3 ਸਾਲਾਂ ਤੋਂ ਕੰਪਨੀਆਂ ਦਾ ਹਿਸਾਬ-ਕਿਤਾਬ ਨਹੀਂ ਦੇ ਰਹੇ ਵਢੇਰਾ

3 ਸਾਲਾਂ ਤੋਂ ਕੰਪਨੀਆਂ ਦਾ ਹਿਸਾਬ-ਕਿਤਾਬ ਨਹੀਂ ਦੇ ਰਹੇ ਵਢੇਰਾ

ਵਿਵਾਦ ਜ਼ਮੀਨ ਸੌਦਿਆਂ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਢੇਰਾ ਪਹਿਲਾਂ ਹੀ ਕਾਨੂੰਨੀ ਦਾਅ-ਪੇਚ ਵਿਚ ਘਿਰੇ ਹੋਏ ਹਨ। ਹੁਣ  ਪਤਾ ਲੱਗਾ ਹੈ ਕਿ ਮਾਰਚ 2011 ਤੋਂ ਉਨ੍ਹਾਂ ਨੇ ਆਪਣੀਆਂ 13 ਕੰਪਨੀਆਂ ਦੀਆਂ ਸਾਲਾਨਾ ਰਿਟਰਨਾਂ ਵੀ ਕਾਰਪੋਰੇਟ ਅਫੇਅਰਜ਼ ਮੰਤਰਾਲਾ ਵਿਚ ਦਾਖਲ ਨਹੀਂ ਕੀਤੀਆਂ ਜਦਕਿ ਅਜਿਹਾ ਕਰਨਾ ਜ਼ਰੂਰੀ ਹੈ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਰਾਬਰਟ ਵਢੇਰਾ ਜਾਣਕਾਰੀ ਨਾ ਦੇ ਕੇ ਆਪਣੀਆਂ ਕੰਪਨੀਆਂ ਦੀਆਂ ਕੁਝ ਹੋਰ ਡੀਲਜ਼ ਬਾਰੇ ਜਾਣਕਾਰੀ ਮੀਡੀਆ ਤੋਂ ਲੁਕਾਉਣਾ ਚਾਹੁੰਦੇ ਹਨ। ਵਰਣਨਯੋਗ ਹੈ ਕਿ 2011 ਵਿਚ ਹੀ ਵਢੇਰਾ ਦੇ ਬਿਜ਼ਨੈੱਸ ਮਾਡਲ ਅਤੇ ਜ਼ਮੀਨੀ ਸੌਦਿਆਂ ਨੂੰ ਲੈ ਕੇ ਪਹਿਲੀ ਵਾਰ ਸਵਾਲ ਉਠੇ ਸਨ।
ਉਸੇ ਸਾਲ ਡੀ. ਐੱਲ. ਐੱਫ. ਤੋਂ ਕਰਜ਼ਾ ਲੈ ਕੇ ਹਰਿਆਣਾ ਵਿਚ ਵਢੇਰਾ ਦੇ ਜ਼ਮੀਨ ਖਰੀਦਣ ਅਤੇ ਰਾਜਸਥਾਨ ਵਿਚ ਹਜ਼ਾਰਾਂ ਏਕੜ ਜ਼ਮੀਨ ਹਾਸਲ ਕਰਨ ਨੂੰ ਲੈ ਕੇ ਵਿਵਾਦ ਹੋਇਆ ਸੀ। ਹਾਲਾਂਕਿ ਇਨ੍ਹਾਂ ਦੋਵਾਂ ਸੌਦਿਆਂ ਦਾ ਜ਼ਿਕਰ ਉਨ੍ਹਾਂ ਨੇ ਮਾਰਚ 2011 ਤਕ ਮੰਤਰਾਲਾ ਨੂੰ ਭੇਜੀਆਂ ਆਪਣੀਆਂ ਵਿੱਤੀ ਸਟੇਟਮੈਂਟਾਂ ਵਿਚ ਕੀਤਾ ਸੀ।  ਇਸ ਦੇ ਮਗਰੋਂ ਉਨ੍ਹਾਂ ਇਕ ਵਾਰ ਵੀ ਮੰਤਰਾਲਾ ਨੂੰ ਵੇਰਵਾ ਨਹੀਂ ਭੇਜਿਆ। ਇਕ ਅੰਗਰੇਜ਼ੀ ਅਖਬਾਰ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਉਸ ਨੇ ਕਾਰਪੋਰੇਟ ਅਫੇਅਰਜ਼ ਮੰਤਰਾਲਾ ਵਿਚ ਮੌਜੂਦ 13 ਕੰਪਨੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ ।

468 ad