2 ਹੋਰ ਕਿਸਾਨ ਕਰਜ਼ ਦੀ ਬਲੀ ਚੜ੍ਹੇ

10ਮਾਨਸਾ , 5 ਮਈ ( ਪੀਡੀ ਬੇਉਰੋ ) ਕਰਜ਼ ਦੇ ਸਤਾਏ ਦੋ ਹੋਰ ਕਿਸਾਨਾਂ ਨੇ ਆਪਣੀ ਜਾਨ ਦੇ ਦਿੱਤੀ ਹੈ। ਪਹਿਲਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਟਾਹਲੀਆਂ ਦਾ ਹੈ। ਪਿੰਡ ਦੇ ਕਿਸਾਨ ਕਰਜ਼ੇ ਤੋਂ ਪ੍ਰੇਸ਼ਾਨ ਹੋਣ ਕਾਰਨ ਅੱਜ ਸਵੇਰੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਦੂਸਰਾ ਮਾਮਲਾ ਤਲਵੰਡੀ ਭਾਈ ਦੇ ਪਿੰਡ ਬਾਲੇਵਾਲਾ ਦਾ ਹੈ, ਜਿੱਥੇ ਕਰਜ਼ ਨਾ ਚੁਕਾ ਸਕਣ ‘ਤੇ ਕਿਸਾਨ ਨੇ ਨਹਿਰ ‘ਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਟਾਹਲੀਆਂ ਦੇ ਨੌਜਵਾਨ ਕਿਸਾਨ ਗੁਰਤੇਜ ਸਿੰਘ (37) ਦੇ ਸਿਰ ‘ਤੇ 5 ਲੱਖ ਦੇ ਕਰੀਬ ਕਰਜ਼ ਸੀ। ਹੱਡ ਤੋੜਵੀਂ ਮਿਹਨਤ ਦੇ ਬਾਵਜੂਦ ਸਿਰ ਚੜ੍ਹਿਆ ਕਰਜਾ ਲਹਿਣ ਦੀ ਥਾਂ ਹੋਰ ਵਧਦਾ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਗੁਰਤੇਜ ਨੇ ਅੱਜ ਕਰਜ਼ ਦੇ ਪੈਸੇ ਵਾਪਸ ਕਰਨੇ ਸਨ। ਪਰ ਉਸ ਦੇ ਹੱਥ ਅੱਜ ਵੀ ਖਾਲੀ ਸਨ। ਕੋਈ ਰਾਸਤਾ ਨਾ ਨਜ਼ਰ ਆਇਆ ਤਾਂ ਪ੍ਰੇਸ਼ਾਨ ਕਿਸਾਨ ਨੇ ਅੱਜ ਖ਼ੁਦਕੁਸ਼ੀ ਕਰ ਲਈ।
ਇਸੇ ਤਰਾਂ ਤਲਵੰਡੀ ਭਾਈ ਦੇ ਪਿੰਡ ਬਾਲੇਵਾਲਾ ਦੇ ਕਿਸਾਨ ਸੁਰਜੀਤ ਸਿੰਘ ਨੂੰ ਕਰਜ਼ ਦੇ ਬੋਝ ਨੇ ਪ੍ਰੇਸ਼ਾਨ ਕਰ ਰੱਖਿਆ ਸੀ। ਕਰਜ਼ ਉਤਾਰਨ ਲਈ ਭਰਵੀਂ ਫਸਲ ਹੋਣਾ ਜਰੂਰੀ ਸੀ, ਪਰ ਕੁਦਰਤੀ ਮਾਰ ਨੇ ਇਸ ਵਾਰ ਵੀ ਫਸਲ ਬਰਬਾਦ ਕਰ ਕਿਸਾਨ ਦਾ ਲੱਕ ਤੋੜ ਦਿੱਤਾ। ਦੁਖੀ ਹੋਏ ਸੁਰਜੀਤ ਨੇ ਮਜ਼ਬੂਰਨ ਘੱਲ ਖ਼ੁਰਦ ਨੇੜੇ ਸਰਹਿੰਦ ਫੀਡਰ ਨਹਿਰ ‘ਚ ਛਾਲ ਮਾਰ ਕੇ ਆਪਣੀ ਜਾਨ ਦਿੱਤੀ।

468 ad

Submit a Comment

Your email address will not be published. Required fields are marked *