ਕੌਮ ਨਹੀਂ ਸੀ ਸਮਝ ਸਕੀ ਮਾਨ ਦੀ ਕਿਰਪਾਨ ਪ੍ਤੀ ਪਹੰਚ

ਸ੍ਰ ਸਿਮਰਨਜੀਤ ਸਿੰਘ ਮਾਨ ਨੇ ਜਦੋਂ ਸੰਨ 1989 ਵਿੱਚ ਕਿਰਪਾਨ ਦੇ ਮੁੱਦੇ ‘ਤੇ ਸਖਤ ਸਟੈਂਡ ਲਿਆ ਸੀ ਤਾਂ ਕਈ ਅਾਗੂਅਾਂ ਨੇ ੳੁਨਾਂ ਦਾ ਬੜਾ ਮਜਾਕ ੳੁਡਾੳੁਂਦੇ ਹੋਏ ਕਿਹਾ ਸੀ ਕਿ ਮਾਨ ਨੇ ਕਿਰਪਾਨ ਨਾਲ ਲੋਕ ਸਭਾ ‘ਚ ਕਿਹਡ਼ਾ ਗੱਤਕਾ ਖੇਡਣਾ ਹੈ. ਜੇਕਰ ੳੁਦੋਂ ਸਾਰੇ ਅਾਗੂ ਇਮਾਨਦਾਰੀ ਨਾਲ ਸ. ਮਾਨ ਦਾ ਸਾਥ ਦਿੰਦੇ ਤਾਂ ਅਜ ਕੌਮ ਨੂੰ ਅਾਹ ਦਿਨ ਨਾ ਦੇਖਣੇ ਪੈਂਦੇ ਜਦੋਂ ਕਿਤੇ ਵੀ ਸ.ਸਿਮਰਨਜੀਤ ਸਿੰਘ ਮਾਨ ਦੇ ਨਾਂ ਦਾ ਜ਼ਿਕਰ ਆਉਂਦਾ ਹੈ ਤਾਂ ਉਹਨਾਂ ਦੇ ਕਿਰਪਾਨ ਦੇ ਮੁੱਦੇ ਦਾ ਜ਼ਿਕਰ ਵੀ ਜਰੂਰ ਆਉਂਦਾ ਹੈ.ਇਸ ਮੁੱਦੇ ਦੀ ਨਾ ਸਿਰਫ ਸਿਖ ਜਗਤ ਸਗੋਂ ਭਾਰਤੀ ਸਿਆਸਤ ਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਗੂੰਜ ਪਈ ਸੀ ਕਿ ਕਿਵੇਂ ਇਕ ਐਮ.ਪੀ ਨੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਕੇ ਵੀ ਪਾਰਲੀਮੈਂਟ ਦੇ ਅੰਦਰ ਸਿੱਖਾਂ ਦਾ ਰਿਵਾਇਤੀ ਹਥਿਆਰ / ਕਕਾਰ ਕਿਰਪਾਨਾਂ ਤੋਂ ਬਿਨਾ ਜਾਣੋਂ ਨਾ ਕਰ ਦਿੱਤੀ ਤੇ ਤਿੰਨ ਫੁਟੀ ਕਿਰਪਾਨ ਤੋਂ ਬਗੈਰ ਅੰਦਰ ਜਾਣ ਨਾਲੋਂ ਸਗੋਂ ਬਾਹਰ ਰਹਿਣਾ ਠੀਕ ਸਮਝਿਆ ਗਿਆ ਸੀ 1989 ਦੀਆਂ ਲੋਕ ਸਭਾ ਚੋਣਾਂ ‘ਚ ਸ.ਮਾਨ ਨੂੰ 527707 ਵੋਟਾਂ ਪਈਆਂ (100 ਚੋਂ 89.16%) ਜੋ ਕਿ ਨਾ ਸਿਰਫ ਭਾਰਤ ਬਲਕਿ ਏਸ਼ੀਆ ਦੇ ਸਭ ਤੋਂ ਵੱਡੇ ਫ਼ਰਕ ਨਾਲ ਜਿੱਤ ਸੀ ਤੇ ਇਹ ਕੁਝ ਪਹਿਲੂ ਹਨ ਜਿਨਾਂ ਨੂੰ ਵਿਚਾਰੇ ਬਗੈਰ ਹੀ ਪੰਜਾਬ ਦੇ ਅਖੌਤੀ ਬੂਝੜ੍ਹ ਅਕਾਲੀ ਨੇਤਾਵਾਂ ਅਤੇ ਗਵਾਰ ਅਨਪੜ ਭੋਲੀ ਜਨਤਾ ਨੇ ਸ.ਸਿਮਰਨਜੀਤ ਸਿੰਘ ਮਾਨ ਨੂੰ ਜਿੱਦੀ ਲੀਡਰ ਹੋਣ ਦਾ ਖਿਤਾਬ ਦੇ ਦਿੱਤਾ.

1.ਭਾਰਤੀ ਸੰਵਿਧਾਨ ਦੇ ਆਰਟੀਕਲ 25A ‘ਚ ਲਿਖਿਆ ਹੋਇਆ ਹੈ ਕਿ ਇਕ ਸਿੱਖ ਆਪਣੀ ਕਿਰਪਾਨ ਜਿਥੇ ਤੇ ਜਦੋਂ ਮਰਜ਼ੀ ਲੈ ਕੇ ਜਾ ਸਕਦਾ ਹੈ ਉਸ ‘ਚ ਕਿਰਪਾਨ ਦੀ ਲੰਬਾਈ ਨਿਸ਼ਚਿਤ ਨਹੀ ਹੈ ।

2.ਮੋਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਬਣਨ ਲਈ ਜੱਥੇਦਾਰ ਮੋਹਨ ਸਿੰਘ ਤੁੜ ਨੂੰ ਪਾਰਲੀਮੈਂਟ ‘ਚ ਤਿੰਨ ਫੁਟੀ ਕਿਰਪਾਨ ਲਿਜਾਉਣ ਦਿੱਤੀ ਕਿਉਂਕਿ ਉਸ ਕੋਲੋਂ ਉਸਦੇ 7 ਐਮ.ਪੀਜ਼ ਦਾ ਸਮਰਥਨ ਲੈਣਾ ਸੀ.

3. ਫਲਸਤੀਨ ਦਾ ਚੋਟੀ ਦਾ ਲੀਡਰ ਸਵਰਗੀ ਯਾਸਰ ਅਰਾਫ਼ਾਤ ਜਿਸ ਨੂੰ ਇੰਦਰਾ ਗਾਂਧੀ ਨੇ ਮਹਿਮਾਨ ਦੇ ਤੌਰ ਤੇ ਪਾਰਲੀਮੈਂਟ ‘ਚ ਸੱਦਿਆ ਸੀ ਉਹ ਆਪਣਾ ‘ਫੁਲੀ ਲੋਡਡ’ ਪਿਸਤੌਲ ਪਾਰਲੀਮੈਂਟ ‘ਚ ਲੈ ਕੇ ਗਿਆ ਸੀ ।

4.ਇੰਦਰਾ ਦੀ ਪੋਤੀ ਪ੍ਰਿਯੰਕਾ ਗਾਂਧੀ ਆਪਣੇ ਹਥਿਆਰਬੰਦ ਸੁਰੱਖਿਆ ਕਰਮੀਆਂ ਦੇ ਨਾਲ ਪਾਰਲੀਮੈਂਟ ‘ਚ ਗਈ ਸੀ (1989 ਤੋਂ ਬਾਅਦ)

5.ਕੈਨੇਡਾ ਦੀ ਪਾਰਲੀਮੈਂਟ ਨੇ ਜਦੋਂ ਸ.ਸਿਮਰਨਜੀਤ ਸਿੰਘ ਮਾਨ ਨੂੰ ਮਹਿਮਾਨ ਦੇ ਤੌਰ ਤੇ ਸੱਦਿਆ ਤਾਂ ਸ.ਮਾਨ ਆਪਣੀ ਕਿਰਪਾਨ ਨਾਲ ਲੈ ਕੇ ਗਏ ਜਿਸ ਨੂੰ ਕੈਨੇਡੀਅਨ ਪਾਰਲੀਮੈਂਟ ਦੇ ਸਪੀਕਰ ਨੇ ਚੁੰਮਿਆ ਤੇ ਭਾਰਤ ਦਾ ਮੂੰਹ ਚਿੜਾਇਆ ਸੀ ।

6.ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੋਮਣੀ ਕਮੇਟੀ ਨੂੰ ਚਿੱਠੀ ਲਿਖੀ ਗਈ “ਕੀ ਸਾਡਾ ਕਿਰਪਾਨ ਦਾ ਮੁੱਦਾ ਗਲਤ ਸੀ ?” ਜਿਸ ਚਿੱਠੀ ਦਾ ਅੱਜ 25 ਸਾਲਾਂ ਬਾਅਦ ਵੀ ਜਵਾਬ ਨਹੀ ਆਇਆ ਜੇ ਮੁੱਦਾ ਗਲਤ ਸੀ ਤਾਂ ਸਾਫ਼ ਕਿਹਾ ਜਾ ਸਕਦਾ ਸੀ

7.ਜਿੰਨੇ ਵੀ ਸਿੱਖ ਐਮ.ਪੀ ਸਰਦਾਰ ਸਿਮਰਨ ਜੀਤ ਸਿੰਘ ਮਾਨ ਤੋਂ ਬਾਅਦ ਪਾਰਲੀਮੈਂਟ ‘ਚ ਗਏ ਹਨ ਉਹ ਤਾਂ ਸਾਰੇ ਬਿਨਾ ਕਿਰਪਾਨ ਤੋਂ ਗਏ ਹਨ ਫੇਰ ਉਹਨਾਂ ਨੇ ਇਹੋ ਜਿਹਾ ਕਿਹੜਾ ਮਸਲਾ ਸਿਖਾਂ ਦਾ ਹੱਲ ਕਰਵਾ ਦਿੱਤਾ ਜਿਹੜਾ ਸ.ਮਾਨ ਨੇ ਕਿਰਪਾਨ ਦੇ ਮੁੱਦੇ ਕਰਕੇ ਹੱਲ ਨਾ ਕਰਵਾਇਆ ?

8. ਲੋਕ ਸਭਾ ਵਾਸਤੇ 1989 ‘ਚ ਹੀ ਸ.ਮਾਨ ਦੇ ਨਾਲ ਜਿੱਤੇ ਅਤਿੰਦਰਪਾਲ ਸਿੰਘ ਖਾਲਿਸਤਾਨੀ,ਰਾਜਦੇਵ ਸਿੰਘ ਖਾਲਸਾ, ਸ਼ਹੀਦ ਬੇਅੰਤ ਸਿੰਘ ਦੇ ਪਿਤਾ ਬਾਪੂ ਸੁੱਚਾ ਸਿੰਘ ਮਲੋਆ ਜੀ ਬੀਬੀ ਰਾਜਿੰਦਰ ਕੌਰ ਬਲਾਰਾ ਤੇ ਬੀਬੀ ਬਿਮਲ ਕੌਰ ਖਾਲਸਾ ਹੋਰੀਂ ਪਾਰਲੀਮੈਂਟ ‘ਚ ਚਲੇ ਗਏ ਸੀ ਉਹਨਾਂ ਨੇ ਕਿਹੜਾ ਹੱਕ ਲੈ ਲਿਆ ਸਿੱਖਾਂ ਲਈ ਜਿਹੜਾ ਸ.ਮਾਨ ਨੂੰ ਲੈਣਾ ਚਾਹੀਦਾ ਸੀ ?

9.ਦੁਨੀਆਂ ਤੱਕ ਇਹ ਗੱਲ ਪਹੁੰਚੀ ਕਿ ਹਿੰਦੁਸਤਾਨ ਸੰਵਿਧਾਨ ‘ਚ ਹੱਕ ਦੇ ਕੇ ਵੀ ਉਸ ਹੱਕ ਨੂੰ ਵਰਤਣ ਨਹੀ ਦੇ ਰਿਹਾ ਦੁਨੀਆਂ ‘ਚ ਜਿਆਦਾ ਨਹੀਂ ਤਾਂ ਹਜਾਰਾਂ ਲੋਕਾਂ ਨੇ ਇਸ ਮੁੱਦੇ ਨੂੰ ਗਹਿਰਾਈ ਨਾਲ ਸਟੱਡੀ ਕੀਤਾ ਹੋਣਾ.

ਮੰਨਿਆ ਕਿ ਇਕ ਐਮ.ਪੀ ਦਾ ਨੈਤਿਕ ਫਰਜ਼ ਤਾਂ ਪਾਰਲੀਮੈਂਟ ‘ਚ ਜਾ ਕੇ ਆਪਣੇ ਲੋਕਾਂ ਦੇ ਮੁੱਦੇ ਚੁੱਕਣਾ ਹੁੰਦਾ ਪਰ ਜੋ ਮੁੱਦਾ ਮਾਨ ਨੇ ਪਾਰਲੀਮੈਂਟ ਤੋਂ ਬਾਹਰ ਰਹਿ ਕੇ ਚੁੱਕਿਆ ਉਹ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ । ਪਰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਚਰਨ ਸਿੰਘ ਟੋਹੜੇ ਨੇ ਕਿਹਾ ਸੀ ਕਿ ਮਾਨ ਨੇ ਪਾਰਲੀਮੈਂਟ ‘ਚ ਗੱਤਕਾ ਖੇਡਣਾ ਸੀ ਜਿਹੜਾ ਤਿੰਨ ਫੁਟੀ ਕਿਰਪਾਨ ਦਾ ਰੌਲਾ ਪਾ ਕੇ ਬਹਿ ਗਿਆ.ਕੀ ਕਿਰਪਾਨ ਸਿਰਫ ਗੱਤਕਾ ਖੇਡਣ ਲਈ ਹੀ ਰੱਖੀ ਜਾਂਦੀ ਹੈ ?
ਕੀ ਇਹ ਗੁਰੂ ਸਾਹਿਬ ਦੀ ਬਖਸ਼ੀ ਕਿਰਪਾਨ ਦਾ ਟੌਹਡ਼ਾ ਵੱਲੋ ਮਜ਼ਾਕ ਨਹੀ ਸੀ ?
ਲੋੜ ਹੈ ਸਾਨੂੰ ਸਿੱਖਾਂ ਨੂੰ ਜਾਗਰੂਕ ਹੋਣ ਦੀ ਤੇ ਸੋਚਣ ਦੀ ਕੀ ਸਚਮੁਚ ਹੀ ਕ੍ਰਿਪਾਨ ਦਾ ਇਹ ਮੁੱਦਾ ਗਲਤ ਸੀ ।

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ 22ਵਾਂ ਸ਼ਹੀਦੀ ਦਿਹਾੜਾ – ਆਓ ਓਸ ਮਹਾਨ ਆਤਮਾ ਨੂੰ ਪ੍ਰਣਾਮ ਕਰੀਏ!!

ਸ਼ਹੀਦੀ ਦਿਹਾੜੇ ਕੌਮਾਂ ਦੇ ਸੁਨਹਿਰੀ ਇਤਹਾਸ ਦੇ ਪੰਨੇ ਹੁੰਦੇ ਹਨ ਜਿੰਨਾਂ ਤੇ ਲਿਖਿਆ ਗਿਆ ਇਕੱਲਾ ਇਕੱਲਾ ਹਰਫ ਜ਼ੁਲਮ ਦੇ ਖਿਲਾਫ ਗਵਾਹੀ ਦਿੰਦਾ ਹੈ। ਇਨ੍ਹਾਂ ਦਿਹਾੜਿਆਂ ਨੂੰ ਅਫਸੋਸ ਨਹੀਂ ਸਗੋਂ ਮਾਣ ਨਾਲ ਮਨਾਇਆ ਜਾਂਦਾ ਹੈ। ਅੱਜ ਜਦੋਂ ਭਾਜੀ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਆਇਆ ਹੈ ਅਤੇ ਇਸ ਨੂੰ ਮਨਾਉਣ ਦਾ ਸਮ੍ਹਾਂ ਆਇਆ ਹੈ ਤਾਂ ਅੰਦਰ ਖੋਹ ਜਿਹੀ ਪੈ ਰਹੀ ਹੈ। ਇਸਦੇ ਕਾਰਣ ਲੱਭਣ ਲਈ ਮੈਂ ਥੋੜਾ ਖੁਦ ਅੰਦਰ ਵੜਿਆ। ਮੈਨੂੰ ਖਾਲੜਾ ਭਾਜੀ ਨਾਲ ਬਿਤਾਏ ਦਿਨ ਯਾਦ ਆ ਗਏ।
ਸਮ੍ਹਾਂ 1989 ਦਾ ਸੀ। ਟਰਾਂਟੋ ਦੇ ਮਸ਼ਹੂਰ ਵਪਾਰੀ ਜਗਦੇਵ ਸਿੰਘ ਰੰਧਾਵਾ, ਜੋ ਮੇਰੇ ਮੂੰਹ ਬੋਲੇ ਵੱਡੇ ਭਰਾਵਾਂ ਚੋਂ ਇੱਕ ਹਨ, ਨੇ ਇੱਕ ਪੱਤਰਕਾਰ ਨਾਲ ਮੁਲਾਕਾਤ ਕਰਵਾਈ ਜਿਸ ਨੇ ਅਣਖੀਲਾ ਪੰਜਾਬ ਰੇਡੀਓ ਤੇ ਖਬਰਾਂ ਪੜਨੀਆਂ ਸ਼ੁਰੂ ਕੀਤੀਆਂ। ਉਸਦਾ ਨਾਮ ਸੀ ਐਸ ਪ੍ਰਸ਼ੋਤਮ। ਅਣਖੀਲਾ ਪੰਜਾਬ ਦੇ ਸਰੋਤੇ ਇਸ ਨਾਮ ਤੋਂ ਚੰਗੀ ਤਰ੍ਹਾਂ ਵਾਕਿਫ ਹੋਣਗੇ ਕਿਉਂਕਿ ਐਸ ਪ੍ਰਸ਼ੋਤਮ ਨੇ ਅਣਖੀਲਾ ਪੰਜਾਬ ਰੇਡੀਓ ਤੇ ਲੰਮਾਂ ਸਮ੍ਹਾਂ ਖਬਰਾਂ ਪੜੀਆਂ। ਜਾਂ ਕਹਿ ਲਵੋਂ ਕਿ ਆਹ ਰੇਡੀਓ ਤੇ ਪੰਜਾਬ ਤੋਂ ਸਿੱਧੀਆਂ ਖਬਰਾਂ ਦਾ ਸਿਲਸਿਲਾ ਅਣਖੀਲਾ ਪੰਜਾਬ ਰੇਡੀਓ ਰਾਹੀਂ ਐਸ ਪ੍ਰਸ਼ੋਤਮ ਨੇ ਹੀ ਸ਼ੁਰੂ ਕੀਤਾ ਸੀ।
ਇੱਕ ਦਿਨ ਪ੍ਰਸ਼ੋਤਮ ਭਾਅ ਦਾ ਫੋਨ ਆਇਆ ਕਿ ਹੰਸਰਾ ਸਾਹਿਬ, ਇੱਕ ਵੀਰ ਨੂੰ ਰੇਡੀਓ ਤੇ ਇੰਟਰਵਿਊ ਕਰੋ। ਮੈਂ ਕਿਹਾ ਕਿ ਜਾਣਕਾਰੀ ਭੇਜ ਦਿਓ ਤਾਂ ਕਰ ਲਵਾਂਗੇ। ਉਹ ਸਨ ਜਸਵੰਤ ਸਿੰਘ ਖਾਲੜਾ, ਜੋ ਉਸ ਵੇਲੇ “ਜਬਰ ਵਿਰੋਧੀ ਫਰੰਟ” ਦਾ ਪ੍ਰਧਾਨ ਸਨ। ਅਣਖੀਲਾ ਪੰਜਾਬ ਰੇਡੀਓ ਦੇ ਸ਼ਨਿਚਰਵਾਰ ਸ਼ਾਮ ਦੇ ਪ੍ਰੋਗ੍ਰਾਮ ਵਿੱਚ, ਸੰਨ 1989 ਵਿੱਚ, ਭਾਅ ਜੀ ਜਸਵੰਤ ਸਿੰਘ ਖਾਲੜਾ ਨਾਲ ਲਗਾਤਾਰ 40-45 ਮਿੰਟ ਇੰਟਰਵਿਊ ਕੀਤੀ। ਇਸ ਵੀਰ ਨੇ ਉਸ ਵੇਲੇ ਪੰਜਾਬ ਵਿੱਚ ਸਿੱਖਾਂ ਉਪਰ ਹੋ ਰਹੇ ਜ਼ੁਲਮਾਂ ਦੀ ਦਾਸਤਾਨ ਸੁਣਾਈ, ਗੱਲ ਕੀ ਕਿ ਖਾਲੜਾ ਭਾਅ ਜੀ ਨੇ ਹਰ ਪਹਿਲੂ ਤੋਂ ਹੋ ਰਹੇ ਧੱਕੇ ਦੀ ਬਾਤ ਪਾਈ। ਸਰੋਤੇ ਬੜੇ ਪ੍ਰਭਾਵਿਤ ਹੋਏ।
ਅਪਰੈਲ 1995 ਵਿੱਚ ਭਾਅ ਜੀ ਜਸਵੰਤ ਸਿੰਘ ਖਾਲੜਾ ਇੱਕ ਮਿਸ਼ਨ ਤੇ ਕੈਨੇਡਾ ਆਏ। ਐਮ ਪੀ ਮਿਸ ਕੋਲੀਨ ਬੋਮੀਏ ਦੇ ਸਹਿਯੋਗ ਨਾਲ ਉਨ੍ਹਾਂ ਔਟਵਾ ਵਿਖੇ ਕਈ ਸਰਕਾਰੀ ਅਦਾਰਿਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਲਾਵਾਰਿਸ਼ ਲਾਸ਼ਾਂ  ਦਾ ਪ੍ਰਸਤਾਵ ਸਾਂਝਾ ਕੀਤਾ। ਇਸੇ ਦੌਰੇ ਦੌਰਾਨ ਜਦੋਂ ਮੈਨੂੰ ਭਾਈ ਖਾਲੜਾ ਦੇ ਕੈਨੇਡਾ ਪਹੁੰਚਣ ਦੀ ਜਾਣਕਾਰੀ ਮਿਲੀ ਤਾਂ ਉਹ ਔਟਵਾ ਵਿੱਚ ਸ੍ਰæ ਅਜੀਤ ਸਿੰਘ ਸਹੋਤਾ ਦੇ ਘਰ ਸਨ, ਜਿਥੇ ਮੈਂ ਫੋਨ ਤੇ ਉਨ੍ਹਾਂ ਨੂੰ 10 ਅਪਰੈਲ 1995 ਨੂੰ ਡਿਕਸੀ ਗੁਰਦੁਆਰਾ ਸਾਹਿਬ ਵਿੱਚ ਰੱਖੀ ਹੋਈ ਅਣਖੀਲਾ ਪੰਜਾਬ ਟੀ ਵੀ ਦੀ ਤੀਸਰੀ ਵਰੇ ਗੰਢ ਤੇ ਆਉਣ ਦਾ ਸੱਦਾ ਦਿੱਤਾ। ਇਥੇ ਜਸਵੰਤ ਸਿੰਘ ਖਾਲੜਾ ਨੇ ਲੋਕਾਂ ਦੇ ਲੂੰਅ ਕੰਡੇ ਖੜੇ ਕਰਨ ਵਾਲੀ ਤਕਰੀਰ ਕੀਤੀ। ਆਹ ਜੋ ਇਤਹਾਸਿਕ ਭਾਸ਼ਨ ਯੂ ਟਿਊਬ ਤੇ ਉਪਲੱਵਧ ਹੈ, ਇਹ ਅਣਖੀਲਾ ਪੰਜਾਬ ਟੀਵੀ ਦੀ ਤੀਸਰੀ ਵਰੇ ਗੰਢ ਤੇ ਦਿੱਤਾ ਗਿਆ ਸੀ।
ਇਸ ਉਪਰੰਤ ਜੂਨ ਮਹੀਨੇ ਵਿੱਚ ਸਾਕਾ ਸ੍ਰੀ ਅਕਾਲ ਤਖਤ ਸਾਹਿਬ ਦੀ ਵਰੇ ਗੰਢ ਨੂੰ ਸਮਰਪਿਤ ਵਰਲਡ ਸਿੱਖ ਆਰਗੇਨਾਈਜੇਸ਼ਨ ਵਲੋਂ ਰੱਖੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਭਾਈ ਜਸਵੰਤ ਸਿੰਘ ਖਾਲੜਾ ਨੂੰ ਫੇਰ ਬੁਲਾਇਆ ਗਿਆ। ਉਹ ਵਾਪਿਸ ਜੂਨ 1995 ਨੂੰ ਟਰਾਂਟੋ ਪੁੱਜੇ ਜਿਥੇ ਉਨ੍ਹਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਮੌਂਟੀ ਕਾਰਲੋ ਹੋਟਲ ਵਿੱਚ ਹੋਈ ਦੋ-ਸਾਲਾ ਮੀਟਿੰਗ ਵਿੱਚ ਹਿੱਸਾ ਲਿਆ ਜਿਥੇ ਉਨ੍ਹਾਂ ਲਵਾਰਿਸ ਲਾਸ਼ਾਂ ਦਾ ਕੱਚਾ ਚਿੱਠਾ ਸੰਸਥਾ ਦੀ ਸੀਨੀਅਰ ਲੀਡਰਸ਼ਿਪ ਨਾਲ ਸਾਂਝਾ ਕੀਤਾ। ਉਪਰੰਤ ਡਿਕਸੀ ਗੁਰਦੁਆਰਾ ਸਾਹਿਬ ਅਤੇ ਔਟਵਾ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪਾਰਲੀਮੈਂਟਰੀ ਡਿਨਰ ਤੇ ਭਾਸ਼ਨ ਦਿੱਤੇ।
ਇਸ ਦੌਰੇ ਦੌਰਾਨ ਤਕਰੀਬਨ ਇੱਕ ਹਫਤਾ ਉਹ ਦਾਸ ਦੇ ਗ੍ਰਹਿ  189 Kingknoll Dr. Brampton ON Canada ਵਿਖੇ ਰਹੇ ਜਿਥੇ ਉਨ੍ਹਾਂ ਸਾਡੇ ਪ੍ਰੀਵਾਰ ਨਾਲ ਸਾਂਝ ਪਾਈ। ਸ਼ਾਇਦ ਉਹੀ ਪਲ ਹਨ ਜਿੰਨ੍ਹਾਂ ਸਦਕਾ ਅੱਜ ਦੇ ਦਿਨ ਦਿਲ ਅੰਦਰ ਇੱਕ ਖਲਾਅ ਜਿਹਾ ਮਹਿਸੂਸ ਹੋ ਰਿਹਾ ਹੈ। ਭਾਅ ਜੀ, ਜਸਵੰਤ ਸਿੰਘ ਖਾਲੜਾ, ਨੂੰ ਸੰਸਾਰਕ ਚੀਜ਼ਾਂ ਨਾਲ ਕੋਈ ਮੋਹ ਨਹੀਂ ਸੀ। ਉਹ ਆਮ ਸਾਧਾਰਣ ਗੱਲਾਂ ਵਿੱਚ ਪੈਣ ਦੀ ਬਜਾਏ ਸਿਰਫ ਪੰਥ ਅਤੇ ਕੌਮ ਦੀਆਂ ਗੱਲਾਂ ਵਿੱਚ ਰੁਚੀ ਰੱਖਦੇ ਸਨ।
ਅੱਜ ਉਨ੍ਹਾਂ ਦੀ ਕਹੀ ਗੱਲ ਯਾਦ ਆਉਂਦੀ ਹੈ ਕਿ ਅਣਖੀਲਾ ਪੰਜਾਬ ਉਹ ਦੀਵਾ ਹੈ ਜੋ ਜਦੋਂ ਜਦੋਂ ਬਲਦਾ ਹੈ ਉਦੋਂ ਹੀ ਹਨੇਰੇ ਨੂੰ ਚੈਲਿੰਜ ਕਰਦਾ ਹੈ। ਇਹ ਹਨੇਰਾ ਪਸਰਨੋਂ ਕਦੋਂ ਹਟੇਗਾ, ਇਸ ਬਾਰੇ ਖਾਲੜਾ ਸਾਹਿਬ ਦਾ ਜੀਵਨ ਸਾਡੇ ਵਾਸਤੇ ਦਰਸਨ ਮਾਰਗ ਹੈ।
ਆਓ ਓਸ ਮਹਾਨ ਆਤਮਾ ਨੂੰ ਪ੍ਰਣਾਮ ਕਰੀਏ!!

ਕੁਲਦੀਪ ਨਈਅਰ ਵੱਲੋਂ ਲਿਖੇ ਲੇਖ ਵਿਚ ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰੀ ਤੇ ਕਾਤਲ ਸਾਧ ਨਾਲ ਕਰਕੇ ਆਪਣੀ ਹਿੰਦੂ ਕੱਟੜਵਾਦੀ ਬੀਮਾਰ ਮਾਨਸਿਕਤਾ ਦਾ ਹੀ ਸਬੂਤ ਦਿੱਤਾ : ਮਾਨ

ਫ਼ਤਹਿਗੜ੍ਹ ਸਾਹਿਬ, 11 ਸਤੰਬਰ (ਪੀ ਡੀ ਬਿਊਰੋ) “ਸ੍ਰੀ ਕੁਲਦੀਪ ਨਈਅਰ ਇਕ ਲੇਖਕ ਤੇ ਜਰਨਲਿਸਟ ਹਨ । ਜਦੋਂ ਕੋਈ ਲੇਖਕ ਨਿਰਪੱਖਤਾ ਨਾਲ ਸੱਚ ਨੂੰ ਬਿਆਨ ਕਰੇ ਫਿਰ ਤਾਂ ਉਹ ਲੇਖਕ ਅਤੇ ਜਰਨਲਿਸਟ ਕਹਾਉਣ ਦਾ ਹੱਕਦਾਰ ਹੁੰਦਾ ਹੈ । ਪਰ ਜਦੋਂ ਉਹ ਕਿਸੇ ਕੱਟੜਵਾਦੀ ਨਫ਼ਰਤ ਪੈਦਾ ਕਰਨ ਵਾਲੀ ਸੋਚ ਨਾਲ ਜਾਂ ਹੁਕਮਰਾਨਾਂ ਨੂੰ ਖੁਸ਼ ਕਰਨ ਦੀ ਨੀਤੀ ਅਤੇ ਇਵਜਾਨੇ ਪ੍ਰਾਪਤ ਕਰਨ ਦੀ ਨੀਤੀ ਨਾਲ ਆਪਣੀ ਕਲਮ ਦੀ ਦੁਰਵਰਤੋਂ ਕਰਨ ਲੱਗ ਪਵੇ ਤਾਂ ਉਹ ਲੇਖਕ ਨਾ ਹੋ ਕੇ ਹੁਕਮਰਾਨ ਤਾਕਤਾਂ ਦੀ ਕੱਠਪੁਤਲੀ ਬਣਿਆ ‘ਹੈਵਾਨੀਅਤ’ ਵਾਲੀ ਸੋਚ ਦਾ ਗੁਲਾਮ ਬਣਿਆ ਸਪੱਸਟ ਨਜ਼ਰ ਆਉਦਾ ਹੈ । ਸੰਤ ਭਿੰਡਰਾਂਵਾਲਿਆਂ ਬਾਰੇ ਅਜਿਹੇ ਸ਼ਬਦ ਲਿਖਕੇ ਬੀਮਾਰ ਤੇ ਕੱਟੜਵਾਦੀ ਹਿੰਦੂ ਸੋਚ ਵਾਲੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ । ਸ੍ਰੀ ਕੁਲਦੀਪ ਨਈਅਰ ਨੇ ਜੋ ‘ਲੋਕਾਂ ਦੀਆਂ ਵੋਟਾਂ ਨਾਲ ਚੱਲਣ ਵਾਲੀ ਵਿਵਸਥਾਂ ਵਿਚ ਬਾਬਿਆਂ ਦੀ ਕੋਈ ਜਗ੍ਹਾ ਨਹੀਂ’ ਦੇ ਸਿਰਲੇਖ ਹੇਠ ਬੀਤੇ ਦਿਨਾਂ ਵਿਚ ਲੇਖ ਲਿਖਦੇ ਹੋਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੌਮੀ ਸੰਸਥਾਂ ਵੱਲੋਂ 20ਵੀਂ ਸਦੀ ਦੇ ਮਹਾਨ ਸਿੱਖ ਵੱਜੋ ਐਲਾਨੀ ਗਈ ਸਖਸ਼ੀਅਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤੁਲਨਾ ਪਾਖੰਡੀ, ਅਖੌਤੀ ਬਲਾਤਕਾਰੀ ਕਾਤਲ ਸਿਰਸੇਵਾਲੇ ਸਾਧ ਨਾਲ ਕਰਕੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੇ ਨਾਲ-ਨਾਲ ਹਿੰਦੂ ਕੱਟੜਵਾਦੀ ਤਾਕਤਾਂ ਨੂੰ ਖੁਸ਼ ਕਰਨ ਦੀ ਗੱਲ ਕੀਤੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਨਿਖੇਧੀ ਕਰਦਾ ਹੋਇਆ ਅਜਿਹੇ ਲੇਖਕਾਂ ਅਤੇ ਜਰਨਲਿਸਟਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਉਹ ਸਿੱਖ ਕੌਮ ਦੇ ਜ਼ਜਬਾਤਾਂ ਨਾਲ ਖਿਲਵਾੜ ਕਰਨ ਤੋਂ ਬਾਜ ਆਉਣ । ਵਰਨਾ ਨਿਕਲਣ ਵਾਲੇ ਨਤੀਜਿਆ ਲਈ ਅਜਿਹੇ ਨਫ਼ਰਤ ਪੈਦਾ ਕਰਨ ਵਾਲੇ ਲੇਖਕ ਅਤੇ ਉਨ੍ਹਾਂ ਨੂੰ ਸਹਿ ਦੇਣ ਵਾਲੇ ਹੁਕਮਰਾਨ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ ।”

ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਨਈਅਰ ਵੱਲੋਂ ਸੰਤ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਨੂੰ ਹੈਵਾਨੀਅਤ ਦਾ ਨੰਗਾਂ ਨਾਚ ਨੱਚਣ ਵਾਲੇ ਅਤੇ ਸਮਾਜਿਕ ਕਦਰਾ-ਕੀਮਤਾ ਦਾ ਘਾਣ ਕਰਨ ਵਾਲੇ ਸਿਰਸੇਵਾਲੇ ਸਾਧ ਨਾਲ ਆਪਣੇ ਲੇਖ ਵਿਚ ਤੁਲਨਾ ਕਰਨ ਦੀ ਸ਼ਰਾਰਤਪੂਰਨ ਕਾਰਵਾਈ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਭਿੰਡਰਾਂਵਾਲਿਆ ਦੀ ਸ਼ਹੀਦੀ ਹੋਣ ਉਪਰੰਤ 24 ਸਾਲ ਬਾਅਦ ਵੀ ਸਿੱਖ ਨੌਜ਼ਵਾਨੀ ਤੇ ਸਿੱਖ ਕੌਮ ਉਨ੍ਹਾਂ ਨੂੰ ਆਪਣਾ ਮਾਰਗ ਦਰਸ਼ਕ ਪ੍ਰਵਾਨ ਕਰਦੀ ਹੋਈ ਆਪਣੇ ਮਨ-ਆਤਮਾ ਵਿਚ ਸਤਿਕਾਰ ਸਹਿਤ ਸਮੋਈ ਬੈਠੀ ਹੈ, ਤਾਂ ਉਨ੍ਹਾਂ ਵਿਚ ਧਰਮੀ, ਸਮਾਜਿਕ, ਇਨਸਾਨੀ ਅਤੇ ਇਖ਼ਲਾਕੀ ਗੁਣਾਂ ਦੀ ਭਰਮਾਰ ਹੋਣ ਦੀ ਹੀ ਬਦੌਲਤ ਹੈ । ਜੋ ਸ੍ਰੀ ਨਈਅਰ ਵੱਲੋਂ ਇਹ ਕਿਹਾ ਗਿਆ ਹੈ ਕਿ ਭਿੰਡਰਾਂਵਾਲਿਆਂ ਦੇ ਹਮਾਇਤੀਆ ਦੀ ਵੱਡੀ ਗਿਣਤੀ ਹੋਣ ਕਾਰਨ ਉਹ ਤਾਕਤਵਰ ਹੋ ਗਏ ਸਨ, ਇਹ ਗੈਰ-ਦਲੀਲ ਗੱਲ ਹੈ । ਸੰਤ ਭਿੰਡਰਾਂਵਾਲਿਆਂ ਵੱਲੋਂ ਧਰਮੀ ਤੇ ਇਨਸਾਨੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਆਖਰੀ ਸਵਾਸ ਤੱਕ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ, ਮਜ਼ਲੂਮਾਂ, ਲਤਾੜਿਆ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਬਦੌਲਤ ਹੀ ਉਨ੍ਹਾਂ ਦੀ ਅਗਵਾਈ ਮੰਨਣ ਵਾਲਿਆ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਤੇ ਇਹ ਧਰਮੀ ਤੇ ਇਨਸਾਨੀ ਗੁਣ ਹੀ ਕਿਸੇ ਸਖਸ਼ੀਅਤ ਦੀ ਅਸਲ ਤਾਕਤ ਹੁੰਦੇ ਹਨ । ਉਨ੍ਹਾਂ ਨੇ ਇਕ ਪਲ ਲਈ ਵੀ ਆਪਣੇ ਨੇੜੇ ਕੰਮਜੋਰੀ ਤੇ ਡਰ ਨੂੰ ਢੁੱਕਣ ਨਹੀਂ ਦਿੱਤਾ ਅਤੇ ਹਰ ਹਕੂਮਤੀ ਜ਼ਬਰ-ਜੁਲਮ ਵਿਰੁੱਧ ਡੱਟਕੇ ਪਹਿਰਾ ਦਿੱਤਾ । ਸੰਤ ਭਿੰਡਰਾਂਵਾਲੇ ਸਮਾਂ ਆਉਣ ਤੇ ਸੰਤ ਤੋਂ ਸਿਪਾਹੀ ਬਣਨ ਦੀ ਵੀ ਸਮਰੱਥਾਂ ਦੇ ਮਾਲਕ ਸਨ । ਜਿਸ ਨੂੰ ਕੇਵਲ ਕੁਲਦੀਪ ਨਈਅਰ ਵਰਗੇ ਫਿਰਕੂ ਲੇਖਕਾਂ ਨੇ ਹੀ ਨਹੀਂ ਦੇਖਿਆ, ਬਲਕਿ ਸਮੁੱਚੀ ਦੁਨੀਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ । ਉਹ ਧਰਮੀ ਤੇ ਸਮਾਜਿਕ ਗੁਣਾਂ ਦੀ ਬਦੌਲਤ ਹੀ ਤਾਕਤਵਰ ਸਨ ਨਾ ਕਿ ਬੰਦਿਆਂ ਦੀ ਗਿਣਤੀ ਦੀ ਬਦੌਲਤ ।

ਉਨ੍ਹਾਂ ਕਿਹਾ ਕਿ ਜਿਥੋ ਤੱਕ ਸਿਰਸੇਵਾਲੇ ਸਾਧ ਦੀ ਗੱਲ ਹੈ, ਉਸ ਵਿਚ ਕੋਈ ਵੀ ਧਾਰਮਿਕ, ਇਖ਼ਲਾਕੀ ਜਾਂ ਸਮਾਜਿਕ ਗੁਣ ਨਹੀਂ ਸੀ, ਬਲਕਿ ਇਨ੍ਹਾਂ ਗੱਲਾਂ ਦਾ ਮੁਖੌਟਾ ਪਹਿਨਿਆ ਹੋਇਆ ਸੀ ਜਿਸਦੀ ਬਦੌਲਤ ਲੱਖਾਂ ਹੀ ਪ੍ਰੇਮੀਆਂ ਨੂੰ ਗੁੰਮਰਾਹ ਕਰਨ ਵਿਚ ਇਹ ਬਲਾਤਕਾਰੀ ਤੇ ਕਾਤਲ ਸਾਧ ਕਾਮਯਾਬ ਹੋਇਆ । ਜੇਕਰ ਉਸ ਵਿਚ ਇਖਲਾਕੀ, ਧਰਮੀ ਜਾਂ ਸਮਾਜਿਕ ਗੁਣ ਹੁੰਦੇ ਤਾਂ ਉਹ ਪੰਚਕੂਲਾਂ ਦੀ ਅਦਾਲਤ ਵਿਚ ਜੱਜ ਵੱਲੋਂ ਸਜ਼ਾ ਸੁਣਨ ਉਪਰੰਤ ਅੱਖਾ ਵਿਚ ਹੰਝੂ ਨਾ ਵਹਾਉਦਾ ਅਤੇ ਸਜ਼ਾ ਮੁਆਫ਼ੀ ਲਈ ਬਿਲਕੁਲ ਨਾ ਗਿੜਗਾਉਦਾ । ਜਦੋਂਕਿ ਸੰਤ ਭਿੰਡਰਾਂਵਾਲਿਆਂ ਨੇ ਸੱਚ ਅਤੇ ਸਿੱਖੀ ਅਸੂਲਾਂ ਤੇ ਪਹਿਰਾ ਦਿੰਦੇ ਹੋਏ ਤਿੰਨ ਮੁਲਕਾਂ ਦੀਆਂ ਫੌæਜਾਂ ਭਾਰਤ, ਬਰਤਾਨੀਆ ਅਤੇ ਰੂਸ ਦੀਆਂ ਫ਼ੌਜਾਂ ਨਾਲ 72 ਘੰਟੇ ਤੱਕ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦਾਖਲ ਹੋਣ ਲਈ ਫੜਕਣ ਨਾ ਦਿੱਤਾ । ਇਹ ਸੀ ਉਨ੍ਹਾਂ ਦੀ ਰੁਹਾਨੀਅਤ ਅਤੇ ਧਾਰਮਿਕ ਤਾਕਤ ਦਾ ਪ੍ਰਤੱਖ ਸਬੂਤ । ਫਿਰ ਨਈਅਰ ਵਰਗੇ ਲੇਖਕ ਸੰਤਾਂ ਦੀ ਵੱਡੀ ਕੁਰਬਾਨੀ ਨੂੰ ਆਪਣੀਆਂ ਗੁੰਮਰਾਹਕੁੰਨ ਲਿਖਤਾ ਰਾਹੀ ਨਾ ਤਾਂ ਨੁਕਸਾਨ ਕਰ ਸਕਦੇ ਹਨ, ਨਾ ਹੀ ਸੰਤਾਂ ਦੇ ਸਿੱਖ ਕੌਮ ਵਿਚ ਬਣੇ ਸਤਿਕਾਰ ਨੂਂੰ ਘੱਟ ਕਰ ਸਕਦੇ ਹਨ । ਦੂਸਰਾ ਸੰਤ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਦੀ ਬਦੌਲਤ ਹੀ ਅੱਜ ਹਰ ਸਿੱਖ ਦੇ ਘਰ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਸਤਿਕਾਰ ਸਹਿਤ ਫੋਟੋਆਂ ਸਜਾਈਆ ਹੋਈਆ ਹਨ ਅਤੇ ਸਿੱਖ ਨੌਜ਼ਵਾਨੀ ਆਪਣੇ ਵਹੀਕਲਜ ਉਤੇ ਉਨ੍ਹਾਂ ਦੀ ਫੋਟੋ ਨੂੰ ਲਗਾਕੇ ਇਸ ਲਈ ਫਖ਼ਰ ਮਹਿਸੂਸ ਕਰਦੀ ਹੈ ਕਿ ਸੰਤਾਂ ਨੇ ਆਪਣੀ ਜਿੰਦਗੀ ਦੇ ਹਰ ਸਵਾਸ ਨੂੰ ਮਨੁੱਖਤਾ ਤੇ ਇਨਸਾਨੀ ਕਦਰਾ-ਕੀਮਤਾ ਨੂੰ ਕਾਇਮ ਰੱਖਣ ਲਈ ਲਗਾਇਆ । ਜਦੋਂਕਿ 25 ਅਗਸਤ ਤੋਂ ਬਾਅਦ ਬਲਾਤਕਾਰੀ ਕਾਤਲ ਸਾਧ ਦੇ ਪ੍ਰੇਮੀਆਂ ਨੇ ਕੁਆਟਲਾਂ ਦੇ ਰੂਪ ਵਿਚ ਆਪਣੇ ਲਾਕਟ ਅਤੇ ਫੋਟੋਆਂ ਲਾਹਕੇ ਸੁੱਟ ਦਿੱਤੇ ਹਨ ਅਤੇ ਉਸਦਾ ਨਾਮ ਲੈਣ ਤੋਂ ਵੀ ਗੁਰੇਜ਼ ਕਰਦੇ ਹਨ ।

ਫਿਰ ਨਈਅਰ ਨੇ ਸ਼ਰਾਰਤੀ ਤੇ ਕੱਟੜਵਾਦੀ ਸੋਚ ਅਧੀਨ ਇਕ ਬਲਾਤਕਾਰੀ ਕਾਤਲ ਤੇ ਪਾਖੰਡੀ ਸਾਧ ਨਾਲ ਸੰਤਾਂ ਦੀ ਸਖਸ਼ੀਅਤ ਦੀ ਤੁਲਨਾ ਕਰਨ ਦੀ ਮੰਦਭਾਵਨਾ ਸਪੱਸਟ ਨਜ਼ਰ ਆਉਦੀ ਹੈ । ਪਰ ਅਜਿਹੇ ਲੇਖਕ ਜਾਂ ਹੁਕਮਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਵਿਚੋਂ ਮਨੁੱਖਤਾ ਲਈ ਨਿਕਲਣ ਵਾਲੀ ਰੋਸਨੀ ਨੂੰ ਕਤਈ ਵਿਚ ਹਨ੍ਹੇਰੇ ਵਿਚ ਬਦਲਣ ਵਿਚ ਕਾਮਯਾਬ ਨਹੀਂ ਹੋ ਸਕਣਗੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਦਾ ਸਤਿਕਾਰ ਸਿੱਖ ਕੌਮ ਅਤੇ ਇਨਸਾਨੀ ਕਦਰਾ-ਕੀਮਤਾ ਵਿਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਵਿਚ ਰਹਿੰਦੀ ਦੁਨੀਆ ਤੱਕ ਬਣਿਆ ਰਹੇਗਾ ।

12 ਸਤੰਬਰ ਨੂੰ ਸਾਰਾਗੜੀ ਦੀ ਜੰਗ ਦੀ 120ਵੀਂ ਬਰਸੀ ਹੈ……ਸਾਰਾਗੜੀ ਦੀ ਜੰਗ ਸਿੱਖ ਫ਼ੌਜੀਆਂ ਦੀ ਲਾਸਾਨੀ ਬਹਾਦਰੀ ਦਾ ਨਮੂਨਾ

ਸਾਰਾਗੜੀ ਗੁਰਦੁਆਰਾ ਫੀਰੋਜਪੁਰ

ਸਾਰਾਗੜੀ ਦੀ ਲੜਾਈ ਵਿਚ ਸਿੱਖ ਫ਼ੌਜੀਆਂ ਦੀ ਬਹਾਦਰੀ ਦੇ ਕਾਰਨਾਮਿਆਂ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ। ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ, ਜਿਸ ਦਲੇਰੀ ਅਤੇ ਬਹਾਦਰੀ ਨਾਲ ਸਿੱਖ ਫ਼ੌਜੀਆਂ ਨੇ ਅਫ਼ਗਾਨੀ ਕਬਾਇਲੀਆਂ ਦੇ ਦੰਦ ਖੱਟੇ ਕੀਤੇ ਉਸ ਨਾਲ ਸਿੱਖਾਂ ਦੀ ਆਭਾ ਵਿਚ ਵਾਧਾ ਹੀ ਨਹੀਂ ਹੋਇਆ ਸਗੋਂ ਅੰਗਰੇਜ਼ ਜਰਨੈਲਾਂ ਨੂੰ ਸਿੱਖਾਂ ਦੀ ਬਹਾਦਰੀ ਦੀ ਈਨ ਮੰਨਣ ਲਈ ਮਜ਼ਬੂਰ ਹੋਣਾ ਪਿਆ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ ਅਖਾਣ ਸੱਚੀ ਸਾਬਤ ਹੋਈ ਕਿਉਂਕਿ ਅੰਗਰੇਜ਼ ਸਿੱਖ ਫ਼ੌਜਾਂ ਨੂੰ ਹਮੇਸ਼ਾ ਸਭ ਤੋਂ ਔਖੀ ਅਤੇ ਖ਼ਤਰਨਾਕ ਚੌਕੀ ਉਪਰ ਭੇਜਦੇ ਰਹੇ ਅਤੇ ਸਿੱਖ ਫ਼ੌਜੀ ਹਮੇਸਾ ਸਫਲਤਾ ਪ੍ਰਾਪਤ ਕਰਦੇ ਰਹੇ। ਸਿੱਖ ਕੌਮ ਦਾ ਸਿਰ ਮਾਣ ਨਾਲ ਉਦੋਂ ਉਚਾ ਹੋਰ ਹੋ ਗਿਆ ਜਦੋਂ ਯੂਨੈਸਕੋ ਨੇ ਪਿਛਲੇ 2500 ਸਾਲਾਂ ਵਿਚ ਲੜੀਆਂ ਗਈਆਂ ਲੜਾਈਆਂ ਵਿਚੋਂ 6 ਮਹੱਤਵਪੂਰਣ ਲੜਾਈਆਂ ਦੀ ਸੂਚੀ ਵਿਚ ਸਾਰਾਗੜ•ੀ ਦੀ ਲੜਾਈ ਨੂੰ ਸ਼ਾਮਲ ਕੀਤਾ ਗਿਆ। ਸਿੱਖ ਧਰਮ ਦੇ ਅਨੁਆਈਆਂ ਵਿਚ ਇੱਕ ਗੁਣ ਹੈ ਕਿ ਉਹ ਜਿਸ ਵੀ ਅਦਾਰੇ ਵਿਚ ਨੌਕਰੀ ਕਰਦੇ ਹਨ, ਹਮੇਸ਼ਾ ਉਸ ਅਦਾਰੇ ਦੇ ਵਫ਼ਦਾਰ ਰਹਿੰਦੇ ਹਨ, ਭਾਵੇਂ ਉਨ•ਾਂ ਨੂੰ ਆਪਣੀ ਜਾਨ ਦੀ ਵੀ ਆਹੂਤੀ ਦੇਣੀ ਪਵੇ।

ਸਾਰਾਗੜੀ ਦੀ ਲੜਾਈ ਵਿਚ ਵੀ ਉਨ•ਾਂ ਉਸੇ ਵਫ਼ਦਾਰੀ ਦਾ ਸਬੂਤ ਦਿੱਤਾ ਸੀ। ਇਸ ਸਾਲ ਸਾਰਾਗੜ•ੀ ਦੀ ਜੰਗ ਦੀ 120ਵੀਂ ਬਰਸੀ ਮਨਾਈ ਜਾ ਰਹੀ ਹੈ। ਸਿੱਖ ਧਰਮ ਦੁਨੀਆਂ ਦਾ ਸਰਵੋਤਮ ਅਤੇ ਆਧੁਨਿਕ ਧਰਮ ਹੈ, ਜਿਹੜਾ ਪਰਜਾਤੰਤਰਿਕ ਪ੍ਰਣਾਲੀ, ਇਨਸਾਫ, ਬਰਾਬਰਤਾ, ਸਰਬੱਤ ਦਾ ਭਲਾ, ਜਬਰ ਅਤੇ ਜ਼ੁਲਮ ਵਿਰੁਧ ਅਵਾਜ਼ ਬੁਲੰਦ ਕਰਨ ਵਾਲਾ ਅਤੇ ਕਲਿਆਣਕਾਰੀ ਰਾਜ ਪ੍ਰਬੰਧ ਦੇਣ ਦੀ ਵਕਾਲਤ ਕਰਦਾ ਹੈ। ਸਿੱਖ ਕੌਮ ਸੰਸਾਰ ਵਿਚ ਮਾਰਸ਼ਲ ਕੌਮ ਦੇ ਤੌਰ ਤੇ ਜਾਣੀ ਜਾਂਦੀ ਹੈ। ਜਦੋਂ ਤੋਂ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਅਤੇ ਬਾਬਰ ਦੇ ਜ਼ੁਲਮ ਦੀ ਦਾਸਤਾਨ ਦਾ ਪ੍ਰਗਟਾਵਾ ਗੁਰਬਾਣੀ ਰਾਹੀਂ ਕੀਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਹੱਕ ਤੇ ਸੱਚ ਤੇ ਪਹਿਰਾ ਦਿੰਦਿਆਂ ਜ਼ੁਲਮ ਦਾ ਮੁਕਾਬਲਾ ਕਰਨ ਲਈ ਤਲਵਾਰ ਚੁੱਕਣ ਲਈ ਸਿੱਖ ਕੌਮ ਨੂੰ ਵੰਗਾਰਿਆ ਤੇ ਕਿਹਾ ਕਿ ਸਵਾ ਲੱਖ ਨਾਲ ਇੱਕੋ ਖਾਲਸਾ ਲੜਾਵਾਂਗਾ ਤਦ ਤੋਂ ਹੀ ਸਿੱਖ ਕੌਮ ਮਾਰਸ਼ਲ ਕੌਮ ਵਿਚ ਬਦਲ ਗਈ। ਸਿੱਖ ਕੌਮ ਵਿਚ ਭਾਵੇਂ ਗਦਾਰ ਵੀ ਪੈਦਾ ਹੋਏ ਪ੍ਰੰਤੂ ਬਹੁਤੇ ਸਿੱਖ ਆਪਣੀ ਜ਼ਿੰਮੇਵਾਰੀ, ਕੌਮ ਅਤੇ ਫ਼ਰਜਾਂ ਪ੍ਰਤੀ ਹਮੇਸ਼ਾ ਵਫ਼ਾਦਾਰ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਪੰਜਾਬ ਵਿਚ ਅੰਗਰੇਜ਼ਾਂ ਦਾ ਰਾਜ ਹੋ ਗਿਆ ਤਾਂ ਜਿਹੜੇ ਸਿੱਖ ਅੰਗਰੇਜ਼ਾਂ ਦੀ ਫ਼ੌਜ ਵਿਚ ਨੌਕਰੀ ਕਰਦੇ ਸਨ, ਉਨ•ਾਂ ਨੇ ਬਹਾਦਰੀ ਨਾਲ ਸਰਹੱਦਾਂ ਉਪਰ ਦੁਸ਼ਮਣਾ ਦਾ ਮੁਕਾਬਲਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਪ੍ਰੰਤੂ ਕਦੀਂ ਵੀ ਪਿੱਠ ਨਹੀਂ ਵਿਖਾਈ।

ਸਿੱਖ ਕੌਮ ਦੀ ਤਰਾਸਦੀ ਇਹੋ ਰਹੀ ਕਿ ਅੰਗਰੇਜ਼ਾਂ ਨੇ ਉਨ•ਾਂ ਦੀ ਕਾਬਲੀਅਤ, ਦਲੇਰੀ, ਹਿੰਮਤ ਅਤੇ ਦ੍ਰਿੜ•ਤਾ ਦਾ ਆਪਣੇ ਲਾਭ ਆਪਣੇ ਹਿੱਤਾਂ ਦੀ ਪੂਰਤੀ ਲਈ ਕੀਤਾ। ਸਿੱਖ ਪਹਿਲੇ ਅਤੇ ਦੂਜੇ ਸੰਸਾਰ ਜੰਗ ਵਿਚ ਵੀ ਅੰਗਰੇਜ਼ਾਂ ਵੱਲੋਂ ਲੜਦੇ ਰਹੇ। ਹਾਲਾਂ ਕਿ ਉਨ•ਾਂ ਨੂੰ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਜਾ ਕੇ ਅਣਸੁਖਾਵੇਂ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪਿਆ। ਸਿੱਖਾਂ ਵਿਚ ਇਹ ਬਹਾਦਰੀ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਕਰਨ ਤੋਂ ਹੀ ਪੈਦਾ ਹੋਈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਲਾਮਬੰਦ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਸ਼ਕਤੀ ਨਾਲ ਦੁਸ਼ਮਣਾ ਦੇ ਦੰਦ ਖੱਟੇ ਕਰਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ।

ਸਾਰਾਗੜੀ ਦਾ ਕਿਲ•ਾ ਪਿਸ਼ਾਵਰ ਅਤੇ ਅਫ਼ਗਾਨਿਸਤਾਨ ਦੇ ਦਰਮਿਆਨ ਹੈ। ਏਥੇ ਹੀ ਅੰਗਰੇਜ਼ਾਂ ਨੇ ਇਕ ਪਹਾੜੀ ਉਪਰ ਚੌਕੀ ਬਣਾਈ ਹੋਈ ਸੀ, ਜਿਹੜੀ ਲੋਕਹਾਰਟ ਅਤੇ ਗੁਲਿਸਤਾਂ ਦੇ ਕਿਲਿਆਂ ਤੋਂ ਥੋੜ•ੀ ਦੂਰ ਸੀ। ਉਸ ਚੌਕੀ ਵਿਚ 36ਵੀਂ ਸਿੱਖ ਬਟਾਲੀਅਨ ਦੇ 21 ਸਿੱਖ ਫ਼ੌਜੀ ਤਾਇਨਾਤ ਸਨ। ਇਸ ਬਟਾਲੀਅਨ ਵਿਚ ਸਾਬਤ ਸੂਰਤ ਕੇਸਸਧਾਰੀ ਸਿੱਖ ਹੀ ਭਰਤੀ ਕੀਤੇ ਜਾਂਦੇ ਸਨ। 12 ਸਤੰਬਰ 1897 ਨੂੰ ਅਚਾਨਕ 12, 000 ਅਫ਼ਗਾਨੀ ਕਬਾਇਲੀਆਂ ਨੇ ਸਾਰਾਗੜ•ੀ ਦੀ ਚੌਕੀ ਉਪਰ ਹਮਲਾ ਕਰ ਦਿੱਤਾ। ਚੌਕੀ ਦੇ ਮੁੱਖ ਦਰਵਾਜੇ ਉਪਰ ਉਸ ਸਮੇਂ ਲਾਭ ਸਿੰਘ ਅਤੇ ਭਗਵਾਨ ਸਿੰਘ ਤਾਇਨਾਤ ਸਨ। ਜਦੋਂ ਇਨਾਂ ਜਾਂਬਾਜ਼ ਫ਼ੌਜੀਆਂ ਨੇ ਮੁੱਖ ਦਰਵਾਜੇ ਰਾਹੀਂ ਗੜ•ੀ ਵਿਚ ਦਾਖ਼ਲ ਹੋਣ ਨਾ ਦਿੱਤਾ ਤਾਂ ਕਬਾਇਲੀ ਅਫਗਾਨਾ ਨੇ ਗੜ•ੀ ਦੀ ਦੀਵਾਰ ਤੋੜਨ ਦੀ ਕੋਸ਼ਿਸ਼ ਕੀਤੀ ਜਿਸਨੂੰ ਵੀ ਅਸਫਲ ਬਣਾ ਦਿੱਤਾ।

ਕਬਾਇਲੀਆਂ ਨੂੰ ਸ਼ੱਕ ਹੋ ਗਿਆ ਕਿ ਇਸ ਗੜੀ ਵਿਚ ਵਧੇਰੇ ਫ਼ੌਜਾਂ ਹਨ। ਇਸ ਗੜ•ੀ ਤੇ ਕਬਜ਼ਾ ਕਰਕੇ ਅਫਗਾਨੀ ਗੁਲਿਸਤਾਂ ਅਤੇ ਲੋਕ ਹਾਰਟ ਦੇ ਕਿਲਿਆਂ ਉਪਰ ਕਬਜ਼ਾ ਕਰਨਾ ਚਾਹੁੰਦੇ ਸਨ। ਲੋਕਹਾਰਟ ਕਿਲੇ ਵਿਚੋਂ ਹੋਰ ਫ਼ੌਜ ਮੰਗਵਾਉਣ ਲਈ ਸੰਦੇਸ਼ ਪਹੁੰਚਾਉਣਾ ਬਹੁਤ ਮੁਸ਼ਕਲ ਸੀ। ਸਿੱਖ ਰਜਮੈਂਟ ਦੇ 21 ਸਿੱਖ ਫ਼ੌਜੀਆਂ ਦੀ ਟੁਕੜੀ ਦੀ ਅਗਵਾਈ ਹਵਾਲਦਾਰ ਈਸ਼ਰ ਸਿੰਘ ਕਰ ਰਿਹਾ ਸੀ। ਅਖ਼ੀਰ ਉਨ•ਾਂ ਫ਼ੈਸਲਾ ਕੀਤਾ ਕਿ ਇਕੱਲਾ-ਇਕੱਲਾ ਫ਼ੌਜੀ ਜਵਾਨ ਚੌਕੀ ਤੋਂ ਬਾਹਰ ਜਾ ਕੇ ਦੁਸ਼ਮਣਾਂ ਨਾਲ ਲੋਹਾ ਲਵੇਗਾ ਤਾਂ ਜੋ ਲੜਾਈ ਲੰਮੇ ਸਮੇਂ ਤੱਕ ਲੜੀ ਜਾ ਸਕੇ ਅਤੇ ਦੁਸ਼ਮਣ ਸਾਰਾਗੜ•ੀ ਉਪਰ ਕਬਜ਼ਾ ਨਾ ਕਰ ਸਕਣ ਅਤੇ ਇਤਨੀ ਦੇਰ ਨੂੰ ਪਿਛਿਓਂ ਹੋਰ ਫ਼ੌਜ ਦੀ ਟੁਕੜੀ ਪਹੁੰਚ ਸਕੇ।  ਬੋਲੇ ਸੌ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾ ਕੇ ਸਿੱਖ ਫ਼ੌਜੀ ਮੁਕਾਬਲਾ ਕਰਦੇ ਰਹੇ। ਦੁਸ਼ਮਣਾ ਦੇ ਛੱਕੇ ਛੁਡਾ ਦਿੱਤੇ। ਇਕੱਲਾ ਫ਼ੌਜੀ ਜਦੋਂ ਕਬਾਇਲੀਆਂ ਤੇ ਟੁੱਟ ਕੇ ਪੈ ਜਾਂਦਾ ਤਾਂ ਉਨ•ਾਂ ਵਿਚ ਇੱਕ ਵਾਰ ਤਾਂ ਘਬਰਾਹਟ ਪੈਦਾ ਹੋ ਜਾਂਦੀ ਤੇ ਕਈ ਵਾਰ ਉਨ•ਾਂ ਨੂੰ ਪਿੱਛੇ ਹੱਟਣਾ ਪੈਂਦਾ ਸੀ। ਇਸ ਲੜਾਈ ਵਿਚ 1400 ਕਬਾਇਲੀਆਂ ਦਾ ਜਾਨੀ ਨੁਕਸਾਨ ਹੋਇਆ, ਜਿਸ ਕਰਕੇ ਅਫਗਾਨੀਆਂ ਵਿਚ ਹੜਕੰਪ ਮੱਚ ਗਿਆ। ਪ੍ਰੰਤੂ 21 ਸਿੱਖ ਫ਼ੌਜੀਆਂ ਨੇ ਸਵੇਰ ਤੋਂ ਸ਼ਾਮ ਤੱਕ ਅਫ਼ਗਾਨੀ ਕਬਾਇਲੀਆਂ ਨੂੰ ਅੱਗੇ ਵੱਧਣ ਤੋਂ ਰੋਕੀ ਰੱਖਿਆ। ਜਦੋਂ ਅਸਲਾ ਖ਼ਤਮ ਹੋ ਗਿਆ ਤਾਂ ਤਲਵਾਰਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ ਗਈ ਜਿਸ ਕਰਕੇ ਕਬਾਇਲੀ ਅੱਗੇ ਵੱਧਣੋ ਰੁਕ ਗਏ। ਸਭ ਤੋਂ ਅਖ਼ੀਰ ਵਿਚ ਮੈਦਾਨੇ ਜੰਗ ਵਿਚ ਹਵਾਲਦਾਰ ਈਸ਼ਰ ਸਿੰਘ ਉਤਰਿਆ ਜਿਸਨੇ ਦੁਸ਼ਮਣਾ ਦੇ ਆਹੂ ਲਾਹ ਸੁੱਟੇ ਅਤੇ ਸ਼ਹੀਦੀ ਪ੍ਰਾਪਤ ਕਰ ਗਿਆ। ਐਨੀ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਵੀ ਸਿੱਖ ਫ਼ੌਜੀਆਂ ਨੇ ਆਤਮ ਸਮਰਪਣ ਕਰਨ ਦੀ ਥਾਂ ਸ਼ਹੀਦੀ ਪ੍ਰਾਪਤ ਕਰਨ ਨੂੰ ਠੀਕ ਸਮਝਿਆ।

ਜਦੋਂ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਖ਼ਬਰ ਇੰਗਲੈਂਡ ਪਹੁੰਚੀ ਤਾਂ ਉਸ ਸਮੇਂ ਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਬਰਤਾਨੀਆਂ ਦੀ ਸੰਸਦ ਵਿਚ ਜਦੋਂ ਇਨ•ਾਂ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਜਾਣਕਾਰੀ ਦਿੱਤੀ ਤਾਂ ਮੈਂਬਰਾਂ ਨੇ ਖੜ•ੇ ਹੋ ਕੇ ਸਾਰਾਗੜ•ੀ ਦੇ ਸ਼ਹੀਦਾਂ ਦੇ ਸਤਿਕਾਰ ਵਜੋਂ ਸਟੈਂਡਿੰਗ ਓਬੇਸ਼ਨ ਦਿੱਤੀ। ਇਨ•ਾਂ ਸਾਰੇ ਸਿੱਖ ਫ਼ੌਜੀਆਂ ਨੂੰ ਮਰਨ ਉਪਰੰਤ ਉਸ ਸਮੇਂ ਦਾ ਸਭ ਤੋਂ ਵੱਡਾ ਅਵਾਰਡ ”ਇੰਡੀਅਨ ਆਰਡਰ ਆਫ਼ ਮੈਰਿਟ” ਪ੍ਰਦਾਨ ਕੀਤਾ ਗਿਆ। ਉਦੋਂ ਅਜੇ ਵਿਕਟੋਰੀਆ ਕਰਾਸ ਸ਼ੁਰੂ ਨਹੀਂ ਸੀ ਹੋਇਆ। ਇਹ ਅਵਾਰਡ ਵਿਕਟੋਰੀਆ ਕਰਾਸ ਅਤੇ ਭਾਰਤੀ ਅਵਾਰਡ ਪਰਮਵੀਰ ਚਕਰ ਦੇ ਬਰਾਬਰ ਹੈ। ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਚੌਕੀ ਦੇ ਸਾਰੇ ਦੇ ਸਾਰੇ 21 ਫ਼ੌਜੀਆਂ ਨੂੰ ਅਜਿਹਾ ਅਵਾਰਡ ਦਿੱਤਾ ਗਿਆ ਹੋਵੇ। ਇਹ ਸਾਰੇ ਫ਼ੌਜੀ ਫਿਰੋਜਪੁਰ ਜਿਲ•ੇ ਦੇ ਸਨ। ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਿੱਖਾਂ ਨੇ ਆਪਣੀ ਅਮੀਰ ਵਿਰਾਸਤ ਉਪਰ ਪੂਰੀ ਤਰ•ਾਂ ਪਹਿਰਾ ਨਹੀਂ ਦਿੱਤਾ ਅਤੇ ਨਾ ਹੀ ਸਿੱਖਾਂ ਨੂੰ ਇਨ•ਾਂ ਕੁਰਬਾਨੀਆਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਯੂਰਪ ਵਿਚ ਸਾਰੇ ਸਕੂਲਾਂ ਵਿਚ ਸਾਰਾਗੜ•ੀ ਦੇ ਸਿੱਖ ਫ਼ੌਜੀਆਂ ਦੀ ਕੁਰਬਾਨੀ ਨੂੰ ਸਲੇਬਸ ਵਿਚ ਸ਼ਾਮਲ ਕਰਕੇ ਸਕੂਲਾਂ ਵਿਚ ਪੜ•ਾਇਆ ਜਾਂਦਾ ਹੈ। ਹੁਣ ਤੱਕ ਜਿਤਨੀਆਂ ਵੀ ਲੜਾਈਆਂ ਵਿਚ ਸਿੱਖ ਫ਼ੌਜੀਆਂ ਦੀ ਸ਼ਮੂਲੀਅਤ ਹੋਈ ਹੈ, ਉਨ•ਾਂ ਵਿਚ ਸਭ ਤੋਂ ਵੱਧ ਸ਼ਹੀਦੀਆਂ ਪਾ ਕੇ ਸ਼ਲਾਘਾਯੋਗ ਯੋਗਦਾਨ ਸਿੱਖਾਂ ਦਾ ਰਿਹਾ ਹੈ। ਸਿੱਖ ਸਿਰਫ ਆਪਣੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰੇ ਹੀ ਉਸਾਰਦੇ ਰਹੇ ਹਨ ਪ੍ਰੰਤੂ ਕੋਈ ਅਜਿਹੀ ਯਾਦਗਾਰ ਨਹੀਂ ਬਣਾਉਂਦੇ ਜਿਸ ਤੋਂ ਸਾਡੀ ਆਉਣ ਵਾਲੀ ਨੌਜਵਾਨੀ ਪ੍ਰੇਰਨਾ ਲੈ ਕੇ ਆਪਣੀ ਵਿਰਾਸਤ ਤੇ ਮਾਣ ਕਰ ਸਕੇ ਅਤੇ ਨਾ ਹੀ ਇਨ•ਾਂ ਦੀਆਂ ਕੁਰਬਾਨੀਆਂ ਨੂੰ ਸਕੂਲਾਂ ਵਿਚ ਪੜ•ਾਇਆ ਜਾਂਦਾ ਹੈ।

ਗਿਆਨੀ ਜ਼ੈਲ ਸਿੰਘ ਨੇ ਫਿਰੋਜਪੁਰ ਵਿਚ ਪਹਿਲੀ ਵਿਸ਼ਵ ਜੰਗ ਸੰਬੰਧੀ ”ਐਂਗਲੋ ਸਿੱਖ ਮਿਊਜ਼ੀਅਮ” ਬਣਵਾਇਆ ਸੀ, ਉਹ ਵੀ ਅਣਵੇਖੀ ਦਾ ਸ਼ਿਕਾਰ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸਕੂਲਾਂ ਦੇ ਸਲੇਬਸ ਵਿਚ ਇਹ ਲੜਾਈ ਦੀ ਪੜ•ਾਈ ਕਰਵਾਉਣਗੇ। ਜਦੋਂ ਅੰਗਰੇਜ਼ਾਂ ਨੇ ਇਨਾਂ ਬਹਾਦਰ ਫ਼ੌਜੀਆਂ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਤਾਂ ਸਿੱਖਾਂ ਨੇ ਗੁਰਦੁਆਰਾ ਬਣਾਉਣ ਦੀ ਸਲਾਹ ਦਿੱਤੀ। ਜਿਸ ਕਰਕੇ ਫਿਰੋਜਪੁਰ ਅਤੇ ਅੰਮ੍ਰਿਤਸਰ ਵਿਖੇ ਦੋ ਗੁਰਦੁਆਰੇ ਉਸਾਰੇ ਗਏ। ਚਾਹੀਦਾ ਤਾਂ ਇਹ ਹੈ ਕਿ ਆਧੁਨਿਕ ਤਕਨੀਕ ਵਾਲੇ ਅਜਾਇਬ ਘਰ ਬਣਾਏ ਜਾਂਦੇ ਜਿਨ•ਾਂ ਵਿਚ ਇਨ•ਾਂ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਬਹਾਦਰੀ ਦੀਆਂ ਕਹਾਣੀਆਂ ਇਲੈਕਟਰਾਨਿਕ ਪ੍ਰਣਾਲੀ ਰਾਹੀਂ ਦਰਸਾਈਆਂ ਜਾਣ। ਹੁਣ ਜ਼ਮਾਨਾ ਤਕਨਾਲੋਜੀ ਦਾ ਹੈ। ਹੁਣ ਤੱਕ ਦੋ ਦਰਜਨ ਯਾਦਗਾਰਾਂ ਪੰਜਾਬ ਵਿਚ ਬਣਾਈਆਂ ਗਈਆਂ ਹਨ ਜਿਹੜੀਆਂ ਸਰਕਾਰਾਂ ਦੀ ਅਣਵੇਖੀ ਕਰਕੇ ਗਰਦਸ਼ ਵਿਚ ਹਨ। ਸਿਰਫ ਇੱਕ ਯਾਦਗਾਰ ਵਿਰਾਸਤ-ਏ-ਖਾਲਸਾ ਦੀ ਵੇਖ ਭਾਲ ਸਰਕਾਰ ਸੁਚੱਜੇ ਢੰਗ ਨਾਲ ਕਰ ਰਹੀ ਹੈ। ਸਰਕਾਰਾਂ ਉਹ ਕੰਮ ਕਰਦੀਆਂ ਹਨ ਜਿਨ•ਾਂ ਨਾਲ ਵੋਟਾਂ ਵਟੋਰੀਆਂ ਜਾ ਸਕਣ। ਬਾਬਾ ਬੰਦਾ ਬਹਾਦਰ ਅਤੇ ਛੋਟੇ ਤੇ ਵੱਡੇ ਘਲੂਘਾਰੇ ਦੀਆਂ ਯਾਦਗਾਰਾਂ ਬਣਾਉਣਾ ਵੀ ਚੰਗੀ ਗੱਲ ਹੈ ਪ੍ਰੰਤੂ ਇਹ ਆਧੁਨਿਕ ਤਕਨੀਕ ਨਾਲ ਨਹੀਂ ਬਣਾਈਆਂ ਗਈਆਂ। ਜੇਕਰ ਇਤਿਹਾਸ ਉਪਰ ਨਜ਼ਰ ਮਾਰੀਏ ਤਾਂ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪ੍ਰੰਤੂ ਸਿੱਖ ਇਤਿਹਾਸਕਾਰ ਇਸ ਪ੍ਰਤੀ ਅਵੇਸਲੇ ਹਨ। ਇਹ ਖ਼ੁਸ਼ੀ ਦੀ ਗੱਲ ਹੈ ਕਿ ਅੰਗਰੇਜ਼ ਇਤਿਹਾਸਕਾਰਾਂ ਨੇ ਸਿੱਖਾਂ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ ਹੈ।

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਿੱਖਾਂ ਦੀਆਂ ਕੁਰਬਾਨੀਆਂ ਤੋਂ ਨੌਜਵਾਨ ਪੀੜ•ੀ ਨੂੰ ਜਾਗਰਤ ਕੀਤਾ ਜਾਵੇ ਕਿਉਂਕਿ ਪੰਜਾਬ ਵਿਚ ਬਹੁਤੇ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਸਾਰਾਗੜ•ੀ ਦੀ ਜੰਗ ਵਿਚ ਸਿੱਖਾਂ ਦੀ ਬਹਾਦਰੀ ਬਾਰੇ ਜਾਣਕਾਰੀ ਹੀ ਨਹੀਂ ਹੈ। ਹੁਣ ਪਰਵਾਸ ਵਿਚ ਇਟਲੀ, ਇੰਗਲੈਂਡ ਅਤੇ ਕੈਨੇਡਾ ਵਿਚ ਉਥੋਂ ਦੀਆਂ ਸਰਕਾਰਾਂ ਨੇ ਸਿੱਖ ਫ਼ੌਜੀਆਂ ਦੇ ਯੋਗਦਾਨ ਨੂੰ ਮੁੱਖ ਰਖਦਿਆਂ ਯਾਦਗਾਰਾਂ ਉਸਾਰੀਆਂ ਹਨ ਜੋ ਕਿ ਸਿੱਖ ਜਗਤ ਲਈ ਸ਼ੁਭ ਸੰਕੇਤ ਹਨ। ਸਾਡੀਆਂ ਸਰਕਾਰਾਂ ਅਤੇ ਸਿੱਖ ਜਗਤ ਕਿਉਂ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਇਹ ਸਮਝ ਤੋਂ ਬਾਹਰ ਹੈ? ਪੰਜਾਬ ਵਿਚ ਇਕ ਕਿਸਮ ਨਾਲ ਸਿੱਖ ਰਾਜ ਹੀ ਰਿਹਾ ਹੈ।  ਫੀਰੋਜਪੁਰ ਵਿਖੇ ਸਾਰਾਗੜ•ੀ ਯਾਦਗਾਰ ਟਰੱਸਟ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਬਣੀ ਹੋਈ ਹੈ ਜਿਥੇ ਹਰ ਸਾਲ 12 ਸਤੰਬਰ ਨੂੰ ਸਾਬਕਾ ਫ਼ੌਜੀ ਇਕੱਤਰ ਹੋ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਨ। ਇਥੇ ਸਿੱਖ ਰੈਜਮੈਂਟ ਵੱਲੋਂ ਇਸ ਦਿਵਸ ਨੂੰ ” ਰੈਜੀਮੈਂਟਲ ਬੈਟਲ ਆਨਰਜ਼ ਡੇ” ਦੇ ਤੌਰ ਤੇ ਮਨਾਇਆ ਜਾਂਦਾ ਹੈ।  ਇਸ ਵਾਰ ਫਿਰੋਜਪੁਰ ਅਤੇ ਅੰਮ੍ਰਿਤਸਰ ਵਿਖੇ ਸਾਰਾਗੜ•ੀ ਦੇ ਸ਼ਹੀਦਾਂ ਦੀ ਯਾਦਗਾਰ ਦੇ ਸਮਾਗਮਾਂ ਵਿਚ ਇੰਗਲੈਂਡ ਅਤੇ ਫਰਾਂਸ ਤੋਂ ਰਾਇਲ ਆਰਮੀ ਦੇ 14 ਅਧਿਕਾਰੀ ਡੁਨਕੈਨ ਕੈਂਪਸ ਦੀ ਅਗਵਾਈ ਵਿਚ ਹਿੱਸਾ ਲੈ ਰਹੇ ਹਨ। ਪੰਜਾਬ ਅਤੇ ਲੰਦਨ ਵਿਚ ਸਾਰਾਗੜੀ ਫਾਊਂਡੇਸ਼ਨ ਬਣੀ ਹੋਈ ਹੈ ਜਿਸਦੇ 5 ਸਰਪਰਸਤ ਹਨ ਜਿਨ•ਾਂ ਵਿਚੋਂ 3 ਸਰਪਰਸਤ ਪੰਜਾਬੀ ਸਿੱਖ ਹਨ ਅਤੇ 2 ਅੰਗਰੇਜ਼ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਦਨ ਵਾਲੀ ਫਾਊਂਡੇਸ਼ਨ ਦੇ ਸਰਪਰਸਤ ਹਨ ਜਿਹੜੇ 1965 ਦੀ ਭਾਰਤ ਪਾਕਿ ਜੰਗ ਦੌਰਾਨ ਸਿੱਖ ਰਜਮੈਂਟ ਵਿਚ ਸੇਵਾ ਕਰ ਰਹੇ ਸਨ। ਇਸ ਸਾਲ ਉਨ•ਾਂ ਨੇ ਇੰਗਲੈਂਡ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ 3 ਦਿਨਾ ਦੇ ਸਾਰਾਗੜ•ੀ ਯਾਦਗਾਰੀ ਸਮਾਗਮ ਰੱਖੇ ਹਨ। ਇਨ•ਾਂ ਤਿੰਨਾਂ ਸਮਾਗਮਾ ਵਿਚ ਕੈਪਟਨ ਅਮਰਿੰਦਰ ਸਿੰਘ ਹਿੱਸਾ ਲੈਣਗੇ ਅਤੇ 12 ਸਤੰਬਰ ਨੂੰ ਲੰਦਨ ਵਿਖੇ ਉਨ•ਾਂ ਵਲੋਂ ਸਾਰਾਗੜੀ ਦੀ ਜੰਗ ਬਾਰੇ ਅੰਗਰੇਜ਼ੀ ਵਿਚ ਲਿਖੀ ਪੁਸਤਕ”ਦੀ 36 ਸਿੱਖਸ ਇਨ ਦਾ ਤਿਹਰਾ ਕੰਪੇਨ 1897-98 ਸਾਰਾਗੜ•ੀ ਐਂਡ ਦੀ ਡਿਫੈਂਸ ਆਫ ਦਾ ਸਮਾਨਾ ਫੋਰਟਸ” ਜਾਰੀ ਕੀਤੀ ਜਾਵੇਗੀ। 9 ਸਤੰਬਰ ਨੂੰ  ਇੱਕ ਪੋਲੋ ਮੈਚ ‘ ਰੁਆਇਲ ਸਾਰਾਗੜ•ੀ ਚੈਲੰਜ ਕੱਪ-2017’ ਖੇਡਿਆ ਗਿਆ ਅਤੇ 10 ਸਤੰਬਰ ਨੂੰ ਸਾਰਾਗੜ•ੀ ਦੇ ਫ਼ੌਜੀਆਂ ਦੀ ਯਾਦਗਾਰ ਤੇ ਸਮਾਗਮ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਕਦਮ ਚੁੱਕਣਾ ਸਿੱਖ ਫ਼ੌਜੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਸੰਸਾਰ ਵਿਚ ਸਿੱਖ ਫ਼ੌਜੀਆਂ ਦੀ ਬਹਾਦਰੀ ਦੇ ਸੋਹਲੇ ਗਾਏ ਜਾਣਗੇ। ਕੈਪਟਨ ਅਮਰਿੰਦਰ ਸਿੰਘ ਵਧਾਈ ਦੇ ਪਾਤਰ ਹਨ। ਪੰਜਾਬ ਸਰਕਾਰ ਨੇ 12 ਸਤੰਬਰ ਦੀ ਛੁੱਟੀ ਕਰਨ ਦਾ ਜੋ ਫੈਸਲਾ ਕੀਤਾ ਹੈ, ਉਹ ਵੀ ਸ਼ਲਾਘਾਯੋਗ ਹੈ।

ਉਜਾਗਰ ਸਿੰਘ
ਸਾਬਕਾ ਜਿਲ•ਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh੪੮0yahoo.com

ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਨਿਖੇਧੀ ਕਰਦਿਆਂ ਟਰਾਂਟੋ ਵਿਖੇ ਦਿੱਤੀ ਗਈ ਸ਼ਰਧਾਂਜ਼ਲੀ

ਟਰਾਂਟੋ (ਪੀ ਡੀ ਬਿਊਰੋ – ਸਤੰਬਰ 8 2017) ਭਾਰਤ ਅੰਦਰ ਸਰਕਾਰੀ ਅੱਤਵਾਦ ਨੂੰ ਬਿਆਨ ਕਰਦਾ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਸੰਸਾਰ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਭਗਵੇਂ ਅੱਤਵਾਦ ੀ ਦਾਸਤਾਨ ਦੀ ਮੂੰਹ ਬੋਲਦੀ ਘਟਨਾ ਹੈ ਗੋਰੀ ਲੰਕੇਸ਼ ਦਾ ਕਤਲ। ਇਸ ਕਤਲ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਨੇ ਟਰਾਟੋ ਵਿੱਚ ਸ਼ਰਧਾਂਜ਼ਲੀ ਸਮਾਗਮ ਕੀਤਾ ਅਤੇ ਮੋਮਬੱਤੀਆਂ ਜਗਾ ਜੇ ਇਸ ਬਹਾਦਰ ਔਰਤ ਨੂੰ ਸ਼ਰਧਾਂਜ਼ਲੀ ਦਿੱਤੀ।
ਰੇਡੀਓ, ਟੀਵੀ ਦੇ ਸੰਚਾਲਕਾਂ ਦੀ ਜਥੇਬੰਦੀ “ਬਰਾਡਕਾਸਟਿੰਗ ਐਸੋਸੀਏਸ਼ਨ” ਅਤੇ “ਪੰਜਾਬੀ ਪ੍ਰੈੱਸ ਕਲੱਬ ਆਫ ਕੈਨੇਡਾ” ਨੇ ਸਾਂਝੇ ਤੌਰ ਤੇ ਇਸ ਸਮਾਗਮ ਨੂੰ ਅੰਜ਼ਾਮ ਦਿੱਤਾ। ਚਰਨਜੀਤ ਸਿੰਘ ਬਰਾੜ ਦੇ ਉਦਮ ਸਦਕਾ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਦੇ ਐਮ ਐਲ ਏ ਕੰਵਰ ਸੰਧੂ, ਰੇਡੀਓ ਸਰਗਮ ਦੇ ਸੰਚਾਲਕ ਡਾ. ਬਲਵਿੰਦਰ ਸਿੰਘ ਅਤੇ ਸੀਨੀਅਰ ਪੱਤਰਕਾਰ ਸੁਖਮਿੰਦਰ ਸਿੰਘ ਹੰਸਰਾ ਨੇ ਮੰਚ ਦੀ ਪ੍ਰਧਾਨਗੀ ਕੀਤੀ। ਕਮਿਊਨਟੀ ਦੇ ਸਰਕਰਦਾ ਮੈਂਬਰਾਂ ਚੋਂ ਦਰਜਨਾਂ ਬੁਲਾਰਿਆਂ ਨੇ ਗੌਰੀ ਲੰਕੇਸ਼ ਦੇ ਕਤਲ ਦੀ ਨਿਖੇਧੀ ਕੀਤੀ। ਇਸ ਕਤਲ ਨੂੰ ਬੋਲਣ ਦੀ ਆਜ਼ਾਦੀ ਦਾ ਕਤਲ ਕਰਾਰ ਦਿੰਦਿਆਂ ਵੱਖ ਵੱਖ ਬੁਲਾਰਿਆਂ ਨੇ ਭਗਵੇਂ ਅੱਤਵਾਦ ਦੀ ਨਿੰਦਾ ਕੀਤੀ।
ਡਾ. ਬਲਵਿੰਦਰ ਸਿੰਘ ਨੇ ਗੌਰੀ ਲੰਕੇਸ਼ ਦੇ ਕਤਲ ਨੂੰ ਪ੍ਰੈੱਸ ਦੀ ਆਜ਼ਾਦੀ ਨੂੰ ਖੋਹਣ ਦਾ ਯਤਨ ਦੱਸਿਆ। ਡਾæ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਵਰਤਾਰਾ ਸੰਸਾਰ ਭਰ ਵਿੱਚ ਹੀ ਹੁੰਦਾ ਹੈ। ਪਿਛਲੇ ਸਾਲ ਦੌਰਾਨ ਸੰਸਾਰ ਭਰ ਵਿੱਚ 115 ਪੱਤਰਕਾਰ ਕਤਲ ਕੀਤੇ ਜਾ ਚੁੱਕੇ ਹਨ। ਉਨ੍ਹ੍ਹਾਂ ਕਿਹਾ ਕਿ ਦਰਅਸਲ ਗੌਰੀ ਦਾ ਕਤਲ ਉਨ੍ਹਾਂ ਵਲੋਂ ਉਠਾਏ ਜਾਂਦੁ ਮੁੱਦਿਆਂ ਨੂੰ ਹੋਰ ਉਜਾਗਰ ਕਰ ਗਿਆ ਹੈ।
ਸੁਖਮਿੰਦਰ ਸਿੰਘ ਹੰਸਰਾ ਨੇ ਪ੍ਰੋਸਟੈਂਟ ਪਾਸਚਰ ਮਾਰਟਿਨ ਮੋਇਲਰ ਦੇ ਕਥਨ ਕਿ ਜਦੋਂ ਉਹ ਬਾਕੀਆਂ ਨੂੰ ਮਾਰਨ ਆਏ ਤਾਂ ਮੈਂ ਨਹੀਂ ਬੋਲਿਆ ਤੇ ਜਦੋਂ ਉਹ (ਹਿਟਲਰ) ਮੈਨੂੰ ਮਾਰਨ ਆਏ ਤਾਂ ਬੋਲਣ ਵਾਸਤੇ ਕੋਈ ਬਚਿਆ ਹੀ ਨਹੀਂ ਸੀ ਨਾਲ ਆਪਣੇ ਵਿਚਾਰ ਸ਼ੁਰੂ ਕੀਤੇ। ਹੰਸਰਾ ਨੇ ਕਿਹਾ ਕਿ ਗੌਰੀ ਲੰਕੇਸ਼ ਦਾ ਕਤਲ ਕਿਸ ਨੇ ਕੀਤਾ, ਇੱਕ ਸੁਆਲ ਹੈ ਪਰ ਪੱਤਰਕਾਰੀ ਦੇ ਮੰਚ ਤੇ ਇਸ ਤੋਂ ਵੀ ਅਹਿਮ ਸੁਆਲ ਇਹ ਹੈ ਕਿ ਗੌਰੀ ਲੰਕੇਸ਼ ਦਾ ਕਤਲ ਕਿਉਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਕਹਿਣਾਂ ਦਾ ਮੁਸ਼ਕਲ ਹੈ ਕਿ ਅਣਪਛਾਤੇ ਵਿਅਕਤੀ ਜਿੰਨ੍ਹਾਂ ਨੇ ਗੌਰੀ ਲੰਕੇਸ਼ ਦਾ ਕਤਲ ਕੀਤਾ ਉਹ ਬੀ ਜੇ ਪੀ ਜਾਂ ਹਿੰਦੂਤਵੀਆਂ ਦੇ ਬੰਦੇ ਸੀ ਪਰ ਕਿਸੇ ਵੀ ਫੌਜਦਾਰੀ ਕੇਸ ਦੀ ਜਾਂਚ ਕਰਨ ਵਾਲਾ ਤਿੰਨ ਗੱਲਾਂ ਨੂੰ ਮੁੱਖ ਰੱਖ ਕੇ ਚੱਲਦਾ ਹੈ। ਕਿਸ ਨੂੰ ਇਹ ਕਤਲ ਕਰਨਾ ਜਰੂਰੀ ਸੀ ਨਹੀਂ ਤਾਂ ਨੁਕਸਾਨ ਝੱਲਣਾ ਪੈ ਸਕਦਾ ਸੀ, ਕਿਸ ਨੂੰ ਇਸ ਕਤਲ ਦਾ ਫਾਇਦਾ ਹੁੰਦਾ ਹੈ ਅਤੇ ਕਿਸ ਨੇ ਇਸ ਕਤਲ ਤੇ ਖੁਸ਼ੀ ਮਨਾਈ ਹੈ। ਇਹ ਤਿੰਨੇ ਗੱਲਾਂ ਹਿੰਦੂਤਵੀਆਂ ਤੇ ਢੁੱਕਦੀਆਂ ਹਨ।
ਕੰਵਰ ਸੰਧੂ ਨੇ ਕਿਹਾ ਕਿ ਮੈਂ ਇਸ ਸਮਾਗਮ ਵਿੱਚ ਇੱਕ ਪੱਤਰਕਾਰ ਦੀ ਹੈਸੀਅਤ ਨਾਲ ਸ਼ਾਮਲ ਹੋਇਆ ਹਾਂ ਰਾਜਨੀਤਕ ਤੌਰ ਤੇ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰਾਂ ਅਕਸਰ ਹੀ ਪੱਤਰਕਾਰਾਂ ਤੇ ਦਬਾਅ ਬਣਾ ਕੇ ਉਨ੍ਹਾਂ ਦੀ ਬੋਲਣ ਦੀ ਆਜ਼ਾਦੀ ਖੋਹਣ ਦਾ ਯਤਨ ਕਰਦੀਆਂ ਹੀ ਰਹਿੰਦੀਆਂ ਹਨ, ਪਰ ਅਜਿਹੇ ਸਮਾਗਮ ਇਸ ਪ੍ਰਤੀ ਬੜਾ ਅਸਰ ਕਰਦੇ ਹਨ। ਉਨਾਂ ਡੇ ਨਾਈਟ ਚੈਨਲ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਚੋਂ ਬੰਦ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹੱਕ ਵਿੱਚ ਕੋਈ ਨਹੀਂ ਸੀ ਬੋਲਿਆ।
ਸਮਾਗਮ ਦੇ ਅਖੀਰ ਵਿੱਚ ਚਰਨਜੀਤ ਬਰਾੜ ਨੇ ਸਭ ਦਾ ਧੰਨਵਾਦ ਕੀਤਾ। ਰਮਜ਼ ਪੰਜਾਬੀ ਰੇਡੀਓ ਦੇ ਸੰਚਾਲਕ ਹਰਜਿੰਦਰ ਸਿੰਘ ਗਿੱਲ ਨੇ ਸਮਾਗਮ ਨੂੰ ਤਰਤੀਬ ਦਿੱਤੀ। ਇਹ ਸਮਾਗਮ ਰਾਇਲ ਸਟਾਰ ਰੀਅਲਟੀ ਦੇ ਬੋਰਡ ਰੂਮ ਵਿੱਚ ਹੋਇਆ। ਇਸ ਲਈ ਰਾਇਲ ਸਟਾਰ ਦੇ ਮਾਲਕ ਪਰਮਿੰਦਰ ਸਿੰਘ ਢਿਲੋਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਅਖੀਰ ਵਿੱਚ ਮੋਮਬੱਤੀਆਂ ਜਗਾ ਕੇ ਸਰਕਾਰੀ ਅੱਤਵਾਦ ਖਿਲਾਫ ਰੌਸ਼ਨੀ ਦਾ ਪ੍ਰਦਰਸ਼ਨ ਕੀਤਾ ਗਿਆ।
ਇਥੇ ਵਰਨਣਯੋਗ ਹੈ ਕਿ ਗੌਰੀ ਲੰਕੇਸ਼ “ਗੌਰੀ ਲੰਕੇਸ਼ ਪੱਤਰਕਾ” ਦੀ ਸੰਪਾਦਕ ਸੀ ਜਿਸ ਨੂੰ ਇਸਦੇ ਬਾਪ ਪੀ ਲੰਕੇਸ਼ ਨੇ ਸ਼ੁਰੂ ਕੀਤਾ ਸੀ। ਉਸ ਵੇਲੇ ਇਸਦਾ ਨਾਮ “ਲੰਕੇਸ਼ ਪੱਤਰਕਾ” ਸੀ। ਗੌਰੀ ਲੰਕੇਸ਼ ਨੂੰ ਖੱਬੇ ਪੱਖੀ ਵਿਚਾਰਧਾਰਾਕ ਕਿਹਾ ਜਾਂਦਾ ਹੈ ਪਰ ਅਧਿਐਨ ਕਰਨ ਤੇ ਪਤਾ ਲੱਗਦਾ ਹੈ ਕਿ ਇਹ ਪ੍ਰੀਵਾਰ ਜਿਸਦਾ ਡੀ ਐਨ ਏ ਗੌਰੀ ਨੂੰ ਇਸ ਪਾਸੇ ਦ੍ਰਿੜਤਾ ਨਾਲ ਕੰਮ ਕਰਨ ਲਈ ਪ੍ਰੇਰਨਾ ਸ੍ਰੋਤ ਸੀ ਉਹ ਵੀ ਲੋਕ ਪੱਖੀ ਆਵਾਜ਼ ਬੁਲੰਦ ਕਰਨਾ। ਗੌਰੀ ਲੰਕੇਸ਼ ਦਾ ਪਿਤਾ ਖੁਦ ਜਾਤ ਪਾਤ ਦਾ ਵਿਰੋਧੀ ਸੀ। ਇਹੀ ਵਿਚਾਰਧਾਰਾ ਗੌਰੀ ਲੰਕੇਸ਼ ਨੇ ਅਪਣਾਈ।
ਸੱਜੇ ਪੱਖੀ ਅਤੇ ਕੱਟੜਵਾਦੀ/ਭਗਵਾਂ ਅੱਤਵਾਦ ਦੇ ਵਿਚਾਰਧਾਰਕਾਂ ਭਾਵ ਹਿੰਦੂਤਵਾ ਲਹਿਰ ਦੀਆਂ ਪਰਤਾਂ ਦਾ ਪਾਜ ਉਘਾੜਨ ਲਈ ਗੌਰੀ ਲੰਕੇਸ਼ ਨੇ ਲੱਕ ਬੰਨ ਕੇ ਜ਼ੋਰ ਲਗਾਇਆ ਹੋਇਆ ਸੀ। ਬੀ ਜੇ ਪੀ ਵਲੋਂ ਇਸ ਉਪਰ ਮਾਨਹਾਨੀ ਦਾ ਕੇਸ ਵੀ ਕੀਤਾ ਹੋਇਆ ਸੀ ਜਿਸ ਵਿੱਚ ਗੌਰੀ ਲੰਕੇਸ਼ ਹਾਰ ਗਈ ਸੀ ਪਰ ਅਪੀਲ ਚੱਲ ਰਹੀ ਹੈ। ਅਗਰ ਪੁਲੀਸ ਨੂੰ ਕੁੱਝ ਹੱਥ ਨਹੀਂ ਲੱਗ ਰਿਹਾ ਤਾਂ ਇਹ ਵੀ ਇੱਕ ਕਾਰਣ ਹੈ ਕਿ ਉਂਗਲ ਆਪ ਮੁਹਾਰੇ ਹਾਕਮ ਧਿਰ ਉਪਰ ਉੱਠਦੀ ਹੈ। ਕੁੱਝ ਵੀ ਹੋਵੇ, ਗੌਰੀ ਲੰਕੇਸ਼ ਦੇ ਕਤਲ ਨਾਲ ਗੌਰੀ ਤਾਂ ਜਰੂਰ ਖਾਮੋਸ਼ ਹੋ ਗਈ ਹੈ ਪਰ ਵਿਚਾਰਧਾਰਾ ਨਹੀਂ।