ਅਖੰਡ ਕਰਿਤਨੀ ਜੱਥੇ ਦੇ ਭਾਈ ਮਹਿੰਦਰ ਸਿੰਘ ਉਬਰਾਏ ਜੀ ਦੀ ਯਾਦ ਵਿਚ ਅੰਤਿਮ ਅਰਦਾਸ

15.11

ਦਿੱਲੀ ਟ੍ਰਾਜਿਸਟਰ ਬੰਬ ਕਾਂਡ ਵਿਚ ਨਾਮਜਦ ਸਨ, ਅਨੇਕਾਂ ਸਿੰਘਾਂ ਦਾ ਸਾਥ ਮਾਣਿਆ ਸੀ
ਨਵੀਂ ਦਿੱਲੀ ੧੫ ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਅਖੰਡ ਕੀਰਤਨੀ ਜੱਥੇ ਦੇ ਸਿੰਘ ਭਾਈ ਮਹਿੰਦਰ ਸਿੰਘ ਉਬਰਾਏ (ਮਾਮਾ ਜੀ) ਜੋ ਕਿ ਬੀਤੀ ੭ ਨਵੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੇ ਨਮਿਤ ਅਜ ਅੰਤਿਮ ਅਰਦਾਸ ਦੇ ਭੋਗ ਗੁਰਦੁਆਰਾ ਛੋਟੇ ਸਾਹਿਬਜਾਦੇ, ਫਤਹਿ ਨਗਰ ਨਵੀਂ ਦਿੱਲੀ ਵਿਖੇ ਪਾਏ ਗਏ ਸਨ । ਮਾਮਾ ਜੀ ਦੇ ਸਸਕਾਰ ਅਤੇ ਅੰਤਿਮ ਅਰਦਾਸ ਵਿਚ ਕਿਸੇ ਵੀ ਕਿਸਮ ਦੇ ਕਰਮਕਾਂਡ ਨਹੀ ਕੀਤੇ ਗਏ ਸਨ ਜੋ ਕਿ ਆਏ ਹੋਏ ਪਤਵੰਤੇ ਸਜੱਣਾਂ ਲਈ ਪ੍ਰੇਰਣਾਦਾਇਕ ਬਣੇ ਸਨ । ਭਾਈ ਸਾਹਿਬ ਦੀ ਅੰਤਿਮ ਅਰਦਾਸ ਵਿਚ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨਾਗੋਕੇ ਜਿਨ੍ਹਾਂ ਦਾ ਨਿਜੀ ਤੋਰ ਤੇ ਮਾਮਾ ਜੀ ਨਾਲ ਪਿਆਰ ਸੀ ਨੇ ਅਪਣੀ ਕੀਰਤਨ ਰਾਹੀ ਹਾਜਿਰੀ ਲਗਵਾਈ ਸੀ aਪਰੰਤ ਭਾਈ ਜਰਨੈਲ ਸਿੰਘ ਸਿੰਘ ਮਸਾਲਾ ਵਾਲਿਆਂ ਨੇ ਕੱਥਾ ਵਿਚਾਰਾਂ ਕੀਤੀਆਂ ਸਨ, ਜਿਸ ਉਪਰੰਤ ਭਾਈ ਗੁਰਚਰਨ ਸਿੰਘ ਜੀ ਹੈਡ ਗ੍ਰੰਥੀ ਨੇ ਅਰਦਾਸ ਅਤੇ ਭਾਈ ਜਗਜੀਤ ਸਿੰਘ ਜੀ ਨੇ ਹੁਕਮਨਾਮਾ ਲਿਆ ਸੀ। ਭਾਈ ਮਹਿੰਦਰ ਸਿੰਘ ਜੀ ੧੯੭੮ ਵਿਚ ਵਾਪਰੇ ਸ਼ਹੀਦੀ ਸਾਕੇ ਤੋਂ ਬਹੁਤ ਜਿਆਦਾ ਪੀੜੀਤ ਹੋਏ ਸਨ ਤੇ ਉਨ੍ਹਾਂ ਨੇ ਅਪਣੀ ਜਿੰਦਗੀ ਦੇ ਅਨਮੋਲ ਪਲਾ ਵਿਚ ਨਾਮਵਰ ਖਾੜਕੂ ਸਿੰਘਾਂ ਦਾ ਸਾਥ ਮਾਣਿਆ ਸੀ, ਉਨ੍ਹਾਂ ਦੀ ਸੇਵਾ ਸੰਭਾਲ ਵਿਚ ਵੀ ਉਹ ਪਿਛੇ ਨਹੀ ਹੱਟੇ ਸਨ । ਦਿੱਲੀ ਵਿਚ ਵਾਪਰੇ ੧੯੮੬ ਦੇ ਟ੍ਰਾਜਿਸਟਰ ਬੰਬ ਬਲਾਸਟ ਵਿਚ ਕਰਤਾਰ ਸਿੰਘ ਨਾੰਰਗ, ਰੋਸ਼ਨ ਸਿੰਘ ਬੈਰਾਗੀ, ਚਾਚਾ ਵਧਾਵਾ ਸਿੰਘ ਅਤੇ ਹੋਰ ਅਨੇਕਾਂ ਦੇ ਨਾਲ ਇਨ੍ਹਾਂ ਦਾ ਨਾਮ ਵੀ ਪੁਲਿਸ ਦੀ ਐਫ ਆਈ ਆਰ ਵਿਚ ਦਰਜ ਹੋਇਆ ਸੀ ਤੇ ਮਾਮਾ ਜੀ ਨੇ ਅਪਣੇ ਜਿੰਦਗੀ ਦੇ ੭ ਸਾਲ ਤਿਹਾੜ੍ਹ ਜੇਲ੍ਹ ਵਿਚ ਗੁਜਾਰੇ ਸਨ ਜਿੱਥੇ ਉਨ੍ਹਾਂ ਦਾ ਮੇਲਾਪ ਹੋਰ ਸਿੰਘਾਂ ਨਾਲ ਹੋਇਆ ਸੀ । ਭਾਈ ਸਾਹਿਬ ਜੋ ਕਿ ਪਾਕਿਸਤਾਨ ਤੋਂ ਉਜੜ ਕੇ ਆਏ ਸਨ, ਉਨ੍ਹਾਂ ਦਾ ਦਿੱਲੀ ਦੇ ਕਰੋਲ ਬਾਗ ਵਿਖੇ ਟਿੰਬਰ ਮਰਚੇਂਟ ਦਾ ਚੰਗਾ ਕਾਰੋਬਾਰ ਸੀ ਜੋ ਕਿ ਬੰਬ ਬਲਾਸਟ ਦਾ ਕੇਸ ਪੈਣ ਅਤੇ ਜੇਲ ਜਾਣ ਕਰਕੇ ਖਤਮ ਹੋ ਗਿਆ ਸੀ । ਭਾਈ ਸਾਹਿਬ ੬ ਭੈਣਾਂ ਦੇ ਇਕਲੋਤੇ ਭਰਾ ਸਨ, ਭਾਈ ਸਾਹਿਬ ਜੀ ਦੀ ਧਰਮਪਤਨੀ ਵੀ ਦੋ ਸਾਲ ਪਹਿਲਾਂ ਸੰਸਾਰ ਵਿਛੋੜਾ ਦੇ ਗਏ ਸਨ ਤੇ ਉਨ੍ਹਾਂ ਦੇ ਅਪਣੀ ਕੋਈ ਵੀ ਸੰਤਾਨ ਨਹੀ ਸੀ ਸਮੂਹ ਸਿੱਖ ਪੰਥ ਦੇ ਬਚਿਆਂ ਨੂੰ ਹੀ ਉਹ ਅਪਣੀ ਸੰਤਾਨ ਮੰਨਦੇ ਸਨ । ਭਾਈ ਸਾਹਿਬ ਪੱਕੇ ਨਿਤਨੇਮੀ ਸੀ ਤੇ ਬਾਣੀ ਪੜਦੇ ਪੜਦੇ ਬੈਰਾਗਮਈ ਹੋ ਜਾਦੇਂ ਸਨ । ਉਨ੍ਹਾਂ ਨੇ ਅਪਣੇ ਜੀਵਨ ਵਿਚ ਕੂਝ ਕਿਤਾਬਚੇ ਲਿਖੇ ਸਨ ਜਿਨ੍ਹਾਂ ਵਿਚੋਂ ਬਚਿਆਂ ਨਾਲ ਪਿਆਰ, ਵੋਟ ਦੀ ਹੱਦ ਜਾਂ ਮਿੱਠਾ ਜਹਿਰ, ਗੁਰੂ ਦਾ ਸਿੱਖ ਜੋ ਕਿ ਅਜ ਸਟਾਲ ਰਾਹੀ ਸੰਗਤਾਂ ਵਿਚ ਵੰਡੇ ਗਏ ਸਨ । ਭਾਈ ਸਾਹਿਬ ਜੀ ਦੇ ਅੰਤਿਮ ਸਮੇਂ ਵਿਚ ਸਾਰ ਸੰਭਾਲ ਕਰਨ ਵਾਲੀ ਬੀਬੀ ਹਰਜੀਤ ਕੌਰ, ਹੇਮਾ ਜੀ ਉਨ੍ਹਾਂ ਦੇ ਮਿਤਰ ਸ. ਅਮਰੀਕ ੰਿਸੰਘ ਅਤੇ ਭਾਈ ਹਰਜੀਤ ਸਿੰਘ ਨੂੰ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨਾਗੋਕੇ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਸੀ । ਭਾਈ ਸਾਹਿਬ ਦੀ ਅੰਤਿਮ ਅਰਦਾਸ ਵਿਚ ਹਾਜਿਰੀ ਭਰਨ ਵਾਲਿਆ ਵਿਚ ਮਨਜੀਤ ਸਿੰਘ ਜੀਕੇ , ਪਰਮਜੀਤ ਸਿੰਘ ਰਾਣਾ, ਅਮਰਜੀਤ ਸਿੰਘ ਪੱਪੂ, ਪਰਮਜੀਤ ਸਿੰਘ ਸਰਨਾ, ਜਸਬੀਰ ਸਿੰਘ ਕਾਕਾ, ਰਮਨਦੀਪ ਸਿੰਘ ਸੋਨੂੰ, ਮਨਜੀਤ ਸਿੰਘ ਗੋਬਿੰਦਪੁਰੀ, ਸ਼ਾਹਬਾਜ ਸਿੰਘ, ਜਰਨੈਲ ਸਿੰਘ ਸਿੰਘ ਮਸਾਲਾ ਵਾਲੇ, ਭਾਈ ਸੇਵਾ ਸਿੰਘ, ਮਨਪ੍ਰੀਤ ਸਿੰਘ ਖਾਲਸਾ ਹਾਜਿਰ ਹੋਏ ਸਨ ਉੱਥੇ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਭਾਈ ਕੁਲਵਿੰਦਰ ਸਿੰਘ ਖਾਨਪੁਰੀ , ਨਾਭਾ ਅਤੇ ਤਿਹਾੜ੍ਹ ਜੇਲ੍ਹ ਵਿਚ ਬੰਦ ਸਿੰਘਾਂ ਵਲੋਂ ਵੀ ਅਪਣੇ ਸ਼ੋਕ ਸੰਦੇਸ਼ ਭੇਜੇ ਗਏ ਸਨ ।

468 ad

Submit a Comment

Your email address will not be published. Required fields are marked *