9 ਸਾਲ ਪਹਿਲਾਂ ਗੁਆਚੇ ਵਿਅਕਤੀ ਦੀ ਲਾਸ਼ ਦੇ ਟੁਕੜੇ ਮਿਲੇ

ਔਸ਼ਵਾ, ਉਨਟਾਰੀਓ- ਕਰੀਬ 9 ਸਾਲ ਪਹਿਲਾਂ ਔਸ਼ਵਾ ਦੇ ਰਹਿਣ ਵਾਲੇ ਵਿਅਕਤੀ ਦੀ ਲਾਸ਼ ਦੇ ਟੁਕੜੇ ਮਿਲੇ ਹਨ। ਪੁਲਿਸ ਨੇ ਇਸ ਨੂੰ ਹੱਤਿਆ ਦੀ ਵਾਰਦਾਤ ਮੰਨਿਆ ਹੈ। ਡੈਰਹਮ Tim Hudak2ਰੀਜਨਲ ਪੁਲਿਸ ਮੁਤਾਬਕ ਇਹ ਲਾਸ਼ 1 ਮਈ ਨੂੰ ਕਵਾਰਥਾ ਲੇਕਸ ਇਲਾਕੇ ਵਿਚ ਮਿਲੀ ਹੈ, ਜਿਸ ਦੀ ਪਛਾਣ ਮਈ 2005 ਵਿਚ ਗੁਆਚੇ ਗੈਰੀ ਨਿਊਮੈਨ ਵਜੋਂ ਕੀਤੀ ਗਈ ਹੈ। ਪੁਲਿਸ ਮੁਤਾਬਕ ਸੰਭਾਵਨਾਵਾਂ ਬਾਰੇ ਹੋਰ ਪਤਾ ਫਾਰੈਂਸਿਕ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ। ਨਿਊਮੈਨ ਉਦੋਂ 38 ਸਾਲਾਂ ਦਾ ਸੀ, ਜਦੋਂ ਉਹ ਗੁੰਮਸ਼ੁਦਾ ਹੋ ਗਿਆ ਸੀ।
ਉਹਨਾਂ ਦੀ ਭਾਲ ਲਈ ਉਹਨਾਂ ਦੇ ਪਰਿਵਾਰ ਨੇ 5 ਹਜ਼ਾਰ ਡਾਲਰ ਦਾ ਇਨਾਮ ਵੀ ਰੱਖਿਆ ਸੀ।

468 ad