9/11 ਤੋਂ ਬਾਅਦ ਸੀ. ਆਈ. ਏ. ਨੇ ਸ਼ੱਕੀ ਬੰਦੀਆਂ ਨੂੰ ਦਿੱਤੇ ਸਨ ਤਸੀਹੇ

ਵਾਸ਼ਿੰਗਟਨ—ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਜਾਣਦੇ ਸਨ ਕਿ 11 ਸਤੰਬਰ ਦੇ ਹਮਲੇ ਤੋਂ ਬਾਅਦ ਸੀ. ਆਈ. ਏ. ਨੇ ਸ਼ੱਕੀ ਬੰਦੀਆਂ ਨੂੰ ਤਸੀਹੇ ਦਿੱਤੇ ਸਨ। ਸਮਝਿਆ 9^11ਜਾਂਦਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਛੇਤੀ ਹੀ ਸੈਨੇਟ ਦੀ ਇਕ ਰਿਪੋਰਟ ਜਾਰੀ ਕਰੇਗਾ, ਜਿਸ ਵਿਚ 11 ਸਤੰਬਰ ਦੇ ਹਮਲੇ ਤੋਂ ਬਾਅਦ ਸ਼ੱਕੀ ਅੱਤਵਾਦੀਆਂ ਨੂੰ ਸੀ. ਆਈ. ਏ. ਦੇ ਏਜੰਟਾਂ ਵੱਲੋਂ ਦਿੱਤੇ ਗਏ ਤਸੀਹਿਆਂ ਦੀ ਤਕਨੀਕ ਦਾ ਬਿਓਰਾ ਹੋਵੇਗਾ। 
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ 11 ਸਤੰਬਰ ਦੇ ਹਮਲੇ ਤੋਂ ਬਾਅਦ ਉਨ੍ਹਾਂ ਨੇ ਕੁਝ ਅਜਿਹੀਆਂ ਚੀਜ਼ਾਂ  ਕੀਤੀਆਂ ਸਨ, ਜੋ ਗਲਤ ਸਨ। ਅਸੀਂ ਬਹੁਤ ਸਾਰਾ ਕੰਮ ਅਜਿਹਾ ਕੀਤਾ ਜੋ ਸਹੀ ਸੀ ਪਰ ਅਸੀਂ ਕੁਝ ਲੋਕਾਂ ਨੂੰ ਤਸੀਹੇ ਦਿੱਤੇ। ਅਸੀਂ ਕੁਝ ਚੀਜ਼ਾਂ ਆਪਣੀਆਂ ਕਦਰਾਂ-ਕੀਮਤਾਂ ਦੇ ਉਲਟ ਕੀਤੀਆਂ ਸਨ। ਓਬਾਮਾ ਨੇ ਕਿਹਾ ਕਿ ਉਹ ਸਮਝਦੇ ਹਨ ਅਜਿਹਾ ਕਿਉਂ ਹੋਇਆ। 
ਉਨ੍ਹਾਂ ਨੇ ਕਿਹਾ ਕਿ ਇਹ ਯਾਦ ਕਰਨਾ ਮਹੱਤਵਪੂਰਨ ਹੈ ਕਿ ਟਵਿਨ ਟਾਵਰ ਸੁੱਟੇ ਜਾਣ ਅਤੇ ਪੈਂਟਾਗਨ ‘ਤੇ ਹਮਲੇ ਅਤੇ ਪੈਂਸਿਲਵੇਨੀਆ ਵਿਚ ਜਹਾਜ਼ ਸੁੱਟੇ ਜਾਣ ਤੋਂ ਬਾਅਦ ਲੋਕ ਕਿੰਨੇ ਡਰ ਗਏ ਸਨ। ਲੋਕ ਇਹ ਨਹੀਂ ਜਾਣਦੇ ਸਨ ਕਿ ਕਿੱਥੇ ਹੋਰ ਹਮਲੇ ਹੋਣਗੇ। ਸਾਡੀ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਅਤੇ ਸਾਡੇ ਰਾਸ਼ਟਰੀ ਸੁਰੱਖਿਆ ਦਲਾਂ ‘ਤੇ ਇਸ ਨਾਲ ਨਜਿੱਠਣ ਦੇ ਲਈ ਗਹਿਰਾ ਦਬਾਅ ਸੀ। 
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਕੁਝ ਅਜਿਹੀਆਂ ਚੀਜ਼ਾਂ ਕੀਤੀਆਂ ਸਨ, ਜੋ ਗਲਤ ਸਨ। ਰਿਪੋਰਟ ਤੋਂ ਇਸ ਗੱਲ ਦਾ ਖੁਲਾਸਾ ਹੋ ਰਿਹਾ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਪੁੱਛਗਿੱਛ ਦੇ ਕੁਝ ਖਾਸ ਤਰੀਕਿਆਂ ‘ਤੇ ਰੋਕ ਲਗਾਈ। ਇਹ ਗੱਲ ਰਿਪੋਰਟ ਵਿਚ ਹੈ।

468 ad