60 ਮਿਲੀਅਨ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਹੈ ਜਨ ਸੇਵਾ ਦੀ ਲੋੜ

ਔਕਲੈਂਡ- 6 ਮਈ (ਹਰਜਿੰਦਰ ਸਿੰਘ ਬਸਿਆਲਾ)- ‘ਸਟੇਟਆਫ਼ ਦਾ ਵਰਲਡ’ਜ਼ ਮਦਰਜ਼ 2014’ ਦੀ ਜਾਰੀ ਹੋਈ ਤਾਜ਼ਾ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਅੱਜ ਦੁਨੀਆ ਦੇ NZ PIC 6 May-1ਲਗਪਗ 178 ਮੁਲਕਾਂ ਦੇ ਵਿਚ 60 ਮਿਲੀਅਨ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਜਨ ਸੇਵਾ ਦੀ ਲੋੜ ਹੈ। ਦੁਨੀਆ ਦੇ ਮੁਲਕਾਂ ਦਾ ਸਰਵੇ ਕਰਕੇ ਦੱਸਿਆ ਗਿਆ ਹੈ ਕਿ ਕਿਹੜਾ ਮੁਲਕ ਮਾਵਾਂ ਅਤੇ ਬੱਚਿਆਂ ਵਾਸਤੇ ਕਿੰਨਾ ਚੰਗਾ ਹੈ। ਸਭ ਤੋਂ ਜੋ ਵਧੀਆ ਮੁਲਕ ਪਾਇਆ ਗਿਆ ਹੈ ਉਹ ਹੈ ਫਿਨਲੈਂਡ।  ਦੂਜੇ ਨੰਬਰ ਤੇ ਨਾਰਵੇ ਅਤੇ ਤੀਜੇ ਉਤੇ ਸਵੀਡਨ ਹੈ। ਨਿਊਜ਼ੀਲੈਂਡ ਦੇਸ਼ ਇਸ ਲੜੀ ਦੇ ਵਿਚ 16ਵਾਂ ਸਥਾਨ ਪ੍ਰਾਪਤ ਕਰਕੇ ‘ਟਾਪ ਟਵੰਟੀ’ ਦੇ ਵਿਚ ਆਇਆ ਹੈ। ਜੇਕਰ ਭਾਰਤ ਨੂੰ ਵੇਖਿਆ ਜਾਵੇ ਤਾਂ ਇਸਦਾ ਸਥਾਨ 137ਵਾਂ ਹੈ ਅਤੇ ਪਾਕਿਸਤਾਨ ਦਾ 147ਵਾਂ। ਗੁਆਂਢੀ ਮੁਲਕ ਆਸਟਰੇਲੀਆ 9ਵੇਂ ਸਥਾਨ ‘ਤੇ ਆਇਆ ਹੈ। ਜੋ ਸਭ ਤੋਂ ਘਟੀਆ ਮੁਲਕ ਐਲਾਨਿਆ ਗਿਆ ਉਹ ਹੈ ਸੋਮਾਲੀਆ। ਕੁਝ ਸਾਲ ਪਹਿਲਾਂ ਅਫਗਾਨਿਸਤਾਨ ਸਭ ਤੋਂ ਹੇਠਾਂ ਸੀ ਪਰ ਉਥੇ ਕੁਝ ਸੁਧਾਰ ਹੋਣ ਨਾਲ ਉਹ ਹੁਣ 146ਵੇਂ ਨੰਬਰ ‘ਤੇ ਆ ਗਿਆ ਹੈ। ‘ਸੇਵ ਦਾ ਚਿਲਡਰਨ’ ਨਾਂਅ ਦੀ ਸੰਸਥਾ ਨੇ ਹੈਰਾਨੀ ਜਨਕ ਅੰਕੜੇ ਪੇਸ਼ ਕਰਦਿਆਂ ਕਿਹਾ ਹੈ ਕਿ ਰੋਜ਼ਾਨਾ ਔਸਤਨ 800 ਮਾਵਾਂ ਅਤੇ 18000 ਬੱਚੇ ਉਨ੍ਹਾਂ ਕਾਰਨਾਂ ਕਰਕੇ ਮਰ ਰਹੇ ਹਨ ਜਿਨ੍ਹਾਂ ਦਾ ਇਲਾਜ ਹੋ ਸਕਦਾ ਹੈ। ਜਦ ਇਕ ਦੁਨੀਆ ਦੇ ਵਿਚ 60 ਮਿਲੀਅਨ ਮਾਵਾਂ ਅਤੇ ਬੱਚੇ ਉਹ ਹਨ ਜਿਨ੍ਹਾਂ ਨੂੰ ਜਨ ਸੇਵਾ ਦੀ ਲੋੜ ਹੈ। ਵੈਸਟ ਅਤੇ ਸੈਂਟਰਲ ਅਫਰੀਕਾ ਦੇ ਖੇਤਰ ਵਿਚ ਤਿੰਨਾਂ ਵਿਚੋਂ ਇਕ ਬੱਚਾ ਗਰੀਬੀ ਅਤੇ ਭੁੱਖਮਰੀ ਨਾਲ ਮਰ ਰਿਹਾ ਹੈ।

468 ad