ਹੜ੍ਹ ਦੇ ਪਾਣੀ ‘ਚ ਡੁੱਬਿਆ ਹਸਪਤਾਲ, ਦੇਖੋ ਤਬਾਹੀ ਦਾ ਮੰਜ਼ਰ

ਵਾਸ਼ਿੰਗਟਨ—ਅਮਰੀਕਾ ਦੇ ਨੋਬ੍ਰਾਸਕਾ ਸ਼ਹਿਰ ਦੇ ਸਮਾਰਟਿਨ ਹਸਪਤਾਲ ਵਿਚ ਹੜ੍ਹ ਦਾ ਪਾਣੀ ਹਸਪਤਾਲ ਦੇ ਅੰਦਰ ਤੱਕ ਵੜ ਗਿਆ, ਜਿਸ ਵਿਚ ਹਸਪਤਾਲ ਦਾ Floodਕੈਫੇਟੇਰੀਆ ਪੂਰੀ ਤਰ੍ਹਾਂ ਤਬਾਹ ਹੋ ਗਿਆ। ਅਜੇ ਕੁਝ ਹੀ ਮਹੀਨੇ ਪਹਿਲਾਂ ਇਹ ਕੈਫੇਟੇਰੀਆ ਖੋਲ੍ਹਿਆ ਗਿਆ ਸੀ। ਸ਼ੁੱਕਰਵਾਰ ਰਾਤ ਹੋਈ ਤੇਜ਼ ਬਾਰਸ਼ ਤੋਂ ਬਾਅਦ ਹਸਪਤਾਲ ਦੇ ਹੇਠਲੇ ਤਲ ਵਿਚ ਮੌਜੂਦ ਰਸੋਈ ਘਰ ਅਤੇ ਕੈਫੇਟੇਰੀਆ ਨੂੰ ਬਾਰਿਸ਼ ਦੇ ਪਾਣੀ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। 
ਹਸਪਤਾਲ ਨੇ ਇਸ ਤਬਾਹੀ ਦੀ ਵੀਡੀਓ ਇੰਟਰਨੈੱਟ ‘ਤੇ ਅਪਲੋਡ ਕੀਤੀ ਹੈ, ਜੋ ਹਸਪਤਾਲ ਦੇ ਸਰਵੀਲਾਂਸ ਕੈਮਰੇ ਵਿਚ ਕੈਦ ਹੋਈ ਹੈ। ਇਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਹੜ੍ਹ ਦਾ ਪਾਣੀ ਦਰਵਾਜ਼ੇ ਤੋੜ ਤੇ ਅੰਦਰ ਮੌਜੂਦ ਸਾਮਾਨ ਨੂੰ ਤਹਿਸ-ਨਹਿਸ ਕਰ ਰਿਹਾ ਹੈ। ਹਾਲਾਂਕਿ ਇਸ ਪੂਰੇ ਘਟਨਾਚੱਕਰ ਵਿਚ ਕੋਈ ਮਰੀਜ਼ ਜ਼ਖਮੀ ਨਹੀਂ ਹੋਇਆ ਹੈ।

468 ad