5 ਸਾਲ ਪੁਰਾਣੇ ਕੇਸ ‘ਚ ਬਾਬਾ ਦਾਦੂਵਾਲ ਨੂੰ ਸੰਮਨ ਜਾਰੀ

baba daduwal

ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਖਿਲਾਫ ਡੇਰਾ ਸਿੱਖ ਵਿਵਾਦ ਦੌਰਾਨ ਫ਼ਰੀਦਕੋਟ ਜ਼ਿਲੇ ਦੇ ਬਾਜਾਖਾਨਾ ‘ਚ ਦਰਜ ਹੋਏ ਮਾਮਲੇ ਨੂੰ 5 ਸਾਲਾਂ ਬਾਅਦ ਮੁੜ ਖੋਲ੍ਹ ਕੇ ਸੰਤ ਦਾਦੂਵਾਲ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸੰਤ ਦਾਦੂਵਾਲ ਨੇ ਦੱਸਿਆ ਕਿ 16 ਮਾਰਚ 2009 ਨੂੰ ਬਾਜਾਖਾਨਾ ‘ਚ ਵਾਪਰੇ ਕਾਂਡ ਨੂੰ ਪੰਜ ਸਾਲਾਂ ਬਾਅਦ ਖੋਲ੍ਹ ਕੇ ਪੁਲਸ ਵਲੋਂ ਅੱਜ ਸੰਮਨ ਜਾਰੀ ਕਰਵਾ ਦਿੱਤੇ ਗਏ ਹਨ। ਜਦੋਂ ਤੋਂ ਉਨ੍ਹਾਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਲਿਆ ਗਿਆ ਹੈ, ਉਦੋਂ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਹੁਣ ਉਨ੍ਹਾਂ ਵਿਰੁੱਧ ਕੇਸ ਖੁੱਲ੍ਹਵਾ ਕੇ ਸੰਮਨ ਜਾਰੀ ਕਰਵਾ ਦਿੱਤੇ ਗਏ ਹਨ, ਜਦੋਂਕਿ ਉਹ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਧਰਮ ਪ੍ਰਚਾਰ ਅਤੇ ਸਿੱਖ ਹਿੱਤਾਂ ਲਈ ਹਮੇਸ਼ਾ ਲੜਾਈ ਲੜਦੇ ਰਹਿਣਗੇ।

468 ad