ਕਨਿਸਕਾ ਹਵਾਈ ਕਾਂਡ ਸਿੱਖ ਕੌਮ ਨੂੰ ਬਦਨਾਮ ਕਰਨ ਹਿੱਤ ਇੰਡੀਆਂ ਦੀਆਂ ਖੂਫੀਆ ਏਜੰਸੀਆਂ ਦੀ ਸਾਜਿਸ ਦਾ ਸਿੱਟਾ ਸੀ : ਮਾਨ

ਕੈਨੇਡਾ ਵਿਖੇ 22 ਜੂਨ ਨੂੰ ਮਨਾਇਆ ਜਾ ਰਿਹਾ ਅਫ਼ਸੋਸ ਦਿਹਾੜਾ ਜਾਇਜ

ਫ਼ਤਹਿਗੜ੍ਹ ਸਾਹਿਬ, 22 ਜੂਨ (PD Bureau ) “ਜਦੋਂ ਕੈਨੇਡਾ ਵਿਚ 23 ਜੂਨ 1985 ਨੂੰ ਕਨਿਸਕਾ ਹਵਾਈ ਜਹਾਜ ਕਾਂਡ ਵਾਪਰਿਆ ਸੀ, ਉਸ ਸਮੇਂ ਸਿੱਖ ਕੌਮ ਦੀ ਸੰਪੂਰਨ ਬਾਦਸ਼ਾਹੀ ਸਿੱਖ ਰਾਜ ਖ਼ਾਲਿਸਤਾਨ ਦੀ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਚੱਲ ਰਿਹਾ ਸੰਘਰਸ਼ ਵੀ ਪੂਰਨ ਸਿੱਖਰਾਂ ਤੇ ਸੀ । ਇੰਡੀਆਂ ਦੀਆਂ ਖੂਫੀਆ ਏਜੰਸੀਆ ਆਈ.ਬੀ ਅਤੇ ਰਾਅ ਵੱਲੋਂ ਸਿੱਖ ਕੌਮ ਦੇ ਚੱਲ ਰਹੇ ਸੰਘਰਸ਼ ਨੂੰ ਕੌਮਾਂਤਰੀ ਪੱਧਰ ਉਤੇ ਬਦਨਾਮ ਕਰਨ ਹਿੱਤ ਹੀ ਕਨਿਸਕਾ ਹਵਾਈ ਕਾਂਡ ਕਰਵਾਉਣ ਦੀ ਸਾਜਿ਼ਸ ਰਚੀ ਗਈ ਸੀ । ਤਾਂ ਕਿ ਇਸ ਵੱਡੀ ਦੁੱਖਦਾਇਕ ਘਟਨਾ ਨੂੰ ਸਿੱਖ ਕੌਮ ਉਪਰ ਥੋਪ ਕੇ ਖ਼ਾਲਿਸਤਾਨ ਦੇ ਚੱਲ ਰਹੇ ਸੰਘਰਸ਼ ਨੂੰ ਸੱਟ ਮਾਰੀ ਜਾ ਸਕੇ ਅਤੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਤੋਂ 33 ਵਰ੍ਹੇ ਪਹਿਲੇ ਕੈਨੇਡਾ ਵਿਖੇ ਇੰਡੀਆਂ ਦੇ ਕਨਿਸਕ ਹਵਾਈ ਜਹਾਜ ਦੀ ਉਡਾਨ ਭਰਨ ਤੋਂ ਉਪਰੰਤ ਕੁਝ ਪਲਾ ਬਾਅਦ ਹੀ ਸਮੁੰਦਰ ਉਤੇ ਉਸਦੇ ਵਿਸਫੋਟ ਹੋ ਜਾਣ ਅਤੇ ਸਮੁੱਚੇ ਜਹਾਜ ਦੇ ਅਮਲੇ ਤੇ ਯਾਤਰੂਆਂ ਸਮੇਤ 329 ਇਨਸਾਨਾਂ ਦੀਆਂ ਜਿੰਦਗਾਨੀਆਂ ਦਾ ਨੁਕਸਾਨ ਕਰਨ ਦੀ ਇੰਡੀਆਂ ਦੀਆਂ ਖੂਫੀਆ ਏਜੰਸੀਆ ਨੂੰ ਖੁੱਲ੍ਹੇਆਮ ਇਸ ਦੁੱਖਦਾਇਕ ਕਾਂਡ ਲਈ ਦੋਸ਼ੀ ਠਹਿਰਾਉਦੇ ਹੋਏ ਅਤੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਿਨ੍ਹਾਂ ਵਜਹ ਬਦਨਾਮ ਕਰਨ ਦੀ ਸਾਜਿ਼ਸ ਦਾ ਖੁਲਾਸਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਪ੍ਰਧਾਨ ਈਸਟ ਕੈਨੇਡਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਆਉਣ ਵਾਲੇ ਕੱਲ੍ਹ 22 ਜੂਨ ਦੇ ਦਿਹਾੜੇ ਨੂੰ ਕੈਨੇਡਾ ਦੇ ਸਮੁੱਚੇ ਯੂਨਿਟਾਂ ਵਿਚ ਅਫ਼ਸੋਸ ਦਿਹਾੜਾ ਮਨਾਇਆ ਜਾ ਰਿਹਾ ਹੈ, ਉਹ ਸਿੱਖ ਕੌਮ ਨੂੰ ਇੰਡੀਅਨ ਖੂਫੀਆ ਏਜੰਸੀਆ ਵੱਲੋਂ ਕੀਤੀ ਗਈ ਸਾਜਿ਼ਸ ਤੋਂ ਸਰੂਖਰ ਕਰਨ ਅਤੇ ਇਸ ਵਿਚ ਸਿੱਖ ਕੌਮ ਦੀ ਕਿਸੇ ਤਰ੍ਹਾਂ ਦੀ ਵੀ ਸਮੂਲੀਅਤ ਨਾ ਹੋਣ ਨੂੰ ਪ੍ਰਤੱਖ ਕਰਨ ਲਈ ਅਤੇ ਉਨ੍ਹਾਂ 329 ਜਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਮਨਾਇਆ ਜਾ ਰਿਹਾ ਹੈ । ਜੋ ਬਿਲਕੁਲ ਦਰੁਸਤ ਅਤੇ ਪ੍ਰਸ਼ੰਸ਼ਾਂਯੋਗ ਉਦਮ ਹੈ । ਉਨ੍ਹਾਂ ਕਿਹਾ ਕਿ ਇੰਡੀਆ ਦੀਆਂ ਖੂਫੀਆ ਏਜੰਸੀਆ ਦੀ ਸਾਜਿ਼ਸ ਉਸ ਵੇਲੇ ਪ੍ਰਤੱਖ ਹੋ ਜਾਂਦੀ ਹੈ ਕਿ ਜਦੋਂ ਇਹ ਕਨਿਸਕ ਹਵਾਈ ਜਹਾਜ ਨੇ ਕੈਨੇਡਾ ਦੀ ਧਰਤੀ ਤੋਂ ਉਡਾਨ ਭਰਨੀ ਸੀ ਤਾਂ ਇਸ ਉਡਾਨ ਵਿਚ ਓਟਾਵਾ ਅਤੇ ਟਰਾਟੋਂ ਦੇ ਇੰਡੀਆਂ ਦੇ ਦੋ ਉੱਚ ਦਰਜੇ ਦੇ ਹਾਈਕਮਿਸ਼ਨਰਾਂ ਨੇ ਵੀ ਇਸ ਉਡਾਨ ਵਿਚ ਇੰਡੀਆ ਆਉਣਾ ਸੀ । ਲੇਕਿਨ ਆਖਰੀ ਸਮੇਂ ਤੇ ਉਪਰੋਕਤ ਦੋਵੇ ਇੰਡੀਆਂ ਦੇ ਹਾਈਕਮਿਸ਼ਨਰਾਂ ਨੇ ਆਪਣੀਆ ਟਿਕਟਾਂ ਇਸ ਲਈ ਰੱਦ ਕਰਵਾ ਲਈਆ ਸਨ ਕਿਉਂਕਿ ਇਨ੍ਹਾਂ ਨੂੰ ਜਾਣਕਾਰੀ ਸੀ ਕਿ ਇਸ ਜਹਾਜ ਦੀ ਉਡਾਨ ਭਰਨ ਉਪਰੰਤ ਵਿਸਫੋਟ ਹੋਣਾ ਹੈ । ਦੂਸਰਾ ਕੈਨੇਡਾ ਦੀ ਹਕੂਮਤ ਨੇ ਕੈਨੇਡਾ ਵਿਚ ਸਥਿਤ ਦੋ ਇੰਡੀਅਨ ਇੰਨਟੈਲੀਜੈਸ ਅਫ਼ਸਰਾਂ ਨੂੰ ਬਰਖਾਸਤ ਕਰ ਦਿੱਤਾ ਸੀ, ਜਦੋਂਕਿ ਕੈਨੇਡਾ ਵਿਚ ਅੱਜ ਤੱਕ ਅਜਿਹਾ ਪਹਿਲਾ ਕਦੇ ਨਹੀਂ ਸੀ ਹੋਇਆ । ਕਿਉਂਕਿ ਇਨ੍ਹਾਂ ਇੰਨਟੈਲੀਜੈਸ ਅਫ਼ਸਰਾਂ ਦੀ ਕਨਿਸ਼ਨਾਂ ਕਾਂਡ ਵਿਚ ਭੂਮਿਕਾ ਸ਼ੱਕ ਦੇ ਘੇਰੇ ਵਿਚ ਸੀ ।

ਸੁਖਮਿੰਦਰ ਸਿੰਘ ਹੰਸਰਾ
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ)

ਸ. ਮਾਨ ਨੇ ਇਸ ਸਾਜਿ਼ਸ ਦੇ ਪਹਿਲੂਆ ਤੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ. ਤਲਵਿੰਦਰ ਸਿੰਘ ਪਰਮਾਰ ਉਤੇ ਇੰਡੀਆਂ ਦੀਆਂ ਖੂਫੀਆ ਏਜੰਸੀਆ ਨੇ ਕਨਿਸ਼ਕ ਕਾਂਡ ਕਰਨ ਦਾ ਦੋਸ਼ ਇਸ ਕਰਕੇ ਲਗਾਇਆ ਸੀ ਕਿ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨੂੰ ਬਦਨਾਮ ਕਰਕੇ ਖ਼ਾਲਿਸਤਾਨੀ ਲਹਿਰ ਨੂੰ ਸੱਟ ਮਾਰੀ ਜਾ ਸਕੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬਾਅਦ ਵਿਚ ਸ. ਪਰਮਾਰ ਨੂੰ ਪੰਜਾਬ ਦੇ ਉਸ ਸਮੇਂ ਦੇ ਡੀਜੀਪੀ ਕੇ.ਪੀ.ਐਸ. ਗਿੱਲ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂਕਿ ਇਸ ਕਨਿਸਕ ਕਾਂਡ ਦੀ ਜਾਂਚ ਕੈਨੇਡਾ ਦੇ ਮੇਜਰ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਸੀ । ਜਦੋਂ ਸ. ਪਰਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤਾਂ ਕਨਿਸਕ ਕਾਂਡ ਦੇ ਸੱਚ ਨੂੰ ਸਾਹਮਣੇ ਲਿਆਉਣ ਹਿੱਤ ਅਤੇ ਉਪਰੋਕਤ ਜਾਂਚ ਨੂੰ ਸਹੀ ਦਿਸ਼ਾ ਵੱਲ ਲਿਜਾਣ ਹਿੱਤ ਇੰਡੀਆਂ ਹਕੂਮਤ ਦਾ ਇਹ ਫਰਜ ਬਣਦਾ ਸੀ ਕਿ ਸ. ਪਰਮਾਰ ਨੂੰ ਹਵਾਲਗੀ ਸੰਧੀ ਰਾਹੀ ਕੈਨੇਡਾ ਦੇ ਹਵਾਲੇ ਕੀਤਾ ਜਾਂਦਾ ਅਤੇ ਮੇਜਰ ਜਾਂਚ ਕਮਿਸ਼ਨ ਉਸ ਨੂੰ ਜਾਂਚ ਵਿਚ ਸਾਮਿਲ ਕਰਦਾ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਆ ਦੇ ਸਾਜਿ਼ਸਕਾਰੀਆ ਨੇ ਸ. ਪਰਮਾਰ ਨੂੰ ਇਸ ਲਈ ਮਰਵਾ ਦਿੱਤਾ ਕਿ ਕਨਿਸਕ ਕਾਂਡ ਦੀ ਇੰਡੀਆ ਦੀ ਖੂਫੀਆ ਏਜੰਸੀਆ ਦੀ ਸਾਜਿ਼ਸ ਤੋਂ ਪਰਦਾ ਨਾ ਉੱਠ ਸਕੇ । ਫਿਰ ਮੇਜਰ ਕਮਿਸ਼ਨ ਨੇ ਆਪਣੀ ਜਾਂਚ ਰਿਪੋਰਟ ਵਿਚ ਕਿਸੇ ਵੀ ਸਥਾਂਨ ਤੇ ਇਹ ਦਰਜ ਨਹੀਂ ਕੀਤਾ ਕਿ ਕਨਿਸਕ ਹਵਾਈ ਕਾਂਡ ਵਿਚ ਸਿੱਖ ਕੌਮ ਦਾ ਕਿਸੇ ਤਰ੍ਹਾਂ ਦਾ ਹੱਥ ਸੀ। ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਇਹ ਕਾਂਡ ਵਾਪਰਿਆ ਸੀ ਤਾਂ ਮੈਂ ਮੁੰਬਈ ਦੀ ਸੀ.ਆਈ.ਐਸ.ਐਫ. (ਸੈਂਟਰਲ ਇੰਨਟੈਲੀਜੈਸ ਸਕਿਊਰਟੀ ਫੋਰਸ) ਵਿਚ ਬਤੌਰ ਡੀ.ਆਈ.ਜੀ. ਦੀ ਸੇਵਾ ਨਿਭਾਅ ਰਿਹਾ ਸੀ । ਉਪਰੋਕਤ ਕਨਿਸ਼ਕ ਹਵਾਈ ਜਹਾਜ ਦੇ ਪਾਈਲਟ ਸ. ਸਤਿੰਦਰ ਸਿੰਘ ਭਿੰਡਰ ਵੀ ਸਾਡੇ ਉਥੇ ਨਜ਼ਦੀਕ ਹੀ ਰਹਿੰਦੇ ਸਨ । ਕੀ ਜਿਸ ਜਹਾਜ ਨੂੰ ਇਕ ਸਿੱਖ ਚਲਾ ਰਿਹਾ ਹੋਵੇ, ਉਸਦਾ ਵਿਸਫੋਟ ਸਿੱਖ ਕਰਨ, ਇਸ ਗੱਲ ਨੂੰ ਕੋਈ ਵੀ ਪ੍ਰਵਾਨ ਨਹੀਂ ਕਰ ਸਕਦਾ । ਕਹਿਣ ਤੋਂ ਭਾਵ ਹੈ ਕਿ ਸਾਜਿ਼ਸਕਾਰੀਆ ਨੇ ਬੇਸ਼ੱਕ ਇਸ ਦੁੱਖਦਾਇਕ ਕਾਂਡ ਨੂੰ ਸਿੱਖਾਂ ਉਤੇ ਥੋਪਣ ਲਈ ਪੂਰੀ ਵਾਹ ਲਗਾਈ ਪਰ ਉਹ ਇਸ ਵਿਚ ਸਫ਼ਲ ਨਹੀਂ ਹੋ ਸਕੇ। ਕਿਉਂਕਿ ਸਿੱਖ ਕੌਮ ਦਾ ਤਾਂ ਅਜਿਹੀ ਮਨੁੱਖਤਾ ਵਿਰੋਧੀ ਅਤੇ ਗੈਰ-ਇਨਸਾਨੀਅਤ ਕਾਰਵਾਈ ਅਮਲ ਵਿਚ ਕਤਈ ਹੱਥ ਹੋ ਹੀ ਨਹੀਂ ਸਕਦਾ ।

ਉਨ੍ਹਾਂ ਖੂਫੀਆ ਏਜੰਸੀਆਂ ਦੀਆਂ ਸਾਜਿ਼ਸਾ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਜਦੋਂ ਜਸਟਿਨ ਟਰੂਡੋ ਵਜੀਰ-ਏ-ਆਜ਼ਮ ਕੈਨੇਡਾ ਇੰਡੀਆ ਦੇ ਦੌਰੇ ਤੇ ਆਏ ਸਨ ਤਾਂ ਇੰਡੀਅਨ ਖੂਫੀਆ ਏਜੰਸੀਆ ਤੇ ਹੁਕਮਰਾਨਾਂ ਨੇ ਸਿੱਖ ਕੌਮ ਦੀ ਬਣਾਈ ਗਈ ਕਾਲੀ ਸੂਚੀ ਵਿਚ ਦਰਜ ਸ. ਜਸਪਾਲ ਸਿੰਘ ਅਟਵਾਲ ਦਾ ਨਾਮ ਕਾਲੀ ਸੂਚੀ ਵਿਚੋਂ ਖ਼ਤਮ ਵੀ ਕਰ ਦਿੱਤਾ ਸੀ ਅਤੇ ਸਾਜ਼ਸੀ ਢੰਗ ਨਾਲ ਜਸਟਿਨ ਟਰੂਡੋ ਦੇ ਨਾਲ ਆਉਣ ਵਾਲੇ ਡੈਲੀਗੇਟ ਵਿਚ ਉਸਦਾ ਨਾਮ ਇਸ ਲਈ ਦਰਜ ਕਰਵਾ ਦਿੱਤਾ ਸੀ ਤਾਂ ਕਿ ਜਸਟਿਨ ਟਰੂਡੋ ਜੋ ਕਿ ਨਿਰਪੱਖਤਾ ਵਾਲੇ ਵਿਚਾਰਾਂ ਦੇ ਨਾਲ-ਨਾਲ ਸਿੱਖ ਕੌਮ ਤੇ ਸਿੱਖ ਧਰਮ ਦੇ ਪ੍ਰਸ਼ੰਸਕ ਵੀ ਹਨ, ਉਨ੍ਹਾਂ ਦੀ ਇੰਡੀਆ ਦੀ ਯਾਤਰਾ ਦੌਰਾਨ ਖ਼ਾਲਿਸਤਾਨੀਆਂ ਦੇ ਨਾਲ ਸੰਬੰਧ ਦੀ ਗੱਲ ਨੂੰ ਉਜਾਗਰ ਕਰਕੇ ਬਦਨਾਮ ਕੀਤਾ ਜਾ ਸਕੇ । ਜਦੋਂਕਿ ਸ. ਜਸਪਾਲ ਸਿੰਘ ਅਟਵਾਲ ਦਾ ਨਾਮ ਕੱਢਣ ਵਾਲੀ ਐਕਸਟਰਨਲ ਅਫੇਅਰਜ਼ ਮਨਿਸਟਰੀ ਅਤੇ ਹੋਮ ਮਨਿਸਟਰੀ ਇੰਡੀਆ ਖੁਦ ਇਸ ਸਾਜਿ਼ਸ ਦੀ ਦੋਸ਼ੀ ਹੈ । ਕਹਿਣ ਤੋਂ ਭਾਵ ਹੈ ਕਿ ਇੰਡੀਅਨ ਖੂਫੀਆ ਏਜੰਸੀਆ ਸਿੱਖ ਕੌਮ ਨੂੰ ਅਤੇ ਸਿੱਖ ਕੌਮ ਦੇ ਹਮਦਰਦਾਂ ਨੂੰ ਬਦਨਾਮ ਕਰਨ ਲਈ ਇਸੇ ਤਰ੍ਹਾਂ ਸਾਜਿ਼ਸਾਂ ਰਚਦੀਆ ਹਨ, ਜਿਵੇਂ ਕਨਿਸਕ ਕਾਂਡ ਦੀ ।

ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਕੈਨੇਡਾ ਸਥਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਈਸਟ ਕੈਨੇਡਾ ਦੀ ਯੂਨਿਟ ਦੇ ਪ੍ਰਧਾਨ ਸ. ਸੁਖਮਿੰਦਰ ਸਿੰਘ ਹੰਸਰਾ ਵੱਲੋਂ ਜੋ ਆਪਣੇ ਸਾਥੀਆ ਨੂੰ ਨਾਲ ਲੈਕੇ ਤੇ ਸਿੱਖਾਂ ਨੂੰ ਨਾਲ ਲੈਕੇ 22 ਜੂਨ ਨੂੰ ਸਮੁੱਚੇ ਕੈਨੇਡਾ ਵਿਚ ‘ਅਫ਼ਸੋਸ ਦਿਹਾੜਾ’ ਮਨਾਉਣ ਦਾ ਅਮਲੀ ਰੂਪ ਵਿਚ ਪ੍ਰੋਗਰਾਮ ਉਲੀਕਿਆ ਹੈ, ਇਹ ਕਾਰਵਾਈ ਜਿਥੇ ਅਤਿ ਪ੍ਰਸ਼ੰਸ਼ਾਂਯੋਗ ਹੈ, ਉਥੇ ਸਿੱਖ ਕੌਮ ਉਤੇ 33 ਸਾਲ ਪਹਿਲੇ ਵਾਪਰੇ ਦੁੱਖਦਾਇਕ ਕਾਂਡ ਤੋਂ ਸਾਜ਼ਸੀ ਢੰਗਾਂ ਰਾਹੀ ਥੋਪੇ ਗਏ ਦੋਸ਼ਾਂ ਤੋਂ ਵੀ ਸਰੂਖਰ ਕਰਨ ਦਾ ਉਸਾਰੂ ਉਦਮ ਹੈ ਅਤੇ ਕੌਮਾਂਤਰੀ ਪੱਧਰ ਤੇ ਇਹ ਗੱਲ ਉਜਾਗਰ ਕਰਨ ਦੀ ਅੱਛੀ ਕੋਸਿ਼ਸ਼ ਹੋ ਰਹੀ ਹੈ ਕਿ ਅਜਿਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਨਾਲ ਸਿੱਖ ਕੌਮ ਦਾ ਨਾ ਤਾਂ ਪਹਿਲੇ ਕਦੇ ਕੋਈ ਸੰਬੰਧ ਰਿਹਾ ਹੈ ਅਤੇ ਨਾ ਹੀ ਭਵਿੱਖ ਵਿਚ ਸਿੱਖ ਕੌਮ ਅਜਿਹੀ ਨਾਂਹਵਾਚਕ ਕਾਰਵਾਈ ਵਿਚ ਕਦੇ ਸਮੂਲੀਅਤ ਕਰੇਗੀ । ਸਿੱਖ ਕੌਮ ਅਮਨ ਅਤੇ ਜਮਹੂਰੀਅਤ ਪਸ਼ੰਦ ਕੌਮ ਹੈ ਜੋ ਸਮੁੱਚੀ ਮਨੁੱਖਤਾ ਦੀ ਬਿਹਤਰੀ ਲੋੜਦੀ ਹੈ ਅਤੇ ਦ੍ਰਿੜਤਾ ਨਾਲ ਸਰਬੱਤ ਦੇ ਭਲੇ ਦੇ ਮਿਸ਼ਨ ਤੇ ਕੰਮ ਕਰਦੀ ਹੈ । ਇਸ ਲਈ ਅਸੀਂ ਇਹ ਜੋਰਦਾਰ ਮੰਗ ਕਰਦੇ ਹਾਂ ਕਿ ਕਨਿਸਕ ਹਵਾਈ ਕਾਂਡ ਦੀ ਵਾਪਰੀ ਦੁਰਘਟਨਾ ਦੀ ਕੌਮਾਂਤਰੀ ਏਜੰਸੀਆ ਦੀ ਦੇਖਰੇਖ ਹੇਠ ਨਿਰਪੱਖਤਾ ਨਾਲ ਫਿਰ ਤੋਂ ਜਾਂਚ ਕਰਵਾਈ ਜਾਵੇ ਅਤੇ ਇਸਦਾ ਸੱਚ ਸਾਹਮਣੇ ਲਿਆਕੇ ਅਸਲ ਸਾਜਿ਼ਸਕਾਰਾਂ ਦੇ ਚਿਹਰੇ ਕੌਮਾਂਤਰੀ ਚੌਰਾਹੇ ਵਿਚ ਨੰਗੇ ਕੀਤੇ ਜਾਣ ।

ਬਰਗਾੜੀ ਇਨਸ਼ਾਫ ਮੋਰਚਾ 21ਵੇਂ ਦਿਨ ਦਾਖਲ, ਬਾਮਸ਼ੇਫ ਨੇ ਮੋਰਚੇ ਨੂੰ ਹਿਮਾਇਤ ਕਰਦਿਆਂ ਕਿਹਾ ਕੇ ਜਥੇਦਾਰਾਂ ਦੇ ਹੁਕਮ ਤੇ 500 ਜ਼ਿਲਿਆਂ ਵਿੱਚ ਛੇੜਾਂਗੇ ਅੰਦੋਲਨ

(ਬਰਗਾੜੀ) ਬਰਗਾੜੀ ਇਨਸ਼ਾਫ ਮੋਰਚਾ ਅੱਜ 21ਵੇਂ ਦਿਨ ਵੀ ਲਗਾਤਾਰ ਜ਼ਾਰੀ ਰਿਹਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਲਗਾਤਾਰ ਮੋਰਚਾ ਬਰਗਾੜੀ ਵਿੱਚ ਜ਼ਾਰੀ ਹੈ ਜਿਸ ਵਿੱਚ ਜਥੇਦਾਰ ਮੰਡ ਸਾਹਿਬ ਲਗਾਤਾਰ ਦਿਨ ਰਾਤ ਬਰਗਾੜੀ ਵਿੱਚ ਬੈਠੇ ਹਨ ਅੱਜ ਇਨਸ਼ਾਫ ਮੋਰਚੇ ਵਿੱਚ ਬਾਬਾ ਅਮੀਰ ਸਿੰਘ ਜਵੱਦੀ ਕਲਾਂ ਬਾਬਾ ਗੁਰਦੀਪ ਸਿੰਘ ਚੰਦਪੁਰਾਣਾ ਬਾਬਾ ਕੁਲਦੀਪ ਸਿੰਘ ਦਬੜੀਖਾਨਾ ਬਾਬਾ ਪਰਦੀਪ ਸਿੰਘ ਚਾਂਦਪੁਰਾ ਬਾਬਾ ਫੌਜ਼ਾ ਸਿੰਘ ਸੁਭਾਨੇ ਵਾਲੇ ਬਾਬਾ ਚਮਕੌਰ ਸਿੰਘ ਭਾਈਰੂਪਾ ਬਾਬਾ ਬੂਟਾ ਸਿੰਘ ਜੋਧਪੁਰੀ ਵੀ ਪੁੱਜੇ ਹੋਏ ਸਨ ਸਰਬੱਤ ਖਾਲਸਾ ਜਥੇਦਾਰਾਂ ਵਲੋਂ ਅੱਜ ਵਿਸ਼ਵ ਗੱਤਕਾ ਦਿਵਸ਼ ਬਰਗਾੜੀ ਦੀ ਦਾਣਾ ਮੰਡੀ ਵਿੱਚ ਮਨਾਇਆ ਜਿੱਥੇ ਬਹੁਤ ਸਾਰੀਆਂ ਗੱਤਕਾ ਟੀਮਾਂ ਪੁੱਜੀਆਂ ਹੋਈਆਂ ਸਨ ਤੇ ਜੇਤੂ ਖਿਡਾਰੀਆਂ ਨੂੰ ਜਥੇਦਾਰਾਂ ਨੇ ਇਨਾਮਾਂ ਦੀ ਵੰਡ ਕੀਤੀ ।

ਬਹੁਤ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਗੱਤਕੇ ਦਾ ਅਨੰਦ ਮਾਣਿਆ ਇਨਸ਼ਾਫ ਮੋਰਚੇ ਵਿੱਚ ਲਗਾਤਾਰ ਸੇਵਾ ਕਰ ਰਹੇ ਜਸਕਰਨ ਸਿੰਘ ਕਾਹਨਸਿੰਘਵਾਲਾ ਗੁਰਦੀਪ ਸਿੰਘ ਬਠਿੰਡਾ ਪਰਮਜੀਤ ਸਿੰਘ ਸਹੌਲੀ ਬੂਟਾ ਸਿੰਘ ਰਣਸੀਂਹ ਗੁਰਸੇਵਕ ਸਿੰਘ ਜਵਾਹਰਕੇ ਜਸਵਿੰਦਰ ਸਿੰਘ ਸਾਹੋਕੇ ਸੁਖਦੇਵ ਸਿੰਘ ਪੰਜਗਰਾਂਈ ਰਣਜੀਤ ਸਿੰਘ ਵਾਂਦਰ ਸੁਖਰਾਜ਼ ਸਿੰਘ ਨਿਆਮੀਵਾਲਾ ਅਤੇ ਹੋਰ ਸਿੰਘ ਹਾਜ਼ਰ ਸਨ। ਬਾਮਸੇਫ ਦੇ ਮੁੱਖੀ ਵਾਮਨ ਮੇਸ਼ ਰਾਮ ਜੀ ਲਿੰਗਾਇਤ ਕੁਲਦੀਪ ਸਿੰਘ ਪਰਧਾਨ ਭਾਰਤ ਮੁਕਤੀ ਮੋਰਚਾ ਸਾਬਕਾ ਵਿਧਾਇਕ ਸਿੰਗਾਰਾ ਰਾਮ ਸਹੂੰਗੜਾ ਭਗਵਾਨ ਸਿੰਘ ਚੌਹਾਨ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਹਿਤ ਹਾਜ਼ਰ ਹੋਏ ਅਤੇ ਇਨਸ਼ਾਫ ਮੋਰਚੇ ਨੂੰ ਆਪਣੀ ਹਿਮਾਇਤ ਕਰਦਿਆਂ ਕਿਹਾ ਕੇ ਸਰਬੱਤ ਖਾਲਸਾ ਜਥੇਦਾਰ ਸਹਿਬਾਨ ਸਾਨੂੰ ਹੁਕਮ ਕਰਨ ਤਾ ਅਸੀ ਭਾਰਤ ਦੇ 500 ਜ਼ਿਲਿਆਂ ਵਿੱਚ ਅੰਦੋਲਨ ਛੇੜ ਦੇਵਾਂਗੇ।

ਪੰਥਕ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ, ਪ੍ਰੋਫੈਸ਼ਰ ਮੋਹਿੰਦਰਪਾਲ ਸਿੰਘ ਵੱਸਣ ਸਿੰਘ ਜ਼ਫਰਵਾਲ ਅਮਰੀਕ ਸਿੰਘ ਬੱਲੋਵਾਲ ਹਰਪਾਲ ਸਿੰਘ ਕੁੱਸਾ ਕਰਮ ਸਿੰਘ ਭੋਈਆਂ ਸਰਪੰਚ ਕੁਲਵਿੰਦਰ ਸਿੰਘ ਸੋਢੀਵਾਲਾ ਗੁਰਚਰਨ ਸਿੰਘ ਭੁੱਲਰ ਤਰਲੋਕ ਸਿੰਘ ਡੱਲਾ ਭੁਪਿੰਦਰ ਸਿੰਘ ਹਰਵਿੰਦਰ ਸਿੰਘ ਨਾਰੰਗਵਾਲ ਬਲਰਾਜ ਸਿੰਘ ਮੋਗਾ ਅਤੇ ਭਾਈ ਮੋਹਕਮ ਸਿੰਘ ਵੀ ਪੁੱਜੇ ਹੋਏ ਸਨ।

ਅੱਜ ਕਥਾ ਕੀਰਤਨ ਰਾਹੀਂ ਢਾਡੀ ਸਾਧੂ ਸਿੰਘ ਧੰਮੂ ਢਾਡੀ ਬਲਵਿੰਦਰ ਸਿੰਘ ਆਲਮ ਢਾਡੀ ਰਣਜੀਤ ਸਿੰਘ ਮੌੜ ਮੰਡੀ ਕਵੀਸ਼ਰ ਰੋਸ਼ਨ ਸਿੰਘ ਰੋਸ਼ਨ ਬੱਧਨੀ ਕਲਾਂ ਢਾਡੀ ਦਰਸ਼ਨ ਸਿੰਘ ਦਲੇਰ ਨੇ ਸਿੱਖ ਸੰਗਤਾਂ ਨੂੰ ਗੁਰੂਘਰ ਨਾਲ ਜੋੜਿਆ ਗੁਰਦੁਆਰਾ ਕੌਲਸਰ ਡੇਰਾ ਬਾਬਾ ਰਾਮ ਪਰਕਾਸ਼ ਬਰਗਾੜੀ ਇਟਲੀ ਬੈਲਜ਼ੀਅਮ ਅਕਾਲੀ ਦਲ ਅੰਮਿ੍ਤਸਰ ਦੀਆਂ ਸਿੱਖ ਸੰਗਤਾਂ ਬਾਬਾ ਕੁਲਵੰਤ ਸਿੰਘ ਗੰਗਸਰ ਜੈਤੋ ਪਿੰਡ ਗੰਧਾਰਾ ਡੋਡ ਸੰਮੇਵਾਲੀ ਵਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਅੱਜ ਵੀ ਅਤੁੱਟ ਕੀਤੀ ਗਈ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਵਲੋਂ ਮੋਰਚੇ ਦੀ ਸਫਲਤਾ ਤੱਕ ਪੱਕੇ ਤੌਰਤੇ ਠੰਡੇ ਮਿੱਠੇ ਜਲ ਦੀ ਛਬੀਲ ਦੀ ਸੇਵਾ ਕੀਤੀ ਜਾ ਰਹੀ ਹੈ

ਏਅਰ ਇੰਡੀਆ ਮੈਮੋਰੀਅਲ ਸਰਵਿਸ ਬਾਰੇ ਮੀਡੀਆ ਵਿੱਚ ਚਰਚਾ: ਕੈਂਡਲ ਲਾਈਟ ਵਿਜ਼ਲ 22 ਜੂਨ ਦਿਨ ਸ਼ੁਕਰਵਾਰ ਨੂੰ

ਬਰੈਂਪਟਨ (ਪੀ ਡੀ ਨਿਊਰੋ) ਏਅਰ ਇੰਡੀਆ ਬੰਬ ਕਾਂਡ ਨੂੰ ਬੀਤਿਆਂ 33 ਸਾਲ ਹੋ ਗਏ ਹਨ। ਇਸ ਕਾਂਡ ਪ੍ਰਤੀ ਅੱਜ ਵੀ ਸੈਂਕੜੇ ਸੁਆਲ ਖੜੇ ਹਨ। ਏਅਰ ਇੰਡੀਆ ਬੰਬ ਕਾਂਡ ਵਿੱਚੇ ਜਿਥੇ 329 ਪ੍ਰਾਣੀ (ਬਹੁਤਾਤ ਕਨੇਡੀਅਨ ਨਾਗਰਿਕ) ਮਾਰੇ ਗਏ ਸਨ ਜਿਸ ਸਦਕਾ ਉਕਤ ਪ੍ਰਾਣੀਆਂ ਦੇ ਪ੍ਰੀਵਾਰਾਂ ਨੂੰ ਬੇਅਥਾਹ ਚੀਸ ਅਤੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਅੱਜ ਵੀ ਸਬੰਧਤ ਪ੍ਰੀਵਾਰ ਜ਼ੋਖਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਕਨੇਡੀਅਨ ਇਤਿਹਾਸ ਵਿੱਚ ਇਸ ਸਭ ਤੋਂ ਵੱਡੀ ਸਮੂਹਕ ਖੂਨੀ ਘਟਨਾ ਸੀ ਜਿਸ ਬਾਰੇ 33 ਸਾਲ ਬਾਅਦ ਵੀ ਅਨੇਕਾਂ ਸੁਆਲ ਮੂੰਹ ਚਿੜਾ ਰਹੇ ਹਨ।
ਇਸ ਕਾਂਡ ਦੀ ਵਰੇ ਗੰਢ ਮੌਕੇ ਸਿੱਖ ਭਾਈਚਾਰੇ ਵਲੋਂ ਹਰ ਸਾਲ ਕਿਸੇ ਨਾ ਕਿਸੇ ਢੰਗ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਅਤੇ ਕੈਨੇਡਾ ਦੀਆਂ ਜਾਂਚ ਏਜੰਸੀਆਂ ਦੀ ਅਣਗਹਿਲੀ ਤੇ ਰੋਸਾ ਪ੍ਰਗਟ ਕੀਤਾ ਜਾਂਦਾ ਹੈ। ਇਸ ਸਾਲ ਉਨਟਾਰੀਓ ਦੀਆਂ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਹਮ ਖਿਆਲੀ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਏਅਰ ਇੰਡੀਆ ਫਲਾਈਟ 182 ਦੇ ਵਿਕਟਿਮਜ਼ ਦੇ ਦੁੱਖ ਵਿੱਚ ਸ਼ਰੀਕ ਹੋਣ ਅਤੇ ਹਮਦਰਦੀ ਪ੍ਰਗਟ ਕਰਨ ਲਈ ਕੈਂਡਲ  ਲਾਈਟ ਵਿਜ਼ਲ ਦਾ ਪ੍ਰੋਗ੍ਰਾਮ ਬਣਾਇਆ ਹੈ। ਇਹ ਵਿਚਾਰ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੇ।
ਪਿਛਲੇ 33 ਸਾਲਾਂ ਵਿੱਚ ਕੈਨੇਡਾ ਦੀਆਂ ਵੱਖ ਵੱਖ ਸਰਕਾਰ ਵਲੋਂ ਇਸ ਕਾਂਡ ਦੀ ਜਾਂਚ ਪ੍ਰਤੀ ਸੁਹਿਰਦਤਾ ਦੀ ਅਣਹੋਂਦ ਸਦਕਾ ਕੈਨੇਡਾ ਵਿੱਚ ਸਿੱਖ ਕਮਿਊਨਟੀ ਤੇ ਮੱਥੇ ਤੇ ਨਾ ਮਿੱਟਣ ਵਾਲਾ ਦਾਗ ਲੱਗਿਆ ਹੋਇਆ ਹੈ। ਸਿੱਖ ਜਦੋਂ ਵੀ ਕੈਨੇਡਾ ਵਿੱਚ ਕੋਈ ਚੰਗਾ ਕਦਮ ਪੁੱਟਦੇ ਹਨ ਤਾਂ ਹਾਸ਼ੀਏ ਵਿੱਚ ਏਅਰ ਇੰਡੀਆ ਬੰਬ ਕਾਂਡ ਦਾ ਜ਼ਿਕਰ ਕਰਕੇ ਸਿੱਖਾਂ ਦੀਆਂ ਪ੍ਰਾਪਤੀਆਂ ਨੂੰ ਉਪਰ ਗ੍ਰਹਿਣ ਲਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ।
ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਅੱਜ ਦੀ ਸਿੱਖ ਜਨਰੇਸ਼ਨ, ਜਿੰਨੇ ਦੇ ਵਾਲ ਚਿੱਟੇ ਹੋ ਚੁੱਕੇ ਹਨ, ਤੋਂ ਬਾਅਦ ਇਹ ਕਾਂਡ ਸਦਕਾ ਵਾਸਤੇ ਇੱਕ ਨਸੂਰ ਦਾ ਰੂਪ ਧਾਰਨ ਕਰਕੇ ਸਾਡੀਆਂ ਅਗਲੀਆਂ ਪੀੜੀਆਂ ਨੂੰ ਜ਼ਲੀਲ ਕਰਿਆ ਕਰੇਗਾ। ਇਸ ਦਾ ਹੱਲ ਲੱਭਣ ਲਈ ਕੈਨੇਡਾ ਦੇ ਸਮੂਹ ਸਿੱਖਾਂ ਵਲੋਂ ਪਬਲਿਕ ਇਨਕੁਆਰੀ ਦੀ ਮੰਗ ਕਰਨ ਲਈ ਕੈਨੇਡਾ ਪੱਧਰ ਤੇ ਕੈਮਪੇਨ ਆਰੰਭੀ ਜਾਵੇਗੀ ਤਾਂ ਕਿ ਕੈਨੇਡਾ ਸਰਕਾਰ ਕਮਿਸ਼ਨ ਕਾਇਮ ਕਰਕੇ ਇਸ ਘਟਨਾ ਦੀ “ਖਿਆਲ ਪੈਦਾ ਹੋਣ ਤੋਂ ਘਟਨਾ ਘਟਨਾਉਣ ਤੱਕ” ਕਿਸ ਨੇ ਕੀ ਰੋਲ ਨਿਭਾਇਆ ਹੈ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਭਾਵੇਂ ਕਿ ਪਿਛਲੇ 33 ਸਾਲਾਂ ਤੋਂ ਸਿੱਖ ਜਥੇਬੰਦੀਆਂ ਰਾਇਲ ਕਮਿਸ਼ਨ ਦੀ ਮੰਗ ਕਰਦੀਆਂ ਆ ਰਹੀਆਂ ਹਨ, ਪਰ ਕੈਨੇਡਾ ਸਰਕਾਰ ਵਲੋਂ ਜਸਟਿਸ ਜੌਹਨ ਮੇਜ਼ਰ ਦੀ ਪਬਲਕਿ ਇਨਮਕੁਆਰੀ ਨੂੰ ਸੀਮਤ ਆਦੇਸ਼ ਦੇ ਕੇ ਜਾਂਚ ਨੂੰ ਸਕਿਊਰਟੀ ਦੀ ਕਮਜ਼ੋਰੀ ਲੱਭਣ ਲਈ ਕਿਹਾ ਗਿਆ ਸੀ।
ਇਸ ਸਾਲ ਸਮੁੱਚੀ ਸਿੱਖ ਕਮਿਊਨਟੀ ਵਲੋਂ “ਏਅਰ ਇੰਡੀਆ ਬੰਬ ਕਾਂਡ” ਦਾ ਸ਼ਿਕਾਰ ਹੋਏ ਪ੍ਰਾਣੀਆਂ ਅਤੇ ਉਨ੍ਹਾਂ ਦੇ ਪ੍ਰੀਵਾਰ ਅਤੇ ਰਿਸ਼ਤੇਦਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਲਈ ਕੈਂਡਲ ਲਾਈਟ ਵਿਜ਼ਲ ਕੀਤਾ ਜਾ ਰਿਹਾ ਹੈ। ਇਸ ਮੈਮੋਰੀਅਲ ਸਰਵਿਸ ਮੌਕੇ ਸਮੁੱਚੇ ਭਾਈਚਾਰੇ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।
ਕੈਂਡਲ ਲਾਈਟ ਵਿਜ਼ਲ “ਏਅਰ ਇੰਡੀਆ ਮੈਮੋਰੀਅਲ” ਹੰਬਰ ਬੇਅ ਵੈਸਟ ਪਾਰਕ  (Humber Bay Park West 2225 Lakeshore Blvd W., Etobicoke, ON M8V 3X7 (Lakeshore & Park Lawn) ਵਿਖੇ ਸ਼ਾਮ ਨੂੰ 6:00 ਵਜੇ ਤੋਂ 8 ਵਜ੍ਹੇ ਤੱਕ ਹੋਵੇਗਾ। ਜਾਣਕਾਰੀ ਲਈ ਕਾਲ ਕਰੋ; 905-455-9999, 416-674-7888, 416-268-6632

ਸਿੱਖ ਕਮਿਊਨਟੀ ਵਲੋਂ ਏਅਰ ਇੰਡੀਆ ਮੈਮੋਰੀਅਲ ਮੌਕੇ ਕੈਂਡਲ ਲਾਈਟ ਵਿਜ਼ਲ 22 ਜੂਨ ਦਿਨ ਸ਼ੁਕਰਵਾਰ ਨੂੰ


ਬਰੈਂਪਟਨ (ਪੀ ਡੀ ਬਿਊਰੋ) ਏਅਰ ਇੰਡੀਆ ਬੰਬ ਕਾਂਡ ਨੂੰ ਬੀਤਿਆਂ 33 ਸਾਲ ਹੋ ਗਏ ਹਨ। ਇਸ ਕਾਂਡ ਪ੍ਰਤੀ ਅੱਜ ਵੀ ਸੈਂਕੜੇ ਸੁਆਲ ਖੜੇ ਹਨ। ਏਅਰ ਇੰਡੀਆ ਬੰਬ ਕਾਂਡ ਵਿੱਚੇ ਜਿਥੇ 329 ਪ੍ਰਾਣੀ (ਬਹੁਤਾਤ ਕਨੇਡੀਅਨ ਨਾਗਰਿਕ) ਮਾਰੇ ਗਏ ਸਨ ਜਿਸ ਸਦਕਾ ਉਕਤ ਪ੍ਰਾਣੀਆਂ ਦੇ ਪ੍ਰੀਵਾਰਾਂ ਨੂੰ ਬੇਅਥਾਹ ਚੀਸ ਅਤੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਅੱਜ ਵੀ ਸਬੰਧਤ ਪ੍ਰੀਵਾਰ ਜ਼ੋਖਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਇਸ ਕਾਂਡ ਸਦਕਾ ਕੈਨੇਡਾ ਵਿੱਚ ਸਿੱਖ ਕਮਿਊਨਟੀ ਤੇ ਮੱਥੇ ਤੇ ਨਾ ਮਿੱਟਣ ਵਾਲਾ ਦਾਗ ਲੱਗਿਆ ਹੈ। ਇਸ ਕਾਂਡ ਦੀ ਵਰੇ ਗੰਢ ਮੌਕੇ ਹਰ ਸਾਲ ਕਿਸੇ ਨਾ ਕਿਸੇ ਢੰਗ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਅਤੇ ਕੈਨੇਡਾ ਦੀਆਂ ਜਾਂਚ ਏਜੰਸੀਆਂ ਦੀ ਅਣਗਹਿਲੀ ਤੇ ਰੋਸਾ ਪ੍ਰਗਟ ਕੀਤਾ ਜਾਂਦਾ ਹੈ। ਇਹ ਵਿਚਾਰ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੇ।
ਇਸ ਸਾਲ ਸਮੁੱਚੀ ਸਿੱਖ ਕਮਿਊਨਟੀ ਵਲੋਂ “ਏਅਰ ਇੰਡੀਆ ਬੰਬ ਕਾਂਡ” ਦਾ ਸ਼ਿਕਾਰ ਹੋਏ ਪ੍ਰਾਣੀਆਂ ਅਤੇ ਉਨ੍ਹਾਂ ਦੇ ਪ੍ਰੀਵਾਰ ਅਤੇ ਰਿਸ਼ਤੇਦਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਲਈ ਕੈਂਡਲ ਲਾਈਟ ਵਿਜ਼ਲ ਕੀਤਾ ਜਾ ਰਿਹਾ ਹੈ। ਇਸ ਮੈਮੋਰੀਅਲ ਸਰਵਿਸ ਮੌਕੇ ਸਮੁੱਚੇ ਭਾਈਚਾਰੇ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।
ਕੈਂਡਲ ਲਾਈਟ ਵਿਜ਼ਲ “ਏਅਰ ਇੰਡੀਆ ਮੈਮੋਰੀਅਲ” ਹੰਬਰ ਬੇਅ ਵੈਸਟ ਪਾਰਕ  (Humber Bay Park West 2225 Lake Shore Blvd W., Etobicoke, ON M8V 3X7 (Lakeshore & Park Lawn)  ਵਿਖੇ ਸ਼ਾਮ ਨੂੰ 6:00 ਵਜੇ ਤੋਂ 8 ਵਜ੍ਹੇ ਤੱਕ ਹੋਵੇਗਾ।
ਜਾਣਕਾਰੀ ਲਈ ਕਾਲ ਕਰੋ; 905-455-9999, 416-674-7888, 416-268-6632

ਕੈਨੇਡਾ ਦੀ ਸੰਗਤ ਨੇ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਦੀ 34ਵੀਂ ਵਰ੍ਹੇ ਗੰਢ ਕੈਨੇਡਾ ਦੀ ਪਾਰਲੀਮੈਂਟ ਤੇ ਮਨਾਈ

1984 ਦਾ ਕਹਿਰ ਸਾਡੇ ਚੇਤਿਆਂ ਵਿੱਚ ਤਾਜ਼ਾ ਰਹੇਗਾ, ਅਸੀਂ ਇਸ ਦਰਦ ਨੂੰ ਯੂ ਐਨ ਦੀ ਦਹਿਲੀਜ਼ ਤੇ ਲਿਜਾਵਾਂਗੇ ਅਤੇ ਖਾਲਿਸਤਾਨ ਦੀਆਂ ਹੱਦਾਂ ਮਿੱਥਣ ਦੀ ਮੰਗ ਕਰਾਂਗੇ….ਸੁਖਮਿੰਦਰ ਸਿੰਘ ਹੰਸਰਾ
ਸਾਲ ਵਿੱਚ ਇੱਕ ਵਾਰ ਸ਼ਹੀਦਾਂ ਨੂੰ ਯਾਦ ਕਰਨ ਨਾਲ ਗੱਲ ਨਹੀਂ ਬਣਨੀ, ਸਾਨੂੰ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇ ਕੇ ਜ਼ੁਲਮੀ ਰਾਜ ਦਾ ਅੰਤ ਕਰਨਾ ਹੋਏਗਾææææਜਥੇਦਾਰ ਸੰਤੋਖ ਸਿੰਘ ਖੇਲਾ
ਔਟਵਾ (ਪੀ ਡੀ ਬਿਊਰੋ-ਜੂਨ 2-2018) ਸ੍ਰੀ ਦਰਬਾਰ ਸਾਹਿਬ ਉਪਰ ਭਾਰਤ ਦੀ ਸਰਕਾਰ ਵਲੋਂ ਕੀਤੇ ਫੌਜੀ ਹਮਲੇ ਦੀ 34ਵੀਂ ਵਰੇ ਗੰਢ ਦੇ ਮੌਕੇ ਕੈਨੇਡਾ ਦੀ ਸੰਗਤ ਵਲੋਂ ਕਨੇਡੀਅਨ ਪਾਰਲੀਮੈਂਟ ਹਿੱਲ ਤੇ “84 ਰੀਮੈਂਬਰੈਂਸ ਡੇਅ ਫਾਰ ਸਾਵਰਨਟੀ” ਸਿਰਲੇਖ ਹੇਠ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਯਾਦਗਾਰੀ ਇਕੱਠ ਵਿੱਚ ਟਰਾਂਟੋ ਅਤੇ ਮਾਂਟਰੀਅਲ ਤੋਂ ਵੱਡੀ ਤਾਦਾਦ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ।
ਔਟਵਾ ਸਿੱਖ ਸੁਸਾਇਟੀ ਤਰਫੋਂ ਸਾਬਕਾ ਪ੍ਰਧਾਨ ਬਲਰਾਜ ਸਿੰਘ ਢਿਲੋਂ ਨੇ ਸ਼ੁਰੂਆਤੀ ਵਿਚਾਰ ਦਿੱਤੇ ਜਿਸ ਵਿੱਚ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਭਾਰਤ ਸਰਕਾਰ ਨੇ ਕਈ ਵੱਖ ਵੱਖ ਫਿਰਕੇ ਖੜੇ ਕਰ ਦਿੱਤੇ ਸਨ ਤਾਂ ਕਿ ਸਿੱਖਾਂ ਦੀ ਤਾਕਤ ਨੂੰ ਖੇਰੂੰ ਖੇਰੂੰ ਕੀਤਾ ਜਾ ਸਕੇ।
ਬੀਬੀ ਮਲਕੀਤ ਸਿੰਘ ਅਤੇ ਸਾਥਣ ਬੀਬੀ ਜੀ ਨੇ ਇੱਕ ਭਾਵਨਾਤਮਿਕ ਕਵਿਤਾ “ਜ਼ਖਮ ਚੌਰਾਸੀ ਵਾਲੇ ਦਿੱਲੀਏ ਕਿਵੇਂ ਭੁਲਾਈਏ ਨੀਂ” ਸਾਂਝੀ ਕਰਕੇ ਸਮੂਹ ਲੋਕਾਂ ਨੂੰ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਕਹਿਰ ਨਾਲ ਜੋੜ ਦਿੱਤਾ।
ਗੁਰੁ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਮਾਂਟਰੀਅਲ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਖੇਲਾ ਨੇ ਬੜੀ ਜਜ਼ਬਾਤੀ ਤਕਰੀਰ ਦਿੰਦਿਆਂ ਕਿਹਾ ਕਿ ਸਾਲ ਵਿੱਚ ਇੱਕ ਵਾਰ ਸ਼æਹੀਦਾਂ ਨੂੰ ਯਾਦ ਕਰਨ ਨਾਲ ਗੱਲ ਨਹੀਂ ਬਣਨੀ। ਸਾਨੂੰ ਸ਼ਹੀਦਾਂ ਦੀ ਸੋਚ ਤੇ ਕ੍ਰਿਆਵਾਦੀ ਬਣ ਕੇ ਪਹਿਰਾ ਦੇਣਾ ਪਵੇਗਾ। ਖਾਲਿਸਤਾਨ ਦੇ ਸੰਘਰਸ਼ ਨਾਲ ਲੰਮੇ ਸਮ੍ਹੇਂ ਤੋਂ ਜੁੜੇ ਭਾਈ ਖੇਲਾ ਨੇ ਉਨਟਾਰੀਓ ਅਤੇ ਕਿਊਬਿਕ ਦੀ ਸੰਗਤ ਦਾ ਧੰਨਵਾਦ ਕੀਤਾ ਜਿੰਨਾਂ ਦੇ ਉੱਦਮ ਸਦਕਾ ਅੱਜ ਦਾ ਇਹ ਸੰਵੇਦਨਸ਼ੀਲ ਇਕੱਠ ਸਫਲ ਹੋ ਸਕਿਆ ਹੈ।
ਬੀਬੀ ਜਸਮੀਨ ਕੌਰ ਨੇ ਅੰਗਰੇਜ਼ੀ ਭਾਸ਼ਾ ਵਿੱਚ ਪ੍ਰੈਸ ਨੋਟ ਸਾਂਝਾ ਕੀਤਾ ਜਿਸ ਵਿੱਚ ਜਿਥੇ ਅੱਜ ਦੇ ਇਕੱਠ ਦਾ ਮਨੋਰਥ ਦੱਸਿਆ ਗਿਆ ਉਥੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਵਿਖੇ ਧਰਨੇ ਤੇ ਬੈਠੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਅਤੇ ਸਮੁੱਚੇ ਸੇਵਾਦਾਰਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ।
ਸ੍ਰæ ਸੁਖਮਿੰਦਰ ਸਿੰਘ ਹੰਸਰਾ ਨੇ ਇਸ ਮੌਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਮਹਾਂਵਾਕ “ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ॥” ਗਾਇਣ ਕਰਦਿਆਂ ਕਿਹਾ ਕਿ ਸੰਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਭਾਰਤ ਸਰਕਾਰ ਵਲੋਂ ਕੀਤੇ ਹਮਲੇ ਨੇ ਹਰ ਸਿੱਖ ਨੂੰ ਇਹੀ ਅਹਿਸਾਸ ਕਰਵਾਇਆ ਸੀ ਕਿ ਹੁਣ ਸਿੱਖ ਦੀ ਪੱਤ ਵਿੱਚ ਰਹਿ ਹੀ ਕੀ ਗਿਆ ਹੈ। ਇਹ ਅਹਿਸਾਸ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਕਨੇਡਾ ਦੀ ਆਜ਼ਾਦ ਸਰਜਮੀਂ ਤੇ ਖੜ ਕੇ ਅਸੀਂ ਅੱਜ ਸੰਸਾਰ ਭਰ ਦੇ ਲੋਕਾਂ ਨਾਲ ਵਾਅਦਾ ਕਰਦੇ ਹਾਂ ਕਿ 1984 ਨੂੰ ਅਸੀਂ ਕਦੇ ਵੀ ਭੁਲਾਵਾਂਗੇ ਨਹੀਂ। 1984 ਦਾ ਕਹਿਰ ਸਾਡੇ ਚੇਤਿਆਂ ਵਿੱਚ ਤਾਜ਼ਾ ਰਹੇਗਾ ਜਿਸ ਨਾਲ ਸਾਡੇ ਕਦਮਾਂ ਵਿੱਚ ਹਰਕਤ ਆਵੇਗੀ ਅਤੇ ਅਸੀਂ ਯੂ ਐਨ ਦੀ ਦਹਿਲੀਜ਼ ਜਾ ਕੇ ਆਪਣਾ ਦਰਦ ਸਾਂਝਾ ਕਰ ਸਕਾਂਗੇ। ਇਹ ਵਿਚਾਰ ਸੁਖਮਿੰਦਰ ਸਿੰਘ ਹੰਸਰਾ ਨੇ ਆਪਣੀ ਤਕਰੀਰ ਦੌਰਾਨ ਕਹੇ।
ਪ੍ਰਭਾਵਸ਼ਾਲੀ ਤਕਰੀਰ ਵਿੱਚ ਹੰਸਰਾ ਨੇ ਕਿਹਾ ਕਿ ਅੱਜ ਅਸੀਂ ਇਥੇ ਪਿਛਲੇ ਸਾਲ ਨਾਲੋਂ ਕਾਫੀ ਜਿਆਦਾ ਗਿਣਤੀ ਵਿੱਚ ਸ਼ਾਮਲ ਹੋਏ ਹਾਂ ਅਤੇ ਕੁੱਝ ਕੁ ਸਮ੍ਹੇਂ ਅੰਦਰ ਕਨੇਡੀਅਨ ਪਾਰਲੀਮੈਂਟ ਦਾ ਆਹ ਵਿਹੜਾ ਛੋਟਾ ਪੈ ਜਾਵੇਗਾ, ਕਿਉਂਕਿ ਹਰ ਸਿੱਖ ਮਹਿਸੂਸ ਕਰਦਾ ਹੈ ਕਿ ਕੌਮ ਨਾਲ ਲਗਾਤਾਰ ਧੱਕਾ ਹੋ ਰਿਹਾ ਹੈ।
ਅੱਜ ਦੇ ਇਸ ਯਾਦਗਾਰੀ ਇਕੱਠ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਈ ਸ਼ਹੀਦ ਭਾਈ ਰਛਪਾਲ ਸਿੰਘ (ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੀ ਏ ਦੀ ਸੁਪਤਨੀ ਅਤੇ ਸ਼ਹੀਦ ਭਾਈ ਮਨਪ੍ਰੀਤ ਸਿੰਘ ਉਮਰ 18 ਦਿਨ, ਦੇ ਮਾਤਾ ਜੀ) ਬੀਬੀ ਪ੍ਰੀਤਮ ਕੌਰ ਨੇ ਕਿਹਾ ਕਿ ਜਿਸ ਦਿਨ ਮੇਰਾ ਆਨੰਦ ਕਾਰਜ ਭਾਈ ਰਛਪਾਲ ਸਿੰਘ ਨਾਲ ਹੋਇਆ ਸੀ ਮੈਨੂੰ ਉਸ ਵਕਤ ਹੀ ਉਨ੍ਹਾਂ ਕਹਿ ਦਿੱਤਾ ਸੀ ਕਿ ਮੇਰੀ ਜ਼ਿੰਦਗੀ ਬਹੁਤ ਛੋਟੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਿਸ ਦਿਨ ਮੇਰਾ ਬੇਟਾ ਮਨਪ੍ਰੀਤ ਸਿੰਘ ਪੈਦਾ ਹੋਇਆ ਸੀ ਮੈਨੂੰ ਉਸ ਵਕਤ ਹੀ ਪਤਾ ਸੀ ਕਿ ਇਸ ਬੱਚੇ ਨੇ ਬਹੁਤਾ ਚਿਰ ਨਹੀਂ ਜਿਉਣਾ। ਬੀਬੀ ਪ੍ਰੀਤਮ ਕੌਰ ਨੇ ਉਸ ਵਕਤ ਸਾਰੀ ਸੰਗਤ ਭਾਵੁਕ ਕਰ ਦਿੱਤੀ ਜਦੋਂ ਉਨ੍ਹਾਂ ਦੱਸਿਆ ਕਿ ਸੰਤ ਜੀ ਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਦੋਂ ਅਸੀਂ ਸ਼ਹੀਦ ਹੋਈਏ ਤਾਂ ਤੁਸੀਂ 5 ਜੈਕਾਰੇ ਬੁਲਾਉਣੇ। ਦਰਅਸਲ ਗੱਲ ਜੈਕਾਰਿਆਂ ਦੀ ਨਹੀਂ ਸੀ ਕਿਉਂਕਿ ਮੈਂ ਉਸੇ ਵਕਤ ਹੀ ਸੰਤ ਜੀ ਨੂੰ ਕਹਿ ਦਿੱਤਾ ਸੀ ਕਿ ਮੇਰੇ ਤੋਂ ਇਹ ਨਹੀਂ ਕਰ ਹੋਣਾ, ਪਰ ਇਹ ਤਾਂ ਸੰਤ ਜੀ ਦਾ ਮੈਨੂੰ ਸੰਕੇਤਕ ਇਸ਼ਾਰਾ ਸੀ ਕਿ ਮੈਂ ਇਸ ਹਮਲੇ ਦੌਰਾਨ ਸ਼ਹੀਦ ਨਹੀਂ ਹੋਣਾ। ਮੈਂ ਕੌਮ ਦਾ ਅਜੇ ਹੋਰ ਕੰਮ ਕਰਨਾ ਹੈ। ਇਸ ਤੋਂ ਇਲਾਵਾ ਬੀਬੀ ਜੀ ਨੇ ਗੁਰਸਿੱਖੀ ਧਾਰਨ ਕਰਨ ਤੇ ਜ਼ੋਰ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਯੂਥ ਦੇ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ ਨੇ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਮਸ਼ਹੂਰ ਪੱਤਰਕਾਰ ਬਲਬੀਰ ਸਿੰਘ ਭਰਪੂਰ ਦੇ ਇਤਹਾਸਕ ਭਾਸ਼ਨ ਦਾ ਜ਼ਿਕਰ ਕੀਤਾ ਜਿਸ ਵਿੱਚ ਉਨ੍ਹਾਂ 1984 ਵਾਪਰਨ ਤੋਂ ਪਹਿਲਾਂ ਕਿਹਾ ਸੀ ਕਿ ਅਗਰ ਸਿੱਖਾਂ ਨੇ ਆਜ਼ਾਦੀ ਪ੍ਰਾਪਤ ਨਾ ਕੀਤਾ ਤਾਂ ਜਿਵੇਂ ਕਿਸੇ ਪਿੰਜਰੇ ਵਿੱਚ ਪਿਆਸਾ ਪੰਛੀ ਤੜਫ ਤੜਫ ਕੇ ਜਾਨ ਦੇ ਦਿੰਦਾ ਹੈ, ਪੰਜਾਬ ਅੰਦਰ ਸਿੱਖ ਨੌਜੁਆਨੀ ਦਾ ਇਹੀ ਹਾਲ ਹੋਵੇਗਾ। ਪਾਂਗਲੀ ਨੇ ਕਿਹਾ ਕਿ ਅੱਜ ਉਹ ਗੱਲ ਸੱਚ ਹੋ ਰਹੀ ਹੈ।
ਹੋਰਨਾਂ ਤੋਂ ਇਲਾਵਾ ਭਾਈ ਹਰਭਜਨ ਸਿੰਘ ਨੰਗਲੀਆ, ਭਾਈ ਸੁਖਦੇਵ ਸਿੰਘ ਅੱਜ ਦੀ ਆਵਾਜ਼ ਅਤੇ ਭਾਈ ਕਰਨੈਲ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਨਟਾਰੀਓ ਕੈਨੇਡਾ ਅਤੇ ਪ੍ਰਭਸਰਵਣ ਸਿੰਘ ਨੇ ਸੰਗਤ ਨੂੰ ਸੰਬੋਧਨ ਕੀਤਾ। ਅਖੀਰ ਵਿੱਚ ਸ੍ਰæ ਅਵਤਾਰ ਸਿੰਘ ਪੂਨੀਆ ਨੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਇਸੇ ਤਰ੍ਹਾਂ ਵੱਡੀ ਤਾਦਾਦ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।