ਜ਼ੁਲਮੀ ਰਾਜ ਦੀਆਂ ਜ਼ੜ੍ਹਾਂ ਪੁੱਟਣ ਲਈ 15 ਦਸੰਬਰ ਨੂੰ ਬਗਰਾੜੀ ਪਹੁੰਚੋ….ਸ੍ਰੋਮਣੀ ਅਕਾਲੀ ਦਲ ਅਮਿ੍ੰਤਸਰ ਯੂਰਪ

Dal Ghuman

ਪੈਰਿਸ; ( ਬਾਬਕ )  ਪਿਛਲੇ ਕਾਫੀ ਸਮੇ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਅਤੇ ਗੁਟਕਾ ਸਾਹਿਬ ਦੀ ਹੋ ਰਹੀ ਬੇ-ਅੱਦਬੀ ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਜਿਸ ਵਿੱਚ ਪੰਜਾਬ ਸਰਕਾਰ ਦੋਸ਼ੀਆਂ ਨੂੰ ਲੱਭਣ ਲਈ ਨਾ ਕਾਮਯਾਬ ਰਹੀ ਹੈ ਆਪਣੀ ਇਸ ਨਾ ਕਾਮਯਾਬੀ ਨੂੰ ਛੁਪਾਉਣ ਲਈ ਬਾਦਲ ਸਰਕਾਰ ਸੱਦਭਾਵਨਾ ਰੈਲੀਆਂ ਕਰ ਰਿਹਾ ਜਿਸ ਵਿੱਚ ਸਾਰੀ ਸਰਕਾਰੀ ਮਸ਼ੀਨਰੀ , ਡੇਰਾਵਾਦ , ਗਵਾਂਢੀ ਰਾਜਾਂ ਦੀ ਸਪੋਰਟ ਨਾਲ ਪੰਜਾਬ ਦੀ ਜ਼ਮੀਰ,ਅਣਖ ਨੂੰ ਦਬਾਉਣ ਅਤੇ ਡਰ ਦੀ ਭਾਵਨਾਂ ਪੈਦਾ ਕੀਤੀ ਗਈ ਹੈ ਤਾਂ ਕਿ ਕੌਮ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਦੋ-ਜਹਿਦ ਛੱਡ ਨਛੇੜੀ, ਘਸੀਆਰੀ ਅਤੇ ਕੇਂਦਰ ਦੀ ਮੰਨੂਵਾਦੀ ਸੋਚ ਦਾ ਗੁਲਾਮ ਬਣੀ ਰਹੇ। ਸੱਦਭਾਵਨਾਂ ਰੈਲੀਆਂ ਕੌਮ, ਪੰਜਾਬੀਆਂ ਦੇ ਦਿਲ ਜਿੱਤਣ ਲਈ ਅਤੇ ਸੁਬੇ ਦੀ ਖੁਸਹਾਲੀ ਲਈ ਹੋਣੀਆਂ ਚਾਹਿਦੀਆਂ ਹਨ।
” ਬਾਦਲ ਸਾਹਿਬ ਤੁਸੀ ਕਦੇ ਵੀ ਨਹੀ ਮੰਨਿਆ ਕਿ ਸਿੱਖਾਂ ਦੇ ਕੱਤਲੇਆਮ ਨੂੰ ਇੰਨਸਾਫ ਨਹੀਂ ਮਿਲਿਆ ” ਪਰ ਪਿਛਲੇ ਦਿਨਾਂ ਤੋ ਪੰਜਾਬ ਪੁਲਿਸ ਦੇ ਨਾਮੀ ਕੈਟ ਗੂਰਮੀਤ ਸਿੰਘ ਪਿੰਕੀ ਜੋ ਪੁਲਿਸ ਮੁਲਾਜਮ ਵੀ ਸੀ ਦੇ ਕੀਤੇ ਖੁਲਾਸਿਆਂ ਤੋ ਸਿੱਖਾਂ ਦੇ ਹੋਏ ਘਾਣ ਦੀਆਂ ਦਰਦਨਾਕ ਘੱਟਨਾਵਾ ਦੇ ਤਸਦੀਕੀ ਬਿਆਂਨਾ ਤੋ ਸਾਫ ਹੋ ਗਿਆ ਕਿ ਸਰਕਾਰ ਦੁਆਰਾ ਲਗਾਏ ਗਏ ਪੁਲਿਸ ਆਫੀਸਰਾਂ ਦੀ  ਲਾਬੀ ਨੇ ਸਰਕਾਰੀ ਮਸ਼ਨਿਰੀ ਦੀ ਰੱਜ ਕੇ ਦੁਰਵਰਤੋ ਕਰਕੇ ਜਿਥੇ ਸਿੱਖ ਨੌਜਵਾਨੀ ਨੂੰ ਖਤਮ ਕੀਤਾ ਉਥੇ ਵੱਡੀਆਂ ਇਨਾਮਾ ਦੀਆਂ ਰਾਸ਼ੀਆਂ ਵੀ ਲਈਆਂ ਗਈਆਂ ਜਿਨਾਂ ਨੇ ਬੇ-ਕਸੂਰ ਨੌਜਵਾਨਾਂ ਮਾਰਨ ਦਾ ਮੁੱਢ ਵੀ ਬੰਨਿਆ । ਅੱਜ ਇੰਨ੍ਹਾਂ ਕੇਸਾਂ ਨੂੰ ਸੀ ਬੀ ਆਈ ਰਾਹੀਂ ਜਾਂਚ ਕਰਵਾ ਕੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਕਟਹਿਰੇ  ਵਿੱਚ ਖੜਾ ਕਰਕੇ ਉਂਨ੍ਹਾਂ ਦੇ ਕੀਤੇ ਜ਼ੁਲਮਾਂ ਦੀ ਸਜ਼ਾ ਦਿਵਾਓੁ । ਸਰਬੱਤ ਖਾਲਸਾ ਦੇ ਬੇਅੰਤ ਇਕੱਠ ਵਿੱਚ ਸਿਖਾਂ ਦੇ ਰੋਹ ਅਤੇ ਸਰਕਾਰ ਪ੍ਰਤੀ ਗ਼ੁੱਸੇ ਨੂੰ ਤਾਂ ਤੁਸੀਂ ਸਮਝ ਹੀ ਗਏ ਹੋ ਇਸ ਲਈ ਪੰਜਾਬ ਵਿੱਚ ਅਮਨ ਰੱਖਣ ਲਈ ਕੌਮ ਵੱਲੋਂ ਥਾਪੇ ਜਥੇਦਾਰ ਸਹਿਬਾਂਨ ਨੂੰ ਨਿਯੁਕਤੀ ਲਈ ਜੇਲ੍ਹਾਂ ਵਿਚੋ ਰਿਹਾ ਕਰੋ।  ਸੋ ਅਸੀਂ ਸਮੂਹ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਵੱਲੋਂ ਜਥੇਦਾਰ ਚੈਨ ਸਿੰਘ , ਭਾਈ ਪਰਮਜੀਤ ਸਿੰਘ ਸੋਹਲ, ਸ; ਦਲਵਿੰਦਰ ਸਿੰਘ ਘੁੰਮਣ, ਸ; ਹਰਜਾਪ ਸਿੰਘ ਰੋਜੀ , ਭਾਈ ਬਲਵਿੰਦਰ ਸਿੰਘ ਮਿਨਹਾਸ, ਬਾਬਾ ਪ੍ਰੀਤਮ ਸਿੰਘ ਮਲਸੀਆਂ , ਭਾਈ ਜਗਜੀਤ ਸਿੰਘ ਚੀਮਾ , ਸ, ਕੁਲ਼ਵਿੰਦਰ ਸਿੰਘ ਸੂਬੇਦਾਰ , ਸ. ਸਰਨਜੀਤ ਸਿੰਘ, ਭਾਈ ਹਰਜਿੰਦਰ ਸਿੰਘ ਰੰਦੇਵ, ਸ.  ਸ. ਤਰਸੇਮ ਸਿੰਘ ਬੱਬੂ, ਸ. ਸੁਖਜਿੰਦਰ ਸਿੰਘ ਸੁੱਖਾ , ਸ . ਕੁਲ਼ਵਿੰਦਰ ਸਿੰਘ ਫਰਾਂਸ , ਸ.ਰਾਜਬੀਰ ਸਿੰਘ (ਡਾ). ਸ. ਬਲਦੇਵ ਸਿੰਘ ਮਲਸੀਆਂ, ਸ.  ਹਰਜੋਸ਼ ਸਿੰਘ ਖਸਣ . ਸ. ਨਿਹਾਲ ਸਿੰਘ ਸੁਭਾਂਨਪੁਰ , ਸ. ਮਨਜੀਤ ਸਿੰਘ , ਸ. ਸੁਲੱਖਣ ਸਿੰਘ, ਸ. ਭੁਪਿੰਦਰ ਸਿੰਘ ਵਿਰਕ, ਸ. ਜਰਨੈਲ ਸਿੰਘ ਤੁੰਗ, ਸ. ਨਰਿੰਦਰ ਸਿੰਘ ਚਾਹਲ, ਸ. ਜਗਦੀਸ਼ ਸਿੰਘ ਫਤਿਹਗ੍ਹੜ ਸਾਹਿਬ, ਸ. ਜਸਵੰਤ ਸਿੰਘ, ਸ. ਜਸਪਾਲ ਸਿੰਘ ਪੱਨੂੰ, ਸ. ਗੁਰਜੰਟ ਸਿੰਘ ਗਰੇਵਾਲ਼ , ਸ. ਵਰਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ ਬਠਿੰਡਾ, ਸ. ਅਰਵਿੰਦਰ ਸਿੰਘ, ਸ. ਸ਼ਰਨਦੀਪ ਸਿੰਘ, ਸ. ਲਖਵਿੰਦਰ ਸਿੰਘ ਆਦਿ ਵੱਲੋਂ ਸਾਰੇ ਪੰਜਾਬੀਆਂ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ 15 ਦਸੰਬਰ ਨੂੰ ਬਰਗਾੜੀ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਜਿੱਥੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰੋ ਉੱਥੇ ਜੁਲਮੀ ਸਰਕਾਰ ਦੀਆ ਜੜ੍ਹਾਂ ਪੁੱਟਣ ਦਾ ਪ੍ਰਣ ਕਰੀਏ।

468 ad

Submit a Comment

Your email address will not be published. Required fields are marked *