ਬਾਦਲ ਸਾਹਿਬ! ਸੁਖਬੀਰ ਬਾਦਲ ਨੂੰ ਇਹ ਜਰੂਰ ਸਮਝਾ ਦਿਓ ਕਿ “ਮਾਸੜਾਂ ਦੀ ਥਾਂ ਰਿਸ਼ਤੇਦਾਰ ਲੱਗਣ ਵਾਲਿਆਂ ਨੂੰ ‘ਤੁੰਨ ਦਿਉਂਗਾ” ਦੇ ਸ਼ਬਦ ਕਦੀ ਨਹੀਂ ਵਰਤੀਦੇ : ਮਾਨ

Simranjit Singh Mann

Simranjit Singh Mann

ਫਤਹਿਗੜ੍ਹ ਸਾਹਿਬ, 5 ਦਸੰਬਰ (ਪੀ ਡੀ ਬਿਊਰੋ) “ਜਿਵੇਂ ਮੈਂ ਅਕਸਰ ਸਵੇਰੇ ਰੋਜ਼ਾਨਾ ਹੀ ਪਾਰਟੀ ਦੇ ਮੁੱਖ ਬੁਲਾਰੇ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼ ਇਕਬਾਲ ਸਿੰਘ ਟਿਵਾਣਾ ਨਾਲ ਸਮੁੱਚੇ ਅਖਬਾਰਾਂ ਅਤੇ ਮੀਡੀਏ ਦੀਆਂ ਖਬਰਾਂ ਤੋਂ ਜਾਣਕਾਰੀ ਹਾਸਿਲ ਕਰਦਾ ਹਾਂ, ਉਸੇ ਤਰ੍ਹਾਂ ਹੀ ਅੱਜ ਜਦੋਂ ਮੈਂ ਅੱਜ ਦੀਆਂ ਮਹੱਤਵਪੂਰਨ ਖਬਰਾਂ ਦੀ ਜਾਣਕਾਰੀ ਲੈਣੀ ਚਾਹੀ ਤਾਂ ਸ਼ ਟਿਵਾਣਾ ਨੇ ਹੋਰ ਜਾਣਕਾਰੀ ਦੇਣ ਦੇ ਨਾਲ ਨਾਲ ਇਹ ਵੀ ਜਾਣਕਾਰੀ ਦਿੱਤੀ ਕਿ ਸ਼ ਬਾਦਲ ਵੱਲੋਂ ਇਸ ਅੱਜ ਨਕੋਦਰ ਰੈਲੀ ਦੀ ਤਕਰੀਰ ਦਾ ਬਿਆਨ ਆਇਆ ਹੈ ਕਿ “ਦੋਵੇਂ ਸਾਢੂ (ਕੈਪਟਨ ਅਮਰਿੰਦਰ ਸਿੰਘ ਅਤੇ ਸ਼ ਸਿਮਰਨਜੀਤ ਸਿੰਘ ਮਾਨ) ਪੰਜਾਬ ਦੇ ਅਮਨ ਅਤੇ ਸ਼ਾਂਤੀ ਨੂੰ ਤੀਲੀ ਲਗਾਉਣ ਦੀ ਤਾਕ ‘ਚ ਹਨ। ਜੇਕਰ ਕੈਪਟਨ ਅਮਰਿੰਦਰ ਸਿੰਘ ਅਤੇ ਸ਼ ਸਿਮਰਨਜੀਤ ਸਿੰਘ ਮਾਨ ਆਪਸ ਵਿਚ ਗੱਲ ਨਾ ਵੀ ਕਰਨ ਤਾਂ ਇਹਨਾਂ ਦੀਆਂ ਘਰ ਵਾਲੀਆਂ (ਭੈਣਾਂ) ਇਕ ਦੂਸਰੇ ਦਾ ਸੁਨੇਹਾ ਪਹੁੰਚਾ ਦਿੰਦੀਆਂ ਹਨ।”ਮੈਨੂੰ ਇਸ ਖਬਰ ਜਾਣਨ ਉਪਰੰਤ ਮੇਰੀ ਜਿੰਦਗੀ ਵਿਚ ਵਾਪਰੀ ਉਸ ਗੱਲ ਦੀ ਯਾਦ ਆਈ ਕਿ ਜਦੋਂ ਮੈਂ 1959 ਵਿਚ ਅਤੇ 1970 ਦੇ 6ਵੇਂ ਮਹੀਨੇ ਵਿਚ ਲੁਧਿਆਣਾ ਦੇ ਪੁਲਿਸ ਅਫ਼ਸਰ ਬਤੌਰ ਏ ਐਸ ਪੀ ਲੱਗਿਆ ਹੋਇਆ ਸੀ ਤਾਂ ਉਸ ਸਮੇਂ ਮੈਂ ਸ਼ਾਦੀਸ਼ੁਦਾ ਨਹੀਂ ਸੀ। ਇਕ ਦਿਨ ਮੈਂ ਆਪਣੇ ਪੁਲਿਸ ਦਫ਼ਤਰ ਵਿਚ ਬੈਠਾ ਸੀ ਤਾਂ ਮੈਨੂੰ ਐਸ ਪੀ ਹੈਡ ਕੁਆਰਟਰ ਸ਼ ਗੁਰਬਖਸ਼ ਸਿੰਘ ਉਪਲ ਨੇ ਆਪਣੇ ਦਫ਼ਤਰ ਵਿਚ ਬੁਲਾਇਆ ਅਤੇ ਕਿਹਾ ਕਿ ਤੁਸਂੀਂ ਕੱਲ੍ਹ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ ਦੀ 2 ਸੈਕਟਰ ਦੀ ਕੋਠੀ ਵਿਚ ਮਿਲਣ ਜਾਣਾ ਹੈ। ਕਿਉਂ ਕਿ ਮੁੱਖ ਮੰਤਰੀ ਅਤੇ ਐਸ ਪੀ ਦੇ ਹੁਕਮ ਨੂੰ ਮੈਂ ਬਿਲਕੁਲ ਟਾਲ ਨਹੀਂ ਸਕਦਾ ਸੀ। ਮੈਂ ਸ਼ ਗੁਰਬਖਸ਼ ਸਿੰਘ ਉਪੱਲ ਨੂੰ ਪੁਛਿਆ ਕਿ ਮੈਂ ਆਪਣੀ ਕਾਰ ਵਿਚ ਜਾਵਾਂ ਜਾਂ ਸਰਕਾਰੀ ਜੀਪ ਵਿਚ। ਤਾਂ ਉਹਨਾਂ ਦਾ ਜਵਾਬ ਸੀ ਕਿ ਆਪ ਜੀ ਨੂੰ ਮੁੱਖ ਮੰਤਰੀ ਨੇ ਬੁਲਾਇਆ ਹੈ ਇਸ ਲਈ ਸਰਕਾਰੀ ਜੀਪ ਹੀ ਲੈ ਕੇ ਜਾਵੋ।

ਜਦੋਂ ਮੈਂ ਮੁੱਖ ਮੰਤਰੀ ਦੀ ਕੋਠੀ ਪਹੁੰਚਿਆ ਤਾਂ ਉਥੇ ਸਰਦਾਰਨੀ ਸੁਰਿੰਦਰ ਕੌਰ ਬਾਦਲ ਨੇ ਮੈਨੂੰ ਡਰਾਇੰਗ ਰੂਮ ਵਿਚ ਬਿਠਾਇਆ, ਉਹਨਾਂ ਨਾਲ ਹੋਰ ਵੀ ਕਈ ਬੀਬੀਆਂ ਸਨ। ਉਹਨਾਂ ਨੇ ਮੇਰੀ ਚਾਹ ਪਾਣੀ ਦੀ ਆਓ ਭਗਤ ਕਰਦੇ ਹੋਏ ਹਰ ਤਰ੍ਹਾਂ ਦਾ ਸਤਿਕਾਰ ਦਿੱਤਾ। ਕੁਝ ਸਮਾਂ ਬਾਅਦ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਦੱਸੋ ਕਿ ਕੀ ਕੰਮ ਹੈ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਵਾਪਿਸ ਜਾ ਸਕਦੇ ਹੋ। ਮੈਂ ਵਾਪਿਸ ਲੁਧਿਆਣਾ ਜਾ ਕੇ ਐਸ ਪੀ ਡੀ ਨੂੰ ਸਾਰੀ ਗੱਲ ਦੱਸ ਦਿੱਤੀ ਜੋ ਕਿ ਬਹੁਤ ਉਤਸੁਕ ਸਨ ਕਿ ਚੰਡੀਗੜ੍ਹ ਵਿਖੇ ਹੋਈ ਗੱਲਬਾਤ ਦੀ ਜਾਣਕਾਰੀ ਪ੍ਰਾਪਤ ਕਰਨ। ਦੂਸਰੇ ਤੀਸਰੇ ਦਿਨ ਫਿਰ ਸੁਨੇਹਾ ਆ ਗਿਆ, ਮੈਂ ਫਿਰ ਚੰਡੀਗੜ੍ਹ ਚਲਾ ਗਿਆ। (ਜੇਕਰ ਕਿਸੇ ਨੂੰ ਇਹ ਸ਼ੱਕ ਹੋਵੇ ਕਿ ਮੈਂ ਲੁਧਿਆਣੇ ਤੋਂ ਚੰਡੀਗੜ੍ਹ ਨਹੀਂ ਗਿਆ ਤਾਂ ਉਹ ਲੁਧਿਆਣਾ ਪੁਲਿਸ ਦੀ ਮੇਰੀ ਜੀਪ ਦੀ ਲੌਗ ਬੁੱਕ ਕਢਵਾ ਕੇ ਸੱਚ ਨੂੰ ਪ੍ਰਤੱਖ ਕਰ ਸਕਦਾ ਹੈ। ਕਿਉਂ ਕਿ ਮੈਂ ਇਹ ਦੋਵੇਂ ਦੌਰੇ ਲੌਗ ਬੁੱਕ ਵਿਚ ਉਸ ਸਮੇਂ ਦਰਜ ਕੀਤੇ ਸਨ। ਜਦੋਂ ਕਿ ਮੈਨੂੰ ਅਫਸੋਸ ਹੈ ਕਿ ਗਿਆ ਤਾਂ ਮੈਂ ਪ੍ਰਾਈਵੇਟ ਕੰਮ ਸੀ ਲੇਕਿਨ ਵਰਤੀ ਮੈਂ ਸਰਕਾਰੀ ਜੀਪ ਸੀ।) ਸਰਦਾਰਨੀ ਸੁਰਿੰਦਰ ਕੌਰ ਬਾਦਲ ਨੇ ਮੈਨੂੰ ਉਸ ਦੂਸਰੀ ਮੁਲਾਕਾਤ ਵਿਚ ਕਿਹਾ ਕਿ ਮੈਂ ਆਪਣੀ ਖਾਸ ਰਿਸ਼ਤੇਦਾਰ ਨਾਲ ਤੁਹਾਡਾ ਵਿਆਹ ਕਰਾਉਣਾ ਚਾਹੁੰਦੀ ਹਾਂ। ਉਹ ਬੀਬੀ ਮੇਰੀ ਸਕੀ ਭੈਣ ਹੀ ਸਮਝੋ। ਮੈਂ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਹੈ। ਮੈਂ ਉਹਨਾਂ ਨੂੰ ਜਵਾਬ ਤਾਂ ਨਹੀਂ ਦਿੱਤਾ ਪਰ ਕਿਹਾ ਕਿ ਮੇਰੇ ਖਾਨਦਾਨ ਵਿਚ ਇਕ ਰਵਾਇਤ ਹੈ ਕਿ ਇਹ ਜਿੰਮੇਵਾਰੀ ਸਾਡੇ ਮਾਂ-ਬਾਪ ਹੀ ਪੂਰਨ ਕਰਦੇ ਹਨ, ਉਹਨਾਂ ਨਾਲ ਆਪ ਜੀ ਗੱਲ ਕਰ ਸਕਦੇ ਹੋ। ਫਿਰ ਮੈਂ ਵਾਪਿਸ ਆ ਕੇ ਆਪਣੇ ਡੈਡੀ-ਬੀਬੀ ਜੀ ਨਾਲ ਹੋਈ ਗੱਲਬਾਤ ਸਾਂਝੀ ਕੀਤੀ। ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ। ਇਸ ਸਮੇਂ ਦੌਰਾਨ ਮੇਰਾ ਰਿਸ਼ਤਾ ਪੰਜਾਬ ਦੇ ਚੀਫ ਸੈਕਟਰੀ ਅਤੇ ਸੈਂਟਰ ਸਰਕਾਰ ਦੇ ਸੈਕਟਰੀ ਸ਼ ਗਿਆਨ ਸਿੰਘ ਕਾਹਲੋਂ ਦੀ ਛੋਟੀ ਲੜਕੀ ਨਾਲ ਹੋ ਗਿਆ। ਜਿਹਨਾਂ ਦੀ ਵੱਡੀ ਪੁੱਤਰੀ ਮੌਜੂਦਾ ਮਹਾਰਾਜਾ ਪਟਿਆਲਾ ਨਾਲ ਸ਼ਾਦੀਸ਼ੁਦਾ ਸੀ ਅਤੇ ਮੇਰਾ ਇਹ ਰਿਸ਼ਤਾ ਮੇਰੇ ਮਾਪਿਆਂ ਦੇ ਰਾਹੀਂ ਹੀ ਤੈਅ ਹੋਇਆ।

ਮੈਂ ਬਾਦਲ ਸਾਹਿਬ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜੇਕਰ ਸਰਦਾਰਨੀ ਸੁਰਿੰਦਰ ਕੌਰ ਬਾਦਲ ਅਤੇ ਆਪ ਜੀ ਦੀ ਤਜਵੀਜ ਨੂੰ ਅਸੀਂ ਪ੍ਰਵਾਨ ਕਰ ਲੈਂਦੇ, ਫਿਰ ਤਾਂ ਮੈਂ ਅੱਜ ਤੁਹਾਡਾ ਵੀ ਸਾਢੂ ਹੋਣਾ ਸੀ। ਜਿਹੜੀਆਂ ਆਪ ਜੀ ਭੈਣਾਂ-ਭੈਣਾਂ ਦੀ ਗੱਲ ਵੱਲ ਇਸ਼ਾਰਾ ਕਰਕੇ ਪੰਜਾਬ ਨਿਵਾਸੀਆਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹੋ ਤਾਂ ਫਿਰ ਇਹੀ ਗੱਲਾਂ ਭੇਣਾਂ ਭੈਣਾਂ ਦੀਆਂ ਬੀਬੀ ਸੁਰਿੰਦਰ ਕੌਰ ਬਾਦਲ ਨਾਲ ਹੋਣੀਆਂ ਸਨ। ਆਪ ਜੀ ਨੂੰ ਇਹੀ ਨਿਰਾਸ਼ਤਾ ਹੈ ਨਾ ਕਿ ਤੁਸੀਂ ਮੈਂਨੂੰ ਆਪਣਾ ਸਾਢੂ ਨਹੀਂ ਬਣਾ ਸਕੇ। ਜੇਕਰ ਬਣਾ ਲੈਂਦੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਇਹੋ ਹੀ ਭੈਣਾਂ ਭੈਣਾਂ ਦੇ ਤਾਹਨੇ ਅਤੇ ਇਲਜ਼ਾਮ ਲਾਉਣੇ ਸਨ ਜੋ ਤੁਸੀਂ ਅੱਜ ਲਗਾ ਰਹੇ ਹੋ। ਤੁਹਾਡਾ ਲੜਕਾ ਸ਼ ਸੁਖਬੀਰ ਸਿੰਘ ਬਾਦਲ ਹਰ ਵੱਡੇ ਇਕੱਠ ਦੀ ਤਕਰੀਰ ਵਿਚ ਹਾਉਮੈ ਵਿਚ ਆ ਕੇ ਬੋਲਦਾ ਹੈ ਕਿ ਅਸੀਂ ਸਰਬੱਤ ਖਾਲਸਾ ਸੱਦਣ ਵਾਲੇ ਆਗੂਆਂ ਨੂੰ ਤੁੰਨ ਕੇ ਰੱਖ ਦੇਣਾ ਹੈ। ਅਜਿਹੇ ਸ਼ਬਦ ਹੀ ਮਰਹੂਮ ਬੇਅੰਤ ਸਿੰਘ ਵਰਤਦੇ ਰਹੇ ਹਨ। ਉਹ ਇਹ ਵੀ ਕਹਿੰਦੇ ਰਹੇ ਹਨ ਕਿ ਮੈਂ ਸ਼ ਸਿਮਰਨਜੀਤ ਸਿੰਘ ਮਾਨ ਦੀ ਕਿਲਾ ਹਰਨਾਮ ਸਿੰਘ ਵਾਲੀ ਸਾਰੀ ਜ਼ਮੀਨ ਅਕਵਾਇਰ ਕਰਕੇ ਇਥੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਜੇਲ੍ਹ ਬਣਾ ਦੇਣੀ ਅਤੇ ਸ਼ ਮਾਨ ਨੂੰ ਘਰ ਵਿਚ ਹੀ ਸਦਾ ਲਈ ਕੈਦ ਕਰ ਦੇਣਾ ਹੈ। ਉਸ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਤਾਂ ਉਸ ਅਕਾਲ ਪੁਰਖ ਨੇ ਪੂਰਨ ਨਹੀਂ ਹੋਣ ਦਿੱਤਾ ਲੇਕਿਨ ਹੁਣ ਤੁਸੀਂ ਅਤੇ ਸ਼ ਸੁਖਬੀਰ ਸਿੰਘ ਬਾਦਲ ਨੇ ਮੇਰੀ ਜ਼ਮੀਨ ਵਿਚ ਗੈਰ ਕਾਨੂੰਨੀਂ ਤਰੀਕੇ ਜਬਰੀ ਹਾਈ ਪਾਵਰ ਟੈਂਸ਼ਨ ਤਾਰਾਂ ਅਤੇ ਟਾਵਰ ਲਗਵਾ ਦਿੱਤੇ ਹਨ। ਜਿਸ ਨਾਲ ਮੇਰੀ ਜ਼ਮੀਨ ਦੀ ਕੀਮਤ ਬਹੁਤ ਥੱਲੇ ਡਿੱਗ ਚੁੱਕੀ ਹੈ। ਸੁਖਬੀਰ ਸਿੰਘ ਮੈਨੂੰ ਤੁੰਨ ਕੇ ਰੱਖ ਦੇਣ ਦੀਆਂ ਜੋ ਗੱਲਾਂ ਕਰਦੇ ਹਨ। ਮੈਂ ਆਪ ਜੀ ਨੂੰ ਅਤੇ ਸ਼ ਸੁਖਬੀਰ ਸਿੰਘ ਬਾਦਲ ਨੂੰ ਜਨਤਕ ਤੌਰ ‘ਤੇ ਪੁੱਛਣਾਂ ਚਾਹਵਾਂਗਾ ਕਿ ਜੇਕਰ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੀ ਗੱਲ ਮੈਂ ਪ੍ਰਵਾਨ ਕਰ ਲੈਂਦਾ ਤਾਂ ਮੈਂ ਅੱਜ ਸੁਖਬੀਰ ਸਿੰਘ ਬਾਦਲ ਦਾ ਮਾਸੜ ਹੋਣਾ ਸੀ। ਹੁਣ ਤੁਸੀਂ ਸ਼ ਸੁਖਬੀਰ ਸਿੰਘ ਬਾਦਲ ਨੂੰ ਸਮਝਾਓ ਕਿ ਬੇਟਾ ਆਪਣੇ ਮਾਸੜ ਦੇ ਸਥਾਨ ਵਾਲੇ ਰੁਤਬੇ ਨੂੰ ਵੀ ਕੋਈ ਤੁੰਨ ਕੇ ਰੱਖ ਦੇਣ ਦੀ ਗੱਲ ਕਰ ਸਕਦਾ ਹੈ?”

468 ad

Submit a Comment

Your email address will not be published. Required fields are marked *