15 ਦਸੰਬਰ ਨੂੰ ਬਰਗਾੜੀ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਏ ਜਾ ਰਹੇ ਭੋਗ ਸੰਬੰਧੀ ਜ਼ਰੂਰੀ ਬੇਨਤੀ

mann_sਫ਼ਤਹਿਗੜ੍ਹ ਸਾਹਿਬ, 11 ਦਸੰਬਰ (ਪੀ ਡੀ ਬਿਊਰੋ) “ਬਾਹਰਲੇ ਮੁਲਕਾਂ ਵਿਚ ਵਿਚਰ ਰਹੀ ਸਿੱਖ ਕੌਮ ਹਿੰਦ ਅਤੇ ਪੰਜਾਬ ਵਿਚ ਵਿਚਰ ਰਹੀ ਸਿੱਖ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਪ੍ਰਬੰਧਕ ਕਮੇਟੀ ਵੱਲੋਂ ਇਹ ਜ਼ਰੂਰੀ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੋ ਸੁਮੇਧ ਸੈਣੀ ਦੀ ਅਤੇ ਬਾਦਲ ਦੀ ਜਾਲਮ ਪੁਲਿਸ ਨੇ ਅਮਨਮਈ ਅਤੇ ਜ਼ਮਹੂਰੀਅਤ ਤਰੀਕੇ ਸੰਘਰਸ਼ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਕੇ ਸ਼ਹੀਦ ਕਰ ਦਿੱਤੇ ਸਨ, ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਤੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰੰਤਰ ਸਾਜ਼ਸੀ ਢੰਗਾਂ ਨਾਲ ਅਪਮਾਨ ਹੋ ਰਹੇ ਹਨ ਅਤੇ ਜਿਨ੍ਹਾਂ ਦੇ ਦੋਸ਼ੀਆਂ ਨੂੰ ਅਜੇ ਤੱਕ ਪੰਜਾਬ ਦੀ ਬਾਦਲ ਹਕੂਮਤ ਨੇ ਨਾ ਤਾਂ ਗ੍ਰਿਫ਼ਤਾਰ ਕੀਤਾ ਹੈ ਅਤੇ ਨਾ ਹੀ ਕੋਈ ਕੇਸ ਦਰਜ ਕੀਤਾ ਹੈ, ਇਹਨਾਂ ਮੁੱਖ ਮਸਲਿਆ ਨੂੰ ਸਾਹਮਣੇ ਰੱਖਦੇ ਹੋਏ 13 ਦਸੰਬਰ 2015 ਨੂੰ ਬਰਗਾੜੀ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਆਰੰਭ ਹੋਵੇਗਾ ਜਿਨ੍ਹਾਂ ਦੇ ਭੋਗ 15 ਦਸੰਬਰ 2015 ਨੂੰ ਬਰਗਾੜੀ ਵਿਖੇ ਹੀ ਪਾਏ ਜਾਣਗੇ ।”

ਸਮੁੱਚੀ ਪੰਥ ਦਰਦੀਆਂ ਅਤੇ ਸਿੱਖ ਕੌਮ ਵੱਲੋ ਜਿਵੇ ਪਹਿਲੇ ਵੀ ਬਰਗਾੜੀ ਵਿਖੇ ਹੋਏ ਪੰਥਕ ਇਕੱਠ ਸਮੇਂ ਸਹਿਯੋਗ ਕਰਦੇ ਹੋਏ ਸਿੱਖ ਕੌਮ ਉਤੇ ਹੋ ਰਹੇ ਜ਼ਬਰ-ਜੁਲਮ ਵਿਰੁੱਧ ਇਕ-ਮਤ ਹੋ ਕੇ ਆਵਾਜ਼ ਉਠਾਈ ਗਈ ਸੀ ਅਤੇ ਸਮੁੱਚੀ ਸਿੱਖ ਕੌਮ ਨੇ ਆਪੋ-ਆਪਣਾ ਇਖ਼ਲਾਕੀ ਫਰਜ ਸਮਝਦੇ ਹੋਏ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ ਸੀ, ਉਸੇ ਤਰ੍ਹਾਂ 15 ਦਸੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਸਮਾਗਮ ਸਮੇ ਸਮੁੱਚੇ ਪੰਥ ਦਰਦੀ ਅਤੇ ਸਿੱਖ ਕੌਮ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ । ਇਹ ਇਕੱਠ ਸਿੱਖ ਕੌਮ ਦੇ ਵਡੇਰੇ ਮੁਫ਼ਾਦਾ ਅਤੇ ਹਿੱਤਾ ਨੂੰ ਮੁੱਖ ਰੱਖਕੇ ਰੱਖਿਆ ਗਿਆ ਹੈ । ਜਦੋਕਿ ਕਾਂਗਰਸ, ਬਾਦਲ, ਬੀਜੇਪੀ ਵੱਲੋ ਜੋ ਇਕ-ਦੂਸਰੇ ਦੇ ਮੁਕਾਬਲੇ ਵਿਚ ਇਕੱਠ ਰੱਖੇ ਜਾ ਰਹੇ ਹਨ, ਇਹਨਾਂ ਦਾ ਮੁਫ਼ਾਦ ਨਿੱਜੀ ਅਤੇ ਸਵਾਰਥੀ ਹੈ ਜਿਸ ਨਾਲ ਸਮਾਜ ਅਤੇ ਮਨੁੱਖਤਾ ਨੂੰ ਕੋਈ ਰਤੀਭਰ ਵੀ ਫਾਇਦਾ ਹੋਣ ਵਾਲਾ ਨਹੀਂ ।

ਇਸ ਦੇ ਨਾਲ ਹੀ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ 13,14 ਅਤੇ 15 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼ਹੀਦੀ ਸਮਾਗਮ ਦੇ ਸਾਹਮਣੇ ਇਕ ਉਚੇਚੇ ਤੌਰ ਤੇ ਬੂਥ ਲਗਾਇਆ ਜਾ ਰਿਹਾ ਹੈ, ਜਿਸ ਵਿਚ ਜੋ ਸਿੱਖ ਪਰਿਵਾਰ ਪੰਜਾਬ ਦੀ ਹਕੂਮਤ ਅਤੇ ਪੁਲਿਸ ਤੋ ਪੀੜਤ ਹਨ ਅਤੇ ਜਿਨ੍ਹਾਂ ਦੇ ਬੱਚੇ, ਭਰਾ, ਪਤੀ ਅਤੇ ਮਾਤਾ-ਪਿਤਾ ਬੀਤੇ ਸਮੇਂ ਤੋ ਲਾਪਤਾ ਹਨ ਜਾਂ ਝੂਠੇ ਪੁਲਿਸ ਮੁਕਾਬਲਿਆ ਵਿਚ ਸ਼ਹੀਦ ਕਰ ਦਿੱਤੇ ਗਏ ਹਨ ਜਾਂ ਹੋਰ ਕਿਸੇ ਜ਼ਬਰ-ਜੁਲਮ ਦਾ ਸ਼ਿਕਾਰ ਹੋਏ ਹਨ, ਉਹ ਪਰਿਵਾਰ ਆਪੋ-ਆਪਣੇ ਇਲਾਕੇ ਦੇ ਵਕੀਲਾ ਰਾਹੀ ਐਫੀਡੈਵਿਟ ਬਣਵਾਕੇ ਸਾਨੂੰ ਸੋਪਣ ਤਾਂ ਕਿ ਇਹਨਾਂ ਜ਼ਬਰ-ਜੁਲਮ ਦੇ ਕੇਸਾਂ ਨੂੰ ਅਸੀਂ ਪਹਿਲੇ ਦੀ ਤਰ੍ਹਾਂ ਯੂ.ਐਨ.ਓ., ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਂਚ ਹਿਊਮਨ ਰਾਈਟਸ ਅਤੇ ਹੋਰ ਕੌਮਾਂਤਰੀ ਪੱਧਰ ਦੀਆਂ ਅਦਾਲਤਾਂ ਤੱਕ ਪਹੁੰਚ ਕਰਕੇ ਬਣਦੀਆਂ ਸਜ਼ਾਵਾਂ ਦਿਵਾ ਸਕੀਏ ।

ਇਸੇ ਤਰ੍ਹਾਂ ਇਹ ਬੂਥ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੇ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਸਮੇਂ 26,27 ਅਤੇ 28 ਦਸੰਬਰ ਨੂੰ ਅਤੇ 14 ਜਨਵਰੀ ਨੂੰ ਮੁਕਤਸਰ ਵਿਖੇ ਮਾਘੀ ਦੇ ਮੌਕੇ ਵੀ ਪਾਰਟੀ ਵੱਲੋ ਲਗਾਏ ਜਾਣਗੇ । ਸਮੁੱਚੇ ਪੰਥ ਦਰਦੀਆਂ ਅਤੇ ਪੀੜਤ ਪਰਿਵਾਰਾਂ ਨੂੰ ਇਹ ਅਪੀਲ ਹੈ ਕਿ ਆਪੋ-ਆਪਣੇ ਇਲਾਕੇ ਦੇ ਵੱਧ ਤੋ ਵੱਧ ਪ੍ਰਭਾਵਿਤ ਪਰਿਵਾਰਾਂ ਦੇ ਐਫੀਡੈਵਿਟ ਅਤੇ ਸੰਬੰਧਤ ਫੋਟੋਆਂ ਜਮ੍ਹਾਂ ਕਰਵਾਉਣ ।

ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅ)

468 ad

Submit a Comment

Your email address will not be published. Required fields are marked *