3 ਮਹੀਨਿਆਂ ਤੋਂ ਧਰਨੇ ‘ਤੇ ਬੈਠੇ ਧਰਮੀ ਫ਼ੌਜੀਆਂ ਦੀ ਕੋਈ ਸੁਣਵਾਈ ਨਹੀਂ ਹੋਈ

dharmi fauji 2

ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਜੀਤਗੜ੍ਹ ਮੁਹਾਲੀ ਦੇ 8 ਫ਼ੇਜ਼ ‘ਚ ਆਪਣੇ ਸਾਥੀਆਂ ਸਮੇਤ ਜੂਨ 1984 ਵੈੱਲਫੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਧਰਮੀ ਫ਼ੌਜੀ ਵੱਲੋਂ ਲਾਏ ਧਰਨੇ ਨੂੰ ਲਗਭਗ 3 ਮਹੀਨੇ ਹੋ ਗਏ ਹਨ ਪਰ ਪੰਜਾਬ ਸਰਕਾਰ ਨੇ ਧਰਮੀ ਫ਼ੌਜੀਆਂ ਨੂੰ ਅੱਖੋਂ ਪਰੋਖੇ ਕਰਦਿਆਂ ਸਾਰ ਨਹੀਂ ਲਈ। ਇਸ ਕਾਰਨ ਕੌਮ ਦੇ ਲੇਖੇ ਆਪਣੀ ਜ਼ਿੰਦਗੀ ਲਾਉਣ ਵਾਲੇ ਧਰਮੀ ਫ਼ੌਜੀਆਂ ‘ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ‘ਅਜੀਤ’ ਦੇ ਇਸ ਪ੍ਰਤੀਨਿਧੀ ਨਾਲ ਕੌਮੀ ਪ੍ਰਧਾਨ ਬਲਦੇਵ ਸਿੰਘ ਧਰਮੀ ਫ਼ੌਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਜਿਸ ‘ਚ ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਜਲਦ ਮੰਨਣ ਦਾ ਭਰੋਸਾ ਦਿਵਾਇਆ ਸੀ। ਲਿਹਾਜ਼ਾ ਲੰਬਾ ਸਮਾਂ ਬੀਤਣ ‘ਤੇ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ ਦੌਰਾਨ ਆਪਣੀ ਜ਼ਿੰਦਗੀ ਦਾਅ ‘ਤੇ ਲਾ ਕੇ ਕੌਮ ਲਈ ਮਰ ਮਿਟਣ ਵਾਲੇ ਧਰਮੀ ਫ਼ੌਜੀ ਅੱਜ ਆਪਣੀਆਂ ਹੀ ਮੰਗਾਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨਸਾਫ਼ ਲੈਣ ਦੀ ਪ੍ਰਾਪਤੀ ਤੱਕ ਉਹ ਅਣਮਿਥੇ ਸਮੇਂ ਲਈ ਆਪਣੇ ਸਾਥੀਆਂ ਸਮੇਤ ਇੱਥੇ ਹੀ ਧਰਨਾ ਲਗਾ ਕੇ ਸੰਘਰਸ਼ ਕਰਦੇ ਰਹਿਣਗੇ।

468 ad