2016 ’ਚ ਸਿੱਖਾਂ ਦੇ ਕਾਤਿਲ ਜੇਲ੍ਹਾਂ ਵਿਚ ਹੋਣਗੇ : ਜੀ.ਕੇ.

4ਨਵੀਂ ਦਿੱਲੀ :- 1-1-16 ਨਵੇਂ ਸਾਲ 2016 ਦੀ ਆਮਦ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ’ਚ ਰਸਭਿਨੇ ਕੀਰਤਨ ਸਮਾਗਮਾਂ ਦਾ ਉਪਰਾਲਾ ਕੀਤਾ ਗਿਆ। ਗੁਰਦੁਆਰਾ ਸੀਸਗੰਜ ਸਾਹਿਬ, ਬੰਗਲਾ ਸਾਹਿਬ, ਨਾਨਕ ਪਿਆਉ ਸਾਹਿਬ, ਰਕਾਬਗੰਜ ਸਾਹਿਬ, ਮੋਤੀਬਾਗ ਸਾਹਿਬ, ਬਾਲਾ ਸਾਹਿਬ ਅਤੇ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਇਨ੍ਹਾਂ ਸਮਾਗਮਾ ਦਾ ਆਯੋਜਨ ਸੰਗਤਾਂ ਦੇ ਸਹਿਯੋਗ ਨਾਲ ਕਮੇਟੀ ਵੱਲੋਂ ਕੀਤਾ ਗਿਆ। ਇਨ੍ਹਾਂ ਸਮਾਗਮਾਂ ’ਚ ਪੰਥ ਪ੍ਰਸਿੱਧ ਰਾਗੀ ਭਾਈ ਗੁਰਇਕਬਾਲ ਸਿੰਘ, ਭਾਈ ਚਮਨਜੀਤ ਸਿੰਘ ਲਾਲ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ, ਭਾਈ ਰਣਧੀਰ ਸਿੰਘ, ਭਾਈ ਨਿਰਮਲ ਸਿੰਘ, ਅਖੰਡ ਕੀਰਤਨੀ ਜਥੇ ਦੇ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਅਤੇ ਕਮੇਟੀ ਦੇ ਹਜੂਰੀ ਰਾਗੀ ਜਥਿਆ ਨੇ ਸੰਗਤਾਂ ਨੂੰ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ।

ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹਾਜ਼ਰੀ ਭਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਨਵੇਂ ਸਾਲ ਦੀ ਆਰੰਭਤਾ ਮੌਕੇ ਗੁਰੂ ਘਰਾਂ ’ਚ ਗੁਰਬਾਣੀ ਨਾਲ ਜੁਡ਼ ਕੇ ਕੀਤੀ ਜਾ ਰਹੀ ਸ਼ੁਰੂਆਤ ਨੂੰ ਸਿੱਖ ਵਿਰਸੇ ਅਤੇ ਸਿੱਖ ਪਛਾਨ ਦੇ ਨਾਲ ਵੀ ਜੋਡ਼ਿਆ। ਜੀ.ਕੇ ਨੇ ਕਿਹਾ ਕਿ ਕਲਬਾਂ ਅਤੇ ਹੋਟਲਾਂ ’ਚ ਨਵੇਂ ਸਾਲ ਦੇ ਜਸ਼ਨਾ ’ਚ ਜਾਉਣਾ ਸਾਡਾ ਵਿਰਸਾ ਨਹੀਂ ਹੈ ਤੇ ਅੱਜ ਨੌਜਵਾਨਾਂ ਵੱਲੋਂ ਵੱਡੀ ਤਦਾਤ ’ਚ ਗੁਰੂ ਘਰਾਂ ’ਚ ਚਲ ਰਹੇ ਸਮਾਗਮਾਂ ’ਚ ਲਵਾਈ ਜਾ ਰਹੀ ਹਾਜਰੀ ਸਿੱਖ ਕੌਮ ਦੇ ਚੰਗੇ ਭਵਿੱਖ ਅਤੇ ਉੱਤਮ ਦਿੱਖ ਨੂੰ ਲੋਕਾਂ ਦੇ ਸਾਹਮਣੇ ਰੱਖਣ ਦੀ ਦਿੱਸ਼ਾ ’ਚ ਵੱਡਮੁੱਲਾ ਕਦਮ ਹੈ। ਜੀ.ਕੇ. ਨੇ ਬੀਤੇ ਤਿੰਨ ਸਾਲਾਂ ਦੌਰਾਨ ਕੀਤੇ ਗਏ ਕਾਰਜਾਂ ਤੇ ਪੰਛੀ ਝਾਤ ਪਾਉਂਦੇ ਹੋਏ ਕਮੇਟੀ ਵੱਲੋਂ ਕੀਤੀ ਜਾ ਰਹੀ ਕਾਨੂੰਨੀ ਚਾਰਾਜੋਈ ਸੱਦਕਾ 1984 ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ 2016 ਵਿਖੇ ਜੇਲ ਜਾਉਣ ਦਾ ਰਾਹ ਪੱਧਰਾ ਹੋਣ ਦਾ ਵੀ ਦਾਅਵਾ ਕੀਤਾ।
ਜੀ.ਕੇ. ਨੇ ਇਸ਼ਾਰਾ ਕੀਤਾ ਕਿ ਸਿੱਖ ਮਸਲਿਆਂ ਤੇ ਕਿਸੇ ਵੀ ਦਬਾਵ ਨੂੰ ਨਾ ਮਨਜੂਰਦੇ ਹੋਏ ਕਮੇਟੀ ਪੰਥਕ ਹਿਤਾਂ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ। ਜੀ.ਕੇ. ਨੇ 2011 ਦੀ ਜਨਗਣਨਾ ਦੇ ਆਂਕਡ਼ਿਆਂ ਦਾ ਹਵਾਲਾ ਦਿੰਦੇ ਹੋਏ 0 ਤੋਂ 6 ਸਾਲ ਦੀ ਉਮਰ ਦੀਆਂ ਬੱਚਿਆਂ ਦੀ 1000 ਤੇ ਸੰਖਿਆ 2001 ਦੇ 786 ਦੇ ਮੁਕਾਬਲੇ 2011 ’ਚ 828 ਹੋਣ ਨੂੰ ਕੌਮ ਲਈ ਚੰਗੀ ਪ੍ਰਾਪਤੀ ਦੱਸਿਆ। ਕੇਂਦਰੀ ਮੰਤਰੀ ਹਰਿਸਿਮਰਤ ਕੌਰ ਬਾਦਲ ਵੱਲੋਂ ਕੁੱਖ ਅਤੇ ਰੁੱਖ ਦੀ ਰਾਖੀ ਲਈ ਚਲਾਈ ਜਾ ਰਹੀ ਨੰਨ੍ਹੀ ਛਾਂ ਮੁਹਿੰਮ ਤੋਂ ਵੀ ਸਿੱਖਾਂ ਦੇ ਪ੍ਰੇਰਣਾ ਲੈਣ ਦਾ ਜੀ.ਕੇ. ਨੇ ਦਾਅਵਾ ਕਰਦੇ ਹੋਏ ਇਸ ਸਬੰਧ ’ਚ ਕਾਰਜ ਕਰ ਰਹੀਆਂ ਸੰਸਥਾਵਾਂ ਨੂੰ ਵਧਾਈ ਵੀ ਦਿੱਤੀ।
ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਵੱਲੋਂ ਇਸ ਮੌਕੇ ਕਮੇਟੀ ਦੇ ਸਕੂਲਾਂ ਵਿਚ ਗੁਰਪੁਰਬਾਂ ਅਤੇ ਸ਼ਹੀਦੀ ਦਿਹਾਡ਼ਿਆਂ ਮੌਕੇ ਛੁੱਟੀ ਰਖਣ ਦੀ ਮੰਗ ਦਾ ਮਤਾ ਵੀ ਪੇਸ਼ ਕੀਤਾ ਗਿਆ ਜਿਸ ਨੂੰ ਮੌਜੂਦ ਸੰਗਤਾਂ ਦੇ ਇਕੱਠ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਰਾਣਾ ਨੇ ਇਸ ਮਤੇ ਨੂੰ ਸਕੂਲਾਂ ’ਚ ਲਾਗੂ ਕਰਨ ਵਾਸਤੇ ਜੀ.ਕੇ. ਅਤੇ ਸਕੂਲ ਸਿੱਖਿਆ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੂੰ ਜਰੂਰੀ ਪਹਿਲਕਦਮੀ ਕਰਨ ਦੀ ਅਪੀਲ ਕਰਦੇ ਹੋਏ ਸਰਕਾਰੀ ਨਿਯਮਾਂ ਦੀ ਪੂਰਤੀ ਲਈ ਉਕਤ ਛੁੱਟੀਆਂ ਦੇ ਬਦਲੇ ਸ਼ਨੀਵਾਰ ਨੂੰ ਵਾਧੂ ਕਲਾਸਾਂ ਲਗਾਉਣ ਦੀ ਵੀ ਤਜ਼ਵੀਜ ਦਿੱਤੀ। ਰਾਣਾ ਨੇ ਕਿਹਾ ਕਿ ਕਮੇਟੀ ਸਕੂਲਾਂ ’ਚ ਪਡ਼੍ਹਦੇ ਬੱਚੇ ਕਈ ਵਾਰ ਸਕੂਲਾਂ ’ਚ ਛੁੱਟੀਆਂ ਨਾ ਹੋਣ ਕਰਕੇ ਗੁਰਮਤਿ ਸਮਾਗਮਾਂ ’ਚ ਆਪਣੇ ਪਰਿਵਾਰਾਂ ਨਾਲ ਹਾਜ਼ਰੀ ਭਰਨ ਤੋਂ ਵਾਂਝੇ ਰਹਿ ਜਾਂਦੇ ਸਨ ਜਿਥੇ ਇਸ ਫੈਸਲੇ ਨਾਲ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੁਡ਼ਨ ਦਾ ਮੌਕਾ ਮਿਲੇਗਾ ਉੱਥੇ ਹੀ ਕਮੇਟੀ ਵੱਲੋਂ ਕਰਵਾਏ ਜਾਂਦੇ ਗੁਰਮਤਿ ਸਮਾਗਮ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਵਧੇਰੇ ਕਰਨ ਦੇ ਮਨੋਰਥ ’ਚ ਵੀ ਕਾਮਯਾਬ ਹੋਣਗੇ। ਇਸ ਮੌਕੇ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਵੀ ਮੌਜੂਦ ਸਨ।

3

5

468 ad

Submit a Comment

Your email address will not be published. Required fields are marked *