2008 ਦੇ ਬਹੁਚਰਚਿਤ ਪੂਹਲਾ ਕਤਲ ਕਾਂਡ ਦਾ ਫੈਸਲਾ

ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ ਵੱਲੋਂ ਭਾਈ ਹਰਚੰਦ ਸਿੰਘ ਮਾੜੀ ਕੰਬੋਕੇ ਅਤੇ ਨਵਤੇਜ ਸਿੰਘ ਗੁਗੂ ਦੇ ਬਾ-ਇਜਤ ਬਰੀ ਹੋਣ ਦਾ ਸਵਾਗਤ
ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਨੇ ਪੈਰਵੀ ਵੇਲੇ ਕੀਤੀ ਸੀ ਮਦਦ
ਔਕਲੈਂਡ- 20 ਮਈ (ਹਰਜਿੰਦਰ ਸਿੰਘ ਬਸਿਆਲਾ)- ਸਾਲ 2008 ਦੇ ਬਹੁਚਰਚਿਤ ਪੂਹਲਾ ਕਤਲ ਕਾਂਡ ਦਾ ਫੈਸਲਾ ਸੁਣਾਉਂਦਿਆਂ ਜਿਲ੍ਹਾ ਅਤੇ ਸ਼ੈਸਨ ਜੱਜ ਅੰਮ੍ਰਿਤਸਰ ਨੇ Puhlaਇਸ ਕੇਸ ਦੇ ਕਥਿਤ ਦੋਸ਼ੀਆਂ ਭਾਈ ਹਰਚੰਦ ਸਿੰਘ ਮਾੜੀ ਕੰਬੋਕੇ ਅਤੇ ਨਵਤੇਜ ਸਿੰਘ ਗੁਗੂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ।ਇਸ ਫੈਸਲੇ ਦਾ ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਜਦੋਂ ਇਹ ਕੇਸ ਅਦਾਲਤ ਦੇ ਵਿਚ ਚੱਲ ਰਿਹਾ ਸੀ ਤਾਂ ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਨੇ ਵੀ ਸਾਂਝੇ ਰੂਪ ਵਿਚ ਇਨ੍ਹਾਂ ਜੁਝਾਰੂਆਂ ਦੀ ਮਦਦ ਕੀਤੀ ਸੀ। ਭਾਈ ਨਵਤੇਜ ਸਿੰਘ ਗੁੱਗੂ ਦੇ ਸਤਿਕਾਰਯੋਗ ਪਿਤਾ ਸ਼ ਹੇਮ ਸਿੰਘ ਅਕਤੂਬਰ 2012 ਦੇ ਵਿਚ ਨਿਊਜ਼ੀਲੈਂਡ ਵਿਖੇ ਆਏ ਸਨ ਅਤੇ ਉਨ੍ਹਾਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਅਤੇ ਉਟਾਹੂਹੂ ਵਿਖੇ ਸੰਗਤਾਂ ਨੂੰ ਸੰਬੋਧਨ ਕੀਤਾ ਸੀ।

468 ad