23 ਨਵੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਿੱਖ ਕੌਮ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੀ ਹਰ ਧਿਰ ਕਾਮਯਾਬ ਕਰੇ : ਮਾਨ

mannਫ਼ਤਹਿਗੜ੍ਹ ਸਾਹਿਬ, 21 ਨਵੰਬਰ (ਪੀ ਡੀ ਬਿਊਰੋ ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕੱਲ੍ਹ ਆਪਣੇ ਸੰਦੇਸ਼ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਅਤੇ ਪੰਜਾਬ ਸਰਕਾਰ ਵੱਲੋ ਕੀਤੀ ਜਾ ਰਹੀ ਸਿੱਖ ਕੌਮ ਨਾਲ ਧੱਕੇਸਾਹੀ ਖਿਲਾਫ਼ 23 ਨਵੰਬਰ ਨੂੰ ਦਿੱਤੇ ਪੰਜਾਬ ਦੇ ਸੱਦੇ ਨੂੰ ਹਰ ਸਿੱਖ ਸੁਹਿਰਦਤਾ ਨਾਲ ਪ੍ਰਵਾਨ ਕਰਕੇ ਅਸਲੀ ਜਾਮਾ ਪਹਿਨਾਵੇ ਕਿਉਂਕਿ ਸਿੱਖ ਕੌਮ ਅੱਜ ਸੰਕਟ ਦੇ ਦੌਰ ਵਿਚੋ ਗੁਜਰ ਰਹੀ ਹੈ । ਇਸ ਸਮੇਂ ਪੰਜਾਬ ਤੋ ਇਲਾਵਾ ਜਿਥੇ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੀਆਂ ਧਿਰਾ ਰਹਿ ਰਹੀਆਂ ਹਨ, ਉਹਨਾਂ ਨੂੰ ਵੀ 23 ਨਵੰਬਰ ਦੇ ਬੰਦ ਦੇ ਸੱਦੇ ਨੂੰ ਸਹਿਯੋਗ ਕਰਨਾ ਚਾਹੀਦਾ ਹੈ । ਇਹ ਸ਼ਬਦ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਰੀ ਇਕ ਬਿਆਨ ਵਿਚ ਕਰਦਿਆ ਕਿਹਾ ਕਿ ਜਿਸ ਤਰ੍ਹਾਂ ਪੰਥਕ ਧਿਰਾਂ ਵੱਲੋਂ ਕਾਲੀ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਵਿਚ ਸਿੱਖ ਕੌਮ ਤੋ ਇਲਾਵਾ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਿੰਦੂ, ਮੁਸਲਿਮ ਵੀਰਾਂ ਨੇ ਵੀ ਵੱਧ ਚੜ੍ਹਕੇ ਹਿੱਸਾ ਲਿਆ । ਹਿੰਦੂਆਂ ਵੱਲੋਂ ਆਪਣੀਆਂ ਦੁਕਾਨਦਾਰੀਆਂ ਦੇ ਮੁਨਾਫ਼ੇ ਨੂੰ ਇਕ ਪਾਸੇ ਰੱਖਕੇ ਇਸ ਦੁੱਖ ਦੀ ਘੜੀ ਵਿਚ ਸਿੱਖ ਕੌਮ ਦਾ ਦਿੱਤਾ ਗਿਆ ਸਾਥ ਬਹੁਤ ਸਹਿਲਾਉਣਯੋਗ ਹੈ । ਅੱਜ ਵੀ ਪੰਜਾਬ ਦੇ ਵੱਖ-ਵੱਖ ਇਲਾਕਿਆ ਵਿਚੋ ਖ਼ਬਰਾਂ ਆ ਰਹੀਆਂ ਹਨ ਕਿ ਗੁਰੂ ਗੰ੍ਰਥ ਸਾਹਿਬ ਜੀ ਦੇ ਅੰਗਾਂ ਅਤੇ ਗੁਟਕਾ ਸਾਹਿਬ ਦੀਆਂ ਬੇਅਦਬੀਆਂ ਲਗਾਤਾਰ ਜਾਰੀ ਹਨ । ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੋਟ ਬੁੱਢਾ ਵਿਚ ਵੀ ਗੁਰੂ ਸਾਹਿਬ ਨੂੰ ਬੇਅਦਬ ਕੀਤਾ ਗਿਆ ਹੈ । 01 ਜੂਨ ਨੂੰ ਫ਼ਰੀਦਕੋਟ ਦੇ ਪਿੰਡ ਬੁਰਜ਼ ਜਵਾਹਰਕੇ ਵਿਚੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਜਿਸ ਦੀ ਲਿਖਤੀ ਸ਼ਿਕਾਇਤ ਪੰਥ ਦਰਦੀਆਂ ਨੇ ਨੇੜਲੇ ਥਾਣੇ ਵਿਚ ਵੀ ਦਰਜ ਕਰਵਾਈ । ਪਰ ਅਜੇ ਤੱਕ ਉਹ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਲੱਭਿਆ ਜਾ ਸਕਿਆ ਅਤੇ ਨਾ ਹੀ ਇਸ ਘਿਣੋਨੇ ਕਾਰਨਾਮੇ ਨੂੰ ਅੰਜਾਮ ਦੇਣ ਵਾਲੇ ਅਸਲ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਸ ਦੇ ਉਲਟ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦੀ ਬਹਾਲੀ ਲਈ ਸਿੱਖ ਪ੍ਰਚਾਰਕਾਂ ਅਤੇ ਪੰਥਕ ਧਿਰਾਂ ਵੱਲੋ ਰੋਸ਼ ਧਰਨੇ ਲਗਾਕੇ ਦੋਸ਼ੀਆਂ ਨੂੰ ਲੱਭਣ ਲਈ ਮੰਗ ਉਠਾਈ, ਉਸ ਧਰਨੇ ਵਿਚ ਬੈਠੇ ਸਿੱਖ ਪ੍ਰਚਾਰਕਾਂ ਅਤੇ ਪੰਥ ਦਰਦੀਆਂ ਤੇ ਪਾਣੀ ਦੀਆਂ ਬੁਛਾੜਾਂ, ਗੋਲੀਆਂ ਅਤੇ ਲਾਠੀ ਚਾਰਜ ਕਰਕੇ ਹਮਲਾ ਕਰ ਦਿੱਤਾ । ਇਸ ਹਮਲੇ ਦੌਰਾਨ ਪੰਜਾਬ ਪੁਲਿਸ ਨੇ ਭਾਈ ਗੁਰਜੀਤ ਸਿੰਘ ਸਰਾਵਾ ਅਤੇ ਭਾਈ ਕਿਸ਼ਨ ਭਗਵਾਨ ਸਿੰਘ ਬਹਿਬਲਪੁਰ ਨੂੰ ਸ਼ਹੀਦ ਕਰ ਦਿੱਤਾ । ਇਹਨਾਂ ਦੋਵਾਂ ਸਿੱਖ ਸ਼ਹੀਦਾਂ ਦੇ ਅਜੇ ਤੱਕ ਦੋਸ਼ੀਆਂ ਨੂੰ ਸਰਕਾਰ ਵੱਲੋ ਨਾਮਜ਼ਦ ਨਹੀਂ ਕੀਤਾ ਗਿਆ । ਜਿਸ ਨਾਲ ਸਿੱਖ ਕੌਮ ਦੇ ਹਿਰਦੇ ਜਖ਼ਮੀ ਹੋਏ ਪਏ ਹਨ ।

ਸ਼ ਮਾਨ ਨੇ ਅੱਗੇ ਕਿਹਾ ਕਿ ਸਰਬੱਤ ਖ਼ਾਲਸਾ ਜੋ 10 ਨਵੰਬਰ ਨੂੰ ਪੁਰ ਅਮਨ ਤਰੀਕੇ ਨਾਲ ਨੇਪਰੇ ਚੜ੍ਹਿਆ ਇਸ ਸਮੇਂ ਪੰਥਕ ਧਿਰਾਂ ਵੱਲੋ ਜੋ ਸਰਬਸੰਮਤੀ ਨਾਲ ਸਿੱਖ ਕੌਮ ਦੇ ਹਿੱਤ ਵਿਚ ਜੋ ਮਤੇ ਪਾਸ ਕੀਤੇ ਗਏ, ਉਹਨਾਂ ਮਤਿਆ ਨੂੰ ਸਮੂਹ ਸਿੱਖ ਪੰਥ ਨੇ ਬੜੇ ਜੋæਸੋ-ਖਰੋਸ਼ ਨਾਲ ਪ੍ਰਵਾਨ ਕੀਤਾ, ਵਿਦੇਸ਼ਾਂ ਵਿਚ ਵੱਸਦੇ ਸਮੂਹ ਸਿੱਖਾਂ ਵੱਲੋਂ ਵੀ ਸਿੱਖ ਕੌਮ ਵਿਚ ਆਈ ਨਵੀ ਜਾਗਰਿਤੀ ਤੇ ਤਸੱਲੀ ਪ੍ਰਗਟ ਕੀਤੀ ਗਈ । ਸਰਬੱਤ ਖ਼ਾਲਸਾ ਨੂੰ ਸਿੱਖ ਕੌਮ ਵੱਲੋ ਮਿਲੇ ਭਰਵੇ ਹੁੰਘਾਰੇ ਤੋ ਬੁਖਲਾਹਟ ਵਿਚ ਆਈ ਪੰਜਾਬ ਸਰਕਾਰ ਨੇ ਹਿੰਦ ਹਕੂਮਤ ਦੀ ਸਹਿ ਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਅਤੇ ਹੋਰ ਪੰਥਕ ਆਗੂਆਂ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਮਰੀਕ ਸਿੰਘ ਅਜਨਾਲਾ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਦਮਦਮੀ ਟਕਸਾਲ ਅਤੇ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਜਰਨਲ ਸਕੱਤਰ ਸ਼ ਗੁਰਦੀਪ ਸਿੰਘ ਬਠਿੰਡਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਅੱਜ ਪੰਜਾਬ ਸਰਕਾਰ ਨੇ ਵੱਖ-ਵੱਖ ਜੇæਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ । ਭਾਈ ਧਿਆਨ ਸਿੰਘ ਮੰਡ ਪਿਛਲੇ ਦੋ ਦਿਨਾਂ ਤੋਂ ਪੁਲਿਸ ਰਿਮਾਂਡ ਉਤੇ ਰੱਖਕੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਜਥੇਦਾਰ ਸਾਹਿਬਾਨ ਉਤੇ ਲਗਾਏ ਜਾ ਰਹੇ ਹਨ । ਕਿਸੇ ਵੀ ਮਨੁੱਖ ਦਾ ਪੁਲਿਸ ਰਿਮਾਂਡ ਉਦੋ ਲਿਆ ਜਾਂਦਾ ਹੈ, ਜਦੋ ਉਸ ਨੂੰ ਤਸੀਹੇ ਦੇਣੇ ਹੁੰਦੇ ਹਨ, ਸ਼ਾਇਦ ਪੰਜਾਬ ਸਰਕਾਰ ਦੀ ਵੀ ਇਹੀ ਨੀਤੀ ਹੋਵੇਗੀ ਕਿ ਜਥੇਦਾਰ ਮੰਡ ਨੂੰ ਆਪਣੇ ਅਸਲ ਟੀਚੇ ਤੋਂ ਥਿੜਕਾਇਆ ਜਾਵੇ ।

ਸ਼ ਮਾਨ ਨੇ ਅੱਗੇ ਕਿਹਾ ਕਿ ਜਿਹੜੇ ਸੰਤ ਮਹਾਂਪੁਰਸ ਸਰਬੱਤ ਖ਼ਾਲਸਾ ਵਿਚ ਸ਼ਾਮਿਲ ਨਹੀਂ ਹੋਏ, ਉਹਨਾਂ ਨੂੰ ਵੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ “ਬਾਬਰ-ਜ਼ਾਬਰ” ਤੇ ਚੱਲਦਿਆ ਇਸ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਦਿਨ-ਰਾਤ ਇਕ ਕਰ ਦੇਣੀ ਚਾਹੀਦੀ ਹੈ । ਜਿਹੜੇ ਸੰਤ-ਸਮਾਜ ਦੇ ਆਗੂ ਅੱਜ ਗੁਰੂ ਸਾਹਿਬ ਦੇ ਹੁਕਮਾਂ ਦੇ ਉਲਟ ਬਾਬਰ-ਜ਼ਾਬਰ (ਬਾਦਲ-ਬੀਜੇਪੀ) ਨਾਲ ਚੱਲਦੇ ਹਨ, ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖ ਪੰਥ ਦੇ ਨਾਲ ਚੱਲਣ ਜੇਕਰ ਉਹਨਾਂ ਅਜਿਹਾ ਨਾ ਕੀਤਾ ਤਾਂ ਉਹਨਾਂ ਨੂੰ ਮੁਕਤੀ ਪ੍ਰਾਪਤ ਨਹੀਂ ਹੋਵੇਗੀ । ਪਰ ਸਿੱਖ ਧਰਮ ਵਿਚ ਦਿਆ ਵੀ ਬਹੁਤ ਹੈ । ਜੇਕਰ ਪਿਛਲੇ ਅਵਗੁਣਾ ਨੂੰ ਛੱਡਕੇ ਮਨੁੱਖ ਸਿੱਧੇ ਰਸਤੇ ਪੈ ਜਾਵੇ ਤਾਂ ਉਸਦਾ ਮਾਣ-ਸਨਮਾਨ ਸਿੱਖ ਧਰਮ ਵਿਚ ਬਹਾਲ ਹੋ ਜਾਂਦਾ ਹੈ । ਸੋ ਇਹਨਾਂ ਭਟਕੇ ਹੋਏ ਮਹਾਂਪੁਰਸਾਂ ਨੂੰ ਵੀ ਇਸ ਦੁੱਖ ਦੀ ਘੜੀ ਵਿਚ ਸਿੱਖ ਕੌਮ ਨਾਲ ਖੜ੍ਹਕੇ ਜ਼ਾਬਰ ਹਕੂਮਤ ਦੀਆਂ ਨੀਤੀਆਂ ਦਾ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ । 23 ਨਵੰਬਰ ਨੂੰ ਹੀ ਬਾਦਲ-ਬੀਜੇਪੀ ਸਰਕਾਰ ਨੇ ਸਿੱਖ ਕੌਮ ਨੂੰ ਚਿੜਾਉਣ ਲਈ ਬਠਿੰਡਾ ਵਿਚ ਇਕ ਵੱਡਾ ਇਕੱਠ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ । ਪਰ ਸਿੱਖ ਕੌਮ ਬਾਦਲ ਦੇ ਇਹਨਾਂ ਯਤਨਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ । ਕਿਸੇ ਵੀ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣ ਲਈ ਇਸ ਰੈਲੀ ਵਿਚ ਸਮੂਲੀਅਤ ਨਹੀਂ ਕਰਨੀ ਚਾਹੀਦੀ । 10 ਨਵੰਬਰ ਦੇ ਸਰਬੱਤ ਖ਼ਾਲਸਾ ਮੌਕੇ ਪੰਜਾਬ ਪੁਲਿਸ ਦੇ ਅਫ਼ਸਰਾਂ, ਥਾਣੇਦਾਰਾ ਅਤੇ ਡੀæਟੀæਓਜ਼ ਨੇ ਬੱਸ਼ਾਂ ਅਤੇ ਟਰੱਕਾਂ ਨੂੰ ਜਾਣ ਤੋਂ ਰੋਕਣ ਲਈ ਤਰ੍ਹਾਂ-ਤਰ੍ਹਾਂ ਦੇ ਢੰਗ ਤਰੀਕੇ ਅਪਣਾਏ । ਹੁਣ ਸਾਡੀ ਉਹਨਾਂ ਅਫ਼ਸਰਾਂ, ਥਾਣੇਦਾਰਾ ਅਤੇ ਡੀæਟੀæਓਜ਼ ਤੇ ਪੂਰੀ ਨਜ਼ਰ ਹੋਵੇਗੀ ਕਿ ਇਹ ਬਾਦਲ ਦਲ ਦੀ ਰੈਲੀ ਨੂੰ ਕਿੰਨੀਆਂ-ਕਿੰਨੀਆਂ ਬੱਸ਼ਾਂ ਦੇਣ ਵਿਚ ਮਦਦ ਕਰ ਰਹੇ ਹਨ । ਆਉਣ ਵਾਲੀ ਸਰਕਾਰ ਮੌਕੇ ਇਹਨਾਂ ਤੋਂ ਪੂਰੀ ਪੁੱਛਗਿੱਛ ਕੀਤੀ ਜਾਵੇਗੀ ।

468 ad

Submit a Comment

Your email address will not be published. Required fields are marked *