ਸਰਬੱਤ ਖਾਲਸਾ ਟੀਮ ਦੇ ਮੈਂਬਰਾਂ ਨੂੰ ਪੁਲਿਸ ਵੱਲੋ ਕੀਤਾ ਜਾ ਰਿਹਾ ਹੈ ਤੰਗ ਪ੍ਰੇਸ਼ਾਨ : ਸੁਰਜੀਤ ਸਿੰਘ ਅਰਾਂਈਆਂ

8ਫਰੀਦਕੋਟ,8 ਮਈ (ਜਗਦੀਸ਼ ਬਾਂਬਾ ) ਸ਼੍ਰੋਅਦ (ਅ) ਫਰੀਦਕੋਟ ਦੇ ਐਕਟਿਵ ਪ੍ਰਧਾਨ ਅਤੇ ਸਰਬੱਤ ਖਾਲਸਾ ਦੇ ਸੇਵਾਦਾਰ ਜੱਥੇਦਾਰ ਅਰਾਂਈਆਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਖੌਤੀ ਪੰਥਕ ਬਾਦਲ ਭਾਜਪਾ ਸਰਕਾਰ ਨੇ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋ ਚੋਰੀ ਹੋਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਾਲੇ ਲੱਭੇ ਨਹੀ ਗਏ ਉਪਰੰਤ ਸਾਹਿਬਾਂ ਦੀ ਪੰਜਾਬ ਵਿਚ ਹੋ ਰਹੀ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਵਿਚ ਪੰਜਾਬ ਸਰਕਾਰ ਬੁਰੀ ਤਰਾਂ ਫੇਲ ਹੋਈ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਪ੍ਰੈਸ਼ਰ ਸਰਬੱਤ ਖਾਲਸਾ ਜੱਥੇਬੰਦੀਆਂ ਦੇ ਸਹਿਯੋਗੀ ਸਿੰਘਾਂ ਨੂੰ ਵਾਰ-ਵਾਰ ਪਿਲਸ ਪ੍ਰਸ਼ਾਸ਼ਨ ਵੱਲੋ ਬੁਲਾ ਕੇ ਆਏ ਦਿਨ ਜਲੀਲ ਕੀਤਾ ਜਾ ਰਿਹਾ ਹੈ। ਇਸੇ ਸੰਦਰਭ ਵਿਚ ਬਹਿਬਲ ਵਿਖੇ ਦੋ ਸਿੱਖ ਸ਼ਹੀਦਾਂ ਦੇ ਪਿਲਸ ਵੱਲੋ ਦੋਸ਼ੀਆਂ ਉਤੇ ਹਾਲੇ ਤੱਕ ਪਰਚੇ ਦਰਜ ਨਾ ਕਰਨਾ ਸਿੱਖਾਂ ਨੂੰ ਭਾਰਤ ਵਿਚ ਗੁਲਾਮੀ ਦਾ ਅਹਿਸਾਸ ਕਰਵਾਉਣਾ ਹੈ, ਜਸਟਿਸ ਜੋਰਾ ਸਿੰਘ ਕਮਿਸ਼ਨ ਅਤੇ ਸੀਬੀਆਈ ਦੀ ਜਾਂਚ ਪੜਤਾਲ ਵੀ ਇਸ ਸਭ ਕੁੱਝ ਲਮਕਾ ਰਹੀ ਹੈ। ਸੋ ਸਾਰੀਆਂ ਸਰਬੱਤ ਖਾਲਸਾ ਜੱਥੇਬੰਦੀਆਂ ਨੂੰ ਸਨਿਮਰ ਬੇਨਤੀ ਹੈ ਕਿ ਆਪ ਸਭ ਆਪਣੇ ਰੁਝੇਵਿਆ ਨੂੰ ਸੀਮਤ ਕਰਦੇ ਹੋਏ 9 ਮਈ ਦਿਨ ਸੋਮਵਾਰ ਨੂੰ ਪਿੰਡ ਬਰਗਾੜੀ ਦੇ ਗੁਰੂਦੁਆਰਾ ਬਾਬਾ ਰਾਮ ਪ੍ਰਕਾਸ਼ ਵਿਖੇ 11 ਵਜੇ ਹੋ ਰਹੀ ਮੀਟਿੰਗ ਵਿਚ ਪਹੁੰਚਣ ਦੀ ਕ੍ਰਿਪਾਲਤਾ ਕਰਨਾ ਤਾਂ ਜੋ ਆਪ ਸਭ ਦੇ ਸਾਂਝੇ ਵਿਚਾਰਾਂ ਨਾਲ ਉਪਰੋਕਤ ਸਮੱਸਿਆਵਾਂ ਦਾ ਅਗਲਾ ਐਕਸ਼ਨ ਪ੍ਰੋਗਰਾਮ ਬਣਾਇਆ ਜਾ ਸਕੇ।

468 ad

Submit a Comment

Your email address will not be published. Required fields are marked *