ਰਿਸਵਤਾਂ, ਘਪਲੇ, ਗੈਰ-ਕਾਨੂੰਨੀ ਅਤੇ ਪੰਜਾਬੀ ਸਿੱਖਾਂ ਉਤੇ ਜ਼ਬਰ-ਜੁਲਮ ਕਰਨ ਵਾਲੀਆ ਜਮਾਤਾਂ ਵੱਲੋਂ ਸ਼ਾਹਕੋਟ ਵਿਖੇ ਖੜ੍ਹੇ ਕੀਤੇ ਗਏ ਉਮੀਦਵਾਰ ਪੰਜਾਬੀਆਂ ਤੇ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੀ ਸਮਰੱਥਾਂ ਨਹੀਂ ਰੱਖਦੇ : ਮਾਨ

ਫ਼ਤਹਿਗੜ੍ਹ ਸਾਹਿਬ, 5 ਮਈ (ਡੇਲੀ ਬਿਊਰੋ) “ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾ ਉਤੇ ਸ਼ਾਹਕੋਟ ਤੋਂ ਕਾਂਗਰਸ ਵੱਲੋਂ ਰੇਤ ਚੋਰੀ ਕਰਨ ਵਾਲੇ ਉਮੀਦਵਾਰ ਹਰਦੇਵ ਸਿੰਘ ਲਾਡੀ ਸੇਰੋਵਾਲੀਆ ਵਿਰੁੱਧ ਮਹਿਤਪੁਰ ਥਾਣੇ ਵਿਚ ਚੋਰੀ ਦਾ ਕੇਸ ਦਰਜ ਹੋਣ ਉਪਰੰਤ ਹੁਣ ਕੋਈ ਸੱਕ-ਸੁਭਾ ਬਾਕੀ ਨਹੀਂ ਰਹਿ ਗਿਆ ਕਿ ਕਾਂਗਰਸ ਜਮਾਤ ਚੋਰਾਂ, ਰਿਸਵਤਖੋਰਾਂ, ਵੱਡੇ ਘਪਲੇ ਕਰਨ ਵਾਲਿਆ ਅਤੇ ਜਨਤਾ ਉਤੇ ਜ਼ਬਰ-ਜੁਲਮ ਕਰਨ ਵਾਲਿਆ ਦੀ ਹੀ ਸਰਪ੍ਰਸਤੀ ਕਰਦੀ ਆ ਰਹੀ ਹੈ । ਅਜਿਹੀ ਪੰਜਾਬ, ਪੰਜਾਬੀ, ਸੱਭਿਆਚਾਰ, ਵਿਰਸੇ-ਵਿਰਾਸਤ, ਲਿੱਪੀ, ਬੋਲੀ ਆਦਿ ਨਾਲ ਘੋਰ ਬੇਇਨਸਾਫ਼ੀਆਂ ਕਰਨ ਅਤੇ ਮੁਤੱਸਵੀ ਆਰæਐਸ਼ਐਸ਼ ਤੇ ਫਿਰਕੂ ਜਮਾਤਾਂ ਦੇ ਇਨਸਾਨੀਅਤ ਵਿਰੋਧੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਨਫਰਤ ਵਧਾਉਣ ਵਾਲੀਆ ਕਾਰਵਾਈਆ ਦੀ ਸੋਚ ਰੱਖਣ ਵਾਲੀ ਜਮਾਤ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕ-ਹਕੂਕਾ ਦੀ ਨਾ ਤਾਂ ਰੱਖਿਆ ਕਰ ਸਕਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਵਿਧਾਨਿਕ ਆਜ਼ਾਦੀ ਪ੍ਰਦਾਨ ਕਰਨ ਦੇ ਸਮਰੱਥ ਹੈ । ਬਲਕਿ ਇਨ੍ਹਾਂ ਦੀਆਂ ਕਾਰਵਾਈਆ ਇਸ ਸਰਹੱਦੀ ਸੂਬੇ ਦੇ ਅਮਨ-ਚੈਨ, ਜਮਹੂਰੀਅਤ ਕਦਰਾ-ਕੀਮਤਾ ਨੂੰ ਡੂੰਘੀ ਸੱਟ ਮਾਰਨ ਵਾਲੀ ਅਤੇ ਇਥੇ ਅਰਾਜਕਤਾ ਫੈਲਾਉਣ ਵਾਲੀਆ ਹਨ । ਇਹ ਜਮਾਤਾਂ ਅਤੇ ਇਨ੍ਹਾਂ ਦੇ ਉਮੀਦਵਾਰ ਨੂੰ ਪੰਜਾਬੀਆਂ ਅਤੇ ਸਿੱਖਾਂ ਦੀਆਂ ਵੋਟਾਂ ਕਤਈ ਨਹੀਂ ਪੈਣੀਆ ਚਾਹੀਦੀਆ ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸ਼ਾਹਕੋਟ ਤੋਂ ਕਾਂਗਰਸ ਜਮਾਤ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਉਤੇ ਮਹਿਤਪੁਰ ਥਾਣੇ ਵਿਚ ਚੋਰੀ ਦਾ ਕੇਸ ਦਰਜ ਹੋਣ ਉਤੇ ਸਮੁੱਚੀ ਕਾਂਗਰਸ ਜਮਾਤ ਦੀਆਂ ਗੈਰ-ਇਖ਼ਲਾਕੀ ਅਤੇ ਗੈਰ-ਕਾਨੂੰਨੀ ਕਾਰਵਾਈਆ ਨੂੰ ਨਿਸ਼ਾਨਾਂ ਬਣਾਉਦੇ ਹੋਏ ਅਤੇ ਪੰਜਾਬ ਨਿਵਾਸੀਆ ਨੂੰ ਕਾਂਗਰਸ, ਬੀਜੇਪੀ, ਬਾਦਲ ਦਲ ਅਤੇ ਆਮ ਆਦਮੀ ਪਾਰਟੀ ਦੇ ਉਪਰੋਕਤ ਸਮਾਜ ਵਿਰੋਧੀ ਸੋਚ ਰੱਖਣ ਵਾਲੀਆ ਜਮਾਤਾਂ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦੇਣ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਫ਼-ਸੁਥਰੇ ਅਤੇ ਬੇਦਾਗ ਜੀਵਨ ਵਾਲੇ ਖੜ੍ਹੇ ਕੀਤੇ ਗਏ ਸ਼ ਸੁਲੱਖਣ ਸਿੰਘ ਸ਼ਾਹਕੋਟ ਨੂੰ ਸਭ ਵਲਗਣਾ ਤੇ ਵਿਤਕਰਿਆ ਤੋਂ ਉਪਰ ਉੱਠਕੇ 28 ਮਈ ਨੂੰ ਆਪਣੀਆ ਕੀਮਤੀ ਵੋਟਾਂ ਦੇਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਜੇਪੀ ਦੀ ਜਮਾਤ ਨੇ ਸਮੁੱਚੇ ਇੰਡੀਆਂ ਵਿਚ ਜਿਸ ਤਰ੍ਹਾਂ ਮਾਸੂਮ ਜਿੰਦਗਾਨੀਆ ਨਾਲ ਬਲਾਤਕਾਰ ਕਰਨ ਅਤੇ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਨ ਅਤੇ ਹਿੰਦੂਤਵ ਕੱਟੜਵਾਦੀ ਪ੍ਰੋਗਰਾਮਾਂ ਨੂੰ ਜ਼ਬਰੀ ਲਾਗੂ ਕਰਨ ਦੀਆਂ ਕਾਰਵਾਈਆ ਸੁਰੂ ਕੀਤੀਆ ਹੋਈਆ ਹਨ, ਇਹ ਪੰਜਾਬ ਅਤੇ ਇੰਡੀਆਂ ਦੇ ਅਮਨ-ਚੈਨ ਨੂੰ ਲਾਬੂ ਲਗਾਉਣ ਵਾਲੇ ਅਮਲ ਹਨ । ਅਤੇ ਫਿਰਕੂ ਨਸਲਵਾਦੀ ਸੋਚ ਨੂੰ ਹਵਾ ਦੇਣ ਵਾਲੇ ਹਨ । ਕਠੂਆ, ਯੁਨਾਅ ਅਤੇ ਕਸੌਲੀ ਵਿਚ ਇਨ੍ਹਾਂ ਹਕੂਮਤਾਂ ਵੱਲੋਂ ਹੋ ਰਹੀਆ ਸ਼ਰਮਨਾਕ ਕਾਰਵਾਈਆ ਪ੍ਰਤੱਖ ਕਰਦੀਆ ਹਨ ਕਿ ਇਹ ਹੁਕਮਰਾਨ ਤਾਨਾਸ਼ਾਹੀ ਅਤੇ ਫਿਰਕੂ ਸੋਚ ਤੇ ਪਹਿਰਾ ਦੇ ਕੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਢਾਹੁਣ ਦੀਆ ਸਾਜ਼ਿਸਾਂ ਤੇ ਕੰਮ ਕਰ ਰਹੀਆ ਹਨ । ਇਸੇ ਤਰ੍ਹਾਂ ਬਾਦਲ ਦਲੀਆ ਵੱਲੋਂ ਆਪਣੀ ਹਕੂਮਤ ਸਮੇਂ ਪੰਜਾਬ ਵਿਚ ਵੱਡੇ ਪੱਧਰ ਤੇ ਗੈਰ-ਨਿਯਮੀਆ ਅਤੇ ਅਣਮਨੁੱਖੀ ਅਮਲ ਕੀਤੇ ਗਏ । ਅੱਜ ਜੋ ਬੱਚਿਆਂ ਦੇ ਸਿਲੇਬਸ ਵਿਚ ਸਾਡੇ ਪੰਜਾਬੀ ਸੱਭਿਆਚਾਰ ਤੇ ਸਿੱਖ ਇਤਿਹਾਸ ਬਾਰੇ ਗੁੰਮਰਾਹਕੁੰਨ ਜਾਣਕਾਰੀ ਦੇ ਕੇ ਕਿਤਾਬਾ ਪ੍ਰਕਾਸਿਤ ਕਰਦੇ ਹੋਏ ਇਥੋ ਦੇ ਬੱਚਿਆਂ ਨੂੰ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ । ਅਜਿਹੀਆ ਕਾਰਵਾਈਆ ਵਿਚ ਆਰæਐਸ਼ਐਸ਼ ਦੇ ਗੁਲਾਮ ਬਣੇ ਸ਼ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਇਸ ਲਈ ਮੁੱਖ ਦੋਸ਼ੀ ਹਨ ਕਿਉਕਿ ਇਨ੍ਹਾਂ ਨੇ ਮੁਤੱਸਵੀ ਸੋਚ ਵਾਲੇ ਸੀ੍ਰ ਕ੍ਰਿਸ਼ਨ ਕੁਮਾਰ ਨੂੰ ਆਪਣੀ ਹਕੂਮਤ ਸਮੇਂ ਸਰਬ-ਸਿੱਖਿਆ ਅਭਿਆਨ ਦਾ ਡਾਈਰੈਕਟਰ ਲਗਾਇਆ ਸੀ । ਜਿਸ ਨੇ 800 ਸਫਿਆ ਦੀ ਗਲਤ ਜਾਣਕਾਰੀ ਦੇਣ ਵਾਲੀ ‘ਗਿਆਨ-ਸਰੋਵਰ’ ਦੀ ਕਿਤਾਬ ਪ੍ਰਕਾਸਿਤ ਕੀਤੀ ਸੀ । ਅੱਜ ਕਾਂਗਰਸ ਵੱਲੋਂ ਵੀ ਉਸੇ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਸਿੱਖਿਆ ਵਿਭਾਗ ਦਾ ਸਕੱਤਰ ਬਣਾਇਆ ਗਿਆ ਹੈ ਅਤੇ ਰਾਜਸਥਾਂਨ ਤੋਂ ਮਨੋਹਰ ਕਾਤ ਲੋਹੀਆ ਫਿਰਕੂ ਅਫ਼ਸਰ ਨੂੰ ਲਿਆਕੇ ਸਿੱਖਿਆ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ । ਇਹ ਸਭ ਫਿਰਕੂ ਲੀਹਾ ਉਤੇ ਪਹਿਰਾ ਦੇਣ ਵਾਲੇ ਮੁਤੱਸਵੀ ਅਫ਼ਸਰਾਨ ਹਨ ਅਤੇ ਮੁਤੱਸਵੀ ਆਗੂ ਹਨ ।
ਜਿਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਆਉਦੀ ਹੈ ਉਸ ਨੂੰ ਪੰਜਾਬੀਆਂ ਤੇ ਸਿੱਖ ਕੌਮ ਨੇ ਬੀਤੇ ਸਮੇਂ ਦੀਆਂ 2017 ਵਿਚ ਹੋਈਆ ਵਿਧਾਨ ਸਭਾ ਚੋਣਾਂ ਸਮੇਂ ਇਸ ਲਈ ਦੁਰਕਾਰ ਦਿੱਤਾ ਸੀ ਕਿਉਂਕਿ ਇਸ ਪਾਰਟੀ ਦੇ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹਨ ਅਤੇ ਖਾਣ ਵਾਲੇ ਹੋਰ । ਜਿਸਦੀ ਪ੍ਰਤੱਖ ਮਿਸਾਲ ਸ੍ਰੀ ਕੇਜਰੀਵਾਲ ਵੱਲੋਂ ਪੰਜਾਬ ਦੀ ਵਾਗਡੋਰ ਸੰਭਾਲਣ ਵਾਲੇ ਗੈਰ-ਇਖਲਾਕੀ ਅਤੇ ਰਿਸਵਤਖੋਰ ਸੰਜੇ ਸਿੰਘ, ਦੁਰਗੇਸ ਪਾਠਕ ਆਦਿ ਵੱਲੋਂ ਇਥੋ ਦੀਆਂ ਬੀਬੀਆਂ ਨਾਲ ਕੀਤੇ ਗਏ ਦੁਰਵਿਹਾਰ ਅਤੇ ਪਾਰਟੀ ਟਿਕਟਾ ਤੇ ਅਹੁਦੇ ਦੇਣ ਵਿਚ ਲੱਖਾਂ-ਕਰੋੜਾਂ ਦੀ ਕੀਤੀ ਗਈ ਰਿਸਵਤਖੋਰੀ ਤੋਂ ਸਭ ਪੰਜਾਬੀ ਅਤੇ ਸਿੱਖ ਕੌਮ ਭਲੀਭਾਤ ਜਾਣੂ ਹਨ । ਇਸ ਪਾਰਟੀ ਕੋਲ ਪੰਜਾਬੀ ਸੱਭਿਆਚਾਰ ਅਤੇ ਸਿੱਖ ਕੌਮ ਦੇ ਮਨੁੱਖਤਾ ਪੱਖੀ ਅਸੂਲਾਂ ਅਤੇ ਨਿਯਮਾਂ ਨੂੰ ਮਜ਼ਬੂਤ ਕਰਨ ਲਈ ਕੋਈ ਪ੍ਰੋਗਰਾਮ ਨਹੀਂ । ਇਹ ਤਾਂ ਕੇਵਲ ਦਿੱਲੀ ਮੁਤੱਸਵੀ ਸੋਚ ਵਾਲੀ ਹਦਾਇਤਾ ਉਤੇ ਪੰਜਾਬੀਆਂ ਤੇ ਸਿੱਖਾਂ ਉਤੇ ਜ਼ਬਰੀ ਰਾਜ ਕਰਨ ਤੇ ਪੰਜਾਬ ਸੂਬੇ ਵਿਚ ਲੁੱਟ ਮਚਾਉਣ ਅਤੇ ਇਥੋ ਦੇ ਅਮੀਰ ਸੱਭਿਆਚਾਰ ਨੂੰ ਮਲੀਨ ਕਰਨ ਦੀਆ ਸਾਜ਼ਿਸਾਂ ਵਿਚ ਮਸਰੂਫ ਹਨ । ਇਸ ਲਈ ਉਪਰੋਕਤ ਸਿਆਸੀ ਜਮਾਤਾਂ ਕਾਂਗਰਸ, ਬੀਜੇਪੀ, ਬਾਦਲ ਦਲੀਏ ਅਤੇ ਆਮ ਆਦਮੀ ਪਾਰਟੀ ਵਰਗੀਆ ਜਮਾਤਾਂ ਅਤੇ ਉਨ੍ਹਾਂ ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰ ਪੰਜਾਬੀਆਂ ਤੇ ਸਿੱਖ ਕੌਮ ਦੀ ਸੋਚ ਉਤੇ ਕਤਈ ਵੀ ਪੂਰੇ ਉਤਰਨ ਵਾਲੇ ਨਹੀਂ ਹਨ । ਬਲਕਿ ਇਹ ਇਥੋ ਦੇ ਮਾਹੌਲ ਨੂੰ ਗੰਧਲਾ ਅਤੇ ਨਫ਼ਰਤ ਭਰਿਆ ਕਰਕੇ ਆਪਣੇ ਸਵਾਰਥੀ ਹਿਤਾ ਦੀ ਪੂਰਤੀ ਕਰਨਾ ਲੋੜਦੇ ਹਨ । ਇਸ ਲਈ ਸਾਡੀ ਸਮੁੱਚੇ ਪੰਜਾਬੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਸੰਜ਼ੀਦਾ ਅਪੀਲ ਹੈ ਕਿ ਉਹ ਸ਼ਾਹਕੋਟ ਜਿਮਨੀ ਚੋਣ ਵਿਚ ਉਪਰੋਕਤ ਜਮਾਤਾਂ ਦੇ ਖੜ੍ਹੇ ਕੀਤੇ ਗਏ ਦਾਗੀ ਉਮੀਦਵਾਰਾਂ ਨੂੰ ਕਰਾਰੀ ਹਾਰ ਦੇ ਕੇ 28 ਮਈ ਨੂੰ ਆਪੋ ਆਪਣੀ ਇਖ਼ਲਾਕੀ ਸੋਚ ਨੂੰ ਮਜ਼ਬੂਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਹੁਜਨ ਮੁਕਤੀ ਮੋਰਚਾਂ, ਬਾਮਸੇਫ, ਪੱਛੜੇ ਵਰਗਾਂ ਅਤੇ ਕਬੀਲਿਆ ਦੇ ਸਾਂਝੇ ਉਮੀਦਵਾਰ ਸ਼ ਸੁਲੱਖਣ ਸਿੰਘ ਸ਼ਾਹਕੋਟ ਨੂੰ ਵੱਡੀ ਗਿਣਤੀ ਵਿਚ ਜਿਤਾਕੇ ਪੰਜਾਬ ਅਸੈਬਲੀ ਵਿਚ ਭੇਜਣ ਦੀ ਜ਼ਿੰਮੇਵਾਰੀ ਨਿਭਾਉਣ ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪ ਸਭਨਾਂ ਦੇ ਵਿਧਾਨਿਕ, ਸਮਾਜਿਕ, ਧਾਰਮਿਕ ਅਤੇ ਇਖ਼ਲਾਕੀ ਹੱਕਾਂ ਦੀ ਦ੍ਰਿੜਤਾ ਨਾਲ ਰੱਖਿਆ ਕਰ ਸਕੇ ਅਤੇ ਪੰਜਾਬ, ਸਿੱਖ ਕੌਮ ਦੇ ਅਮੀਰ ਸੱਭਿਆਚਾਰ, ਵਿਰਸੇ-ਵਿਰਾਸਤ ਨੂੰ ਪ੍ਰਫੁੱਲਿਤ ਕਰ ਸਕੇ ।

ਬਰਮਿੰਘਮ ਕੌਸਲ ਦੀਆ ਚੋਣਾਂ ਵਿਚ ਗੁਰਦਿਆਲ ਸਿੰਘ ਅਟਵਾਲ ਦੀ ਸ਼ਾਨਦਾਰ ਜਿੱਤੇ ਤੇ ਵਧਾਈ

ਫ਼ਤਹਿਗੜ੍ਹ ਸਾਹਿਬ, 5 ਮਈ (ਡੇਲੀ ਬਿਊਰੋ) “ਬਰਤਾਨੀਆ ਵਿਚ ਬੀਤੇ ਕੱਲ੍ਹ ਜੋ ਉਥੋਂ ਦੀਆਂ ਕੌਸਲ ਦੀਆਂ ਚੋਣਾਂ ਹੋਈਆ ਹਨ, ਉਨ੍ਹਾਂ ਵਿਚ ਬਰਤਾਨੀਆ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੋਚ ਅਤੇ ਪ੍ਰੋਗਰਾਮਾਂ ਦੀ ਅਗਵਾਈ ਕਰਨ ਵਾਲੇ ਸਾਡੀ ਪਾਰਟੀ ਦੇ ਯੂਕੇ ਦੇ ਚੇਅਰਮੈਨ ਸ਼ ਗੁਰਦਿਆਲ ਸਿੰਘ ਅਟਵਾਲ ਬਰਮਿੰਘਮ ਤੋਂ ਕੌਸਲਰ ਦੀ ਚੋਣ ਲੜ ਰਹੇ ਸਨ, ਉਹ 60% ਵੋਟਾਂ ਪ੍ਰਾਪਤ ਕਰਕੇ ਭਾਰੀ ਬਹੁਮਤ ਨਾਲ ਆਪਣੀ ਜਿੱਤ ਦਰਜ ਕਰਵਾਈ ਹੈ । ਜਿਸ ਨਾਲ ਸ਼ ਗੁਰਦਿਆਲ ਸਿੰਘ ਅਟਵਾਲ ਦੀ ਸਖਸ਼ੀਅਤ ਹੀ ਨਹੀਂ, ਬਲਕਿ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਨੁਮਾਇੰਦਗੀ ਕਰਨ ਵਾਲੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਤਿਕਾਰ-ਮਾਣ ਵਿਚ ਵੀ ਢੇਰ ਸਾਰਾ ਵਾਧਾ ਹੋਇਆ ਹੈ, ਜਿਸ ਲਈ ਅਸੀਂ ਬਰਤਾਨੀਆ ਉਚੇਚੇ ਤੌਰ ਤੇ ਬਰਮਿੰਘਮ ਦੇ ਸਿੱਖਾਂ ਅਤੇ ਹੋਰਨਾਂ ਵੋਟਰਾਂ ਨੂੰ ਅਤੇ ਸ਼ ਅਟਵਾਲ ਤੇ ਸਮੁੱਚੀ ਪਾਰਟੀ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਦੇ ਜਰਨਲ ਸਕੱਤਰ ਸ਼ ਗੁਰਸੇਵਕ ਸਿੰਘ ਜਵਾਹਰਕੇ ਵੱਲੋਂ ਸਾਂਝੇ ਤੌਰ ਤੇ ਸਮੁੱਚੀ ਸਿੱਖ ਕੌਮ ਨੂੰ ਸ਼ ਗੁਰਦਿਆਲ ਸਿੰਘ ਅਟਵਾਲ ਦੀ ਬਰਮਿੰਘਮ ਵਿਚ ਹੋਈ ਭਾਰੀ ਜਿੱਤ ਉਤੇ ਵੱਡੀ ਖੁਸ਼ੀ ਦਾ ਇਜਹਾਰ ਕਰਦੇ ਹੋਏ, ਸਮੁੱਚੀ ਸਿੱਖ ਕੌਮ ਅਤੇ ਬਰਮਿੰਘਮ ਨਿਵਾਸੀਆ ਨੂੰ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਕੌਮਾਂਤਰੀ ਪੱਧਰ ਤੇ ਇਹ ਗੱਲ ਪ੍ਰਪੱਕ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਕੌਮੀ ਆਜ਼ਾਦੀ ਖ਼ਾਲਿਸਤਾਨ ਦੀ ਜਮਹੂਰੀਅਤ ਅਤੇ ਅਮਨਮਈ ਤਰੀਕੇ ਕਾਇਮ ਕਰਨ ਲਈ ਜੋ ਜੱਦੋ-ਜ਼ਹਿਦ ਕਰ ਰਿਹਾ ਹੈ ਅਤੇ ਗੁਰੂ ਸਾਹਿਬਾਨ ਜੀ ਦੀਆਂ ਮਨੁੱਖਤਾ ਪੱਖੀ, ਅਮਨ-ਚੈਨ ਪੱਖੀ ਜੋ ਸੋਚ ਹੈ, ਉਸ ਉਤੇ ਬਰਮਿੰਘਮ ਨਿਵਾਸੀਆ ਨੇ ਜੋਰਦਾਰ ਮੋਹਰ ਲਗਾ ਦਿੱਤੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਕੌਮਾਂਤਰੀ ਪੱਧਰ ਤੇ ਵੱਖ-ਵੱਖ ਮੁਲਕਾਂ ਵਿਚ ਖ਼ਾਲਿਸਤਾਨ ਦੀ ਕੌਮਾਂਤਰੀ ਰਾਏ ਬਣਾਉਣ ਵਿਚ ਹੀ ਵੱਡਾ ਸਹਿਯੋਗ ਨਹੀਂ ਮਿਲੇਗਾ, ਬਲਕਿ ਇਸ ਆਜ਼ਾਦੀ ਦੇ ਮਿਸਨ ਨੂੰ ਪ੍ਰਾਪਤ ਕਰਨ ਲਈ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ, ਉਥੋ ਦੇ ਸਿਆਸਤਦਾਨ ਅਤੇ ਉਥੋਂ ਦੇ ਨਿਵਾਸੀਆ ਦੀਆਂ ਸਿੱਖ ਕੌਮ ਦੀ ਸਰਬੱਤ ਦੇ ਭਲੇ ਪੱਖੀ ਸੋਚ ਨੂੰ ਮਜ਼ਬੂਤ ਕਰਨ ਲਈ ਵੱਡਾ ਬਲ ਮਿਲੇਗਾ ।

ਕੈਨੇਡਾ ਵਲੋਂ ਵਧਾਈ
ਇਸ ਸ਼ਾਨਦਾਰ ਜਿੱਤ ਤੇ ਵਧਾਈ ਦਿੰਦਿਆਂ ਸ੍ਰæ ਸੁਖਮਿੰਦਰ ਸਿੰਘ ਹੰਸਰਾ, ਭਾਈ ਕਰਨੈਲ ਸਿੰਘ, ਪਰਮਿੰਦਰ ਸਿੰਘ ਪਾਂਗਲੀ ਅਤੇ ਭਾਈ ਮਨਵੀਰ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸ੍ਰæ ਅਟਵਾਲ ਦੀਆਂ ਸੇਵਾਵਾਂ ਨੂੰ ਬੂਰ ਪਿਆ ਹੈ। ਸ੍ਰ ਅਟਵਾਲ ਬਰਮਿੰਘਮ ਦੀ ਕੌਂਸਲ ਵਿੱਚ ਨਿਘਰ ਯੋਗਦਾਨ ਪਾ ਰਹੇ ਹਨ, ਜਿਸ ਤੇ ਸਮੁੱਚੀ ਸਿੱਖ ਕੌਮ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰਾਂ ਨੂੰ ਅਥਾਹ ਖੁਸ਼ੀ ਹੈ।

ਕਠੂਆ, ਯੁਨਾਅ ਵਿਚ ਹੋਈਆ ਬਲਾਤਕਾਰੀ ਘਟਨਾਵਾ ਅਤੇ ਕਸੋਲੀ ਵਿਚ ਇਕ ਬੀਬਾ ਅਫ਼ਸਰ ਦੇ ਕਤਲ ਦੀ ਘਟਨਾ ਇਥੋਂ ਦੇ ਜੰਗਲ ਦੇ ਰਾਜ ਦੀ ਤਸਵੀਰ ਪੇਸ਼ ਕਰ ਰਹੀਆ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 4 ਮਈ (ਡੇਲੀ ਬਿਊਰੋ) “ਬੀਤੇ ਕੁਝ ਦਿਨ ਪਹਿਲੇ ਕਠੂਆ, ਜੰਮੂ-ਕਸ਼ਮੀਰ ਵਿਚ ਇਕ ਮਾਸੂਮ 8 ਸਾਲਾ ਬੱਚੀ ਨਾਲ ਕੱਟੜਵਾਦੀ ਹਿੰਦੂਆਂ ਨੇ ਧਾਰਮਿਕ ਸਥਾਂਨ ਮੰਦਰ ਵਿਚ ਜਿਸ ਅਤਿ ਸ਼ਰਮਨਾਕ ਢੰਗ ਨਾਲ ਜ਼ਬਰ-ਜਿਨਾਹ ਕਰਕੇ ਉਸ ਨੂੰ ਮਾਰ ਦਿੱਤਾ ਅਤੇ ਯੁਨਾਅ (ਯੂਪੀ) ਵਿਚ ਬੀਜੇਪੀ ਦੇ ਐਮæਐਲ਼ਏæ ਕੁਲਦੀਪ ਸਿੰਘ ਸਿੰਗਾਰ ਵੱਲੋ ਇਕ ਬੀਬਾ ਨਾਲ ਜ਼ਬਰ-ਜ਼ਿਨਾਹ ਕੀਤਾ ਗਿਆ ਅਤੇ ਹਿਮਾਚਲ ਦੇ ਕਸੌਲੀ ਸਹਿਰ ਵਿਚ ਕੰਟਰੀ ਪਲਾਨਿੰਗ ਵਿਭਾਗ ਦੀ ਇਕ ਬੀਬਾ ਅਫ਼ਸਰ ਸੈਲ ਬਾਲਾ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਫਗਵਾੜਾ ਵਿਖੇ ਬਹੁਗਿਣਤੀ ਹਿੰਦੂਆਂ ਨੇ ਇਕ ਦਲਿਤ ਉਤੇ ਹਮਲਾ ਕਰਕੇ ਉਸ ਨੂੰ ਅਤਿ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ ਗਿਆ ਜੋ ਕਿ ਬਾਅਦ ਵਿਚ ਦਮ ਤੋੜ ਗਿਆ, ਇਹ ਦੁੱਖਦਾਇਕ ਘਟਨਾਵਾਂ ਮੁਤੱਸਵੀ ਮੋਦੀ ਹਕੂਮਤ ਅਤੇ ਬੀਜੇਪੀ ਦੇ ਨਿਜਾਮ ਵਾਲੇ ਸੂਬਿਆਂ ਦੀਆਂ ਹਕੂਮਤਾਂ ਦੇ ‘ਜੰਗਲ ਦੇ ਰਾਜ’ ਦੀ ਘਿਣੋਨੀ ਤਸਵੀਰ ਨੂੰ ਪੇਸ਼ ਕਰਦੀਆ ਹਨ । ਇਥੇ ਸਟੇਟ ਦਹਿਸਤਗਰਦੀ ਅਤੇ ਅਰਾਜਕਤਾ ਵੱਧ ਜਾਣ ਨੂੰ ਸਪੱਸਟ ਕਰਦੀਆ ਹਨ । ਜੋ ਕਿ ਇੰਡੀਆਂ ਦੇ ਅਮਨ-ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਨੂੰ ਕਾਇਮ ਰੱਖਣ ਲਈ ਖ਼ਤਰੇ ਦੀ ਘੰਟੀ ਵਾਲੇ ਅਮਲ ਹਨ ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਵਿਚ ਆਰæਐਸ਼ਐਸ-ਬੀਜੇਪੀ ਅਤੇ ਹੋਰ ਫਿਰਕੂ ਕੱਟੜਵਾਦੀ ਜਮਾਤਾਂ ਦੇ ਹੁਕਮਰਾਨੀ ਜ਼ਬਰ-ਜੁਲਮਾਂ ਅਤੇ ਬੇਇਨਸਾਫ਼ੀਆਂ ਦੇ ਵੱਧ ਜਾਣ ਅਤੇ ਘੱਟ ਗਿਣਤੀ ਕੌਮਾਂ ਨਾਲ ਗੈਰ-ਕਾਨੂੰਨੀ ਅਤੇ ਅਣਮਨੁੱਖੀ ਤਰੀਕੇ ਹੋ ਰਹੇ ਜ਼ਬਰ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਮੌਜੂਦਾ ਮੁਤੱਸਵੀ ਮੋਦੀ ਹਕੂਮਤ ਦੇ ਨਿਜਾਮ ਦੀ ਅਸਫ਼ਲਤਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਬਾਹਰਲੇ ਮੁਲਕਾਂ ਵਿਚ ਜਿੰਨੀ ਮਰਜੀ ਆਪਣੇ ਇੰਡੀਆਂ ਦੀ ਮੀਡੀਏ ਅਤੇ ਬਿਜਲਈ ਮੀਡੀਏ ਵਿਚ ਅੱਛੀ ਤਸਵੀਰ ਪੇਸ਼ ਕਰੇ ਅਤੇ ਇੰਡੀਆਂ ਵਿਚ ਅਮਨ-ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਦੇ ਕਾਇਮ ਹੋਣ ਦਾ ਜਿੰਨਾ ਮਰਜੀ ਝੂਠਾ ਰੋਲਾ ਪਾ ਲਵੇ । ਪਰ ਜਦੋਂ ਤੱਕ ਇਥੇ ਵੱਸਣ ਵਾਲੀਆ ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖ, ਦਲਿਤ, ਪੱਛੜੇ ਵਰਗ ਅਤੇ ਕਬੀਲਿਆ ਨੂੰ ਉਨ੍ਹਾਂ ਦੇ ਵਿਧਾਨਿਕ, ਆਜ਼ਾਦੀ ਦੇ ਹੱਕ ਅਮਲੀ ਰੂਪ ਵਿਚ ਪ੍ਰਦਾਨ ਨਹੀਂ ਕੀਤੇ ਜਾਂਦੇ ਅਤੇ ਉਨ੍ਹਾਂ ਨੂੰ ਬਰਾਬਰ ਦੇ ਅਧਿਕਾਰ ਨਹੀਂ ਦਿੱਤੇ ਜਾਂਦੇ, ਉਸ ਸਮੇਂ ਤੱਕ ਇਥੇ ਅਮਨ-ਚੈਨ ਕਾਇਮ ਰੱਖਣਾ ਅਸੰਭਵ ਹੈ । ਉਨ੍ਹਾਂ ਇਹ ਵੀ ਕਿਹਾ ਕਿ ਉਪਰੋਕਤ ਦੁੱਖਦਾਇਕ ਘਟਨਾਵਾ ਤੋਂ ਜਾਹਰ ਹੋ ਜਾਂਦਾ ਹੈ ਕਿ ਇਥੋ ਦੇ ਨਿਜਾਮੀ ਪ੍ਰਬੰਧ ਵਿਚ ਵੱਡੀਆ ਕਮੀਆ ਹਨ ਅਤੇ ਹਿੰਦੂਤਵ ਕੱਟੜਵਾਦੀ ਸੋਚ ਦਾ ਬੋਲਬਾਲਾ ਹੋ ਚੁੱਕਾ ਹੈ । ਹਿੰਦੂਤਵ ਹੁਕਮਰਾਨ ਹਿੰਦੂ ਸੋਚ ਨੂੰ ਜ਼ਬਰੀ ਲਾਗੂ ਕਰਕੇ ਘੱਟ ਗਿਣਤੀ ਕੌਮਾਂ ਵਿਚ ਖੁਦ ਵੱਡੀ ਬੇਚੈਨੀ ਪੈਦਾ ਕਰ ਰਹੇ ਹਨ । ਜਿਸਦੇ ਨਤੀਜੇ ਇਥੋ ਦੇ ਹੁਕਮਰਾਨਾਂ ਅਤੇ ਅਮਨ-ਚੈਨ ਲਈ ਕਤਈ ਸਹੀ ਸਾਬਤ ਨਹੀਂ ਹੋਣਗੇ ।
ਉਨ੍ਹਾਂ ਕਿਹਾ ਕਿ ਚੀਨ ਵਰਗੇ ਵੱਡੇ ਮੁਲਕ ਨੂੰ ਖੁਸ਼ ਕਰਨ ਲਈ ਸ੍ਰੀ ਮੋਦੀ ਹਕੂਮਤ ਨੇ ਮਨੁੱਖੀ ਕਦਰਾ-ਕੀਮਤਾ ਦਾ  ਘਾਣ ਕਰਕੇ ਤਿੱਬਤ ਦੇ ਆਗੂ ਸ੍ਰੀ ਦਲਾਈ ਲਾਮਾ ਜਿਸ ਨੂੰ ਇੰਡੀਆ ਨੇ ਸ਼ਰਨ ਦਿੱਤੀ ਹੋਈ ਹੈ, ਉਸ ਨੂੰ ਧਰਮਸਾਲਾ (ਹਿਮਾਚਲ) ਦੇ ਘਰ ਵਿਚ ਹੀ ਬੰਦ ਕਰਕੇ ਮਨੁੱਖੀ ਨਿਯਮਾਂ ਦਾ ਉਲੰਘਣ ਕੀਤਾ ਹੈ । ਅਜਿਹਾ ਇਸ ਕਰਕੇ ਕੀਤਾ ਗਿਆ ਹੈ ਤਾਂ ਕਿ ਬੀਤੇ ਦਿਨੀਂ ਸ੍ਰੀ ਮੋਦੀ ਦੀ ਚੀਨ ਯਾਤਰਾ ਨੂੰ ਸਫ਼ਲ ਬਣਾਇਆ ਜਾ ਸਕੇ । ਜਦੋਂਕਿ ਚੀਨ ਦੇ ਅਧਿਕਾਰੀਆ ਨੇ ਸ੍ਰੀ ਮੋਦੀ ਨੂੰ ਇਕ ਝੀਲ ਦੇ ਸਿਕਾਰੇ ਵਿਚ ਸੈਰ ਕਰਵਾਕੇ ਅਤੇ ਕਈ ਹੋਰ ਥਾਵਾ ਤੇ ਘੁਮਾਕੇ ਵਾਪਸ ਭੇਜ ਦਿੱਤਾ ਹੈ ਅਤੇ ਕੋਈ ਮਨੁੱਖਤਾ ਪੱਖੀ ਪ੍ਰਾਪਤੀ ਨਹੀਂ ਹੋ ਸਕੀ । ਫਿਰ ਇਸ ਯਾਤਰਾ ਨੂੰ ਕਿਸ ਤਰ੍ਹਾਂ ਸਫ਼ਲ ਕਰਾਰ ਦਿੱਤਾ ਜਾ ਸਕਦਾ ਹੈ ? ਦੂਸਰਾ ਮੋਦੀ ਹਕੂਮਤ ਵੱਲੋਂ ਅਮਰੀਕਾ, ਆਸਟ੍ਰੇਲੀਆ, ਜਪਾਨ, ਵੀਅਤਨਾਮ ਆਦਿ ਨਾਲ ਫ਼ੌਜੀ ਸਮਝੋਤੇ ਕੀਤੇ ਜਾ ਰਹੇ ਹਨ, ਜੋ ਕਿ ਚੀਨ, ਰੂਸ, ਪਾਕਿਸਤਾਨ, ਉਤਰੀ ਕੋਰੀਆ ਦੇ ਕੌਮਾਂਤਰੀ ਪੱਧਰ ਦੇ ਬਣ ਰਹੇ ਵੱਡੇ ਗਰੁੱਪ ਦੇ ਵਿਰੋਧੀ ਅਮਲ ਹਨ । ਫਿਰ ਸ੍ਰੀ ਮੋਦੀ ਚੀਨ ਦੀ ਯਾਤਰਾ ਕਰਕੇ ਇੰਡੀਆ ਲਈ ਜਾਂ ਮਨੁੱਖਤਾ ਲਈ ਕੀ ਪ੍ਰਾਪਤੀ ਕਰ ਰਹੇ ਹਨ ? ਅੱਜ ਦੀ ਨਵੀਂ ਸੂਚਨਾ ਇਹ ਹੈ ਕਿ ਫ਼ਰਾਂਸ ਨੇ ਇੰਡੀਆ ਨਾਲ ਕੀਤੇ ਗਏ ਸਮਝੋਤੇ ਤੋਂ ਪਿੱਛੇ ਹੱਟ ਗਿਆ ਹੈ, ਜੋ ਪ੍ਰਤੱਖ ਹੈ ਕਿ ਫ਼ਰਾਂਸ ਚੀਨ ਵਾਲੇ ਫੌਜੀ ਗਰੁੱਪ ਵਿਚ ਜਾਵੇਗਾ ।