2100 ਸਾਲ ਪੁਰਾਣੀ ਸਮਾਧੀ ਦੌਰਾਨ ਮਿਲੀਆਂ ਕਈ ਹੈਰਾਨ ਕਰਨ ਵਾਲੀਆਂ ਚੀਜ਼ਾਂ

ਬੀਜਿੰਗ-ਤੁਸੀ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਕਦੀ ਕਿਸੇ ਸਮਾਧੀ ਅੰਦਰੋਂ ਇੰਨਾ ਸਾਰਾ ਖਜ਼ਾਨਾ ਅਤੇ ਕਈ ਜ਼ਰੂਰੀ ਚੀਜ਼ਾਂ ਹੱਥ ਲੱਗ ਸਕਦੀਆਂ ਹਨ। ਇਹ ਸਮਾਧੀ 2100 ਸਾਲ ਪੁਰਾਣੀ ਹੈ ਅਤੇ ਇਸਦੇ ਅੰਦਰੋਂ 10000 ਤੋਂ ਵੀ ਜ਼ਿਆਦਾ ਮਹਿੰਗੀਆਂ ਕਲਾ ਕਰੀਤੀਆਂ ਮਿਲੀਆਂ ਹਨ। ਖਬਰਾਂ ਅਨੁਸਾਰ ਚੀਨ ਦੇ ਜੀਆਂਗਦੂ ਸੂਬੇ ‘ਚ ਇਕ ਸਮਾਧੀ ਹੋਣ ਦਾ ਪਤਾ ਲੱਗਿਆ।  ਪੁਰਾਤੱਤਵ ਵਿਭਾਗ ਨੇ ਜਦੋਂ ਇਸਦੀ ਖੋਦਾਈ ਕਰਵਾਈ ਤਾਂ ਇਸ ‘ਚੋਂ ਕਈ ਮਹਿੰਗੀਆਂ ਚੀਜ਼ਾਂ ਮਿਲੀਆਂ। ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਸਮਾਧੀ ਚੀਨ ਦੇ ਰਾਜਾ ਲਊ ਫੀ ਦੀ ਹੈ ਅਤੇ ਉਹ 128 ਬੀ.ਸੀ. ‘ਚ ਮਰ ਗਏ ਸਨ ਪਰ ਉਹ ਕਿੰਨੇ ਧਨੀ ਸਨ, ਇਹ ਉਨ੍ਹਾਂ ਦੀ ਸਮਾਧੀ ਹੀ ਦੱਸਦੀ ਹੈ। ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਰਾਜਾ ਦੀ ਸਮਾਧੀ ‘ਚੋਂ ਕਈ ਅਜਿਹੇ ਸਿੱਕੇ ਮਿਲੇ ਹਨ, ਜੋ ਬਹੁਤ ਦੁਰਲੱਭ ਹਨ। ਇਹ ਹੀ ਨਹੀਂ, ਉਨ੍ਹਾਂ ਦੀ ਸਮਾਧੀ ਦੇ ਅੰਦਰ ਕਈ ਪੁਰਾਣੇ ਮਹਿੰਗੇ ਰਥ, ਮਹਿੰਗੇ ਪੱਥਰਾਂ ਨਾਲ ਬਣੀਆਂ ਕਬਰਾਂ ਅਤੇ ਹੈਰਾਨ ਕਰ ਦੇਣ ਵਾਲੇ ਹਥਿਆਰ ਮਿਲੇ ਹਨ।
ਚੀਨ ਦੇ ਸਮਰਾਜ ‘ਚ ਲਿਊ ਰਾਜਾ ਦਾ ਕਾਫੀ ਨਾਂ ਸੀ। ਉਨ੍ਹਾਂ ਦੀ ਸਮਾਧੀ ਦੱਸਦੀ ਹੈ ਕਿ ਉਹ ਕਿੰਨੇ ਸ਼ਾਨੋ-ਸ਼ੌਕਤ ਨਾਲ ਰਹਿੰਦੇ ਸਨ। ਸਮਾਧੀ ਦੀ ਪੂਰੀ ਖੋਦਾਈ ਕੀਤੇ ਜਾਣ ‘ਤੇ ਉਥੇ ਛੋਟੀਆਂ-ਛੋਟੀਆਂ 11 ਹੋਰ ਕਬਰਾਂ ਮਿਲੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਰਾਜਾ ਦੇ ਰਿਸ਼ਤੇਦਾਰ ਸਨ ਅਤੇ ਇਨ੍ਹਾਂ ਕਬਰਾਂ ਦਾ ਬਲੀ ਦੇਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

468 ad