ਹੱਕੀ ਮੰਗਾਂ ਨੂੰ ਲੈ ਕੇ ਅਧਿਆਪਕ ਚੜ੍ਹੇ ਪਾਣੀ ਵਾਲੀ ਟੈਂਕੀ ‘ਤੇ

8ਫਰੀਦਕੋਟ / ਜੈਤੋ, 15 ਮਈ ( ਜਗਦੀਸ਼ ਬਾਮਬਾ ) ਇਥੋਂ ਨੇੜਲੇ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੇ ਵਾਟਰ ਵਰਕਸ ਦੀ ਟੈਂਕੀ ‘ਤੇ ਈ. ਜੀ. ਐਸ/ ਏ. ਆਈ. ਈ./ ਐਸ. ਟੀ. ਆਰ. ਅਧਿਆਪਕ ਯੂਨੀਅਨ ਪੰਜਾਬ ਦੇ ਅਧਿਆਪਕ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਉੱਪਰ ਚੜ•ੇ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਰੇਬਾਜੀ ਕਰਦਿਆ ਅਣਮਿਥੇ ਸਮੇਂ ਲਈ ਮੋਰਚਾ ਬੈਠਣ ਦਾ ਐਲਾਨ ਕਰ ਦਿੱਤਾ। ਟੈਂਕੀ ‘ਤੇ ਚੜ•ਣ ਵਾਲੇ ਅਧਿਆਪਕਾ ਦੀ ਗਿਣਤੀ 10 ਦੇ ਕਰੀਬ ਹੈ ਇਨ•ਾਂ ਵਿਚ ਮਹਿਲਾ ਅਧਿਆਪਕ ਵੀ ਹਨ। ਇਨ•ਾਂ ਅਧਿਆਪਕਾਂ ਦੇ ਹੱਥ ਵਿਚ ਪਟਰੋਲ ਦੀ ਭਰੀ ਬੋਤਲ ਤੇ ਜ਼ਹਰੀਲਾ ਪਦਾਰਥ ਵੀ ਕੋਲ ਹੈ। ਸਟੇਟ ਆਗੂਆਂ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਇਆ ਕਿ 2003 ਤੋਂ ਉਹ ਕੰਮ ਕਰ ਰਹੇ ਹਨ ਪ੍ਰੰਤੂ ਉਨ•ਾਂ ਦੀਆਂ ਹੱਕੀ ਮੰਗਾਂ ਨੂੰ ਸੂਬਾ ਸਰਕਾਰ ਲਾਗੂ ਨਾ ਕਰਨ ਦੇ ਰੋਸ ਵਜੋ ਅੱਜ ਬਠਿੰਡਾ ਵਿਖੇ ਸਾਂਤਮਈ ਰੈਲੀ ਕਰਨ ਪ੍ਰੋਗਰਾਮ ਮਿਥਿਆ ਗਿਆ ਸੀ। ਉਪਰੰਤ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਲੈਣੀ ਸੀ। ਪਰ ਬਠਿੰਡਾ ਪ੍ਰਸ਼ਾਸ਼ਨ ਨੇ ਧੱਕੇਸਾਹੀ ਕਰਕੇ ਮਹਿਲਾ ਅਧਿਆਪਕਾਂ ਨੂੰ ਵੀ ਨਹੀਂ ਬਖ਼ਸਿਆ ਉਪਰੰਤ ਸਟੇਟ ਕਮੇਟੀ ਦੇ ਫ਼ੈਸਲੇ ਅਨੁਸਾਰ ਇਨ•ਾਂ ਅਧਿਆਪਕਾਂ ਨੇ ਜੈਤੋ-ਬਠਿੰਡਾ ਮਾਰਗ ‘ਤੇ ਸਥਿਤ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੇ ਵਾਟਰ ਵਰਕਸ ਦੀ ਟੈਂਕੀ ਉੱਪਰ ਮੋਰਚਾ ਮੱਲ ਲਿਆ। ਇਨ•ਾਂ ਅਧਿਆਪਕਾਂ ਦੀ ਗਿਣਤੀ 500 ਤੋ ਉੱਪਰ ਹੈ। ਇਸ ਸੰਘਰਸ਼ ਦੀ ਅਗਵਾਈ ਸਟੇਟ ਕਮੇਟੀ ਮੈਂਬਰ ਸਵਰਨਾ ਦੇਵੀ, ਮੈਂਡਮ ਗਗਨ ਅਬੋਹਰ, ਦਵਿੰਦਰ ਮੁਕਤਸਰ, ਮਦਨ ਫਾਜਲਿਕਾ, ਰਾਮ ਤੇ ਵੀਰਾ ਮੋਗਾ, ਰਜਿੰਦਰ ਰੋਪੜ, ਕੁਲਦੀਪ ਮਾਨਸਾ, ਅਵਤਾਰ ਫ਼ਰੀਦਕੋਟ, ਸਮਰ ਮਾਨਸਾ, ਕਰਮਿੰਦਰ ਤੇ ਰੋਹਿਤ ਪਟਿਆਲਾ, ਮਿੱਠੂ ਖਾਂ, ਗੁਰਚਰਨ ਸਿੱਧੂ, ਸਤਿੰਦਰ ਕੰਗ, ਸੁਖਜਿੰਦਰ ਮਾਨਸਾ ਅਤੇ ਵਿਜੇ ਫ਼ਰੀਦਕੋਟ ਆਦਿ ਕਰ ਰਹੇ ਹਨ। ਟੈਂਕੀ ‘ਤੇ ਅਧਿਆਪਕਾਂ ਦੇ ਚੜ•ਣ ਦੀ ਸੂਚਨਾ ਸਥਾਨਕ ਪ੍ਰਸ਼ਾਸ਼ਨ ਨੂੰ ਮਿਲੀ ਤਾਂ ਐਸ. ਡੀ. ਐਮ. ਨਰਿੰਦਰ ਸਿੰਘ ਧਾਲੀਵਾਲ, ਨਾਇਬ ਤਹਿਸੀਲਦਾਰ ਰਾਜਿੰਦਰ ਪਾਲ ਸਿੰਘ ਸਿੱਧੂ, ਡੀ. ਐਸ. ਪੀ. ਜਗਦੀਸ਼ ਬਿਸ਼ਨੋਈ, ਐਸ. ਐਚ. ਓ ਲਛਮਣ ਸਿੰਘ, ਐਸ. ਐਚ. ਓ ਬਾਜਾਖਾਨਾ, ਏ. ਐਸ. ਆਈ. ਜਗਤਾਰ ਸਿੰਘ ਆਦਿ ਮੌਜੂਦ ਹਨ। ਸ: ਧਾਲੀਵਾਲ ਨੇ ਦੱਸਿਆ ਹੈ ਉਨ•ਾਂ ਉੱਚ ਅਧਿਕਾਰੀਆਂ ਦੇ ਨਿਗਾਹ ਵਿਚ ਸਾਰੀ ਸਥਿਤੀ ਲਿਆਂਦੀ ਹੈ।

468 ad

Submit a Comment

Your email address will not be published. Required fields are marked *