1984 ਦੇ ਦਰਦਨਾਕ ਇਤਿਹਾਸ ਨੂੰ ਦਿਖਾਏਗੀ ਫਿਲਮ ‘ਕੌਮ ਦੇ ਹੀਰੇ’

kaum de heere

**ਫਿਲਮ ਵਿੱਚ ਅਜਿਹੀ ਸੱਚਾਈ ਹੈ ਜਿਸ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਜਾਨਣਾ ਚਾਹੀਦਾ ਹੈ**

 

1984 ਦੀਆਂ ਦਰਦਨਾਕ ਯਾਦਾਂ ‘ਤੇ ਅਧਾਰਿਤ ਫਿਲਮ ‘ਕੌਮ ਦੇ ਹੀਰੇ’ 22 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਅਜੱ ਇਸ ਫਿਲਮ ਪ੍ਰਚਾਰ ਲਈ ਫਿਲਮ ਦੇ ਕਲਾਕਾਰ ਲੁਧਿਆਣਾ ਪੁੱਜੇ। ਸਾਈਂ ਸਿਨੇ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਰਵਿੰਦਰ ਰਵੀ ਨੇ, ਜੋ ਇਸ ਤੋਂ ਪਹਿਲਾਂ 2010 ਵਿਚ ‘ਤੇਰੇ ਇਸ਼ਕ ਨਚਾਇਆ’ ਅਤੇ 2012 ਵਿਚ ‘ਆਪਾਂ ਫਿਰ ਮਿਲਾਂਗੇ’ ਬਣਾ ਚੁੱਕੇ ਹਨ। ਸਤੀਸ਼ ਕਟਿਆਲ ਦੇ ਨਾਲ-ਨਾਲ ਸੰਦੀਪ ਭੱਲਾ, ਪ੍ਰਦੀਪ ਬੰਸਲ ਅਤੇ ਰਮਨ ਅੱਗਰਵਾਲ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਫਿਲਮ ਦੇ ਪ੍ਰਚਾਰ ਦੇ ਸਿਲਸਿਲੇ ਵਿਚ ਨਿਰਮਾਤਾਵਾਂ ਦੇ ਨਾਲ-ਨਾਲ ਕਲਾਕਾਰ ਰਾਜ ਕਾਕੜਾ, ਸੁਖਦੀਪ ਸੁੱਖੀ ਅਤੇ ਈਸ਼ਾ ਸ਼ਰਮਾ ਸ਼ਹਿਰ ਵਿਚ ਸਨ।  ਫਿਲਮ ਦੀ ਕਹਾਣੀ ਅਤੇ ਸੰਵਾਦ ਰਵਿੰਦਰ ਰਵੀ ਵਲੋਂ ਲਿਖੇ ਹੋਏ ਹਨ। ਕਰੀਬ 40 ਦਿਨਾਂ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਨੂੰ ਸ਼ੂਟ ਕੀਤਾ ਗਿਆ। ਗੀਤਕਾਰ ਰਾਜ ਕਾਕੜਾ ਨੇ ਇਸ ਫਿਲਮ ਵਿਚ ਬੇਅੰਤ ਸਿੰਘ ਦਾ ਕਿਰਦਾਰ ਨਿਭਾਇਆ ਹੈ। ਸੁਖਜੀਤ ਸੁੱਖ ਨੇ ਸਤਵੰਤ ਸਿੰਘ ਦੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਦੇ ਇਲਾਵਾ ਸਰਦਾਰ ਸੋਹੀ ਅਤੇ ਈਸ਼ਾ ਸ਼ਰਮਾ ਨੇ ਵੀ ਆਪਣੀ ਅਦਾਕਾਰੀ ਨਾਲ ਫਿਲਮ ਵਿਚ ਅਹਿਮ ਯੋਗਦਾਨ ਦਿੱਤਾ ਹੈ।  ਗੀਤਾਂ ਦੇ ਬੋਲ ਰਾਜ ਕਾਕੜਾ ਦੇ ਹਨ। ਸੁਖਸ਼ਿੰਦਰ ਸ਼ਿੰਦਾ, ਕਮਾਲ ਖਾਨ, ਕ੍ਰਿਸ਼ਣਾ ਬਿਉਰਾ,ਸ਼ਿਪਰਾ ਗੋਇਲ, ਸ਼ਹਿਨਾਜ ਅਖਤਰ, ਹਰਪ੍ਰੀਤ ਸਿੰਘ ਅਤੇ ਗੀਤਾਂ ਨੂੰ ਆਪਣੀ ਅਵਾਜ਼ ਦਿੱਤੀ ਹੈ।

 22 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਜੂਨ 1984 ‘ਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਉਪਰ ਹੋਏ ਹਮਲੇ ਦੇ ਮੁੱਦੇ ‘ਤੇ ਕੇਂਦਰਿਤ ਅਤੇ ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕੇਹਰ ਸਿੰਘ ਦੇ ਪਰਿਵਾਰਾਂ ਦੀ ਕਹਾਣੀ ‘ਤੇ ਅਧਾਰਿਤ ਹੈ ਜੋ ਕਿ ਪੰਜਾਬ ਦੇ ਦਰਦਨਾਕ ਇਤਿਹਾਸ ਨੂੰ ਪਰਦੇ ‘ਤੇ ਦਰਸਾਏਗੀ। ਇਨ੍ਹ ਵਿਚਾਰਾਂ ਦਾ ਪ੍ਰਗਟਾਵਾ ਫਿਲਮ ‘ਚ ਬੇਅੰਤ ਸਿੰਘ ਦੀ ਭੂਮਿਕਾ ਨਿਭਾ ਰਹੇ ਫਿਲਮ ਦੇ ਮੁੱਖ ਅਦਾਕਾਰ ਰਾਜ ਕਾਕੜਾ ਨੇ ਇਥੇ ਕੀਤਾ ਜੋ ਕਿ ਫਿਲਮ ਦੀ ਪ੍ਰਮੋਸ਼ਨ ਲਈ ਸਾਥੀ ਕਲਾਕਾਰਾਂ ਨਾਲ ਇਥੇ ਪੁੱਜੇ ਹੋਏ ਸਨ।  ਉਨ੍ਹਾਂ ਕਿਹਾ ਕਿ ਇਹ ਇਕ ਅਜਿਹੀ ਸੱਚਾਈ ਹੈ ਜਿਸ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਜਾਨਣਾ ਚਾਹੀਦਾ ਹੈ।  ਫਿਲਮ ਦੇ ਪ੍ਰੋਡਿਊਸਰ ਸਤੀਸ਼ ਕਟਿਆਲ ਅਤੇ ਸੰਦੀਪ ਭੱਲਾ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਕਰਨਾ ਬਹੁਤ ਮੁਸ਼ਕਲਾਂ ਭਰਿਆ ਦੌਰ ਸੀ ਅਤੇ ਉਸ ਪਲ ਨੂੰ ਉਸ ਮਾਹੌਲ ਨੂੰ ਪਰਦੇ ‘ਤੇ ਦਿਖਾਉਣਾ ਆਸਾਨ ਨਹੀਂ ਸੀ ਅਤੇ ਇਸੇ ਕਾਰਨ ਕਈ ਥਾਵਾਂ ‘ਤੇ ਉਨ੍ਹਾਂ ਨੂੰ ਸ਼ੂਟਿੰਗ ਕਰਨ ਤੋਂ ਵੀ ਰੋਕ ਦਿੱਤਾ ਗਿਆ ਸੀ। ਫਿਲਮ ਦੇ ਡਾਇਰੈਕਟਰ ਰਵਿੰਦਰ ਰਵੀ ਨੇ ਫਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਲਿਖੇ ਹਨ। ਫਿਲਮ ਵਿਚ ਸੁਖਜੀਤ ਸੁੱਖ ਸਤਵੰਤ ਸਿੰਘ ਦੀ ਭੂਮਿਕਾ ‘ਚ ਨਜ਼ਰ ਆਉਣਗੇ ਜਦੋਂ ਕਿ ਸਰਦਾਰ ਸੋਹੀ ਅਤੇ ਈਸ਼ਾ ਸ਼ਰਮਾ ਨੇ ਵੀ ਬਤੌਰ ਅਦਾਕਾਰ ਅਹਿਮ ਭੂਮਿਕਾ ਨਿਭਾਈ ਹੈ। ਫਿਲਮ ਦਾ ਮਿਊਜ਼ਿਕ ਬੀਟ ਮਿਨੀਸਟਰ ਨੇ ਦਿੱਤਾ ਹੈ ਜਦੋਂ ਕਿ ਗੀਤ ਰਾਜ ਕਾਕੜਾ ਨੇ ਲਿਖੇ ਹਨ।

468 ad