ਕੈਨੇਡਾ ਦੇ ਅਲਬਰਟਾ ਸੂਬੇ ਦੀ ਸਰਕਾਰ ਵੱਲੋਂ ਸਿੱਖਾਂ ਨੂੰ ਦਸਤਾਰ ਪਹਿਨਣ ਦੀ ਇਜ਼ਾਜਤ ਦੇਣਾ ਸਵਾਗਤਯੋਗ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 31 ਮਾਰਚ (ਡੇਲੀ ਬਿਊਰੋ ) “ਕੈਨੇਡਾ ਦੇ ਅਲਬਰਟਾ ਸੂਬੇ ਦੀ ਸਰਕਾਰ ਨੇ ਸਿੱਖ ਕੌਮ ਦੀਆਂ ਮਨੋਭਾਵਨਾਵਾਂ ਨੂੰ ਸਮਝਦੇ ਹੋਏ ਅਤੇ ਸਿੱਖ ਧਰਮ ਦਾ ਸਤਿਕਾਰ ਕਰਦੇ ਹੋਏ ਜੋ ਵਹੀਕਲਜ਼ ਚਲਾਉਦੇ ਸਮੇਂ ਹੈਲਮਟ ਪਹਿਨ ਦੇ ਹੁਕਮ ਕੀਤੇ ਹੋਏ ਸਨ, ਉਸ ਤੋਂ ਸਿੱਖਾਂ ਨੂੰ ਛੋਟ ਦਿੰਦੇ ਹੋਏ ਉਨ੍ਹਾਂ ਨੂੰ ਦਸਤਾਰ ਪਹਿਨਣ ਦੀ ਜੋ ਇਜ਼ਾਜਤ ਦੇ ਦਿੱਤੀ ਗਈ ਹੈ, ਇਹ ਸਿੱਖ ਧਰਮ ਨੂੰ ਕੌਮਾਂਤਰੀ ਪੱਧਰ ਤੇ ਮਾਨਤਾ ਦੇਣ ਦੇ ਨਾਲ-ਨਾਲ ਸਿੱਖਾਂ ਵੱਲੋਂ ਵੱਡੇ ਮੁਲਕਾਂ ਵਿਚ ਦਸਤਾਰ ਪਹਿਨਣ ਦੀ ਇਜ਼ਾਜਤ ਦੀ ਚਲਾਈ ਜਾ ਰਹੀ ਲਹਿਰ ਨੂੰ ਹੋਰ ਬਲ ਮਿਲਿਆ ਹੈ ਅਤੇ ਸਿੱਖ ਕੌਮ ਆਪਣੀਆ ਮਨੁੱਖੀ ਸੇਵਾਵਾਂ ਅਤੇ ਸਰਬੱਤ ਦੇ ਭਲੇ ਦੀ ਸੋਚ ਦੀ ਬਦੌਲਤ ਉਭਰਕੇ ਸਾਹਮਣੇ ਆ ਰਹੀ ਹੈ । ਅਲਬਰਟਾ ਸੂਬੇ ਦੀ ਸਰਕਾਰ ਦੇ ਇਸ ਕੀਤੇ ਗਏ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਜਿਥੇ ਪੁਰਜੋਰ ਸਵਾਗਤ ਕਰਦੀ ਹੈ, ਉਥੇ ਬੀਤੇ ਸਮੇਂ ਵਿਚ ਬ੍ਰਿਟਿਸ ਕੋਲੰਬੀਆ ਅਤੇ ਮਾਨੀਟੋਬਾ ਸੂਬੇ ਦੀਆਂ ਸਰਕਾਰਾਂ ਵੱਲੋਂ ਇਹ ਛੋਟ ਦੇਣ ਦੇ ਫੈਸਲੇ ਪਹਿਲੇ ਹੋ ਚੁੱਕੇ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਓਟਾਰੀਓ ਸੂਬੇ ਦੀ ਅਸੈਬਲੀ ਨੇ 1984 ਵਿਚ ਸਿੱਖ ਕੌਮ ਦੇ ਹੋਏ ਕਤਲੇਆਮ ਅਤੇ ਨਸ਼ਲਕੁਸੀ ਦਾ ਮਤਾ ਪਾਸ ਕਰਕੇ ਹਿੰਦੂਤਵ ਹੁਕਮਰਾਨਾਂ ਦੇ ਸਿੱਖ ਕੌਮ ਉਤੇ ਕੀਤੇ ਗਏ ਜ਼ਬਰ-ਜੁਲਮ ਨੂੰ ਕੌਮਾਂਤਰੀ ਪੱਧਰ ਤੇ ਪ੍ਰਵਾਨ ਕਰਨ ਦਾ ਵੀ ਉਦਮ ਕੀਤਾ ਸੀ । ਇਥੇ ਹੀ ਬਸ ਨਹੀਂ ਕੈਨੇਡਾ ਦੇ ਵਜ਼ੀਰ-ਏ-ਆਜਮ ਸ੍ਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ਵਿਚ ਚਾਰ ਸਿੱਖਾਂ ਨੂੰ ਬਤੌਰ ਵਜ਼ੀਰ ਬਣਾਕੇ ਸਿੱਖ ਕੌਮ ਦਾ ਕੌਮਾਂਤਰੀ ਪੱਧਰ ਤੇ ਸਨਮਾਨ ਵੀ ਕੀਤਾ ਹੈ ਅਤੇ ਸਿੱਖ ਕੌਮ ਨੂੰ ਮਾਨਤਾ ਦਿੱਤੀ ਹੈ । ਇਸ ਲਈ ਅਸੀਂ ਸਮੁੱਚੀ ਕੈਨੇਡਾ ਦੀ ਹਕੂਮਤ ਅਤੇ ਉਸਦੇ ਸੂਬਿਆਂ ਦੀਆਂ ਸਰਕਾਰਾਂ ਦਾ ਜਿਥੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਉਥੇ ਇਹ ਉਮੀਦ ਕਰਦੇ ਹਾਂ ਕਿ ਕੈਨੇਡਾ ਦੀ ਹਕੂਮਤ ਉਤੇ ਕਿਸੇ ਵੀ ਪਾਰਟੀ ਦੀ ਹਕੂਮਤ ਹੋਵੇ, ਉਹ ਸਿੱਖ ਕੌਮ ਨਾਲ ਇਸੇ ਤਰ੍ਹਾਂ ਆਪਣੇ ਸੰਬੰਧਾਂ ਨੂੰ ਸਹਿਜ ਤੇ ਮਿਲਵਰਤਨ ਭਰਿਆ ਰੱਖਣਗੇ ਅਤੇ ਸਿੱਖ ਕੌਮ ਉਥੋਂ ਦੇ ਨਿਯਮਾਂ, ਕਾਨੂੰਨਾਂ ਦੀ ਪਾਲਣਾ ਕਰਦੀ ਹੋਈ ਕੈਨੇਡਾ ਦੀ ਤਰੱਕੀ ਵਿਚ ਇਸੇ ਤਰ੍ਹਾਂ ਯੋਗਦਾਨ ਪਾਉਦੀ ਰਹੇਗੀ ।”
ਇਹ ਵਿਚਾਰ ਸ਼ ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਲਬਰਟਾ ਸੂਬੇ ਦੀ ਸਰਕਾਰ ਅਤੇ ਕੈਨੇਡਾ ਦੀ ਮੌਜੂਦਾ ਜਸਟਿਨ ਟਰੂਡੋ ਸਰਕਾਰ ਦੀ ਸਿੱਖ ਕੌਮ ਦੇ ਬਿਨ੍ਹਾਂ ਤੇ ਧੰਨਵਾਦ ਕਰਦੇ ਹੋਏ ਅਤੇ ਅਲਬਰਟਾ ਸੂਬੇ ਵੱਲੋਂ ਸਿੱਖਾਂ ਨੂੰ ਦਸਤਾਰ ਪਹਿਨਣ ਦੀ ਇਜ਼ਾਜਤ ਦੇਣ ਦੇ ਫੈਸਲੇ ਦਾ ਭਰਪੂਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੇ ਇਕ ਹੋਰ ਸੰਜ਼ੀਦਾ ਉਸ ਮੁੱਦੇ ਨੂੰ ਜਿਸ ਵਿਚ ਸਿੱਖ ਟੀæਵੀæ ਚੈਨਲ ਦੀ ਐਕਰ ਬੀਬੀ ਹਰਸ਼ਰਨ ਕੌਰ ਨੂੰ ਬ੍ਰਿਟਿਸ ਏਅਰਵੇਜ਼ ਵਿਚ ਸਫ਼ਰ ਕਰਦੇ ਹੋਏ ਜੋ ਦੁਰਵਿਹਾਰ ਕੀਤਾ ਗਿਆ ਸੀ, ਉਸ ਨੂੰ ਮੁੱਖ ਰੱਖਦੇ ਹੋਏ ਬ੍ਰਿਟਿਸ ਏਅਰਵੇਜ਼ ਵੱਲੋਂ ਬੀਬੀ ਹਰਸ਼ਰਨ ਕੌਰ ਤੋਂ ਮੁਆਫ਼ੀ ਮੰਗਣ ਦੇ ਨਾਲ-ਨਾਲ ਦੁਰਵਿਹਾਰ ਕਰਨ ਵਾਲੇ ਸਟਾਫ਼ ਨੂੰ ਸਸਪੈਡ ਕਰ ਦਿੱਤਾ ਸੀ, ਉਸ ਉਤੇ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਸ਼ ਟਿਵਾਣਾ ਨੇ ਕਿਹਾ ਕਿ ਸ੍ਰੀ ਸਾਹਿਬ (ਕਿਰਪਾਨ) ਅਤੇ ਦਸਤਾਰ ਸਿੱਖ ਕੌਮ ਦੀ ਇੱਜਤ-ਮਾਣ ਦੇ ਚਿੰਨ੍ਹ ਹੋਣ ਦੇ ਨਾਲ-ਨਾਲ ਸਿੱਖੀ ਅਸੂਲਾਂ ਨਾਲ ਵੀ ਸੰਬੰਧਤ ਹਨ । ਕਿਸੇ ਵੀ ਮੁਲਕ ਦੀ ਸਰਕਾਰ ਜਾਂ ਵੱਖ-ਵੱਖ ਮੁਲਕਾਂ ਵਿਚ ਚੱਲਣ ਵਾਲੀਆ ਏਅਰਵੇਜ਼ ਵਿਚ ਜਦੋਂ ਵੀ ਕੋਈ ਸਿੱਖ ਮਰਦ-ਇਸਤਰੀ ਸਫ਼ਰ ਕਰਦਾ ਹੈ ਤਾਂ ਉਨ੍ਹਾਂ ਦੇ ਸਿੱਖ ਧਰਮ ਦੇ ਸਤਿਕਾਰ-ਮਾਣ ਨੂੰ ਕਾਇਮ ਰੱਖਦਿਆ ਹੋਇਆ ਸਭ ਮੁਲਕਾਂ ਦੀਆਂ ਏਅਰਵੇਜ਼ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਏਅਰਵੇਜ਼ਾਂ ਵਿਚ ਸਫ਼ਰ ਕਰਨ ਵਾਲੇ ਸਿੱਖਾਂ ਦੇ ਧਰਮੀ ਅਸੂਲਾਂ ਅਤੇ ਮਨਾਂ-ਆਤਮਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਠੇਸ ਨਾ ਪਹੁੰਚੇ, ਉਹ ਆਪਣੇ ਸਟਾਫ਼ ਨੂੰ ਅਜਿਹੀਆ ਹਦਾਇਤਾ ਦੇਣ ਜਿਸ ਨਾਲ ਸਿੱਖਾਂ ਨੂੰ ਉਨ੍ਹਾਂ ਦੇ ਪ੍ਰੋਟੋਕੋਲ ਅਨੁਸਾਰ ਖਾਣਾ ਪ੍ਰਾਪਤ ਹੋ ਸਕੇ ਅਤੇ ਉਨ੍ਹਾਂ ਵੱਲੋਂ ਪਹਿਨੇ ਆਪਣੇ ਸਿੱਖੀ ਚਿੰਨ੍ਹਾਂ ਦਾ ਸਤਿਕਾਰ-ਮਾਣ ਕਾਇਮ ਰਹੇ । ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿੱਖ ਧਰਮ ਦੀ ਵਿਸ਼ਾਲਤਾ ਹੀ ਹੈ, ਕਿ ਬੀਬੀ ਹਰਸ਼ਰਨ ਕੌਰ ਨੇ ਬ੍ਰਿਟਿਸ ਏਅਰਵੇਜ਼ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਉਸ ਵੱਲੋਂ ਸ਼ਿਕਾਇਤ ਕਰਨ ਦਾ ਮਤਲਬ ਕੇਵਲ ਏਅਰ ਹੋਸਟਸ ਮੋਨਿਕਾ ਕੇਵਲ ਆਪਣੀ ਗਲਤੀ ਲਈ ਹੀ ਮੁਆਫ਼ੀ ਮੰਗੇ ਅਤੇ ਅੱਗੋ ਲਈ ਅਜਿਹਾ ਪ੍ਰਬੰਧ ਹੋਵੇ ਕਿ ਕਿਸੇ ਵੀ ਸਿੱਖ ਨਾਲ ਅਜਿਹਾ ਵਿਵਹਾਰ ਨਾ ਹੋਵੇ । ਉਹ ਬਿਲਕੁਲ ਨਹੀਂ ਚਾਹੁੰਦੀ ਸੀ ਕਿ ਬਾਕੀ ਸਟਾਫ਼ ਸਸਪੈਡ ਕਰ ਦਿੱਤਾ ਜਾਵੇ । ਸਿੱਖ ਕੌਮ ਦੀ ਵਿਸ਼ਾਲਤਾ, ਨਿਰਵੈਰਤਾ ਅਤੇ ਨਿਰਭਓਤਾ ਦਾ ਇਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਅਤੇ ਏਅਰਵੇਜ਼ਾਂ ਨੂੰ ਉਚੇਚੇ ਤੌਰ ਤੇ ਸਤਿਕਾਰ-ਮਾਣ ਕਰਨਾ ਬਣਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਜਿਥੇ ਕਿਤੇ ਵੀ ਸਰਕਾਰਾਂ ਵੱਲੋਂ ਸਿੱਖ ਕੌਮ ਦੀ ਦਸਤਾਰ ਉਤੇ ਪਾਬੰਦੀ ਲਗਾਈ ਗਈ ਹੈ, ਉਹ ਸਿੱਖ ਕੌਮ ਦੀ ਵਿਸ਼ਾਲ ਸੋਚ ਨੂੰ ਮੁੱਖ ਰੱਖਦੇ ਹੋਏ ਅਤੇ ਧਰਮੀ ਚਿੰਨ੍ਹਾਂ ਨੂੰ ਮੁੱਖ ਰੱਖਦੇ ਹੋਏ ਇਹ ਪਾਬੰਦੀਆਂ ਖ਼ਤਮ ਕਰ ਦੇਣਗੇ ਅਤੇ ਸਭ ਮੁਲਕਾਂ ਦੀਆਂ ਏਅਰਵੇਜ਼ ਸਿੱਖਾਂ ਦੇ ਮਾਣ-ਸਤਿਕਾਰ ਦਾ ਉਚੇਚੇ ਤੌਰ ਤੇ ਧਿਆਨ ਰੱਖਣਗੇ ।

ਪ੍ਰਦੀਪ ਰਾਠੋਰ ਨੂੰ ‘ਘੋੜੇ ਦੀ ਸਵਾਰੀ’ ਕਰਨ ਉਤੇ ਉੱਚ ਜਾਤੀਆਂ ਵੱਲੋਂ ਘੋੜੇ ਅਤੇ ਉਸ ਨੂੰ ਮਾਰ ਦੇਣ ਦੀ ਗੁਜਰਾਤ ਵਿਚ ਹੋਈ ਕਾਰਵਾਈ ਅਣਮਨੁੱਖੀ ਅਤੇ ਅਤਿ ਸ਼ਰਮਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 31 ਮਾਰਚ (ਡੇਲੀ ਬਿਊਰੋ) “ਗੁਜਰਾਤ ਦੇ ਭਵਨਗਰ ਜ਼ਿਲ੍ਹੇ ਵਿਚ ਇਕ ਪ੍ਰਦੀਪ ਰਾਠੋਰ ਨਾਮ ਦੇ ਦਲਿਤ ਜੋ ਆਪਣੇ ਹੀ ਘੋੜੇ ਉਤੇ ਸਵਾਰੀ ਕਰ ਰਿਹਾ ਸੀ, ਉਸਨੂੰ ਬਹੁਗਿਣਤੀ ਮੁਤੱਸਵੀ ਫਿਰਕੂਆਂ ਵੱਲੋਂ ਮਾਰ ਦੇਣ ਦੀ ਕਾਰਵਾਈ ਜਿਥੇ ਗੈਰ-ਇਨਸਾਨੀਅਤ ਹੈ, ਉਥੇ ਇਹ ਅਤਿ ਸ਼ਰਮਨਾਕ ਅਰਾਜਕਤਾ ਫੈਲਾਉਣ ਵਾਲੇ ਦੁੱਖਦਾਇਕ ਅਮਲ ਵੀ ਹਨ । ਇਹ ਕਾਰਵਾਈ ਹਿੰਦੂਤਵ ਸੋਚ ਵਾਲਿਆਂ ਦੇ ਜ਼ਾਲਮਨਾਂ ਅਣਮਨੁੱਖੀ ਇਰਾਦਿਆ ਨੂੰ ਵੀ ਪ੍ਰਤੱਖ ਕਰਦੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਗੁਜਰਾਤ ਦੀ ਸਰਕਾਰ ਤੋਂ ਮੰਗ ਕਰਦਾ ਹੈ ਕਿ ਜਿਸ ਜ਼ਾਲਮਨਾਂ ਅਤੇ ਦਿਲ ਕੰਬਾਊ ਕਾਰਵਾਈ ਕਰਨ ਵਾਲੇ ਕੱਟੜਵਾਦੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਖ਼ਤ ਤੋ ਸਖ਼ਤ ਸਜ਼ਾ ਦਿੱਤੀ ਜਾਵੇ । ਇਥੇ ਵੱਸਣ ਵਾਲੇ ਦਲਿਤਾਂ ਅਤੇ ਘੱਟ ਗਿਣਤੀ ਨਿਵਾਸੀਆਂ ਦੇ ਜਾਨ-ਮਾਲ ਦੀ ਹਿਫਾਜਤ ਕਰਨ ਦੀ ਜੋ ਭਾਰਤੀ ਸੰਵਿਧਾਨ ਗਾਰੰਟੀ ਦਿੰਦਾ ਹੈ, ਉਸਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇ । ਤਾਂ ਕਿ ਕੋਈ ਵੀ ਦਲਿਤ ਜਾਂ ਘੱਟ ਗਿਣਤੀ ਇਨਸਾਨ ਅਸੁਰੱਖਿਆ ਮਹਿਸੂਸ ਨਾ ਕਰ ਸਕੇ ਅਤੇ ਉਸਨੂੰ ਆਪਣੇ ਬਰਾਬਰਤਾ ਦੇ ਹੱਕ ਅਨੁਸਾਰ ਬਿਨ੍ਹਾਂ ਕਿਸੇ ਡਰ-ਭੈ ਦੇ ਜਿੰਦਗੀ ਜਿਊਣ ਦਾ ਹੱਕ ਹੋਵੇ ।”

ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਜਰਾਤ ਦੇ ਭਵਨਗਰ ਜ਼ਿਲ੍ਹੇ ਵਿਚ ਇਕ ਦਲਿਤ ਅਤੇ ਉਸਦੇ ਘੋੜੇ ਨੂੰ ਬਹੁਤ ਹੀ ਬੇਰਹਿੰਮੀ ਨਾਲ ਫਿਰਕੂਆਂ ਵੱਲੋਂ ਮਾਰ ਦੇਣ ਦੀ ਅਤਿ ਦੁੱਖਦਾਇਕ ਘਟਨਾ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਇਥੋਂ ਦੇ ਹੁਕਮਰਾਨਾਂ ਦੇ ਪ੍ਰਬੰਧ ਨੂੰ ਖੋਖਲਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਪ੍ਰਦੀਪ ਰਾਠੋਰ ਦੇ ਪਿਤਾ ਕਾਲੂ ਭਾਈ ਰਾਠੋਰ ਨੇ ਜੋ ਦੱਸਿਆ ਹੈ ਕਿ ਉੱਚ ਜਾਤਾਂ ਵਾਲੇ ਉਸਦੇ ਲੜਕੇ ਨੂੰ ਘੋੜੇ ਦੀ ਸਵਾਰੀ ਕਰਨ ਤੋਂ ਜਦੋਂ ਧਮਕੀਆਂ ਦਿੰਦੇ ਆ ਰਹੇ ਸਨ ਤਾਂ ਪ੍ਰਸ਼ਾਸ਼ਨ ਤੇ ਨਿਜਾਮ ਨੇ ਅਜਿਹਾ ਕਰਨ ਵਾਲਿਆ ਵਿਰੁੱਧ ਉਸੇ ਸਮੇਂ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ? ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਇਹ ਵੀ ਸਪੱਸਟ ਹੋ ਜਾਂਦਾ ਹੈ ਕਿ ਹਿੰਦੂਤਵ ਹੁਕਮਰਾਨ ਕਾਨੂੰਨ ਨੂੰ ਆਪਣੀ ਮਰਜੀ ਨਾਲ ਵਰਤਨ ਅਤੇ ਉਸਦੀ ਦੁਰਵਰਤੋਂ ਕਰਨ ਦਾ ਰੁਝਾਨ ਜੋ ਵੱਧਦਾ ਜਾ ਰਿਹਾ ਹੈ, ਇਹ ਇਥੋਂ ਦੇ ਅਮਨ-ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਲਈ ਖ਼ਤਰੇ ਦੀ ਘੰਟੀ ਹੈ । ਇਸ ਲਈ ਅਜਿਹੀਆ ਕਾਰਵਾਈਆ ਦਾ ਅੰਤ ਕਰਨ ਹਿੱਤ ਸਾਨੂੰ ਸਭ ਘੱਟ ਗਿਣਤੀ ਕੌਮਾਂ, ਦਲਿਤਾਂ, ਰੰਘਰੇਟਿਆਂ, ਪੱਛੜੇ ਵਰਗਾਂ, ਮਜ਼ਲੂਮਾਂ, ਗਰੀਬਾਂ ਨੂੰ ਇਕ ਪਲੇਟਫਾਰਮ ਤੇ ਇਕੱਤਰ ਹੋਣਾ ਅੱਜ ਸਮੇਂ ਦੀ ਮੁੱਖ ਲੋੜ ਬਣ ਚੁੱਕਾ ਹੈ । ਜੋ ਭਾਰਤੀ ਮੁਕਤੀ ਮੋਰਚਾ ਦੇ ਮੁੱਖੀ ਸ੍ਰੀ ਵਾਮਨ ਮੇਸਰਾਮ, ਲਿੰਗਾਇਤ ਧਰਮ ਦੇ ਮੁੱਖੀ ਸ੍ਰੀ ਕਨੇਸਵਰ ਸੁਆਮੀ ਅੱਪਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਜੋ ਸਮੁੱਚੇ ਇੰਡੀਆਂ ਵਿਚ ਉਪਰੋਕਤ ਸਭ ਵਰਗਾਂ ਦੇ ਹੱਕ-ਹਕੂਕਾ ਦੀ ਰੱਖਿਆ ਲਈ ਅਤੇ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਜਮਹੂਰੀਅਤ ਤਰੀਕੇ ਲਹਿਰ ਸੁਰੂ ਕੀਤੀ ਗਈ ਹੈ, ਉਸ ਵਿਚ ਉਪਰੋਕਤ ਸਭ ਵਰਗਾਂ ਨਾਲ ਸੰਬੰਧਤ ਇਨਸਾਨਾਂ ਨੂੰ ਆਪਣਾ ਯੋਗਦਾਨ ਪਾਉਣ ਦੇ ਨਾਲ-ਨਾਲ ਹਰ ਪੱਖੋ ਸਹਿਯੋਗ ਕਰਨਾ ਵੀ ਬਣਦਾ ਹੈ । ਤਾਂ ਕਿ ਫਿਰਕੂਆਂ ਅਤੇ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਦਾ ਅੰਤ ਕਰਨ ਦੇ ਨਾਲ-ਨਾਲ ਅਸੀਂ ਇਥੇ ਸਰਬਸਾਂਝਾ ਇਨਸਾਫ਼ ਪਸੰਦ ਸਾਫ਼-ਸੁਥਰਾ ਰਿਸ਼ਵਤ ਤੋ ਰਹਿਤ ਰਾਜ ਪ੍ਰਬੰਧ ਕਾਇਮ ਕਰ ਸਕੀਏ ਅਤੇ ਉਪਰੋਕਤ ਵਰਗਾਂ ਨਾਲ ਹੋ ਰਹੀਆ ਬੇਇਨਸਾਫ਼ੀਆਂ ਨੂੰ ਸਦਾ ਲਈ ਖ਼ਤਮ ਕਰਕੇ ਬੇਗਮਪੁਰਾ ਦੀ ਵੱਡਮੁੱਲੀ ਸੋਚ ਉਤੇ ਅਧਾਰਿਤ ਨਿਜਾਮ ਕਾਇਮ ਕਰਨ ਵਿਚ ਕਾਮਯਾਬ ਹੋ ਸਕੀਏ ।

ਭਾਰਤੀ ਮੁਕਤੀ ਮੋਰਚਾ, ਬਾਮਸੇਫ਼, ਐਸ.ਸੀ, ਐਸ.ਟੀ, ਓ.ਬੀ.ਸੀ. ਸੰਗਠਨਾਂ ਅਤੇ ਘੱਟ ਗਿਣਤੀ ਕੌਮਾਂ ਵੱਲੋਂ 2 ਅਪ੍ਰੈਲ ਨੂੰ ‘ਭਾਰਤ ਬੰਦ’ ਦਾ ਸਾਂਝਾ ਉਪਰਾਲਾ ਹਿੰਦੂਤਵ ਰਾਸ਼ਟਰ ਨੂੰ ਰੱਦ ਕਰਨ ਦਾ ਨੇਕ ਉਦਮ : ਮਾਨ

Simranjit Singh Mann

ਹਿੰਦੂਤਵ ਰਾਸ਼ਟਰ ਨੂੰ ਮੁੱਢੋ ਰੱਦ ਕਰਨ ਲਈ 2 ਅਪ੍ਰੈਲ ਨੂੰ ਦਿੱਤੇ ਗਏ ਭਾਰਤ ਬੰਦ ਦੀ ਪੂਰਨ ਹਮਾਇਤ

ਫ਼ਤਹਿਗੜ੍ਹ ਸਾਹਿਬ, 28 ਮਾਰਚ (ਪੀ ਡੀ ਬਿਊਰੋ ) “ਇੰਡੀਆਂ ਵਿਚ ‘ਹਿੰਦੂਤਵ ਰਾਸ਼ਟਰ’ ਨੂੰ ਗੈਰ-ਵਿਧਾਨਿਕ ਤੇ ਗੈਰ-ਇਨਸਾਨੀਅਤ ਤਰੀਕੇ ਸਮੁੱਚੇ ਐਸ.ਸੀ, ਐਸ.ਟੀ, ਓ.ਬੀ.ਸੀ, ਘੱਟ ਗਿਣਤੀ ਕੌਮਾਂ, ਸਿੱਖ, ਮੁਸਲਿਮ, ਇਸਾਈ, ਦਲਿਤ, ਰੰਘਰੇਟੇ, ਕਬੀਲਿਆ, ਲਤਾੜੇ ਅਤੇ ਮਜ਼ਲੂਮ ਵਰਗਾਂ ਉਤੇ ਥੋਪਣ ਹਿੱਤ ਆਰ.ਐਸ.ਐਸ. ਦਾ ਫਿਰਕੂ ਸੰਗਠਨ ਲੰਮੇਂ ਸਮੇਂ ਤੋਂ ਡਾਕਟਰ ਅੰਬੇਦਕਰ ਦੀ ਮਨੁੱਖਤਾ ਪੱਖੀ ਸਰਬਸਾਂਝੀ ਸੋਚ ਨੂੰ ਕੁੱਚਲਕੇ ਉਪਰੋਕਤ ਸਭਨਾਂ ਨੂੰ ਹਿੰਦੂ ਗਰਦਾਨਣ ਅਤੇ ਫਿਰ ਹਿੰਦੂ ਰਾਸ਼ਟਰ ਕਾਇਮ ਕਰਨ ਦੀਆਂ ਕਾਰਵਾਈਆ ਕਰਦਾ ਆ ਰਿਹਾ ਹੈ । ਇਹ ਆਰ.ਐਸ.ਐਸ. ਕਦੀ ਬੀਜੇਪੀ ਦੇ ਰੂਪ ਵਿਚ, ਕਦੇ ਕਾਂਗਰਸ ਦੇ ਰੂਪ ਵਿਚ, ਕਦੇ ਸੈਂਟਰ ਵਿਚ ਸਾਂਝੀਆਂ ਹਕੂਮਤਾਂ ਦੇ ਰੂਪ ਵਿਚ ਨਿਰੰਤਰ ਆਪਣੀ ਫਿਰਕੂ ਜ਼ਹਿਰ ਫੈਲਾਉਦਾ ਆ ਰਿਹਾ ਹੈ । ਇਸੇ ਸੋਚ ਅਧੀਨ ਇਨ੍ਹਾਂ ਫਿਰਕੂਆਂ ਨੇ ਡਾ. ਬੀ.ਆਰ.ਅੰਬੇਦਕਰ ਦੀ ਮਨੁੱਖਤਾ ਪੱਖੀ ਸੋਚ ਤੇ ਅਧਾਰਿਤ ਬਣਾਏ ਗਏ ਇੰਡੀਆਂ ਦੇ ਵਿਧਾਨ ਵਿਚ ਆਪਣੇ ਹਿੱਤਾਂ ਦੀ ਪੂਰਤੀ ਲਈ ਸੈਕੜੇ ਵਾਰ ਤਬਦੀਲੀਆਂ ਕਰਕੇ ਉਸਦੇ ਅਸਲੀ ਰੂਪ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਹਿੰਦੂ ਰਾਸ਼ਟਰ ਵਾਲਾ ਰੂਪ ਦੇ ਦਿੱਤਾ ਹੈ । ਇਸ ਵਿਚ ਹੋਰ ਹਿੰਦੂ ਸੰਗਠਨ ਜਿਵੇਂ ਵਿਸ਼ਵ ਹਿੰਦੂ ਪ੍ਰੀਸ਼ਦ, ਸਿਵ ਸੈਨਾ, ਬਜਰੰਗ ਦਲ, ਰਾਸਟਰੀ ਸੁਰੱਖਸਾ ਸੰਮਤੀ ਆਦਿ ਹਿੰਦੂ ਹੁਕਮਰਾਨਾਂ ਨੇ ਜਿਨ੍ਹਾਂ ਦੀ ਇਥੇ ਵੱਸੋਂ ਬਹੁਤ ਘੱਟ ਹੈ, ਉਹ 80-85% ਉਪਰੋਕਤ ਵਰਗਾਂ ਅਤੇ ਘੱਟ ਗਿਣਤੀ ਕੌਮਾਂ ਨੂੰ ਸਾਜ਼ਸੀ ਢੰਗ ਨਾਲ ਗੁਲਾਮ ਬਣਾਉਣ ਅਤੇ ਇਨ੍ਹਾਂ ਉਤੇ ਜ਼ਬਰੀ ਹਿੰਦੂ ਰਾਸ਼ਟਰ ਥੋਪ ਕੇ ਰਾਜ ਕਰਨਾ ਲੋਚਦੇ ਹਨ । ਪਰ ਭਾਰਤੀ ਮੁਕਤੀ ਮੋਰਚਾ, ਬਾਮਸੇਫ਼, ਐਸ.ਸੀ, ਐਸ.ਟੀ, ਓ.ਬੀ.ਸੀ, ਘੱਟ ਗਿਣਤੀ ਕੌਮਾਂ, ਸਿੱਖ, ਮੁਸਲਿਮ, ਇਸਾਈ, ਦਲਿਤ, ਰੰਘਰੇਟੇ, ਕਬੀਲਿਆ, ਲਤਾੜੇ ਅਤੇ ਮਜ਼ਲੂਮ ਵਰਗ, ਬੋਧੀ, ਜੈਨੀ, ਲਿੰਗਾਇਤ ਧਰਮ ਸਭਨਾਂ ਨੂੰ ਇਕ ਸਾਂਝੇ ਪਲੇਟਫਾਰਮ ਤੇ ਇਕੱਤਰ ਕਰਕੇ ਜਿਥੇ ਹਿੰਦੂਤਵ ਰਾਸ਼ਟਰ ਨੂੰ ਠੁਕਰਾ ਦਿੱਤਾ ਹੈ, ਉਥੇ ਇਨ੍ਹਾਂ ਦੀ ਗੁਲਾਮੀ ਨੂੰ ਮੁੱਢੋ ਹੀ ਨਕਾਰਦੇ ਹੋਏ 2 ਅਪ੍ਰੈਲ 2018 ਨੂੰ ‘ਭਾਰਤ ਬੰਦ’ ਦਾ ਜੋ ਸੱਦਾ ਦਿੱਤਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਉਸ ਸਰਬਸਾਂਝੇ ਮਨੁੱਖਤਾ ਪੱਖੀ ਮਕਸਦ ਦੀ ਪ੍ਰਾਪਤੀ ਲਈ ਭਾਰਤ ਬੰਦ ਦੇ ਉਲੀਕੇ ਗਏ ਪ੍ਰੋਗਰਾਮ ਦੀ ਪੂਰਨ ਹਮਾਇਤ ਕਰਦਾ ਹੈ ।”
ਇਹ 2 ਅਪ੍ਰੈਲ ਦੇ ਭਾਰਤ ਬੰਦ ਦੇ ਸੱਦੇ ਦੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੂਰਨ ਹਮਾਇਤ ਕਰਦੇ ਹੋਏ ਅਤੇ ਉਪਰੋਕਤ ਸਭ ਵਰਗਾਂ ਨੂੰ ਹਿੰਦੂਤਵ ਰਾਸ਼ਟਰ ਦੇ ਮੰਦਭਾਵਨਾ ਭਰੇ ਫਿਰਕੂਆਂ ਦੇ ਮਨਸੂਬਿਆਂ ਨੂੰ ਅਸਫ਼ਲ ਬਣਾਉਣ ਅਤੇ ਉਪਰੋਕਤ ਵਰਗਾਂ ਦਾ ਸਮੁੱਚੇ ਆਗੂਆਂ ਦੀ ਸਰਬਸੰਮਤੀ ਨਾਲ ਭਾਰਤ ਅਤੇ ਸੰਸਾਰ ਪੱਧਰ ਤੇ ਇਕ ਸਰਬਸਾਂਝਾ ਪਲੇਟਫਾਰਮ ਤਿਆਰ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ 39 ਮੁਲਕਾਂ ਵਿਚ ਜੋ ਲੰਮੇਂ ਸਮੇਂ ਤੋਂ ਯੂਨਿਟ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਦੀ ਕੁਆਰਡੀਨੇਸ਼ਨ ਕਮੇਟੀ ਵੱਲੋਂ ਵੀ ਉਪਰੋਕਤ 2 ਅਪ੍ਰੈਲ ਦੇ ਭਾਰਤ ਬੰਦ ਨੂੰ ਪੂਰਨ ਹਮਾਇਤ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਕੌਮਾਂਤਰੀ ਪੱਧਰ ਤੇ ਉਪਰੋਕਤ ਵਰਗਾਂ ਦੇ ਹੱਕ ਵਿਚ ਇਕ ਲੋਕਰਾਏ ਲਾਮਬੰਦ ਕਰਨ ਦੇ ਨਾਲ-ਨਾਲ ਇਕ ਸਰਬਸਾਂਝਾ ਸਾਫ਼-ਸੁਥਰਾ ਰਾਜ ਪ੍ਰਬੰਧ ਕਾਇਮ ਕਰਨ ਲਈ ਵੀ ਅਗਵਾਈ ਕਰੇਗਾ । ਸ. ਮਾਨ ਨੇ ਇਹ ਪੂਰਨ ਦਾਅਵੇ ਨਾਲ ਜਾਣਕਾਰੀ ਦਿੱਤੀ ਕਿ ਸ੍ਰੀ ਵਾਮਨ ਮੇਸਰਾਮ ਪ੍ਰਧਾਨ ਭਾਰਤੀ ਮੁਕਤੀ ਮੋਰਚਾ, ਲਿੰਗਾਇਤ ਧਰਮ ਦੇ ਮੁੱਖੀ ਸ੍ਰੀ ਕੰਨੇਸਵਰ ਸਵਾਮੀ ਅੱਪਾ, ਮੁਸਲਿਮ ਪਰਸਨਲ ਲਾਅ ਬੋਰਡ ਅਤੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਦੇ ਆਗੂਆਂ ਵੱਲੋਂ ਬੀਤੇ ਕੁਝ ਸਮਾਂ ਪਹਿਲੇ ਅੰਮ੍ਰਿਤਸਰ, ਭੀਮਾ ਕੋਰੇਗਾਓ, ਕੋਲ੍ਹਾਪੁਰ ਮਹਾਰਾਸ਼ਟਰ, ਦਿੱਲੀ ਆਦਿ ਵਿਖੇ ਹੋਏ ਸਾਂਝੇ ਪ੍ਰੋਗਰਾਮਾਂ ਨੇ ਇੰਡੀਆਂ ਪੱਧਰ ਤੇ ਹਿੰਦੂਤਵ ਰਾਸ਼ਟਰ ਵਿਰੁੱਧ ਬਹੁਤ ਵੱਡੀ ਜਾਗਰੂਕਤਾ ਪੈਦਾ ਕਰ ਦਿੱਤੀ ਹੈ ਅਤੇ ਉਪਰੋਕਤ ਸਭ ਵਰਗ ਜਿਨ੍ਹਾਂ ਉਤੇ ਫਿਰਕੂ ਹੁਕਮਰਾਨ ਜ਼ਬਰ-ਜੁਲਮ ਕਰਦਾ ਆ ਰਿਹਾ ਹੈ, ਉਹ ਇਸ ਜ਼ਬਰ-ਜੁਲਮ ਵਿਰੁੱਧ ਬਹੁਤ ਮਜ਼ਬੂਤੀ ਨਾਲ ਇਕ ਪਲੇਟਫਾਰਮ ਤੇ ਇਕੱਤਰ ਹੋ ਚੁੱਕੇ ਹਨ । ਜਿਸਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਵਰਗਾਂ ਦੇ ਹੱਕ ਵਿਚ ਅਵੱਸ ਨਿਕਲਣਗੇ । ਕਿਉਂਕਿ ਇਹ ਲਹਿਰ ਹੁਣ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਹੀ ਨਹੀਂ, ਬਲਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜੀਲੈਡ, ਬਰਤਾਨੀਆ, ਯੂਰਪਿੰਨ ਮੁਲਕਾਂ ਅਤੇ ਅਰਬ ਮੁਲਕਾਂ ਆਦਿ ਵਿਚ ਪੂਰੀ ਗਰਮਜੋਸੀ ਨਾਲ ਉਭਰਕੇ ਸਾਹਮਣੇ ਆ ਰਹੀ ਹੈ ਅਤੇ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਦਾ ਕਰੂਪ ਚਿਹਰਾ ਵੀ ਦੁਨੀਆਂ ਦੇ ਚੌਰਾਹੇ ਵਿਚ ਨੰਗਾਂ ਹੋਣ ਜਾ ਰਿਹਾ ਹੈ । ਜਲਦੀ ਹੀ ਅਸੀਂ ਸਭ ਸੁਹਿਰਦ ਆਗੂ ਅਤੇ ਕੌਮਾਂ ਮਿਲਕੇ ਬੇਗਮਪੁਰਾ ਦੀ ਸਰਬਸਾਂਝੀ ਸੋਚ ਤੇ ਅਧਾਰਿਤ ਸਰਬਸਾਂਝਾ ਅਜਿਹਾ ਰਾਜ ਪ੍ਰਬੰਧ ਕਾਇਮ ਕਰਾਂਗੇ ਜਿਸ ਵਿਚ ਕਿਸੇ ਵੀ ਧਰਮ, ਕੌਮ, ਫਿਰਕੇ, ਕਬੀਲੇ ਅਤੇ ਇਨਸਾਨ ਨਾਲ ਰਤੀਭਰ ਵੀ ਵਿਤਕਰਾ ਨਹੀਂ ਹੋਵੇਗਾ ਅਤੇ ਡਾ. ਬੀ.ਆਰ.ਅੰਬੇਦਕਰ ਦੇ ਸੁਪਨਿਆ ਨੂੰ ਹਰ ਕੀਮਤ ਤੇ ਸਾਕਾਰ ਕਰਾਂਗੇ । ਸ. ਮਾਨ ਨੇ ਸ੍ਰੀ ਵਾਮਨ ਮੇਸਰਾਮ, ਸ੍ਰੀ ਕੰਨੇਸਵਰ ਸਵਾਮੀ ਅੱਪਾ, ਮੁਸਲਿਮ ਪਰਸਨਲ ਲਾਅ ਬੋਰਡ ਦੇ ਮੁੱਖੀ, ਮੁਸਲਿਮ, ਇਸਾਈ ਅਤੇ ਦਲਿਤ ਆਗੂਆਂ ਦਾ ਉਚੇਚੇ ਤੌਰ ਤੇ ਜਿਥੇ ਧੰਨਵਾਦ ਕੀਤਾ, ਉਥੇ ਉਨ੍ਹਾਂ ਵੱਲੋਂ ਇਸ ਮਿਸ਼ਨ ਦੀ ਪ੍ਰਾਪਤੀ ਲਈ ਸਾਂਝੇ ਤੌਰ ਤੇ 2 ਅਪ੍ਰੈਲ ਨੂੰ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਲਈ ਮੁਬਾਰਕਬਾਦ ਵੀ ਦਿੱਤੀ । ਕਿਉਂਕਿ ਇਹ ਉਦਮ ਸਾਨੂੰ ਸਭਨਾਂ ਨੂੰ ਜਿਨ੍ਹਾਂ ਉਤੇ ਮੁਤੱਸਵੀ ਹੁਕਮਰਾਨ ਮੁਕਰਾਤਾ ਨਾਲ ਜ਼ਬਰ-ਜੁਲਮ ਢਾਹੁੰਦਾ ਆ ਰਿਹਾ ਹੈ, ਉਨ੍ਹਾਂ ਨੂੰ ਇਨਸਾਫ਼ ਪ੍ਰਾਪਤ ਕਰਨ ਲਈ ਇਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕਰ ਦਿੱਤਾ ਗਿਆ ਹੈ । ਜੋ ਸਾਨੂੰ ਸਭਨਾਂ ਨੂੰ ਹਿੰਦੂਤਵ ਰਾਸ਼ਟਰ ਦੀ ਗੁਲਾਮੀ ਤੋਂ ਸਦਾ ਲਈ ਆਜ਼ਾਦ ਵੀ ਕਰੇਗਾ ਅਤੇ ਅਸੀਂ ਸਭ ਬਰਾਬਰਤਾ ਦੀ ਸੋਚ ਤੇ ਆਪਣੇ ਸਾਂਝੇ ਰਾਜ ਪ੍ਰਬੰਧ ਹੇਠ ਹਰ ਪੱਖੋ ਅੱਗੇ ਵੱਧਣ ਵਿਚ ਖੁਸ਼ੀ ਤੇ ਫਖ਼ਰ ਮਹਿਸੂਸ ਕਰਾਂਗੇ । ਸ. ਮਾਨ ਨੇ ਫਿਰ ਸਭ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ, ਐਸ.ਸੀ, ਐਸ.ਟੀ, ਓ.ਬੀ.ਸੀ, ਘੱਟ ਗਿਣਤੀ ਕੌਮਾਂ, ਸਿੱਖ, ਮੁਸਲਿਮ, ਇਸਾਈ, ਦਲਿਤ, ਰੰਘਰੇਟੇ, ਕਬੀਲਿਆ, ਲਤਾੜੇ ਅਤੇ ਮਜ਼ਲੂਮ ਵਰਗਾਂ ਨੂੰ 2 ਅਪ੍ਰੈਲ ਦੇ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਅਪੀਲ ਵੀ ਕੀਤੀ ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਲੰਡਨ ਵਿੱਚ ਵਿਰੋਧ ਅਤੇ ਰੋਸ ਪ੍ਰਦਰਸ਼ਨ 18 ਐਪਰੈਲ ਨੂੰ


” ਘੱਟ ਗਿਣਤੀਆਂ ਹਿੰਦੂਤਵੀ ਮੋਦੀ ਖਿਲਾਫ” ਦੇ ਬੈਨਰ ਹੇਠ ਹੋਵੇਗਾ ਜਬਰਦਤ ਵਿਰੋਧ ਪ੍ਰਦਰਸ਼ਨ ”

ਲੰਡਨ- ਭਾਰਤ ਦੇ ਹਿੰਦੂਤਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਮਹੀਨੇ ਇੰਗਲੈਂਡ ਫੇਰੀ ਦੌਰਾਨ ਉਸਦਾ ਵੱਡੀ ਪੱਧਰ ਤੇ ਵਿਰੋਧ ਕਰਨ ਲਈ ਸਰਗਰਮੀਆਂ ਅਰੰਭ ਹੋ ਚੁੱਕੀਆਂ ਹਨ ।ਸਿੱਖ ਜਥੇਬੰਦੀਆਂ ਵਲੋਂ ਵੱਖ ਵੱਖ ਘੱਟ ਗਿਣਤੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਦਾ ਸਿਲਸਲਾ ਅਰੰਭ ਕਰ ਦਿੱਤਾ ਗਿਆ ਹੈ ।ਇਸ ਸਬੰਧੀ ਗੁਰਦਵਾਰਾ ਸਿੰਘ ਸਭਾ ਸਲੋਹ ਵਿਖੇ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਸੱਦੇ ਤੇ ਕਸ਼ਮੀਰ ਦੀ ਅਜ਼ਾਦੀ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨਾਲ ਵਿਸ਼ੇਸ਼ ਪਲੇਠੀ ਮੀਟਿੰਗ ਕੀਤੀ ਗਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਭਾਈ ਅਮਰੀਕ ਸਿੰਘ ਗਿੱਲ ਸਿੱਖ ਫੈਡਰੇਸ਼ਨ ਯੂ,ਕੇ, ਭਾਈ ਜੋਗਾ ਸਿੰਘ ਬੱਬਰ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਯੁਨਾਈਟਿਡ ਖਾਲਸਾ ਦਲ ਯੂ,ਕੇ ,ਭਾਈ ਜਗਵਿੰਦਰ ਸਿੰਘ ਸ੍ਰæੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ,ਭਾਈ ਰਣਜੀਤ ਸਿੰਘ ਸਰਾਏ ਕੌਂਸਲ ਆਫ ਖਾਲਿਸਤਾਨ , ਲਾਰਡ ਨਜ਼ੀਰ ਅਹਿਮਦ ਸਮੇਤ ਕਸ਼ਮੀਰੀ ਜਥੇਬੰਦੀਆਂ ਦੇ ਤਿੰਨ ਦਰਜਨ ਤੋਂ ਜਿਆਦਾ ਪ੍ਰਤੀਨਿਧ ਸ਼ਾਮਲ ਹੋਏ ।ਦਲਿਤਾਂ ,ਬੋਧੀਆਂ ਅਤੇ ਈਸਾਈਆਂ ਦੀਆਂ ਜਥੇਬੰਦੀਆਂ ਨਾਲ ਅਗਲੇਰੇ ਦਿਨਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ । ਮੋਦੀ ਖਿਲਾਫ ਕੀਤੇ ਜਾਣ ਵਾਲੇ ਰੋਸ ਮੁਜਾਹਰੇ ਨੂੰ ” ਘੱਟ ਗਿਣਤੀਆਂ ਹਿੰਦੂਤਵੀ ਮੋਦੀ ਖਿਲਾਫ ” ਦੇ ਨਾਮ ਹੇਠ ਸਰਗਰਮ ਜੰਗੀ ਪੱਧਰ ਤੇ ਯੂ,ਕੇ ਭਰ ਵਿੱਚ ਲਾਬੀ ਸ਼ੁਰੂ ਕਰ ਦਿੱਤੀ ਗਈ ਹੈ । ਮੁੱਖ ਰੋਸ ਮੁਜਾਹਰਾ ਲੰਡਨ ਵਿੱਚ 18 ਐੱਪਰੈਲ ਬੁੱਧਵਾਰ ਵਾਲੇ ਦਿਨ 12 ਵਜੇ ਤੋਂ 3 ਵਜੇ ਤੱਕ ਕੀਤਾ ਜਾਵੇਗਾ ,ਇਸ ਵਾਸਤੇ ਸਿੱਖ ਸੰਗਤਾਂ ਨੂੰ ਵਧ ਚੜ੍ਹ ਕੇ ਸਾਢੇ ਗਿਆਰਾਂ ਵਜੇ ਪੁੱਜਣ ਦੀ ਅਪੀਲ ਕੀਤੀ ਗਈ ਹੈ ।  ।ਇਸੇ ਲੜੀ ਤਹਿਤ ਅਗਲੇ ਦਿਨ 25 ਮਾਰਚ ਨੂੰ ਐਤਵਾਰ ਨੂੰ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੀ ਵੱਡੀ ਇਕੱਤਰਤਾ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿਖੇ ਕੀਤੀ ਗਈ ।ਜਿਸ ਵਿੱਚ ਪੱਜੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਵਲੋਂ ਮੋਦੀ ਖਿਲਾਫ ਕੀਤੇ ਜਾਣ ਵਾਲੇ ਮੁਜਾਹਰੇ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਦਾ ਵਿਸ਼ਵਾਸ਼ ਦਿਵਾਇਆ ਅਤੇ ਸਿੱਖ ਸੰਗਤਾਂ ਨੂੰ ਮੁਜਾਹਰੇ ਵਿੱਚ ਜਾਣ ਲਈ ਕੋਚਾਂ ਦਾ ਪ੍ਰਬੰਧ ਕਰਨ ਦੀ ਹਾਮੀ ਭਰੀ ਗਈ । ਹੋਰਨਾਂ ਤੋਂ ਇਲਾਵਾ ਸਿੱਖ ਕੌਂਸਲ ਯੂ,ਕੇ ਦੇ ਜਨਰਲ ਸਕੱਤਰ ਭਾਈ ਜਗਤਾਰ ਸਿੰਘ , ਗੁਰਦਾਵਾਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਤੀਨਿਧਾਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭਰਵੀਂ ਸ਼ਿਰਕਤ ਕੀਤੀ । ਜਿਹਨਾਂ ਵਿੱਚ ਭਾਈ ਗੁਰਦੇਵ ਸਿੰਘ ਖਾਲਸਾ ਕਾਵੈਂਟਰੀ ,ਭਾਈ ਅਵਤਾਰ ਸਿੰਘ ਸੰਘੜਾ,ਭਾਈ ਗੁਰਦੇਵ ਸਿੰਘ ਚੌਹਾਨ ,ਭਾਈ ਜਸਪਾਲ ਸਿੰਘ ਬੈਂਸ,ਭਾਈ ਚਰਨ ਸਿੰਘ,ਭਾਈ ਬਲਵਿੰਦਰ ਸਿੰਘ ਢਿੱਲੋਂ,ਭਾਈ ਸਰਬਜੀਤ ਸਿੰਘ , ਭਾਈ ਅਮਰੀਕ ਸਿੰਘ ਗਿੱਲ , ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ,ਭਾਈ ਜੋਗਾ ਸਿੰਘ ,ਭਾਈ ਹਰਦੀਸ਼ ਸਿੰਘ,ਭਾਈ ਗੁਰਦੇਵ ਸਿੰਘ ਖਾਲਸਾ , ਭਾਈ ਹਮਰਾਜ ਸਿੰਘ,ਭਾਈ ਸਤਵਿੰਦਰ ਸਿੰਘ ਜਾਗੋਵਾਲਾ ,ਭਾਈ ਬਲਵਿੰਦਰ ਸਿੰਘ ਵੁਲਵਰਹੈਪਟਨ,ਭਾਈ ਗੁਰਜੀਤ ਸਿੰਘ ਸਮਰਾ,ਭਾਈ ਗੁਰਮੇਜ ਸਿੰਘਗਿੱਲ,ਭਾਈ ਅਮਨਦੀਪ ਸਿੰਘ ਸ਼ਾਮਲ ਸਨ । ਇੰਗਲੈਂਡ ਭਰ ਦੀਆਂ ਸਮੁੱਚੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਸਨਿਮਰ ਅਪੀਲ ਕੀਤੀ ਗਈਕਿ ਸਿੱਖ ਸੰਗਤਾਂ ਦੀ ਲੋੜ ਅਨੁਸਾਰ ਕੋਚਾਂ ਦਾ ਪ੍ਰਬੰਧ ਕੀਤਾ ਜਾਵੇ ।ਸਮੁੱਚੇ ਮੀਡੀਏ ਨੂੰ ਇਸ ਅਪੀਲ ਕਰਦਿਆਂ ਆਖਿਆ ਗਿਆ ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਉੱਪਰ ਹਿੰਦੂਤਵੀ ਲਾਬੀ ਦੇ ਕਰਿੰਦਿਆਂ ਵਲੋਂ ਕੀਤੇ ਜਾ ਰਹੇ ਜੁਲਮਾਂ ,ਅੱਤਿਆਚਾਰਾਂ ਅਤੇ ਗੁਲਾਮ ਬਣਾ ਕੇ ਰੱਖਣ ਦੀਆਂ ਕੁਚਾਲਾਂ ਨੂੰ ਬੇਨਕਾਬ ਕਰਦਿਆਂ ਸਿੱਖ ਮਾਨਸਿਕਤਾ ਵਿੱਚ ਕੌਮੀ ਅਜਾਦੀ ਦੀ ਲਹਿਰ ਪ੍ਰਤੀ ਚੇਤੰਨਤਾ ਪੈਦਾ ਕਰਕੇ ਕੌਮ ਪ੍ਰਸਤ ਮੀਡੀਆ ਹੋਣ ਦਾ ਫਰਜ਼ ਨਿਭਾਇਆ ਜਾਵੇ ।

ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਕੀਤੀ ਜਾਨ ਨਿਛਾਵਰ

ਕੁਰਕਸ਼ੇਤਰ, 20 ਮਾਰਚ (ਜਗਸੀਰ ਸਿੰਘ ਸੰਧੂ) : ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਗੁਰਬਖਸ਼ ਸਿੰਘ ਖਾਲਸਾ ਨੇ ਅੱਜ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ। ਸਾਕਾ ਦਰਬਾਰ ਸਾਹਿਬ ਤੋਂ ਬਾਅਦ ਸੁਰੂ ਹੋਏ ਸਿੱਖ ਸੰਘਰਸ਼ ਵਿੱਚ ਕੁੱਦੇ ਸਿੰਘਾਂ ਨੂੰ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਰਿਹਾਅ ਨਾ ਕਰਨ ਦੇ ਰੋਸ ਵੱਜੋਂ ਪਹਿਲਾਂ 2013 ਵਿੱਚ 44 ਦਿਨਾਂ ਭੁੱਖ ਹੜਤਾਲ ਅਤੇ ਫੇਰ 2014 ਵਿੱਚ 65 ਦਿਨਾਂ ਦੀ ਭੁੱਖ ਹੜਤਾਲ ਕਰਨ ਵਾਲੇ ਗੁਰਬਖਸ ਸਿੰਘ ਖਾਲਸਾ ਨੇ ਅੱਜ ਆਪਣੇ ਸੰਘਰਸ਼ ਦੇ ਤੀਸਰੇ ਪੜਾਅ ਵੱਜੋਂ ਸਵੇਰੇ ਹਰਿਆਣਾ ਦੇ ਜਿਲਾ ਕੁਰਕਸ਼ੇਤਰ ਵਿੱਚ ਪੈਂਦੇ ਪਿੰਡ ਠਸਕਾ ਅਲੀ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਕੇ ਪਿੰਡ ਵਿੱਚ ਹੀ ਬਣੀ ਪਾਣੀ ਵਾਲੀ ਟੈਂਕੀ ’ਤੇ ਚੜਕੇ ਆਪਣਾ ਸੰਘਰਸ਼ ਸੁਰੂ ਕੀਤਾ ਸੀ।

ਇਸ ਮੌਕੇ ਭਾਵੇਂ ਉਹਨਾਂ ਨਾਲ ਬਹੁਤੀ ਸੰਗਤ ਨਹੀਂ ਸੀ, ਪਰ ਭਾਈ ਖਾਲਸਾ ਨੇ ਕਿਹਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਹੁਣ ਉਹ ਜਿੰਦਗੀ ਦੀ ਬਾਜ਼ੀ ਲਗਾ ਦੇਣਗੇ। ਇਸ ਸਬੰਧੀ ਉਹਨਾਂ ਨੇ ਕੁਰਕਸ਼ੇਤਰ ਦੇ ਜ਼ਿਲਾ ਪ੍ਰਸਾਸ਼ਨ ਨੂੰ ਵੀ ਜਾਣੂ ਕਰਵਾ ਦਿੱਤਾ ਸੀ, ਪਰ ਪ੍ਰਸਾਸ਼ਨ ਨੇ ਭਾਈ ਖਾਲਸਾ ਵੱਲੋਂ ਪਹਿਲਾਂ ਕੀਤੀਆਂ ਭੁਖ ਹੜਤਾਲ ਦੇ ਮੁੱਦੇਨਜਰ ਇਸ ਨੂੰ ਹਲਕੇ ਵਿੱਚ ਹੀ ਲਿਆ, ਜਦੋਂਕਿ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸ਼ਾਮ ਦੇ ਸਮੇਂ ਜੈਕਾਰਾ ਲਗਾ ਕੇ ਟੈਂਕੀ ਵਿੱਚੋਂ ਛਾਲ ਮਾਰ ਦਿੱਤੀ। ਇਸ ’ਤੇ ਉਥੇ ਹਾਜਰ ਲੋਕਾਂ ਨੇ ਤੁਰੰਤ ਉਹਨਾਂ ਕੁਰਕਸ਼ੇਤਰ ਦੇ ਸਿਵਲ ਹਸਪਤਾਲ ਵਿੱਚ ਪੁਹੰਚਾਇਆ, ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ ਹੈ। ਇਸ ਤੋਂ ਭਾਈ ਗੁਰਬਖਸ ਸਿੰਘ ਖਾਲਸਾ ਦੀ ਮਿ੍ਰਤਕ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ ਹੈ।

ਭਾਈ ਖਾਲਸਾ ਦੀ ਮੌਤ ਦੀ ਖਬਰ ਨਾਲ ਪੂਰੇ ਸਿੱਖ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਕੱਲ ਪੰਥ ਦੀਆਂ ਅਹਿਮ ਸਖਸੀਅਤਾਂ ਦੇ ਕੁਰਕਸ਼ੇਤਰ ਪੁਹੰਚਣ ਤੋਂ ਬਾਅਦ ਭਾਈ ਖਾਲਸਾ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

http://rozanapehredar.com/node/9090