ਹੋਰਵੈਥ ਤੇ ਸੀਟਾਂ ਵਧਾਉਣ ਲਈ ਰਹੇਗਾ ਇਸ ਵਾਰ ਦਬਾਅ

ਟਰਾਂਟੋ- ਐਨæ ਡੀæ ਪੀæ ਲੀਡਰ ਵਜੋਂ ਦੂਜੀ ਵਾਰ ਚੋਣ ਪ੍ਰਚਾਰ ਵਿਚ ਜੁਟੇ ਐਂਡਰਾ ਹੋਰਵੈਥ ਦੇ ਮੂਹਰੇ ਇਸ ਵਾਰ ਫਿਰ ਪਾਰਟੀ ਦੀਆਂ ਸੀਟਾਂ ਵਧਾਉਣ ਦਾ ਦਬਾਅ ਰਹੇਗਾ। ਐਨæ Anderea Horwathਡੀæ ਪੀæ ਦੁਆਰਾ ਹੀ ਇਸ ਵਾਰ ਹਮਾਇਤ ਨਾ ਦਿੱਤੇ ਜਾਣ ਦੇ ਕਾਰਨ ਲਿਬਰਲ ਸਰਕਾਰ ਕਰੀਬ ਢਾਈ ਸਾਲਾਂ ਬਾਅਦ ਡਿੱਗ ਪਈ ਹੈ। ਹਾਲਾਂਕਿ ਬੀਬੀ ਹੋਰਵੈਥ ਦਾ ਕਹਿਣਾ ਹੈ ਕਿ ਸਾਡੇ ਲਈ ਇਹ ਚੰਗਾ ਨਹੀਂ ਹੋਵੇਗਾ ਕਿ ਘਪਲਿਆਂ ਵਿਚ ਘਿਰੀ ਸਰਕਾਰ ਨੂੰ ਹਮਾਇਤ ਦਿੱਤੀ ਜਾਵੇ, ਜਦਕਿ ਇਹ ਸਰਕਾਰ ਸੂਬੇ ਦੀ ਜਨਤਾ ਵਿਚ ਆਪਣਾ ਵਿਸ਼ਵਾਸ ਗੁਆ ਚੁੱਕੀ ਹੈ।
ਇਸ ਦੇ ਬਾਵਜੂਦ ਉਹਨਾਂ ਦੇ ਸਿਰ ਸਰਕਾਰ ਡੇਗਣ ਦਾ ਠੀਕਰਾ ਭਾਵੇਂ ਜਨਤਕ ਤੋਰ ਤੇ ਨਾ ਫੁੱਟੇ ਪਰ ਉਹਨਾਂ ਉਤੇ ਦਬਾਅ ਰਹੇਗਾ ਕਿ ਹਿਸ ਵਾਰ ਦੀਆਂ ਚੋਣਾਂ ਵਿਚ ਐਨæ ਡੀæ ਪੀæ ਦੀਆਂ ਸੀਟਾਂ ਵਿਚ ਵਾਧਾ ਹੋਵੇਗਾ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਨੇ ਇਸ ਵਾਰ ਵੀ ਐਨæ ਡੀæ ਪੀæ ਦੀ ਇੱਛਾ ਨੂੰ ਧਿਆਨ ਵਿਚ ਰੱਖ ਕੇ ਬਜਟ ਤਿਆਰ ਕੀਤਾ ਸੀ ਪਰ ਇਸ ਪਾਰਟੀ ਨੇ ਹਮਾਇਤ ਨਾ ਦੇ ਕੇ ਬੇਲੋੜੀਆਂ ਚੋਣਾਂ ਨੂੰ ਸੱਦਾ ਦਿੱਤਾ ਹੈ। ਇਸ ਇਲਜ਼ਾਮ ਤੋਂ ਖਹਿੜਾ ਛੁਡਾ ਕੇ ਐਂਡਰਾ ਹੋਰਵੈਥ ਦੇ ਸਿਰ ਇਹ ਵੱਡੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਪਾਰਟੀ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਸਥਿਤੀ ਵਿਚ ਪਹੁੰਚਾਉਣ। ਇਕ ਆਮ ਆਟੋ ਵਰਕਰ ਦੀ ਲੜਕੀ 51 ਸਾਲਾ ਹੋਰਵੈਥ, ਨੇ ਪਿਛਲੀ ਵਾਰ ਜੋ ਕਾਰਗੁਜ਼ਾਰੀ ਦਿਖਾਈ, ਉਸ ਨੂੰ ਦੇਖਦਿਆਂ ਉਹਨਾਂ ਦੇ ਖਿਲਾਫ ਢਾਈ ਸਾਲ ਪਾਰਟੀ ਵਿਚੋਂ ਕਿਸੇ ਨੇ ਆਵਾਜ਼ ਨਹੀਂ ਉਠਾਈ, ਪਰ ਇਸ ਵਾਰ ਜੇਕਰ ਉਹਨਾਂ ਦੀ ਅਗਵਾਈ ਵਿਚ ਸੀਟਾਂ ਨਾ ਵਧੀਆਂ ਤਾਂ ਨਿਸਚਿਤ ਹੀ ਉਹਨਾਂ ਨੂੰ ਪਾਰਟੀ ਦੇ ਅੰਦਰੋਂ ਵੀ ਵਿਦਰੋਹੀ ਆਵਾਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

468 ad