25 ਮਈ ਤੋਂ ਹੋਵੇਗੀ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

17ਮਸੂਰੀ , 21 ਮਈ ( ਪੀਡੀ ਬੇਉਰੋ ) ਪਵਿੱਤਰ ਗੁਰਧਾਮ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸ਼ਰਧਾਲੂਆਂ ਦੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਦੇ ਨਾਲ ਹੇਮਕੁੰਟ ਟਰੱਸਟ ਨੇ ਵੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਚਮੋਲੀ ਜ਼ਿਲ੍ਹੇ ’ਚ ਪੈਂਦੇ ਇਸ ਧਾਰਮਿਕ ਅਸਥਾਨ ਦੇ ਦਰਸ਼ਨਾਂ ਲਈ ਟਰੱਸਟ ਵੱਲੋਂ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ।
ਟਰੱਸਟ ਦੇ ਸਕੱਤਰ ਜਨਕ ਸਿੰਘ ਨੇ ਦੱਸਿਆ ਕਿ ਯਾਤਰਾ ਰਿਸ਼ੀਕੇਸ਼ ਤੋਂ ਆਰੰਭ ਹੋਏਗੀ ਜਿੱਥੇ ਸ਼ਰਧਾਲੂਆਂ ਦੀ ਬਾਇਓ ਮੀਟਰਿਕ ਰਜਿਸਟਰੇਸ਼ਨ ਕੀਤੀ ਜਾਏਗੀ ਤਾਂ ਜੋ ਐਮਰਜੈਂਸੀ ਹਾਲਤ ਮੌਕੇ ਟਰੱਸਟ ਕੋਲ ਉਨ੍ਹਾਂ ਦਾ ਰਿਕਾਰਡ ਹੋਵੇ। ਸ੍ਰੀਨਗਰ ’ਚ ਗੁਰਦੁਆਰੇ ਦੇ ਮੈਨੇਜਰ ਲੱਕੀ ਸਿੰਘ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਉਣ ਦੇਣ ਲਈ ਕਈ ਪ੍ਰਬੰਧ ਕੀਤੇ ਗਏ ਹਨ। ਸ੍ਰੀਨਗਰ ’ਚ 600 ਸ਼ਰਧਾਲੂਆਂ ਨੂੰ ਰੋਜ਼ਾਨਾ ਠਹਿਰਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
ਗੋਬਿੰਦ ਘਾਟ ਗੁਰਦੁਆਰੇ ਦੇ ਮੈਨੇਜਰ ਸੇਵਾ ਸਿੰਘ ਨੇ ਕਿਹਾ ਕਿ 4500 ਸ਼ਰਧਾਲੂਆਂ ਦੇ ਠਹਿਰਾਅ ਅਤੇ ਲੰਗਰ ਦਾ ਬੰਦੋਬਸਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 140 ਮੀਟਰ ਲੰਬੇ ਨਵੇਂ ਪੁਲ ਦਾ ਨੀਂਹ ਪੱਥਰ 25 ਮਈ ਨੂੰ ਰੱਖਿਆ ਜਾਏਗਾ। ਸ਼ਰਧਾਲੂਆਂ ਦੀ ਸਹੂਲਤ ਲਈ ਇਲੈਕਟ੍ਰਿਕ ਟਰਾਲੀ ਅਤੇ ਆਰਜ਼ੀ ਪੁਲ ਦਾ ਵੀ ਪ੍ਰਬੰਧ ਵੀ ਕੀਤਾ ਗਇਆ ਹੈ।

468 ad

Submit a Comment

Your email address will not be published. Required fields are marked *