5 ਮਹੀਨੇ ਦੀ ਬੱਚੀ ਹੈ ਕੁਝ ਦਿਨਾਂ ਦੀ ਮਹਿਮਾਨ, ਦੂਰ ਜਾਣ ਨੂੰ ਤਿਆਰ ਨਹੀਂ ਬੇਜ਼ੁਬਾਨ 

6

ਮਿਨੇਸੋਟਾ, 3 ਮਈ (ਪੀ ਡੀ ਬਿਊਰੋ)ਅੱਜ ਦੇ ਸਮੇਂ ‘ਚ ਜਿਥੇ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ, ਉਥੇ ਜਾਨਵਰ ਦਾ 5 ਮਹੀਨੇ ਦੀ ਬੱਚੀ ਲਈ ਪਿਆਰ ਦੇਖ ਕੇ ਤੁਹਾਡਾ ਦਿਲ ਪਿਘਲ ਜਾਵੇਗਾ। ਅਮਰੀਕਾ ਦੇ ਮਿਨੇਪੋਲਿਸ ‘ਚ ਅੱਖਾਂ ਨੂੰ ਨਮ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ 5 ਮਹੀਨੇ ਦੀ ਇਕ ਮਾਸੂਮ ਬੱਚੀ ਕੋਲੋਂ ਦੋ ਕੁੱਤੇ ਹਟਣ ਲਈ ਤਿਆਰ ਨਹੀਂ ਹਨ। ਜਾਣਕਾਰੀ ਮੁਤਾਬਕ 5 ਮਹੀਨੇ ਦੀ ਨੋਰਾ ਨੂੰ ਤੇਜ਼ ਸਟਰੋਕ ਤੋਂ ਬਾਅਦ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉਸ ਦਾ ਦਿਮਾਗ ਦੋਵਾਂ ਪਾਸਿਓਂ ਬੰਦ ਹੋ ਚੁੱਕਾ ਹੈ ਤੇ ਦਿਮਾਗੀ ਪ੍ਰਣਾਲੀ ਬਿਲਕੁਲ ਖਰਾਬ ਹੋ ਚੁੱਕੀ ਹੈ। ਬੱਚੀ ਉਦੋਂ ਤੋਂ ਕੋਮਾ ‘ਚ ਹੈ।ਕੁਝ ਹਫਤੇ ਇਲਾਜ ਕਰਨ ਤੋਂ ਬਾਅਦ ਡਾਕਟਰਾਂ ਨੇ ਇਹ ਕਹਿ ਦਿੱਤਾ ਹੈ ਕਿ ਬੱਚੀ ਆਪਣੀ ਬੀਮਾਰੀ ਨਾਲ ਲੜ ਨਹੀਂ ਸਕਦੀ ਹੈ ਉਹ ਕੁਝ ਮਹੀਨਿਆਂ ਦੀ ਮਹਿਮਾਨ ਹੈ। ਇਹ ਗੱਲ ਸੁਣਦਿਆਂ ਹੀ ਬੱਚੀ ਦੇ ਮਾਤਾ-ਪਿਤਾ ਮੈਰੀ ਤੇ ਜੌਨ ਨੇ ਫੈਸਲਾ ਕੀਤਾ ਕਿ ਇਸ ਦੁੱਖ ਦੀ ਘੜੀ ‘ਚ ਉਹ ਆਪਣੀ ਬੱਚੀ ਤੋਂ ਦੂਰ ਨਹੀਂ ਜਾਣਗੇ। ਜਿੰਨੀ ਦੇਰ ਤਕ ਉਹ ਜ਼ਿੰਦਾ ਰਹੇਗੀ, ਉਹ ਉਸ ਦੇ ਓਨੇ ਹੀ ਨਜ਼ਦੀਕ ਰਹਿਣਗੇ। ਇਹੀ ਨਹੀਂ ਬੱਚੀ ਦੇ ਪਰਿਵਾਰ ਦੇ ਦੋ ਕੁੱਤੇ ਵੀ ਬੱਚੀ ਤੋਂ ਦੂਰ ਜਾਣ ਲਈ ਤਿਆਰ ਨਹੀਂ ਹਨ। ਨੋਰਾ ਦੀ ਮਾਂ ਮੈਰੀ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਕੁੱਤਿਆਂ ਨੂੰ ਬੱਚੀ ਦੇ ਆਖਰੀ ਦਿਨਾਂ ‘ਚ ਉਸ ਦੇ ਕੋਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ।ਇਹ ਕੁੱਤੇ ਬੱਚੀ ਨਾਲ ਅਕਸਰ ਖੇਡਦੇ ਸਨ। ਮੈਰੀ ਨੇ ਦੱਸਿਆ ਕਿ ਨੋਰਾ ਦੀ ਇਹ ਹਾਲਤ ਦੇਖ ਕੇ ਕੁੱਤੇ ਵੀ ਬੇਹੱਦ ਦੁਖੀ ਤੇ ਉਦਾਸ ਹਨ। ਮੈਰੀ ਨੇ ਫੇਸਬੁੱਕ ‘ਤੇ ਇਕ ਪੋਸਟ ਅਪਲੋਡ ਕਰਕੇ ਲੋਕਾਂ ਕੋਲੋਂ ਪ੍ਰਤੀਕਿਰਿਆ ਮੰਗੀ ਹੈ ਕਿ ਕੀ ਕੁੱਤਿਆਂ ਨੂੰ ਨੋਰਾ ਕੋਲ ਰਹਿਣ ਦਾ ਫੈਸਲਾ ਸਹੀ ਹੈ ਜਾਂ ਗਲਤ? ਲੋਕਾਂ ਦੀ ਪ੍ਰਤੀਕਿਰਿਆ ਬੇਹੱਦ ਭਾਵਨਾ ਭਰੀ ਸੀ, ਜਿਸ ਤੋਂ ਬਾਅਦ ਮੈਰੀ ਨੇ ਕੁੱਤਿਆ ਨੂੰ ਬੱਚੀ ਦੇ ਨਾਲ ਰਹਿਣ ਦਾ ਫੈਸਲਾ ਕੀਤਾ। ਮੈਰੀ ਨੇ ਕਿਹਾ ਕਿ ਉਹ ਕਿਸੇ ਚਮਤਕਾਰ ਦੀ ਉਡੀਕ ‘ਚ ਹਨ, ਜਿਸ ਨਾਲ ਉਨ੍ਹਾਂ ਦੀ ਮਾਸੂਮ ਬੱਚੀ ਦੀ ਜ਼ਿੰਦਗੀ ਬਚ ਸਕੇ।

468 ad

Submit a Comment

Your email address will not be published. Required fields are marked *