ਫ਼ੌਜ ਦੇ ਮੇਜਰ ਨਿਤਿਨ ਗਗੋਈ ਵੱਲੋਂ ਕਸ਼ਮੀਰੀ ਨੌਜ਼ਵਾਨ ਫਾਰੂਖ ਡਾਰ ਨੂੰ ਜੀਪ ਅੱਗੇ ਬੰਨ੍ਹਕੇ ਤਸੱਦਦ ਕਰਨ ਦੀ ਕਾਰਵਾਈ ਕੌਮਾਂਤਰੀ ਮਨੁੱਖੀ ਅਧਿਕਾਰਾਂ, ਨਿਯਮਾਂ ਦੀ ਉਲੰਘਣਾ : ਮਾਨ

ਪਾਕਿਸਤਾਨ ‘ਤੇ ਕੀਤੀ ਗਈ ਬੰਬਾਰਮੈਟ ਜੰਗ ਨੂੰ ਸੱਦਾ ਦੇਣ ਵਾਲੀ, ਸਿੱਖ ਕੌਮ ਬਿਲਕੁਲ ਸਾਥ ਨਹੀਂ ਦੇਵੇਗੀ
ਚੰਡੀਗੜ੍ਹ, 24 ਮਈ ( ਡੇਲੀ ਬਿਉਰੋ )”ਬੀਤੇ ਕੁਝ ਦਿਨ ਪਹਿਲੇ ਜੋ ਜੰਮੂ-ਕਸ਼ਮੀਰ ਵਿਚ ਫ਼ੌਜ ਦੇ ਨਿਤਿਨ ਗਗੋਈ ਨਾਮ ਦੇ ਮੇਜਰ ਵੱਲੋਂ ਇਕ ਕਸ਼ਮੀਰੀ ਨੌਜ਼ਵਾਨ ਫਾਰੂਖ ਡਾਰ ਨੂੰ ਜੀਪ ਦੇ ਅੱਗੇ ਬੰਨ੍ਹਕੇ ਅਣਮਨੁੱਖੀ ਤਰੀਕੇ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਗਏ ਹਨ, ਇਹ ਹੁਕਮਰਾਨਾਂ ਅਤੇ ਫ਼ੌਜ ਦੀ ਸਿਵਲੀਅਨਾਂ ਉਤੇ ਬਹੁਤ ਵੱਡਾ ਅਣਮਨੁੱਖੀ ਜੁਲਮ ਹੈ । ਅਜਿਹੀ ਸ਼ਰਮਨਾਕ ਕਾਰਵਾਈ ਖੁਦ ਹੀ ਪ੍ਰਤੱਖ ਕਰਦੀ ਹੈ ਕਿ ਹੁਕਮਰਾਨ ਤੇ ਫ਼ੌਜ ਇਥੋ ਦੀਆਂ ਘੱਟ ਗਿਣਤੀਆਂ ਉਤੇ ਤਾਕਤ ਦੀ ਦੁਰਵਰਤੋ ਕਰਕੇ ਜ਼ਬਰ-ਜੁਲਮ ਕਰ ਰਹੇ ਹਨ । ਸ੍ਰੀ ਡਾਰ ਨੂੰ ਜਿਸ ਤਰ੍ਹਾਂ ਜੀਪ ਅੱਗੇ ਬੰਨ੍ਹਕੇ ਜੁਲਮ ਕੀਤਾ ਗਿਆ ਹੈ, ਇਹ ਕੌਮਾਂਤਰੀ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਕਾਨੂੰਨਾਂ ਅਤੇ ਨਿਯਮਾਂ ਦੀ ਵੀ ਘੋਰ ਉਲੰਘਣਾ ਹੈ । ਜੋ ਕਿ ਕਸ਼ਮੀਰੀਆਂ ਵਿਚ ਦਹਿਸਤ ਪਾਉਣ ਦੀ ਮੰਦਭਾਵਨਾ ਨਾਲ ਕੀਤੀ ਗਈ ਹੈ । ਅਜਿਹੀ ਕਾਰਵਾਈ ਕਸ਼ਮੀਰ ਦੇ ਅਤਿ ਗੰਭੀਰ ਮਸਲੇ ਨੂੰ ਹੱਲ ਕਰਨ ਦੀ ਬਜਾਇ ਹੋਰ ਉਲਝਾਵੇਗੀ ਅਤੇ ਹੁਕਮਰਾਨਾਂ ਦੇ ਅਜਿਹੇ ਅਮਲ ਸਰਹੱਦੀ ਸੂਬੇ ਵਿਚ ਅਮਨ-ਚੈਨ ਨੂੰ ਕਾਇਮ ਕਰਨ ਨੂੰ ਸੱਟ ਮਾਰਨ ਵਾਲੇ ਹਨ, ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ।”

ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਸਮਾਂ ਪਹਿਲੇ ਫੌਜ ਦੇ ਮੇਜਰ ਵੱਲੋਂ ਇਕ ਆਮ ਕਸ਼ਮੀਰੀ ਨਾਗਰਿਕ ਨੂੰ ਜੀਪ ਅੱਗੇ ਬੰਨ੍ਹਕੇ ਢਾਹੇ ਗਏ ਤਸੱਦਦ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ, ਹੁਕਮਰਾਨਾਂ ਅਤੇ ਫ਼ੌਜ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਕਸ਼ਮੀਰ ਦੇ ਅਤਿ ਗੰਭੀਰ ਮਸਲੇ ਦੀ ਧੁੱਖਦੀ ਅੱਗ ਉਤੇ ਤੇਲ ਪਾਉਣ ਦੀ ਕਾਰਵਾਈ ਕਰਾਰ ਦਿੰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਤੋਂ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮਨਾਕ ਕਾਰਵਾਈ ਹੈ ਕਿ ਜਿਸ ਫੌæਜ ਦੇ ਮੇਜਰ ਨੇ ਗੈਰ-ਕਾਨੂੰਨੀ ਤੇ ਅਣਮਨੁੱਖੀ ਢੰਗਾਂ ਦੀ ਵਰਤੋ ਕਰਦੇ ਹੋਏ ਕਸ਼ਮੀਰੀ ਨੌਜ਼ਵਾਨ ਉਤੇ ਤਸੱਦਦ ਢਾਹਿਆ, ਉਸ ਨੂੰ ਫ਼ੌਜ ਦੇ ਮੌਜੂਦਾ ਮੁੱਖੀ ਸ੍ਰੀ ਵਿਪਨ ਰਾਵਤ ਵੱਲੋਂ ‘ਚੀਫ਼ ਆਫ਼ ਦਾ ਆਰਮੀ ਸਟਾਫ’ ਵੱਜੋ ਸਨਮਾਨਿਤ ਕਰਨ ਦੀ ਕਾਰਵਾਈ ਖੁਦ ਹੀ ਸਪੱਸਟ ਕਰਦੀ ਹੈ ਕਿ ਇਥੋ ਦੇ ਹਿੰਦੂਤਵ ਹੁਕਮਰਾਨ ਅਤੇ ਫੌæਜ ਅਣਮਨੁੱਖੀ ਅਤੇ ਗੈਰ-ਕਾਨੂੰਨੀ ਕਾਰਵਾਈਆਂ ਰਾਹੀ ਘੱਟ ਗਿਣਤੀ ਕੌਮਾਂ ਅਤੇ ਤਸੱਦਦ ਕਰਨ ਵਾਲੀ ਅਫ਼ਸਰਸ਼ਾਹੀ ਦੀ ਪਿੱਠ ਪੂਰਕੇ ਅਤੇ ਉਨ੍ਹਾਂ ਨੂੰ ਸਨਮਾਨ ਦੇ ਕੇ ਅਜਿਹੀਆਂ ਕਾਰਵਾਈਆ ਲਈ ਉਤਸਾਹਿਤ ਕਰਦੀ ਨਜ਼ਰ ਆ ਰਹੀ ਹੈ । ਇਸ ਲਈ ਅਸੀਂ ਕੌਮਾਂਤਰੀ ਜਥੇਬੰਦੀ ਯੂ.ਐਨ.ਓ, ਇੰਟਰਨੈਸ਼ਨਲ ਕੋਰਟ ਆਫ਼ ਹੇਗ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਂਚ ਹਿਊਮਨਰਾਈਟਸ ਨੂੰ ਇਸ ਗੰਭੀਰ ਮਸਲੇ ਵਿਚ ਤੁਰੰਤ ਦਖਲ ਦੇਣ ਅਤੇ ਕਸ਼ਮੀਰ ਵਿਚ ਕਸ਼ਮੀਰੀਆਂ ਉਤੇ ਫ਼ੌਜ ਅਤੇ ਹੁਕਮਰਾਨਾਂ ਵੱਲੋਂ ਕੀਤੇ ਜਾ ਰਹੇ ਅਣਮਨੁੱਖੀ ਜ਼ਬਰ-ਜੁਲਮਾਂ ਨੂੰ ਸਖ਼ਤੀ ਨਾਲ ਬੰਦ ਕਰਵਾਉਣ ਅਤੇ ਉਨ੍ਹਾਂ ਦੇ ਖੋਹੇ ਗਏ ਵਿਧਾਨਿਕ ਹੱਕਾਂ ਨੂੰ ਬਹਾਲ ਕਰਵਾਉਣ ਦੀ ਮੰਗ ਕਰਦੇ ਹਾਂ ।

ਜੋ ਫ਼ੌਜ ਵੱਲੋਂ ਬੀਤੇ ਦਿਨੀਂ ਪਾਕਿਸਤਾਨੀ ਚੌਕੀਆਂ ਉਤੇ ਹਮਲੇ ਕਰਕੇ ਜਾਂ ਬੰਬਾਰਮੈਟ ਕਰਕੇ ਪੰਜਾਬ, ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕੇ ਵਿਚ ਜੰਗ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੁਕਮਰਾਨਾਂ ਦੀ ਅਤੇ ਫ਼ੌਜ ਦੀ ਇਸ ਮਨੁੱਖਤਾ ਮਾਰੂ ਕਾਰਵਾਈ ਨਾਲ ਬਿਲਕੁਲ ਸਹਿਮਤ ਨਹੀਂ । ਕਿਉਂਕਿ ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲਾ ਇਲਾਕਾ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਵਿਚ ਸਿੱਖ ਕੌਮ ਦਾ ਤਾਂ ਬੀਜ ਨਾਸ ਹੋ ਕੇ ਰਹਿ ਜਾਵੇਗਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਭਾਰਤੀ ਹੁਕਮਰਾਨਾਂ ਵੱਲੋਂ ਜੇਕਰ ਜੰਗ ਨੂੰ ਜ਼ਬਰੀ ਸੱਦਾ ਦਿੱਤਾ ਗਿਆ ਤਾਂ ਸਿੱਖ ਕੌਮ ਬਿਲਕੁਲ ਵੀ ਸਾਥ ਨਹੀਂ ਦੇਵੇਗੀ ਅਤੇ ਨਾ ਹੀ ਅਸੀਂ ਅਜਿਹੀ ਮਨੁੱਖਤਾ ਮਾਰੂ ਪੰਜਾਬ, ਕਸ਼ਮੀਰ ਦੇ ਨਿਵਾਸੀਆਂ ਦਾ ਮਲੀਆ-ਮੇਟ ਕਰਨ ਵਾਲੀ ਸਾਜ਼ਿਸ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ । ਸ਼ ਮਾਨ ਨੇ ਅਮਰੀਕਾ, ਕੈਨੇਡਾ, ਜਰਮਨ, ਬਰਤਾਨੀਆ, ਫ਼ਰਾਂਸ ਆਦਿ ਵੱਡੇ ਮੁਲਕਾਂ ਵਿਚ ਵੱਸਣ ਵਾਲੇ ਲਿਆਕਤਮੰਦ ਸਿੱਖਾਂ ਨੂੰ ਪੁਰਜੋਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪੋ-ਆਪਣੀਆਂ ਹਕੂਮਤਾਂ ਨੂੰ ਭਾਰਤ ਦੀ ਪਾਕਿਸਤਾਨ ਨਾਲ ਜੰਗ ਲਗਾਉਣ ਦੀ ਸਾਜ਼ਿਸ ਨੂੰ ਬੇਪਰਦ ਕਰਦੇ ਹੋਏ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਹੋਣ ਦੇ ਸੱਚ ਨੂੰ ਉਜਾਗਰ ਕਰਦੇ ਹੋਏ, ਭਾਰਤ-ਪਾਕਿ ਵਿਚ ਸਾਜ਼ਸੀ ਢੰਗ ਨਾਲ ਲਗਾਈ ਜਾ ਰਹੀ ਜੰਗ ਦੇ ਵਿਰੋਧ ਵਿਚ ਸਰਕਾਰਾਂ ਤੋਂ ਕਾਰਵਾਈ ਕਰਵਾਉਣ ਲਈ ਅੱਗੇ ਆਉਣ ਤਾਂ ਕਿ ਸਿੱਖ ਵਸੋ ਵਾਲੇ ਇਲਾਕੇ ਵਿਚ ਜੰਗ ਨਾ ਲੱਗ ਸਕੇ ਅਤੇ ਹਿੰਦੂਤਵ ਹੁਕਮਰਾਨਾਂ ਦੀਆਂ ਮੰਦਭਾਵਨਾਵਾਂ ਘੱਟ ਗਿਣਤੀਆਂ ਨੂੰ ਖ਼ਤਮ ਕਰਨ ਵਾਲੀਆ ਪੂਰਨ ਨਾ ਹੋ ਸਕਣ ।

468 ad

Submit a Comment

Your email address will not be published. Required fields are marked *