30 ਜੂਨ ਨੂੰ ਹੋਣਗੀਆਂ 4 ਐਮæ ਪੀਜ਼ ਉਪ ਚੋਣਾਂ

ਔਟਵਾ- ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਅੱਜ ਹਾਊਸ ਆਫ ਕਾਮਨਜ਼ ਦੀਆਂ ਚਾਰ ਖਾਲੀ ਸੀਟਾਂ ਉਤੇ ਉਪ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਚੋਣਾਂ ਦੀ Bye Electionਤਾਰੀਖ 30 ਜੂਨ ਹੋਵੇਗੀ। ਇਹਨਾਂ ਵਿਚੋਂ ਦੋ ਸੀਟਾਂ ਉਨਟਾਰੀਓ ਵਿਚ ਸਕਾਰਬ੍ਰੋ-ਅਗਨੀਕੋਰਟ ਅਤੇ ਟ੍ਰਿਨਟੀ ਸਪਾਡਿਨਾ ਸੀਟਾਂ ਹਨ ਅਤੇ ਦੋ ਅਲਬਰਟਾ ਦੀਆਂ ਸੀਟਾਂ ਹਨ। ਇਹ ਸੀਟਾਂ ਵਿਚੋਂ ਟ੍ਰਿਨਟੀ ਸਪਾਡਿਨਾ ਐਨ ਡੀ ਪੀ ਐਮæ ਪੀæ ਓਲੀਵੀਆ ਚੋਅ ਵੱਲੋਂ ਮੇਅਰ ਦੀ ਚੋਣ ਲੜਨ ਕਰਕੇ ਦਿੱਤੇ ਅਸਤੀਫੇ ਕਾਰਨ ਖਾਲੀ ਹੋਈ ਸੀ, ਜਦਕਿ ਸਕਾਰਬ੍ਰੋ ਅਗਨੀਕੋਰਟ ਉਤੇ ਜਿਮ ਕੈਰੀਗਿਨਸ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਹ ਮਿਊਂਸਪਲ ਸਿਆਸਤ ਵਿਚ ਆ ਗਏ ਹਨ। ਅਲਬਰਟਾ ਤੋਂ ਕੰਸਰਵੇਟਿਵ ਬ੍ਰੇਨ ਜੀਨ ਨੇ ਜਨਵਰੀ ਵਿਚ ਅਸਤੀਫਾ ਦੇ ਦਿੱਤਾ ਸੀ। ਦੂਜੀ ਸੀਟ ਵੀ ਟੈਡ ਮਕੈਨਿਜ਼ ਦੇ ਅਸਤੀਫੇ ਕਾਰਨ ਖਾਲੀ ਹੋਈ ਸੀ।

468 ad