2500 ਨਰਿੰਦਰ ਅਤੇ 3600 ਅਰਵਿੰਦ ਅੱਜ ਪਾਉਣਗੇ ਵੋਟ

2500 ਨਰਿੰਦਰ ਅਤੇ 3600 ਅਰਵਿੰਦ ਅੱਜ ਪਾਉਣਗੇ ਵੋਟ

ਵਾਰਾਨਸੀ ਵਿਚ ਕੱਲ ਪੈਣ ਵਾਲੀਆਂ ਵੋਟਾਂ ਦੇ ਨਾਲ ਹੀ ਲੱਗਭਗ 2500 ਨਰਿੰਦਰ ਅਤੇ 3600 ਅਰਵਿੰਦ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ ਪਰ ਇਨ੍ਹਾਂ ਵੋਟਰਾਂ ਦੀ ਗਿਣਤੀ ਅਜਿਹੇ ਵੋਟਰਾਂ ਨਾਲੋਂ ਕਾਫੀ ਘੱਟ ਹੋਵੇਗੀ, ਜਿਨ੍ਹਾਂ ਦੇ ਨਾਂ ਕਾਂਗਰਸ, ਬਸਪਾ, ਮਾਕਪਾ ਅਤੇ ਸਪਾ ਵਰਗੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਮਿਲਦੇ ਹਨ। ਭਾਜਪਾ ਨੇ ਆਪਣੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ  ਵਾਰਾਨਸੀ ਸੀਟ ਤੋਂ ਉਤਾਰਿਆ ਹੈ। ਇਸ ਸੰਸਦੀ ਹਲਕੇ ਵਿਚ ‘ਆਪ’ ਦੇ ਅਰਵਿੰਦ  ਕੇਜਰੀਵਾਲ, ਕਾਂਗਰਸ ਦੇ ਅਜੇ ਰਾਏ, ਸਮਾਜਵਾਦੀ ਪਾਰਟੀ ਦੇ ਕੈਲਾਸ਼ ਨਾਥ ਚੌਰਸੀਆ, ਬਸਪਾ ਦੇ ਵਿਜੇ ਪ੍ਰਕਾਸ਼ ਜੈਸਵਾਲ ਅਤੇ ਮਾਕਪਾ ਦੇ ਹੀਰਾ ਲਾਲ ਯਾਦਵ ਵੀ ਆਪਣੀ ਚੋਣ ਕਿਸਮਤ ਅਜ਼ਮਾ ਰਹੇ ਹਨ।   ਵਾਰਾਨਸੀ  ਲੋਕ ਸਭਾ  ਹਲਕੇ ਦੀ ਵੋਟਰ ਸੂਚੀ ਦਾ ਵਿਸ਼ਲੇਸ਼ਣ ਕਰਨ ‘ਤੇ ਪਤਾ ਲੱਗਦਾ ਹੈ ਕਿ ਹਜ਼ਾਰਾਂ ਵੋਟਰਾਂ ਦਾ ਨਾਂ ਇਸ ਸੰਸਦੀ ਹਲਕੇ ਤੋਂ ਖੜ੍ਹੇ ਵੱਖ-ਵੱਖ ਉਮੀਦਵਾਰਾਂ ਦੇ ਨਾਵਾਂ ਨਾਲ ਮਿਲਦੇ ਹਨ।  ਵੋਟਰ  ਹੀ   ਨਹੀਂ, ਨਰਿੰਦਰ ਨਾਂ ਦੇ ਤਿੰਨ ਉਮੀਦਵਾਰ ਵੀ ਖੜ੍ਹੇ ਹੋਏ ਹਨ।  ਭਾਜਪਾ ਦੇ ਨਰਿੰਦਰ ਮੋਦੀ, ਜਨ ਸ਼ਕਤੀ ਏਕਤਾ ਪਾਰਟੀ ਦੇ ਨਰਿੰਦਰ ਨਾਥ ਦੂਬੇ ਅਤੇ ਹੋਰ ਆਜ਼ਾਦ ਨਰਿੰਦਰ ਬਹਾਦਰ ਚੋਣ ਮੈਦਾਨ ਵਿਚ ਸ਼ਾਮਲ ਹਨ ਪਰ ਅਜਿਹਾ ਕੋਈ ਵੋਟਰ ਨਹੀਂ ਹੈ, ਜਿਸ ਦਾ ਨਾਂ ਨਰਿੰਦਰ ਮੋਦੀ ਜਾਂ ਅਰਵਿੰਦ ਕੇਜਰੀਵਾਲ ਹੋਵੇ।

468 ad