66 ਮਿੰਟ ਦੇ ਭਾਸ਼ਣ ’ਚ ਮਹਿੰਗਾਈ ਨੂੰ ਨਹੀਂ ਮਿਲਿਆ ਇਕ ਵੀ ਸ਼ਬਦ!

ਨਵੀਂ ਦਿੱਲੀ- ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਕਿਵੇਂ ਮੁਕਤ ਕਰਵਾਉਣ ਹੈ। ਇਹੀ ਮੁੱਦਾ ਸਰਕਾਰਾਂ ਦੀ ਬਹਿਸ ਦਾ ਅਹਿਮ ਪਹਿਲੂ ਰਿਹਾ ਹੈ। ਯੂ. ਪੀ. ਏ. ਦੇ ਸ਼ਾਸਨ ’ਚ ਭਾਜਪਾ ਨੇ Modiਅਕਸਰ ਮਹਿੰਗਾਈ ਨੂੰ ਲੈ ਕੇ ਵਿਰੋਧੀ ਧਿਰ ਨੇ ਵਾਰ ਕੀਤੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਭਾਜਪਾ ਮਹਿੰਗਾਈ ਘੱਟ ਕਰਨ ਨੂੰ ਲੈ ਕੇ ਲੋਕਾਂ ਨੂੰ ਲਾਲਚ ਦਿੰਦੀ ਰਹੀ ਹੈ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਆਪਣੇ ਭਾਸ਼ਣਾਂ ’ਚ ਮਹਿੰਗਾਈ ਨੂੰ ਅਹਿਮ ਮੁੱਦਾ ਬਣਾ ਕੇ ਵਿਰੋਧੀ ਪਾਰਟੀਆਂ ’ਤੇ ਹਮਲਾ ਬੋਲਦੇ ਆਏ ਹਨ ਪਰ ਅੱਜ ਸੁਤੰਤਰਤਾ ਦਿਵਸ ਮੌਕੇ ਦਿੱਤੇ ਗਏ 66 ਮਿੰਟ ਦੇ ਭਾਸ਼ਣ ’ਚ ਮੋਦੀ ਨੇ ਮਹਿੰਗਾਈ ’ਤੇ ਇਕ ਸ਼ਬਦ ਵੀ ਨਹੀਂ ਕਿਹਾ। ਜਨਤਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਕਿ ਮੋਦੀ ਆਪਣੇ ਭਾਸ਼ਣ ਦੌਰਾਨ ਮਹਿੰਗਾਈ ’ਤੇ ਕੁਝ ਤਾਂ ਬੋਲਣਗੇ ਪਰ ਮਹਿੰਗਾਈ ’ਤੇ ਨਾ ਬੋਲ ਕੇ ਮੋਦੀ ਨੇ ਦੇਸ਼ ਦੀ ਜਨਤਾ ਨੂੰ ਨਿਰਾਸ਼ ਕਰ ਦਿੱਤਾ।
ਦੂਜੇ ਪਾਸੇ ਮੋਦੀ ਨੇ ਸ਼ੁੱਕਰਵਾਰ ਨੂੰ ਇੱਥੇ ਇਤਿਹਾਸਕ ਲਾਲ ਕਿਲੇ ਦੇ ਪ੍ਰਾਚੀਰ ’ਤੇ ਬੁਲੇਟ ਪਰੂਫ ਸ਼ੀਸ਼ੇ ਦੇ ਬਿਨਾਂ ਹੀ ਦੇਸ਼ ਨੂੰ ਸੰਬੋਧਨ ਕੀਤਾ। ਆਜ਼ਾਦੀ ਤੋਂ ਬਾਅਦ ਕਈ ਸਾਲਾਂ ਤੱਕ ਪ੍ਰਧਾਨ ਮੰਤਰੀ ਬੁਲੇਟ ਪਰੂਫ ਸ਼ੀਸ਼ੇ ਦੇ ਬਿਨਾਂ ਹੀ ਲਾਲ ਕਿਲੇ ਤੋਂ ਦੇਸ਼ ਨੂੰ ਸੰਬੋਧਨ ਕਰਦੇ ਸਨ ਪਰ ਪਿਛਲੇ ਕੁਝ ਸਾਲਾਂ ’ਚ ਸੁਰੱਖਿਆ ਕਾਰਨਾਂ ਨਾਲ ਪ੍ਰਧਾਨ ਮੰਤਰੀ ਨੂੰ ਬੁਲੇਟ ਪਰੂਫ ਸ਼ੀਸ਼ੇ ਦੀ ਸ਼ੈਡੋ ’ਚ ਰਾਸ਼ਟਰ ਨੂੰ ਸੰਬੋਧਨ ਕਰਨਾ ਪਿਆ। ਲਾਲ ਅਤੇ ਹਰੇ ਰੰਗ ਦੀ ਪੱਗੜੀ ਪਾਏ ਮੋਦੀ ਬੁਲੇਟ ਪਰੂਫ ਸ਼ੀਸ਼ੇ ਦੀ ਵਿਵਸਥਾ ਤੋਂ ਹਟਦੇ ਹੋਏ ਜਨਤਾ ਨਾਲ ਸਿੱਧੇ ਸਾਹਮਣੇ ਆਏ।

468 ad