ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਰੋਸ਼ ਜ਼ਾਹਰ ਕਰਨਾ ਜ਼ਾਇਜ : ਮਾਨ

simranjit_singh_mannਫ਼ਤਹਿਗੜ੍ਹ ਸਾਹਿਬ, 20 ਨਵੰਬਰ (ਪੀ ਡੀ ਬਿਊਰੋ)  ਜ਼ਮਹੂਰੀਅਤ ਦੇ ਅਸੂਲ ਅਨੁਸਾਰ ਵਿਰੋਧੀ ਧਿਰਾਂ, ਜਥੇਬੰਧਕ ਸੰਗਠਨਾਂ, ਵਿਰੋਧੀ ਸਿਆਸੀ ਪਾਰਟੀਆਂ ਆਪਣਾ ਰੋਸ ਜਾਂ ਵਿਰੋਧ ਜ਼ਾਹਰ ਕਰਨ ਲਈ ਅਮਨਮਈ ਤਰੀਕੇ ਨਾਲ ਪੱਕੇ ਟਮਾਟਰ ਜਾਂ ਆਂਡੇ ਇਹਨਾਂ ਦੇ ਮੂੰਹ ਤੇ ਮਾਰਕੇ ਅਤੇ ਕਾਲੇ ਝੰਡੇ ਲਹਿਰਾਕੇ ਆਪਣਾ ਗੁੱਸੇ ਦਾ ਇਜ਼ਹਾਰ ਪ੍ਰਗਟ ਕਰਨ ਸਕਦੀਆਂ ਹਨ । ਪਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੋਧੀ ਧਿਰਾਂ ਦੇ ਵਰਕਰਾਂ ਜਾਂ ਆਗੂਆਂ ਵੱਲੋ ਲਹਿਰਾਏ ਜਾ ਰਹੇ ਕਾਲੇ ਝੰਡਿਆਂ ਤੋ ਖਿੱਝਕੇ ਉਹਨਾਂ ਉਤੇ ਝੂਠੇ ਕੇਸ ਦਰਜ ਕਰਕੇ ਜੇæਲ੍ਹਾਂ ਵਿਚ ਡੱਕਣ ਦੇ ਰਸਤੇ ਤੁਰ ਪਿਆ ਹੈ । ਪੰਜਾਬ ਦੇ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਮੁੱਖ ਮੰਤਰੀ ਬਣ ਚੁੱਕੇ ਹਨ ਅਤੇ ਸੁਖਬੀਰ ਸਿੰਘ ਬਾਦਲ ਜਿਸ ਨੂੰ ਕਿਹਾ ਜਾਂਦਾ ਹੈ ਕਿ ਇਸ ਨੇ ਵਿਦੇਸ਼ਾਂ ਵਿਚੋ ਵਿਦਿਆ ਪ੍ਰਾਪਤ ਕੀਤੀ ਹੈ ਕੀ ਇਹਨਾਂ ਦੋਵਾਂ ਆਗੂਆਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਵਿਰੋਧੀ ਧਿਰਾਂ ਦੇ ਬੁਨਿਆਦੀ ਹੱਕ ਕੀ ਹੁੰਦੇ ਹਨ ? ਇਹ ਜ਼ਮਹੂਰੀਅਤ ਦੇ ਨਿਯਮਾਂ ਨੂੰ ਕਦੋ ਸਮਝਣਗੇ ? ਇਹ ਸ਼ਬਦ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਪ੍ਰਗਟ ਕਰਦਿਆ ਕਿਹਾ ਕਿ ਜ਼ਮਹੂਰੀਅਤ ਦੇ ਥੰਮ੍ਹ ਵੱਜੋ ਜਾਣੀ ਜਾਂਦੀ ਬਰਤਾਨੀਆ ਦੀ ਪਾਰਲੀਮੈਂਟ ਵਿਚ ਵੀ ਵਿਰੋਧੀ ਧਿਰਾਂ ਵੱਲੋ ਕਾਲੇ ਝੰਡੇ ਲਹਿਰਾਕੇ ਜਾਂ ਪੱਕੇ ਟਮਾਟਰ ਜਾਂ ਆਂਡੇ ਮੂੰਹਾਂ ਉਤੇ ਮਾਰਕੇ ਆਪਣਾ ਰੋਸ ਜ਼ਾਹਰ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਦੁਨੀਆਂ ਦੇ ਜ਼ਮਹੂਰੀਅਤ ਅਗਾਂਹਵਾਧੂ ਮੁਲਕਾਂ ਵਿਚ ਇਹ ਪ੍ਰੰਪਰਾ ਅੱਜ ਵੀ ਬਰਕਰਾਰ ਹੈ । ਪਰ ਪੰਜਾਬ ਦੇ ਇਹਨਾਂ ਦੋਵਾਂ ਪਿਓ-ਪੁੱਤਰਾਂ ਨੇ ਤਾਨਾਸ਼ਾਹੀ ਰਵੱਈਆ ਅਖਤਿਆਰ ਕਰਕੇ ਪੰਥਕ ਧਿਰਾ ਦੇ ਆਗੂਆਂ ਨੂੰ ਨਿਸ਼ਾਨਾਂ ਬਣਾਕੇ ਉਹਨਾਂ ਉਤੇ ਦੇਸ਼ ਧ੍ਰੋਹ ਦੇ ਸੰਗੀਨ ਕੇਸ ਦਰਜ ਕਰਕੇ ਜੁਲਮ ਦੇ ਸਭ ਹੱਦ-ਬੰਨੇ ਪਾਰ ਕਰ ਦਿੱਤੇ ਹਨ ।

         ਕਾਂਗਰਸ ਦੀ ਇਕ ਬੀਬੀ ਐਮæਐਲ਼ਏæ ਅਤੇ ਇਸੇ ਤਰ੍ਹਾਂ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਸ਼ ਰਜਿੰਦਰ ਸਿੰਘ ਜਵਾਹਰਕੇ ਅਤੇ ਇਸੇ ਤਰ੍ਹਾਂ ਹੋਰ ਅਨੇਕਾ ਪੰਥਕ ਵਰਕਰਾਂ ਤੇ ਲੀਡਰਾਂ ਨੂੰ ਵੀ ਜੇæਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ । ਕਿਉਂਕਿ ਇਹਨਾਂ ਲੀਡਰਾਂ ਨੇ ਜ਼ਮਹੂਰੀਅਤ ਤਰੀਕੇ ਕਾਲੇ ਝੰਡੇ ਲਹਿਰਾਕੇ ਬਾਦਲ ਦਲ ਦੀਆਂ ਧੱਕੇਸ਼ਾਹੀਆਂ ਦਾ ਵਿਰੋਧ ਕੀਤਾ ਸੀ । ਅਸੀਂ ਅਜੇ ਵੀ ਸਮਝਦੇ ਹਾਂ ਕਿ ਜ਼ਮਹੂਰੀਅਤ ਢੰਗ ਦੇ ਨਾਲ ਵਿਰੋਧ ਕਰਨਾ ਸਭ ਤੋਂ ਵੱਧੀਆਂ ਤਰੀਕਾ ਹੈ ਜ਼ਾਲਮ ਨੂੰ ਅਹਿਸਾਸ ਕਰਵਾਉਣ ਲਈ । ਇਸ ਕਰਕੇ ਅਮਨ-ਪਸੰਦ ਤਰੀਕੇ ਦੇ ਨਾਲ ਬਾਦਲਾਂ ਦੀਆਂ ਰੈਲੀਆਂ ਵਿਚ ਸਾਰੇ ਜੁੜਕੇ, ਘੁਸਪੈਠ ਕਰਕੇ ਅੰਦਰੋ ਵੀ ਵਿਰੋਧ ਕੀਤਾ ਜਾਵੇ । ਪੁਲਿਸ ਤੇ ਡੀæਟੀæਓਜ਼ ਨੂੰ ਵੀ ਬਦਲਦੇ ਹਾਲਾਤਾਂ ਦਾ ਗਿਆਨ ਹੋਣਾ ਚਾਹੀਦਾ ਹੈ ਕਿਉਂਕਿ ਦੁਨੀਆਂ ਦੀ ਦੂਜੀ ਲੜਾਈ ਵਿਚ (ੱੋਰਲਦ ੱਅਰ ੀ) ਅੰਤ ਨੂੰ ਨਿਊਰਮਬਰਗ (ੁਂਰeਮਬੁਰਗ) ਵਿਚ ਜੰਗੀ ਮੁਜ਼ਰਿਮਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਨੇ ਆਪਣੇ ਬਚਾਅ ਵਿਚ ਕਿਹਾ ਸੀ ਅਸੀਂ ਉਤੋ ਹੁਕਮ ਆਪਣੇ ਅਫ਼ਸਰਾਂ ਤੇ ਲੀਡਰਾਂ ਦੇ ਕਹਿਣ ਤੇ ਇਹ ਜੁਰਮ ਕੀਤੇ । ਪਰ ਨਿਊਰਮਬਰਗ ਦੀਆਂ ਅਦਾਲਤਾਂ ਨੇ ਫੈਸਲਾ ਕਰ ਲਿਆ ਸੀ ਕਿ ਕਿਸੇ ਤੋ ਵੀ ਮਨੁੱਖਤਾ ਦੇ ਖਿਲਾਫ਼ ਆਰਡਰ ਆਉਣ ਤੇ ਜੋ ਕਾਰਵਾਈ ਕਰਦੇ ਸੀ ਉਹ ਜ਼ਾਇਜ ਨਹੀਂ ਸਮਝੀ ਗਈ ਅਤੇ ਇਹਨਾਂ ਮੁਜ਼ਰਿਮਾਂ ਨੂੰ ਲੰਮੀਆਂ ਕੈਦਾਂ ਤੇ ਫ਼ਾਂਸੀ ਦੇ ਹੁਕਮ ਵੀ ਦਿੱਤੇ ਗਏ ਸਨ । ਦੂਰ ਕਿੱਥੇ ਜਾਈਏ ਅੱਜ ਦੀਆਂ ਅਖ਼ਬਾਰਾਂ ਵਿਚ ਪੜ੍ਹੋ ਕਿ ਬੰਗਲਾਦੇਸ਼ ਵਿਚ ਅਜਿਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਕਰਨ ਵਾਲੇ ਆਪਣੀਆਂ ਫ਼ਾਂਸੀ ਦੀਆਂ ਸਜ਼ਾਵਾਂ ਜੋ ਤਹਿ ਹੋ ਚੁੱਕੀਆਂ ਹਨ, ਨੂੰ ਉਡੀਕ ਰਹੇ ਹਨ । ਫਿਰ ਵੀ ਸਾਡੀ ਪਾਰਟੀ ਫ਼ਾਂਸੀ ਦੀ ਸਜ਼ਾ ਦੇ ਖਿਲਾਫ਼ ਹੈ ।

ਅੱਜ ਇਹ ਵੀ ਖ਼ਬਰ ਆਈ ਹੈ ਕਿ ਨੈਂਟ ਦੇ ਉਤੇ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਪਿਤਾ ਸ਼ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰ ਦੇਣ ਦੀਆਂ ਧਮਕੀਆਂ ਆਈਆਂ ਹਨ । ਇਹ ਤਾ ਸਾਨੂੰ ਪਤਾ ਨਹੀਂ ਕਿ ਇਹ ਸੱਚ ਬੋਲ ਰਹੇ ਹਨ ਜਾਂ ਝੂਠ । ਪਰ ਸਿੱਖ ਸਿਆਸਤ ਦੀ ਇਹ ਪ੍ਰੰਪਰਾ ਜ਼ਰੂਰ ਰਹੀ ਹੈ ਕਿ ਸਿੱਖ ਕੌਮ ਜ਼ਾਲਮ ਨੂੰ ਬਖ਼ਸਦੀ ਨਹੀਂ । ਅਸੀਂ ਜੋ ਅਜਿਹੀਆਂ ਧਮਕੀਆਂ ਪਿਓ-ਪੁੱਤਰ ਨੂੰ ਦੇ ਰਹੇ ਹਨ, ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਜ਼ਮਹੂਰੀਅਤ ਅਤੇ ਅਮਨ ਦੇ ਨਾਲ ਇਹਨਾਂ ਦੋਵਾਂ ਨੂੰ ਘੇਰ ਲਿਆ ਹੈ ਤੇ ਇਹਨਾਂ ਨੂੰ ਸਮਝ ਆ ਗਈ ਹੈ ਕਿ ਭੱਜਦਿਆ ਨੂੰ ਵਾਹਣ ਇਕੋ ਜਿਹੇ ਹੁੰਦੇ ਹਨ। ਪਰ ਜੋ ਧਮਕੀਆਂ ਜੇ ਸੱਚ ਹਨ ਇਹਨਾਂ ਪਿਓ-ਪੁੱਤਰ ਦਾ ਹੀ ਕਸੂਰ ਹੈ ਕਿ ਇਹਨਾਂ ਨੇ ਸਾਬਕਾ ਫੈਡਰੇਸ਼ਨ, ਪੰਥਕ ਕਮੇਟੀ ਅਤੇ ਸਾਡੀ ਪਾਰਟੀ ਵੀ ਜੋ ਇਸ ਸੰਘਰਸ਼ ਵਿਚ ਲੰਘੀ ਹੈ ਇਹਨਾਂ ਦੇ ਮੈਂਬਰ ਪਾੜ੍ਹਕੇ ਬਾਦਲ ਅਤੇ ਕਾਂਗਰਸੀਆਂ ਨੇ ਆਪਣੀ ਪਾਰਟੀ ਵਿਚ ਸ਼ਾਮਿਲ ਕਰਕੇ ਉੱਚੇ-ਉੱਚੇ ਅਹੁਦੇ ਵੀ ਦਿੱਤੇ ਹਨ । ਜੇ ਇਹ ਹਕੂਮਤ ਦੇ ਨਸ਼ੇ ਵਿਚ ਆ ਕੇ ਸੱਪਾਂ ਨੂੰ ਦੁੱਧ ਪਿਆਉਣਗੇ ਫਿਰ ਡੰਗ ਵੀ ਵੱਜ ਸਕਦਾ ਹੈ ।

468 ad

Submit a Comment

Your email address will not be published. Required fields are marked *