11ਵੀਂ ਮੰਜ਼ਿਲ ਤੋਂ ਡਿੱਗ ਕੇ ਵੀ ਬਚ ਗਿਆ ਬੱਚਾ

ਨਿਊਯਾਰਕ—ਪ੍ਰਮਾਤਮਾ ਦੇ ਚਮਤਕਾਰ ਤਾਂ ਉਹ ਹੀ ਸਮਝ ਸਕਦਾ ਹੈ, ਬੰਦਾ ਤਾਂ ਉਨ੍ਹਾਂ ‘ਤੇ ਸਿਰਫ ਆਪਣੀ ਹੈਰਾਨੀ ਹੀ ਪ੍ਰਗਟ ਕਰ Childrensਸਕਦਾ ਹੈ। ਅਮਰੀਕਾ ਦੇ ਮਿਨੇਸੋਟਾ ਵਿਚ ਇਕ ਅਜਿਹਾ ਹੀ ਚਮਤਕਾਰ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਇਕ ਅਪਾਰਟਮੈਂਟ ਦੀ ਬਾਲਕਨੀ ਦੀ 11ਵੀਂ ਮੰਜ਼ਿਲ ਤੋਂ ਡਿਗਣ ਤੋਂ ਬਾਅਦ ਵੀ ਇਕ ਬੱਚੇ ਦੀ ਜਾਨ ਬੱਚ ਗਈ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਮੂਸਾ ਦਾਈਬ ਨਾਂ ਦੇ ਇਸ ਬੱਚੇ ਦੀ ਬਾਂਹ ਦੀ ਹੱਡੀ ਡਿਗਣ ਕਾਰਨ ਦੋ ਹਿੱਸਿਆਂ ਤੋਂ ਟੁੱਟ ਗਈ ਹੈ ਅਤੇ ਉਹ ਇਕ ਵੈਂਟੀਲੇਟਰ ਦੀ ਸਹਾਇਤਾ ਦੇ ਨਾਲ ਸਾਹ ਲੈ ਪਾ ਰਿਹਾ ਹੈ ਪਰ ਉਸ ਦੇ ਜ਼ਿੰਦਾ ਬਚਣ ਦੀ ਉਮੀਦ ਹੈ।
ਉਸ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਬੱਚਾ ਘਾਹ ਦੇ ਅੱਧ ਸੜੇ ਢੇਰ ‘ਤੇ ਡਿੱਗਿਆ ਅਤੇ ਆਸ-ਪਾਸ ਪੱਥਰ ਵੀ ਨਹੀਂ ਜਨ, ਜਿਸ ਕਾਰਨ ਉਸ ਦੀ ਜਾਨ ਬਚ ਗਈ।
ਮੂਸਾ ਦੇ ਮਾਤਾ-ਪਿਤਾ ਮਿਨਿਏਪਾਲਿਸ ਸ਼ਹਿਰ ਵਿਚ ਰਹਿੰਦੇ ਹਨ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਹਾਲਤ ਅਜੇ ਵੀ ਖਰਾਬ ਹੈ ਅਤੇ ਉਹ ਠੀਕ ਨਾਲ ਬੋਲ ਵੀ ਨਹੀਂ ਪਾ ਰਹੇ ਹਨ। ਮੂਸਾ ਦੇ ਇਲਾਜ ਕਰ ਰਹੀ ਡਾਕਟਰ ਦਾ ਕਹਿਣਾ ਹੈ ਕਿ ਇੰਨੀਂ ਉੱਚਾਈ ਤੋਂ ਜੇਕਰ ਕੋਈ ਜਵਾਨ ਵੀ ਡਿੱਗਦਾ ਤਾਂ ਨਿਸ਼ਚਿਤ ਤੌਰ ‘ਤੇ ਉਸ ਦੀ ਮੌਤ ਹੋ ਜਾਂਦੀ। ਪਰ ਇਸ ਬੱਚੇ ਦੀ ਜਾਨ ਬੱਚ ਜਾਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਮਾਤਮਾ ਦਾ ਚਮਤਕਾਰ ਹੈ ਅਤੇ ਉਸ ਦੇ ਮਾਤਾ-ਪਿਤਾ ਲਈ ਅਣਮੋਲ ਤੋਹਫਾ ਹੈ।

468 ad