ਹਿੰਦੂ ਪ੍ਰੈਸ ਅਤੇ ਮੁਤੱਸਵੀ ਆਗੂ ਸਿੱਖ ਕੌਮ ਨੂੰ ਤਾਂ ਬਦਨਾਮ ਕਰਨ ਵਿਚ ਮੋਹਰੀ, ਪਰ ਬਾਪੂ ਆਸਾਰਾਮ, ਕਠੂਆ ਘਟਨਾ ਦੇ ਦੋਸ਼ੀ ਅਤੇ ਮੁਸਲਿਮ ਕੌਮ ਦੇ ਕਾਤਲਾਂ ਨੂੰ ਬਲਾਤਕਾਰੀ ਤੇ ਕਾਤਲ ਕਹਿਣ ਤੋਂ ਕਿਉਂ ਭੱਜ ਰਹੀ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ, 26 ਅਪ੍ਰੈਲ (ਡੇਲੀ ਬਿਊਰੋ) “ਅਮਲੀ ਰੂਪ ਵਿਚ ਸਮੁੱਚੀ ਮਨੁੱਖਤਾ ਲਈ ਸਰਬੱਤ ਦਾ ਭਲਾ ਮੰਗਣ ਵਾਲੀ, ਬੀਤੇ ਸਮੇਂ ਵਿਚ ਬਾਹਰੀ ਧਾੜਵੀਆਂ ਤੋਂ ਹਿੰਦੂਆਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨ ਵਾਲੀ ਅਤੇ ਸਰਹੱਦਾਂ ਉਤੇ ਹਿੱਕ ਡਾਹਕੇ ਮੌਤ ਨੂੰ ਮਖੌਲਾ ਕਰਨ ਵਾਲੀ ਸਿੱਖ ਕੌਮ ਨੂੰ ਤਾਂ ਮੁਤੱਸਵੀ ਹੁਕਮਰਾਨ ਅਤੇ ਹਿੰਦੂ ਪ੍ਰੈਸ ਜਿਸ ਵਿਚ ਦਾ ਟ੍ਰਿਬਿਊਨ, ਇੰਡੀਅਨ ਐੇਕਸਪ੍ਰੈਸ, ਟਾਈਮਜ਼ ਆਫ਼ ਇੰਡੀਆ, ਹਿੰਦੂਸਤਾਨ ਟਾਈਮਜ਼ ਦੇ ਨਾਲ-ਨਾਲ ਬਿਜਲਈ ਮੀਡੀਆ 1984 ਤੋਂ ਹੀ ਅੱਤਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਅਤੇ ਵੱਖਵਾਦੀ ਆਦਿ ਬਦਨਾਮਨੁੰਮਾ ਨਾਮ ਦੇ ਕੇ ਸਿੱਖ ਕੌਮ ਵਿਰੁੱਧ ਨਫ਼ਰਤ ਪੈਦਾ ਕਰਦੇ ਆ ਰਹੇ ਹਨ । ਪਰ ਹੁਣ ਜਦੋਂ ਸਮੁੱਚੇ ਇੰਡੀਆਂ ਵਿਚ ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਮਾਸੂਮ ਜਿੰਦਾ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਵਾਲੇ ਬਾਪੂ ਆਸਾਰਾਮ, ਸਿਰਸੇਵਾਲਾ ਸਾਧ, ਕਠੂਆ ਵਿਖੇ ਬਲਾਤਕਾਰੀ ਹਿੰਦੂ ਅਤੇ 2002 ਵਿਚ ਮੁਸਲਿਮ ਕੌਮ ਦਾ ਕਤਲੇਆਮ ਕਰਨ ਵਾਲੇ ਅਤੇ ਉਨ੍ਹਾਂ ਦੀਆਂ ਬੀਬੀਆਂ ਦੀਆਂ ਨਗਨ ਬਲਾਤਕਾਰੀ ਵੀਡੀਓਜ ਬਣਾਉਣ ਵਾਲੇ ਸਮਾਜ ਵਿਰੋਧੀ ਹਿੰਦੂ ਅਪਰਾਧੀਆ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਦਿਨ-ਦਿਹਾੜੇ ਸ਼ਰਮਨਾਕ ਕਾਰੇ ਹੋ ਰਹੇ ਹਨ, ਤਾਂ ਹਿੰਦੂ ਪ੍ਰੈਸ ਅਤੇ ਹੁਕਮਰਾਨਾਂ ਵੱਲੋਂ ਅਜਿਹੇ ਬਲਾਤਕਾਰੀਆ ਤੇ ਕਾਤਲਾਂ ਨੂੰ ਹੁਣ ਅਜਿਹੇ ਨਾਮ ਦੇਣ ਤੋਂ ਕਿਉਂ ਭੱਜ ਰਹੇ ਹਨ ?”

ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਤੱਸਵੀ ਹੁਕਮਰਾਨਾਂ ਅਤੇ ਇਥੋਂ ਦੀ ਹਿੰਦੂ ਪ੍ਰੈਸ ਅਤੇ ਬਿਜਲਈ ਮੀਡੀਏ ਦੀ ਨਿਰਪੱਖਤਾ ਉਤੇ ਅਤੇ ਪੀਲੀ ਪੱਤਰਕਾਰੀ ਉਤੇ ਡੂੰਘਾਂ ਸਵਾਲ ਕਰਦੇ ਹੋਏ ਸਮਾਜਿਕ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਦੋਸ਼ ਲਗਾਉਦੇ ਹੋਏ ਇਕ ਪ੍ਰੈਸ ਬਿਆਨ ਵਿਚ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਹੁਣ ਇਨ੍ਹਾਂ ਬਲਾਤਕਾਰੀਆਂ ਅਤੇ ਕਾਤਲ ਹਿੰਦੂਆਂ ਨੂੰ ਸਿੱਖ ਕੌਮ ‘ਬਲਾਤਕਾਰੀ ਅਤੇ ਕਾਤਲ’ ਐਲਾਨੇ ਤਾਂ ਕਿਹੋ ਜਿਹਾ ਲੱਗੇਗਾ ? ਉਨ੍ਹਾਂ ਕਿਹਾ ਕਿ ਜੇਕਰ ਪ੍ਰੈਸ ਅਤੇ ਮੀਡੀਏ ਨੇ ਉਪਰੋਕਤ ਸਿੱਖ ਕੌਮ ਪ੍ਰਤੀ ਮੰਦਭਾਵਨਾ ਰੱਖਣ ਵਾਲੀਆ ਮੁਤੱਸਵੀ ਤਾਕਤਾਂ ਅਤੇ ਫਿਰਕੂ ਆਗੂਆਂ ਦੀਆਂ ਸਮਾਜ ਵਿਰੋਧੀ ਕਾਰਵਾਈਆ ਨੂੰ ਨੰਗਾ ਕਰਨ ਦੀ ਜ਼ਿੰਮੇਵਾਰੀ ਨਾ ਨਿਭਾਈ ਤਾਂ ਸਿਧਾਤਾਂ ਅਤੇ ਨਿਯਮਾਂ ਉਤੇ ਪਹਿਰਾ ਦੇਣ ਵਾਲੀ ਸਿੱਖ ਕੌਮ ਲਈ ਇਹ ਹੁਕਮਰਾਨ ਅਤੇ ਇਥੋਂ ਦੀ ਹਿੰਦੂ ਪ੍ਰੈਸ ਇਨਸਾਫ਼ ਅਤੇ ਬਰਾਬਰਤਾ ਦੇ ਹੱਕ ਦਿਵਾਉਣ ਦੇ ਸਾਰੇ ਦਰਵਾਜੇ ਬੰਦ ਕਰਨ ਦੀ ਭੂਮਿਕਾ ਨਿਭਾਅ ਰਹੀ ਹੋਵੇਗੀ, ਜੋ ਕਿ ਇਨਸਾਨੀ ਅਤੇ ਜਮਹੂਰੀਅਤ ਪੱਖੀ ਅਸੂਲਾਂ ਤੇ ਨਿਯਮਾਂ ਦਾ ਘਾਣ ਕਰਨ ਦੇ ਤੁੱਲ ਅਮਲ ਹੋਣਗੇ ਅਤੇ ਸਦਾ ਲਈ ਅਜਿਹੀ ਪੀਲੀ ਪੱਤਰਕਾਰੀ ਵਾਲੀ ਪ੍ਰੈਸ ਉਤੇ ਕੌਮਾਂਤਰੀ ਪੱਧਰ ਤੇ ਵੱਡਾ ਧੱਬਾ ਲੱਗ ਜਾਵੇਗਾ ਅਤੇ ਘੱਟ ਗਿਣਤੀ ਕੌਮਾਂ ਲਈ ਇਥੇ ਇਨਸਾਫ਼ ਨਾਮ ਦੀ ਕੋਈ ਚੀਜ ਨਹੀਂ ਬਚੇਗੀ । ਇਸ ਲਈ ਇਹ ਜ਼ਰੂਰੀ ਹੈ ਕਿ ਪ੍ਰੈਸ ਅਤੇ ਮੀਡੀਆ ਕਿਸੇ ਇਕ ਫਿਰਕੇ ਜਾਂ ਕਿਸੇ ਇਕ ਕੌਮ ਨਾਲ ਜੁੜਕੇ ਪੱਖਪਾਤੀ ਅਮਲ ਬਿਲਕੁਲ ਨਾ ਕਰੇ ਅਤੇ ਜਿਥੇ ਕਿੱਤੇ ਵੀ ਜ਼ਬਰ-ਜੁਲਮ ਜਾਂ ਬੇਇਨਸਾਫ਼ੀ ਹੁਕਮਰਾਨਾਂ ਵੱਲੋਂ ਜਾਂ ਬਹੁਗਿਣਤੀ ਵੱਲੋਂ ਹੁੰਦੀ ਹੈ ਉਸ ਵਿਰੁੱਧ ਉਹ ਨਿਰਪੱਖਤਾ ਨਾਲ ਆਵਾਜ਼ ਉਠਾਉਣ ਦੀ ਜ਼ਿੰਮੇਵਾਰੀ ਨਿਭਾਵੇ । ਤਦ ਹੀ ਇਥੇ ਸਥਾਈ ਤੌਰ ਤੇ ਅਮਨ-ਚੈਨ ਸਥਾਪਿਤ ਹੋ ਸਕੇਗਾ, ਵਰਨਾ 24 ਅਪ੍ਰੈਲ ਨੂੰ ਨਾਗਪੁਰ ਵਿਖੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਭਾਰਤੀ ਮੁਕਤੀ ਪਾਰਟੀ, ਬਾਮਸੇਫ, ਲਿੰਗਾਇਤ ਧਰਮ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਐਸ਼ਸੀ/ਐਸ਼ਟੀ, ਓਬੀਸੀ ਸਭ ਕਬੀਲਿਆ ਵੱਲੋਂ ਜੋ ‘ਪਰਿਵਰਤਨ ਰੈਲੀ’ ਸੁਰੂ ਕੀਤੀ ਗਈ ਹੈ, ਉਸਦੇ ਆਉਣ ਵਾਲੇ ਨਤੀਜਿਆ ਤੋਂ ਪ੍ਰਭਾਵਿਤ ‘ਸਮੁੱਚੇ ਵਰਗਾਂ ਲਈ ਖ਼ਾਲਸਾ ਰਾਜ’ ਕਾਇਮ ਕਰਨ ਲਈ ਕੋਈ ਵੀ ਤਾਕਤ ਨਹੀਂ ਰੋਕ ਸਕੇਗੀ ।

ਭਾਈ ਤਾਰਾ ਨੂੰ ਬੁੜੈਲ ਜੇਲ੍ਹ ਵਿੱਚ ਹਿੰਦੂਤਵਾ ਵਲੋਂ ਖਤਰਾ: ਮਾਨ

ਬਠਿੰਡਾ (ਡੇਲੀ ਬਿਊਰੋ ) 20 ਅਪ੍ਰੈਲ ਅੱਜ ਬਠਿੰਡਾ ਦੇ ਅਡੀਸ਼ਨਲ ਸ਼ੈਸ਼ਨ ਜੱਜ ਸ ਕਮਲਜੀਤ ਸਿੰਘ ਦੀ ਅਦਾਲਤ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਤੇ ਹਾਜਰ ਕੀਤਾ ਗਿਆ ਇਸ ਵੀਡੀਓ ਕਾਨਫਰੰਸ ਰਾਹੀਂ ਭਾਈ ਤਾਰਾ ਨੇ ਆਪਣੇ ਸੰਵਿਧਾਨਕ ਹੱਕ ਧਾਰਾ 21 ਤਹਿਤ ਜੱਜ ਸਾਹਿਬਾਨ ਤੋਂ ਇਹ ਮੰਗ ਕੀਤੀ ਕਿ ਮੈਨੂੰ ਮੇਰੇ ਵਕੀਲ ਸ ਹਰਪਾਲ ਸਿੰਘ ਖਾਰਾ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਜਾਵੇ। ਜਿਸ ਤੇ ਸਰਕਾਰੀ ਵਕੀਲ ਨੇ ਸਖਤ ਅਤਿਰਾਜ ਕਰਦਿਆਂ ਗਲ ਨਾ ਕਰਵਾਉਣ ਦੀ ਅਪੀਲ ਕੀਤੀ ਪਰੰਤੂ ਜੱਜ ਸਾਹਿਬਾਨ ਨੇ ਸੰਵਿਧਾਨਕ ਹੱਕ ਅਨੁਸਾਰ ਗਲ ਕਰਨ ਦੀ ਇਜਾਜ਼ਤ ਦੇ ਦਿੱਤੀ। ਇਸ ਗਲ ਬਾਤ ਦੌਰਾਨ ਭਾਈ ਤਾਰਾ ਨੇ ਖਾਦਸਾ ਜਾਹਰ ਕੀਤਾ ਕਿ ਜਿਸ ਤਰ੍ਹਾਂ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੜੇ ਸਾਜਿਸ਼ ਤਰੀਕੇ ਨਾਲ਼ ਪਟਿਆਲਾ ਜੇਲ੍ਹ ਵਿਚ ਖਤਮ ਕੀਤਾ ਗਿਆ ਹੈ ਇਸੇ ਤਰ੍ਹਾਂ ਮੈਨੂੰ ਬੁੜੈਲ ਜੇਲ੍ਹ ਦੇ ਹਿੰਦੂ ਅਫਸਰ ਐਸ ਕੇ ਜੈਨ ਜੇਲ੍ਹ ਸੁਪਰਡੈਂਟ ਚੰਡੀਗੜ੍ਹ, ਪ੍ਰਮੋਦ ਖਤਰੀ ਨਾਇਕ ਸੁਪਰਡੈਂਟ, ਜੈ ਕਿਸ਼ਨ ਹੈਡਵਾਰਡਨ, ਧਰਮਪਾਲ ਹੈਡਵਾਰਡਨ, ਦੀਪ ਕੁਮਾਰ ਵਾਰਡਨ ਅਤੇ ਡਾ ਨੀਨਾ ਚੌਧਰੀ ਸ਼ਿਜਿਸ਼ ਤਰੀਕੇ ਨਾਲ ਵਿਉਂਤਾ ਬਣਾ ਰਹੇ ਹਨ ਕਿ ਮੈਨੂੰ ਨੂੰ ਵੀ ਖਤਮ ਕਰ ਦਿੱਤਾ ਜਾਵੇ। ਭਾਈ ਤਾਰਾ ਨੇ ਆਪਣੇ ਵਕੀਲ ਨੂੰ ਇਹ ਵੀ ਕਿਹਾ ਕਿ ਇਹ ਸਾਰੀ ਜਾਣਕਾਰੀ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਦਿੱਤੀ ਜਾਵੇ।

ਇਸ ਘਟਨਾਕ੍ਰਮ ਤੇ ਸ ਸਿਮਰਨਜੀਤ ਸਿੰਘ ਮਾਨ ਨੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਭਾਈ ਤਾਰਾ ਵਲੋਂ ਦੱਸਿਆ ਖਾਦਸਾ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਤਾਜਾ ਘਟਨਾ ਦੌਰਾਨ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਵੀ ਪਟਿਆਲਾ ਜੇਲ੍ਹ ਵਿਚ ਇਸੇ ਲੜੀ ਤਹਿਤ ਖਤਮ ਕੀਤਾ ਗਿਆ ਹੈ। ਜਿਸ ਜਾਂਚ ਹਾਈ ਕੋਰਟ ਵਲੋਂ ਜੁਡੀਸ਼ਲ ਹੋਣੀ ਚਾਹੀਦੀ ਹੈ। ਜਿਵੇਂ ਮੱਧਿਆ ਪਰਦੇਸ਼ ਦੇ ਵਿਆਪਨ ਕਾਂਡ ਦੇ 40 ਗਵਾਹਾਂ ਨੂੰ ਬੀਜੇਪੀ ਨੇ ਮਰਵਾ ਦਿੱਤਾ ਸੀ ਅਤੇ ਉਸੇ ਤਰ੍ਹਾਂ ਹੁਣ ਸੁਪਰੀਮ ਕੋਰਟ ਨੇ ਫੈਸਲਾ ਕਰਦਿਆਂ ਜੱਜ ਬੀ ਐਚ ਲੋਇਆ ਜਿੰਨਾ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕਰਵਾਏ ਗਏ ਸੁਰਾਬੁਦੀਨ ਸ਼ੇਖ ਦੇ ਕੇਸ ਦਾ ਫੈਸਲਾ ਕਰਨਾ ਸੀ
ਜਿਸ ਵਿੱਚ ਬੀਜੇਪੀ ਦੇ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਦਾ ਨਾਮ ਮੁਜਰਿਮਾ ਦੀ ਸੂਚੀ ਵਿੱਚ ਮੁੱਖ ਸੀ। ਅੱਜ ਦੀਆਂ ਖਬਰਾਂ ਮੁਤਾਬਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਿਪਕ ਮਿਸਰਾ ਨੇ ਜੱਜ ਲੋਇਆ ਦੀ ਮੌਤ ਜੋ ਸ਼ੱਕੀ ਹਾਲਤਾਂ ਵਿੱਚ ਹੋਈ ਸੀ ਉਸ ਦੀ ਅੱਗੇ ਤਫਤੀਸ਼ ਜਾਰੀ ਰਖਣ ਦੀ ਅਪੀਲ ਰਦ ਕਰ ਦਿੱਤੀ ਹੈ। ਕਿਉਂਕਿ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਇਸ ਕੇਸ ਵਿੱਚੋ ਬਚਾਇਆ ਜਾ ਸਕੇ। ਸ ਮਾਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਸਾਰਾ ਜੋ ਝੂਠ ਦਾ ਪੁਲੰਦਾ ਸਿੱੱਖਾਂ ਵਿਰੁੱਧ ਚਲ ਰਿਹਾ ਹੈ ਇਸ ਦਾ ਮੁੱਖ ਕਾਰਨ ਪੰਜਾਬ ਦੇ ਮੁੱਖ ਮੰਤਰੀ ਅਤੇ ਸੈਂਟਰ ਦੇ ਗ੍ਰਹਿ ਵਜੀਰ ਰਾਜਨਾਥ ਸਿੰਘ ਦੇ ਵਿੱਚ ਦਿੱਲੀ ਹੋਈ ਮੀਟਿੰਗ ਵਿੱਚ ਸਿੱਖਾਂ ਦੇ ਸੰਬੰਧ ਪਾਕਿਸਤਾਨੀ ਏਜੰਸੀ ਆਈ ਐਸ ਆਈ ਨਾਲ ਜੋੜ ਕੇ ਸਿੱਖਾਂ ਤੇ ਫੌਜ ਤੇ ਪੁਲੀਸ ਵਲੋਂ ਜੁਲਮ ਕਰਨ ਨੂੰ ਹੋਰ ਉਤਸ਼ਾਹਿਆ ਗਿਆ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਗਲ ਨੂੰ ਬੇਬੁਨਿਆਦ ਅਤੇ ਸਿੱਖਾਂ ਨੂੰ ਬਦਨਾਮ ਕਰਨ ਅਤੇ ਸਿੱਖ ਕੌਮ ਤੇ ਹੋਰ ਸਰਕਾਰੀ ਜੁਲਮ ਕਰਨ ਦੀ ਨੀਤੀ ਮੰਨਦਾ ਹੈ। ਪਾਰਟੀ ਸਿੱਖ ਕੌਮ ਨੂੰ ਤੇ ਮਨੁੱਖੀ ਅਧਿਕਾਰਾਂ ਦੀ ਗਲ ਕਰਨ ਵਾਲੀਆਂ ਧਿਰਾਂ ਨੂੰ ਇਨ੍ਹਾਂ ਸਿੱਖ ਵਿਰੋਧੀ ਸ਼ਾਜਿਸ਼ਾ ਖਿਲਾਫ ਸੁਚੇਤ ਕਰਦੀ ਹੈ।

ਸਿੱਖੋ ਤੁਹਾਡਾ ਇਕ ਹੋਰ ਸੂਰਮਾ ਅੱਜ ਜਾਲਮਾਂ ਨੇ ਅੱਜ ਖੋਹ ਲਿਆ !

(18 ਅਪਰੈਲ 2018 ਕੌਮ ਦਾ ਇੱਕ ਹੋਰ ਹੀਰਾ ਗਿਆ !)

ਅੱਜ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਕੇਂਦਰੀ ਜੇਲ੍ਹ, ਪਟਿਆਲਾ ਵਿਚ ਮੌਤ ਦੀ ਖਬਰ ਆਈ ਤਾਂ ਹਿਰਦਾ ਵਲੂੰਧਰਿਆ ਗਿਆ।
ਮੈਂ 9 ਅਪਰੈਲ 2018 ਦਿਨ ਸੋਮਵਾਰ ਨੂੰ ਉਹਨਾਂ ਦੀ ਮੁਲਾਕਾਤ ਕਰਨ ਕੇਂਦਰੀ ਜੇਲ੍ਹ ਪਟਿਆਲਾ ਗਿਆ ਸੀ ਤਾਂ ਉਹ ਹਮੇਸ਼ਾ ਦੀ ਤਰ੍ਹਾਂ ਚੜ੍ਹਦੀ ਕਲਾ ਵਿਚ ਮੁਸਕਰਾਉਂਦੇ ਹੋਏ ਚਿਹਰੇ ਨਾਲ ਮਿਲੇ ਪਰ ਸਿਹਤ ਪੱਖ ਤੋਂ ਢਿੱਲੇ ਨਜ਼ਰ ਆ ਰਹੇ ਸਨ। ਉਹਨਾਂ ਨੂੰ ਮੇਰੇ ਕੈਨੇਡਾ ਜਾਣ ਦੀ ਖੁਸ਼ੀ ਸੀ ਅਤੇ ਉਹਨਾਂ ਖਾਸ ਕਰਕੇ ਕਿਹਾ ਕਿ ਮੰਝਪੁਰ ਤੂੰ ਕਿਸੇ ਨਾਲ ਵੀ ਕਾਨੂੰਨ ਤੋਂ ਬਾਹਰ ਦੀ ਗੱਲ ਨਹੀਂ ਕਰਨੀ ਅਤੇ ਵਕਾਲਤ ਦੀਆਂ ਹੱਦਾਂ ਵਿਚ ਰਹਿ ਕੇ ਸਭ ਨਾਲ ਮਿਲਵਰਤਨ ਰੱਖਣਾ ਹੈ ਕਿਉਂਕਿ ਸਿੰਘਾਂ ਦੇ ਕੇਸਾਂ ਦੀ ਸੁਚੱਜੀ ਪੈਰਵਾਈ ਦੀ ਲੋੜ ਹੈ।ਪਤਾ ਨਹੀਂ ਸੀ ਕਿ ਉਹਨਾਂ ਮੈਨੂੰ ਕੈਨੇਡਾ ਭੇਜ ਕੇ ਆਪ ਖੁੱਦ ਅਕਾਲ ਚਲਾਣਾ ਕਰ ਜਾਣਾ ਹੈ।ਉਹਨਾਂ ਦੱਸਿਆ ਸੀ ਕਿ ਜੇਲ੍ਹ ਡਾਕਟਰ ਨੇ ਚੈੱਕਅੱਪ ਕਰਕੇ ਉਹਨਾਂ ਦੀ ਪੀ.ਜੀ.ਆਈ ਚੰਡੀਗੜ੍ਹ ਤੋਂ ਜਾਂਚ ਕਰਵਾਉਂਣ ਲਈ ਜੇਲ੍ਹ ਸੁਪਰਡੈਂਟ ਨੂੰ ਕਈ ਵਾਰ ਲਿਖਿਆ ਹੈ ਪਰ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀਂ ਅਤੇ ਅੱਜ ਵੀ ਮੁਲਾਕਾਤ ਤੋਂ ਬਾਅਦ ਉਸਨੂੰ ਮਿਲਣਾ ਹੈ।

ਮੈਡੀਕਲ ਹਿਸਟਰੀ:
ਭਾਈ ਹਰਮਿੰਦਰ ਸਿੰਘ ਮਿੰਟੂ ਦੀ ਹਾਰਟ ਸਰਜਰੀ 2010 ਵਿਚ ਵਿਦੇਸ਼ੀ ਧਰਤੀ ਉਪਰ ਹੋਈ ਸੀ ਅਤੇ ਸਟੰਟ ਪਏ ਹੋਏ ਸਨ। ਉਹਨਾਂ ਦੀ 2014 ਵਿਚ ਗ੍ਰਿਫਤਾਰੀ ਤੋਂ ਬਾਅਦ ਵੀ ਸਮੇਂ-ਸਮੇਂ ‘ਤੇ ਅਦਾਲਤਾਂ ਦੇ ਧਿਆਨ ਵਿਚ ਇਸ ਸਬੰਧੀ ਲਿਆਂਦਾ ਗਿਆ ਅਤੇ ਅਦਾਲਤਾਂ ਨੇ ਇਸ ਸਬੰਧੀ ਪੁਲਿਸ ਤੇ ਜੇਲ੍ਹ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਅਤੇ ਉਹਨਾਂ ਨੂੰ ਇਸ ਸਬੰਧੀ ਰਜਿੰਦਰਾ ਹਸਪਤਾਲ ਪਟਿਆਲਾ ਤੇ ਪੀ.ਜੀ.ਆਈ ਚੰਡੀਗੜ੍ਹ ਕਈ ਵਾਰ ਜਾਂਚ ਲਈ ਲਿਜਾਇਆ ਗਿਆ ਸੀ ਪਰ ਨਾਭਾ ਜੇਲ੍ਹ ਬਰੇਕ ਕੇਸ 2016 ਅਤੇ ਅਖੌਤੀ ਟਾਰਗੇਟ ਕਿਲਿੰਗ ਕੇਸਾਂ ਵਿਚ ਗ੍ਰਿਫਤਾਰੀ ਤੋਂ ਬਾਅਦ ਭਾਈ ਹਰਮਿੰਦਰ ਸਿੰਘ ਮਿੰਟੂ ਉਪਰ ਜੇਲ੍ਹ ਵਿਚ ਸਖਤੀ ਕੀਤੀ ਜਾਣ ਲੱਗੀ ਅਤੇ ਉਹਨਾਂ ਨੂੰ ਹਾਰਟ ਮਰੀਜ਼ ਵਜੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਕੇਂਦਰੀ ਜੇਲ੍ਹ ਪਟਿਆਲਾ ਦੇ ਬੰਦ ਅਹਾਤੇ ਵਿਚ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਤੇ ਆਮ ਵਿਅਕਤੀ ਤੋਂ ਵੀ ਨੀਵੇਂ ਪੱਧਰ ਦੀਆਂ ਹਲਾਤਾਂ ਵਿਚ ਰੱਖਿਆ ਜਾਣ ਲੱਗਾ ਜਿਸ ਬਾਰੇ ਪਤਾ ਲੱਗਣ ਪਰ ਮੇਰੇ ਵਲੋਂ ਲੁਧਿਆਣਾ ਦੇ ਇਕ ਕੇਸ ਵਿਚ ਵੀਡਿਓ ਕਾਨਫਰੰਸਿੰਗ ਰਾਹੀਂ ਪੇਸ਼ੀ ਰਾਹੀਂ ਜੇਲ਼ ਦੇ ਡਿਪਟੀ ਸੁਪਰਡੈਂਟ ਨੂੰ ਇਸ ਸਬੰਧੀ ਕਿਹਾ ਗਿਆ ਤਾਂ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਅਗਲੇ ਦਿਨ ਹੀ ਬੰਦ ਅਹਾਤੇ ਤੋਂ ਆਮ ਬੰਦੀਆਂ ਵਿਚ ਤਬਦੀਲ ਕਰ ਦਿੱਤਾ ਗਿਆ ਤੇ ਕੁਝ ਮੈਡੀਕਲ ਸਹੂਲਤਾਂ ਵੀ ਬਹਾਲ ਕਰ ਦਿੱਤੀਆਂ ਗਈਆਂ ਪਰ ਫਿਰ ਵੀ ਜਿਹੜੀਆਂ ਹਾਲਤਾਂ ਵਿਚ ਇਕ ਹਾਰਟ ਮਰੀਜ਼ ਨੂੰ ਰੱਖਣਾ ਚਾਹੀਦਾ ਸੀ ਉਹ ਕਦੇ ਬਹਾਲ ਨਹੀਂ ਹੋਈਆਂ ਖਾਸ ਕਰ ਜੇਲ੍ਹ ਡਾਕਟਰ ਵਲੋਂ ਉਹਨਾਂ ਨੂੰ ਬਾਰ-ਬਾਰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਨਹੀਂ ਲਿਜਾਇਆ ਗਿਆ ਜੋ ਕਿ ਉਹਨਾਂ ਦੀ ਮੌਤ ਦਾ ਤਤਕਾਲੀ ਕਾਰਨ ਬਣਿਆ।

ਸਰਕਾਰੀ ਸਾਜ਼ਿਸ਼:
ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਨੂੰ ਦਿਲ ਦੇ ਦੌਰੇ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਓਪਰੀ ਨਜ਼ਰੋਂ ਦੇਖਿਆਂ ਸਹੀ ਲੱਗਦਾ ਹੈ ਪਰ ਸਹੀ ਗੱਲ ਇਹ ਹੈ ਕਿ ਦਿਲ ਦਾ ਦੌਰਾ ਪੈਣ ਲਈ ਹਲਾਤ ਪਿਛਲੇ ਸਮੇਂ ਤੋਂ ਬਣਾਏ ਜਾ ਰਹੇ ਸਨ ਕਿਉਂਕਿ ਸਭ ਨੂੰ ਪਤਾ ਸੀ ਕਿ ਭਾਈ ਹਰਮਿੰਦਰ ਸਿੰਘ ਮਿੰਟੂ ਹਾਰਟ ਦੀ ਮਰੀਜ਼ ਸੀ ਅਤੇ ਉਸਨੂੰ ਖਾਸ ਦਵਾਈਆਂ ਤੇ ਡਾਈਟ ਮੁਹੱਈਆ ਕਰਵਾਉਂਣੀ ਅਤੇ ਹਾਰਟ ਸਪੈਸ਼ਲਿਸਟ ਮਾਹਰ ਡਾਕਟਰਾਂ ਤੋਂ ਲਗਾਤਾਰ ਜਾਂਚ ਕਰਵਾਉਂਣੀ ਲਾਜ਼ਮੀ ਹੈ ਜਿਸ ਬਾਰੇ ਜੇਲ੍ਹ ਡਾਕਟਰ ਬਾਰ-ਬਾਰ ਕਹਿ ਰਿਹਾ ਸੀ ਅਤੇ ਉਸ ਵਲੋਂ ਕੀਤੀਆਂ ਜਾ ਰਹੀਆਂ ਸਿਫਾਰਸ਼ਾਂ ਨੂੰ ਜਾਣ-ਬੁੱਝ ਕੇ ਸਾਜ਼ਿਸ਼ ਤਹਿਤ ਅੱਖੋਂ ਓਹਲੇ ਕੀਤਾ ਜਾ ਰਿਹਾ ਸੀ। ਕਾਨੂੰਨੀ ਪਰਕਿਰਿਆ ਇਹ ਬਣਦੀ ਹੈ ਕਿ ਜੇਕਰ ਜੇਲ੍ਹ ਡਾਕਟਰ ਵਲੋਂ ਕਿਸੇ ਬੰਦੀ ਦਾ ਕਿਸੇ ਮਾਹਰ ਡਾਕਟਰ ਕੋਲੋਂ ਇਲਾਜ਼ ਦੀ ਸਿਫਾਰਸ਼ ਕੀਤੀ ਜਾਂਦੀ ਹੈ ਤਾਂ ਜੇਲ੍ਹ ਸੁਪਰਡੈਂਟ ਉਸ ਸਿਫਾਰਸ਼ ਦੇ ਆਧਾਰ ‘ਤੇ ਆਮ ਹਾਲਤਾਂ ਵਿਚ ਸਬੰਧ ਜਿਲ੍ਹਾ ਪੁਲਿਸ ਲਾਈਨ ਤੋਂ ਗਾਰਦ ਮੰਗਦਾ ਹੈ ਅਤੇ ਐਮਰਜੈਂਸੀ ਹਾਲਤਾਂ ਵਿਚ ਜੇਲ੍ਹ ਵਿਚ ਤਾਇਨਾਤ ਗਾਰਦ ਦੀ ਡਿਊਟੀ ਲਗਾ ਸਕਦਾ ਹੈ ਪਰ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਕੇਸ ਵਿਚ ਕਿਸੇ ਵੀ ਕਿਸਮ ਦੀ ਗਾਰਦ ਮੁਹੱਈਆ ਨਹੀਂ ਕਰਵਾਈ ਗਈ ਜਿਸ ਲਈ ਸਿੱਧੇ ਤੌਰ ‘ਤੇ ਜੇਲ੍ਹ ਸੁਪਰਡੈਂਟ ਤੇ ਜਿਲ੍ਹਾ ਪੁਲਿਸ ਮੁਖੀ ਜਿੰਮੇਵਾਰ ਹਨ।
ਦੂਜੇ ਪਾਸੇ ਜੇ ਦੇਖੀਏ ਤਾਂ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਕੇਸਾਂ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਨੂੰ ਹਾਈ ਪਰੋਫਾਈਲ ਬੰਦੀ ਐਲਾਨਿਆ ਗਿਆ ਸੀ ਤੇ ਅਖੌਤੀ ਟਾਰਗੇਟ ਕਿਲਿੰਗ ਕੇਸਾਂ ਵਿਚ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਇਹਨਾਂ ਕੇਸਾਂ ਵਿਚ ਪਰਮੁੱਖ ਜਿੰਮੇਵਾਰੀ ਨਾਮਜ਼ਦ ਕਰਕੇ ਉਹਨਾਂ ਨੂੰ ਪੰਜਾਬ ਸਰਕਾਰ, ਪੁਲਿਸ ਤੇ ਏਜੰਸੀਆਂ ਉਹਨਾਂ ਨੂੰ ਹਰ ਪੱਖ ਤੋਂ ਖਤਮ ਕਰਨ ਲਈ ਸਾਜ਼ਿਸ਼ ਰਚ ਰਹੀਆਂ ਸਨ ਅਤੇ ਉਹਨਾਂ ਦੀ ਹਾਰਟ ਪਰੋਬਲਮ ਨੂੰ ਠੀਕ ਕਰਨ ਦੀ ਬਜਾਇ ਹੋਰ ਖਰਾਬ ਹੋਣ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਸਾਨੂੰ ਇਸ ਦੁਖਦ ਘੜ੍ਹੀ ਦਾ ਸਾਹਮਣਾ ਕਰਨਾ ਪੈ ਰਿਹਾ। ਜਿਕਰਯੋਗ ਹੈ ਕਿ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ ਅਤੇ ਇਹਨਾਂ ਸਿਆਸੀ ਕਤਲਾਂ ਲਈ ਜਿੰੰਮੇਵਾਰ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਦਰਸਾਇਆ ਗਿਆ ਸੀ ਜਿਸ ਤਹਿਤ ਸਰਕਾਰਾਂ, ਏਜੰਸੀਆਂ ਤੇ ਪੁਲਿਸ ਨੂੰ ਬੜੇ ਲੰਮੇ ਸਮੇਂ ਬਾਅਦ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਮੁਲਕ ਦੀਆਂ ਕੇਂਦਰੀ ਤੇ ਸੂਬਾਈ ਏਜੰਸੀਆਂ ਦੀ ਫਿਕਰਾਂ ਦਾ ਡਾਢਾ ਵੱਡਾ ਕਾਰਨ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਮੰਨਿਆ ਜਾ ਰਿਹਾ ਸੀ ਅਤੇ ਲੰਮੇ ਸਮੇਂ ਤੋਂ ਖਾੜਕੂ ਸੰਘਰਸ਼ ਵਿਚ ਆਈ ਖੜੋਤ ਨੂੰ ਤੋੜਣ ਦਾ ਜਿੰਮੇਵਾਰ ਵੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਮੰਨਦਿਆਂ ਉਹਨਾਂ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਲੱਗਦੀ ਹੈ।ਸਾਜ਼ਿਸ ਤੌਰ ‘ਤੇ ਪੰਜਾਬ ਪੁਲਿਸ ਮੁਖੀ ਤੇ ਗ੍ਰਹਿ ਮੰਤਰੀ/ਮੁੱਖ ਮੰਤਰੀ ਪੰਜਾਬ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਕਤਲ ਕਰਨ ਦੀ ਸਾਜ਼ਿਸ ਦੇ ਦੋਸ਼ੀ ਹਨ।

ਦਰਜ਼ ਕੇਸ:
ਭਾਈ ਹਰਮਿੰਦਰ ਸਿੰਘ ਮਿੰਟੂ ਉਪਰ 2014ਤੋਂ ਹੁਣ ਤੱਕ 19 ਕੇਸ ਦਰਜ਼ ਕੀਤੇ ਜਾ ਚੁੱਕੇ ਸਨ ਅਤੇ ਹੋਰ ਵੀ ਕਈ ਨਵੇਂ ਕੇਸ ਪਾਉਂਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਦਰਜ਼ ਕੀਤੇ 19ਕੇਸਾਂ ਵਿਚੋਂ 5 ਕੇਸ ਬਰੀ, 1 ਕੇਸ ਕੱਟੀ-ਕਟਾਈ ਸਜ਼ਾ ਨਾਲ ਖਤਮ, 4 ਕੇਸ ਜਮਾਨਤਾਂ ਉਪਰ ਅਦਾਲਤਾਂ ਵਿਚ ਵਿਚਾਰਅਧੀਨ, 3 ਕੇਸ ਜਮਾਨਤਾਂ ਤੋਂ ਬਿਨਾਂ ਅਦਾਲਤਾਂ ਵਿਚ ਵਿਚਾਰਅਧੀਨ ਅਤੇ 6 ਕੇਸਾਂ ਵਿਚ ਗ੍ਰਿਫਤਾਰੀ ਤੋਂ ਬਾਅਦ ਚਲਾਨ ਪੇਸ਼ ਨਹੀਂ ਸੀ ਕੀਤਾ ਗਿਆ ਸੀ। ਚੱਲ ਰਹੇ ਕੇਸਾਂ ਵਿਚ ਨਾਭਾ ਜੇਲ ਬਰੇਕ ਕੇਸ ਪਰਮੁੱਖ ਸੀ।


ਭਾਵੇਂ ਕਿ ਸਰਕਾਰ ਵਲੋਂ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਲਈ ਨਿਆਂਇਕ ਜਾਂਚ ਕਰਵਾਉਂਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਭਾਰਤ ਵਿਚ ਅਜਿਹੇ ਕਮਿਸ਼ਨਾਂ ਦੇ ਹਸ਼ਰ ਤੇ ਕਾਰਵਾਈ ਬਾਰੇ ਭੇਤ ਕਿਸੇ ਕੋਲੋਂ ਗੁੱਝਾ ਨਹੀਂ ਹੈ। ਸਭ ਨੂੰ ਪਤਾ ਹੈ ਕਿ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਸਾਜ਼ਿਸ਼ ਤਹਿ ਮੌਤ ਵੱਲ਼ ਧੱਕਿਆ ਗਿਆ ਹੈ। ਸਮੁੱਚੇ ਪੰਥ ਤੇ ਖਾਸ ਕਰ ਨੌਜਵਾਨਾਂ ਨੂੰ ਸਰਕਾਰ, ਪੁਲਿਸ ਤੇ ਏਜੰਸੀਆਂ ਵਲੋਂ ਜੁਝਾਰੂਆਂ ਨੂੰ ਖਤਮ ਕਰਨ ਲਈ ਅਪਣਾਈ ਜਾ ਰਹੀ ਨਵੀਂ ਨੀਤੀ ਨੂੰ ਸਮਝ ਕੇ ਅਗਲੇਰੇ ਰਾਹ ਅਪਣਾਉਂਣ ਦੀ ਲੋੜ ਹੈ। ਦੂਜੇ ਪਾਸੇ ਸਰਕਾਰਾਂ, ਪੁਲਿਸ ਤੇ ਏਜੰਸੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਕਾਨੂੰਨ ਤੇ ਅਦਾਲਤਾਂ ਤੋਂ ਬਾਹਰ ਜਾ ਕੇ ਕੀਤੀਆਂ ਜਾ ਰਹੀਆਂ ਕਿਰਿਆਵਾਂ ਦੀਆਂ ਪ੍ਰਤੀਕਿਰਿਆਵਾਂ ਵੀ ਸੁਭਾਵਕ ਹੋ ਸਕਦੀਆਂ ਹਨ ਕਿਉਂਕਿ ਅਖਾਣ ਹੈ ਕਿ ਜਦ ਤੱਕ ਇੰਨਸਾਫ ਨਹੀਂ ਮਿਲਦਾ ਤਾਂ ਸ਼ਾਂਤੀ ਕਾਇਮ ਨਹੀਂ ਹੋ ਸਕਦੀ।

-ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਜਿਲ੍ਹਾ ਕਚਹਿਰੀਆਂ, ਲੁਧਿਆਣਾ।
0091-98554-01843

ਸੰਵੇਦਨਸ਼ੀਲ ਪਹੁੰਚ ਦਾ ਹੱਕਦਾਰ ਹੈ ਕੈਨੇਡਾ ਦਾ ਸਿੱਖ ਭਾਈਚਾਰਾ

ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਪਤਨੀ ਅਤੇ ਸਿਵਲ ਰਾਈਟਸ ਲੀਡਰ ਕੋਰੈਟਾ ਸਕਾਟ ਕਿੰਗ ਦਾ ਕਥਨ ਹੈ ਕਿ ਕਿਸੇ ਕਮਿਉਨਿਟੀ ਦੀ ਮਹਾਨਤਾ ਉਸਦੇ ਮੈਂਬਰਾਂ ਵੱਲੋਂ ਕੀਤੇ ਜਾਂਦੇ ਦਯਾ ਅਤੇ ਕਰੁਣਾ ਦੇ ਕਾਰਜਾਂ ਨੂੰ ਆਧਾਰ ਮੰਨ ਕੇ ਹੀ ਸਹੀ ਤਰੀਕੇ ਮਾਪੀ ਜਾ ਸਕਦੀ ਹੈ। ਜੇ ਕੈਨੇਡਾ ਵੱਸਦੇ ਸਿੱਖ ਭਾਈਚਾਰੇ ਦੇ ਸੰਦਰਭ ਵਿੱਚ ਗੱਲ ਕੀਤੀ ਜਾਵੇ ਤਾਂ ਕੋਰੈਟਾ ਸਕਾਟ ਕਿੰਗ ਦਾ ਕਥਨ ਪੂਰੇ ਦਾ ਪੂਰਾ ਲਾਗੂ ਹੁੰਦਾ ਹੈ। ਸਿੱਖ ਭਾਈਚਾਰੇ ਦੇ ਲੋਕ ਜਿੱਥੇ ਕਿਤੇ ਵੀ ਵੱਸਦੇ ਹਨ, ਉਹ ਆਪਣੀ ਦਯਾ ਅਤੇ ਕਰੁਣਾ ਲਈ ਜਾਣੇ ਹੀ ਨਹੀਂ ਜਾਂਦੇ ਸਗੋਂ ਚੰਗੀ ਤਰਾਂ ਪਹਿਚਾਣੇ ਜਾਂਦੇ ਹਨ।

ਇਸ ਬਹਾਦਰ ਕਮਿਉਨਿਟੀ ਆਪਣੀ ਵਿੱਲਖਣ ਦਿੱਖ ਕਾਰਣ ਨਸਲੀ ਵਿਤਕਰੇ ਦੀ ਮਾਰ ਦਾ ਬੋਝ ਕਾਮਾਗਾਟਾਮਾਰੂ ਦੇ ਦੁਖਾਂਤ ਤੋਂ ਲੈ ਕੇ ਹੁਣ ਝੱਲਦੀ ਆਈ ਹੈ। ਅੱਜ ਕੱਲ ਮੇਨ-ਸਟਰੀਮ ਮੀਡੀਆ ਵਿੱਚ ਚੱਲ ਰਿਹਾ ਨਾਂ-ਪੱਖੀ ਪ੍ਰਚਾਰ ਇਸਦੀ ਤਾਜ਼ੀ ਮਿਸਾਲ ਹੈ। ਸਿੱਖ ਭਾਈਚਾਰੇ ਨੂੰ ਸਿਹਰਾ ਜਾਂਦਾ ਹੈ ਕਿ ਇਸਨੇ ਹਰ ਕਿਸਮ ਦੀ ਸੱਟ ਨੂੰ ਹਲੀਮੀ ਅਤੇ ਹੌਸਲੇ ਨਾਲ ਬਰਦਾਸ਼ਤ ਹੀ ਨਹੀਂ ਕੀਤਾ ਸਗੋਂ ਹਰ ਵਾਰ ਹੋਰਾਂ ਲਈ ਮਿਸਾਲ ਬਣ ਕੇ ਉੱਭਰਿਆ ਹੈ। ਕੈਨੇਡਾ ਭਰ ਵਿੱਚ ਲੱਗਦੇ ਲੰਗਰ, ਖੂਨਦਾਨ ਕੈਂਪ, ਹਰ ਵਰਗ ਲਈ ਕੀਤੀਆਂ ਜਾਂਦੀਆਂ ਫੂਡ ਡਰਾਈਵਾਂ ਅਤੇ ਹੱਥੀਂ ਸੇਵਾ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਣਾ ਕਮਿਉਨਿਟੀ ਦੇ ਕਿਰਦਾਰ ਦਾ ਅਨਿੱਖੜਵਾਂ ਅੰਗ ਹੈ।

ਉਪਰੋਕਤ ਤੱਥ ਕੋਈ ਲੁਕੇ ਛਿਪੇ ਨਹੀਂ ਹਨ ਜਿਹਨਾਂ ਨੂੰ ਉਭਾਰਨ ਲਈ ਮੈਨੂੰ ਇਹ ਆਰਟੀਕਲ ਲਿਖਣ ਦੀ ਲੋੜ ਪੈਂਦੀ। ਲੋੜ ਬੀਤੇ ਦਿਨਾਂ ਵਿੱਚ ਨਾਂ-ਪੱਖੀ ਮੀਡੀਆ ਫੋਕਸ ਬਣੇ ਸਿੱਖ ਭਾਈਚਾਰੇ ਦੀ ਪੀੜਾ ਨੂੰ ਸਾਂਝਾ ਕਰਨ ਦੀ ਇੱਛਾ ਵਿੱਚੋਂ ਪੈਦਾ ਹੋਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ਦੌਰਾਨ ਜਸਪਾਲ ਅਟਵਾਲ ਦੀ ਹਾਜ਼ਰੀ, ਏਅਰ ਇੰਡੀਆ ਬੰਬ ਕਾਂਡ ਦੇ ਦੋਸ਼ੀ ਤਲਵਿੰਦਰ ਸਿੰਘ ਪਰਮਾਰ ਦੇ ਪੋਸਟਰਾਂ ਆਦਿ ਨੂੰ ਲੈ ਕੇ ਜੋ ਖਬਰਾਂ ਆਈਆਂ, ਮੇਰਾ ਉਹਨਾਂ ਪਿੱਛੇ ਚੱਲਦੀ ਸਿਆਸਤ ਬਾਰੇ ਜ਼ਿਕਰ ਕਰਨ ਦਾ ਵੀ ਕੋਈ ਇਰਾਦਾ ਨਹੀਂ ਹੈ। ਮੇਰਾ ਦਰਦ ਸਿਰਫ਼ ਉਸ ਸਾਧਾਰਨ, ਸਾਊ, ਇਮਾਨਦਾਰ, ਮਿਹਨਤਕਸ਼ ਅਤੇ ਕੈਨੇਡਾ ਦੀ ਵਿਭਿੰਨਤਾ ਦੇ ਬਿੰਬ ਸਿੱਖ ਭਾਈਚਾਰੇ ਪ੍ਰਤੀ ਹੈ ਜੋ ਬਿਨਾ ਕਸੂਰ ਇਹਨਾਂ ਕਿਰਿਆਵਾਂ ਦੇ ਪ੍ਰਤੀਕਰਮ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ।

ਮੇਰਾ ਦਰਦ ਉਸ ਪਰਿਵਾਰ ਲਈ ਹੈ ਜਿਸਦਾ ਸਕੂਲ ਵਿੱਚ ਪੜਦਾ ਬੱਚਾ ਮਾਪਿਆਂ ਨੂੰ ਸੁਆਲ ਕਰਦਾ ਹੈ ਕਿ ਖ਼ਬਰਾਂ ਦੇ ਆਧਾਰ ਉੱਤੇ ਉਸਦੀ ਪਹਿਚਾਣ ਨੂੰ ਅਤਿਵਾਦ ਨਾਲ ਜੋੜ ਕੇ ਕਿਉਂ ਵੇਖਿਆ ਜਾ ਰਿਹਾ ਹੈ? ਮੇਰਾ ਦਰਦ ਉਸ ਸਿੱਖ ਸੇਵਾਦਾਰ ਪ੍ਰਤੀ ਹੈ ਜੋ ਡਾਊਨ ਟਾਊਨ ਟੋਰਾਂਟੋ, ਵੈਨਕੂਵਰ ਜਾਂ ਹੋਰ ਥਾਵਾਂ ਉੱਤੇ ਲੋੜਵੰਦਾਂ ਲਈ ਨਿਰਸੁਆਰਥ ਭੋਜਨ ਦੀ ਸੇਵਾ ਕਰਦਾ ਹੈ ਪਰ ਖੁਦ ਨੂੰ ਇੱਕ ਦੋਸ਼ੀ ਕਮਿਉਨਿਟੀ ਦਾ ਮੈਂਬਰ ਖਿਆਲ ਕਰਦਾ ਹੈ। ਅਜਿਹਾ ਹੀ ਸੰਤਾਪ ਫੈਕਟਰੀਆਂ, ਦਫ਼ਤਰਾਂ, ਬਿਜਨਸਾਂ ਵਿੱਚ ਕੰਮ ਕਰਦੇ ਲੱਖਾਂ ਸਿੱਖ ਭਾਈਚਾਰੇ ਦੇ ਲੋਕ ਭੋਗ ਰਹੇ ਹਨ? ਇਹ ਸਹੀ ਨਹੀਂ ਹੈ ਕਿਉਂਕਿ ਉਹ ਇਸਦੇ ਹੱਕਦਾਰ ਨਹੀਂ ਹਨ।

ਮੇਰੀ ਕਿਸੇ ਵੀ ਕਿਸਮ ਦੀ ਹਿੰਸਾ ਦੇ ਦੋਸ਼ੀ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਹਿੰਸਾ ਦਾ ਕੈਨੇਡੀਅਨ ਸਮਾਜ ਵਿੱਚ ਕੋਈ ਸਥਾਨ ਨਹੀਂ ਹੈ। ਮੈਂਬਰ ਪਾਰਲੀਮੈਂਟ ਅਤੇ ਪਾਰਲੀਮਾਨੀ ਸਕੱਤਰ ਹੋਣ ਦੇ ਨਾਤੇ ਮੈਨੂੰ ਆਪਣੀ ਰਾਈਡਿੰਗ ਵਿੱਚ ਅਤੇ ਕੈਨੇਡਾ ਭਰ ਵਿੱਚ ਹਰ ਵਰਗ ਦੇ ਲੋਕਾਂ ਨੂੰ ਸਿਆਸੀ ਲਕੀਰਾਂ ਤੋਂ ਉੱਪਰ ਉੱਠ ਕੇ ਮਿਲਣ ਦਾ ਨਿੱਤ ਦਿਨ ਸੁਭਾਗ ਹਾਸਲ ਹੁੰਦਾ ਹੈ। ਮੈਂ ਡੂੰਘਾਈ ਨਾਲ ਮਹਿਸੂਸ ਕੀਤਾ ਹੈ ਕਿ ਹਰੇਕ ਕਮਿਉਨਿਟੀ ਦਾ ਇੱਕ ਵਿਸ਼ੇਸ਼ ਕਰੈਕਟਰ ਹੁੰਦਾ ਹੈ ਜੋ ਉਹਨਾਂ ਨੂੰ ਸੰਪੂਰਣ ਰੂਪ ਵਿੱਚ ਕੈਨੇਡੀਅਨ ਬਣਾਉਂਦਾ ਹੈ ਅਤੇ ਨਾਲ ਹੀ ਇੱਕ ਵਿੱਲਖਣ ਰੂਪ ਪ੍ਰਦਾਨ ਕਰਦਾ ਹੈ। ਇਹ ਗੱਲ ਸਿੱਖ ਭਾਈਚਾਰੇ ਉੱਤੇ ਉੱਨੀ ਹੀ ਸਹੀ ਢੁੱਕਦੀ ਹੈ ਜਿੰਨੀ ਕਿ ਹੋਰਾਂ ਕਮਿਉਨਿਟੀਆਂ ਉੱਤੇ। ਖੁਦ ਸਿੱਖ ਹੋਣ ਦੇ ਨਾਤੇ ਮੈਨੂੰ ਆਪਣੇ ਭਾਈਚਾਰੇ ਦੇ ਸੇਵਾ ਦੇ ਸੰਕਲਪ ਉੱਤੇ ਖਾਸ ਕਰਕੇ ਮਾਣ ਹੈ।

ਸਿੱਖ ਭਾਈਚਾਰੇ ਵਿੱਚ 1984 ਦੀ ਹਿੰਸਾ ਨੂੰ ਲੈ ਕੇ ਇੱਕ ਚੀਸ ਹੈ। ਜੇ ਕਿਸੇ ਵਿਅਕਤੀ, ਗਰੁੱਪ ਜਾਂ ਗੁੱਟ ਵੱਲੋਂ ਇਸ ਚੀਸ ਨੂੰ ਧਰਮ ਨਾਲ ਜੋੜ ਕੇ ਵੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਗਲਤ ਹੈ। ਇਸ ਚੀਸ ਨੂੰ ਅਤਿਵਾਦ ਨਾਲ ਜੋੜ ਕੇ ਵੇਖਣਾ ਹੋਰ ਵੀ ਗਲਤ ਹੈ। ਪੀੜਤ ਨੂੰ ਇਨਸਾਫ਼ ਦੁਆਉਣ ਲਈ ਆਵਾਜ਼ ਚੁੱਕਣਾ ਅਤਿਵਾਦ ਨਹੀਂ ਸਗੋਂ ਮਨੁੱਖੀ ਧਰਮ ਹੈ। ਜੇ ਅਜਿਹਾ ਨਾ ਹੁੰਦਾ ਤਾਂ 1984 ਦੀ ਹਿੰਸਾ ਵਾਸਤੇ ਇਨਸਾਫ਼ ਦੀ ਗੁਹਾਰ ਸਿਰਫ਼ ਅਤੇ ਸਿਰਫ਼ ਸਿੱਖ ਕਰ ਰਹੇ ਹੁੰਦੇ। ਪਰ ਸੱਚ ਇਹ ਹੈ ਕਿ 1984 ਦੀ ਹਿੰਸਾ  ਦੇ ਪੀੜਤਾਂ ਲਈ ਇਨਸਾਫ ਵਾਸਤੇ ਹਰ ਵਰਗ ਦੇ ਲੋਕਾਂ ਨੇ ਆਵਾਜ਼ ਚੁੱਕੀ ਹੈ, ਖਾਸ-ਕਰਕੇ ਕੈਨੇਡਾ ਅਤੇ ਭਾਰਤ ਦੇ ਹਿੰਦੂ ਭਾਈਚਾਰੇ ਨੇ। ਇਹ ਗੱਲ ਮੈਂ ਕੈਨੇਡਾ ਵਿੱਚ ਤਾਂ ਪਿਛਲੇ ਕਈ ਸਾਲਾਂ ਤੋਂ ਮਹਿਸੂਸ ਕਰਦੀ ਆ ਹੀ ਰਹੀ ਸੀ ਪਰ ਮੈਂ ਹਾਲ ਵਿੱਚ ਕੀਤੀ ਭਾਰਤ ਯਾਤਰਾ ਦੌਰਾਨ ਦਿੱਲੀ ਵਿੱਚ ਖਾਸ ਕਰਕੇ ਮਹਿਸੂਸ ਕੀਤੀ। ਇਹੀ ਮਨੁੱਖੀ ਧਰਮ ਹੈ।

ਜਦੋਂ ਪੰਜਾਬ ਵਿੱਚ ਅਤਿਵਾਦ ਬਾਰੇ ਗੱਲ ਚੱਲਦੀ ਹੈ ਤਾਂ ਕੌੜਾ ਸੱਚ ਇਹ ਹੈ ਕਿ ਇਸਦਾ ਸੱਭ ਤੋਂ ਵੱਧ ਸੰਤਾਪ ਪੰਜਾਬੀਆਂ ਨੇ ਹੰਢਾਇਆ। ਇਹ ਗੱਲਾਂ ਮੈਂ ਆਪਣੇ ਪਰਿਵਾਰ ਵਿੱਚ ਸੁਣਦੀ ਵੱਡੀ ਹੋਈ ਹਾਂ ਕਿ ਪੰਜਾਬ ਵਿੱਚ ਚੱਲੇ ਅਤਿਵਾਦ ਦੇ ਦੌਰ ਦੀ ਸੱਭ ਤੋਂ ਕੀਮਤ ਕਿਸੇ ਹੋਰ ਨੇ ਨਹੀਂ ਸਗੋਂ ਪੰਜਾਬੀਆਂ ਨੇ ਭਰੀ।

ਇੱਕ ਸਿੱਖ ਵਜੋਂ ਮੈਂ ਸਦਾ ਹੀ ਕੈਨੇਡੀਅਨ ਕਦਰਾਂ ਕੀਮਤਾਂ ਦੀ ਕਾਇਲ ਰਹੀ ਹਾਂ ਜਿਸ ਤਹਿਤ ਅਸੀਂ ਅਮਨ-ਪੂਰਵਕ ਜੀਵਨ ਜਿਉਣ ਨੂੰ ਤਰਜੀਹ ਦੇਂਦੇ ਹਾਂ। ਕੈਨੇਡਾ ਇੱਕ ਮਜ਼ਬੂਤ ਲੋਕਤੰਤਰ ਹੋਣ ਦੇ ਨਾਲ 2 ਵਿਸ਼ਵ ਅਮਨ ਦਾ ਵੱਡਾ ਮੁਦਈ ਹੈ। ਕੈਨੇਡਾ ਵੱਲੋਂ ਸਮੇਂ ਸਮੇਂ ਉੱਤੇ ਵਿਸ਼ਵ ਸ਼ਾਂਤੀ ਲਈ ਨਿਭਾਏ ਜਾਂਦੇ ਰੋਲ ਦੀ ਸਾਰਥਕਤਾ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ।

ਮੇਰਾ ਮੰਤਵ ਕਿਸੇ ਵਿਕਅਤੀ ਜਾਂ ਵਰਗ ਨੂੰ ਕੋਈ ਦਿਸ਼ਾ ਨਿਰਦੇਸ਼ ਜਾਂ ਮੱਤ ਦੇਣਾ ਨਹੀਂ ਸਗੋਂ ਕੈਨੇਡਾ ਵੱਸਦੇ ਅਮਨ-ਪਸੰਦ, ਮਿਹਨਤਕਸ਼ ਸਿੱਖ ਭਾਈਚਾਰੇ ਦੇ ਦਰਦ ਨਾਲ ਹਮਦਰਦੀ ਦਾ ਇਜ਼ਹਾਰ ਕਰਨਾ ਹੈ ਜਿਸਦਾ ਮੈਂ ਖੁਦ ਇੱਕ ਹਿੱਸਾ ਹਾਂ। ਮੈਂ ਆਪਣੀ ਗੱਲ ਨੂੰ ਐਂਡਰੀਆ ਗਿਬਸਨ ਦੇ ਇਸ ਕਥਨ ਨਾਲ ਬੰਦ ਕਰਾਂਗੀ, “ਤੁਹਾਡੇ ਅੰਦਰ ਇੱਕ ਠੰਡੀ ਜੰਗ ਉਸ ਵੇਲੇ ਵੀ ਚੱਲਦੀ ਹੋ ਸਕਦੀ ਹੈ, ਜਦੋਂ ਸਿਰ ਗਰਮੀ ਦੀ ਰੁੱਤ ਹੋਵੇ’

ਬੀਬੀ ਕਮਲ ਖੈਹਰਾ ਬਾਰੇ– ਬੀਬੀ ਕਮਲ ਖੈਹਰਾ ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਅਤੇ ਸਿਹਤ ਮੰਤਰੀ ਦੀ ਪਾਰਲੀਮਾਨੀ ਸਕੱਤਰ ਹੈ। ਉਹ ਇੱਕ ਰਜਿਸਟਰਡ ਨਰਸ, ਕਮਿਊਨਿਟੀ ਵਾਲੰਟੀਅਰ ਅਤੇ ਸਿਆਸੀ ਕਾਰਜਕਰਤਾ ਹੈ। ਬੀਬੀ ਖੈਹਰਾ ਨੈਸ਼ਨਲ ਫਾਈਨਾਂਸ ਕਮੇਟੀ ਉੱਤੇ ਇੱਕ ਗੈਰ-ਵੋਟਿੰਗ ਮੈਂਬਰ ਵਜੋਂ ਰੋਲ ਅਦਾ ਕਰਦੀ ਹੈ।

ਸਮੁੱਚੇ ਪੰਥਕ ਸੰਗਠਨ ਪੰਥ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਦੇ ਹੋਏ 14 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਕੇ ਏਕਤਾ ਦਾ ਇਜ਼ਹਾਰ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 10 ਅਪ੍ਰੈਲ (ਡੇਲੀ ਬਿਊਰੋ) “ਸਿੰਘ ਸਾਹਿਬਾਨ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਇਹ ਬਹੁਤ ਹੀ ਕੌਮ ਪੱਖੀ ਕੁਝ ਸਮਾਂ ਪਹਿਲਾਂ ਸ਼ਹੀਦ ਭਾਈ ਗੁਰਬਖ਼ਸ ਸਿੰਘ ਜੀ ਦੇ ਭੋਗ ਸਮਾਗਮ ਸਮੇਂ ਫੈਸਲਾ ਕੀਤਾ ਗਿਆ ਸੀ ਕਿ ਖ਼ਾਲਸਾ ਪੰਥ ਨੂੰ ਇਕ ਸੋਚ, ਇਕ ਪ੍ਰੋਗਰਾਮ ਅਧੀਨ ਇਕੱਠਾ ਕਰਨ ਸੰਬੰਧੀ ਇਸ ਵਾਰੀ ਵਿਸਾਖੀ ਦੇ ਮਹਾਨ ਦਿਹਾੜੇ ‘ਤੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਸਮੁੱਚੇ ਪੰਥਕ ਗਰੁੱਪਾਂ, ਟਕਸਾਲਾਂ, ਫੈਡਰੇਸ਼ਨਾਂ, ਸਿਆਸੀ ਸੰਗਠਨਾਂ, ਕਥਾਂਵਾਚਕਾ, ਰਾਗੀਆ-ਢਾਡੀਆਂ ਆਦਿ ਸਭ ਦਾ ਸਮੂਹਿਕ ਤੌਰ ਤੇ ਸਾਂਝਾ ਇਕੱਠ ਹੋਵੇਗਾ । ਜਿਸ ਵਿਚ ਵਿਸਾਖੀ ਦੇ ਮਹਾਨ ਦਿਹਾੜੇ ਦੇ ਇਤਿਹਾਸ ਉਤੇ ਪਹਿਰਾ ਦਿੰਦੇ ਹੋਏ ਸਮੁੱਚੀ ਕੌਮ ਵੱਲੋਂ ਸਰਬਸੰਮਤੀ ਨਾਲ ਅਗਲਾ ਕੌਮੀ ਸਿਆਸੀ ਤੇ ਸਮਾਜਿਕ ਪ੍ਰੋਗਰਾਮ ਉਲੀਕਿਆ ਜਾਵੇਗਾ । ਉਸ ਫੈਸਲੇ ਨੂੰ ਮੁੱਖ ਰੱਖਦੇ ਹੋਏ ਸਭ ਸੰਗਠਨਾਂ ਅਤੇ ਆਗੂਆਂ ਨੇ ਸਿੰਘ ਸਾਹਿਬਾਨ ਨੂੰ ਇਸ ਗੱਲ ਦੀ ਪ੍ਰਵਾਨਗੀ ਦੇ ਦਿੱਤੀ ਸੀ ਕਿ ਵਿਸਾਖੀ ਦੇ ਮਹਾਨ ਦਿਹਾੜੇ ਤੇ ਵੱਖ-ਵੱਖ ਗਰੁੱਪਾਂ ਦੀਆਂ ਵੱਖ-ਵੱਖ ਕਾਨਫਰੰਸਾਂ ਕਰਨ ਦੀ ਬਜਾਇ ਇਕ ਸਾਂਝੀ ਕੌਮੀ ਕਾਨਫਰੰਸ ਉਪਰੋਕਤ ਜਥੇਦਾਰ ਸਾਹਿਬਾਨ ਜੀ ਦੀ ਅਗਵਾਈ ਵਿਚ ਕੀਤੀ ਜਾਵੇਗੀ । ਜਿਸ ਵਿਚ ਖ਼ਾਲਸਾ ਪੰਥ ਨੂੰ ਦਰਪੇਸ਼ ਆ ਰਹੇ ਗੰਭੀਰ ਮਸਲਿਆ ਦੇ ਹੱਲ ਲਈ ਅਤੇ ਕੌਮੀ ਮੰਜਿ਼ਲ ਦੀ ਪ੍ਰਾਪਤੀ ਲਈ ਸਰਬਸਾਂਝਾ ਪ੍ਰੋਗਰਾਮ ਉਲੀਕਿਆ ਜਾਵੇਗਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਸਿੱਖ ਕੌਮ, ਸਮੁੱਚੇ ਪੰਥਕ ਸੰਗਠਨਾਂ, ਟਕਸਾਲਾਂ, ਫੈਡਰੇਸ਼ਨਾਂ, ਸਿਆਸੀ ਸੰਗਠਨਾਂ, ਕਥਾਂਵਾਚਕਾ, ਰਾਗੀਆ-ਢਾਡੀਆਂ ਆਦਿ ਸਭ 14 ਅਪ੍ਰੈਲ ਨੂੰ ਵਿਸਾਖੀ ਦੇ ਮਹਾਨ ਦਿਹਾੜੇ ‘ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਣ ਦੀ ਅਪੀਲ ਕਰਦੇ ਹੋਏ ਅਤੇ ਕੌਮ ਦੀ ਮੰਝਧਾਰ ਵਿਚ ਡਿੱਕ-ਡੋਲੇ ਖਾਦੀ ਬੇੜੀ ਨੂੰ ਕਿਨਾਰੇ ਤੇ ਲਗਾਉਣ ਅਤੇ ਪੰਥਕ ਮਿਸ਼ਨ ਦੀ ਪ੍ਰਾਪਤੀ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸਿੱਖ ਕੌਮ ਦੇ ਮਹਾਨ ਤਖ਼ਤ ਸਾਹਿਬਾਨਾਂ ਦੇ ਸਰਬੱਤ ਖ਼ਾਲਸਾ ਵੱਲੋਂ ਚੁਣੇ ਗਏ ਜਥੇਦਾਰ ਸਾਹਿਬਾਨ ਨੇ ਸਾਨੂੰ ਅਤੇ ਸਮੁੱਚੀ ਕੌਮ ਨੂੰ ਇਸ ਮਹਾਨ ਦਿਹਾੜੇ ਤੇ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ ਹੈ ਤਾਂ ਸਾਡਾ ਸਭ ਦਾ ਇਖ਼ਲਾਕੀ ਤੇ ਕੌਮੀ ਫਰਜ ਬਣ ਜਾਂਦਾ ਹੈ ਕਿ ਅਸੀਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਜੀ ਦੇ ਹੁਕਮਾਂ ਨੂੰ ਪ੍ਰਵਾਨ ਕਰਦੇ ਹੋਏ ਆਪੋ-ਆਪਣੀ ਇਖ਼ਲਾਕੀ ਜਿ਼ੰਮੇਵਾਰੀ ਸਮਝਦੇ ਹੋਏ ਆਪੋ-ਆਪਣੇ ਇਲਾਕੇ, ਹਲਕਿਆ, ਜਿ਼ਲ੍ਹਿਆਂ ਅਤੇ ਸੂਬਿਆਂ ਵਿਚੋਂ ਖ਼ਾਲਸਾ ਪੰਥ ਦੇ ਹਮਦਰਦਾਂ ਨੂੰ ਆਪੋ-ਆਪਣੇ ਸਾਧਨਾਂ ਰਾਹੀ 14 ਅਪ੍ਰੈਲ ਨੂੰ ਦਮਦਮਾ ਸਾਹਿਬ ਵਿਖੇ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਕੇ ਖ਼ਾਲਸਾ ਪੰਥ ਦੀ ਏਕਤਾ ਦਾ ਜਿਥੇ ਸਬੂਤ ਦੇਈਏ, ਉਥੇ ਉਸ ਦਿਨ ਸਮੁੱਚੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਪ੍ਰਗਟਾਏ ਵਿਚਾਰਾਂ ਅਤੇ ਕੀਤੇ ਜਾਣ ਵਾਲੇ ਫੈਸਲਿਆ ਨੂੰ ਪ੍ਰਵਾਨ ਕਰਦੇ ਹੋਏ ਅਗਲੇ ਕੌਮੀ ਸੰਘਰਸ਼ ਦੀ ਜੋ ਰੂਪ-ਰੇਖਾ ਉਲੀਕੀ ਜਾਵੇ, ਉਸ ਉਤੇ ਪਹਿਰਾ ਦੇਣ ਦਾ ਪ੍ਰਣ ਕਰੀਏ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਭ ਪੰਥਕ ਗਰੁੱਪ ਹਰ ਤਰ੍ਹਾਂ ਦੇ ਛੋਟੇ-ਮੋਟੇ ਵਿਚਾਰਾਂ ਦੇ ਵੱਖਰੇਵਿਆ ਨੂੰ ਮੁੱਖ ਰੱਖਦੇ ਹੋਏ 14 ਅਪ੍ਰੈਲ ਨੂੰ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਨਾਲ ਲੈਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਣਗੇ ਅਤੇ ਸਿੰਘ ਸਾਹਿਬਾਨ ਨੂੰ ਹਰ ਤਰ੍ਹਾਂ ਸਹਿਯੋਗ ਕਰਨਗੇ । ਸ. ਮਾਨ ਨੇ ਉਚੇਚੇ ਤੌਰ ਤੇ ਕੌਮ ਵਿਚ ਵਿਚਰ ਰਹੇ ਸਤਿਕਾਰਯੋਗ ਸੰਤ-ਮਹਾਪੁਰਖਾਂ, ਡੇਰਿਆਂ ਦੇ ਮੁੱਖੀਆਂ ਅਤੇ ਵੱਖ-ਵੱਖ ਸੰਪਰਦਾਵਾਂ ਦੇ ਮੁੱਖ ਸੇਵਾਦਾਰਾਂ ਨੂੰ ਇਸ ਮੌਕੇ ਪਹੁੰਚਣ ਦੀ ਜੋਰਦਾਰ ਅਪੀਲ ਵੀ ਕੀਤੀ ।