1 ਮਿਲੀਅਨ ਡਾਲਰ ਦੀ ਧੋਖਾਧੜੀ ਤੋਂ ਬਾਅਦ ਭਾਰਤੀ ਜੋੜਾ ਫਰਾਰ

ਮੈਲਬੋਰਨ- ਇਕ ਭਾਰਤੀ ਮਹਿਲਾ, ਜਿਹੜੀ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ‘ਚ ਕੰਮ ਕਰਦੀ ਸੀ, ਉੱਤੇ ਉਸ ਦੇ ਪਤੀ ਸਣੇ ਇਕ ਗੈਰ ਕਾਨੂੰਨੀ ਵੀਜ਼ਾ ਰੈਕਟ ਚਲਾਉਣ Fraudਦਾ ਦੋਸ਼ ਲਗਾਇਆ ਗਿਆ ਹੈ। ਖਬਰਾਂ ਮੁਤਾਬਕ ਦੋਵੇਂ ਇਕ ਮਿਲੀਅਨ ਡਾਲਰ ਦੀ ਠੱਗੀ ਮਾਰ ਕੇ ਭਾਰਤ ਭੱਜ ਗਏ ਹਨ। ਰਿਤਿਕਾ ਅਜਾਨ ਤੇ ਉਸ ਦੇ ਪਤੀ ਜਤਿੰਦਰ ਰੇਡ ਵੱਜਣ ਤੋਂ ਤਿੰਨ ਦਿਨ ਪਹਿਲਾਂ ਪੈਸਿਆਂ ਸਣੇ ਫਰਾਰ ਹੋ ਗਏ ਸਨ। ਫੇਅਰਫੈਕਸ ਮੀਡੀਆ ਮੁਤਾਬਕ ਇਨ੍ਹਾਂ ਦੋਵਾਂ ਦੇ ਨਵੀਂ ਦਿੱਲੀ ‘ਚ ਹੋਣ ਦੀ ਉਮੀਦ ਹੈ। ਖਬਰਾਂ ਮੁਤਾਬਕ ਰਿਤਿਕਾ ਤੇ ਉਸ ਦੇ ਪਤੀ ‘ਤੇ 3 ਮਿਲੀਅਨ ਡਾਲਰ ਦਾ ਵੀਜ਼ਾ ਰੈਕਟ ਚਲਾਉਣ ਦਾ ਦੋਸ਼ ਹੈ, ਜਿਨ੍ਹਾਂ ਦੀ ਇਕ ਵੀਜ਼ਾ ਏਜੰਟ ਮਹੀਮਨ ਸੋਧਾਨੀ ਨੇ ਮਦਦ ਕੀਤੀ ਸੀ।
ਇਨ੍ਹਾਂ ਨੇ ਮਿਲ ਕੇ ਲਗਭਗ 1000 ਗੈਰ ਕਾਨੂੰਨੀ ਢੰਗ ਨਾਲ ਵੀਜ਼ੇ ਲਗਵਾਏ ਹਨ। ਇਨ੍ਹਾਂ ‘ਤੇ ਧੋਖਾਧੜੀ, ਚੋਰੀ ਤੇ ਹੋਰ ਜੁਰਮ ਦੀਆਂ ਧਾਰਾਵਾਂ ਤਹਿਤ ਆਸਟ੍ਰੇਲੀਆ ‘ਚ ਕੇਸ ਦਰਜ ਕੀਤਾ ਗਿਆ ਹੈ। ਇਸ ਜੋੜੇ ਨੇ 1.2 ਮਿਲੀਅਨ ਡਾਲਰ ਭਾਰਤ ਟਰਾਂਸਫਰ ਕੀਤੇ ਹਨ, ਜਿਨ੍ਹਾਂ ‘ਚ ਰਿਤਿਕਾ ਦੇ 5,43,000 ਡਾਲਰ ਵੀ ਸ਼ਾਮਲ ਹਨ। ਆਸਟ੍ਰੇਲੀਅਨ ਫੈਡਰਲ ਪੁਲਸ ਇਸ ਫੰਡ ਨੂੰ ਵਾਪਸ ਲਿਆਉਣ ਲਈ ਹੰਭਲਾ ਮਾਰ ਰਹੀ ਹੈ ਪਰ ਜਿਹੜਾ ਫੰਡ ਭਾਰਤ ਟਰਾਂਸਫਰ ਕੀਤਾ ਗਿਆ ਹੈ, ਇਸ ਨੂੰ ਵਾਪਸ ਲਿਆਉਣ ਕਾਫੀ ਮੁਸ਼ਕਿਲ ਲੱਗ ਰਿਹਾ ਹੈ। ਇਮੀਗ੍ਰੇਸ਼ਨ ਮਹਿਕਮਾ ਇਨ੍ਹਾਂ ‘ਤੇ ਤੁਰੰਤ ਕਾਰਵਾਈ ਨਹੀਂ ਕਰ ਸਕਿਆ, ਜਿਸ ਕਾਰਨ ਇਹ ਜੋੜਾ ਆਸਟ੍ਰੇਲੀਆ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ।

 

468 ad