੀ ਜਾਂਚ ਕਰਨ ਵਾਲਾ ਤਿੰਨ ਗੱਲਾਂ ਨੂੰ ਮੁੱਖ ਰੱਖ ਕੇ ਚੱਲਦਾ ਹੈ। ਕਿਸ ਨੂੰ ਇਹ ਕਤਲ ਕਰਨਾ ਜਰੂਰੀ ਸੀ ਨਹੀਂ ਤਾਂ ਨੁਕਸਾਨ ਝੱਲਣਾ ਪੈ ਸਕਦਾ ਸੀ, ਕਿਸ ਨੂੰ ਇਸ ਕਤਲ ਦਾ ਫਾਇਦਾ ਹੁੰਦਾ ਹੈ ਅਤੇ ਕਿਸ ਨੇ ਇਸ ਕਤਲ ਤੇ ਖੁਸ਼ੀ ਮਨਾਈ ਹੈ। ਇਹ ਤਿੰਨੇ ਗੱਲਾਂ ਹਿੰਦੂਤਵੀਆਂ ਤੇ ਢੁੱਕਦੀਆਂ ਹਨ।
ਕੰਵਰ ਸੰਧੂ ਨੇ ਕਿਹਾ ਕਿ ਮੈਂ ਇਸ ਸਮਾਗਮ ਵਿੱਚ ਇੱਕ ਪੱਤਰਕਾਰ ਦੀ ਹੈਸੀਅਤ ਨਾਲ ਸ਼ਾਮਲ ਹੋਇਆ ਹਾਂ ਰਾਜਨੀਤਕ ਤੌਰ ਤੇ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰਾਂ ਅਕਸਰ ਹੀ ਪੱਤਰਕਾਰਾਂ ਤੇ ਦਬਾਅ ਬਣਾ ਕੇ ਉਨ੍ਹਾਂ ਦੀ ਬੋਲਣ ਦੀ ਆਜ਼ਾਦੀ ਖੋਹਣ ਦਾ ਯਤਨ ਕਰਦੀਆਂ ਹੀ ਰਹਿੰਦੀਆਂ ਹਨ, ਪਰ ਅਜਿਹੇ ਸਮਾਗਮ ਇਸ ਪ੍ਰਤੀ ਬੜਾ ਅਸਰ ਕਰਦੇ ਹਨ। ਉਨਾਂ ਡੇ ਨਾਈਟ ਚੈਨਲ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਚੋਂ ਬੰਦ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹੱਕ ਵਿੱਚ ਕੋਈ ਨਹੀਂ ਸੀ ਬੋਲਿਆ।
ਸਮਾਗਮ ਦੇ ਅਖੀਰ ਵਿੱਚ ਚਰਨਜੀਤ ਬਰਾੜ ਨੇ ਸਭ ਦਾ ਧੰਨਵਾਦ ਕੀਤਾ। ਰਮਜ਼ ਪੰਜਾਬੀ ਰੇਡੀਓ ਦੇ ਸੰਚਾਲਕ ਹਰਜਿੰਦਰ ਸਿੰਘ ਗਿੱਲ ਨੇ ਸਮਾਗਮ ਨੂੰ ਤਰਤੀਬ ਦਿੱਤੀ। ਇਹ ਸਮਾਗਮ ਰਾਇਲ ਸਟਾਰ ਰੀਅਲਟੀ ਦੇ ਬੋਰਡ ਰੂਮ ਵਿੱਚ ਹੋਇਆ। ਇਸ ਲਈ ਰਾਇਲ ਸਟਾਰ ਦੇ ਮਾਲਕ ਪਰਮਿੰਦਰ ਸਿੰਘ ਢਿਲੋਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਅਖੀਰ ਵਿੱਚ ਮੋਮਬੱਤੀਆਂ ਜਗਾ ਕੇ ਸਰਕਾਰੀ ਅੱਤਵਾਦ ਖਿਲਾਫ ਰੌਸ਼ਨੀ ਦਾ ਪ੍ਰਦਰਸ਼ਨ ਕੀਤਾ ਗਿਆ।
ਇਥੇ ਵਰਨਣਯੋਗ ਹੈ ਕਿ ਗੌਰੀ ਲੰਕੇਸ਼ “ਗੌਰੀ ਲੰਕੇਸ਼ ਪੱਤਰਕਾ” ਦੀ ਸੰਪਾਦਕ ਸੀ ਜਿਸ ਨੂੰ ਇਸਦੇ ਬਾਪ ਪੀ ਲੰਕੇਸ਼ ਨੇ ਸ਼ੁਰੂ ਕੀਤਾ ਸੀ। ਉਸ ਵੇਲੇ ਇਸਦਾ ਨਾਮ “ਲੰਕੇਸ਼ ਪੱਤਰਕਾ” ਸੀ। ਗੌਰੀ ਲੰਕੇਸ਼ ਨੂੰ ਖੱਬੇ ਪੱਖੀ ਵਿਚਾਰਧਾਰਾਕ ਕਿਹਾ ਜਾਂਦਾ ਹੈ ਪਰ ਅਧਿਐਨ ਕਰਨ ਤੇ ਪਤਾ ਲੱਗਦਾ ਹੈ ਕਿ ਇਹ ਪ੍ਰੀਵਾਰ ਜਿਸਦਾ ਡੀ ਐਨ ਏ ਗੌਰੀ ਨੂੰ ਇਸ ਪਾਸੇ ਦ੍ਰਿੜਤਾ ਨਾਲ ਕੰਮ ਕਰਨ ਲਈ ਪ੍ਰੇਰਨਾ ਸ੍ਰੋਤ ਸੀ ਉਹ ਵੀ ਲੋਕ ਪੱਖੀ ਆਵਾਜ਼ ਬੁਲੰਦ ਕਰਨਾ। ਗੌਰੀ ਲੰਕੇਸ਼ ਦਾ ਪਿਤਾ ਖੁਦ ਜਾਤ ਪਾਤ ਦਾ ਵਿਰੋਧੀ ਸੀ। ਇਹੀ ਵਿਚਾਰਧਾਰਾ ਗੌਰੀ ਲੰਕੇਸ਼ ਨੇ ਅਪਣਾਈ।
ਸੱਜੇ ਪੱਖੀ ਅਤੇ ਕੱਟੜਵਾਦੀ/ਭਗਵਾਂ ਅੱਤਵਾਦ ਦੇ ਵਿਚਾਰਧਾਰਕਾਂ ਭਾਵ ਹਿੰਦੂਤਵਾ ਲਹਿਰ ਦੀਆਂ ਪਰਤਾਂ ਦਾ ਪਾਜ ਉਘਾੜਨ ਲਈ ਗੌਰੀ ਲੰਕੇਸ਼ ਨੇ ਲੱਕ ਬੰਨ ਕੇ ਜ਼ੋਰ ਲਗਾਇਆ ਹੋਇਆ ਸੀ। ਬੀ ਜੇ ਪੀ ਵਲੋਂ ਇਸ ਉਪਰ ਮਾਨਹਾਨੀ ਦਾ ਕੇਸ ਵੀ ਕੀਤਾ ਹੋਇਆ ਸੀ ਜਿਸ ਵਿੱਚ ਗੌਰੀ ਲੰਕੇਸ਼ ਹਾਰ ਗਈ ਸੀ ਪਰ ਅਪੀਲ ਚੱਲ ਰਹੀ ਹੈ। ਅਗਰ ਪੁਲੀਸ ਨੂੰ ਕੁੱਝ ਹੱਥ ਨਹੀਂ ਲੱਗ ਰਿਹਾ ਤਾਂ ਇਹ ਵੀ ਇੱਕ ਕਾਰਣ ਹੈ ਕਿ ਉਂਗਲ ਆਪ ਮੁਹਾਰੇ ਹਾਕਮ ਧਿਰ ਉਪਰ ਉੱਠਦੀ ਹੈ। ਕੁੱਝ ਵੀ ਹੋਵੇ, ਗੌਰੀ ਲੰਕੇਸ਼ ਦੇ ਕਤਲ ਨਾਲ ਗੌਰੀ ਤਾਂ ਜਰੂਰ ਖਾਮੋਸ਼ ਹੋ ਗਈ ਹੈ ਪਰ ਵਿਚਾਰਧਾਰਾ ਨਹੀਂ।

ਭਾਈ ਸੰਤੋਖ ਸਿੰਘ ਖੇਲਾ ਬਣੇ ਮਾਂਟਰੀਅਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ

ਮਾਂਟਰੀਅਲ (ਪੀ ਡੀ ਬਿਊਰੋ – ਅਗਸਤ 27 2017) ਮਾਂਟਰੀਅਲ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਾਸਾਲ ਵਿਖੇ ਆਊਣ ਵਾਲੇ ਦੋ ਸਾਲਾਂ ਲਈ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ। ਇਸ ਵਿੱਚ ਭਾਈ ਸੰਤੋਖ ਸਿੰਘ ਖੇਲਾ ਨੂੰ ਪ੍ਰਧਾਨ ਬਣੇ ਹਨ। ਕੈਨੇਡਾ ਵਿੱਚ ਖਾਲਿਸਤਾਨ ਦੀ ਮੁਹਿੰਮ ਦੇ ਪ੍ਰਮੁੱਖ ਮੈਂਬਰ ਭਾਈ ਸੰਤੋਖ ਸਿੰਘ ਖੇਲਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਭਾਈ ਸਾਹਿਬ ਦੇ ਮੁੱਖ ਸੇਵਾਦਾਰ ਬਣਨ ਨਾਲ ਸਿੱਖ ਪੰਥ ਦੀਆਂ ਖਾਲਿਸਤਾਨੀ ਸਰਗਰਮੀਆਂ ਵਿੱਚ ਹੋਰ ਸਾਰਥਿਕਤਾ ਆਵੇਗੀ। ਅਸੀਂ ਪਾਰਟੀ ਵਲੋਂ ਭਾਈ ਸਾਹਿਬ ਨੂੰ ਵਧਾਈ ਦਿੰਦੇ ਹਾਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ ਨੇ ਵੀ ਖੇਲਾ ਸਾਹਿਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਕਰਦਿਆਂ ਪ੍ਰਧਾਨਗੀ ਪਦ ਦੀ ਸੇਵਾ ਮਿਲਣ ਤੇ ਵਧਾਈ ਦਿੱਤੀ।

ਸੌਦਾ ਸਾਧ ਦੇ ਬਲਾਤਕਾਰ ਮਾਮਲੇ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ : ਹਿੰਮਤ ਸਿੰਘ

ਗ਼ਰੀਬੜੇ ਸਿੱਖਾਂ ਨੂੰ ਕਲਾਵੇ ਵਿਚ ਲੈਣ ਵਿਚ ਕਾਮਯਾਬ ਨਹੀਂ ਹੋਈ ਸ਼੍ਰੋਮਣੀ ਕਮੇਟੀ : ਹਿੰਮਤ ਸਿੰਘ
ਗੁਰੂ ਘਰਾਂ ਦੀ ਰਾਖੀ ਕਰੇ ਤੇ ਸਾਰੇ ਡੇਰੇ ਸੀਲ ਕੀਤੇ ਜਾਣ : ਕੋਆਰਡੀਨੇਸ਼ਨ ਕਮੇਟੀ

ਨਿਊਯਾਰਕ (ਪੀ ਡੀ ਬਿਊਰੋ-27 ਅਗਸਤ) ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਅੱਜ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਜੋਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗ਼ਰੀਬੜੇ ਸਿੱਖਾਂ ਨੂੰ ਆਪਣੇ ਕਲਾਵੇ ਵਿਚ ਲੈਣ ਵਿਚ ਨਾਕਾਮਯਾਬ ਰਹੀ ਹੈ ਜਿਸ ਕਰ ਕੇ ਉਹ ਝੂਠੇ ਸੌਦੇ ਵਰਗੇ ਡੇਰਿਆਂ ਵਿਚ ਜਾ ਕੇ ਆਪਣੇ ਸਿੱਖ ਅਕੀਦਿਆਂ ਤੇ ਸਿੱਖ ਲਿਬਾਸ ਨੂੰ ਤਿਲਾਂਜਲੀ ਦੇਣ ਲਈ ਮਜਬੂਰ ਹੁੰਦੇ ਹਨ, ਬਾਦਲਕਿਆਂ ਦੀ ਕਮਾਂਡ ਹੇਠ ਚਲ ਰਹੀ ਸ਼੍ਰੋਮਣੀ ਕਮੇਟੀ ਨੇ ਅਜੋਕਾ ਸਿੱਖ ਸਮਾਜ ਸਨਾਤਨੀ ਰਵਾਇਤਾਂ ਵੱਲ ਭੇਜਣ ਲਈ ਹੀ ਰੋਲ ਨਿਭਾਇਆ ਹੈ ਅਸਲ ਵਿਚ ਚਾਹੀਦਾ ਇਹ ਸੀ ਕਿ ਸਿੱਖੀ ਦੇ ਅਸਲ ਮਨੋਰਥ ਕਿ ‘ਰੰਘਰੇਟੇ ਗੁਰੂ ਕੇ ਬੇਟਿਆਂ’ ਨੂੰ ਆਪਣੀ ਹਿੱਕ ਨਾਲ ਲਗਾਇਆ ਜਾਂਦਾ ਤੇ ‘ਬੇਗਮ ਪੁਰਾ’ ਦਾ ਸੰਕਲਪ ਪੂਰਾ ਕੀਤਾ ਜਾਂਦਾ। ਇਹ ਬਿਆਨ ਅੱਜ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਜਾਰੀ ਕੀਤਾ।
ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ  ਅਤੇ ਦਵਿੰਦਰ ਸਿੰਘ ਦਿਓ ਕਿਹਾ ਹੈ ਕਿ ਅੱਜ ਪੰਜਾਬ ਬਰੂਦ ਦੇ ਢੇਰ ਤੇ ਆ ਕੇ ਖੜਾ ਹੋ ਗਿਆ ਹੈ, ਜਿਸ ਕਰ ਕੇ ਸਾਡੇ ਗੁਰੂ ਘਰਾਂ ਅਤੇ ਸਿੱਖ ਪਰਿਵਾਰਾਂ ਨੂੰ ਵੀ ਖ਼ਤਰਾ ਹੈ, ਇਹ ਇਸ ਕਰ ਕੇ ਕਿਹਾ ਜਾ ਰਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ। ਅੱਜ ਵੀ ਭਾਰਤੀ ਏਜੰਸੀਆਂ ਵੱਲੋਂ ਅਜਿਹੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਇਹ ਮਾਮਲਾ ਸਿੱਖਾਂ ਤੇ ਪ੍ਰੇਮੀਆਂ ਵਿਚਕਾਰ ਹੈ, ਜਦ ਕਿ ਇਸ ਤਰ੍ਹਾਂ ਕੁੱਝ ਵੀ ਨਹੀਂ ਹੈ, ਅਸਲ ਵਿਚ ਸੌਦਾ ਸਾਧ ‘ਤੇ ਉਸੇ ਦੇ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ ਦਾ ਦੋਸ਼ ਸੀ, ਜਿਸ ਦੀ ਪੜਤਾਲ ਸੀਬੀਆਈ ਨੇ ਕੀਤੀ ਤੇ ਸੀਬੀਆਈ ਦੀ ਅਦਾਲਤ ਨੇ ਇਸ ਦੀ ਸੁਣਵਾਈ ਕੀਤੀ ਜਿਸ ਵਿਚ ਸੌਦਾ ਸਾਧ ਦੋਸ਼ੀ ਪਾਇਆ ਗਿਆ ਹੈ। ਇਸ ਦਾ ਭਾਵ ਹੈ ਕਿ ਸਿੱਖਾਂ ਦਾ ਇਸ ਮਾਮਲੇ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ। ਪਰ ਇੰਜ ਭਾਸ ਰਿਹਾ ਹੈ ਕਿ ਇਸ ਨੂੰ ਵੀ ਸਿੱਖਾਂ ਦੇ ਨਾਮ ਮੜ੍ਹ ਕੇ ਭਾਰਤੀ ਏਜੰਸੀਆਂ ਇਹ ਮਾਮਲਾ ਸਿੱਖਾਂ ਤੇ ਪ੍ਰੇਮੀਆਂ ਦਾ ਬਣਾਉਣਾ ਚਾਹੁੰਦੀਆਂ ਹਨ। ਸ. ਹਿੰਮਤ ਸਿੰਘ ਨੇ ਕਿਹਾ ਹੈ ਕਿ ਹੁਣ ਸਮੁੱਚੇ ਸਿੱਖ ਸਮਾਜ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਝੂਠੇ ਸੌਦੇ ਨਾਲ ਜੁੜੇ ਸਿੱਖ ਪਰਿਵਾਰਾਂ ਨੂੰ ਮੁੜ ਸਿੱਖੀ ਨਾਲ ਜੋੜਨ ਲਈ ਕੰਮ ਕਰਨ ਤਾਂ ਕਿ ਪੰਜਾਬ ਦੇ ਪੈਰਾਂ ਨੂੰ ਬਾਰੂਦ ਦੇ ਢੇਰ ਤੋਂ ਹਟਾਇਆ ਜਾ ਸਕੇ, ਉਨ੍ਹਾਂ ਸੌਦਾ ਸਾਧ ਦੇ ਇਸ ਕੇਸ ਬਾਰੇ ਭਾਰਤੀ ਨਿਆਂ ਪ੍ਰਣਾਲੀ ਦੇ ਇਸ ਜੱਜ ਦੀ ਸ਼ਲਾਘਾ ਵੀ ਕੀਤੀ ਤੇ ਕਿਹਾ ਕਿ ਦੋ ਬੀਬੀਆਂ ਵੱਲੋਂ ਲਗਾਏ ਦੋਸ਼ ਸਾਬਤ ਹੋਏ ਤਾਂ ਮਾਨਯੋਗ ਜੱਜ ਨੇ ਸੱਚੋ ਸੱਚ ਦਾ ਫ਼ੈਸਲਾ ਸੁਣਾ ਕੇ ਇਨਸਾਫ਼ ਦਾ ਕੰਮ ਕੀਤਾ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਘਰਾਂ ਦੀ ਰਾਖੀ ਕਰਨ ਤੇ ਸਿੱਖ ਪਰਿਵਾਰ ਵੀ ਬਚ ਕੇ ਰਹਿਣ, ਕਿਉਂਕਿ ਸ਼ਰਾਰਤੀ ਅਨਸਰ ਅਜਿਹੀ ਕਿਸੇ ਵੀ ਕਾਰਵਾਈ ਨੂੰ ਅਮਲ ਵਿਚ ਲਿਆ ਸਕਦੇ ਹਨ ਜਿਸ ਨਾਲ ਪੰਜਾਬ ਵਿਚ ਦੰਗੇ ਭੜਕ ਜਾਣ, ਇਸ ਕਰ ਕੇ ਹੁਣ ਸਿੱਖਾਂ ਲਈ ਬੜੀ ਪਰਖ ਦੀ ਘੜੀ ਹੈ।
ਜਾਰੀ ਕਰਤਾ
ਹਿੰਮਤ ਸਿੰਘ ਕੋਆਰਡੀਨੇਟਰ

ਟਰਾਂਟੋ ਵਿੱਚ ਮਨਾਏ ਗਏ ਭਾਰਤ ਦੇ ਅਖੌਤੀ ਆਜ਼ਾਦੀ ਜਸ਼ਨਾਂ ਦਾ ਜਬਰਦਸਤ ਵਿਰੋਧ ਦਰਜ


ਟਰਾਂਟੋ ਕਾਂਸਲੇਟ ਆਫਿਸ ਦੀਆਂ ਧਾਂਦਲੀਆਂ ਦੇ ਕਿੱਸੇ ਉਜਾਗਰ ਹੋਣ ਦੀ ਸੰਭਾਵਨਾ 
ਟਰਾਂਟੋ (ਪੀ ਡੀ ਬਿਊਰੋ – ਅਗਸਤ 21 2017) ਭਾਰਤ ਦੇ ਅਖੌਤੀ ਜਸ਼ਨਾਂ ਸਬੰਧੀ ਭਾਰਤੀ ਕਾਂਸਲੇਟ ਵਲੋਂ ਟਰਾਂਟੋ ਸਿਟੀ ਹਾਲ ਵਿਖੇ ਹਰ ਸਲਾ ਦੀ ਤਰ੍ਹਾਂ ਮੇਲਾ ਮਨਾਇਆ ਗਿਆ। ਇਥੇ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ। ਪੰਜਾਬ ਅਤੇ ਹੋਰਨਾਂ ਘੱਟ ਗਿਣਤੀ ਵਸੋਂ ਵਾਲਿਆਂ ਸੂਬਿਆਂ ਨਾਲ ਕੀਤਾ ਜਾਂਦਾ ਵਿਤਕਰਾ ਇਥੇ ਸਾਫ ਦਿਖਾਈ ਦੇ ਰਿਹਾ ਸੀ ਕਿ ਸਮੁੱਚੇ ਪੰਡਾਲ ਵਿੱਚ 10-15 ਸਿੱਖ ਨਜ਼ਰ ਆਏ ਜਦਕਿ ਟਰਾਂਟੋ ਵਿੱਚ ਸਿੱਖਾਂ ਦੀ ਗਿਣਤੀ 3-4 ਲੱਖ ਦੇ ਕਰੀਬ ਹੈ।
ਜਿਥੇ ਹਰ ਵੀਹ ਮਿੰਟ ਬਾਅਦ ਇੱਕ ਔਰਤ ਨਾਲ ਜਬਰਜਨਾਹ ਹੁੰਦਾ ਹੋਵੇ ਉਸ ਮੁਲਕ ਦੀ ਆਜ਼ਾਦੀ ਦੇ ਜਸ਼ਨ ਮਨਾਊਣ ਦੀ ਕੀ ਤੁੱਕ ਬਣਦੀ ਹੈ। ਇਹ ਵਿਚਾਰ ਸੁਖਮਿੰਦਰ ਸਿੰਘ ਹੰਸਰਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਨੇ ਆਪਣੀ ਤਕਰੀਰ ਵਿੱਚ ਦਿੱਤੇ। ਵਰਨਣਯੋਗ ਹੈ ਕਿ ਫਰਵਰੀ 2017 ਵਿੱਚ ਛਪੀ ਟਾਇਮਜ਼ ਆਫ ਇੰਡੀਆ ਦੀ ਇਕ ਰਿਪੋਰਟ, ਜੋ “ਨੈਸ਼ਨਲ ਕਰਾਈਮ ਰੈਕਰਡਜ਼ ਬਿਉਰੋ” ਦੇ ਆਧਾਰਿਤ ਪ੍ਰਕਾਸ਼ਤ ਕੀਤੀ ਗਈ ਸੀ, ਅਨੁਸਾਰ ਕੇਵਲ ਦਿੱਲੀ ਵਿੱਚ ਹੀ 6 ਬਲਤਾਕਾਰ ਇੱਕ ਦਿਨ ਵਿੱਚ ਹੁੰਦੇ ਹਨ। ਜਦਕਿ “ਨੈਸ਼ਨਲ ਕਰਾਈਮ ਰੈਕਰਡਜ਼ ਬਿਉਰੋ” ਦੀ ਹੀ ਰਿਪੋਰਟ ਅਨੁਸਾਰ ਭਾਰਤ ਅੰਦਰ ਹਰ ਵੀਹ ਮਿੰਟ ਬਾਅਦ ਇੱਕ ਬਲਾਤਕਾਰ ਹੁੰਦਾ ਹੈ। ਜਿਸ ਦਾ ਹਵਾਲਾ ਟਾਇਮਜ਼ ਆਫ ਇੰਡੀਆ ਨੇ ਅਗਸਤ 2013 ਵਿੱਚ ਪ੍ਰਕਾਸ਼ਤ ਕੀਤਾ ਸੀ।
ਹੰਸਰਾ ਨੇ ਕਿਹਾ ਕਿ ਅੱਜ ਦੇ ਜਸ਼ਨਾਂ ਦਾ ਪ੍ਰਬੰਧ ਭਾਰਤ ਸਰਕਾਰ ਨੇ ਕੀਤਾ ਹੈ। ਅਜਿਹੇ ਸਰਕਾਰੀ ਸਮਾਗਮਾਂ ਵਿੱਚ ਜਾਂ ਤਾਂ ਕਿਰਾਏ ਦੇ ਟੱਟੂ ਸ਼ਾਮਲ ਹੁੰਦੇ ਹਨ ਜਾਂ ਫਿਰ ਮੌਕਾਪ੍ਰਸਤ ਲੋਕ ਸ਼ਾਮਲ ਹੁੰਦੇ ਹਨ। ਆਮ ਭਾਰਤੀ ਨਾਗਰਿਕ ਵੀ ਭਾਰਤ ਦੀ ਅਜ਼ਾਦੀ ਦੇ ਜਸ਼ਨਾਂ ਨੂੰ ਵੇਖ ਕੇ ਸ਼ਰਮਸ਼ਾਰ ਹੈ। ਹੰਸਰਾ ਨੇ ਕਿਹਾ ਜਿਥੋਂ ਤੱਕ ਪੰਜਾਬ ਜਾਂ ਸਿੱਖਾਂ ਦਾ ਸਬੰਧ ਹੈ, ਇਹ ਮੁਲਕ ਹੈ ਹੀ ਨਹੀਂ। ਸਾਨੂੰ ਤਾਂ ਬ੍ਰਿਟਿਸ਼ ਦੀ ਨਲਾਇਕੀ ਅਤੇ ਬ੍ਰਾਹਮਣ ਦੀ ਚਾਲ ਵਿੱਚ ਫਸਾ ਕੇ 1947 ਵਿੱਚ ਮੁੱੜ ਤੋਂ ਗੁਲਾਮ ਬਣਾਇਆ ਗਿਆ ਹੈ। 1947 ਵਿੱਚ ਭਾਰਤ ਦੀ ਆਜ਼ਾਦੀ ਨਹੀਂ ਦਰਅਸਲ ਇਹ ਪਾਰਵ ਦਾ ਤਬਾਦਲਾ ਸੀ ਜੋ ਬ੍ਰਿਟਿਸ਼ ਤੋਂ ਬ੍ਰਾਹਮਣ ਦੇ ਹੱਥ ਆ ਗਿਆ। ਪੰਜਾਬ ਕਦੇ ਭਾਰਤ ਦਾ ਹਿੱਸਾ ਨਹੀਂ ਸੀ ਅਤੇ ਨਾਂ ਹੀ ਅੱਜ ਇਹ ਭਾਰਤ ਦਾ ਹਿੱਸਾ ਹੈ।
ਇਸ ਮੌਕੇ ਭਾਈ ਬਲਕਾਰ ਸਿੰਘ ਹੇਅਰ ਨੇ ਬੋਲਦਿਆਂ ਭਾਰਤ ਸਰਕਾਰ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਦੀ ਗੱਲ ਕਰਦਿਆਂ ਮੌਦੀ ਸਰਕਾਰ ਨੂੰ ਲਮਮੇ ਹੱਥੀਂ ਲਿਆ। ਹੇਅਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਾਤਲ ਦਾ ਖਿਤਾਬ ਦਿੰਦਿਆਂ ਯੂ ਐਨ ਓ ਤੋਂ ਮੰਗ ਕੀਤੀ ਕਿ 2000 ਮੁਸਲਮਾਨਾਂ ਦੇ ਕਤਲ ਕੇਸਾਂ ਵਿੱਚ ਨਰਿੰਦਰ ਮੋਦੀ ਨੂੰ ਸਜ਼ਾ ਜਾਫਤਾ ਕੀਤਾ ਜਾਵੇ। ਹੇਅਰ ਨੇ ਲਗਾਤਾਰ ਨਾਹਰੇਬਾਜ਼ੀ ਕਰਦਿਆਂ ਭਾਰਤੀ ਕਾਂਸਲੇਟ ਦਿਨੇਸ਼ ਭਾਟੀਆਂ ਮੁਰਦਾਬਾਦ ਦੇ ਜੈਕਾਰੇ ਵੀ ਗਜਾਏ।
ਵਰਨਣਯੋਗ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਭਾਰਤੀ ਸਫਾਰਤਖਾਨੇ ਵਲੋਂ ਕਨੇਡੀਅਨ ਮਾਮਲਿਆਂ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਦੀ ਜਾਂਚ ਕੀਤੀ ਜਾਵੇ ਅਤੇ ਸਬੰਧਤ ਅਮਲੇ ਨੂੰ ਕੈਨੇਡਾ ਚੋਂ ਬਰਖਾਸਤ ਕੀਤਾ ਜਾਵੇ। ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਟਰਾਂਟੋ ਕਾਂਸਲੇਟ ਆਫਿਸ ਦੇ ਅਮਲੇ ਵਲੋਂ ਭਾਰਤ ਸਰਕਾਰ ਤੋਂ ਵੀ ਚੋਖੀ ਕਮਾਈ ਕੀਤੀ ਜਾ ਰਹੀ ਹੈ। ਟਰਾਂਟੋ ਕਾਂਸਲੇਟ ਆਫਿਸ ਦੀਆਂ ਧਾਂਦਲੀਆਂ ਦੇ ਕਿੱਸੇ ਉਜਾਗਰ ਹੋਣ ਦੀ ਸੰਭਾਵਨਾ ਬਣ ਗਈ ਹੈ। ਇਸਦੀ ਜਾਂਚ ਜਾਰੀ ਹੈ।

ਕਬੱਡੀ ਕੇਨੇਡਾ ਕੱਪ ਤੇ ਉਨਟਾਰੀਓ ਦਾ ਕਬਜ਼ਾ

ਬਰੈਂਪਟਨ (ਪੀ ਡੀ ਬਿਉਰੋ – ਅਗਸਤ 20-2017)  ਅੱਜ ਬਰੈਂਪਟਨ ਦੇ ਪਾਵਰੇਡ ਸੈਂਟਰ ਵਿੱਚ 27ਵਾਂ ਕਬੱਡੀ ਕੈਨੇਡਾ ਕੱਪ ਜੋਸ਼ੋ ਖਰੋਸ਼ ਵਿੱਚ ਖੇਡਿਆ ਗਿਆ ਅਤੇ ਨਿਰਵਿਘਨ ਸਮਾਪਤ ਹੋਇਆ। ਡਿਕਸੀ-ਟਰਾਂਟੋ-ਯੂਨਾਈਟਡ ਸਪੋਰਟਸ ਕਲੱਬ ਵਲੋਂ ਕਰਵਾਇਆ ਕਬੱਡੀ ਕੈਨੇਡਾ ਕੱਪ ਦਾ ਫਾਈਨਲ ਮੈਚ ਕੈਨੇਡਾ ਦੀਆਂ ਹੀ ਦੋ ਟੀਮਾਂ ਬੀ ਸੀ ਯੂਨਾਈਟਡ ਅਤੇ ਕੈਨੇਡਾ ਈਸਟ ਦਰਮਿਆਨ ਹੋਇਆ। ਇਹ ਮੈਚ ਕਬੱਡੀ ਦੀ ਸ਼ਿਖਰ ਕਿਹਾ ਜਾ ਸਕਦਾ ਹੈ। ਅਖੀਰ ਵਿੱਚ ਕਬੱਡੀ ਕੈਨੇਡਾ ਕੱਪ ਤੇ ਕੈਨੇਡਾ ਈਸਟ ਭਾਵ ਉਨਟਾਰੀਓ ਦੀ ਟੀਮ ਨੇ ਕਬਜ਼ਾ ਕਰ ਲਿਆ ਹੈ।
ਬਾਕੀ ਰਿਪੋਰਟ ਕੱਲ……………….