12.50 ਰੁਪਏ ”ਚ ਸਾਫ ਹਵਾ ਵੇਚੇਗੀ ਕੈਨੇਡਾ ਦੀ ਕੰਪਨੀ

8ਟੋਰਾਂਟੋ,  2 ਮਈ ( ਪੀਡੀ ਬੇਉਰੋ )  ਤੁਸੀਂ ਕਦੇ ਸੋਚਿਆ ਹੈ ਕਿ ਤਾਜ਼ਾ ਹਵਾ ‘ਚ ਸਾਹ ਲੈਣ ਦੀ ਕਿੰਨੀ ਕੀਮਤ ਹੋ ਸਕਦੀ ਹੈ? ਪ੍ਰਦੂਸ਼ਿਤ ਹਵਾ ਦੇ ਮਾਮਲੇ ‘ਚ ਵਿਸ਼ਵ ਸਿਹਤ ਸੰਗਠਨ ਦੀ ਸੂਚੀ ‘ਚ ਸ਼ਾਮਲ ਦਿੱਲੀ ਦੇ ਲੋਕਾਂ ਲਈ ਇਹ ਕੀਮਤੀ ਹੈ। ਪਰ ਕੈਨੇਡਾ ਦੀ ਇਕ ਕੰਪਨੀ ਨੇ ਦਿੱਲੀ ‘ਚ ਇਕ ਸਾਹ ਲਈ 12.50 ਰੁਪਏ ਵਸੂਲਣ ਦੀ ਯੋਜਨਾ ਬਣਾਈ ਹੈ। ਇਹ ਕੰਪਨੀ ਲੋਕਾਂ ਨੂੰ ਬੋਤਲ ਬੰਦ ਹਵਾ ਮੁਹੱਈਆ ਕਰਵਾਏਗੀ, ਜਿਸਦੀ ਮਦਦ ਨਾਲ ਲੋਕ ਆਸਾਨੀ ਨਾਲ ਸਾਹ ਲੈ ਸਕਣਗੇ। ‘ਵਿਟੈਲਿਟੀ ਏਅਰ’ ਨਾਮ ਦਾ ਇਹ ਸਟਾਰਟਅਪ ਭਾਰਤ ‘ਚ ਡੱਬਾ ਬੰਦ ਕੁਦਰਤੀ ਹਵਾ ਵੇਚਣ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਨੂੰ ਭਾਰਤੀ ਗਾਹਕਾਂ ‘ਚ ਕਾਰੋਬਾਰ ਦੀ ਵੱਡੀ ਸੰਭਾਵਨਾ ਨਜ਼ਰ ਆ ਰਹੀ ਹੈ।

2015 ‘ਚ ਚੀਨ ‘ਚ ਇਹ ਸੇਵਾ ਸ਼ੁਰੂ ਕਰਨ ਤੋਂ ਬਾਅਦ ਵਿਟੈਲਿਟੀ ਏਅਰ ਨੂੰ ਕੈਨੇਡਾ ‘ਚ ਬਹੁਤ ਮਸ਼ਹੂਰੀ ਮਿਲੀ ਸੀ। ਬੀਜਿੰਗ ਅਤੇ ਹੋਰ ਸ਼ਹਿਰਾਂ ‘ਚ ਪ੍ਰਦੂਸ਼ਣ ਦਾ ਪੱਧਰ ਬੁਹਤ ਜ਼ਿਆਦਾ ਵਧਣ ‘ਤੇ ਕੰਪਨੀ ਨੇ ਇਹ ਸੇਵਾ ਮੁਹੱਈਆ ਕਰਵਾਈ ਸੀ। ਪ੍ਰਦੂਸ਼ਣ ਦੇ ਮਾਮਲੇ ‘ਚ ਦਿੱਲੀ ਵੀ ਬੀਜਿੰਗ ਤੋਂ ਬਹੁਤ ਪਿੱਛੇ ਨਹੀਂ ਹੈ। ਵਿਟੈਲਿਟੀ ਏਅਰ ਦੇ ਸੰਸਥਾਪਕ ਮੋਸਿਸ ਲੈਮ ਨੇ ਕਿਹਾ, ”ਸਾਨੂੰ ਪਿਛਲੇ ਸਾਲ ਗਰਮੀਆਂ ‘ਚ ਆਪਣੇ ਇਸ ਕੰਮ ਲਈ ਬੁਹਤ ਚਰਚਾ ਮਿਲੀ ਸੀ। ਕੈਨੇਡਾ ‘ਚ ਕੈਲਗਰੀ ਦੇ ਜੰਗਲਾਂ ‘ਚ ਅੱਗ ਲੱਗਣ ਤੋਂ ਬਾਅਦ ਚਾਰੇ ਪਾਸੇ ਧੂੰਆਂ ਫੈਲ ਗਿਆ ਸੀ, ਲੋਕਾਂ ਨੂੰ ਸਾਹ ਲੈਣ ‘ਚ ਮੁਸ਼ਕਿਲ ਹੋ ਰਹੀ ਸੀ। ਉਸ ਸਮੇਂ ਸਾਡੇ ਉਤਪਾਦ ਦੀ ਮੰਗ ਬਹੁਤ ਵਧ ਗਈ ਸੀ।”

ਲੈਮ ਨੇ ਦੱਸਿਆ ਕਿ ਅਸੀਂ 3 ਅਤੇ 8 ਲੀਟਰ ਦੇ ਬੰਦ ਡੱਬੇ ‘ਚ ਹਵਾ ਵੇਚਦੇ ਹਾਂ। 3 ਲੀਟਰ ਵਾਲੇ ਦੀ ਕੀਮਤ ਦਿੱਲੀ ‘ਚ 1,450 ਰੁਪਏ ਹੋਵੇਗੀ, ਜਦੋਂ ਕਿ 8 ਲੀਟਰ ਵਾਲੇ ਦੀ ਕੀਮਤ 2,800 ਰੁਪਏ ਹੋਵੇਗੀ। ਉਨ੍ਹਾਂ ਦੱਸਿਆ ਕਿ ਅਸੀਂ ਕੈਨੇਡਾ ਦੇ ਬੈਨਫ ਤੋਂ 40 ਘੰਟੇ ‘ਚ 1,50,000 ਲੀਟਰ ਹਵਾ ਇੱਕਠੀ ਕਰਦੇ ਹਾਂ। ਲੈਮ ਨੂੰ ਯਕੀਨ ਹੈ ਕਿ ਕੈਨੇਡਾ ਦੀ ਹਵਾ ਨੂੰ ਦਿੱਲੀ ਦੇ ਲੋਕ ਵੀ ਪਸੰਦ ਕਰਨਗੇ।

468 ad

Submit a Comment

Your email address will not be published. Required fields are marked *