41 ਸੀਟਾਂ ‘ਤੇ ਆਖਰੀ ਗੇੜ ਦੀ ਪੋਲਿੰਗ ਅੱਜ

41 ਸੀਟਾਂ 'ਤੇ ਆਖਰੀ ਗੇੜ ਦੀ ਪੋਲਿੰਗ ਅੱਜ

**ਮੋਦੀ, ਕੇਜਰੀਵਾਲ ਤੇ ਮੁਲਾਇਮ ਦੀ ਕਿਸਮਤ ਦਾ ਹੋਵੇਗਾ ਫੈਸਲਾ**

ਲੋਕਸਭਾ ਚੋਣਾਂ ਦੇ ਆਖਰੀ ਪੜਾਅ ਵਿਚ ਕੱਲ 3 ਸੂਬਿਆਂ ਵਿਚ 41 ਚੋਣ ਹਲਕਿਆਂ ਵਿਚ ਵੋਟਾਂ ਪੈਣਗੀਆਂ, ਜਿਥੇ ਭਾਜਪਾ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ, ਸਪਾ ਅਤੇ ਬਸਪਾ ਵਰਗੀਆਂ ਖੇਤਰੀ ਪਾਰਟੀਆਂ ਦੀ ਸਾਖ ਦਾਅ ‘ਤੇ ਲੱਗੀ ਹੈ।
ਚੋਣਾਂ ਦੇ ਇਸ 9ਵੇਂ ਅਤੇ ਆਖਰੀ ਪੜਾਅ ਵਿਚ 9 ਕਰੋੜ ਵੋਟਰ 606 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ, ਜਿਨ੍ਹਾਂ ਵਿਚ  ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ , ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ (ਦੋਵੇਂ) ਵਾਰਾਨਸੀ ਅਤੇ ਸਮਾਜਵਾਦੀ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ (ਆਜਮਗੜ੍ਹ) ਸ਼ਾਮਲ ਹਨ।
9ਵੇਂ ਪੜਾਅ ਵਿਚ ਚੋਣਾਂ ਲਈ ਕੱਲ ਸ਼ਾਮ ਪ੍ਰਚਾਰ ਖਤਮ ਹੋ ਗਿਆ ਸੀ। ਇਸ ਪੜਾਅ ਵਿਚ ਉਤਰ ਪ੍ਰਦੇਸ਼ ਦੀਆਂ 18, ਪੱਛਮੀ ਬੰਗਾਲ ਦੀਆਂ 17 ਅਤੇ ਬਿਹਾਰ ਦੀਆਂ 6 ਸੀਟਾਂ ਲਈ ਵੋਟਾਂ ਪੈਣਗੀਆਂ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਇਸ ਵੱਡੀ ਕਵਾਇਦ ਦਾ ਨਤੀਜਾ 16 ਮਈ ਨੂੰ ਸਾਰੀਆਂ 543 ਸੀਟਾਂ ਦੀ ਵੋਟਾਂ ਦੀ ਗਿਣਤੀ ਮਗਰੋਂ ਸਾਹਮਣੇ ਆਵੇਗਾ।
ਚੋਣਾਂ ਦੇ ਪਹਿਲੇ ਪੜਾਅ ਵਿਚ 7 ਅਪ੍ਰੈਲ ਨੂੰ ਵੋਟਾਂ ਪਈਆਂ ਸਨ ਅਤੇ ਉਦੋਂ ਤੋਂ ਲੈ ਕੇ 8 ਪੜਾਵਾਂ ਵਿਚ 502 ਲੋਕਸਭਾ ਹਲਕਿਆਂ ਲਈ 66.27 ਫੀਸਦੀ  ਵੋਟਾਂ ਪੈਣੀਆਂ ਦਰਜ ਕੀਤੀਆਂ ਗਈਆਂ ਹਨ।
ਇਸ ਵਾਰ ਵੋਟਾਂ ਪੈਣ ਦੇ ਅੰਕੜੇ ਨੇ ਸਭ ਤੋਂ ਵੱਧ ਵੋਟਾਂ ਦੇ 1984 ਦੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। 2009 ਵਿਚ ਪਿਛਲੀਆਂ ਲੋਕਸਭਾ ਚੋਣਾਂ ‘ਚ 57.94 ਫੀਸਦੀ ਵੋਟਾਂ ਪਈਆਂ ਸਨ।
9ਵੇਂ ਪੜਾਅ ਵਿਚ ਸਭ ਤੋਂ ਅਹਿਮ ਮੰਨੀ ਜਾਣ ਵਾਲੀ ਲੋਕਸਭਾ ਸੀਟ ਵਾਰਾਨਸੀ ਹੈ। ਜਿੱਥੇ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਅਤੇ ‘ਆਪ’ ਦੇ ਕਨਵੀਨਰ ਕੇਜਰੀਵਾਲ ਨਾਲ ਕਾਂਗਰਸੀ ਵਿਧਾਇਕ ਅਤੇ ਪਾਰਟੀ ਦੇ ਉਮੀਦਵਾਰ ਅਜੇ ਰਾਏ ਮੈਦਾਨ ਵਿਚ ਹਨ। ਮੋਦੀ ਗੁਜਰਾਤ ਦੀ ਵਡੋਦਰਾ ਲੋਕਸਭਾ ਸੀਟ ਤੋਂ ਵੀ ਉਮੀਦਵਾਰ ਹਨ।
ਉਧਰ ਚੋਣਾਂ ਦੌਰਾਨ ਧਾਂਦਲੀ  ਤੇ ਬੂਥ ਕੈਪਚਰਿੰਗ ਸਮੇਤ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਦੇ ਬਾਰੇ ਵਿਚ ਕੋਈ ਸ਼ੰਕਾ ਹੋਣ ‘ਤੇ  ਬੂਥ ਕੈਪਚਰਿੰਗ ਕਰਨ ਵਾਲਿਆਂ  ਨੂੰ  ਗੋਲੀ ਮਾਰਨ ਦਾ ਹੁਕਮ ਦਿੱਤਾ ਗਿਆ ਹੈ।

468 ad